Posts

ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਕੇ: ਨਵਨੇਥਮ ਨਵੀ ਪਿੱਲੈ ਨੂੰ ਨੋਬਲ ਸ਼ਾਂਤੀ ਪੁਰਸਕਾਰ

  ਸੰਸਾਰ ਵਿੱਚ ਕੋਈ ਅਜਿਹਾ ਕੰਮ ਅਸੰਭਵ ਨਹੀਂ ਜਿਸਨੂੰ ਸੰਭਵ ਨਾ ਬਣਾਇਆ ਜਾ ਸਕੇ , ਪ੍ਰੰਤੂ ਇਨਸਾਨ ਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ ਤੇ ਫਿਰ ਲਗਨ , ਦ੍ਰਿੜ੍ਹਤਾ ਅਤੇ ਮਿਹਨਤ ਨਾਲ ਲਗਾਤਾਰ ਜਦੋਜਹਿਦ ਕਰਨੀ ਪਵੇਗੀ । ਇਸ ਸਮੇਂ ਦੌਰਾਨ ਉਸਦੇ ਰਸਤੇ ਵਿੱਚ ਅਨੇਕ ਮੁਸ਼ਕਲਾਂ ਅਤੇ ਅੜਚਣਾਂ ਪਹਾੜ ਦੀ ਤਰ੍ਹਾਂ ਖੜ੍ਹਕੇ ਰਸਤਾ ਰੋਕਣ ਦੀ ਕੋਸ਼ਿਸ਼ ਕਰਨਗੀਆਂ , ਪ੍ਰੰਤੂ ਉਸ ਇਨਸਾਨ ਨੂੰ ਹਰ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਹਿੰਮਤ ਤੋਂ ਕੰਮ ਲੈਣਾ ਪਵੇਗਾ । ਅਜਿਹੀ ਹੀ ਇੱਕ ਇਸਤਰੀ ਨਵਨੇਥਮ ਨਵੀ ਪਿੱਲੇ ਹੈ , ਜਿਸਨੂੰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਜਦੋਜਹਿਦ ਦੌਰਾਨ ਭਾਰਤੀ ਮੂਲ ਦੀ ਹੋਣ ਕਰਕੇ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਣਾ ਪਿਆ , ਪ੍ਰੰਤੂ ਉਸਨੇ ਹੌਸਲਾ ਨਹੀਂ ਹਾਰਿਆ , ਜਿਸ ਕਰਕੇ ਅਖ਼ੀਰ ਉਸਨੂੰ ਸਫਲਤਾ ਦੀ ਪ੍ਰਾਪਤੀ ਹੋਈ ।   ਨਵਨੇਥਮ ਨਵੀ ਪਿੱਲੈ ਨੂੰ ਸੰਸਾਰ ਦਾ ਸਭ ਤੋਂ ਵੱਡੇ 2026 ਦੇ ਸ਼ਾਂਤੀ ਪੁਰਸਕਾਰ ਲੲਂੀ ਚੁਣਿਆਂ ਗਿਆ , ਜਿਸ ਕਰਕੇ ਭਾਰਤ ਵਾਸੀਆਂ ਨੂੰ ਮਾਣ ਹੀ ਨਹੀਂ ਮਿਲਿਆ , ਸਗੋਂ ਭਾਰਤੀਆਂ ਦੀ ਪਛਾਣ ਸੰਸਾਰ ਵਿੱਚ ਮਨੁੱਖੀ ਹੱਕਾਂ ਦੇ ਰਖਵਾਲਿਆਂ ਦੇ ਤੌਰ ‘ ਤੇ ਸਥਾਪਤ ਹੋ ਗਈ । ਨਵਨੇਥਮ ‘ ਨਵੀ ’ ਪਿੱਲੇ ਦੱਖਣੀ ਅਫ਼ਰੀਕਾ ਦੀ ਪ੍ਰਸਿੱਧ ਕਾਨੂੰਨਦ...