ਮੀਤ ਅਨਮੋਲ ਦੀ ਪੁਸਤਕ ‘ਰਹਾਉ’ ॥ ਬੋਧ ਕਥਾਵਾਂ॥ ਗੁਣਾਂ ਦੀ ਗੁੱਥਲੀ
ਮੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਿਹਤਰੀਨ ਢੰਗ ਨਾਲ ਬਸਰ ਕਰਨ ਲਈ ਵਿਲੱਖਣ ਕਿਸਮ ਦੀ ‘ ਰਹਾਉ ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਹੈ , ਜਿਸ ਵਿੱਚ 51 ਛੋਟੀਆਂ - ਛੋਟੀਆਂ ਬੋਧ ਕਥਾਵਾਂ ਨੂੰ ਪੇਸ਼ ਕੀਤਾ ਗਿਆ ਹੈ । ਇਹ ਬੋਧ ਕਥਾਵਾਂ ਇਕੱਤਰ ਕਰਕੇ ਉਸਨੇ ਸਮਾਜ ਨੂੰ ਮਾਰਗ ਦਰਸ਼ਨ ਦੇਣ ਦਾ ਉਪਰਾਲਾ ਕੀਤਾ ਹੈ , ਕਿਉਂਕਿ ਵਰਤਮਾਨ ਸਮਾਜਕ ਤਾਣਾ - ਬਾਣਾ ਬਹੁਤ ਸਾਰੀਆਂ ਸਮਾਜਿਕ ਅਲਾਮਤਾਂ ਦਾ ਸ਼ਿਕਾਰ ਹੋਇਆ ਪਿਆ ਹੈ । ਲੋਕ ਸਿਰਫ ਤੇ ਸਿਰਫ਼ ਆਪਣਾ ਜੀਵਨ ਬਿਹਤਰੀਨ ਬਣਾਉਣ ਤੇ ਅਮੀਰ ਹੋਣ ਲਈ ਸ਼ਾਰਟ ਕੱਟ ਮਾਰ ਰਹੇ ਹਨ । ਕਾਨੂੰਨ ਅਨੁਸਾਰ ਪ੍ਰਫ਼ੁਲਤ ਹੋਣ ਨੂੰ ਤਰਜ਼ੀਹ ਨਹੀਂ ਦੇ ਰਹੇ । ਅਜਿਹੇ ਮਾਹੌਲ ਵਿੱਚ ਇਹ ਬੋਧ ਕਥਾਵਾਂ ਸਾਰਥਿਕ ਸਾਬਤ ਹੋ ਸਕਦੀਆਂ ਹਨ । ਮੀਤ ਅਨਮੋਲ ਨੇ ਇਹ ਬੋਧ ਕਥਾਵਾਂ ਇਕੱਤਰ ਤੇ ਅਨੁਵਾਦ ਕਰਕੇ ਲਿਖੀਆਂ ਹਨ । ਇਨ੍ਹਾਂ ਨੂੰ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸਦੀਆਂ ਮੌਲਿਕ ਕਹਾਣੀਆਂ ਹਨ । ਲੋਕ ਲੋਭ , ਲਾਲਚ , ਹਓਮੈ , ਧੋਖੇਬਾਜ਼ੀ ਅਤੇ ਹੋਰ ਕਈ ਤਰ੍ਹਾਂ ਦੇ ਅਜਿਹੇ ਕੰਮ ਕਰ ਰਹੇ ਹਨ , ਜਿਨ੍ਹਾਂ ਕਰਕੇ ਸਮਾਜ ਵਿੱਚ ਅਸਥਿਰਤਾ ਅਤੇ ਆਪੋਧਾਪੀ ਦਾ ਰਾਮ ਰੌਲਾ ਪਿਆ ਹੋਇਆ ਹੈ । ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ , ਖਾਸ ...