Posts

Showing posts from September, 2026

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਜਨ ਸੰਘ) ਦੀ ਸਾਂਝ ਪੁਰਾਣੀ ਹੈ

Image
    ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਕਿਆਸ ਅਰਾਈਆਂ ਸ਼ਰੂ ਹੋ ਗਈਆਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਰਮਿਆਨ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਆਪਸੀ ਸਮਝੌਤਾ ਹੋਵੇਗਾ। ਅਖ਼ਬਾਰਾਂ ਵਿੱਚ ਸੀਟਾਂ ਦੀ ਵੰਡ ਬਾਰੇ ਵੀ ਖ਼ਬਰਾਂ ਆ ਰਹੀਆਂ ਹਨ। ਆਮ ਤੌਰ ‘ਤੇ ਅਕਾਲੀ ਸਫਾਂ ਵਿੱਚ ਇਹ ਸਮਝਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪੰਜਾਬ ਹੈ। ਅਕਾਲੀ ਸਮਝਦੇ ਹਨ ਕਿ ਪਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਪੰਜਾਬ ਦੀ ਰੀਜਨਲ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ   ਝੋਲੀ ਵਿੱਚ ਪਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਕਾਸਸ਼ ਸਿੰਘ ਬਾਦਲ   ਵੱਲੋਂ ਨਿੱਜੀ ਹਿੱਤਾਂ ਲਈ ਇਹ ਬਿ੍ਰਤਾਂਤ ਸਿਰਜਿਆ ਗਿਆ ਸੀ। ਸਿੱਖ ਭਾਵਨਾਤਮਕ ਕੌਮ ਹੈ ,   ਕਈ ਵਾਰ ਜਲਦਬਾਜ਼ੀ ਵਿੱਚ ਆਪਣੀ ਵਿਚਾਰਧਾਰਾ ਬਣਾ ਲੈਂਦੀ ਹੈ।   ਉਹ ਫੈਸਲਾ ਦਲੀਲ ‘ਤੇ ਪੂਰਾ ਨਹੀਂ ਉਤਰਦਾ ਹੁੰਦਾ , ਕਿਉਂਕਿ ਭਾਵਨਾਵਾਂ ਵਿੱਚ ਵਹਿ ਕੇ ਕੀਤਾ ਫੈਸਲਾ ਸਹੀ ਨਹੀਂ ਹੁੰਦਾ। ਇਸ ਕਰਕੇ ਪਰਕਾਸ਼ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਹਿਲਾ ਨੇਤਾ ਨਹੀਂ ਕਿਹਾ ਜਾ ਸਕਦਾ। ਜੇਕਰ ਭਾਰਤੀ ਜਨ ਸੰਘ ਦੇ ਇਤਿਹਾਸ ਨੂ...

ਪਰਵਾਸ ਵਿੱਚ ਨਾਮ ਚਮਕਾਉਣ ਵਾਲੀ ਲਵੀਨ ਗਿੱਲ

       ਪਰਵਾਸ ਵਿੱਚ ਪੰਜਾਬੀ ਇਸਤਰੀਆਂ ਆਪੋ ਆਪਣੇ ਖੇਤਰ ਵਿੱਚ ਉਥੋਂ ਦੇ ਸਭਿਆਚਾਰਕ , ਆਰਥਿਕ , ਰਾਜਨੀਤਕ , ਸਾਹਿਤਕ ਅਤੇ ਸਮਾਜਕ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਕੇ ਮਾਹਰਕੇ ਮਾਰ ਰਹੀਆਂ ਹਨ। ਉਹ ਰਾਜਨੀਤੀ , ਵਿਗਿਆਨ , ਕਾਨੂੰਨ , ਖੇਤੀਬਾੜੀ , ਟਰਾਂਸਪੋਰਟ , ਵਿਓਪਾਰ , ਆਈ ਟੀ , ਮੀਡੀਆ , ਮੰਚ ਸੰਚਾਲਨ , ਅਦਾਕਾਰੀ ਅਤੇ ਸਮਾਜ ਸੇਵਾ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਵਿੱਚ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਰਹਿਣ ਵਾਲੀ ਇਸਤਰੀ ਲਵੀਨ ਗਿੱਲ ਹੈ , ਜਿਹੜੀ ਵਿਲੱਖਣ ਕਿਸਮ ਦੀ ਮਾਨਵਤਾ ਦੀ ਸੇਵਾ ਕਰਨ ਵਿੱਚ ਜੁੱਟੀ ਹੋਈ ਹੈ। ਉਸਦੀ ਵਿਰਾਸਤ ਲੁਧਿਆਣਾ ਜਿਲ੍ਹੇ ਦਾ ਪਿੰਡ ਗਿੱਲਾਂ ਹੈ। ਇਸ ਲਈ ਉਹ ਮਾਨਸਿਕ ਤੌਰ ‘ਤੇ ਪੰਜਾਬੀ ਵਿਰਾਸਤ ਨਾਲ ਜੁੜੀ ਹੋਈ ਹੈ। ਉਹ ਬਹੁ-ਪੱਖੀ , ਬਹੁ-ਮੰਤਵੀ ਅਤੇ ਬਹੁ-ਦਿਸ਼ਾਵੀ ਸੇਵਾ ਕਰ ਰਹੀ ਹੈ। ਲਵੀਨ ਗਿੱਲ ਪੁਰਾਣੇ ਰਸਤਿਆਂ ‘ਤੇ ਚਲਣ ਵਾਲੀ ਇਸਤਰੀ ਨਹੀਂ , ਸਗੋਂ ਉਹ ਆਪਣੇ ਨਵੇਂ ਰਸਤੇ ਬਣਾਉਣ ਤੇ ਉਸਨੂੰ ਗਾਡੀ ਰਾਹ ਬਣਾਉਣ ਦੀ ਸਮਰੱਥਾ ਰੱਖਣ ਵਾਲੀ ਬੇਬਾਕ ਤੇ ਬਹਾਦਰ ਹੈ। ਉਸਨੇ ਇੱਕ ਬਹੁਤ ਹੀ ਮਹੱਤਵਪੂਰਨ ਖੇਤਰ ਵਿੱਚ ਕਾਰਜ ਕਰਨਾ ਸ਼ੁਰੂ ਕੀਤਾ ਹੈ , ਜਿਸ ਵਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ,   ਉਹ ਕਾਰਜ ਹੈ ਅੰਗ ਅਤੇ ਟਿਸ਼ੂ ਦਾਨ , ਖਾਸ ਤੌਰ ‘ਤੇ ਔਰਤਾਂ ਦਾ ਨਾੜੂਆ ਸੰਭਾਲਣਾ , ਜਿਹੜਾ ਅਨੇਕ ਬਿਮਾਰੀਆਂ ਦੇ ਇਲਾਜ ਵਿੱਚ ਵਰਤਿਆ ਜਾ ਸਕਦਾ ਹੈ। ਆਮ ਤੌਰ ‘ਤੇ ...

ਪੰਜਾਬ ਵਾਂਗੂੰ ਅਮਰੀਕਾ ਵਿੱਚ ਵੀ ਸ਼ਹਿਤੂਤ ਦੇ ਰੁੱਖਾਂ ਦੀ ਭਰਮਾਰ

  ਅਮਰੀਕਾ ਦਾ ਕੈਲੇਫ਼ੋਰਨੀਆ ਰਾਜ ਕਈ ਪੱਖਾਂ ਤੋਂ ਪੰਜਾਬ ਨਾਲ ਮੇਲ ਖਾਂਦਾ ਹੈ। ਜਦੋਂ ਮੈਂ ਕੈਲੇਫ਼ੋਰਨੀਆਂ ਦੇ ਪੇਂਡੂ ਇਲਾਕੇ ਵਿੱਚ ਗਿਆ ਤਾਂ ਉਥੇ ਮੈਨੂੰ ਪੰਜਾਬ ਦੇ ਪੇਂਡੂ ਇਲਾਕਿਆਂ ਵਰਗਾ ਵਾਤਾਵਰਨ ਮਹਿਸੂਸ ਹੋਇਆ , ਕਿਉਂਕਿ ਉਥੇ ਪੰਜਾਬ ਦੇ ਰੁੱਖਾਂ ਵਰਗੇ ਰੁੱਖ ਵੇਖੇ। ਭਾਵੇਂ ਇੱਥੇ ਰੁੱਖ ਬਹੁਤ ਸਾਰੀਆਂ ਅਣਗਿਣਤ ਕਿਸਮਾਂ ਦੇ ਹਨ , ਪ੍ਰੰਤੂ ਟਾਹਲੀਆਂ , ਬੇਰੀਆਂ , ਕਿਕਰਾਂ , ਸਫੈਦੇ   ਅਤੇ ਸ਼ਹਿਤੂਤ ਦੇ ਦਰੱਖਤ ਵੀ ਆਮ ਮਿਲਦੇ ਹਨ। ਕੈਲੇਫ਼ੋਰਨੀਆਂ ਦੇ ਸੈਂਡੀਆਗੋ ਸ਼ਹਿਰ ਤੋਂ 50 ਮੀਲ ਦੂਰ ਵੱਡੇ ਵੱਡੇ ਪਹਾੜ ਹਨ। ਵਿਚਕਾਰ ਪੱਧਰੀ ਜ਼ਮੀਨ ਵੀ ਹੈ।   ਉਸ ਇਲਾਕੇ ਨੂੰ ‘ਵੈਲੀ ਸੈਂਟਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਉਥੇ ਗਰਮੀ ਤੇ ਸਰਦੀ ਦੋਵੇਂ ਬਹੁਤ ਜ਼ਿਆਦਾ ਹੁੰਦੀ ਹੈ।   ‘ਵੈਲੀ ਸੈਂਟਰ’ ਇੱਕ ਸੁੰਦਰ ਦਿਹਾਤੀ ਅਤੇ ਖੇਤੀਬਾੜੀ ਦੇ ਕਾਰੋਬਾਰ ਵਾਲਾ ਇਲਾਕਾ ਹੈ। ਇੱਥੋਂ ਦੀ ਗਰਮ , ਤਿੱਖੀ , ਤੇਜ਼ ਧੁੱਪ , ਖੁਲ੍ਹੀ ਜ਼ਮੀਨ ਅਤੇ ਲੰਬੀਆਂ ਗਰਮੀਆਂ ਕਈ ਕਿਸਮ ਦੇ ਦਰੱਖਤਾਂ ਲਈ ਅਨੁਕੂਲ ਹਨ। ਇਨ੍ਹਾਂ ਦਰੱਖਤਾਂ ਵਿੱਚੋਂ ਇੱਕ ਮਹੱਤਵਪੂਰਨ ਦਰੱਖਤ ਸ਼ਹਿਤੂਤ ਹੈ। ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਦੀ ਇੱਕ ਖੇਤੀਬਾੜੀ ਸੰਬੰਧੀ ਰਿਪੋਰਟ ਸ਼ਹਿਤੂਤ ਦੇ ਦਰੱਖਤ ਲਈ ‘ਵੈਲੀ ਸੈਂਟਰ’ ਨੂੰ ਢੁੱਕਵਾਂ ਸਥਾਨ ਗਰਦਾਨਦੀ ਹੈ , ਕਿਉਂਕਿ ਇੱਥੇ ਗਰਮੀ ਬਹੁਤਾ ਸਮਾਂ ਰਹਿੰਦੀ ਹੈ ਤੇ ਇਹ ਦਰੱਖਤ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਪੈਂਦੀ। ਇਸ ਲਈ ਇਸ ‘ਵੈਲੀ ਸੈਂਟਰ’ ਦੇ...