ਸਤਪਾਲ ਭੀਖੀ ਦਾ ਕਾਵਿ-ਸੰਗ੍ਰਹਿ ‘ਕਵਿਤਾ ਕੀ ਤੇਰੀ ਕੀ ਮੇਰੀ’ ਨਾਬਰਾਬਰੀ ਦੀ ਦਾਸਤਾਂ

 


ਸਤਪਾਲ ਭੀਖੀ ਸਾਹਿਤਕ ਖੇਤਰ ਦਾ ਜਾਣਿਆਂ ਪਛਾਣਿਆਂ ਕਰਮਯੋਗੀ ਸਾਹਿਤਕਾਰ ਹੈ ਮੁੱਢਲੇ ਤੌਰਤੇ ਉਹ ਸਥਾਪਤ ਬਾਲ ਸਾਹਿਤਕਾਰ ਹੈ ਹੁਣ ਤੱਕ ਉਸਦੀਆਂ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬਾਲ ਸਾਹਿਤ ਦੀਆਂ 16, ਦਸ ਅਨੁਵਾਦ, ਤਿੰਨ ਸੰਪਾਦਿਤ, ਇੱਕ ਜੀਵਨੀ, ਇੱਕ ਹਿੰਦੀ ਕਾਵਿ-ਸੰਗ੍ਰਹਿ ਅਤੇ ਤਿੰਨ ਪੰਜਾਬੀ ਦੇ ਕਾਵਿ-ਸੰਗ੍ਰਹਿ ਸ਼ਾਮਲ ਹਨ ਚਰਚਾ ਅਧੀਨਕਵਿਤਾ ਕੀ ਤੇਰੀ ਕੀ ਮੇਰੀਉਸਦਾ ਚੌਥਾ ਪੰਜਾਬੀ ਦਾ ਕਾਵਿ-ਸੰਗ੍ਰਹਿ ਅਤੇ 36ਵੀਂ ਪੁਸਤਕ ਹੈ ਇਸ ਕਾਵਿ-ਸੰਗ੍ਰਹਿ ਵਿੱਚ ਉਸਦੀਆਂ 74 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ, ਜਿਹੜੀਆਂ ਸਮਾਜਿਕ ਨਾਬਰਾਬਰੀ ਦੀਆਂ ਉਲਝੀਆਂ ਤੰਦਾਂ ਨੂੰ ਸਲੀਕੇ ਵਿੱਚ ਲਿਆਕੇ ਇਨਸਾਫ਼ ਦੀ ਤਰਾਜੂ ਵਿੱਚ ਤੋਲਣ ਦੀ ਕੋਸ਼ਿਸ਼ ਦਾ ਪ੍ਰਤੀਕ ਹਨ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਸਿੰਬਾਲਿਕ ਹਨ, ਜਿਹੜੀਆਂ ਸ਼ਬਦਾਂ ਦੇ ਤੀਰਾਂ ਰਾਹੀਂ ਸਮਾਜਿਕ ਤਾਣੇ-ਬਾਣੇ ਨੂੰ ਕੁਰੇਦਦੀਆਂ ਹੋਈਆਂ ਇਨਸਾਫ਼ ਦੀ ਗੁਹਾਰ ਲਗਾਉਂਦੀਆਂ ਹਨ ਆਮ ਪਾਠਕ ਉਸਦੇ ਸ਼ਬਦੀ ਅਰਥ ਹੀ ਕੱਢਦੇ ਰਹਿੰਦੇ ਹਨ, ਪ੍ਰੰਤੂ ਇਹ ਸ਼ਬਦ ਕਵੀ ਦੀ ਕਲਪਨਾ ਦੇ ਖੰਬਾਂ ਦੇ ਸਹਾਰੇ ਅਸਮਾਨ ਵਿੱਚ ਉਡਦੇ ਹੋਏ ਪ੍ਰੇਰਨਾ ਦਾ ਸ੍ਰੋਤ ਬਣਦੇ ਹਨ ਕਵੀ ਦੀਆਂ ਕਵਿਤਾਵਾਂ ਨੂੰ ਸਮਝਣ ਤੋਂ ਬਾਅਦ ਇਹ ਮਹਿਸੂਸ ਹੋਇਆ ਹੈ ਕਿ ਕਾਵਿ ਰੂਪੀ ਮੋਤੀ, ਜ਼ਿੰਦਗੀ ਦੀਆਂ ਗੁੱਝੀਆਂ ਪਰਤਾਂ ਖੋਲ੍ਹਕੇ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਗੁਜ਼ਾਰਨ ਦੇ ਬਹੁ-ਕੀਮਤੀ ਨੁਕਤੇ ਹਨ ਸਤਪਾਲ ਭੀਖੀ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਉਸਦੇ ਅਧਿਆਪਕ ਜੀਵਨ ਦੇ ਤਜ਼ਰਬੇਤੇ ਅਧਾਰਤ ਹਨ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਭਾਵੇਂ ਸਿੱਧੇ/ਅਸਿੱਧੇ ਢੰਗ ਨਾਲ ਹੋ ਰਹੀਆਂ ਕੁਰੈਹਿਤਾਂ ਤੋਂ ਪਰਦੇ ਚੁੱਕਦੇ ਹਨ, ਪ੍ਰੰਤੂ ਲਗਪਗ ਸਾਰੀਆਂ ਹੀ ਕਵਿਤਾਵਾਂ ਗ਼ਰੀਬਾਂ ਦੀ ਜ਼ਿੰਦਗੀ ਦੀਆਂ ਵੱਖ-ਵੱਖ ਤਹਿਾਂ ਖੋਲ੍ਹਦੇ ਹੋਏ ਪਾਠਕ ਨੂੰ ਉਨ੍ਹਾਂ ਦੀ ਬਿਹਤਰੀ ਲਈ ਤਤਪਰ ਹੋਣ ਦੀ ਪ੍ਰੇਰਨਾ ਦਿੰਦੇ ਹਨ ਕਵੀ ਗ਼ਰੀਬਾਂ ਦੇ ਬੱਚਿਆਂ ਵੱਲੋਂ ਪੜ੍ਹਾਈ ਬਾਦਸਤੂਰ ਚਾਲੂ ਨਾ ਰੱਖ ਸਕਣ ਦੀ ਬੇਬਸੀ ਨੂੰ ਕਾਵਿਕ ਰੂਪ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਦਾ ਪ੍ਰਗਟਾਵਾ ਕਰਦਾ ਹੈ ਇਸਤਰੀਆਂ ਦੀਆਂ ਮਜ਼ਬੂਰੀਆਂ, ਬੇਬਸੀਆਂ, ਸਿਹਤ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਮਨੋਦਸ਼ਾ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ ਸਤਪਾਲ ਭੀਖੀ ਨੂੰ ਉਨ੍ਹਾਂ ਦੇ ਜੀਵਨ, ਰਹਿਣ ਸਹਿਣ, ਸਮਾਜ ਵਿੱਚ ਵਿਚਰਣ ਅਤੇ ਸਮਾਜਿਕ ਅਨਿਆਂ ਵਿੱਚੋਂ ਆਸ ਦੀ ਕਿਰਨ ਜ਼ਰੂਰ ਵਿਖਾਈ ਦਿੰਦੀ ਹੈਸਕੂਲਸਿਰਲੇਖ ਵਾਲੀ ਕਵਿਤਾ ਵਿੱਚ ਅਨੇਕਾਂ ਸਮਾਜਿਕ ਅਲਾਮਤਾਂ ਦਾ ਝਾਉਲਾ ਪੈਂਦਾ ਤਾਂ ਹੈ, ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਅਣਵੇਖੀ, ਵੇਸਵਾਵਾਂ ਦੀ ਮਜ਼ਬੂਰੀ, ਥਾਣਿਆਂ ਵਿੱਚ ਹੋ ਰਹੀਆਂ ਜ਼ਿਆਦਤੀਆਂ ਤੇ ਹੇਰਾਫੇਰੀਆਂ, ਚੁਣੇ ਹੋਏ ਨੁਮਾਇੰਦਿਆਂ ਦੇ ਝੂਠ ਦੇ ਪੁਲੰਦੇ ਅਤੇ ਹਸਪਤਾਲਾਂ ਵਿੱਚ ਦਰਦਾਂ ਦੀਆਂ ਚੀਸਾਂ ਦਾ ਵੇਰਵਾ ਦਿੱਤਾ ਗਿਆ ਹੈ, ਪ੍ਰੰਤੂ ਜਦੋਂ ਇਹ ਲੋਕ ਮਾਸੂਮ ਬੱਚੇ ਹੁੰਦੇ ਹਨ, ਉਦੋਂ ਫੁੱਲਾਂ ਦੀ ਤਰ੍ਹਾਂ ਟਹਿਕਦੇ ਹੁੰਦੇ ਹਨ ਉਦੋਂ ਉਨ੍ਹਾਂ ਦੇ ਭਵਿਖੀ ਜੀਵਨ ਬਾਰੇ ਅਜਿਹੀਆਂ ਹਰਕਤਾਂ ਕਰਨ ਬਾਰੇ ਕਿਆਸਿਆ ਵੀ ਨਹੀਂ ਜਾ ਸਕਦਾ ਵੱਡੇ ਹੋਕੇ ਰੂਪ ਨੂੰ ਕਰੂਪ ਕਰ ਲੈਂਦੇ ਹਨ ਸਕੂਲਾਂ ਵਿੱਚ ਬੱਚਿਆਂ ਨੂੰ ਅਲਜਬਰੇ ਦੀ ਤਰ੍ਹਾਂ ਪੜ੍ਹਾਇਆ ਨਹੀਂ ਜਾ ਸਕਦਾ, ਉਨ੍ਹਾਂ ਦੀ ਮਾਨਸਿਕਤਾ ਦਾ ਧਿਆਨ ਰੱਖਦਿਆਂ ਰੰਗ ਬਰੰਗੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਕਿਤਾਬੀ ਗਿਆਨ ਕਿਸੇ ਕੰਮ ਦਾ ਨਹੀਂ ਹੁੰਦਾ, ਜ਼ਿੰਦਗੀ ਜਿਉਣ ਦਾ ਗਿਆਨ ਮਨੁਖਤਾ ਦਾ ਆਧਾਰ ਹੁੰਦਾ ਹੈ ਸਤਪਾਲ ਭੀਖੀ ਆਪਣੀ ਕਵਿਤਾਪਹਾੜਾਵਿੱਚ ਦਸਦਾ ਹੈ ਕਿ ਜ਼ਿੰਦਗੀ ਹਿਸਾਬ ਦੇ ਪਹਾੜਿਆਂ ਦੀ ਤਰ੍ਹਾਂ ਰੱਟੇ ਲਾਕੇ ਬਸਰ ਨਹੀਂ ਕੀਤੀ ਜਾ ਸਕਦੀ, ਸਗੋਂ ਇਹ ਤਾਂ ਸਿਆਣਪੀ ਤਕਨੀਕ ਦੀ ਮੁਹਤਾਜ਼ ਹੋਣੀ ਚਾਹੀਦੀ ਹੈ ਰਿਸ਼ਤਿਆਂ ਦਾ ਨਿੱਘ ਇਨਸਾਨ ਦੀ ਜ਼ਿੰਦਗੀ ਬਦਲ ਦਿੰਦਾ ਹੈ, ਇਸ ਲਈ ਰਿਸ਼ਤੇ ਸਾਂਭਕੇ ਰੱਖਣੇ ਤੇ ਨਿਭਾਉਣੇ ਸਿਖਣੇ ਚਾਹੀਦੇ ਹਨ ਮਾਂ ਇਨ੍ਹਾਂ ਰਿਸ਼ਤਿਆਂ ਦੀ ਲਾਇਬ੍ਰੇਰੀ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਦੀਆਂ ਪਰੰਪਰਾਵਾਂ ਦੀ ਪਿਉਂਦ ਰਾਹੀਂ ਜਾਣਕਾਰੀ ਦੇ ਕੇ ਜ਼ਿੰਦਗੀ ਜਿਉਣ ਦੀ ਤਰਕੀਬ ਦੱਸਦੀ ਹੈ ਮਾਂ ਨਾਲ ਸੰਬੰਧਤ ਕਵੀ ਨੇ ਚਾਰ ਕਵਿਤਾਵਾਂ ਲਿਖੀਆਂ ਹਨ ਕੁਦਰਤ ਦੀ ਕਾਇਨਾਤ ਸੰਤੁਸ਼ਟੀ ਤੇ ਸਬਰ ਸੰਤੋਖ ਦਿੰਦੀ ਹੈ ਘਰਾਂ ਦੀ ਹੋਂਦ ਬਰਕਰਾਰ ਰੱਖਣ ਲਈ ਮੁਹੱਬਤ ਗਹਿਣਾ ਹੈ ਮੁਹੱਬਤ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਕਰਨ ਨਾਲ ਜਿੰਦਗੀ ਰਸਹੀਣ ਬਣ ਜਾਂਦੀ ਹੈ ਅੰਤਰ ਮਨ ਦਾ ਸੰਬਾਦ ਰਚਾਉਣਾ ਚਾਹੀਦਾ ਹੈ, ਨਹੀਂ ਤਾਂ ਸਮੇਂ ਦੀ ਆਧੁਨਿਕਤਾ ਦਾਵਾਨਲ ਬਣ ਸਕਦੀ ਹੈ ਮਨਤੇ ਕਾਬੂ ਰੱਖਣਾ ਜ਼ਰੂਰੀ ਹੈ ਮਰਦ ਨਾਲੋਂ ਔਰਤ ਸਬਰ ਸੰਤੋਖ ਵਾਲੀ ਹੁੰਦੀ ਹੈ ਗ਼ਰੀਬ ਹੀ ਗ਼ਰੀਬੀ ਚੀਸ ਨੂੰ ਮਹਿਸੂਸ ਕਰ ਸਕਦਾ ਹੈ ਸਤਪਾਲ ਭੀਖੀ ਨੇ ਗ਼ਰੀਬ ਦੀ ਜ਼ਿੰਦਗੀ ਨੂੰ ਬਹੁਤ ਨੇੜਿਉਂ ਵੇਖਿਆ ਜਾਂ ਮਹਿਸੂਸ ਕੀਤਾ ਹੋਣਾ ਹੈ, ਜਿਸ ਕਰਕੇ ਉਸਨੇ ਇੱਕ ਦਰਜਨ ਤੋਂ ਵੱਧ ਕਵਿਤਾਵਾਂ ਕਿਰਤੀਆਂ ਦੀ ਜਦੋਜਹਿਦ ਦਾ ਵਰਣਨ ਕਰਨ ਵਾਲੀਆਂ ਲਿਖੀਆਂ ਹਨ ਕਿਰਤੀ ਨੂੰ ਪਤਾ ਹੁੰਦਾ ਹੈ ਕਿ ਉਸਦੀ ਮਿਹਨਤ ਨਾਲ ਕੀਤੀ ਕਿਰਤ ਦਾ ਫਲ ਕਿਤਨਾ ਮਿੱਠਾ ਤੇ ਆਨੰਦਮਈ ਹੁੰਦਾ ਹੈ ਉਹ ਆਪਣੀ ਇੱਕਪੀਨਾਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਜਦੋਂ ਗਾਹਕ ਪੀਨੇ ਦੀ ਦੁਕਾਨ ਵਿੱਚ ਵੜ੍ਹਦਾ ਹੈ ਤਾਂ ਉਹ ਆਪਣੇ ਤਜ਼ਰਬੇ ਨਾਲ ਹੀ ਉਸਦੀ ਮਾਨਸਿਕਤਾ ਨੂੰ ਸਮਝ ਜਾਂਦਾ ਹੈ ਕਿ ਉਸਨੂੰ ਕਿੰਨਾ ਨੰਬਰ ਆਵੇਗਾ ਤੇ ਕਿਹੜੀ ਕਿਸਮ ਤੇ ਡਿਜ਼ਾਈਨ ਉਸਨੂੰ ਮਨਜ਼ੂਰ ਹੋਵੇਗਾ ਪੀਨਾ ਗ਼ਰੀਬ ਦੀ ਗ਼ਰੀਬੀ ਬਾਰੇ ਵੀ ਸਮਝ ਜਾਂਦਾ ਹੈ ਇਸੇ ਤਰ੍ਹਾਂਕਮੀਜ਼ਸਿਰਲੇਖ ਵਾਲੀ ਕਵਿਤਾ ਵੀ ਕਿਰਤੀ ਦੀ ਕਦਰ ਦਾ ਪ੍ਰਗਟਾਵਾ ਕਰਦੀ ਹੋਈ, ਸਾਂਝੀਵਾਲਤਾ, ਆਤਮ ਨਿਰਭਰਤਾ, ਸ਼ਹਿਨਸ਼ੀਲਤਾ ਦਾ ਸੰਦੇਸ਼ ਦਿੰਦੀ ਹੋਈ ਚੁਗਾਵੀਆਂ, ਕਿਸਾਨ, ਪੇਂਜੇ, ਦਰਜੀ, ਕਾਜ਼ ਕਰਦੀ ਔਰਤ ਅਤੇ ਪੈਕਰ ਦੀ ਮਿਹਨਤ ਦੀ ਕਰਾਮਾਤ ਵਿਖਾਈ ਦਿੰਦੀ ਹੈ ਮਿੱਤਰ, ਰਿਸ਼ਤਾ, ਪਵੁਣ ਗੁਰੂ, ਹਰ ਪਿੰਡ ਸੈਦਪੁਰ ਹੈ!, ਸੈਦਪੁਰ ਦੀ ਸੱਦ, ਗੁਰੂ, ਜਗਤਗੜ੍ਹ ਦੀ ਨਹਿਰ ਅਤੇ ਸੰਬਾਦ ਕਵਿਤਾਵਾਂ ਗੁਰਬਾਣੀ ਨੂੰ ਆਧਾਰ ਬਣਾਕੇ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖਤਾ ਨੂੰ ਸੰਬਾਦ, ਹੱਕ ਸੱਚ, ਮੀਰੀ ਪੀਰੀ, ਸਬਰ, ਸੰਤੋਖ, ਸਦਭਾਵਨਾ ਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ ਭਵਿਖ ਵਿੱਚ ਸਤਪਾਲ ਭੀਖੀ ਤੋਂ ਹੋਰ ਵਧੇਰੇ ਸਾਰਥਿਕ ਸਾਹਿਤ ਦੀ ਉਮੀਦ ਕੀਤੀ ਜਾ ਸਕਦੀ ਹੈ

     112 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ ਸੰਪਰਕ : ਸਤਪਾਲ ਭੀਖੀ : 9876155530

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

               

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ