Posts

Showing posts from May, 2026

ਦਿੱਲੀ ਤੋਂ ਨਿਊਆਰਕ ਦੀ ਫਲਾਈਟ ਵਿੱਚ ਵਿਛੜੀ ਧੀ ਮਿਲੀ

Image
  ਮੈਂ ਅਤੇ ਮੇਰੀ ਪਤਨੀ ਸੁਰਜੀਤ ਕੌਰ 2004 ਤੋਂ ਲਗਾਤਾਰ ਲਗਪਗ ਹਰ ਦੂਜੇ ਸਾਲ ਅਮਰੀਕਾ ਆਪਣੇ ਲੜਕੇ ਕੋਲ ਜਾ ਰਹੇ ਹਾਂ। ਇਸ ਵਾਰ ਮੇਰਾ ਅਮਰੀਕਾ ਜਾਣ ਦੇ   ਸਮੇਂ ਹਵਾਈ ਜਹਾਜ ਦੇ ਸਫਰ ਦਾ ਤਜ਼ਰਬਾ ਨਿਵੇਕਲਾ ਰਿਹਾ। ਅਸੀਂ 8 ਅਪ੍ਰੈਲ 2026 ਨੂੰ ਯੂਨਾਈਟਡ ਏਅਰ ਲਾਈਨਜ਼ ਦੀ ਫਲਾਈਟ ਵਿੱਚ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿਊ ਆਰਕ ਲਈ ਰਵਾਨਾ ਹੋਏ। ਇਸ ਫਲਾਈਟ ਨੇ ਸਾਢੇ ਸੋਲਾਂ ਘੰਟੇ ਵਿੱਚ ਨਿਊ ਆਰਕ ਹਵਾਈ ਅੱਡੇ ‘ਤੇ ਪਹੁੰਚਣਾ ਸੀ। ਉਥੇ 6 ਘੰਟੇ ਦੇ ਠਹਿਰਾਓ ਤੋਂ ਬਾਅਦ ਅਸੀਂ ਲਾਸ ਏਂਜਲਸ ਦੀ ਫਲਾਈਟ ਫੜ੍ਹਨੀ ਸੀ। ਇਹ ਫਲਾਈਟ ਵੀ 6 ਘੰਟੇ ਦੀ ਸੀ। ਲਾਸ ਏਂਜਲਸ ਤੋਂ ਸਾਡੇ ਲੜਕੇ ਨੇ ਕਾਰ ਰਾਹੀਂ ਸੈਂਡੀਆਗੋ ਲੈ ਕੇ ਜਾਣਾ ਸੀ। ਲਾਸ ਏਂਜਲਸ ਤੋਂ ਦੋ ਘੰਟੇ ਦਾ ਸੈਂਡੀਆਗੋ ਦਾ ਸਫਰ ਸੀ। ਪਟਿਆਲਾ ਤੋਂ ਚਲਕੇ ਸੈਂਡੀਆਗੋ ਪਹੁੰਚਣ ਲਈ 40 ਚਾਲੀ ਘੰਟੇ ਲੱਗਣੇ ਸੀ। ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਅਸੀਂ ਹਮੇਸ਼ਾ ਇਕਾਨਮੀ ਕਲਾਸ ਵਿੱਚ ਸਫਰ ਕਰਦੇ ਸੀ। ਇਸ ਵਾਰ ਸਾਡੀ ਵਡੇਰੀ ਉਮਰ ਤੇ ਲੰਬਾ ਸਫਰ ਹੋਣ ਕਰਕੇ ਮੇਰੇ ਲੜਕੇ ਨੇ ਸਾਡੇ ਲਈ ਪਰੀਮੀਅਮ ਪਲੱਸ ਕਲਾਸ ਦੀਆਂ ਟਿਕਟਾਂ ਲੈ ਕੇ ਦਿੱਤੀਆਂ ਤਾਂ ਜੋ ਅਸੀਂ ਥੋੜ੍ਹਾ ਆਰਾਮ ਨਾਲ ਲੰਬਾ ਸਫਰ ਬਿਨਾ ਤਕਲੀਫ਼ ਤਹਿ ਕਰ ਸਕੀਏ। ਇਸ ਤੋਂ ਪਹਿਲਾਂ ਜਦੋਂ ਅਸੀਂ ਸਫਰ ਕਰਦੇ ਸੀ , ਉਸ ਸਮੇਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ। ਪੁਰਾਣੀ ਤਕਨੀਕ ਵਾਲੀਆਂ ਸੀਟਾਂ ਹੁੰਦੀਆਂ ਸਨ। ਹੁਣ ਤਾਂ ਫਲਾਈਟ ਵਿੱਚ ਇੰ...

ਦਰਸ਼ਨ ਸਿੰਘ ਦਰਸ਼ ਪਸਿਆਣਾ ਦਾ ਕਾਵਿ-ਸੰਗ੍ਰਹਿ ‘ਮੁਹੱਬਤ ਜ਼ਿੰਦਾਬਾਦ’ ਸਮਾਜਿਕਤਾ ਦਾ ਪ੍ਰਤੀਕ

  ਦਰਸ਼ਨ ਸਿੰਘ ਦਰਸ਼ ਪਸਿਆਣਾ ਆਪਣੀਆਂ ਕਵਿਤਾਵਾਂ ਵਿੱਚ ਦਿਹਾਤੀ ਸਭਿਅਚਾਰ ਦੇ ਪਤ੍ਰੀਬਿੰਬ ਪੇਸ਼ ਕਰਨ ਵਾਲਾ ਕਵੀ ਹੈ। ਉਹ ਪੰਜਾਬੀ ਦਿਹਾਤੀ ਸਭਿਆਚਾਰ ਨੂੰ ਪ੍ਰਣਾਇਆ ਹੋਇਆ ਸੰਵੇਦਨਸ਼ੀਲ ਸ਼ਾਇਰ ਹੈ , ਜਿਹੜਾ ਪਿੰਡਾਂ ਵਿੱਚ ਧਰਾਤਲ ਪੱਧਰ ‘ਤੇ ਵਾਪਰ ਰਹੀਆਂ ਘਟਨਾਵਾਂ , ਸਰਗਰਮੀਆਂ , ਲੋਕਾਈ ਦੇ ਵਿਹਾਰਕ ਜੀਵਨ ਅਤੇ ਖਾਸ ਤੌਰ ‘ਤੇ ਕਿਸਾਨੀ ਤੇ ਮਜ਼ਦੂਰ ਵਰਗ ਨਾਲ ਸੰਬੰਧਤ ਕਿੱਤਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਸੰਦਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ। ਉਸਦੀਆਂ ਕਵਿਤਾਵਾਂ ਪਿੰਡਾਂ ਦੇ ਵਾਤਾਵਰਨ , ਕਾਰ ਵਿਹਾਰ , ਰਸਮ ਰਿਵਾਜ਼ਾਂ , ਪਰੰਪਰਾਵਾਂ , ਖੇਡਾਂ , ਸਮਾਜਿਕ , ਆਰਥਿਕ ਸੰਗੀਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਬ੍ਰਿਤਾਂਤ ਸਿਰਜਦੀਆਂ ਹਨ। ਉਸਨੂੰ ਰਿਦਮ ਤੇ ਸੁਰ-ਤਾਲ ਦੀ ਵੀ ਸਮਝ ਲੱਗਦੀ ਹੈ। ਉਸਦੇ ਕਾਵਿ-ਸੰਗ੍ਰਹਿ ਦੇ ਨਾਮ ‘ਮੁਹੱਬਤ ਜ਼ਿੰਦਾਬਾਦ’ ਤੋਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਸ ਕਾਵਿ-ਸੰਗ੍ਰਹਿ ਵਿੱਚ ਇਸ਼ਕ-ਮੁਸ਼ਕ ਦੇ ਵਿੱਚ ਲਬਰੇਜ਼ ਕਵਿਤਾਵਾਂ ਹੋਣਗੀਆਂ , ਪ੍ਰੰਤੂ ਕਾਵਿ-ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਸਦੀ ਮੁਹੱਬਤ ਗ਼ਰੀਬ ਵਰਗ ਦੇ ਦਿਹਾਤੀ ਲੋਕਾਂ ਦੇ ਸਭਿਆਚਾਰ ਨਾਲ ਹੈ। ਦਰਸ਼ਨ ਸਿੰਘ ਦਰਸ਼ ਪਸਿਆਣਾ ਅਜਿਹਾ ਕਵੀ ਹੈ , ਜਿਹੜਾ ਆਪਣੀ ਵਿਰਾਸਤ ਦੀ ਪਹਿਰੇਦਾਰੀ ਕਰਨ ਵਾਲੀਆਂ ਕਵਿਤਾਵਾਂ ਲਿਖਣ ਨੂੰ ਤਰਜ਼ੀਹ ਦਿੰਦਾ ਹੈ। ਆਮ ਤੌਰ ‘ਤੇ ਲਗਪਗ ਜਿਤਨੇ ਵੀ ਪੰਜਾਬੀ ਸ਼ਾਇਰ ਹਨ , ਉਨ੍ਹਾਂ ਦੀਆਂ ਕ...