ਪੁਆਧਨਾਮਾ ਰਸਾਲਾ ਪੁਆਧੀ ਬੋਲੀ ਦੀ ਪਹਿਰੇਦਾਰੀ
ਪੁਆਧਨਾਮਾ ਤ੍ਰੈ ਮਾਸਕ ਰਸਾਲਾ
ਪੁਆਧੀ ਉਪਬੋਲੀ ਅਤੇ ਪੁਆਧ
ਦੇ ਲੋਕਾਂ ਲਈ ਤੋਹਫ਼ਾ
ਸਾਬਤ ਹੋਵੇਗਾ, ਕਿਉਂਕਿ ਇਸ
ਰਸਾਲੇ ਦੀ ਪ੍ਰਕਾਸ਼ਨਾ ਨਾਲ
ਪੁਆਧੀ ਬੋਲੀ ਅਤੇ ਪੁਆਧੀ
ਸਭਿਆਚਾਰ ਦੀ ਪਹਿਰੇਦਾਰੀ ਹੋਵੇਗੀ। ‘ਪੁਆਧੀ
ਪੰਜਾਬੀ ਸੱਥ ਮੋਹਾਲੀ’ ਅਤੇ
ਪੁਆਧੀ ਬੋਲੀ ਨੂੰ ਪਿਆਰ
ਕਰਨ ਵਾਲੇ ਪੁਆਧੀ ਅਸਰ
ਰਸੂਖ਼ ਰੱਖਣ ਵਾਲੇ ਵਿਦਵਾਨਾ
ਦੇ ਸਹਿਯੋਗ ਨਾਲ ਮਨਮੋਹਨ
ਸਿੰਘ ਦਾਊਂ ਵੱਲੋਂ ਸੰਪਾਦਿਤ
ਕੀਤਾ ਗਿਆ ਇਹ ਉਦਮ
ਸ਼ਲਾਘਾਯੋਗ ਹੈ। ਇਸ
ਰਸਾਲੇ ਵਿੱਚ ਪੁਆਧੀ ਬੋਲੀ,
ਇਸਦੀ ਵਿਰਾਸਤ ਅਤੇ ਭੂਗੋਲਿਕ
ਸਥਿਤੀ ਬਾਰੇ ਕਮਾਲ ਦੀ
ਜਾਣਕਾਰੀ ਦਿੱਤੀ ਗਈ ਹੈ,
ਜਿਹੜੀ ਪੁਆਧੀ ਪਰਿਵਾਰਾਂ ਦੇ
ਨੌਜਵਾਨ ਬੱਚਿਆਂ ਅਤੇ ਖਾਸ
ਤੌਰ ‘ਤੇ ਖੋਜੀ ਸਾਹਿਤਕਾਰਾਂ
ਲਈ ਵਰਦਾਨ ਸਾਬਤ ਹੋਵੇਗੀ। ਰਸਾਲੇ
ਦੀ ਸਮਗਰੀ ਦੀ ਚੋਣ
ਕਰਨ ਅਤੇ ਪੁਆਧੀ ਵਿਦਵਾਨਾ
ਤੋਂ ਸਹਿਯੋਗ ਲੈਣ ਲਈ
ਮਨਮੋਹਨ ਸਿੰਘ ਦਾਊਂ ਅਤੇ
ਉਨ੍ਹਾਂ ਦੀ ਸਹਾਇਕ ਸੰਪਾਦਕ
ਪਤਨੀ ਦਲਜੀਤ ਕੌਰ ਵਧਾਈ
ਦੇ ਪਾਤਰ ਹਨ।
ਇਹ ਵੀ ਖ਼ੁਸ਼ੀ ਦੀ
ਗੱਲ ਹੈ ਕਿ ਸਾਹਿਤ,
ਸਮਾਜ, ਅਫ਼ਸਰਸ਼ਾਹੀ ਅਤੇ ਵੱਖ- ਵੱਖ
ਖੇਤਰਾਂ ਵਿੱਚ ਨਾਮਣਾ ਖੱਟਣ
ਵਾਲੇ ਵਿਦਵਾਨ ਇਸ ਉਪਰਾਲੇ
ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ
ਹਨ। ਆਮ
ਤੌਰ ਤੇ ਹਰ ਵਿਅਕਤੀ
ਇਹ ਕਹਿੰਦਾ ਹੈ ਕਿ
ਪੰਜਾਬ ਵਸਦਾ ਗੁਰਾਂ ਦੇ
ਨਾਮ ਤੇ। ਪੰਜਾਬ
ਦੀ ਧਰਤੀ ਨੂੰ ਮਾਣ
ਹੈ ਕਿ ਇਸਦੀ ਵਿਰਾਸਤ
ਬਹੁਤ ਅਮੀਰ ਹੈ, ਕਿਉਂਕਿ
ਇਸ ਪਵਿਤਰ ਧਰਤੀ ਨੂੰ
ਗੁਰੂਆਂ, ਪੀਰਾਂ, ਮਹਾਂ ਪੁਰਖਾਂ
ਦੀ ਛੋਹ ਪ੍ਰਾਪਤ ਹੈ। ਪੰਜਾਬ
ਦੀ ਤ੍ਰਾਸਦੀ ਇਹ ਰਹੀ
ਹੈ ਕਿ ਇਸਨੂੰ ਦੋ
ਵਾਰ ਉਜਾੜੇ ਦਾ ਸਾਹਮਣਾ
ਕਰਨਾ ਪਿਆ, ਪ੍ਰੰਤੂ ਪੰਜਾਬੀ
ਆਪਣੀ ਵਿਰਾਸਤ ਨੂੰ ਭੁੱਲੇ
ਨਹੀਂ, ਸਗੋਂ ਹੋਰ ਉਤਸ਼ਾਹ
ਨਾਲ ਇਸਦੀ ਪਹਿਰੇਦਾਰੀ ਕਰਦੇ
ਹਨ। ਚੜ੍ਹਦੇ
ਅਤੇ ਲਹਿੰਦੇ ਪੰਜਾਬ ਵਿੱਚ
ਪੰਜਾਬੀ ਦਾ ਬੋਲਬਾਲਾ ਬਰਕਰਾਰ
ਹੈ। ਪੰਜਾਬੀ
ਨੂੰ ਇਸ ਗੱਲ ਦਾ
ਵੀ ਮਾਣ ਹੈ ਕਿ
ਇਸਦੀਆਂ ਉਪ-ਬੋਲੀਆਂ ਵੀ
ਮਿਠਾਸ ਨਾਲ ਗੜੂੰਦ ਹਨ। ਇਨ੍ਹਾਂ
ਉਪ ਬੋਲੀਆਂ ਵਿੱਚੋਂ ਸਾਹਿਤਕ
ਮਹਿਕ ਦੀ ਖ਼ਸ਼ਬੂ ਆ
ਰਹੀ ਹੈ। ਇਨ੍ਹਾਂ
ਉਪ ਬੋਲੀਆਂ ਨੂੰ ਬੋਲਣ
ਵਾਲੇ ਭਾਵੇਂ ਸਰਕਾਰੀ ਠੇਠ
ਬੋਲੀ ਦੀ ਵਰਤੋਂ ਕਰਦੇ
ਹਨ, ਪ੍ਰੰਤੂ ਉਹ ਆਪੋ
ਆਪਣੇ ਭਾਈਚਾਰਿਆਂ ਵਿੱਚ ਆਪੋ ਆਪਣੀ
ਉਪ ਬੋਲੀ ਨਾਲ ਹੀ
ਗੱਲਬਾਤ ਕਰਕੇ ਇਸਦੀ ਹੋਂਦ
ਨੂੰ ਬਣਾਈ ਰੱਖ ਰਹੇ
ਹਨ। ਭਾਵੇਂ
ਉਹ ਠੇਠ ਪੰਜਾਬੀ ਬੋਲੀ
ਵਿੱਚ ਬੋਲਣ ਤੇ ਲਿਖਣ,
ਪ੍ਰੰਤੂ ਜਦੋਂ ਉਹ ਬੋਲਣ
ਤੇ ਲਿਖਣ ਤੋਂ ਪਹਿਲਾਂ
ਸੋਚਦੇ ਹਨ ਤਾਂ ਸਿਰਫ
ਆਪਣੀ ਉਪ ਬੋਲੀ ਵਿੱਚ
ਹੀ ਹਨ ਤਾਂ ਹੀ
ਉਹ ਠੇਠ ਪੰਜਾਬੀ ਬੋਲ
ਤੇ ਲਿਖ ਸਕਦੇ ਹਨ। ਆਪੋ
ਆਪਣੀ ਨਵੀਂ ਪੀੜ੍ਹੀ ਨੂੰ
ਆਪਣੀ ਉਪ ਬੋਲੀ ਨਾਲ
ਬਾਵਾਸਤਾ ਰੱਖਣ ਲਈ ਕਈ
ਉਪਰਾਲੇ ਕੀਤੇ ਜਾ ਰਹੇ
ਹਨ।
ਪੁਆਧੀ ਬੋਲੀ ਬਾਕੀ
ਉਪ ਬੋਲੀਆਂ ਦੇ ਮੁਕਾਬਲੇ
ਬਹੁਤ ਹੀ ਅਮੀਰ ਤੇ
ਮਿਠਾਸ ਵਾਲੀ ਹੈ।
ਇਸ ਲਈ ਪੁਆਧੀ ਉਪ
ਬੋਲੀ ਬੋਲਣ ਵਾਲੇ ਲੋਕਾਂ
ਨੇ ਆਪਣੀ ਇੱਕ ਸੰਸਥਾ
ਬਣਾਈ ਹੋਈ ਹੈ, ਜਿਹੜੀ
ਆਪਣੀ ਬੋਲੀ ਦੇ ਪ੍ਰਚਾਰ
ਤੇ ਪਾਸਾਰ ਲਈ ਸਾਰਥਿਕ
ਕਦਮ ਚੁੱਕ ਰਹੀ ਹੈ। ਉਹ
ਹਰ ਮਹੀਨੇ ਇੱਕ ਮੀਟਿੰਗ
ਤਾਂ ਕਰਦੇ ਹੀ ਹਨ,
ਪ੍ਰੰਤੂ ਉਹ ਆਪਣੀ ਬੋਲੀ
ਦੇ ਵਿਦਾਵਨਾਂ ਨਾਲ ਸਲਾਹ ਮਸ਼ਵਰਾ
ਕਰਕੇ ਇਸ ਬੋਲੀ ਦੇ
ਸਮਾਗਮ ਵੀ ਕਰਦੇ ਹਨ
ਤਾਂ ਜੋ ਨਵੀਂ ਪੀੜ੍ਹੀ
ਨੂੰ ਆਪਣੀ ਵਿਰਾਸਤੀ ਬੋਲੀ
ਨਾਲ ਜੋੜਕੇ ਰੱਖਿਆ ਜਾਵੇ। ਇਸ
ਸੰਸਥਾ ਨੇ ਤ੍ਰੈ ਮਾਸਕ
ਪੁਆਧੀ ਬੋਲੀ ਦਾ ਰਸਾਲਾ
‘ਪੁਆਧਨਾਮਾ’ ਪ੍ਰਕਾਸ਼ਤ ਕਰਨਾ ਸ਼ੁਰੂ
ਕੀਤਾ ਹੈ, ਜਿਸਦਾ ਪਹਿਲਾ
ਜੁਲਾਈ ਦਸੰਬਰ 2026 ਅੰਕ ਪ੍ਰਕਾਸ਼ਤ ਹੋ
ਚੁੱਕਾ ਹੈ। ਇਸ
ਰਸਾਲੇ ਦੇ ਸੰਪਾਦਕ ਪ੍ਰਸਿੱਧ
ਵਿਦਵਾਨ ਸਾਹਿਤਕਾਰ ਮਨਮੋਹਨ ਸਿੰਘ ਦਾਊਂ
ਤੇ ਸਹਾਇਕ ਸੰਪਾਦਕ ਦਲਜੀਤ
ਕੌਰ ਦਾਊਂ ਹਨ।
ਮਨਮੋਹਕ ਮੁੱਖ ਕਵਰ ਵਾਲੇ
ਇਸ ਰਸਾਲੇ ਵਿੱਚ ਪੁਆਧੀ
ਵਿਦਵਾਨ ਸਾਹਿਤਕਾਰਾਂ ਦੇ ਲੇਖ, ਕਵਿਤਾਵਾਂ
ਅਤੇ ਕਹਾਣੀਆਂ ਪ੍ਰਕਾਸ਼ਤ ਕੀਤੀਆਂ
ਗਈਆਂ ਹਨ। ਰਸਾਲੇ
ਦੇ ਪਿਛਲੇ ਪੰਨੇ ‘ਤੇ
ਪੁਆਧੀ ਬੋਲੀ ਬਾਰੇ ਖੋਜੀ
ਪੁਸਤਕਾਂ ਦੀਆਂ ਤਸਵੀਰਾਂ ਵੀ
ਪ੍ਰਕਾਸ਼ਤ ਕੀਤੀਆਂ ਗਈਆਂ ਹਨ। 96 ਪੰਨਿਆਂ
ਵਾਲਾ ਇਹ ਰਸਾਲਾ ਜਿਥੇ
ਪੁਆਧੀ ਬੋਲੀ ਦੀਆਂ ਪ੍ਰਾਪਤੀਆਂ
ਦਾ ਦਸਤਾਵਜ਼ ਹੈ, ਉਥੇ
ਸਾਹਿਤਕ ਖ਼ਜਾਨਾ ਵੀ ਹੈ।

Comments
Post a Comment