ਮੱਖਣ ਮਾਨ ਦਾ ‘ਰੰਗਾਂ ਦੀ ਗੁਫ਼ਤਗੂ’ ਲੋਕ ਹਿੱਤਾਂ ਦਾ ਪਹਿਰੇਦਾਰ ਕਾਵਿ-ਸੰਗ੍ਰਹਿ
ਮੱਖਣ ਮਾਨ ਲੋਕ
ਹਿੱਤਾਂ ਦੀ ਪਹਿਰੇਦਾਰੀ ਕਰਨ
ਵਾਲੀਆਂ ਕਵਿਤਾਵਾਂ ਲਿਖਦਾ ਹੈ।
ਚਰਚਾ ਅਧੀਨ ‘ਰੰਗਾਂ ਦੀ
ਗੁਫ਼ਤਗੂ’ ਉਸਦਾ ਦੂਜਾ ਕਾਵਿ-ਸੰਗ੍ਰਹਿ ਹੈ।
ਇਸ ਤੋਂ ਪਹਿਲਾਂ ਉਸਦਾ
ਇੱਕ ‘ਬਿਰਸਾ ਮੁੰਡਾ ਦਾ
ਪੁਨਰ ਜਨਮ’ ਕਾਵਿ-ਸੰਗ੍ਰਹਿ
2019 ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਉਸਦਾ
‘ਬਿਰਸਾ ਮੁੰਡਾ ਦਾ ਪੁਨਰ
ਜਨਮ’ ਕਾਵਿ-ਸੰਗ੍ਰਹਿ ਕਾਫ਼ੀ
ਚਰਚਾ ਵਿੱਚ ਰਿਹਾ ਹੈ,
ਇੱਕ ਕਿਸਮ ਨਾਲ ਇਸ
ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਿਤ
ਹੋਣ ਨਾਲ ਉਹ ਸਾਹਿਤਕ
ਗਲਿਆਰਿਆਂ ਵਿੱਚ ਕਵੀ ਦੇ
ਤੌਰ ‘ਤੇ ਜਾਣਿਆਂ ਜਾਣ
ਲੱਗ ਪਿਆ ਸੀ।
ਭਾਵੇਂ ਇਸ ਤੋਂ ਪਹਿਲਾਂ
ਉਸਦਾ ਮੌਲਿਕ ਕਹਾਣੀ-ਸੰਗ੍ਰਹਿ
‘ਖੌਲਦੇ ਪਾਣੀ’ (ਪੰਜਾਬੀ) ਤੇ
‘ਸਿਮਰਤੀ ਭੋਜ’ ਕਹਾਣੀ-ਸੰਗ੍ਰਹਿ
(ਹਿੰਦੀ) ਵਿੱਚ ਪ੍ਰਕਾਸ਼ਤ ਹੋ
ਚੁੱਕੇ ਸਨ। ਇਸ ਤੋਂ ਇਲਾਵਾ
ਚਾਰ ਸੰਪਾਦਿਤ ਕਹਾਣੀ-ਸੰਗ੍ਰਹਿ
‘ਵਗਦੇ ਪਾਣੀ’, ‘ਪੱਥਰਾਂ ‘ਤੇ
ਤੁਰਦੇ ਲੋਕ’, ‘ਨਵੀਂ ਕਹਾਣੀ
ਨਵੇਂ ਨਕਸ਼-1’ ਅਤੇ ‘ਨਵੀਂ
ਕਹਾਣੀ ਨਵੇਂ ਨਕਸ਼-2’ ਵੀ
ਪ੍ਰਕਾਸ਼ਿਤ ਹੋ ਚੁੱਕੇ ਹਨ। ਮੱਖਣ
ਮਾਨ ਦਾ ‘ਰੰਗਾਂ ਦੀ
ਗੁਫ਼ਤਗੂ’ ਆਪਣੀ ਕਿਸਮ ਦਾ
ਨਿਵੇਕਲਾ ਕਾਵਿ-ਸੰਗ੍ਰਹਿ ਹੈ,
ਜਿਸ ਵਿੱਚ ਵੱਖੋ-ਵੱਖਰੇ
ਰੰਗ ਵਿਖੇਰਦੀਆਂ 45 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ
ਹਨ, ਜਿਹੜੀਆਂ ਸਮਾਜ ਦੇ
ਹਰ ਵਰਗ ਪ੍ਰੰਤੂ ਖਾਸ
ਤੌਰ ‘ਤੇ ਦਲਿਤ
ਸਮਾਜ ਦੀ ਪ੍ਰਤੀਨਿਧਤਾ ਕਰਦੀਆਂ
ਲੱਗਦੀਆਂ ਹਨ। ਇਸ
ਕਾਵਿ-ਸੰਗ੍ਰਹਿ ਵਿੱਚ ਸ਼ਾਇਰ
ਨੇ ਸਮਾਜ ਦੇ ਦੱਬੇ
ਕੁਚਲੇ ਗ਼ਰੀਬ ਲੋਕਾਂ ਦੀ
ਜਦੋਜਹਿਦ ਵਾਲੀ ਜ਼ਿੰਦਗੀ ਦੀ
ਤ੍ਰਾਸਦੀ ਨਾਲ ਸੰਬੰਧਤ ਕਵਿਤਾਵਾਂ
ਲਿਖੀਆਂ ਹਨ। ਇਹ
ਕਵਿਤਾਵਾਂ ਗ਼ਰੀਬੀ ਕਰਕੇ ਸਮਾਜਿਕ,
ਆਰਥਿਕ ਅਤੇ ਸਭਿਆਚਾਰਿਕ ਸੰਤਾਪ
ਹੰਢਾ ਰਹੇ ਲੋਕਾਂ ਦੀ
ਬਰਾਬਰੀ ਦੇ ਹੱਕ ਲੈਣ
ਲਈ ਇੱਕਮੁਠਤਾ ਨਾਲ ਜੁੱਟ ਕੇ
ਕੰਮ ਕਰਨ ਦੀ ਪ੍ਰੋੜ੍ਹਤਾ
ਕਰਦੀਆਂ ਹਨ। ਉਸਦੀਆਂ
ਕਵਿਤਾਵਾਂ ਲੋਕਾਈ ਦਾ ਦਰਦ-ਦੁਖਾਂਤ, ਜ਼ੋਰ-ਜ਼ਬਰਦਸਤੀ,
ਜ਼ਬਰ-ਜ਼ੁਲਮ ਅਤੇ ਹੋ
ਰਹੀ ਬੇਇਨਸਾਫ਼ੀ ਦੀ ਪੀੜਾ ਨੂੰ
ਉਘਾੜਦੀਆਂ ਹਨ, ਤਾਂ ਜੋ
ਇਹ ਲੋਕ ਆਪਣੇ ਹੱਕਾਂ
ਬਾਰੇ ਜਾਗਰੂਕ ਹੋ ਕੇ
ਸਮਾਨਤਾ ਦੇ ਹੱਕ ਪ੍ਰਾਪਤ
ਕਰ ਸਕਣ। ਮੱਖਣ
ਮਾਨ ਦੀਆਂ ਕਵਿਤਾਵਾਂ ਸਿਰਫ
ਇਨ੍ਹਾਂ ਲੋਕਾਂ ਦੇ ਦੁਖਾਂਤ
ਦਾ ਪ੍ਰਗਟਾਵਾ ਹੀ ਨਹੀਂ ਕਰਦੀਆਂ
ਸਗੋਂ, ਸਮਾਜ, ਸਰਕਾਰਾਂ, ਸਿਆਸਤਦਾਨਾਂ
ਅਤੇ ਪ੍ਰਬੰਧਕਾਂ ਨੂੰ ਸਵਾਲ ਵੀ
ਕਰਦੀਆਂ ਹਨ। ਇਨ੍ਹਾਂ
ਕਵਿਤਾਵਾਂ ਦਾ ਮੁੱਖ ਮੰਤਵ
ਗ਼ਰੀਬ ਵਰਗ, ਘੱਟ ਗਿਣਤੀਆਂ
ਅਤੇ ਦਲਿਤਾਂ ਨੂੰ ਉਨ੍ਹਾਂ
ਦੇ ਆਪਣੇ ਦੁਖਾਂਤ ਬਾਰੇ
ਸੁਚੇਤ ਕਰਨਾ ਹੈ।
ਜੇਕਰ ਗ਼ਰੀਬ ਲੋਕ ਸੁਚੇਤ
ਹੋ ਜਾਣਗੇ ਤਾਂ ਆਪਣੇ
ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ
ਯੋਜਨਾਬੱਧ ਢੰਗ ਨਾਲ ਲੜਾਈ
ਲੜ ਸਕਦੇ ਹਨ।
ਇਨ੍ਹਾਂ ਵਰਗਾਂ ਦਾ ਭਲਾ
ਰਾਜਨੀਤਕ ਪ੍ਰਣਾਲੀ ਰਾਹੀਂ ਹੀ
ਹੋ ਸਕਦਾ ਹੈ, ਇਸ
ਲਈ ਸ਼ਾਇਰ ਦੀਆਂ ਕਵਿਤਾਵਾਂ
ਰਾਜਨੀਤਕ ਲੋਕਾਂ ਨੂੰ ਸੋਚਣ
ਲਈ ਮਜ਼ਬੂਰ ਕਰਨ ਵਾਲੀਆਂ
ਹਨ। ਇਹ
ਕਵਿਤਾਵਾਂ ਜ਼ਾਤ-ਪਾਤ ਤੇ
ਊਚ-ਨੀਚ ਦੀ ਪ੍ਰਵਿਰਤੀ
ਰਾਹੀਂ ਸਮਾਜਿਕ ਪ੍ਰਣਾਲੀ ਵੱਲੋਂ
ਇਨ੍ਹਾਂ ਵਰਗਾਂ ਦੇ ਸਵੈ-ਮਾਣ ਨੂੰ ਖ਼ਤਮ
ਕਰਨ ਲਈ ਕੀਤੀਆਂ ਜਾਂਦੀਆਂ
ਕਾਰਵਾਈਆਂ ਨੂੰ ਰੋਕਣ ਵਿੱਚ
ਸਹਾਈ ਹੋਣਗੀਆਂ। ਇਸ
ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ
ਰਾਜਨੀਤਕ ਲੋਕਾਂ ਦੀ ਕੂੜ
ਰਾਜਨੀਤੀ ਨੂੰ ਸਮਝਣ ਲਈ
ਪ੍ਰੇਰਿਤ ਕਰਦੀਆਂ ਹਨ।
ਸ਼ਾਇਰ ਦਲਿਤ ਵਰਤਾਰੇ ਦੀ
ਰਾਜਨੀਤੀ ਨੂੰ ਭਲੀ ਪ੍ਰਕਾਰ
ਸਮਝਦਾ ਹੋਇਆ, ਇਨ੍ਹਾਂ ਕਵਿਤਾਵਾਂ
ਦੇ ਮਾਧਿਅਮ ਰਾਹੀਂ ਸਰਕਾਰ
ਦੀ ਆਰਥਿਕ ਤੇ ਪ੍ਰਬੰਧਕੀ
ਨੀਤੀ ਦਾ ਪ੍ਰਗਟਾਵਾ ਵੀ
ਕਰਦਾ ਹੈ, ਜਿਸ ਨਾਲ
ਰਾਜਨੀਤੀ ਵਿੱਚ ਧਰਮ, ਮੂਲਵਾਦ,
ਫ਼ਿਰਕਾਪ੍ਰਸਤੀ ਦੇ ਤਾਣੇ-ਬਾਣੇ
ਨਾਲ ਜਕੜਿਆ ਹੋਇਆ ਹੈ। ਸ਼ਾਇਰ
ਆਪਣੀ ‘ਸ਼ਾਹ ਰਗ਼ ’ਚ
ਬੁਝਦੀ ਜਗਦੀ ਕੈਨਵਸ’ ਸਿਰਲੇਖ
ਵਾਲੀ ਕਵਿਤਾ ਵਿੱਚ ਲਿਖਦਾ
ਹੈ ਕਿ ਗ਼ਰੀਬ ਦਲਿਤ
’ਤੇ ਜੋ ਅਤਿਆਚਾਰ ਹੋ
ਰਹੇ ਹਨ, ਇਹ ਹਲਕਾਏ
ਲੋਕਾਂ ਦੀ ਮਾਨਸਿਕਤਾ ਹੈ
ਕਿ ਉਹ ਦਲਿਤਾਂ ਨੂੰ
ਪੈਰ-ਪੈਰ ’ਤੇ ਕੁਚਲ
ਰਹੇ ਹਨ। ਇਸ
ਕਵਿਤਾ ਦੀਆਂ ਕੁਝ ਸਤਰਾਂ
ਇਸ ਪ੍ਰਕਾਰ ਹਨ:
ਹਲਕਾਅ ਦੀ ਦਹਿਸ਼ਤ
ਕਿੱਥੋਂ-ਕਿੱਥੋਂ ਦੀ ਹੋ
ਆਈ ਹੈ
ਕੋਈ ਵੀ ਕੋਨਾ ਮਹਿਫ਼ੂਜ਼
ਨਹੀਂ ਬਚਿਆ ਹੈ
ਜ਼ਿੰਦਗੀ
ਦਾ ਪਹੀਆ ਲੀਹੋਂ ਲਹਿ
ਗਿਆ ਹੈ
ਹਲਕਾਈ ਕਤੀੜ
ਕਿਸੇ ਅਬਦਾਲੀ ਜਾਂ ਗਜ਼ਨਬੀ
ਵਾਂਗ
ਲੈਸ ਹੋ ਕੇ ਨਹੀਂ
ਆਈ
ਉਹ ਤਾਂ ਸਾੜ੍ਹ-ਸਤੀ
ਬਣ
ਸਾਡੀਆਂ
ਬਰੂਹਾਂ ’ਚ ਚੁੱਪ-ਚੁਪੀਤੇ
ਦਾਖ਼ਲ ਹੋਈ
ਬਹੁਤ ਕੁੱਝ ਤਹਿਸ-ਨਹਿਸ
ਕਰ ਗਈ
ਤੇ ਅਸੀਂ ਡਰਦੇ ਮਾਰੇ
ਘਰਾਂ ’ਚ ਕੱਛੂਕੁੰਮੇ ਬਣ
ਗਏ ਹਾਂ
ਇਸ ਇੱਕ ਕਵਿਤਾ
ਵਿੱਚ ਅਨੇਕਾਂ ਸਵਾਲ ਖੜ੍ਹੇ
ਕੀਤੇ ਗਏ ਹਨ, ਜਿਨ੍ਹਾਂ
ਦਾ ਜਵਾਬ ਦਲਿਤ ਸਮਾਜ
ਸਰਕਾਰਾਂ ਤੋਂ ਮੰਗਦਾ ਹੈ। ਸ਼ਾਇਰ
ਆਪਣੀਆਂ ਕਵਿਤਾਵਾਂ ਵਿੱਚ ਵਹਿਮਾਂ- ਭਰਮਾ
ਦੇ ਜੰਜ਼ਾਲ ਵਿੱਚੋਂ ਨਿਕਲਕੇ
ਬਗ਼ਾਬਤ ਦੀ ਰੌਂ ਉਸਾਰਨ
ਦੀ ਤਾਕੀਦ ਕਰਦਾ ਹੈ। ਮੱਖਣ
ਮਾਨ ਆਪਣੀਆਂ ਕਵਿਤਾਵਾਂ ਵਿੱਚ
ਦੱਸਦਾ ਹੈ ਕਿ ਮੁਹੱਬਤਾਂ
ਸਰੀਰਾਂ ਨਾਲ ਨਹੀਂ ਸਗੋਂ
ਮੁਹੱਬਤ ਇਨਸਾਨ ਦੀ ਇਨਸਾਨ
ਰਾਹੀਂ ਮਾਨਵਤਾ ਦੀ ਪਛਾਣ
ਦਾ ਦੂਸਰਾ ਨਾਮ ਹੈ। ਸ਼ਾਇਰ
ਨੇ ਦੁਨਿਆਵੀ ਮੁਹੱਬਤ ਦੇ
ਅਰਥ ਬਦਲਣ ਦੀ ਵਕਾਲਤ
ਕੀਤੀ ਹੈ। ਇਸ਼ਕ-ਹਕੀਕੀ ਤੇ ਇਸ਼ਕ-ਮਜਾਜ਼ੀ ਦੇ ਅੰਤਰ
ਨੂੰ ਸਮਝਣ ਦੀ ਲੋੜ
‘ਤੇ ਜ਼ੋਰ ਦਿੰਦਾ ਹੈ।
ਸਰੀਰਕ ਖਿਚ ਪਿਤਰੀ ਸੋਚ
ਦਾ ਪ੍ਰਤੀਕ ਹੈ।
ਸ਼ਾਇਰ ਇਨਸਾਨ ਨੂੰ ਇਸ
ਖਲਜਗਣ ਵਿੱਚੋਂ ਬਾਹਰ ਨਿਕਲਣ
ਦੀ ਪ੍ਰੋੜ੍ਹਤਾ ਕਰਦਾ ਹੈ।
‘ਸਪੇਸ ਕਿਤੇ ਵੀ ਨਹੀਂ’
ਸਿਰਲੇਖ ਵਾਲੀ ਕਵਿਤਾ ਵਿੱਚ
ਸ਼ਾਇਰ ਲਿਖਦਾ ਹੈ ਕਿ
ਲੋਕਾਂ ਨੂੰ ਧਰਮ ਦੇ
ਨਾਂ ’ਤੇ ਗੁੰਮਰਾਹ ਕੀਤਾ
ਜਾਂਦਾ ਹੈ। ਲੋਕ
ਧਰਮਾਂ ਦੇ ਚੱਕਰ ਵਿੱਚ
ਫਸ ਗਏ ਹਨ:
ਲÑਵ ਜਹਾਦ
ਕਿਸ ਚੱਕਰਵਿਊ ਵਿੱਚ ਘਿਰ
ਗਏ ਸੀ ਆਪਾਂ
ਮੈਂ ਕਦੇ ਮਸੀਤ ਨਹੀਂ
ਵੇਖੀ ਸੀ
ਤੂੰ ਕਦੇ ਮੰਦਰ
ਪਰ ਚਿਣ ਦਿੱਤੇ ਗਏ
ਸਾਂ
ਕਿਸੇ ਸਾਜ਼ਿਸ਼ ਦੇ ਤਹਿਤ
ਮਜ਼ਹਬ ਦੀਆਂ ਨੀਂਹਾਂ ਵਿੱਚ
ਮੁਹੱਬਤ ਰੂਹ ਦੀ
ਖ਼ੁਰਾਕ ਹੁੰਦੀ ਹੈ।
ਇਹ ਆਪਸੀ, ਮਿਲਵਰਤਨ, ਸਹਿਹੋਂਦ,
ਸਹਿਨਸ਼ੀਲਤਾ ਅਤੇ ਸਲੀਕੇ ਦੀ
ਪ੍ਰਤੀਕ ਹੁੰਦੀ ਹੈ।
ਇਸਨੂੰ ਇਸ਼ਕ ਦੇ ਨਾਲ
ਜੋੜਕੇ ਵੇਖਣਾ ਬਹੁਤਾ ਸਾਰਥਿਕ
ਨਹੀਂ ਹੁੰਦਾ। ਇਹ
ਤਹਿਜ਼ੀਬ ਦਾ ਦੂਜਾ ਨਾਮ
ਹੈ। ਮੁਹੱਬਤ
ਵਾਲੀਆਂ ਕਵਿਤਾਵਾਂ ਰਿਸ਼ਤਿਆਂ ਨੂੰ ਪਛਾਣਨ
‘ਤੇ ਜ਼ੋਰ ਦਿੰਦੀਆਂ ਹਨ। ਸ਼ਾਇਰ
ਦੀਆਂ ਮੁਹੱਬਤ ਨਾਲ ਸੰਬੰਧਤ
ਕਵਿਤਾਵਾਂ ਵੀ ਸਮਾਜਿਕਤਾ ਦੀ
ਪੈਰਵੀ ਕਰਦੀਆਂ ਹਨ।
ਸਮਾਜਿਕ ਕਦਰਾਂ ਕੀਮਤਾਂ ਦੀ
ਗਿਰਾਵਟ ਅਤੇ ਸਮਾਜਵਾਦੀ ਸਿਧਾਂਤਾਂ
ਤੋਂ ਕਿਨਾਰਾਕਸ਼ੀ ਦਾ ਦੁਖਾਂਤ ਪੇਸ਼
ਕਰਦੀਆਂ ਹਨ। ਰਿਸ਼ਤੇ
ਇੱਕ ਦੂਜੇ ਦੇ ਪੂਰਕ
ਬਣਨੇ ਚਾਹੀਦੇ ਹਨ।
ਪੰਜਾਬ ਦੀ ਵਿਰਾਸਤ ਬਹੁਤ
ਅਮੀਰ ਹੈ, ਪ੍ਰੰਤੂ ਪਰੰਪਰਾਵਾਂ
ਅਤੇ ਰੀਤੀ ਰਿਵਾਜ਼ ਇਸਤੇ
ਭਾਰੂ ਹਨ। ‘ਤ੍ਰਿਹਾਏ
ਸੇਕ ਦੀ ਠਾਰ’, ‘ਮੁਕਤੀ
ਦੁਆਰ’, ‘ਚਾਹਤ ਦਾ ਯਟੋਪੀਆ’,
‘ਇੱਕ ਗੱਲ ਜੇ ਮੈਂ
ਕਹਾਂ’, ‘ਤੇਰੇ ਨਾਮ ਦੀਆਂ
ਵਾਰਾਂ’ ਅਤੇ ‘ਕੁੜੀਆਂ ਚਿੜੀਆਂ
ਤੇ ਪੱਥਰ’ ਸਿਰਲੇਖ ਵਾਲੀਆਂ
ਕਵਿਤਾਵਾਂ ਸਮਾਜ ਵਿੱਚ ਇਸਤਰੀਆਂ
’ਤੇ ਹੋ ਰਹੇ ਦੁਰਾਚਾਰਾਂ
ਤੇ ਜ਼ਿਆਦਤੀਆਂ ਦੀ ਗਵਾਹੀ ਭਰਦੀਆਂ
ਹਨ। ਔਰਤ
ਨਾਲ ਹਰ ਰਿਸ਼ਤੇ ਵਿੱਚ
ਅਣਹੋਣੀਆਂ ਹੋ ਰਹੀਆਂ ਹਨ,
ਬਲਾਤਕਾਰ, ਕੁੱਟ-ਮਾਰ, ਬੇਇਨਸਾਫ਼ੀ,
ਨੀਵਾਂ ਸਮਝਣਾ, ਨਿਹੋਰੇ ਮਾਰਨੇ,
ਤਾਅਨੇ ਮਿਹਣੇ, ਬੰਦਸ਼ਾਂ, ਪਤੀ
ਪਰਮੇਸ਼ਰ ਹੋਣਾ, ਸਮਾਜਿਕ ਵਿਤਕਰਾ,
ਸੈਕਸੁਅਲ ਹਰਾਸਮੈਂਟ, ਰੋਣ ਵੀ ਨਹੀਂ
ਦੇਣਾ ਅਤੇ ਭਰੂਣ ਹੱਤਿਆ
ਵਰਗੀਆਂ ਲਾਹਣਤਾ ਨੂੰ ਚੁਪ
ਕਰਕੇ ਸਹਿਣਾ ਔਰਤ ਦੀ
ਤ੍ਰਾਸਦੀ ਦਰਸਾਉਂਦੀਆਂ ਕਵਿਤਾਵਾਂ ਹਨ। ਦੇਸ਼
ਲਈ ਨਾਮਣਾ ਖੱਟਣ ਵਾਲੀਆਂ
ਪਹਿਲਵਾਨ ਲੜਕੀਆਂ ਜੇ ਰਾਜਨੀਤਕ
ਲੋਕਾਂ ਤੋਂ ਸ਼ੋਸ਼ਣ ਦਾ
ਸ਼ਿਕਾਰ ਹਨ ਤਾਂ ਆਮ
ਇਸਤਰੀਆਂ ਦਾ ਕੀ ਹਾਲ
ਹੋਵੇਗਾ। ਇਸ
ਦੇ ਨਾਲ ਹੀ ਸ਼ਾਇਰ
ਔਰਤ ਨੂੰ ਹੁਣ ਅਬਲਾ
ਨਹੀਂ ਦਲੇਰੀ ਫੜ੍ਹਨ ਦੀ
ਤਾਕੀਦ ਵੀ ਕਰਦਾ ਹੈ। ਇਸਤਰੀਆਂ
ਨਾਲ ਬਿਨਾ ਵਜਾਹ ਦੇ
ਝਗੜੇ ਉਨ੍ਹਾਂ ਦੀ ਜ਼ਿੰਦਗੀ
ਨੂੰ ਨਰਕ ਬਣਾਉਂਦੇ ਹਨ। ਹਰ
ਗ਼ਲਤ ਕੰਮ ਦੀ ਜ਼ਿੰਮੇਵਾਰ
ਔਰਤ ਨੂੰ ਠਹਿਰਾਇਆ ਜਾਂਦਾ
ਹੈ। ਔਰਤਾਂ
ਨੂੰ ਰਿਸ਼ਤਿਆਂ ਦੇ ਬੰਧਨ
ਵਿੱਚ ਬੰਨ੍ਹਕੇ ਬੇਇਨਸਾਫ਼ੀ ਕੀਤੀ
ਜਾ ਰਹੀ ਹੈ।
ਉਹ ਉਦਾਸ ਤੇ ਨਿਰਾਸ਼
ਰਹਿੰਦੀਆਂ ਹਨ, ਪ੍ਰੰਤੂ ਮੱਖਣ
ਮਾਨ ਦੀਆਂ ਕਵਿਤਾਵਾਂ ਇਨ੍ਹਾਂ
ਵਿਸੰਗਤੀਆਂ ਦਾ ਮੁਕਾਬਲਾ ਕਰਨ
ਲਈ ਹੱਲਾਸ਼ੇਰੀ ਵੀ ਦਿੰਦੀਆਂ ਹਨ। ‘ਰੋਹਿਤ
ਵੇਮੁਲਾ ਦਾ ਖ਼ਤ’ ਸਿਰਲੇਖ
ਵਾਲੀ ਕਵਿਤਾ ਵੀ ਕਈ
ਸਵਾਲ ਖੜ੍ਹੇ ਕਰਦੀ ਹੈ। ਆਜ਼ਾਦੀ
ਦੀਆਂ ਬਰਕਤਾਂ ਆਮ ਲੋਕਾਂ
ਨੂੰ ਮਿਲ ਨਹੀਂ ਰਹੀਆਂ,
ਫ਼ਿਰਕਾਪ੍ਰਸਤੀ ਦਾ ਦੌਰ ਹੈ,
ਭੀੜਤੰਤਰ ਘੱਟ ਗਿਣਤੀਆਂ ਤੇ
ਤਸ਼ੱਦਦ ਕਰ ਰਿਹਾ ਹੈ,
ਸਮਾਜਿਕ ਵਿਤਕਰੇ ਹੋ ਰਹੇ
ਹਨ, ਸ਼ਾਇਰ ਇਨ੍ਹਾਂ ਵਿਰੁੱਧ
ਲੜਾਈ ਲੜਨ ਦੀ ਪ੍ਰੇਰਨਾ
ਕਰਦਾ ਹੈ। ਹਾਕਮਾ
ਦੀ ਨੀਅਤ ਸਾਫ਼ ਨਹੀਂ,
ਰੀਝਾਂ ਪੂਰੀਆਂ ਨਹੀਂ ਹੋ
ਰਹੀਆਂ ਅਤੇ ਖ਼ੁਸ਼ਹਾਲੀ ਦੀ
ਥਾਂ ਮੰਦਹਾਲੀ ਦਾ ਦੌਰ
ਹੈ। ‘ਅੰਬੇਦਕਰ
ਕਿੱਥੇ ਹੈ?’ ਕਵਿਤਾ ਦੇਸ਼
ਵਾਸੀਆਂ ਦੇ ਭਾਰਤੀ ਸੰਵਿਧਾਨ
ਦੇ ਸਿਧਾਂਤਾਂ ਤੋਂ ਮੁੱਖ ਮੋੜਨ
ਦੀ ਤ੍ਰਾਸਦੀ ਦਾ ਬਿਰਤਾਂਤ
ਹੈ, ਕਿਉਂਕਿ ਜਿਹੜੇ
ਸਪਨੇ ਸਿਰਜਕੇ ਸੰਵਿਧਾਨ ਬਣਾਇਆ
ਸੀ, ਭਾਰਤੀ ਉਨ੍ਹਾਂ ‘ਤੇ
ਪਹਿਰਾ ਦੇਣ ਦੀ ਥਾਂ
ਉਸਦੇ ਵਿਰੁੱਧ ਕਾਰਵਾਈਆਂ ਕਰ
ਰਹੇ ਹਨ। ਸਰਕਾਰਾਂ
ਦੀ ਅਣਵੇਖੀ ਨੂੰ ਭਾਰਤੀ
ਵੀ ਅਣਡਿਠ ਕਰ ਰਹੇ
ਹਨ। ਸਿਰਫ
ਇੱਕ ਦਿਨ ਸੰਵਿਧਾਨ ਦੇ
ਨਿਰਮਾਤਾ ਨੂੰ ਯਾਦ ਕਰਕੇ
ਕਾਰਵਾਈ ਪਾ ਦਿੰਦੇ ਹਨ। ‘ਰੇਤ
’ਚ ਤੈਰਦੀਆਂ ਜਾਮਣੀ ਨਦੀਆਂ’
ਸਿਰਲੇਖ ਵਾਲੀ ਕਵਿਤਾ ਵਿੱਚ
ਸਾਹਿਤਕਾਰਾਂ ਖਾਸ ਤੌਰ ‘ਤੇ
ਕਵੀਆਂ ਵੱਲੋਂ ਸਮਾਜ ਪ੍ਰਤੀ
ਆਪਣੀ ਜਵਾਬਦੇਹੀ ਨਿਭਾਉਣ ਦੀ ਥਾਂ
ਬੇਫ਼ਜ਼ੂਲ ਰਚਨਾਵਾਂ ਲਿਖੀਆਂ ਜਾ
ਰਹੀਆਂ ਹਨ, ਜਿਹੜੀਆਂ ਲੋਕ
ਹਿੱਤਾਂ ਦੀ ਤਰਜ਼ਮਾਨੀ ਨਹੀਂ
ਕਰਦੀਆਂ। ਆਧੁਨਿਕਤਾ
ਨੇ ਨੈਟ ਤੇ ਮੋਬਾਈਲ
ਰਾਹੀਂ ਸਮਾਜਿਕ ਤਾਣੇ-ਬਾਣੇ
ਨੂੰ ਨੁਕਸਾਨ ਪਹੁੰਚਾਇਆ ਹੈ। ਲੋਕ
ਦੋਹਰੇ ਕਿਰਦਾਰ ਵਾਲੇ ਹਨ,
ਪੰਜਾਬ ਸਰਾਪਿਆ ਪਿਆ ਹੈ,
ਨਸ਼ੇ ਭਾਰੂ ਹਨ, ਮਾਵਾਂ
ਪੁੱਤ ਨਹੀਂ ਖੁਦਕਸ਼ੀਆਂ ਜੰਮਦੀਆਂ
ਹਨ, ਗੁੰਡਿਆਂ ਦਾ ਰਾਜ
ਹੈ, ਇਨਸਾਫ਼ ਨਹੀਂ ਮਿਲਦਾ,
ਨੇਕੀ ਤੇ ਬਦੀ ਭਾਰੂ
ਹੈ। ਇਨ੍ਹਾਂ
ਵਿਸ਼ਿਆਂ ਦੇ ਦੁਆਲੇ ਮੱਖਣ
ਮਾਨ ਦੀਆਂ ਕਵਿਤਾਵਾਂ ਘੁੰਮਦੀਆਂ
ਹਨ। ਉਹ
ਲੋਕ ਹਿੱਤਾਂ ਦੀ ਪ੍ਰਤੀਨਿਧਤਾ
ਕਰਨ ਵਾਲਾ ਸ਼ਇਰ ਹੈ। ਭਵਿਖ
ਵਿੱਚ ਮੱਖਣ ਮਾਨ ਤੋਂ
ਇਸ ਤੋਂ ਵੀ ਵਧੀਆ
ਕਵਿਤਾਵਾਂ ਲਿਖਣ ਦੀ ਆਸ
ਕੀਤੀ ਜਾ ਸਕਦੀ ਹੈ।
168 ਪੰਨਿਆਂ, 295 ਕੀਮਤ, ਸਚਿਤਰ ਮੁੱਖ
ਕਵਰ ਵਾਲਾ ਇਹ ਕਾਵਿ
ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ
ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ;
ਮੱਖਣ ਮਾਨ ; 9417207627
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com


Comments
Post a Comment