ਗੁਰਭਜਨ ਗਿੱਲ ਦਾ ‘ਤਾਰਿਆਂ ਦੀ ਗੁਜ਼ਰਗਾਹ’ ਕਾਵਿ-ਸੰਗ੍ਰਹਿ ਰੂਹ ਦੀ ਹੂਕ


 

   ਗੁਰਭਜਨ ਗਿੱਲ ਪੰਜਾਬੀ ਦਾ ਬਹੁ-ਮੰਤਵੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ, ਜਿਸਦੀ ਬੋਲੀ, ਸ਼ੈਲੀ, ਸ਼ਬਦਾਵਲੀ ਅਤੇ ਵਾਕਾਂ ਦੀ ਬਣਤਰ ਤੇ ਰਵਾਨਗੀ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਪਾਇਲਾਂ ਪਾਉਂਦੀ ਹੋਈ, ਪੰਜਾਬੀਆਂ ਨੂੰ ਆਪਣੀ ਅਣਖ਼ ਤੇ ਅਮੁੱਲ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਲਈ ਵੰਗਾਰਦੀ ਹੋਈ ਚੇਤਾਵਨੀ ਦਿੰਦੀ ਹੈ  ਉਹ ਸ਼ਬਦਾਂ ਦਾ ਵਣਜਾਰਾ ਹੈ ਉਸਦੀਆਂ ਕਵਿਤਾਵਾਂ, ਰੁਬਾਈਆਂ, ਗੀਤਾਂ ਅਤੇ ਗ਼ਜ਼ਲਾਂ ਦੇ ਵਿਸ਼ਾ ਵਸਤੂ ਲੋਕਾਈ ਦੇ ਦਰਦ ਦੀ ਚੀਸ ਦਾ ਅਜਿਹਾ ਪ੍ਰਗਟਾਵਾ ਕਰਦੀਆਂ ਹਨ, ਜੋ ਪਾਠਕਾਂ ਨੂੰ ਤਰੋਤਾਜ਼ਾ ਕਰਦੀਆਂ ਹੋਈਆਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਤਾਕੀਦ ਕਰਦੀਆਂ ਹਨ ਗਰਭਜਨ ਗਿੱਲ ਦੀਆਂ ਰਚਨਾਵਾਂ ਸਿੱਖ ਵਿਚਾਰਧਾਰਾ, ਧਰੋਹਰ, ਸਭਿਆਚਾਰ, ਪਰੰਪਰਾਵਾਂ, ਵਿਰਾਸਤ, ਇਤਿਹਾਸ ਅਤੇ ਰਹਿਤ ਮਰਿਆਦਾਵਾਂ ਤੋਂ ਕੁਝ ਨਾ ਕੁਝ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀਆਂ ਹੋਈਆਂ ਪੰਜਾਬੀਆਂ ਦੇ ਗ਼ੈਰ ਸੰਜੀਦਾ ਵਿਵਹਾਰਤੇ ਚਿੰਤਾ ਵੀ ਪ੍ਰਗਟ ਕਰਦੀਆਂ ਹਨ ਪੜਚੋਲ ਅਧੀਨ ਉਸਦੇਤਾਰਿਆਂ ਦੀ ਗੁਜ਼ਰਗਾਹਕਾਵਿ-ਸੰਗ੍ਰਹਿ ਦਾ ਸਾਰੰਸ਼ ਵੀ ਇਹੋ ਬਾਤ ਪਾਉਂਦਾ ਹੈ ਸ਼ਾਇਰ ਨੇ ਇਸ ਕਾਵਿ-ਸੰਗ੍ਰਹਿ ਦੀਆਦਿਕਾਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਲੜਾਈ ਨਹੀਂ, ਸਗੋਂ ਯੁੱਧ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਯੁੱਧ ਹਿੰਸਕ ਨਹੀਂ ਹੋਣਾ ਚਾਹੀਦਾ, ਜਿਸ ਵਿੱਚ ਕਤਲੋਗਾਰਤ ਹੋਵੇ, ਸਗੋਂ ਸਿਆਣਪ ਨਾਲ ਅਜਿਹੀ ਲੜਾਈ ਲੜੀ ਜਾਵੇ ਜਿਹੜੀ ਯੁੱਧ ਦੀ ਤਰ੍ਹਾਂ ਹੋਵੇ ਇਸ ਕਾਵਿ-ਸੰਗ੍ਰਹਿ ਵਿਚ ਸ਼ਾਇਰ ਨੇ ਕੋਈ ਕੁਰੀਤੀ ਅਤੇ ਪੰਜਾਬੀਆਂ ਦੀ ਅਣਗਹਿਲੀ ਅਜਿਹੀ ਨਹੀਂ ਛੱਡੀ, ਜਿਸਨੂੰ ਸੁਧਾਰਨ ਦੀ ਪ੍ਰੇਰਨਾ ਨਾ ਕੀਤੀ ਹੋਵੇ ਆਦਿਕਾ ਦਾ ਇੱਕ-ਇੱਕ ਸ਼ਬਦ ਤੇ ਇੱਕ-ਇੱਕ ਸਤਰ ਅਰਥ ਭਰਪੂਰ ਹੈ, ਜਿਹੜੀ ਮਣਾ ਮੂੰਹੀ ਤੁਣਕੇ ਮਾਰਦੀ ਹੋਈ ਪੰਜਾਬੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਲਈ ਪ੍ਰੇਰਦੀ ਹੈ ਸ਼ਾਇਰ ਨੇ ਸਮਾਜ ਵਿੱਚ ਵਾਪਰ ਰਹੀਆਂ ਸਮਾਜਿਕ ਕੁਰੀਤੀਆਂ ਦਾ ਚਿੱਠਾ ਖੋਲ੍ਹਕੇ, ਉਨ੍ਹਾਂ ਵਿਰੁੱਧ ਪੰਜਾਬੀਆਂ ਨੂੰ ਇੱਕ-ਮੁੱਠਤਾ ਨਾਲ ਲਾਮਬੰਦ ਹੋ ਕੇ ਯੋਜਨਾਬੱਧ ਢੰਗ ਨਾਲ ਨਿਪਟਣ ਦੀ ਸਲਾਹ ਦਿੱਤੀ ਹੈ ਉਸਦੀ ਸ਼ਬਦਾਵਲੀ ਜਿਤਨੀ ਮਿਠਾਸ ਦਿੰਦੀ ਹੈ, ਉਤਨੀ ਹੀ ਕੁਰੇਦਦੀ ਵੀ ਹੈ ਤਾਂ ਜੋ ਪੰਜਾਬੀ ਆਪਣੇ ਅੰਦਰ ਝਾਤੀ ਮਾਰਕੇ ਪੰਜਾਬੀ ਸਭਿਆਚਾਰ ਦੀ ਗਵਾਹੀ ਭਰ ਸਕਣ ਗੁਰਭਜਨ ਗਿੱਲ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ, ਗੀਤਾਂ ਅਤੇ ਰੁਬਾਈਆਂ ਵਿੱਚ ਪੰਜਾਬੀ ਵਿਰਾਸਤ ਦੇ ਹਰ ਪਹਿਰੇਦਾਰ ਦੇ ਯੋਗਦਾਨ ਬਾਰੇ ਬਾਕਮਾਲ ਦਾ ਚਾਨਣਾ ਪਾਇਆ ਹੈ, ਜਿਹੜਾ ਰਹਿੰਦੀ ਦੁਨੀਆਂ ਤੱਕ ਆਪਣੀ ਰੌਸ਼ਨੀ ਨਾਲ ਮਾਲੋਮਾਲ ਕਰਦਾ ਰਹੇਗਾ ਸ਼ਾਇਰ ਨੇ ਦਸਾਂ ਗੁਰੂਆਂ, ਗੁਰੂ ਦੇ ਸੇਵਕਾਂ, ਸੰਤਾਂ-ਭਗਤਾਂ, ਸ਼ਹੀਦਾਂ-ਮੁਰੀਦਾਂ, ਸਰਹੰਦ ਦੀ ਕੰਧ, ਮਹਾਂ ਪੁਰਖਾਂ, ਸਭਿਆਚਾਰ ਦੇ ਦੁਮਾਲਿਆਂ, ਦੇਸ਼ ਭਗਤਾਂ, ਦੇਸ਼ ਤੇ ਕੌਮ ਲਈ ਕੁਰਬਾਨੀ ਕਰਨ ਵਾਲਿਆਂ, ਵਿਦਿਆ ਸ਼ਾਸਤਰੀਆਂ, ਆਰਥਿਕ ਮਾਹਿਰਾਂ, ਸਿਆਸਤਦਾਨਾ, ਇਤਿਹਾਸਕਾਰਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਮਾਜਿਕ ਕਾਰਕੁਨਾਂ ਆਦਿ ਦੇ ਸਮੁੱਚੇ ਯੋਗਦਾਨ, ਜਿਸ ਵਿੱਚ ਦੋਹਾਂ ਸਫ਼ਲਤਾ ਅਤੇ ਅਸਫਲਤਾ ਬਾਰੇ ਅਜਿਹੇ ਢੰਗ ਨਾਲ ਵਰਣਨ ਕੀਤਾ ਹੈ, ਜਿਸਤੇ ਮਾਣ ਅਤੇ ਸ਼ਰਮ ਵੀ ਆਉਂਦੀ ਹੈ, ਪ੍ਰੰਤੂ ਇਨ੍ਹਾਂ ਰਚਨਾਵਾਂ ਵਿੱਚ ਪੰਜਾਬੀਆਂ ਨੂੰ ਸੰਜੀਦਗੀ ਨਾਲ ਵਿਚਾਰਕੇ ਗ਼ਲਤੀਆਂ ਸੁਧਾਰਨ ਲਈ ਅਮਲ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ ਕਾਵਿ-ਸੰਗ੍ਰਹਿ ਵਿੱਚ 112 ਰਚਨਾਵਾਂ ਹਨ, ਜਿਨ੍ਹਾਂ ਵਿੱਚੋਂ 30 ਗ਼ਜ਼ਲਾਂ ਅਤੇ ਅਖ਼ੀਰ ਵਿੱਚ ਰੁਬਾਈਆਂ ਹਨ ਲਗਪਗ ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚ  ਗੁਰਬਾਣੀ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਸਮਾਜ ਦੇ ਹਰ ਵਰਗ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਆਪਣੀ ਵਿਰਾਸਤ ਤੋਂ ਮੁੱਖ ਨਾ ਮੋੜਨ, ਸਗੋਂ ਉਸਤੋਂ ਸੇਧ ਲੈ ਕੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦਾ ਡੱਟਕੇ ਮੁਕਾਬਲ ਕਰਨ ਦਾ ਪ੍ਰਣ ਲੈ ਕੇ ਅੱਗੇ ਆਉਣ ਤਾਂ ਜੋ ਦੇਸ਼ ਅਤੇ ਪੰਜਾਬ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਇਆ ਜਾ ਸਕੇ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਮਾਂ ਧੀ ਦੀ ਇੱਜ਼ਤ, ਪ੍ਰਵਾਸ ਦੀ ਪ੍ਰਵਿਰਤੀ ਨੂੰ ਰੋਕਣ ਅਤੇ ਭਰੂਣ ਹੱਤਿਆ ਦੀ ਰੋਕ ਧਾਮ ਦੀ ਪਹਿਰੇਦਾਰੀ ਕਰਨ ਲਈ ਪ੍ਰੇਰਿਆ ਗਿਆ ਹੈ ਤੇ ਮਾਵਾਂ ਨੂੰ ਵੀ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕੀਤੀ ਗਈ ਹੈ ਅਖਾਉਤੀ ਆਧੁਨਿਕਤਾ ਪੰਜਾਬੀਆਂ ਦੀ ਅਣਖ਼ੀ ਵਿਰਾਸਤ ਨੂੰ ਖੋਰਾ ਲਾ ਰਹੀ ਹੈ, ਜਿਸ ਕਰਕੇ ਸਮਾਜਿਕ ਤਾਣਾ-ਬਾਣਾ ਖੋਖਲਾ ਹੀ ਨਹੀਂ ਹੋ ਰਿਹਾ, ਸਗੋਂ ਤਬਾਹੀ ਦੇ ਕੰਢੇ ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ ਪੰਜਾਬੀ ਭਾਸ਼ਾ ਤੇ ਪਹਿਰਾਵੇ ਦੀ ਪਹਿਰੇਦਾਰੀ ਵੀ ਅਤਿਅੰਤ ਜ਼ਰੂਰੀ ਹੈ, ਜਿਸਤੋਂ ਨੌਜਵਾਨ ਪਨੀਰੀ ਮੁੱਖ ਮੋੜ ਰਹੀ ਹੈ ਗੁਰਬਾਣੀ ਜਿਹੜੇ ਵਿਕਾਰਾਂ ਤੋਂ ਬਚਕੇ ਰਹਿਣ ਦੀ ਵਕਾਲਤ ਕਰਦੀ ਹੈ, ਪੰਜਾਬੀ ਉਸਤੇ ਅਮਲ ਕਰਨ ਤੋਂ ਕੰਨੀ ਕਤਰਾ ਰਹੇ ਹਨ ਇਸ ਸੰਬੰਧੀਫਿਰ ਇਕ ਸੂਰਜ ਬਾਲ ਧਰੋਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:

Êਪੰਜ ਵਿਕਾਰਾਂ ਸਾਡੇ ਮਨ-ਮਸਤਕ ਨੂੰ ਐਸਾ ਘੇਰਾ ਪਾਇਆ

Êਪੰਜ ਦੁਸ਼ਮਣਾਂ ਘਰ ਵਿੱਚ ਸਾਡੇ ਡੇਰਾ ਲਾਇਆ

 ਅੰਨ੍ਹੇ ਬੋਲੇ ਹੋ ਕੇ ਤੇਗ ਘੁਮਾਈ ਜਾਈਏ

 ਆਪਣਿਆਂ ਨੂੰ ਆਪੇ ਹੀ ਝਟਕਾਈ ਜਾਈਏ

  Êਪੰਜਾਬੀ ਵਹਿਮਾਂ-ਭਰਮਾ ਤੇ ਕਰਮ-ਕਾਂਡ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਧਰਮ ਦੀ ਮਰਿਆਦਾ ਅਨੁਸਾਰ ਵਿਚਰਣ ਨੂੰ ਵੀ ਤਿਲਾਂਜ਼ਲੀ ਦੇ ਰਹੇ ਹਨ:

ਕਰਮ-ਕਾਂਡ ਦੀ ਨੇਰ੍ਹੀ ਅੰਦਰ, ਸਾਡੀ ਮੱਤ ਗੁਆਚ ਗਈ ਹੈ

ਧਰਮ ਸ਼ਰਮ ਦੋਵੇਂ ਗੁੰਮੇ, ਨੇਰ੍ਹੇ ਅੰਦਰ ਤੁਰਦੇ ਤੁਰਦੇ,

ਅੰਨ੍ਹੀ ਸੁਰੰਗ ਪਹੁੰਚ ਗਏ ਹਾਂ

  ਮਾਂ ਦਾ ਸਫ਼ਰਕਵਿਤਾ ਵਿੱਚ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਪਰੰਪਰਾਵਾਂ ਦਾ ਪਿਛੋਕੜ ਦੱਸਦਿਆਂ, ਮਾਂ ਦੇ ਕਿਰਦਾਰ ਦੀ ਪਵਿਤਰਤਾ ਦਾ ਦ੍ਰਿਸ਼ਟਾਂਤਿਕ ਰੂਪ ਵਿਖਾ ਦਿੱਤਾ ਹੈ ਸ਼ਾਇਰ ਲਿਖਦਾ ਹੈ ਕਿ ਸ਼ਬਦਾਂ ਦੇ ਸ਼ਿਲਪਕਾਰ ਨੂਰਦੀਨ ਦੀ ਵਿਚਾਰਧਾਰਾ ਦੇ ਵਿਰੁੱਧ ਇਨਸਾਨ ਨੇ ਸ਼ਬਦਾਂ ਨਾਲ ਧਰਮਾਂ ਦੀਆਂ ਵੰਡੀਆਂ ਪਾ ਕੇ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ ਪੰਜਾਬੀਆਂ ਦੀ ਨਿਰਭੈਤਾ ਅਤੇ ਦੋਗਲੇਪਣ ਦਾ ਜ਼ਿਕਰ ਕਰਦਿਆਂ ਇੱਕ ਗ਼ਜ਼ਲ ਵਿੱਚ ਲਿਖਦਾ ਹੈ:

 ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ,

 ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ

ਇਹ ਚਾਰ-ਦੀਵਾਰੀ ਨਸਲਾਂ ਦੀ ਤੇ ਧਰਮ ਵਲਗਣ, ਤੋਬਾ ਹੈ,

Ñਲੋਕਾਂ ਨੂੰ ਕਹੀਏ ਤੋੜ ਦਿਉ, ਪਰ ਆਪਣੀ ਵਾਰੀ ਸੰਗਦੇ ਰਹੇ

  ਧਰਮਾਂ ਦੇ ਬਖੇੜੇ ਸੰਬੰਧੀ ਗੁਰਭਜਨ ਗਿੱਲਮੀਆਂ ਮੀਰ ਉਦਾਸ ਖੜ੍ਹਾ ਹੈਵਿੱਚ ਲਿਖਦਾ ਹੈ:

ਸ਼ਬਦ-ਸੁਰਤਿ ਤੋਂ ਸੱਖਣਾ ਸ਼ਖਸ਼ ਅਮੀਰ ਨਹੀਂ ਹੈ?

ਰੱਬ ਦਾ ਘਰ ਇਹ ਕਿਸੇ ਦੀ ਜਾਗੀਰ ਨਹੀਂ ਹੈ?

ਯਤਨ ਕਰੋ ਕਿ ਨੇਰ੍ਹੇ ਦਾ ਪ੍ਰਕਾਸ਼ ਨਾ ਹੋਵੇ

ਸਾਂਝੀ ਧੜਕਣ ਜੀਵੇ, ਕਦੇ ਵਿਨਾਸ਼ ਨਾ ਹੋਵੇ

     ਜ਼ਬਰ ਜ਼ੁਲਮ ਦੀ ਜਦ ਵੀ ਨੇਰ੍ਹੀ ਚੜ੍ਹਦੀ ਵਿੱਚ ਸ਼ਾਇਰ ਲਿਖਦਾ ਹੈ ਕਿ ਖ਼ਾਨ ਜ਼ਕਰੀਆ ਸਾਡੇ ਅੰਦਰ ਮਰਦਾ ਨਹੀਂ, ਓਸੇ ਸੰਗਗੁਰਬਾਣੀਅੱਜ ਤੱਕ ਲੜਦੀ ਹੈ ਅਸੀਂ ਲੋਕ ਗੁਰਬਾਣੀ ਦੇ ਅਰਥ ਹੀ ਨਹੀਂ ਸਮਝਦੇ ਏਥੇ ਹੀ ਬਸ ਨਹੀਂ ਗੁਰਭਜਨ ਗਿੱਲ ਨੇ 1984 ਦੇ ਸੰਤਾਪ, ਹੁਕਮਰਾਨਾ ਦੀਆਂ ਕੋਝੀਆਂ ਹਰਕਤਾਂ, ਕਿਰਤ ਤੇ ਗੁਰਬਾਣੀ ਤੋਂ ਮੁੱਖ ਮੋੜਨ, ਬਹੁ-ਕਰੋੜੀ ਕੰਪਨੀਆਂ ਦੇ ਵਿਓਪਾਰ ਦੇ ਨੁਕਸਾਨ, ਨਸ਼ੇ, ਪਰਵਾਸ, ਪੰਜਾਬੀਆਂ ਦਾ ਜ਼ਿੰਦਗੀ ਤੋਂ ਉਪਰਾਮ ਹੋਣ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ ਗੁਰਭਜਨ ਗਿੱਲ ਦੀ ਬੇਬਾਕੀ ਵੇਖਣ ਵਾਲੀ ਹੈ ਕਿ ਜਿਸ ਵੀ ਵਿਅਕਤੀ, ਸਰਕਾਰ ਭਾਵੇਂ ਵੱਡੇ ਤੋਂ ਵੱਡਾ ਸਿਆਸਤਦਾਨ ਜਾਂ ਅਸਰ ਰਸੂਖ ਵਾਲਾ ਇਨਸਾਨ ਹੋਵੇ ਉਸ ਦੀਆਂ ਕੁਰੀਤੀਆਂ ਦਾ ਪਾਜ ਆਪਣੀਆਂ ਰਚਨਾਵਾਂ ਰਾਹੀਂ ਸਿੰਬਾਲਿਕ ਤੌਰ ਤੇ ਉਘੇੜਿਆ ਹੈਪੰਜ ਸਦੀਆਂ ਪਰਤ ਕੇਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:

 ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਂਓਂ ਟੁੱਟਿਆ

ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ

 ਤਰਕਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ

  ਗੂੜ੍ਹੀ ਨੀਂਦਰ ਸੁੱਤੇ ਪੁੱਤਰ ਪੰਜ ਦਰਿਆਵਾਂ ਦੇਸਿਰਲੇਖ ਵਾਲੀ ਕਵਿਤਾ ਅਤੇ ਕੁਝ ਹੋਰ ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਬਾਰੇ ਸ਼ਾਇਰ ਦੀ ਕਲਮ ਕੀਰਨੇ ਪਾਉਂਦੀ ਲਿਖਦੀ ਹੈ:

 ਚੜ੍ਹੀ ਖ਼ੁਮਾਰੀ ਨਸ਼ਿਆਂ ਦੀ ਸਭ ਪੁੱਤਰ ਧੀਆਂ ਨੂੰ

ਕਿਹੜਾ ਬਹਿ ਸਮਝਾਏ, ਗਰਕੇ ਘਰ ਦੇ ਜੀਆਂ ਨੂੰ

ਬਿਰਖ਼ ਸੁਣਾਉਂਦੇ ਬਾਤਾਂ ਜੀ, ਹਰ ਪਿੰਡ ਦੀਆਂ ਰਾਹਵਾਂ ਦੇ

ਉਕੜੇ ਟੁਕੜੇ ਹੋ ਗਏ ਤਾਹੀਂਉਂ ਅੱਥਰੇ ਚਾਵਾਂ ਦੇ

ਕਾਹਦੀਆਂ ਕਮਾਈਆਂ ਧੀਆਂ ਪੁੱਤ ਜੇ ਗੁਆ ਲਏ

ਘਰ ਘਾਟ ਛੱਡ ਅਸੀਂ ਕਿੱਥੇ ਮੰਜੇ ਡਾਹ ਲਏ

ਡੁੱਬੀ ਬੇੜੀ ਸਣੇ ਖਵੱਈਆ

ਬਣ ਗਿਆ ਸਭ ਦਾ ਬਾਪ ਰੁਪੱਈਆ

ਨੋਟ ਨਚਾਵੇ ਥੱਈਆ ਥੱਈਆ

ਵਗਦੀ ਨੇਰ੍ਹੀ ਨੂੰ ਠੱਲ੍ਹੀਏ

ਚਾਂਦੀ ਵਾਲਾ ਗੋਲ ਰੁਪੱਈਆ, ਬਣਿਆਂ ਸਭ ਦਾ ਬਾਬਲ ਮੱਈਆ

ਅਣਖ਼ ਗੁਆ ਕੇ ਕਣਕਾਂ ਬਦਲੇ, ਬੰਦਾ  ਸਿਰ ਦੇ ਭਾਰ ਹੋ ਗਿਆ

     ਗੁਰਭਜਨ ਗਿੱਲ ਦੀਆਂ ਬਹੁਤੀਆਂ ਰਚਨਾਵਾਂ ਸਿੱਖ ਗੁਰੂਆਂ ਦੀ ਵਿਚਾਰਧਾਰਾ, ਮਨੁੱਖੀ ਹੱਕਾਂ, ਹੁਕਮਰਾਨਾ ਦੀਆਂ ਜ਼ਿਆਦਤੀਆਂ, ਪੰਜਾਬੀਆਂ ਦੀ ਬਹਾਦਰੀ, ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਵਿੱਚ ਰਹੀ ਗਿਰਾਵਟ, ਪੰਜਾਬੀ ਵਿਰਾਸਤ ਤੋਂ ਪਾਸਾ ਵੱਟਣ ਅਤੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਅਤੇ ਆਪਣੇ ਹੱਕਾਂ ਅਤੇ ਫਰਜ਼ਾਂ ਦੀ ਪਛਾਣ ਕਰਨ ਦੀ ਪ੍ਰੇਰਨਾ ਦੇਣ ਵਾਲੀਆਂ ਹਨ ਇਸ ਤੋਂ ਇਲਾਵਾ ਸਿੱਖ ਗੁਰੂਆਂ, ਸ਼ਬਦ ਗੁਰੂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਹਾਰਾਜਾ ਰਣਜੀਤ ਸਿੰਘ, ਭਗਤ ਪੂਰਨ ਸਿੰਘ, ਨਾਟਕਕਾਰ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ),  ਭਾਈ ਘਨਈਆ, ਮਹਾਂਰਿਸ਼ੀ ਵਾਲਮੀਕ, ਬੁਲੇ ਸ਼ਾਹ, ਨਾਮਧਾਰੀਆਂ, ਸੰਗੀਤਕਾਰਾਂ, ਇਸਤਰੀਆਂ, ਇਨਸਾਨੀਅਤ, ਲੋਕ ਕਲਾਵਾਂ, ਲੋਕ ਧ੍ਰੋਹਰਾਂ, ਕਿਰਤੀਆਂ ਅਤੇ ਦੁੱਲਾ ਆਦਿ ਦੇ ਉਨ੍ਹਾਂ ਦੀਆਂ ਮਾਨਵਤਾ ਲਈ ਕੀਤੀਆਂ ਸੇਵਾਵਾਂ ਸੰਬੰਧੀ ਰੇਖਾ ਚਿੱਤਰਾਂ ਦੀ ਤਰ੍ਹਾਂ ਕਾਵਿਕ ਰੂਪ ਵਿੱਚ ਲਿਖਿਆ ਹੈ

  216 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ, ਜਿਹੜਾ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਲਿਆ ਜਾ ਸਕਦਾ ਹੈ

ਸੰਪਰਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ : 0183 2550739

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ