ਪ੍ਰਗਟ ਸਿੰਘ ਦੀ ਪ੍ਰਧਾਨਗੀ ਸਮੇਂ ਇਨਸਾਫ਼ ਰੈਲੀ ਦੀ ਸਫ਼ਲਤਾ ਨਾਲ ਕਾਂਗਰਸ ਮਜ਼ਬੂਤ ਹੋਈ
ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਹੀ ( ਇਨਸਾਫ਼ ) ਰੈਲੀ ਦੀ ਸਫ਼ਲਤਾ ਨਾਲ ਕਾਂਗਰਸੀ ਹਲਕਿਆਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ । ਮਾਲਵੇ ਦੇ ਕੇਂਦਰ ਬਿੰਦੂ ਸੰਗਰੂਰ ਜਿਲ੍ਹੇ ਦੇ ਪਿੰਡ ਫੱਗੂਵਾਲ ਵਿਖੇ ਆਯੋਜਤ ਕੀਤੀ ਰੈਲੀ ਵਿੱਚ ਵਹੀਰਾਂ ਘੱਤਕੇ ਕਾਂਗਰਸੀਆਂ ਦੇ ਸ਼ਾਮਲ ਹੋਣ ਨਾਲ ਪ੍ਰਗਟ ਸਿੰਘ ਦੀ ਸਹੀ ਚੋਣ ‘ ਤੇ ਮੋਹਰ ਲੱਗ ਗਈ ਹੈ । ਪ੍ਰਗਟ ਸਿੰਘ ਦੀ ਪਹਿਲੀ ਹੀ ਰੈਲੀ ਵਿੱਚ ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸ਼ਾਮਲ ਹੋਣਾ ਪ੍ਰਗਟ ਸਿੰਘ ਲਈ ਮਾਣ ਵਾਲੀ ਗੱਲ ਹੈ । ਇਸ ਰੈਲੀ ਵਿੱਚ ਲੋਕਾਂ ਦੇ ਬੇਸ਼ੁਮਾਰ ਇਕੱਠ ਨੇ ਫਰਵਰੀ 2027 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਦੀ ਜਿੱਤ ਲਈ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ । ਇਸ ਰੈਲੀ ਵਿੱਚ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਦੀ ਇੱਕਮੁਠਤਾ ਨੇ ਵੀ ਸਹੀ ਸਿਗਨਲ ਦਿੱਤਾ ਹੈ । ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨ ਨੇਤਾ ਆਪੋ ਆਪਣੀ ਡਫਲੀ ਵਜਾਉਂਦੇ ਰਹਿੰਦੇ ਸਨ । ਇਸ ਰੈਲੀ ਵਿੱਚ ਚਰਨਜੀਤ ਸਿੰਘ ਚੰਨੀ , ਪ੍ਰਤਾਪ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ ਅਤੇ ਅ...