Posts

ਸਤਪਾਲ ਭੀਖੀ ਦਾ ਕਾਵਿ-ਸੰਗ੍ਰਹਿ ‘ਕਵਿਤਾ ਕੀ ਤੇਰੀ ਕੀ ਮੇਰੀ’ ਨਾਬਰਾਬਰੀ ਦੀ ਦਾਸਤਾਂ

Image
  ਸਤਪਾਲ ਭੀਖੀ ਸਾਹਿਤਕ ਖੇਤਰ ਦਾ ਜਾਣਿਆਂ ਪਛਾਣਿਆਂ ਕਰਮਯੋਗੀ ਸਾਹਿਤਕਾਰ ਹੈ । ਮੁੱਢਲੇ ਤੌਰ ‘ ਤੇ ਉਹ ਸਥਾਪਤ ਬਾਲ ਸਾਹਿਤਕਾਰ ਹੈ । ਹੁਣ ਤੱਕ ਉਸਦੀਆਂ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਬਾਲ ਸਾਹਿਤ ਦੀਆਂ 16, ਦਸ ਅਨੁਵਾਦ , ਤਿੰਨ ਸੰਪਾਦਿਤ , ਇੱਕ ਜੀਵਨੀ , ਇੱਕ ਹਿੰਦੀ ਕਾਵਿ - ਸੰਗ੍ਰਹਿ ਅਤੇ ਤਿੰਨ ਪੰਜਾਬੀ ਦੇ ਕਾਵਿ - ਸੰਗ੍ਰਹਿ ਸ਼ਾਮਲ ਹਨ । ਚਰਚਾ ਅਧੀਨ ‘ ਕਵਿਤਾ ਕੀ ਤੇਰੀ ਕੀ ਮੇਰੀ ’ ਉਸਦਾ ਚੌਥਾ ਪੰਜਾਬੀ ਦਾ ਕਾਵਿ - ਸੰਗ੍ਰਹਿ ਅਤੇ 36 ਵੀਂ ਪੁਸਤਕ ਹੈ । ਇਸ ਕਾਵਿ - ਸੰਗ੍ਰਹਿ ਵਿੱਚ ਉਸਦੀਆਂ 74 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ , ਜਿਹੜੀਆਂ ਸਮਾਜਿਕ ਨਾਬਰਾਬਰੀ ਦੀਆਂ ਉਲਝੀਆਂ ਤੰਦਾਂ ਨੂੰ ਸਲੀਕੇ ਵਿੱਚ ਲਿਆਕੇ ਇਨਸਾਫ਼ ਦੀ ਤਰਾਜੂ ਵਿੱਚ ਤੋਲਣ ਦੀ ਕੋਸ਼ਿਸ਼ ਦਾ ਪ੍ਰਤੀਕ ਹਨ । ਕਾਵਿ - ਸੰਗ੍ਰਹਿ ਦੀਆਂ ਕਵਿਤਾਵਾਂ ਸਿੰਬਾਲਿਕ ਹਨ , ਜਿਹੜੀਆਂ ਸ਼ਬਦਾਂ ਦੇ ਤੀਰਾਂ ਰਾਹੀਂ ਸਮਾਜਿਕ ਤਾਣੇ - ਬਾਣੇ ਨੂੰ ਕੁਰੇਦਦੀਆਂ ਹੋਈਆਂ ਇਨਸਾਫ਼ ਦੀ ਗੁਹਾਰ ਲਗਾਉਂਦੀਆਂ ਹਨ । ਆਮ ਪਾਠਕ ਉਸਦੇ ਸ਼ਬਦੀ ਅਰਥ ਹੀ ਕੱਢਦੇ ਰਹਿੰਦੇ ਹਨ , ਪ੍ਰੰਤੂ ਇਹ ਸ਼ਬਦ ਕਵੀ ਦੀ ਕਲਪਨਾ ਦੇ ਖੰਬਾਂ ਦੇ ਸਹਾਰੇ ਅਸਮਾਨ ਵਿੱਚ ਉਡਦੇ ਹੋਏ ਪ੍ਰੇਰਨਾ ਦਾ ਸ੍ਰੋਤ ਬਣਦੇ ਹਨ । ਕਵੀ ਦੀਆਂ ਕਵਿਤਾ...

ਲੀਡਰਾਂ ਦੀਆਂ ਗ਼ਲਤੀਆਂ ਦਾ ਇਵਜ਼ਾਨਾ ਪੰਜਾਬੀ ਭੁਗਤ ਰਹੇ ਹਨ

       ਪੰਜਾਬੀਆਂ / ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਬਾਦ ਦੀ ਪ੍ਰਵਿਰਤੀ ਦਿੱਤੀ ਸੀ , ਪ੍ਰੰਤੂ ਪੰਜਾਬੀ / ਸਿੱਖ ਗੁਰੂ ਦੀ ਬਾਣੀ ਨੂੰ ਮੱਥਾ ਤਾਂ ਟੇਕਦੇ ਹਨ , ਉਸਤੇ ਅਮਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ । ਸੰਬਾਦ / ਵਿਚਾਰ ਵਟਾਂਦਰਾ ਕਰਕੇ ਸਮਝੌਤਾ ਕਰਨ ਨੂੰ ਪਹਿਲ ਨਹੀਂ ਦਿੰਦੇ , ਸਗੋਂ ਮੋਰਚੇ ਲਗਾਉਣ ਨੂੰ ਤਿਆਰ ਰਹਿੰਦੇ ਹਨ । ਮੋਰਚਾ ਲਗਾਉਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ । ਜੈਕਾਰਾ ਛੱਡਣ ਨੂੰ ਵੀ ਮਿੰਟ ਨਹੀਂ ਲਗਾਉਂਦੇ । ਟਕਰਾਓ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਨਿਕਲਦਾ । ਰਾਜਨੀਤਕ ਡਿਪਲੋਮੇਸੀ ਤੇ ਵਿਜ਼ਨ ਦੀ ਘਾਟ ਪੰਜਾਬੀਆਂ / ਸਿੱਖਾਂ ਵਿੱਚ ਮਹਿਸੂਸ ਹੁੰਦੀ ਹੈ । 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ , ਪੰਜਾਬ ਰਾਜ ਵਿੱਚ ਪੰਜਾਬੀ ਬੋਲੀ ਜਾਂਦੀ ਸੀ । ਉਦੋਂ ਦੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜਦੋਂ ਭਾਰਤ ਦੀਆਂ ਲਗਪਗ 300 ਰਿਆਸਤਾਂ ਨੂੰ ਪੁੱਛਿਆ ਸੀ ਕਿ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ । ਅੰਗਰੇਜ਼ਾਂ ਦੇ ਰਾਜ ਵਿੱਚ ਵੀ ਭਾਰਤ ਦੀਆਂ ਇਨ੍ਹਾਂ ਸਟੇਟਾਂ ਨੂੰ ਖੁਦਮੁਖ਼ਤਾਰੀ ਸੀ । ਪਟਿਆਲਾ ਰਿਆਸਤ ਦਾ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ , ਜੋ ਉਸ ਸਮੇਂ ਭਾਰਤ ਦੀਆਂ 300 ਸਟੇਟਾਂ ਦੀ ...