ਰਾਮਪਾਲ ਸ਼ਾਹਪੁਰੀ ਦਾ ਕਾਵਿ-ਸੰਗ੍ਰਹਿ ‘ਬੀਜ ਅੰਦਰਲਾ ਜੰਗਲ਼’ ਵਿਰਾਸਤ ਦੀ ਹੂਕ

 

   ਰਾਮਪਾਲ ਸ਼ਾਹਪੁਰੀ ਸੰਵੇਦਨਸ਼ੀਲ ਸ਼ਾਇਰ ਹੈ ਉਹ ਪੰਜਾਬ ਦੀ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਵਾਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਲਿਖਦਾ ਹੈ ਉਸ ਦੀਆਂ ਹੁਣ ਤੱਕ 6 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ-ਸੰਗ੍ਰਹਿਗੁਲਦਸਤਾ’, ‘ਮਲਾਲਤੇਅੱਖ਼ਰਾਂ ਦੇ ਸਰ ਚਸ਼ਮੇਂਅਤੇ ਤਿੰਨ ਆਲੋਚਨਾ ਤੇ ਅਧਿਐਨ ਦੀਆਂ ਪੁਸਤਕਾਂ ਸ਼ਾਮਲ ਹਨਬੀਜ ਅੰਦਰਲਾ ਜੰਗਲ਼ਉਸਦਾ ਚੌਥਾ ਕਾਵਿ-ਸੰਗ੍ਰਹਿ ਅਤੇ ਸੱਤਵੀਂ ਪੁਸਤਕ ਹੈ ਇਸ ਕਾਵਿ-ਸੰਗ੍ਰਹਿ ਵਿੱਚ ਉਸਦੀਆਂ 66 ਕਵਿਤਾਵਾਂ ਸ਼ਾਮਲ ਹਨ ਰਾਮਪਾਲ ਸ਼ਾਹਪੁਰੀ ਦੀ ਕਵਿਤਾ ਉਸਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਹੁਨਰ ਬਖ਼ਸ਼ਦੀ ਹੋਈ ਨਿਖ਼ਾਰ ਦਿੰਦੀ ਹੈ ਉਸਦੀ ਸ਼ਬਦ ਸਿਰਜਣਾ ਵੀ ਨਿਵੇਕਲੀ ਹੈ, ਕਿਉਂਕਿ ਉਹ ਨਵੇਂ ਸ਼ਬਦ ਸਿਰਜਦਾ ਰਹਿੰਦਾ ਹੈ ਉਸਦੀ ਕਵਿਤਾ ਇਨਸਾਨੀਅਤ ਦੀ ਪ੍ਰਤੀਨਿਧਤਾ ਕਰਦੀ ਹੋਈ ਪ੍ਰੇਰਨਾਮਈ ਬਣਦੀ ਹੈ ਉਸਨੂੰ ਰਹੱਸਵਾਦੀ ਕਵੀ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਸਦੀਆਂ ਕਵਿਤਾਵਾਂ ਸਵਾਲ ਕਰਦੀਆਂ ਹੋਈਆਂ ਗੁੱਝੀਆਂ ਬੁਝਾਰਤਾਂ ਪਾਉਂਦੀਆਂ ਹਨ ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜਿਕ ਅਤੇ ਸਭਿਆਚਾਰਕ ਪ੍ਰਸਥਿਤੀਆਂ ਦਾ ਮੁਲਾਂਕਣ ਵੱਖਰੇ ਢੰਗ ਨਾਲ ਕਰਦਾ ਹੈ ਕਵੀ ਮਹਿਸੂਸ ਕਰਦਾ ਹੈ ਕਿ ਸਮਾਜ ਆਪਣੇ ਸਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ ਸਮਾਜ ਆਧੁਨਿਕਤਾ ਦੀ ਲਪੇਟ ਵਿੱਚ ਗਿਆ ਹੈ ਕਵੀ ਮਾਨਵਤਾ ਦੇ ਬਦਲਦੇ ਵਿਵਹਾਰ ਦੇ ਕਰੂਪ ਹੋਣਤੇ ਵੀ ਚਿੰਤਾ ਪ੍ਰਗਟ ਕਰਦਾ ਹੈ ਬਿਲਕੁਲ ਇਸੇ ਤਰ੍ਹਾਂ ਉਸਦੀ ਕਵਿਤਾ ਵਰਤਮਾਨ ਪੰਜਾਬੀ ਸਮਾਜਿਕ ਪ੍ਰਾਣੀਆਂ ਵਿੱਚ ਵਹਿਸ਼ੀਪਣਾ, ਧੋਖੇ, ਲਾਲਚ, ਫਰੇਬ ਦੀ ਪ੍ਰਵਿਰਤੀ ਦੇ ਭਾਰੂ ਹੋਣ ਨੂੰ ਨੈਤਿਕਤਾ ਤੋਂ ਕੋਹਾਂ ਮੀਲ ਦੂਰ ਜਾਣਾ ਮੰਨਦੀ ਹੈ ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੇ ਆਪੇ ਦੀ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਸਗੋਂ ਬਾਹਰੀ ਦ੍ਰਿਸ਼ਾਂ ਦੇ ਰੰਗਾਂ ਵਿੱਚ ਉਲਝ ਗਿਆ ਹੈ ਉਸਦੀ ਕਵਿਤਾ ਮਾਨਵਤਾ ਨੂੰ ਝੰਜੋੜਨ ਦਾ ਕੰਮ ਕਰਦੀ ਹੈ ਕਈ ਕਵਿਤਾਵਾਂ ਉਸਦੀ ਬੌਧਿਕ ਅਤੇ ਦਾਰਸ਼ਨਿਕ ਸੋਚ ਦੀ ਗਵਾਹੀ ਭਰਦੀਆਂ ਹਨ ਉਹ ਬੁਰਾਈ ਦੀ ਜੜ ਤੱਕ ਪਹੁੰਚਕੇ ਉਸਦਾ ਹੱਲ ਕਰਨ ਦੀ ਕੋਸ਼ਿਸ਼ ਕਰਨ ਵਿੱਚ ਯਕੀਨ ਰੱਖਦਾ ਹੈ ਉਸਦੀ ਕਵਿਤਾ ਸਾਮਰਾਜੀ ਤਾਕਤਾਂ ਦੀਆਂ ਕਰੂਰ ਚਾਲਾਂ ਨੂੰ ਬੇਪਰਦ ਕਰਨ ਦੀ ਸਮਰੱਥਾ ਰੱਖਦੀ ਹੋਈ ਸਮਾਜਕ ਤਾਣੇ-ਬਾਣੇ ਵਿੱਚ ਮੁੜ ਸ਼ਹਿਨਾਈਆਂ ਵੱਜਣ ਦੀ ਆਸ ਕਰਦੀ ਹੈ ਰਾਮਪਾਲ ਸ਼ਾਹਪੁਰੀ ਦੀਆਂ ਕੁਝ ਕਵਿਤਾਵਾਂ ਸੰਬਾਦ ਦੀ ਪ੍ਰਥਾ ਵਿੱਚੋਂ ਵਰਤਮਾਨ ਸਮੱਸਿਆਵਾਂ ਦਾ ਕਾਰਗਰ ਹੱਲ ਲੱਭਣ ਦੀ ਵਕਾਲਤ ਵੀ ਕਰਦੀਆਂ ਹਨ ਉਹ ਆਸ਼ਾਵਾਦੀ ਕਵੀ ਹੈ, ਕਿਉਂਕਿ ਉਸਦੀ ਪਹਿਲੀਉਮੀਦਸਿਰਲੇਖ ਵਾਲੀ ਕਵਿਤਾ ਇਨਸਾਨ ਨੂੰ ਉਚੇ ਤੇ ਸੁੱਚੇ ਇਖਲਾਕ ਕਰਕੇ ਮੁਸ਼ਕਿਲਾਂਤੇ ਕਾਬੂ ਪਾਉਣ ਦੀ ਸਮਰੱਥਾ ਦਾ ਪ੍ਰਗਟਾਵਾ ਕਰਦੀ ਹੈ ਜਦੋਜਹਿਦ ਨਾਲ ਹਰ ਮਸਲੇ ਨੂੰ ਸਰ ਕੀਤਾ ਜਾ ਸਕਦਾ ਹੈ ਬਹੁਤੀਆਂ ਕਵਿਤਾਵਾਂ ਆਸ਼ਾਵਾਦੀ ਸੋਚ ਦੀਆਂ ਲਖਾਇਕ ਹਨਅਨਮੋਲ ਸੌਗਾਤਕਵਿਤਾ ਵਿੱਚ ਕਵੀ ਆਪਣੇ ਬਰਾਬਰੀ ਦੇ ਹੱਕ ਲਈ ਹਿੰਮਤ ਨਾਲ ਸਫਲਤਾ ਪ੍ਰਾਪਤ ਕਰਨ ਦੀ ਜਾਚ ਦੱਸਦਾ ਹੈਸਮਝ ਦਾ ਦੀਵਾਵਿੱਚ ਸਿਆਣਪ ਨਾਲ ਚਾਹਤਾਂਤੇ ਕਾਬੂ ਪਾ ਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈਸੁੱਚੇ ਖ਼ਿਆਲਵਿੱਚ ਨੈਤਿਕਤਾ ਨੂੰ ਸਫਲਤਾ ਦੀ ਕੁੰਜੀ ਕਿਹਾ ਹੈਸੁੱਕੇ ਫੁੱਲਵਿੱਚ ਦੱਸਿਆ ਹੈ ਕਿ ਮਿਹਨਤੀ ਲੋਕਾਂ ਦੇ ਸਿਰਤੇ ਸਾਮਰਾਜੀ ਆਨੰਦ ਮਾਣਦੇ ਹਨ, ਪ੍ਰੰਤੂ ਜੇਕਰ ਕਿਰਤੀ ਆਈ ਤੇ ਜਾਣ ਤਾਂ ਸੁੱਕੇ ਕੰਡੇ ਬਣਕੇ ਨਾਸ਼ ਕਰ ਸਕਦੇ ਹਨਸੂਖ਼ਮਤਾ ਦਾ ਅਲਜਬਰਾਕਵਿਤਾ ਵਿੱਚ ਦੱਸਿਆ ਹੈ ਕਿ ਨਿਸ਼ਾਨਾ ਨਿਸਚਤ ਕਰਕੇ ਚੋਟੀਤੇ ਪਹੁੰਚਿਆ ਜਾ ਸਕਦਾ ਹੈ, ਜਿਵੇਂ ਕੰਧ ਦੇ ਵਿੱਚ ਰੁੱਖ ਉਗ ਜਾਂਦਾ ਹੈਸੋਝੀ ਦਾ ਬੁੱਲਾਵਿੱਚ ਖੁਦਗਰਜੀ ਤੇ ਘੁਮੰਡ ਸਦਾ ਨਹੀਂ ਰਹਿੰਦੇ, ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਅਕਲ ਨਾਲ ਮੱਥਾ ਮਾਰਨਾ ਪਵੇਗਾਸੰਤਾਪ ਦੀ ਕਾਂਜਲੀਵਿੱਚ ਲਾਲਸਾਵਾਂ ਇਨਸਾਨ ਨੂੰ ਵਿਵੇਕਹੀਣ ਬਣਾ ਦਿੰਦੀਆਂ ਹਨ, ਇਨ੍ਹਾਂ ਤੋਂ ਬਚਣਾ ਚਾਹੀਦਾ ਹੈਹਸਰਤਾਂ ਭਰਿਆਵਿੱਚ ਦੱਸਿਆ ਗਿਆ ਹੈ, ਜਦੋਂ ਦੂਜਿਆਂਤੇ ਜ਼ੁਲਮ ਹੁੰਦੇ ਹੋਣ ਤਾਂ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ਕਵੀ ਆਪਣੀਆਂ ਕਵਿਤਾਵਾਂ ਵਿੱਚ ਸਚਾਈ ਦਾ ਸਾਥ ਦੇਣ, ਅਕਲ ਤੋਂ ਕੰਮ ਲੈਣ, ਨਿਡਰ ਰਹਿਣ, ਔਰਤ ਨੂੰ ਭਾਵਨਾਵਾਂ ਵਿੱਚ ਨਾ ਵਹਿਣ, ਦੁੱਖਾਂ ਦਾ ਡੱਟਕੇ ਵਿਰੋਧ ਕਰਨ, ਹਓਮੈ ਤਿਆਗਣ, ਕੁਦਰਤ ਦੀਆਂ ਰਹਿਮਤਾਂ ਨਾਲ ਪਿਆਰ ਕਰਨ, ਆਪਣੇ ਅੰਦਰ ਝਾਤੀ ਮਾਰਨ, ਜ਼ੋਰ ਜ਼ਬਰਦਸਤੀ ਦਾ ਵਿਰੋਧ ਕਰਨ, ਸਾਹਿਤਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਰੁੱਖਾਂ ਦੀ ਰੱਖਿਆ ਕਰਨ ਦੀ ਤਾਕੀਦ ਕਰਦਾ ਹੈਖ਼ਾਨਗਾਹਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਲੋਕ, ਲਾਲਚੀ ਤੇ ਖ਼ੁਦਗਰਜ਼ ਹੋ ਗਏ ਹਨ, ਭੁੱਖ ਨੰਗ ਐਨੀ ਵੱਧ ਗਈ ਤੇ ਉਨ੍ਹਾਂ ਦੇ ਸਬਰ ਟੁੱਟ ਗਏ ਹਨਖ਼ੁਸ਼ੀਆਂ ਦੀਆਂ ਡਾਰਾਂਵਿੱਚ ਦੱਸਿਆ ਹੈ ਕਿ ਨੌਜਵਾਨਾਤੇ ਵੀ ਇਕੱਲਤਾ ਭਾਰੂ ਹੋ ਗਈ ਹੈ, ਚਾਰੇ ਪਾਸੇ ਜ਼ੁਲਮ ਹੋ ਰਹੇ ਹਨ, ਪਰ ਫਿਰ ਵੀ ਲੋਕ ਖ਼ੁਸ਼ ਹਨ ਦ੍ਰਿੜ੍ਹਤਾ ਨਾਲ ਕੰਡਿਆਂ ਭਾਵ ਦੁੱਖਾਂ ਦਾ ਮੁਕਾਬਲਾ ਕਰਨਾ ਸਿੱਖੋ ਔਰਤਾਂ ਸਾਥੀਆਂ ਦੀਆਂ ਬੇਵਫ਼ਾਵਾਂ ਕਰਕੇ ਕਚਹਿਰੀਆਂ ਦੇ ਚੱਕਰਾਂ ਵਿੱਚ ਫਸੀਆਂ ਹੋਈਆਂ ਹਨ ਪਰਵਾਸ ਦੀ ਸਮੱਸਿਆ ਨੇ ਪੰਜਾਬ ਦਾ ਨੁਕਸਾਨ ਕੀਤਾ ਹੈਘਰਕਵਿਤਾ ਰਿਸ਼ਤਿਆਂ ਦੀ ਨਿੱਘ ਦਾ ਪ੍ਰਤੀਕ ਹੁੰਦਾ ਹੈ ਰਿਸ਼ਤਿਆਂ ਵਿਚਲੀ ਖਟਾਸ ਅਤੇ ਇਨ੍ਹਾਂ ਦੀ ਅਹਿਮੀਅਤ ਨੂੰ ਨਾ ਸਮਝਣ ਵਾਲੀਆਂ ਲਗਪਗ 8 ਕਵਿਤਾਵਾਂ ਹਨ, ਜਿਹੜੀਆਂ ਮੁਹੱਬਤ ਦੀ ਬਾਤ ਪਾਉਂਦੀਆਂ ਹਨ ਇਨਸਾਨ ਸਵਾਦਾਂ ਦਾ ਕੈਦੀ ਬਣ ਗਿਆ, ਅੱਗੇ ਨਿਕਲਣ ਦੀ ਤਾਂਘ ਬੁਰੇ ਕੰਮ ਕਰਵਾਉਂਦੀ ਹੈ ਲਗਪਗ ਦਸ ਕਵਿਤਾਵਾਂ ਜੰਗਲ਼ਾਂ ਤੇ ਰੁੱਖਾਂ ਦੀ ਕਟਾਈ ਤੇ ਦਸ ਹੀ ਕਵਿਤਾਵਾਂ ਵਾਤਾਵਰਨ ਅਤੇ ਪੰਛੀਆਂ ਦੀ  ਬੇਰੁਖੀ ਦੀ ਲੋਕਾਈ ਵੱਲੋਂ ਬਾਤ ਪਾਉਂਦੀਆਂ ਹੋਈਆਂ, ਉਨ੍ਹਾਂ ਦੀ ਅਹਿਮੀਅਤ ਸਮਝਣ ਦੀ ਤਾਕੀਦ ਕਰਦੀਆਂ ਹਨ ਇਨਸਾਨ ਸੂਰਜ ਅਤੇ ਧਰਤੀ ਦੀ ਪਾਬੰਦਗੀ ਤੋਂ ਵੀ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾਬਾਬਾ ਮਹਿੰਗਾਕਵਿਤਾ ਇਨਸਾਨ ਦੀ ਵਹਿਸ਼ੀ ਪ੍ਰਵਿਰਤੀ ਦੇ ਸੰਤਾਪ ਦਾ ਪ੍ਰਗਟਾਵਾ ਕਰਦੀ ਹੈ ਲੋਕਾਂ ਦੇ ਦਿਲ ਦਰਿਆ ਨਹੀਂ ਰਹੇ, ਆਧੁਨਿਕਤਾ ਦੇ ਪ੍ਰਭਾਵ ਨੇ ਸੰਗੋੜ ਲਏ ਹਨ ਇਨਸਾਨ ਹਵਾਈ ਕਿਲੇ ਉਸਾਰੀ ਜਾਂਦਾ ਹੈ, ਕਿਉਂਕਿ ਸੰਤੁਸ਼ਟੀ ਗਾਇਬ ਹੋ ਗਈ, ਪ੍ਰੰਤੂ ਇੱਕ ਨਾ ਇੱਕ ਦਿਨ ਧਰਤੀਤੇ ਆਉਣਾ ਹੈ ਇਨਸਾਨਤੇ ਪੂਜੀਵਾਦ ਦਾ ਭੂਤ ਸਵਾਰ ਹੋ ਗਿਆ ਹੈ, ਇਸ ਕਰਕੇ ਅਮੀਰ ਬਣਨ ਦੀ ਤ੍ਰਿਸ਼ਨਾ ਵੱਧ ਰਹੀ ਹੈ ਦੁੱਖ ਤਕਲੀਫ਼ ਜ਼ਿੰਦਗੀ ਦਾ ਹਿੱਸਾ ਹਨ, ਇਸ ਲਈ ਹੌਸਲਾ ਬਰਕਰਾਰ ਰੱਖਦਿਆਂ ਕਿਸੇ ਦਾ ਸਹਾਈ ਬਣਨਾ ਚਾਹੀਦਾ ਹੈ ਵਕਤ ਦੇ ਹਾਣੀ ਬਣਕੇ ਵਿਚਰੇ ਤੇ ਰਸਾਇਣਾਂ ਦੀ ਵਰਤੋਂ ਤੋਂ ਪ੍ਰਹੇਜ ਕਰੋ, ਇਹ ਜ਼ਹਿਰੀਲੇ ਪਦਾਰਥ ਘਾਤਕ ਹੁੰਦੇ ਹਨ ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਾਮਪਾਲ ਸ਼ਾਹਪੁਰੀ ਦੀਆਂ ਕਵਿਤਾਵਾਂ ਸੁਨਹਿਰੀ ਜ਼ਿੰਦਗੀ ਜਿਓਣ ਲਈ ਪ੍ਰੇਰਨ ਸ੍ਰੋਤ ਬਣਨਗੀਆਂ, ਪ੍ਰੰਤੂ ਇਨ੍ਹਾਂ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ

     120 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ

 ਸੰਪਰਕ : ਰਾਮਪਾਲ ਸ਼ਾਹਪੁਰੀ : 9914886310

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

               

 

 

      


Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ