Posts

Showing posts from October, 2026

ਪਰਗਟ ਸਿੰਘ ਲਈ ਪ੍ਰਧਾਨਗੀ ਕੰਡਿਆਂ ਦੀ ਸੇਜ ਉਜਾਗਰ ਸਿੰਘ

  ਆਖ਼ਰ ਕਈ ਮਹੀਨੇ ਦੀ ਕਸ਼ਮਕਸ਼ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਟਾਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ । ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਕੰਮ ਕਰਨ ਵਾਲੀ ਪਾਰਟੀ ਨੇ ਭਾਵੇਂ ਦੇਰ ਨਾਲ ਫ਼ੈਸਲਾ ਕੀਤਾ ਹੈ , ਪ੍ਰੰਤੂ ਦੇਰ ਆਏ ਦਰੁਸਤ ਆਏ , ਕਾਂਗਰਸ ਪਾਰਟੀ ਨੇ ਨਿਰਵਿਵਾਦ , ਨਿਰਪੱਖ , ਬੇਬਾਕ ਅਤੇ ਚੰਗੇ ਕਿਰਦਾਰ ਵਾਲੇ ਪ੍ਰਗਟ ਸਿੰਘ ਨੂੰ ਪ੍ਰਧਾਨਗੀ ਦਾ ਅਹੁਦਾ ਨਿਵਾਜਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਖਿਲਰੀ ਹੋਈ ਤਾਣੀ ਨੂੰ ਇੱਕਮੁੱਠ ਕਰਨ ਦੀ ਕੋਸ਼ਿਸ਼ ਕੀਤੀ ਹੈ । ਪਹਿਲੀ ਵਾਰ ਕਾਂਗਰਸ ਪਾਰਟੀ ਨੇ ਧੜਿਆਂ ਦੀ ਰਾਜਨੀਤੀ ਨਾਲੋਂ ਵੱਖਰੀ ਗੱਲ ਕਰਕੇ ਨਿਰਪੱਖਤਾ ਦਾ ਸਬੂਤ ਦਿੱਤਾ ਹੈ । ਆਮ ਤੌਰ ‘ ਤੇ ਕਾਂਗਰਸ ਪਾਰਟੀ ਮੋਹ ਮੁਲਾਹਜ਼ੇਦਾਰੀਆਂ ਅਤੇ ਕੁਨਬਾਪਰਵਰੀਆਂ ਦੇ ਜਾਲ ਵਿੱਚ ਹੀ ਫਸੀ ਰਹਿੰਦੀ ਰਹੀ ਹੈ , ਜਿਸਦਾ ਪਾਰਟੀ ਨੂੰ ਨੁਕਸਾਨ ਹੁੰਦਾ ਹੈ । ਇਸ ਵਾਰ ਰਾਹੁਲ ਗਾਂਧੀ ਨੇ ਸਿਫ਼ਾਰਸ਼ਾਂ ਨਾਲ ਨਿਯੁਕਤ ਕੀਤੇ ਪ੍ਰਧਾਨਾ ਦੇ ਤਜ਼ਰਬੇ ਦੇ ਮੱਦੇ ਨਜ਼ਰ ਕਾਬਲੀਅਤ ਅਤੇ ਨਿਰਪੱਖਤਾ ਨੂੰ ਆਧਾਰ ਬਣਾਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ । ਇਸ ਤੋਂ ਪਹਿਲਾਂ ਮੁਲਾਹਜ਼ੇਦਾ...