Posts

Showing posts from July, 2026

ਕੀ ਨਵਾਂ ਫਾਰਮੂਲਾ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰੇਗਾ?

  ਲੰਬੀ ਉਡੀਕ ਤੋਂ ਬਾਅਦ ਅਖ਼ੀਰ ਕਾਂਗਰਸ ਹਾਈ ਕਮਾਂਡ ਵੀ ਗੂੜ੍ਹੀ ਨੀਂਦ ਤੋਂ ਜਾਗ ਪਈ ਹੈ। ਉਨ੍ਹਾਂ ਲਈ ਵੀ ਪੰਜਾਬ ਕਾਂਗਰਸ ਦੀ ਯਾਦ ਆ ਗਈ ਹੈ। ਸਰਬ ਹਿੰਦ   ਕਾਂਗਰਸ   ਪਾਰਟੀ ਦੇ ਕੰਮ ਕਾਰ ਦਾ ਢੰਗ ਬਿਲਕੁਲ ਨਿਆਰਾ ਸਰਕਾਰੀ ਦਫ਼ਤਰਾਂ   ਵਰਗਾ ਹੈ। ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਫਾਈਲ ਇੱਕ ਮੇਜ ਤੋਂ ਦੂਜੇ ਮੇਜ ਤੇ ਜਾਂਦੀ ਸਮਾਂ ਲਗਾ ਦਿੰਦੀ ਹੈ , ਬਿਲਕੁਲ ਉਸੇ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਹੁੰਦਾ ਹੈ। ਜਦੋਂ ਕਿਸੇ   ਰਾਜ ਦਾ ਕੋਈ ਅਹੁਦੇਦਾਰ ਨਿਯੁਕਤ ਕਰਨਾ ਹੁੰਦਾ ਹੈ ਤਾਂ ਪਹਿਲਾਂ ਇਹ ਕੁਝ ਨੇਤਾਵਾਂ ਨੂੰ ਉਸ ਰਾਜ ਵਿੱਚ ਭੇਜਕੇ ਸੰਬੰਧਤ ਨੇਤਾਵਾਂ ਦੀ ਕਾਰਗੁਜ਼ਾਰੀ ਦੀ ਫੀਡਬੈਕ ਲੈਂਦੇ ਹਨ। ਫਿਰ ਉਹ ਇਸ ਜਾਣਕਾਰੀ ਬਾਰੇ ਆਪਸ ਵਿੱਚ ਵਿਚਾਰ ਵਟਾਦਰਾ ਕਰਕੇ ਹਾਈ ਕਮਾਂਡ ਨੂੰ ਲਿਖਕੇ ਦਿੰਦੇ ਹਨ। ਉਸਤੋਂ ਬਾਅਦ ਹਾਈ ਕਮਾਂਡ ਦੇ ਸੀਨੀਅਰ ਨੇਤਾ ਵਿਚਾਰ ਵਟਾਂਦਰਾ ਕਰਦੇ ਹਨ ਤੇ ਅਖ਼ੀਰ ਵਿੱਚ ਪ੍ਰਧਾਨ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਇਸ ਕੰਮ ਵਿੱਚ ਹਰ ਸਟੇਜ ‘ਤੇ ਲੰਬਾ ਸਮਾਂ ਲੱਗ ਜਾਂਦਾ ਹੈ। ਅਕਸਰ ਅਜਿਹੇ ਫੈਸਲਿਆਂ ਵਿੱਚ ਦੇਰੀ ਹੋ ਜਾਂਦੀ ਹੈ। ਜਿਸਦਾ ਪਾਰਟੀ ਨੂੰ ਦੇਰੀ ਹੋਣ ਦਾ ਨੁਕਸਾਨ ਹੋ   ਜਾਂਦਾ ਹੈ। ਜਿਵੇਂ ਪੰਜਾਬ ਵਿੱਚ ਹੁਣ ਹੋਇਆ ਹੈ , ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਨੇ ਇੱਕ ਸਾਲ ਪਹਿਲਾਂ ਤੋਂ ਹੀ ਚੋਣ ਸੰਬੰਧੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਹਨ। ਸਿਰਫ ਛੇ ਮ...