ਤੁਰ ਗਿਆ ਲੋਕ ਹਿਤਾਂ ਦਾ ਪਹਿਰੇਦਾਰ ਲੇਖਕ ਦਲੀਪ ਸਿੰਘ ਉਪਲ
ਲੋਕ ਹਿਤਾਂ ਦੇ ਪਹਿਰੇਦਾਰ ਲੇਖਕ ਦਲੀਪ ਸਿੰਘ ਉਪਲ 88 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਸਨੇ ਅਜੇ 11 ਜੂਨ 2026 ਨੂੰ ਆਪਣਾ ਜਨਮ ਦਿਨ ਮਨਾਇਆ ਸੀ। ਦਲੀਪ ਸਿੰਘ ਉਪਲ ਬਹੁ-ਮੰਤਵੀ , ਬਹੁ-ਦਿਸ਼ਾਵੀ , ਦੂਰ ਅੰਦੇਸ਼ ਅਤੇ ਸੰਵੇਦਨਸ਼ੀਲ ਲੇਖਕ ਸੀ। ਦਲੀਪ ਸਿੰਘ ਉਪਲ ਨੇ ਇੱਕ ਦਰਜਨ ਦੇ ਲਗਪਗ ਪੁਸਤਕਾਂ ਲਿਖੀਆਂ , ਸੰਪਾਦਤ ਅਤੇ ਅਨੁਵਾਦ ਕੀਤੀਆਂ ਸਨ। ਤਿੰਨ ਪੁਸਤਕਾਂ ਉਸਦੀਆਂ ਬਹੁਤ ਹੀ ਪਸੰਦ ਕੀਤੀਆਂ ਗਈਆਂ , ਜਿਨ੍ਹਾਂ ਵਿੱਚ ਸੰਵੇਦਨਾ ਦੇ ਰੰਗ , ਦੋ ਤੇਰੀਆਂ ਦੋ ਮੇਰੀਆਂ ਅਤੇ ਹਿੰਮਤ ਦੇ ਹਾਸਲ ਸਵੈ-ਜੀਵਨੀ ਸ਼ਾਮਲ ਹਨ। ਦਲੀਪ ਸਿੰਘ ਉਪਲ ਵਿਲੱਖਣ ਬਿਰਤੀ ਵਾਲਾ ਬਹੁ-ਰੰਗੀ ਤੇ ਬਹੁ-ਪੱਖੀ ਵਿਦਵਾਨ ਸੀ। ਉਸਦੀ ਜ਼ਿੰਦਗੀ ਤੇ ਬਿਰਤੀ ਦੇ ਰੰਗਾਂ ਦੀਆਂ ਪਰਤਾਂ ਦੀ ਜਾਣਕਾਰੀ ਲੈਣ ਲਈ , ਉਸਦੀਆਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਪੜ੍ਹਨੀਆਂ ਪੈਣਗੀਆਂ। ਉਨ੍ਹਾਂ ਪੁਸਤਕਾਂ ਵਿੱਚੋਂ ਦਲੀਪ ਸਿੰਘ ਉਪਲ ਦਾ ਵਿਅਕਤਿਤਵ ਨਿਖਰਕੇ ਸਾਹਮਣੇ ਆਉਂਦਾ ਹੈ। ‘ਸੰਵੇਦਨਾ ਦੇ ਰੰਗ’ ਪੁਸਤਕ ਪੜ੍ਹਨ ਤੋਂ ਬਾਅਦ ਉਸਦੀ ਬਿਰਤੀ ਦੇ ਕਈ ਪੱਖਾਂ ਦਾ ਖੁਲਾਸਾ ਹੁੰਦਾ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਉਹ ਪੰਜਾਬੀ ਦਾ ਵਿਦਵਾਨ ਸੀ , ਪੰਜਾਬੀ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕਿਆ ਸੀ , ਰਾਜਨੀਤੀ ਵਿਗਿਆਨ ਦਾ ਗਿਆਤਾ , ਕਾਨੂੰਨੀ ਦਾਅ ਪੇਚਾਂ ਦਾ ਮਾਹਿਰ ਅਤੇ ਵਿਤ ਅਧਿਕਾਰੀ ਸੀ। ਉਨ੍ਹਾਂ ਨੇ ਆਪਣੇ...