ਲੀਡਰਾਂ ਦੀਆਂ ਗ਼ਲਤੀਆਂ ਦਾ ਇਵਜ਼ਾਨਾ ਪੰਜਾਬੀ ਭੁਗਤ ਰਹੇ ਹਨ
ਪੰਜਾਬੀਆਂ/ਸਿੱਖਾਂ ਨੂੰ ਸ੍ਰੀ
ਗੁਰੂ ਨਾਨਕ ਦੇਵ ਜੀ
ਨੇ ਸੰਬਾਦ ਦੀ ਪ੍ਰਵਿਰਤੀ
ਦਿੱਤੀ ਸੀ, ਪ੍ਰੰਤੂ ਪੰਜਾਬੀ/ਸਿੱਖ ਗੁਰੂ ਦੀ
ਬਾਣੀ ਨੂੰ ਮੱਥਾ ਤਾਂ
ਟੇਕਦੇ ਹਨ, ਉਸਤੇ ਅਮਲ
ਕਰਨ ਤੋਂ ਪਾਸਾ ਵੱਟ
ਜਾਂਦੇ ਹਨ। ਸੰਬਾਦ/ਵਿਚਾਰ ਵਟਾਂਦਰਾ ਕਰਕੇ
ਸਮਝੌਤਾ ਕਰਨ ਨੂੰ ਪਹਿਲ
ਨਹੀਂ ਦਿੰਦੇ, ਸਗੋਂ ਮੋਰਚੇ
ਲਗਾਉਣ ਨੂੰ ਤਿਆਰ ਰਹਿੰਦੇ
ਹਨ। ਮੋਰਚਾ
ਲਗਾਉਣਾ ਆਪਣਾ ਜਨਮ ਸਿੱਧ
ਅਧਿਕਾਰ ਸਮਝਦੇ ਹਨ।
ਜੈਕਾਰਾ ਛੱਡਣ ਨੂੰ ਵੀ
ਮਿੰਟ ਨਹੀਂ ਲਗਾਉਂਦੇ।
ਟਕਰਾਓ ਨਾਲ ਕਿਸੇ ਸਮੱਸਿਆ
ਦਾ ਹੱਲ ਨਹੀਂ ਨਿਕਲਦਾ। ਰਾਜਨੀਤਕ
ਡਿਪਲੋਮੇਸੀ ਤੇ ਵਿਜ਼ਨ ਦੀ
ਘਾਟ ਪੰਜਾਬੀਆਂ/ਸਿੱਖਾਂ ਵਿੱਚ ਮਹਿਸੂਸ
ਹੁੰਦੀ ਹੈ। 1947 ਵਿੱਚ
ਜਦੋਂ ਭਾਰਤ ਆਜ਼ਾਦ ਹੋਇਆ,
ਪੰਜਾਬ ਰਾਜ ਵਿੱਚ ਪੰਜਾਬੀ
ਬੋਲੀ ਜਾਂਦੀ ਸੀ।
ਉਦੋਂ ਦੇ ਦੇਸ਼ ਦੇ
ਗ੍ਰਹਿ ਮੰਤਰੀ ਨੇ ਜਦੋਂ
ਭਾਰਤ ਦੀਆਂ ਲਗਪਗ 300 ਰਿਆਸਤਾਂ
ਨੂੰ ਪੁੱਛਿਆ ਸੀ ਕਿ
ਉਹ ਭਾਰਤ ਨਾਲ ਰਹਿਣਾ
ਚਾਹੁੰਦੇ ਹਨ ਜਾਂ ਪਾਕਿਸਤਾਨ
ਨਾਲ ਜਾਣਾ ਚਾਹੁੰਦੇ ਹਨ। ਅੰਗਰੇਜ਼ਾਂ
ਦੇ ਰਾਜ ਵਿੱਚ ਵੀ
ਭਾਰਤ ਦੀਆਂ ਇਨ੍ਹਾਂ ਸਟੇਟਾਂ
ਨੂੰ ਖੁਦਮੁਖ਼ਤਾਰੀ ਸੀ। ਪਟਿਆਲਾ
ਰਿਆਸਤ ਦਾ ਮਹਾਰਾਜਾ ਪਟਿਆਲਾ
ਯਾਦਵਿੰਦਰ ਸਿੰਘ, ਜੋ ਉਸ
ਸਮੇਂ ਭਾਰਤ ਦੀਆਂ 300 ਸਟੇਟਾਂ
ਦੀ ਸੰਸਥਾ ‘ਚੈਬਰ ਆਫ਼
ਪ੍ਰਿੰਸਜ਼’ ਦਾ ਚੇਅਰਮੈਨ ਸੀ। ਸਿੱਖਾਂ
ਲਈ ਕਿਤਨੇ ਮਾਣ ਵਾਲੀ
ਗੱਲ ਸੀ। ਉਸਨੇ
ਸਭ ਤੋਂ ਪਹਿਲਾਂ ਐਲਾਨ
ਕੀਤਾ ਸੀ ਕਿ ਉਹ
ਭਾਰਤ ਨਾਲ ਰਹੇਗਾ, ਉਸਤੋਂ
ਬਾਅਦ ਬੀਕਾਨੇਰ ਰਿਆਸਤ ਨੇ
ਭਾਰਤ ਨਾਲ ਰਹਿਣ ਲਈ
ਕਿਹਾ ਸੀ। ਭਾਰਤ
ਵਿੱਚੋਂ ਸਿਰਫ਼ ਇੱਕ ਹੈਦਰਾਬਾਦ
ਰਿਆਸਤ ਨੇ ਪਾਕਿਸਤਾਨ ਨਾਲ
ਜਾਣ ਦਾ ਐਲਾਨ ਕੀਤਾ
ਸੀ। ਬਾਅਦ
ਵਿੱਚ ਉਹ ਵੀ ਭਾਰਤ
ਵਿੱਚ ਹੀ ਸ਼ਾਮਲ ਹੋ
ਗਈ ਸੀ। ਉਸ
ਸਮੇਂ 1948 ਵਿੱਚ ਭਾਰਤ ਦੇ
ਗ੍ਰਹਿ ਮੰਤਰੀ ਸਰਦਾਰ ਪਟੇਲ
ਨੇ ਪਟਿਆਲਾ, ਕਪੂਰਥਲਾ, ਨਾਭਾ,
ਜੀਂਦ, ਮਾਲੇਰਕੋਟਲਾ, ਫਰੀਦਕੋਟ, ਕਲਸੀਆ ਅਤੇ ਨਾਲਾਗੜ੍ਹ
ਰਿਆਸਤਾਂ ਦੇ ਮੁਖੀਆਂ ਨਾਲ
ਮੀਟਿੰਗ ਕਰਕੇ ਸਿੱਖਾਂ ਦੀ
ਇੱਕ ਸਟੇਟ ਬਣਾ ਦਿੱਤੀ,
ਜਿਸਨੂੰ ਪੈਪਸੂ (ਪਟਿਆਲਾ ਐਂਡ
ਈਸਟਰਨ ਸਟੇਟਸ) ਦਾ ਨਾਮ
ਦਿੱਤਾ ਗਿਆ ਸੀ।
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ
ਨੂੰ ਪੈਪਸੂ ਦਾ ਰਾਜ
ਪ੍ਰਮੁੱਖ (ਰਾਜਪਾਲ) ਅਤੇ ਕਪੂਰਥਲਾ
ਸਟੇਟ ਦੇ ਮਹਾਰਾਜਾ ਜਗਜੀਤ
ਸਿੰਘ ਨੂੰ ਉਪ ਰਾਜ
ਪ੍ਰਮੁੱਖ (ਉਪ ਰਾਜਪਾਲ) ਬਣਾਇਆ
ਸੀ। ਗਿਆਨ
ਸਿੰਘ ਰਾੜੇਵਾਲਾ ਮੁੱਖ ਮੰਤਰੀ ਜੋ
ਦੇਸ਼ ਵਿਚਲੀ ਕਿਸੇ ਵੀ
ਸਟੇਟ ਦਾ ਪਹਿਲਾ ਸਿੱਖ
ਮੁੱਖ ਮੰਤਰੀ ਬਣਿਆਂ ਸੀ। ਕਪੂਰਥਲਾ
ਰਿਆਸਤ ਦਾ ਇਲਾਕਾ ਭਾਵੇਂ
ਮਹਾਰਾਜਾ ਰਣਜੀਤ ਸਿੰਘ ਦੇ
ਰਾਜ ਵਿੱਚ ਸੀ, ਪ੍ਰੰਤੂ
ਮਹਾਰਾਜਾ ਰਣਜੀਤ ਸਿੰਘ ਨੇ
ਕਪੂਰਥਲਾ ਸਟੇਟ ਨੂੰ ਨਵਾਬ
ਕਪੂਰ ਸਿੰਘ ਵੱਲੋਂ ਬਣਾਉਣ
ਕਰਕੇ ਇਸ ਨੂੰ ਖੁਦਮੁਖਤਾਰ
ਰਹਿਣ ਦਿੱਤਾ ਹੋਇਆ ਸੀ। ਕੁਝ
ਸਮੇਂ ਬਾਅਦ ਕੇਂਦਰ ਸਰਕਾਰ
ਨੇ ਫ਼ੈਸਲਾ ਕੀਤਾ ਕਿ
ਇਹ ਸਟੇਟਾਂ ਰਹਿਣਗੀਆਂ ਤਾਂ
ਖੁਦਮੁਤਿਆਰ ਹੀ, ਪ੍ਰੰਤੂ ਉਨ੍ਹਾਂ
ਦਾ ਆਪਣਾ ਝੰਡਾ ਨਹੀਂ
ਹੋਵੇਗਾ, ਸਗੋਂ ਉਹ ਦੇਸ
ਦਾ ਤਿਰੰਗਾ ਝੰਡਾ ਝੁਲਾਉਣਗੇ/ਰੱਖਣਗੇ। ਇਸ
ਤੋਂ ਪਹਿਲਾਂ ਹਰ ਰਿਆਸਤ
ਦਾ ਆਪੋ ਆਪਣਾ ਝੰਡਾ
ਹੁੰਦਾ ਸੀ। ਪਟਿਆਲਾ
ਰਿਆਸਤ ਦੇ ਝੰਡੇ ‘ਤੇ
‘ਤੇਰਾ ਘਰ ਮੇਰਾ ਅਸੈ’
ਲਿਖਿਆ ਹੁੰਦਾ ਸੀ।
ਇਹੋ ਝੰਡਾ ਪੈਪਸੂ ਦਾ
ਬਣ ਗਿਆ ਸੀ।
ਨਵੰਬਰ/ਦਸੰਬਰ 1947 ਵਿੱਚ ਇਹ ਹੁਕਮ
ਪੈਪਸੂ ਸਟੇਟ ਵਿੱਚ ਪਹੁੰਚੇ
ਤਾਂ ਪੈਪਸੂ ਸਟੇਟ ਦੇ
ਸਿੱਖਾਂ ਨੇ ਇਸਦਾ ਜ਼ਬਰਦਸਤ
ਵਿਰੋਧ ਕੀਤਾ ਤੇ ਪਟਿਆਲਾ
ਸਥਿਤ ਕਾਂਗਰਸ ਦੇ ਦਫ਼ਤਰ
ਮੂਹਰੇ ਧਰਨਾ ਦਿੱਤਾ ਸੀ,
ਕਿਉਂਕਿ ਪਟਿਆਲਾ ਸਟੇਟ ਦੀ
ਕਾਂਗਰਸ ਨੇ ਪਟਿਆਲਾ ਰਿਆਸਤ
ਨੂੰ ਖ਼ਤਮ ਕਰਕੇ ਪੰਜਾਬ
ਵਿੱਚ ਸ਼ਾਮਲ ਹੋਣ ਦਾ
ਮਤਾ ਪਾਸ ਕਰ ਦਿੱਤਾ
ਸੀ। ਇਸ
ਮੁਜ਼ਾਹਰੇ ਦੀ ਅਗਵਾਈ ਪਟਿਆਲਾ
ਰਿਆਸਤ ਦੇ ਸਿੱਖ ਨੇਤਾ
ਕਰਤਾਰ ਸਿੰਘ ਦੀਵਾਨਾ ਨੇ
ਕੀਤੀ ਸੀ। ਇਸ
ਮੁਜ਼ਾਹਰੇ ਤੋਂ ਬਾਅਦ ਕਾਂਗਰਸ
ਨੇ ਆਪਣਾ ਮਤਾ ਵਾਪਸ
ਲੈ ਲਿਆ ਸੀ।
1952 ਵਿੱਚ ਜਦੋਂ ਆਜ਼ਾਦ
ਭਾਰਤ ਵਿੱਚ ਪਹਿਲੀਆਂ ਚੋਣਾਂ
ਹੋਈਆਂ ਤਾਂ ਪੂਰੇ ਦੇਸ਼
ਵਿੱਚੋਂ ਸਿਰਫ਼ ਪੈਪਸੂ ਦੀ
ਪਹਿਲੀ ਚੁਣੀ ਹੋਈ ਗ਼ੈਰ
ਕਾਂਗਰਸੀ ਸਰਕਾਰ ਬਣੀ ਸੀ,
ਜਿਸਦੇ ਗਿਆਨ ਸਿੰਘ ਰਾੜੇਵਾਲਾ
ਮੁੱਖ ਮੰਤਰੀ ਸਨ।
ਪਹਿਲਾਂ ਜਦੋਂ ਪਟਿਆਲਾ ਰਿਆਸਤ
ਹੁੰਦੀ ਸੀ ਤਾਂ ਮੁੱਖ
ਮੰਤਰੀ ਨੂੰ ਪ੍ਰਧਾਨ ਮੰਤਰੀ
ਕਿਹਾ ਜਾਂਦਾ ਸੀ, ਉਸ
ਸਮੇਂ ਮਲਿਕ ਹਰਦਿੱਤ ਸਿੰਘ
ਸਿੱਖ ਪ੍ਰਾਈਮ ਮਨਿਸਰ ਬਣਿਆਂ
ਸੀ। ਪੰਡਤ
ਜਵਾਹਰ ਲਾਲ ਨਹਿਰੂ ਇਸ
ਗੱਲ ਤੋਂ ਨਾਰਾਜ਼ ਸੀ
ਕਿ ਪੈਪਸੂ ਵਿੱਚ ਗ਼ੈਰ
ਕਾਂਗਰਸ ਸਰਕਾਰ ਕਿਉਂ ਤੇ
ਕਿਵੇਂ ਬਣ ਗਈ ਹੈ?
ਇਸ ਲਈ ਉਸਨੇ 1956 ਵਿੱਚ
ਪੈਪਸੂ ਨੂੰ ਤੋੜਕੇ ਪੰਜਾਬ
ਵਿੱਚ ਸ਼ਾਮਲ ਕਰ ਦਿੱਤਾ
ਸੀ। ਇਸ
ਮੌਕੇ ‘ਤੇ ਪੰਜਾਬ ਦੇ
ਇੱਕ ਨੇਤਾ ਗਿਆਨੀ ਕਰਤਾਰ
ਸਿੰਘ ਤੋਂ ਬਿਨਾ ਕੋਈ
ਵੀ ਸਿੱਖ ਨੇਤਾ ਪੈਪਸੂ
ਦੇ ਹੱਕ ਵਿੱਚ ਨਹੀਂ
ਨਿਤਰਿਆ। ਇੱਥੋਂ
ਤੱਕ ਕਿ ਝੰਡੇ ਦਾ
ਵਿਰੋਧ ਕਰਨ ਵਾਲੇ ਵੀ
ਚੁੱਪ ਰਹੇ। ਪੈਪਸੂ
ਸਟੇਟ ਵਿੱਚ ਕਲਸੀਆ ਰਿਆਸਤ
ਹੁੰਦੀ ਸੀ, ਉਸਦੀ ਰਾਜਧਾਨੀ
ਛਛਰੌਲੀ ਜਗਾਧਰੀ ਦੇ ਨੇੜੇ
ਹੁੰਦੀ। ਭਾਵ
ਅੱਧਾ ਹੁਣ ਵਾਲਾ ਹਰਿਆਣਾ
ਪੈਪਸੂ ਵਿੱਚ ਸੀ।
ਹਿਮਾਚਲ ਵਿੱਚ ਹੁਣ ਵਾਲਾ
ਕੰਡਾ ਘਾਟ ਤੇ ਚੈਲ
ਨਾਲਾਗੜ੍ਹ ਰਿਆਸਤ ਦਾ ਇਲਾਕਾ
ਵੀ ਪੈਪਸੂ ਵਿੱਚ ਹੁੰਦਾ
ਸੀ। ਸਾਡੇ
ਸਿੱਖ ਨੇਤਾ ਜਾਂ ਤਾਂ
ਅਵੇਸਲੇ ਸਨ, ਜਾਂ ਵਿਜਨਲੈਸ
ਸਨ ਤੇ ਜਾਂ ਉਨ੍ਹਾਂ
ਦੀ ਇੱਛਾ ਕੋਈ ਹੋਰ
ਅਰਥਾਤ ਪੰਡਤ ਜਵਾਹਰ ਲਾਲ
ਨਹਿਰੂ ਤੋਂ ਮੰਤਰੀ ਦੇ
ਅਹੁਦਿਆਂ ਨੂੰ ਲੈਣ ਤੇ
ਨਜ਼ਰ ਸੀ। ਜੇ
ਉਹ ਪੈਪਸੂ ਨੂੰ ਖ਼ਤਮ
ਨਾ ਹੋਣ ਦਿੰਦੇ ਤੇ
ਪੰਜਾਬ ਤਾਂ ਪਹਿਲਾਂ ਹੀ
ਪੰਜਾਬੀ ਬੋਲਣ ਵਾਲਾ ਰਾਜ
ਸੀ। ਜੇ
ਅਡਜਸਟਮੈਂਟ ਕਰਨੀ ਸੀ ਤਾਂ
ਪੈਪਸੂ ਦੇ ਇੱਕ ਦੋ
ਜਿਲ੍ਹੇ ਪੰਜਾਬ ਨਾਲ ਅਦਲਾ
ਬਦਲੀ ਕਰਕੇ ਅਡਜਸਟ ਕਰ
ਲੈਂਦੇ ਤੇ ਸਿੱਖਾਂ ਦੇ
ਦੋ ਰਾਜ ਪੰਜਾਬੀ ਬੋਲੀ
ਦੇ ਆਧਾਰ ‘ਤੇ ਬਣ
ਜਾਂਦੇ, ਪੈਪਸੂ ਤੇ ਪੰਜਾਬ। ਉਸ
ਸਮੇਂ ਦੇ ਸਾਡੇ ਸਿੱਖ
ਨੇਤਾ ‘ਪੰਜਾਬੀ ਸੂਬਾ’ ਲੈਣ
ਦੀ ਹੀ ਰੱਟ ਲਾਈ
ਬੈਠੇ ਰਹੇ। ਕੀ
ਕੱਢਿਆ ਪੰਜਾਬੀ ਸੂਬਾ ਬਣਾਕੇ
? ਆਪਣੇ ਸਾਰੇ ਹੱਕ ਕੇਂਦਰ
ਸਰਕਾਰ ਦੇ ਹੱਥ ਫੜ੍ਹਾਂ
ਦਿੱਤੇ, ਜਿਸ ਕਰਕੇ ਅੱਜ
ਤੱਕ ਪੰਜਾਬ ਨੂੰ ਆਪਣੀ
ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ ।
ਛੋਟੇ-ਛੋਟੇ ਰਾਜਾਂ ਦੀਆਂ
ਆਪਣੀਆਂ ਰਾਜਧਾਨੀਆਂ ਹਨ। ਮਿਲ
ਬੈਠਕੇ ਗੱਲ ਕਰਨ ਦੀ
ਕੋਸ਼ਿਸ਼ ਹੀ ਨਹੀਂ ਕੀਤੀ। ਦੇਸ਼
ਦੀ ਆਜ਼ਾਦੀ ਲਈ ਮੋਰਚੇ
ਲਗਾਉਣ ਦੇ ਮੋਹਰੀ ਆਜ਼ਾਦ
ਦੇਸ਼ ਵਿੱਚ ਵੀ ਮੋਰਚਿਆਂ
ਨੂੰ ਹੀ ਤਰਜ਼ੀਹ ਦਿੰਦੇ
ਰਹੇ। ਕੁਝ
ਖੱਟਣ ਦੀ ਥਾਂ ਪੰਜਾਬੀ
ਬੋਲਦੀ ਸਿੱਖ ਸਟੇਟ ਪੈਪਸੂ
ਵੀ ਗੁਆ ਲਈ।
ਦੇਸ਼ ਵਿੱਚ ਹਿੰਦੀ ਬੋਲਣ
ਵਾਲੇ ਇੱਕ ਤੋਂ ਵੱਧ
ਰਾਜ ਹਨ। ਇੱਕ
ਹੋਰ ਨੁਕਤਾ ਹੈ, ਉਸ
ਸਮੇਂ ਪੈਪਸੂ ਦੀ ਆਬਾਦੀ
35 ਲੱਖ ਸੀ, ਵੱਡੀ ਸਟੇਟ
ਸੀ। ਦੇਸ਼
ਵਿੱਚ ਅੱਠ ਅਜਿਹੇ ਭਾਸ਼ਾ
ਦੇ ਆਧਾਰ ਤੇ ਬਣੇ
ਹੋਏ ਰਾਜ ਹਨ, ਜਿਨ੍ਹਾਂ
ਦੀ ਆਬਾਦੀ ਵੀਹ ਲੱਖ
ਤੋਂ ਵੱਧ ਨਹੀਂ ਹੈ,
ਜਿਨ੍ਹਾਂ ਵਿੱਚ ਸਿਕਮ, ਮੀਜੋਰਾਮ,
ਅਰੁਨਾਚਲ, ਨਾਗਾਲੈਂਡ, ਮਨੀਪੁਰ, ਮੇਘਾਲਿਆ ਅਤੇ
ਗੋਆ ਸ਼ਾਮਲ ਹਨ।
ਇਨ੍ਹਾਂ ਸਾਰੇ ਸੂਬਿਆਂ ਵਿੱਚ
ਆਪੋ ਆਪਣੇ ਰਾਜਪਾਲ ਅਤੇ
ਹਾਈਕੋਰਟਾਂ ਹਨ, ਪ੍ਰੰਤੂ ਪੰਜਾਬ
ਕੋਲ ਨਾ ਆਪਣਾ ਵੱਖਰਾ
ਰਾਜਪਾਲ, ਰਾਜਧਾਨੀ ਅਤੇ ਨਾ
ਹੀ ਹਾਈਕੋਰਟ ਹੈ।
ਹੈਦਰਾਬਾਦ ਸਟੇਟ ਦੇ ਇੱਕ
ਨੇਤਾ ਰੋਮੋਲੋ ਨੇ ਆਂਧਰਾ
ਨੂੰ ਭਾਸ਼ਾ ਦੇ ਆਧਾਰ
‘ਤੇ ਵੱਖਰਾ ਰਾਜ ਬਣਾਉਣ
ਲਈ ਭੁੱਖ ਹੜਤਾਲ ਕਰ
ਦਿੱਤੀ। ਉਹ
ਭੁੱਖ ਹੜਤਾਲ ਦੌਰਾਨ ਮਰ
ਗਿਆ, ਜਿਸ ਕਰਕੇ ਹੈਦਰਾਬਾਦ
ਵਿੱਚ ਵੱਡੇ ਪੱਧਰ ‘ਤੇ
ਦੰਗੇ ਫ਼ਸਾਦ ਹੋਏ, ਫ਼ਸਾਦਾਂ
ਵਿੱਚ ਬਹੁਤ ਸਾਰਾ ਜਾਨੀ
ਤੇ ਮਾਲੀ ਨੁਕਸਾਨ ਹੋਇਆ। ਪ੍ਰਧਾਨ
ਮੰਤਰੀ ਪੰਡਿਤ ਜਵਾਹਰ ਲਾਲ
ਨਹਿਰੂ ਘਬਰਾ ਗਿਆ, ਉਸਨੇ
1955 ਵਿੱਚ ਸਾਰੇ ਦੇਸ਼ ਵਿੱਚ
ਭਾਸ਼ਾ ਦੇ ਆਧਾਰ ਤੇ
ਸਟੇਟਾਂ ਬਣਾਉਣ ਦਾ ਐਲਾਨ
ਕਰ ਦਿੱਤਾ। 1955 ਵਿੱਚ
ਹੀ ਇਸ ਮੰਤਵ ਲਈ
‘ਰੀਆਰਗੇਨਾਈਜੇਸ਼ਨ ਕਮਿਸ਼ਨ’ ਬਣਾ ਦਿੱਤਾ
ਗਿਆ। ਉਸ
ਕਮਿਸ਼ਨ ਕੋਲ ਕਾਂਗਰਸ ਦੇ
ਨੇਤਾ ਤੇ ਪਟਿਆਲਾ ਰਿਆਸਤ
ਦੇ ਸਾਬਕਾ ਮੁੱਖ ਮੰਤਰੀ
ਬਾਬੂ ਬ੍ਰਿਸ਼ ਭਾਨ ਨੇ
ਪੇਸ਼ ਹੋ ਕੇ ਲਿਖਤੀ
ਤੌਰ ‘ਤੇ ਦੇ ਦਿੱਤਾ
ਕਿ ਪੈਪਸੂ ਸਟੇਟ ਨੂੰ
ਤੋੜਕੇ ਪੰਜਾਬ ਵਿੱਚ ਸ਼ਾਮਲ
ਕਰ ਦਿੱਤਾ ਜਾਵੇ।
ਅਹਿਮਦ ਸ਼ਾਹ ਅਬਦਾਲੀ ਅਤੇ
ਹੋਰ ਹਮਲਾਵਰ ਜਦੋਂ ਭਾਰਤ
ਵਿੱਚ ਆਕੇ ਜ਼ੋਰ ਜ਼ਬਰਦਸਤੀ
ਲੁੱਟ ਮਾਰ ਕਰਦੇ ਸਨ
ਅਤੇ ਧੀਆਂ ਭੈਣਾਂ ਨੂੰ
ਚੁੱਕ ਕੇ ਲੈ ਜਾਂਦੇ
ਸਨ ਤਾਂ ਇਕੱਲੇ ਸਿੱਖ
ਹੀ ਉਨ੍ਹਾਂ ਦੇ ਰਾਹ
ਵਿੱਚ ਰੋੜਾ ਬਣਦੇ ਸਨ। ਧੀਆਂ
ਭੈਣਾਂ ਵਾਪਸ ਕਰਵਾਉਂਦੇ ਅਤੇ
ਉਨ੍ਹਾਂ ਨੂੰ ਭਜਾ ਦਿੰਦੇ
ਸਨ। ਉਸ
ਸਮੇਂ ਸਿੱਖ ਬਹੁਤ ਸਾਰੀਆਂ
ਮਿਸਲਾਂ ਵਿੱਚ ਵੰਡੇ ਹੋਏ
ਸਨ, ਭਾਵ ਸਿੱਖਾਂ ਦੇ
ਵੱਖੋ-ਵੱਖਰੇ ਸਰਦਾਰਾਂ ਦੀ
ਅਗਵਾਈ ਵਿੱਚ ਧੜੇ ਬਣੇ
ਹੋਏ ਸਨ, ਉਨ੍ਹਾਂ ਨੂੰ
ਮਿਸਲਾਂ ਕਹਿੰਦੇ ਸਨ।
ਇਸ ਸਮੇਂ ਅਹਿਮਦ ਸ਼ਾਹ
ਅਬਦਾਲੀ ਨੂੰ ਹਰਾਉਣ ਤੋਂ
ਬਾਅਦ ਮਹਾਰਾਜਾ ਰਣਜੀਤ ਸਿੰਘ
ਨੇ ਮਹਿਜ 19 ਸਾਲ ਦੀ
ਉਮਰ ਵਿੱਚ ਇਨ੍ਹਾਂ ਮਿਸਲਾਂ
ਦੇ ਸਾਰੇ ਸਰਦਾਰਾਂ ਨੂੰ
ਇੱਕ ਮੁੱਠ ਕਰਕੇ ਆਪਣਾ
ਸਿੱਖ ਰਾਜ 1801 ਵਿੱਚ ਸਥਾਪਤ ਕੀਤਾ
ਸੀ। ਅੰਗਰੇਜ਼ਾਂ
ਨੇ ਮਹਾਰਾਜਾ ਰਣਜੀਤ ਸਿੰਘ
ਦੀ ਵੱਧ ਰਹੀ ਹਰਮਨ
ਪਿਆਰਤਾ ਤੋਂ ਘਬਰਾਉਂਦਿਆਂ, ਉਸ
ਨਾਲ ਲੜਾਈ ਕਰਨ ਦੀ
ਥਾਂ 1806 ਵਿੱਚ ਸਮਝੌਤਾ ਕਰਨ
ਦਾ ਫ਼ੈਸਲਾ ਕਰ ਲਿਆ,
ਜਿਹੜਾ ‘ਅੰਮ੍ਰਿਤਸਰ ਟਰੀਟੀ’ ਦੇ ਨਾਮ
ਨਾਲ ਜਾਣਿਆਂ ਜਾਂਦਾ ਹੈ। ਇਸ
ਸਮਝੌਤੇ ਅਨੁਸਾਰ ਸਤਲੁਜ ਤੋਂ
ਉਪਰ ਸਿੰਧ ਤੱਕ ਦਾ
ਇਲਾਕਾ ਮਹਾਰਾਜਾ ਰਣਜੀਤ ਸਿੰਘ
ਕੋਲ ਰਹੇਗਾ ਤੇ ਸਤਲੁਜ
ਤੋਂ ਥੱਲੇ ਵਾਲਾ ਇਲਾਕਾ
ਅੰਗਰੇਜ਼ਾਂ ਕੋਲ ਹੋਵੇਗਾ।
ਸਤਲੁਜ ਤੋਂ ਥੱਲੇ ਵਾਲੀਆਂ
300 ਸਟੇਟਾਂ ਅੰਗਰੇਜ਼ਾਂ ਦੇ ਅਧੀਨ ਖੁਦਮਖਤਾਰ
ਰਹਿਣਗੀਆਂ, ਪ੍ਰੰਤੂ ਅੰਗਰੇਜ਼ਾਂ ਨੂੰ
ਲਗਾਨ ਦਿੰਦੀਆਂ ਰਹਿਣਗੀਆਂ।
1849 ਤੱਕ ਮਹਾਰਾਜਾ ਰਣਜੀਤ ਸਿੰਘ
ਦਾ ਸਿੱਖ ਰਾਜ ਭਾਗ
ਕਾਇਮ ਰਿਹਾ। ਮਹਾਰਾਜਾ
ਰਣਜੀਤ ਸਿੰਘ ਦੇ ਸਵਰਗਵਾਸ
ਹੋਣ ਤੋਂ ਬਾਅਦ ਸਿੱਖ
ਸਰਦਾਰਾਂ ਦੀ ਆਪੋ-ਧਾਪੀ
ਅਤੇ ਗ਼ਦਾਰੀ ਕਰਕੇ 1849 ਵਿੱਚ
ਐਂਗਲੋ ਸਿੱਖ ਲੜਾਈ ਵਿੱਚ
ਸਿੱਖ ਫ਼ੌਜਾਂ ਅੰਗਰੇਜ਼ਾਂ ਤੋਂ
ਹਾਰ ਗਈਆਂ। ਹੁਣ
ਕੁਝ ਸਿੱਖ ਮਾਸਟਰ ਤਾਰਾ
ਸਿੰਘ ਤੇ ਇਲਜ਼ਾਮ ਲਾਉਂਦੇ
ਹਨ ਕਿ ਉਸਨੇ ਵੱਖਰੀ
ਸਿੱਖ ਸਟੇਟ ਕਿਉਂ ਨਹੀਂ
ਲਈ? ਉਨ੍ਹਾਂ ਨੂੰ ਇਸ
ਗੱਲ ਬਾਰੇ ਧਿਆਨ ਰੱਖਣਾ
ਚਾਹੀਦਾ ਹੈ ਕਿ ਉਸ
ਸਮੇਂ ਦੇ ਅੰਗਰੇਜ਼ਾਂ ਦੇ
ਭਾਰਤ ਦੀ ਆਜ਼ਾਦੀ ਸੰਬੰਧੀ
ਸਾਰੇ ਦਸਤਾਵੇਜ ਨਸ਼ਰ ਹੋ
ਗਏ ਹਨ। ਸਾਰੇ
ਇੰਟਰਨੈਟ ‘ਤੇ ਪਏ ਹਨ,
ਉਨ੍ਹਾਂ ਵਿੱਚ ਸਿੱਖ ਸਟੇਟ
ਦੇਣ ਬਾਰੇ ਅੰਗਰੇਜ਼ਾਂ ਦੇ
ਰਿਕਾਰਡ ਵਿੱਚ ਕੁਝ ਨਹੀਂ
ਮਿਲਦਾ, ਸਗੋਂ ਉਹ ਤਾਂ
ਸਿੱਖਾਂ ਨੂੰ ਪਾਕਿਸਤਾਨ ਨਾਲ
ਭੇਜਣਾ ਚਾਹੁੰਦੇ ਸਨ।
ਮਲਿਕ ਹਰਦਿੱਤ ਸਿੰਘ ਰਾਹੀਂ
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ,
ਮਾਸਟਰ ਤਾਰਾ ਸਿੰਘ ਅਤੇ
ਮੁਹੰਮਦ ਅਲੀ ਜਿਨਹਾ ਦੀ
ਮੀਟਿੰਗ ਦਿੱਲੀ ਵਿੱਚ ਮਲਿਕ
ਹਰਦਿਤ ਸਿੰਘ ਦੇ ਭਰਾ
ਦੇ ਘਰ ਹੋਈ ਸੀ,
ਜਿਸਤੋਂ ਬਾਅਦ ਸਿੱਖਾਂ ਨੇ
ਪਾਕਿਸਤਾਨ ਨਾਲ ਜਾਣ ਤੋਂ
ਇਨਕਾਰ ਕਰ ਦਿੱਤਾ ਸੀ। ਜਿਹੜੇ
ਦਸਤਾਵੇਜ਼ ਅੰਗਰੇਜਾਂ ਨੇ ਨਸ਼ਰ ਕੀਤੇ
ਹਨ, ਉਨ੍ਹਾਂ ਵਿੱਚ ਕਿਹਾ
ਗਿਆ ਹੈ ਕਿ ਦੇਸ਼
ਦੀ ਵੰਡ ਸੰਬੰਧੀ ਬਣਾਏ
ਮੈਕਾਲਿਫ ਕਮਿਸ਼ਨ ਨੇ ਫੀਰੋਜਪੁਰ
ਅਤੇ ਗੁਰਦਾਸਪੁਰ ਜਿਲ੍ਹੇ ਮੁਸਲਮਾਨ ਆਬਾਦੀ
ਹੋਣ ਕਰਕੇ ਪਾਕਿਸਤਾਨ ਨੂੰ
ਦਿੱਤੇ ਸਨ। ਇਸ
ਦੀ ਅਗੇਤੀ ਜਾਣਕਾਰੀ ਮਾਸਟਰ
ਤਾਰਾ ਸਿੰਘ ਅਤੇ ਗਿਆਨੀ
ਕਰਤਾਰ ਸਿੰਘ ਨੂੰ ਮਿਲ
ਗਈ ਸੀ। ਉਨ੍ਹਾਂ
ਨੇ ਲਾਰਡ ਮਾਊਂਟ ਬੈਟਨ
ਨਾਲ ਮਿਲਣ ਦਾ ਸਮਾਂ
ਮੰਗਿਆ, ਪ੍ਰੰਤੂ ਸਮਾਂ ਨਾ
ਮਿਲਿਆ ਤੇ ਉਨ੍ਹਾਂ ਇਹ
ਲਿਖਕੇ ਦੇ ਦਿੱਤਾ ਕਿ
ਇਹ ਜੇ ਇਹ ਜਿਲ੍ਹੇ
ਪੰਜਾਬ ਨੂੰ ਨਾ ਦਿੱਤੇ
ਤਾਂ ਸਾਨੂੰ ਇਹ ਮਨਜ਼ੂਰ
ਨਹੀਂ ਹੋਵੇਗਾ, ਇਸ ਕਰਕੇ
ਕਮਿਸ਼ਨ ਦਾ ਫ਼ੈਸਲਾ ਦੋ
ਦਿਨ ਬਾਅਦ ਅਨਾਊਂਸ ਹੋਇਆ,
ਜਿਸ ਵਿੱਚ ਇਹ ਦੋਵੇਂ
ਜਿਲ੍ਹੇ ਵਾਪਸ ਭਾਰਤ ਨੂੰ
ਦਿੱਤੇ ਗਏ। ਇਹ
ਮਾਸੋਟਰ ਤਾਰਾ ਸਿੰਘ ਅਤੇ
ਗਿਆਨੀ ਕਰਤਾਰ ਸਿੰਘ ਦੀ
ਦੇਣ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment