Posts

31 ਅਕਤੂਬਰ 2026 ਨੂੰ ਸੇਵਾ ਮੁਕਤੀ ‘ਤੇ ਵਿਸ਼ੇਸ਼ ਬਹਾਦਰੀ ਦਾ ਪ੍ਰਤੀਕ : ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ

Image
     ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ 42 ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ 31 ਅਕਤੂਬਰ 2026 ਨੂੰ ਸੇਵਾ ਮੁਕਤ ਹੋ ਰਹੇ ਹਨ । ਉਹ ਪ੍ਰਤਿਭਵਾਵਾਨ ਪਾਇਲਟ ਹਨ , ਜਿਹੜੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਯੋਗ ਤੇ ਸਹੀ ਫ਼ੈਸਲੇ ਲੈਣ ਦੇ ਸਮਰੱਥ ਗਿਣੇ ਜਾਂਦੇ ਹਨ । ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ‘ ਤੇ ਭਾਰਤੀ ਫ਼ੌਜ ਅਤੇ ਸਮੁੱਚੇ ਭਾਰਤ ਵਾਸੀਆਂ ਨੂੰ ਮਾਣ ਹੈ । Ê ਖਾਸ ਤੌਰ ‘ ਤੇ 7 ਮਈ 2025 ਨੂੰ ਅਪ੍ਰੇਸ਼ਨ ਸਿੰਧੂਰ ਦੌਰਾਨ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਹਵਾਈ ਸੈਨਾ ਨੇ ਅੱਤਵਾਦੀ ਟਿਕਾਣਿਆਂ ਵਿਰੁੱਧ ਨਿਸ਼ਾਨਾਬੱਧ ਹਮਲੇ ਕਰਕੇ ਪਾਕਿਸਤਾਨੀ ਫ਼ੌਜੀ ਕਾਰਵਾਈਆਂ ਨੂੰ ਠੱਲ ਹੀ ਨਹੀਂ ਪਾਈ ਸੀ , ਸਗੋਂ ਦੁਸ਼ਮਣ ਦੇ ਦੰਦ ਖੱਟੇ ਕਰਕੇ 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਸੀ । ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਫਿਕਸਡ ਰੋਟਰੀ ਵਿੰਗ ਏਅਰ ਕਰਾਫਟ ਤੇ ਕਈ ਤਰ੍ਹਾਂ ਦੇ ਹੋਰ ਲੜਾਕੂ ਜ਼ਹਾਜਾਂ ਨੂੰ 5000 ਘੰਟੇ ਤੋਂ ਵੱਧ ਸਮਾਂ ਉਡਾਉਣ ਦਾ ਤਜ਼ਰਬਾ ਵੀ ਉਨ੍ਹਾਂ ਦੀ   ਕਾਰਜ਼ਕੁਸ਼ਲਤਾ ਦਾ ਇੱਕ ਨਮੂਨਾ ਹੈ । ਪੰਜਾਬੀਆਂ / ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47 ਵੇਂ ਏਅਰ ਚੀਫ਼ ਮਾਰਸ਼ਲ ...

ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਕੇ: ਨਵਨੇਥਮ ਨਵੀ ਪਿੱਲੈ ਨੂੰ ਨੋਬਲ ਸ਼ਾਂਤੀ ਪੁਰਸਕਾਰ

Image
  ਸੰਸਾਰ ਵਿੱਚ ਕੋਈ ਅਜਿਹਾ ਕੰਮ ਅਸੰਭਵ ਨਹੀਂ ਜਿਸਨੂੰ ਸੰਭਵ ਨਾ ਬਣਾਇਆ ਜਾ ਸਕੇ , ਪ੍ਰੰਤੂ ਇਨਸਾਨ ਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ ਤੇ ਫਿਰ ਲਗਨ , ਦ੍ਰਿੜ੍ਹਤਾ ਅਤੇ ਮਿਹਨਤ ਨਾਲ ਲਗਾਤਾਰ ਜਦੋਜਹਿਦ ਕਰਨੀ ਪਵੇਗੀ । ਇਸ ਸਮੇਂ ਦੌਰਾਨ ਉਸਦੇ ਰਸਤੇ ਵਿੱਚ ਅਨੇਕ ਮੁਸ਼ਕਲਾਂ ਅਤੇ ਅੜਚਣਾਂ ਪਹਾੜ ਦੀ ਤਰ੍ਹਾਂ ਖੜ੍ਹਕੇ ਰਸਤਾ ਰੋਕਣ ਦੀ ਕੋਸ਼ਿਸ਼ ਕਰਨਗੀਆਂ , ਪ੍ਰੰਤੂ ਉਸ ਇਨਸਾਨ ਨੂੰ ਹਰ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਹਿੰਮਤ ਤੋਂ ਕੰਮ ਲੈਣਾ ਪਵੇਗਾ । ਅਜਿਹੀ ਹੀ ਇੱਕ ਇਸਤਰੀ ਨਵਨੇਥਮ ਨਵੀ ਪਿੱਲੇ ਹੈ , ਜਿਸਨੂੰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਜਦੋਜਹਿਦ ਦੌਰਾਨ ਭਾਰਤੀ ਮੂਲ ਦੀ ਹੋਣ ਕਰਕੇ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਣਾ ਪਿਆ , ਪ੍ਰੰਤੂ ਉਸਨੇ ਹੌਸਲਾ ਨਹੀਂ ਹਾਰਿਆ , ਜਿਸ ਕਰਕੇ ਅਖ਼ੀਰ ਉਸਨੂੰ ਸਫਲਤਾ ਦੀ ਪ੍ਰਾਪਤੀ ਹੋਈ ।   ਨਵਨੇਥਮ ਨਵੀ ਪਿੱਲੈ ਨੂੰ ਸੰਸਾਰ ਦਾ ਸਭ ਤੋਂ ਵੱਡੇ 2026 ਦੇ ਸ਼ਾਂਤੀ ਪੁਰਸਕਾਰ ਲੲਂੀ ਚੁਣਿਆਂ ਗਿਆ , ਜਿਸ ਕਰਕੇ ਭਾਰਤ ਵਾਸੀਆਂ ਨੂੰ ਮਾਣ ਹੀ ਨਹੀਂ ਮਿਲਿਆ , ਸਗੋਂ ਭਾਰਤੀਆਂ ਦੀ ਪਛਾਣ ਸੰਸਾਰ ਵਿੱਚ ਮਨੁੱਖੀ ਹੱਕਾਂ ਦੇ ਰਖਵਾਲਿਆਂ ਦੇ ਤੌਰ ‘ ਤੇ ਸਥਾਪਤ ਹੋ ਗਈ । ਨਵਨੇਥਮ ‘ ਨਵੀ ’ ਪਿੱਲੇ ਦੱਖਣੀ ਅਫ਼ਰੀਕਾ ਦੀ ਪ੍ਰਸਿੱਧ ਕਾਨੂੰਨਦ...