Posts

ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਇਹ ਮਾਂ ਵਿਕਾਊ ਹੈ’ ਪੰਜਾਬ ਦੀਆਂ ਗੰਭੀਰ ਸਥਿਤੀਆਂ ਦਾ ਪ੍ਰਗਟਾਵਾ

Image
  ਕਮਲਜੀਤ ਸਿੰਘ   ਬਨਵੈਤ ਪੰਜਾਬੀ ਪੱਤਰਕਾਰੀ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ। ਹੁਣ ਤੱਕ ਉਸਦੀਆਂ 15 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਦਸ ਨਿਬੰਧ-ਸੰਗ੍ਰਹਿ , ਦੋ ਕਹਾਣੀ-ਸੰਗ੍ਰਹਿ ਅਤੇ ਇੱਕ ਹਿੰਦੀ ਦੀ ਪੁਸਤਕ ਸ਼ਾਮਲ ਹੈ। ਉਹ ਭਾਵੇਂ ਇੱਕ ਟੀ.ਵੀ.ਤੇ ਅਖ਼ਬਾਰ ਦਾ ਰੈਜੀਡੈਂਟ ਐਡੀਟਰ ਹੈ , ਪੰਜਾਬੀ ਟ੍ਰਿਬਿਊਨ ਵਿੱਚ ਪੱਤਰਕਾਰੀ ਕਰਨ ਤੋਂ ਬਾਅਦ ਕਾਲਮ ਨਵੀਸੀ ਕਰਦਾ ਹੈ। ਘੱਟ ਗਿਣਤੀ ਕਮਿਸ਼ਨ ਦੇ ਬੋਰਡ ਦਾ ਸਲਾਹਕਾਰ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਬੋਰਡ ਦਾ ਸਲਾਹਕਾਰ ਅਤੇ ਬਾਹਰਾ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਆਫ਼ ਪ੍ਰੈਕਟਿਸ ਹੈ , ਪ੍ਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਐਨੇ ਥਾਂ ਜ਼ਿੰਮੇਵਾਰੀ ਕਿਵੇਂ ਨਿਭਾਉਂਦਾ ਹੋਵੇਗਾ ? ਉਹ ਤਾਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਦੀ ਪੱਕੀ ਨੌਕਰੀ ਤੋਂ ਵੀ ਜ਼ਿਆਦਾ ਰੁਝੇਵਿਆਂ ਵਿੱਚ ਪੈ ਗਿਆ , ਜਦੋਂ ਕਿ ਸੇਵਾ ਮੁਕਤੀ ਤੋਂ ਬਾਅਦ ਤਾਂ ਆਰਾਮ ਦੀ ਜ਼ਿੰਦਗੀ ਦਾ ਲੁਤਫ਼ ਲੈਣਾ ਬਣਦਾ ਹੈ। ਚਲੋ ਇਹ ਉਸਦਾ ਨਿੱਜੀ ਫ਼ੈਸਲਾ ਹੈ। ਇਸ ਪੁਸਤਕ ਵਿੱਚ ਉਸਦੇ ਵੱਖ-ਵੱਖ ਭਖਦੇ ਮੁੱਦਿਆਂ ਤੇ ਲਿਖੇ ਹੋਏ 22 ਛੋਟੇ-ਛੋਟੇ ਲੇਖ ਹਨ , ਜੋ ਅਖ਼ਬਾਰਾਂ ਵਿੱਚ ਮਿਡਲ ਦੇ ਤੌਰ ‘ਤੇ ਪ੍ਰਕਾਸ਼ਤ ਹੁੰਦੇ ਰਹੇ ਹਨ। ਇੱਕ ਲੇਖ ਵਿੱਚ ਹੀ ਕਈ ਨੁਕਤੇ ਸਾਂਝੇ ਕਰ ਲੈਂਦਾ ਹੈ। ਇੱਕ ਲੇਖ ਦੋ ਵਾਰ ਛਪ ਗਿਆ ਹੈ। ਲਗਪਗ ਸਾਰੇ ਲੇਖ ਉਸਦੇ ਆਪਣੇ ਪਿੰਡ ਉੜਾਪੜ ਅਤੇ ਚੰਡੀਗੜ੍ਹ-ਮੁਹਾਲੀ ਵਿੱਚ ਵਾਪਰੀਆਂ ਘਟਨਾਵਾਂ , ਜਿਨ੍ਹਾਂ ...

ਹਰਪ੍ਰੀਤ ਕੌਰ ਸੰਧੂ ਦਾ ਮਿੰਨੀ-ਕਹਾਣੀ ਸੰਗ੍ਰਹਿ ‘ਨਾਨੀ ਦੀਆਂ ਬਾਤਾਂ’ ਗੁਣਾਂ ਦੀ ਗੁੱਥਲੀ

Image
  ਹਰਪ੍ਰੀਤ ਕੌਰ ਸੰਧੂ ਕਵਿਤਾ ਅਤੇ ਵਾਰਤਕ ਲਿਖਦੀ ਹੈ। ਉਸਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਦੋ ਕਾਵਿ-ਸੰਗ੍ਰਹਿ ਅਤੇ ਇੱਕ ਨਿਬੰਧ-ਸੰਗ੍ਰਹਿ ਸ਼ਾਮਲ ਹਨ। ਪੜਚੋਲ ਅਧੀਨ ‘ਨਾਨੀ ਦੀਆਂ ਬਾਤਾਂ’ ਮਿੰਨੀ-ਕਹਾਣੀ ਸੰਗ੍ਰਹਿ ਚੌਥੀ ਪੁਸਤਕ ਹੈ। ਉਸਦੀ ਵਾਰਤਕ ਬਹੁਤ ਹੀ ਸੰਵੇਦਨਸ਼ੀਲ ਤੇ ਕਵਿਤਰੀ ਹੋਣ ਕਰਕੇ ਕਾਵਿਮਈ ਹੁੰਦੀ ਹੈ। ਇਸ ਪੁਸਤਕ ਵਿੱਚ ਉਸਦੀਆਂ 31 ਮਿੰਨੀ ਕਹਾਣੀਆਂ ਹਨ , ਜੋ ਬਹੁਤ ਹੀ ਪ੍ਰੇਰਨਾਦਾਇਕ ਹਨ ਅਤੇ ਦਿਲਚਸਪ ਹਨ। ਪਾਠ ਇੱਕ ਬੈਠਕ ਵਿੱਚ ਹੀ ਸਾਰੀਆਂ ਮਿੰਨੀ ਕਹਾਣੀਆਂ ਪੜ੍ਹਕੇ ਛੱਡਦਾ ਹੈ , ਕਿਉਂਕਿ ਵਿਚਾਕਾਰ ਛੱਡੀ ਹੀ ਨਹੀਂ ਜਾ ਸਕਦੀ। ਭਾਵੇਂ ਕਹਾਣੀਆਂ ਨਿੱਕੀਆਂ-ਨਿੱਕੀਆਂ ਹਨ , ਪ੍ਰੰਤੂ ਉਨ੍ਹਾਂ ਦੀਆਂ ਗੱਲੱਾਂ ਵੱਡੇ ਸੰਦੇਸ਼ ਦਿੰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਸਾਰਥਿਕ ਨੁਕਤੇ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ , ਕਿਉਂਕਿ ਵਰਤਮਾਨ ਅਧੁਨਿਕਤਾ ਅਤੇ ਨੈਟ ਦੇ ਜ਼ਮਾਨੇ ਵਿੱਚ ਸਾਂਝੇ ਪਰਿਵਾਰਾਂ ਦਾ ਸੰਕਲਪ ਖ਼ਤਮ ਹੋ ਗਿਆ ਹੈ। ਇਸ ਸਮੇਂ ਬੱਚੇ ਵੈਸੇ ਤਾਂ ਨਾਨਕੇ ਤੇ ਦਾਦਕੇ ਜਾਂਦੇ ਹੀ ਨਹੀਂ। ਨਾਨੀ ਦੀਆਂ ਬਾਤਾਂ ਤਾਂ ਇੱਕ ਸਪਨਾ ਹੋ ਗਿਆ ਹੈ , ਬੱਚੇ ਤਾਂ ਮਾਂ ਬਾਪ ਕੋਲ ਨਹੀਂ ਬੈਠਦੇ। ਬੱਚੇ ਤਾਂ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ। ਬਾਕੀ ਰਹਿੰਦਾ ਸਮਾਂ ਮੋਬਾਈਲਾਂ ਨੇ ਖਾ ਲਿਆ ਹੈ। ਜੇਕਰ ਇਹ ਪੁਸਤਕ ਪਾਠਕਰਮ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜ੍ਹਾਈ ਜ...

ਸੋਲੀਹੁੱਲ ਕੌਂਸਲ ਦਾ ਪਹਿਲਾ ਸਿੱਖ ਮੇਅਰ ਸਰਦੂਲ ਸਿੰਘ ਮਾਰਵਾ

   ਬਰਤਾਨੀਆਂ ਦੇ ਇਤਿਹਾਸ ਵਿੱਚ   ਗੋਰਿਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਦੀ ਕੌਂਸਲ ਸੋਲੀਹੁੱਲ ਦਾ ਪਹਿਲੀ ਵਾਰ ਸਰਦੂਲ ਸਿੰਘ ਮਾਰਵਾ ਮੇਅਰ ਬਣਿਆਂ ਹੈ। ਜ਼ਿੰਦਗੀ ਜਦੋਜਹਿਦ ਤੇ ਮਿਹਨਤ ਦਾ ਦੂਜਾ ਨਾਮ ਹੈ। ਅਨੇਕਾਂ ਰੁਕਾਵਟਾਂ ਅਤੇ ਸਮੱਸਿਆਵਾਂ ਹੋਣ ਦੇ ਬਾਵਜੂਦ ਜਦੋਜਹਿਦ ਅਤੇ ਮਿਹਨਤ ਕਰਨ ਵਾਲਾ ਵਿਅਕਤੀ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚ ਜਾਂਦਾ ਹੈ। ਬਰਤਾਨੀਆਂ ਦੇ ਬਰਮਿੰਘਮ ਇਲਾਕੇ ਵਿੱਚ ਰਹਿਣ ਵਾਲਾ ਸਰਦੂਲ ਸਿੰਘ ਮਾਰਵਾ ਜਦੋਜਹਿਦ ਦੀ ਭੱਠੀ ਵਿੱਚੋਂ ਨਿਕਲਿਆ ਖ਼ਰਾ ਸੋਨਾ ਹੈ , ਜਿਹੜਾ ਆਪਣੀ ਮਿਹਨਤ ਤੇ ਜਦੋਜਹਿਦ ਦੇ ਸਦਕੇ ਗੋਰਿਆਂ ਦੀ ਵਸੋਂ ਵਾਲੇ ਵੈਸਟ ਮਿਡਲੈਂਡ ਇਲਾਕੇ   ਵਿੱਚ ਸੋਲੀਹੁੱਲ ਕੌਂਸਲ ਦਾ ਸਰਬਸੰਮਤੀ ਨਾਲ ਮੇਅਰ ਚੁਣਿਆਂ ਗਿਆ ਹੈ। ਪੰਜਾਬੀਆਂ ਦਾ ਇਹ ਖਾਸ ਗੁਣ ਹੈ , ਜਿਥੇ ਵੀ ਪਰਵਾਸ ਕਰਕੇ ਜਾਂਦੇ ਹਨ , ਉਥੇ ਹੀ ਉਹ ਆਪਣੀ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ। ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ , ਪਹੁੰਚੇ ਹੀ ਨਹੀਂ ਸਗੋਂ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ , ਖਾਸ ਤੌਰ ‘ਤੇ ਸਿੱਖਾਂ ਦੀ ਪਛਾਣ ਮਿਹਨਤੀ , ਉਦਮੀ , ਧਰਮ ਨਿਰਪੱਖ , ਇਨਸਾਫ ਪਸੰਦ , ਕਿਰਤ ਕਰੋ ਤੇ ਵੰਡ ਛੱਕੋ ਦੇ ਮੁੱਦਈ ਅਤੇ ਸਰਬੱਤ ਦੇ ਭਲੇ ਦੇ ਪਹਿਰੇਦਾਰ ਦੇ ਤੌਰ ‘ਤੇ ਸਥਾਪਤ ਕਰ ਦਿੱਤੀ।   ਪੰਜਾਬੀਆਂ ਦਾ ਰਾਮਗੜ੍ਹੀਆ ਭਾਈਚਾਰਾ ਮਿਹਨਤੀ ਤੇ ਹੁਨਰਮੰਦ ਹੈ। ਉਨ੍ਹਾਂ ਨੇ ਆਪਣੀ ਹੁਨਰਮੰਦ ਹੋਣ ਦੀ ਕਾਬਲੀਅਤ...

ਅਲਵਿਦਾ : ਵਿਦਿਆ ਦੇ ਵਣਜਾਰੇ ਸਵਰਨ ਸਿੰਘ ਭੰਗੂ

Image
  ਪੰਜਾਬੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਿਖਿਆ ਅਤੇ ਸਮਾਜਿਕ ਬਰਾਬਰੀ ਦੇ ਪੈਰੋਕਾਰ ਸਵਰਨ ਸਿੰਘ ਭੰਗੂ ਪ੍ਰਸ਼ਾਸ਼ਨਿਕ ਪ੍ਰਣਾਲੀ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਅਚਨਚੇਤ ਸਵਰਗ ਸਿਧਾਰ ਗਏ ਹਨ। ਉਹ ਸਮਾਜ ਵਿੱਚ ਫੈਲੀਆਂ ਜਿਹੜੀਆਂ ਊਣਤਾਈਆਂ ਦੇ ਗੰਦ ਨੂੰ ਖ਼ਤਮ ਕਰਨ ਲਈ ਸਾਰੀ ਉਮਰ ਜਦੋਜਹਿਦ ਕਰਦੇ ਰਹੇ , ਅਖ਼ੀਰ ਉਨ੍ਹਾਂ ਊਣਤਾਈਆਂ ਨੇ ਹੀ ਉਸਦੀ ਜਾਨ ਲੈ ਲਈ। ਇਹ ਮੌਤ ਇਕੱਲੇ ਸਵਰਨ ਸਿੰਘ ਭੰਗੂ ਦੀ ਮੌਤ ਨਹੀਂ , ਸਗੋਂ ਇਹ ਇੱਕ ਲਹਿਰ ਦੀ ਮੌਤ ਹੈ , ਜਿਹੜੀ ਸਵਰਨ ਸੰਘ ਭੰਗੂ ਨੇ ਸਮਾਜਿਕ ਨਾਬਰਾਬਰੀ ਅਤੇ ਬੇਇਨਸਾਫ਼ੀ ਦੇ ਖਾਤਮੇ ਲਈ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਬੇਵਕਤੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿਖ ਨੂੰ ਗ੍ਰਹਿਣ ਲੱਗ ਗਿਆ ਹੈ , ਜਿਹੜੇ ਸਵਰਨਸਿੰਘ   ਭੰਗੂ ਦੀ ਰਹਿਨਮਾਈ ਵਿੱਚ ਸਿਖਿਆ ਪ੍ਰਾਪਤ ਕਰ ਰਹੇ ਸਨ। ਸਵਰਨ ਸਿੰਘ ਭੰਗੂ ਰੌਸ਼ਨ ਦਿਮਾਗ , ਸੁਜੱਗ , ਚੇਤੰਨ ਤੇ ਬਿਹਤਰੀਨ ਇਨਸਾਨ ਸਨ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਹੋਈ ਸੀ। ਪੰਜਾਬ ਦੇ ਕਾਲੇ ਦਿਨਾ ਵਿੱਚ ਉਹ ਸਰਕਾਰੀਤੰਤਰ ਅਤੇ ਸਮਾਜ ਵਿਰੋਧੀ ਅਨਸਰਾਂ ਭਾਵ ਦੋਵੇਂ ਧਿਰਾਂ ਨੂੰ ਮਾਨਵਤਾ ਦੇ ਹਿਤਾਂ ਦੇ ਵਿਰੁੱਧ ਚੱਲਣ ਕਰਕੇ ਤਾੜਦੇ ਰਹਿੰਦੇ ਸਨ। ਉਹ ਬਹੁਤ ਹੀ ਬੇਬਾਕੀ ਨਾਲ ਪਬਲਿਕ ਸਮਾਗਮਾ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਨੂੰ ਮੋਹਰੇ ਬਣਾਕੇ ਵਰਤਣ ਤੋਂ ਗੁਰੇਜ ਕਰਨ ਲਈ ਰੋਕਦੇ ਸਨ। ਉਹ ਖੱਬੇ ਪੱਖੀ ਸ...

ਕੇਵਲ ਸਿੰਘ ਢਿੱਲੋਂ ਲਈ ਪ੍ਰਧਾਨਗੀ ਦਾ ਤਾਜ਼ ਸੂਲਾਂ ਦੀ ਸੇਜ

Image
  ਭਾਰਤ ਦੀਆਂ ਸਿਆਸੀ ਪਾਰਟੀਆਂ ਮੁੱਦਿਆਂ ਦੀ ਸਿਆਸਤ ਕਰਨ ਦੀ ਥਾਂ ਚੋਣਾਂ ਜਿੱਤਣ ਲਈ ਨਵੇਂ ਤਰੀਕੇ ਢੰਗ ਲੱਭਦੀਆਂ ਰਹਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰਖਦਿਆਂ ਇੱਕ ਦਾ ਨਵਾਂ ਫਾਰਮੂਲਾ ਜੱਟ ਸਿੱਖ ਪ੍ਰਧਾਨ ਬਣਾਕੇ ਲਾਗੂ ਕੀਤਾ ਹੈ। ਚੋਣਾਂ ਵਿੱਚ ਇਹ ਨਵਾਂ ਫਾਰਮੂਲਾ ਕੀ ਰੰਗ ਖਿਲਾਰੇਗਾ ?, ਇਹ ਤਾਂ ਸਮਾਂ ਹੀ ਦੱਸੇਗਾ। ਭਾਰਤੀ ਜਨਤਾ ਪਾਰਟੀ ਨੇ ਮਹਿਸੂਸ ਕਰ ਲਿਆ ਹੈ ਕਿ ਪੰਜਾਬ ਵਿੱਚ ਜੱਟ ਸਿੱਖਾਂ ਦੇ ਸਹਿਯੋਗ ਤੋਂ ਬਿਨਾ , ਉਨ੍ਹਾਂ ਦੇ ਪੈਰ ਨਹੀਂ ਲੱਗ ਸਕਦੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਿਸਾਨਾ ਅਤੇ ਜੱਟ ਸਿੱਖਾਂ ਨਾਲ ਟਕਰਾਓ ਦੀ ਸਥਿਤੀ ਵਿੱਚ ਰਹੀ ਹੈ। ਉਨ੍ਹਾਂ ਨੇ ਇੱਕ ਸਮੁਦਾਇ ਨੂੰ ਅੱਗੇ ਲਾ ਕੇ ਪੰਜਾਬ ਵਿੱਚ ਆਪਣੇ ਇਕੱਲਿਆਂ ਪੈਰ ਜਮ੍ਹਾਉਣ ਦੀ ਕੋਸ਼ਿਸ਼ ਕੀਤੀ ਸੀ , ਜੋ ਅਸਫਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ , ਜਦੋਂ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਜੱਟ ਸਿੱਖ ਨੂੰ ਪ੍ਰਧਾਨ ਬਣਾਇਆ ਹੈ। ਪੱਛਵੀਂ ਬੰਗਾਲ ਸੂਬੇ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਭਾਜਪਾ ਨੇ ਪੰਜਾਬ ਨੂੰ ਪਹਿਲ ਦੇ ਆਧਾਰ ‘ਤੇ ਇਕੱਲਿਆਂ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ   ਇਕੱਲਿਆਂ ਚੋਣਾਂ ਲੜਕੇ ਵੇਖ ਲਿਆ ਸੀ ਕਿ ਜੱਟ ਸਿੱਖ ਸਮੁਦਾਇ ਤੋਂ ਬਿਨਾ ਚੋਣਾਂ ਜਿੱਤਣਾ ਸੰਭਵ ਨਹੀਂ। ਇਸ ਤੋਂ ਪਹਿਲਾਂ ...

ਤੁਰ ਗਿਆ ਨਿਸ਼ਾਨੇਬਾਜ਼ੀ ਦਾ ਬਾਦਸ਼ਾਹ ਰਾਜਾ ਰਣਧੀਰ ਸਿੰਘ

Image
                 ਓਲੰਪਿਕ ਖੇਡਾਂ ਵਿਚ ਭਾਰਤ ਦੀ ਪੰਜ ਵਾਰ ਨੁਮਾਇੰਦਗੀ ਕਰਨ ਵਾਲੇ ਨਿਸ਼ਾਨੇਬਾਜ਼ੀ ਦੇ ਬਾਦਸ਼ਾਹ ਰਾਜਾ ਰਣਧੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 80 ਸਾਲ ਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡ ਇਤਿਹਾਸ ਦੇ ਸੁਨਹਿਰੇ ਯੁਗ ਦਾ ਅੰਤ ਹੋ ਗਿਆ ਹੈ। 1978 ਵਿੱਚ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ। ਫਿਰ ਉਨ੍ਹਾਂ ਲਗਾਤਾਰ 1982 ਤੱਕ ਪੰਜ ਵਾਰੀ ਤਮਗੇ ਜਿੱਤਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਹ ਭਾਰਤੀ ਖਿਡਾਰੀਆਂ ਲਈ ਪ੍ਰੇਰਨ ਸਰੋਤ ਬਣੇ ਸਨ। ਉਹ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਖੇਡ ਪ੍ਰਬੰਧਕ ਸਨ , ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ 8 ਸਤੰਬਰ 2024 ਨੂੰ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਪ੍ਰਧਾਨ ਚੁਣਿਆਂ ਗਿਆ ਸੀ। ਉਹ ਪਹਿਲਾ ਭਾਰਤੀ ਸੀ , ਜਿਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ। ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਖੇਡ ਵਿਰਾਸਤ ਬਹੁਤ ਅਮੀਰ ਹੈ। ਰਾਜਾ ਰਣਧੀਰ ਸਿੰਘ ਦਾ ਜਨਮ ਪਟਿਆਲਾ ਵਿਖੇ ਸ਼ਾਹੀ ਖਾਨਦਾਨ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਰਾਜਾ ਭ Ç ਲੰਦਰਾ ਸਿੰਘ ਦੇ ਘਰ 18 ਅਕਤੂਬਰ 1946 ਨੂੰ ਹੋਇਆ ਸੀ। ਉਸਦੇ ਪਿਤਾ ਰਾਜਾ ਭ Ç ਲੰਦਰਾ ਸਿੰਘ ਆਈ.ਓ.ਸੀ ਦੇ 1947 ਤੋਂ 1992 ਤੱਕ ਪ੍ਰਧਾਨ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸਾਂ ਸਦਕਾ ਹੀ ਦਿੱਲੀ ਵਿਖੇ 1982 ...

ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ ਭਾਈ ਹਰੀ ਸਿੰਘ ਚੋਟੀਆਂ (ਮੋਗਾ) ’ ਜਦੋਜਹਿਦ ਦਾ ਦਾਸਤਾਂ

Image
  ਡਾ. ਗੁਰਦੇਵ ਸਿੰਘ ਸਿੱਧੂ ਖੋਜੀ ਸਾਹਿਤਕਾਰ ਤੇ ਇਤਿਹਾਸਕਾਰ ਹੈ। ਉਹ ਹੁਣ ਤੱਕ ਅਣਗੌਲੇ ਚਾਰ ਪੰਜਾਬੀ ਸੁਤੰਤਰਤਾ ਸੰਗ੍ਰਾਮੀਆਂ , ਗਦਰੀ ਬਾਬਾ ਨਿਧਾਨ ਸਿੰਘ ਮਹੇਸਰੀ , ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ , ਗਿਆਨੀ ਊਧਮ ਸਿੰਘ ਖੰਨਿਆਣ ਅਤੇ ਗਿਆਨੀ ਗੁਰਦਿੱਤ ਸਿੰਘ ਦਲੇਰ ਮੰਢਾਲੀ ਬਾਰੇ   ਖੋਜੀ ਪੁਸਤਕਾਂ ਲਿਖ ਚੁੱਕਿਆ ਹੈ। ‘ਭਾਈ ਹਰੀ ਸਿੰਘ ਚੋਟੀਆਂ (ਮੋਗਾ) ਇਸ ਲੜੀ ਵਿੱਚ ਉਸਦੀ ਪੰਜਵੀਂ ਪੁਸਤਕ ਹੈ। ਇਨ੍ਹਾਂ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਨੂੰ ਪੰਜਾਬੀ ਇਤਿਹਾਸਕਾਰਾਂ ਨੇ ਅਣਡਿਠ ਕੀਤਾ ਹੈ। ਡਾ.ਗੁਰਦੇਵ ਸਿੰਘ ਸਿੱਧੂ ਨੂੰ ਮਾਣ ਜਾਂਦਾ ਹੈ ਕਿ ਉਸਨੇ ਅਜਿਹੇ ਪ੍ਰਤਿਭਾਵਾਨ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਜੰਗੇ ਆਜ਼ਾਦੀ ਦੇ ਇਤਿਹਾਸ ਦਾ ਹਿੱਸਾ ਬਣਾਇਆ। ਭਾਈ ਹਰੀ ਸਿੰਘ ਚੋਟੀਆਂ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ‘ਚੋਟੀਆਂ ਠੋਬਾ ਸਿੰਘ’ ਨਾਮ ਦੇ ਪਿੰਡ ਵਿੱਚ ਬੀਕਾ ਸਿੰਘ ਦੇ ਘਰ ਹੋਇਆ ਸੀ। ਉਸਦੀ ਜਨਮ ਤਾਰੀਕ ਦਾ ਵੇਰਵਾ ਉਪਲਭਧ ਨਹੀਂ ਪ੍ਰੰਤੂ ਡਾ.ਗੰਡਾ ਸਿੰਘ ਨੇ 1877 ਲਿਖਿਆ ਹੈ। ਇੱਕ ਹੋਰ ਅਨੁਮਾਨ ਅਨੁਸਾਰ ਜਨਮ ਦਾ ਸਾਲ 1870 ਬਣਦਾ ਦੱਸਿਆ ਗਿਆ ਹੈ। ਉਸਨੇ ਆਪਣੀ ਪੜ੍ਹਾਈ ਪਿੰਡ ਦੇ ਡੇਰੇ ਵਿਚਲੇ ਨਿਰਮਲੇ ਸੰਤਾਂ ਪਾਸੋਂ ਲਈ ਅਤੇ ਗੁਰਮੁੱਖੀ ਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਉਹ ਕੀਰਤਨ ਕਰਨਾ ਵੀ ਸਿੱਖ ਗਿਆ ਤੇ ਕੀਰਤਨ ਕਰਦਾ ਰਿਹਾ। ਭਾਈ ਹਰੀ ਸਿੰਘ ਦੇ ਰਿਸ਼ਤੇਦਾਰ ਸੂਬੇਦਾਰ ਠਾਕਰ ਸਿੰਘ ਨੇ ਉਸਨੂੰ ਅੰਗਰੇਜ਼ਾਂ ਦੀ 36 ਸਿੱਖ ਪਲਟਨ ਵ...