Posts

ਸੰਤ ਸਿੰਘ ਸੋਹਲ ਦਾ ‘ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ’ ਬਹਾਦਰੀ ਦੀ ਗਾਥਾ

Image
        ਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ । ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ   ਸੱਤ ਗੀਤ / ਬਾਲ ਗੀਤ - ਸੰਗ੍ਰਹਿ , ਇੱਕ ਕਾਵਿ - ਸੰਗ੍ਰਹਿ , ਇੱਕ ਮਹਾਂ - ਕਾਵਿ , ਇੱਕ ਗ਼ਜ਼ਲ - ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ । ਸੰਤ ਸਿੰਘ ਸੋਹਲ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਵਾਂ , ਇਤਿਹਾਸ ਅਤੇ ਮਿਥਿਹਾਸ ਨਾਲ ਪੂਰਾ ਬਾਵਾਸਤਾ ਹੈ । ਮਹਾਂ - ਕਾਵਿ ਖੋਜੀ ਵਿਦਵਾਨ ਹੀ ਲਿਖ ਸਕਦਾ ਹੈ , ਉਹ ਖੋਜੀ ਸਾਹਿਤਕਾਰ ਹੈ । ‘ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ( ਮਹਾਂ - ਕਾਵਿ )’ ਉਸਦੀ ਬਾਰਵੀਂ ਪੁਸਤਕ ਹੈ । ਮਹਾਂ - ਕਾਵਿ ਸਾਹਿਤ ਦੀ ਉਚ ਕੋਟੀ ਦੀ ਵੰਨਗੀ ਗਿਣੀ ਜਾਂਦੀ ਹੈ । ਇਹ ਮਹਾਂ - ਕਾਵਿ ਸਾਹਿਤ ਦੇ ਸਾਰੇ ਨਿਯਮਾਂ ਅਨੁਸਾਰ ਉਸਦੀ ਪਰਪੱਕ ਰਚਨਾ ਹੈ । ਸੰਤ ਸਿੰਘ ਸੋਹਲ ਦੀ ਸ਼ਬਦਾਵਲੀ ਤੇ ਸ਼ੈਲੀ ਸਰਲ ਹੈ । ਮਹਾਂ - ਕਾਵਿ ਨੂੰ ਉਸਨੇ ਦਸ   ਸਰਗਾਂ ( ਅਧਿਆਇ ) ਵਿੱਚ ਵੰਡਿਆ ਹੈ । ਇਹ ਮਹਾਂ - ਕਾਵਿ ਸੁਰ , ਤਾਲ , ਲੈ ਦੇ ਤੁਕਾਂਤ ਨਾਲ ਸਰੋਦੀ ਬਣਿਆਂ ਹੋਇਆ ਹੈ । ਉਸਨੇ ਸਬਦਾਂ ਨੂੰ ਸਮੇਂ ਅਤੇ ਸਥਿਤੀ ਅਨੁਸਾਰ ਤਰਾਸ਼ਿਆ ਹੈ । ਛੰਦ - ਬੰਦੀ ਦੀ ਪੁਰਾਤਨ ਪਰੰਪਰਾ ਅਨੁਸਾਰ ਲਿਖਿਆ ਗਿਆ ਹੈ । ਉਸਨੇ ਇਸ ਮਹਾ...

ਮੱਖਣ ਮਾਨ ਦਾ ‘ਰੰਗਾਂ ਦੀ ਗੁਫ਼ਤਗੂ’ ਲੋਕ ਹਿੱਤਾਂ ਦਾ ਪਹਿਰੇਦਾਰ ਕਾਵਿ-ਸੰਗ੍ਰਹਿ

Image
      ਮੱਖਣ ਮਾਨ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ । ਚਰਚਾ ਅਧੀਨ ‘ ਰੰਗਾਂ ਦੀ ਗੁਫ਼ਤਗੂ ’ ਉਸਦਾ ਦੂਜਾ ਕਾਵਿ - ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਉਸਦਾ ਇੱਕ ‘ ਬਿਰਸਾ ਮੁੰਡਾ ਦਾ ਪੁਨਰ ਜਨਮ ’ ਕਾਵਿ - ਸੰਗ੍ਰਹਿ 2019 ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ । ਉਸਦਾ ‘ ਬਿਰਸਾ ਮੁੰਡਾ ਦਾ ਪੁਨਰ ਜਨਮ ’ ਕਾਵਿ - ਸੰਗ੍ਰਹਿ ਕਾਫ਼ੀ ਚਰਚਾ ਵਿੱਚ ਰਿਹਾ ਹੈ , ਇੱਕ ਕਿਸਮ ਨਾਲ ਇਸ ਕਾਵਿ - ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਉਹ ਸਾਹਿਤਕ ਗਲਿਆਰਿਆਂ ਵਿੱਚ ਕਵੀ ਦੇ ਤੌਰ ‘ ਤੇ ਜਾਣਿਆਂ ਜਾਣ ਲੱਗ ਪਿਆ ਸੀ । ਭਾਵੇਂ ਇਸ ਤੋਂ ਪਹਿਲਾਂ ਉਸਦਾ ਮੌਲਿਕ ਕਹਾਣੀ - ਸੰਗ੍ਰਹਿ ‘ ਖੌਲਦੇ ਪਾਣੀ ’ ( ਪੰਜਾਬੀ ) ਤੇ ‘ ਸਿਮਰਤੀ ਭੋਜ ’ ਕਹਾਣੀ - ਸੰਗ੍ਰਹਿ ( ਹਿੰਦੀ ) ਵਿੱਚ ਪ੍ਰਕਾਸ਼ਤ ਹੋ ਚੁੱਕੇ ਸਨ ।   ਇਸ ਤੋਂ ਇਲਾਵਾ ਚਾਰ ਸੰਪਾਦਿਤ ਕਹਾਣੀ - ਸੰਗ੍ਰਹਿ ‘ ਵਗਦੇ ਪਾਣੀ ’, ‘ ਪੱਥਰਾਂ ‘ ਤੇ ਤੁਰਦੇ ਲੋਕ ’, ‘ ਨਵੀਂ ਕਹਾਣੀ ਨਵੇਂ ਨਕਸ਼ -1’ ਅਤੇ ‘ ਨਵੀਂ ਕਹਾਣੀ ਨਵੇਂ ਨਕਸ਼ -2’ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ । ਮੱਖਣ ਮਾਨ ਦਾ ‘ ਰੰਗਾਂ ਦੀ ਗੁਫ਼ਤਗੂ ’ ਆਪਣੀ ਕਿਸਮ ਦਾ ਨਿਵੇਕਲਾ ਕਾਵਿ - ਸੰਗ੍ਰਹਿ ਹੈ , ਜਿਸ ਵਿੱਚ ਵੱਖੋ - ਵੱਖਰੇ ਰੰਗ ਵਿਖੇਰਦੀਆਂ 45 ਖੁਲ੍ਹੀਆਂ ਵਿਚਾਰ ...