Posts

Showing posts from April, 2026

ਅਲਵਿਦਾ ! ਵਿਦਵਾਨ ਸਾਹਿਤਕਾਰ ਦਲੀਪ ਸਿੰਘ ਵਾਸਨ

Image
                              ਪੰਜਾਬੀ ਬੋਲੀ ਦੇ ਮੁੱਦਈ , ਸਾਹਿਤਕਾਰ , ਪ੍ਰਸਿੱਧ ਸਮਾਜ ਸੇਵਕ , ਕਾਲਮ ਨਵੀਸ ਤੇ ਕਾਨੂੰਨਦਾਨ ਦਲੀਪ ਸਿੰਘ ਵਾਸਨ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁ-ਪੱਖੀ , ਬਹੁ-ਮੰਤਵੀ , ਬਹੁ-ਵਿਧਾਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਲੇਖਕ ਤੇ ਇਨਸਾਨ ਸੀ । ਉਸ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਦਲੀਪ ਸਿੰਘ ਵਾਸਨ ਪਿਛਲੇ   60 ਸਾਲ ਤੋਂ ਪੰਜਾਬੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸਨ। ਉਸਨੇ ਆਪਣਾ ਸਾਹਿਤਕ ਸਫਰ 1957 ਵਿੱਚ ਪਹਿਲੀ ਕਹਾਣੀ ‘ਮੱਕੀ ਦੀ ਰੋਟੀ’ ਨਾਲ ਸ਼ੁਰੂ ਕੀਤਾ ਸੀ , ਜਿਹੜੀ ਪ੍ਰੀਤਲੜੀ ਰਸਾਲੇ ਵਿੱਚ ਪ੍ਰਕਾਸ਼ਤ ਹੋਈ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਕਲਮ ਅਜ਼ਮਾਈ ਕਰਦੇ ਰਹੇ। ਦਲੀਪ ਸਿੰਘ ਵਾਸਨ ਨੇ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਮਿਆਰੀ ਮਾਨਵ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖੀਆਂ ਸਨ।   ਉਸਦੇ ਸਮਾਜਿਕ ਵਿਸ਼ਿਆਂ ‘ਤੇ ਲਿਖੇ ਦੋ ਨਾਵਲ   ‘ਸੋਢੀਆਂ ਦਾ ਫਾਰਮ’ 1978 ਅਤੇ ‘ਹੜਤਾਲ’ 1982   ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਰਹੇ ਸਨ। ਮੁੱਖ ਤੌਰ ‘ਤੇ ਉਹ ਵਾਰਤਕ ਲੇਖਕ ਤੇ ਕਾਲਮ ਨਵੀਸ ਸਨ। ਦਲੀਪ ਸਿੰਘ ਵਾਸਨ ਦ...

ਆਮ ਆਦਮੀ ਪਾਰਟੀ ਨੂੰ ਝਟਕਾ - ਚੋਰਾਂ ਨੂੰ ਮੋਰ ਪੈ ਗਏ

Image
       ਰਾਘਵ ਚੱਢੇ ਦੇ ਸਿਆਸੀ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ। ਪੰਜਾਬ ਸਰਕਾਰ ਲਈ ਵੀ ਖ਼ਤਰੇ ਦੀ ਘੰਟੀ ਵੱਜ ਗਈ ਹੈ। ਇਸ ਧਮਾਕੇ ਨੇ ਸਿਆਸੀ ਸਮੀਕਰਨ ਹੀ ਬਦਲ ਦਿੱਤੇ ਹਨ। ਜਿਸ ਤਰ੍ਹਾਂ ਹਵਾ ਦੇ ਬੁਲੇ ਦੀ ਵਾਂਗ ਇਹ ਪਾਰਟੀ ਹੋਂਦ ਵਿੱਚ ਆਈ ਸੀ ,   ਉਸੇ ਤਰ੍ਹਾਂ ਵਰਤਮਾਨ ਸਿਆਸੀ ਘਟਨਾਵਾਂ ਤੋਂ ਬਾਅਦ ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਪਾਰਟੀ ਬਿਖਰਕੇ ਤੀਲਾ - ਤੀਲਾ ਹੋ ਜਾਵੇਗੀ , ਕਿਉਂਕਿ ਇਹ ਪਾਰਟੀ ਸਿਧਾਂਤਹੀਣ ਹੈ , ਵੱਖ - ਵੱਖ ਵਿਚਾਰਧਾਰਾਵਾਂ ਵਾਲੇ ਸਿਆਸਤਦਾਨ ਲਾਲਚ ਹਿੱਤ ਸਿਆਸੀ ਤਾਕਤ ‘ਤੇ ਕਬਜ਼ਾ ਕਰਨ ਲਈ ਇਕੱਠੇ ਹੋਏ ਸਨ। ਇਸ ਪਾਰਟੀ ਦਾ ਨਾ ਕੋਈ ਸੰਵਿੰਧਾਨ , ਨਾ ਕੋਈ ਆਧਾਰ , ਨਾ ਕੋਈ ਪਾਰਟੀ ਕੇਡਰ ਅਤੇ ਨਾ ਹੀ ਕੋਈ ਅਸੂਲ ਹਨ। ਐਧਰੋਂ ਓਧਰੋਂ ਇਕੱਠੀ ਕੀਤੀ ਸਿਧਾਂਤਹੀਣ ਸਿਆਸਤਦਾਨਾ ਦੀ ਭੀੜ ਹੈ , ਜਿਨ੍ਹਾਂ ਦੀ ਉਨ੍ਹਾਂ ਦੀਆਂ ਪਾਰਟੀਆਂ ਵਿੱਚ ਪੁੱਛ ਪੜਤਾਲ ਹੀ ਨਹੀਂ ਸੀ , ਭਾਵ ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਵੀ ਪੁੱਛਦਾ ਨਹੀਂ ਸੀ। ਦੂਜੀਆਂ ਪਾਰਟੀਆਂ ਵਿੱਚੋਂ ਲਾਲਚੀ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਉਸਦੀ ਮਜ਼ਬੂਰੀ ਸੀ। ਇਨ੍ਹਾਂ ਨੂੰ ਆਪੋ ਧਾਪੀ ਪਈ ਹੋਈ ਹੈ। ਰਾਘਵ ਚੱਢੇ ਦੇ ਐਲਾਨਨਾਮੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ , ਕਿਉਂਕਿ ਉਹ ਸਿਆਸੀ ਤਾਕਤ ਦੇ ਚੁਬਾਰੇ ਵਿੱਚ ਚੜ੍ਹਕੇ ਲੋਕਾਂ ਦੇ ਦਿੱਤੇ ਅਥਾਹ ਫਤਵੇ ...

ਜਸਵਿੰਦਰ ਪੰਜਾਬੀ ਦੀਆਂ ‘ਮੁਰਗਾਬੀਆਂ’ ਭਾਗ-2 (ਡਬਲ ਧਮਾਕਾ) ਸ਼ੋਸ਼ਣ ਦਾ ਪਰਵਾਨਾਂ

Image
  ਜਸਵਿੰਦਰ ਪੰਜਾਬੀ ਜੋ ਵੀ ਲਿਖਦਾ ਹੈ , ਬੇਬਾਕੀ ਨਾਲ ਲਿਖਕੇ ਸਮਾਜ ਵਿੱਚ ਅਜਿਹੀ ਚਰਚਾ ਛੇੜ ਦਿੰਦਾ ਹੈ , ਜਿਹੜੀ ਸਮਾਜਿਕ ਤਾਣੇ-ਬਾਣੇ ਦੀਆਂ ਵਿਸੰਗਤੀਆਂ ਦਾ ਪਰਦਾ ਫਾਸ਼ ਕਰਕੇ ਸਮਾਜਿਕ , ਆਰਥਿਕ , ਸਭਿਆਚਾਰਕ ਅਤੇ ਔਰਤਾਂ ਦੇ ਸ਼ੋਸ਼ਣਕਾਰਾਂ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ। ਉਸਦੀਆਂ ਦਸ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸਤੋਂ ਇਲਾਵਾ ਦੋ ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ। ਉਸਦਾ ਨਾਵਲ ‘ਮੁਰਗਾਬੀਆਂ’ ਪਹਿਲਾਂ ਪ੍ਰਕਾਸ਼ਤ ਹੋਇਆ ਸੀ। ਇਸ ਵਿੱਚ ਕੁਝ ਤਬਦੀਲੀਆਂ ਅਤੇ ਵਾਧਾ ਕਰਕੇ ‘ਮੁਰਗਾਬੀਆਂ’ ਭਾਗ- 2 ( ਡਬਲ ਧਮਾਕਾ) ਹੁਣ ਪ੍ਰਕਾਸ਼ਤ ਕੀਤਾ ਹੈ। ਪਹਿਲੇ ਪ੍ਰਕਾਸ਼ਤ ਨਾਵਲ ‘ਮੁਰਗਾਬੀਆਂ’ ਉਪਰ ਇੱਕ ਵੈਬ ਸੀਰੀਜ ਬਣ ਚੁੱਕੀ ਹੈ , ਜਿਸਨੂੰ ਸੁਚੇਤ ਤੇ ਚੇਤੰਨ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਹੈ , ਉਸ ਸੀਰੀਜ਼ ਨੇ ਸਾਹਿਤਕ ਖੇਤਰ ਵਿੱਚ ਬਹੁਤ ਜ਼ਿਆਦਾ ਹਲਚਲ ਪੈਦਾ ਕੀਤੀ ਹੈ। ਪੜਚੋਲ ਅਧੀਨ ‘ਮੁਰਗਾਬੀਆਂ’ ਭਾਗ- 2 ਵੀ ਧਮਾਕਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਨਾਵਲ ਬਹੁ-ਦਿਸ਼ਾਵੀ , ਬਹੁ-ਵਿਧਾਵੀ ਤੇ ਬਹੁ-ਮੰਤਵੀ ਹੈ। ਨਾਵਲ ਵਿੱਚ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਬਹੁਤ ਹੀ ਨੀਝ ਨਾਲ ਉਨ੍ਹਾਂ ਖੇਤਰਾਂ ਵਿੱਚ ਹੋ ਰਹੀਆਂ ਚਾਲਾਂ , ਢੌਂਗ , ਧੋਖੇ , ਕਿਰਦਾਰਕੁਸ਼ੀਆਂ , ਨੈਤਿਕ ਅਤੇ ਅਨੈਤਿਕ ਕਾਰਵਾਈਆਂ ਦੀ ਦ੍ਰਿਸ਼ਟਾਂਤਿਕ ਰੂਪ ਨਾਲ ਵਿਆਖਿਆ ਕੀਤੀ ਗਈ ਹੈ , ਜੋ ਸਚਾਈ ਦੇ ਨੇੜੇ-ਤੇੜੇ ਮਹਿਸੂਸ ਹੁੰਦੀ ਹੈ। ...

ਜਦੋਂ ਅਸੀਂ ਫੁੱਲਾਂ ਦੇ ਰੰਗਾਂ ਵਿੱਚ ਰੰਗੇ ਗਏ

Image
    ਅਮਰੀਕ ਦੇ ਕੈਲੇਫ਼ੋਨੀਆਂ ਰਾਜ ਵਿੱਚ ਲਾਸ ਏਂਜਲਸ ਅਤੇ ਸੈਂਡੀਆਗੋ ਦੇ ਵਿਚਕਾਰ ਕਾਰਲਸਬੈਡ ਸ਼ਹਿਰ ਵਿੱਚ ਇੱਕ ਬਹੁਤ ਹੀ ਸੁੰਦਰ ਦਿਲ ਨੂੰ ਮੋਹਣ ਵਾਲਾ ਮਨਮੋਹਕ ਰੈਨਨਕਿਊਲਸ ਦੇ ਵਿਸ਼ਾਲ ਖੇਤ ਅਰਥਾਤ ਫਲਾਵਰ ਗਾਰਡਨ (ਫੁੱਲਾਂ ਦੇ ਖੇਤ) ਬਹੁ-ਰੰਗੇ ਫੁੱਲਾਂ ਦੀ ਮਹਿਕ ਦਾ ਕੇਂਦਰ ਬਿੰਦੂ ਬਣਿਆਂ ਹੋਇਆ ਹੈ। ਇਸ ਫੁੱਲਾਂ ਦੇ ਖੇਤ ਵਿੱਚ ਪੈਟੂਨੇਸੀਆ , ਸਟੀਵ ਪੀ , ਪੋਇਨਸੇਟੀਆ , ਆਰਕਿਡ , ਗੁਲਾਬੀ , ਪੀਲਾ , ਲਾਲ , ਚਿੱਟਾ , ਜਾਮਨੀ , ਪਪੀ , ਲਿਲੀ ਅਤੇ ਹੋਰ ਹਜ਼ਾਰਾਂ ਕਿਸਮਾਂ ਦੇ ਫੁੱਲਾਂ ਦੀਆਂ ਰੰਗਤਾਂ ਦੇਖ ਸਕਦੇ ਹੋ। ਇਸ ਫੁੱਲਾਂ ਦੇ ਖੇਤ ਵਿੱਚ ਸਤ ਕਰੋੜ ਵੱਖ-ਵੱਖ ਕਿਸਮ ਤੇ ਰੰਗਾਂ ਦੇ ਫੁੱਲ ਵੇਖਣ ਨੂੰ ਮਿਲਦੇ ਹਨ। ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦਾ ਹਰ ਵਸਿੰਦਾ ਅਤੇ ਸੈਰ ਸਪਾਟਾ ਕਰਨ ਵਾਲਾ ਵਿਅਕਤੀ ਇਸ ਕੁਦਰਤ ਦੀ ਗੋਦ ਵਿੱਚ ਬਣੇ ਫੁੱਲਾਂ ਦੇ ਬਾਗ ਦੀ ਸੁੰਦਰਤਾ ਦਾ ਨਜ਼ਾਰਾ ਲੈਣ ਲਈ ਜ਼ਰੂਰ ਪਹੁੰਚਦਾ ਹੈ। ਇਹ ਸੁੰਦਰ ਫੁੱਲਾਂ ਦਾ ਬਾਗ 55 ਏਕੜ ਥਾਂ ਵਿੱਚ ਬਣਿਆਂ ਹੋਇਆ ਹੈ , ਜਿਸਦੇ ਖੇਤਾਂ   ਵਿੱਚ ਰੰਗ-ਬਰੰਗੇ ਫੁੱਲਾਂ ਦੀ ਚਾਦਰ ਵਿਛੀ ਹੋਈ ਹੈ। ਇਹ ਫੁੱਲਾਂ ਦੇ ਖੇਤ ਹਰ ਸਾਲ ਛੇ ਤੋਂ ਅੱਠ ਹਫਤਿਆਂ ਲਈ ਲੋਕਾਂ ਦੇ ਵੇਖਣ ਲਈ ਪਹਿਲੀ ਮਾਰਚ ਤੋਂ ਅੱਧ ਮਈ ਤੱਕ ਖੋਲ੍ਹੇ ਜਾਂਦੇ ਹਨ। ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲ੍ਹਾ ਰਹਿੰਦਾ ਹੈ। ਭੀੜ ਇਤਨੀ ਹੁੰਦੀ ਹੈ ਕਿ ਬਾਗ ਵਿੱਚ ਦਾਖ਼ਲ ਹੋਣ ਲਈ ਅੱਧਾ ਘੰਟਾ ਇੰਤਜ਼ਾਰ ਕਰਨਾ ਪੈਂਦ...

ਸਾਹਿਤ ਰਤਨ ਖ਼ੋਜੀ ਵਿਦਵਾਨ ਡਾ.ਰਤਨ ਸਿੰਘ ਜੱਗੀ

    ਪੰਜਾਬੀ , ਹਿੰਦੀ ਅਤੇ ਸੰਸਕਿ੍ਰਤ ਦੇ ਖ਼ੋਜੀ ਵਿਦਵਾਨ ਸਾਹਿਤ ਰਤਨ ਡਾ ਰਤਨ ਸਿੰਘ ਜੱਗੀ ਨੇ ਸਾਹਿਤਕ ਵਿਦਵਤਾ ਦੇ ਖੇਤਰ ਵਿੱਚ ਯੋਗਦਾਨ ਪਾ ਕੇ ਮੀਲ ਪੱਥਰ ਸਥਾਪਤ ਕੀਤਾ ਸੀ। ਉਨ੍ਹਾਂ ਦੀ ਕਾਬਲੀਅਤ ਦੀ ਧਾਂਕ ਨੇ ਖੋਜ ਦੇ ਖੇਤਰ ਵਿੱਚ ਵਿਲੱਖਣ ਕਾਰਜ ਕਰਕੇ ਨਾਮ ਕਮਾਇਆ ਸੀ।   ਉਨ੍ਹਾਂ ਨੇ ਖੋਜ ਦੇ ਖੇਤਰ ਵਿੱਚ ਅਜਿਹੇ ਮਾਅਰਕੇ ਮਾਰੇ ਜਿਨ੍ਹਾਂ ਦਾ   ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸੰਸਾਰ ਵਿਚ ਕੋਈ ਕੰਮ ਵੀ ਅਸੰਭਵ ਨਹੀਂ ਹੁੰਦਾ ਜੇਕਰ ਉਸਨੂੰ ਕਰਨ ਵਾਲੇ ਵਿਅਕਤੀ ਦਾ ਦਿ੍ਰੜ੍ਹ ਇਰਾਦਾ , ਲਗਨ ਅਤੇ ਮਿਹਨਤੀ ਸੁਭਾਅ ਹੋਵੇ। ਬਹੁਤੇ ਲੋਕ ਔਖੇ ਕੰਮ ਨੂੰ ਕਰਨ ਦੀ ਹਿੰਮਤ ਕਰਨ ਤੋਂ ਪਹਿਲਾਂ ਹੀ ਢੇਰੀ ਢਾਅ ਬੈਠਦੇ ਹਨ , ਪ੍ਰੰਤੂ ਕੁਝ ਅਜਿਹੇ ਉਦਮੀ ਹੁੰਦੇ ਹਨ , ਜਿਹੜੇ ਜਿਸ ਕੰਮ ਨੂੰ ਕਰਨ ਬਾਰੇ ਸੋਚ ਲੈਣ ਉਸਨੂੰ ਪੂਰਾ ਕਰਕੇ ਹੀ ਹੱਟਦੇ ਹਨ। ਇਨ੍ਹਾਂ ਉਦਮੀਆਂ ਵਿਚ ਹੀ ਇੱਕ ਅਜਿਹਾ ਖੋਜੀ ਵਿਦਵਾਨ ਸਾਹਿਤਕਾਰ   ਡਾ ਰਤਨ ਸਿੰਘ ਜੱਗੀ ਸੀ , ਉਸਨੇ ਜਿਸ ਵੀ ਅਤਿ ਕਠਨ ਕੰਮ ਨੂੰ ਹੱਥ ਪਾਇਆ ਉਤਨੀ ਦੇਰ ਚੈਨ ਨਾਲ ਟਿਕ ਕੇ ਨਹੀਂ ਬੈਠਿਆ , ਜਿਤਨੀ ਦੇਰ ਉਸਨੂੰ ਨੇਪਰੇ ਨਹੀਂ ਚਾੜ੍ਹ ਲਿਆ। ਸਾਹਿਤਕ ਅਤੇ ਇਤਿਹਾਸਕ ਖੋਜ ਦੇ ਕੰਮਾ ਵਿਚ ਉਸਨੂੰ ਅਨੇਕਾਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਵਾਰ ਤਾਂ ਜਾਨ ਵੀ ਜੋਖ਼ਮ ਵਿਚ ਪਾਉਣੀ ਪਈ , ਪ੍ਰੰਤੂ ਉਸਨੇ ਜੋ ਨਿਸ਼ਾਨਾ ਮਿਥਿਆ ਉਸਨੂੰ ਹਰ ਹਾਲਤ ਵਿਚ ਪੂਰਾ ਕੀਤਾ। ਉਸਦੀ ਬਚਪਨ ਤੋਂ ਲੈ...