ਬਹੁਪੱਖੀ ਤੇ ਬਹੁਰੰਗੀ ਕਲਾਕਾਰ, ਨਿਰਦੇਸ਼ਕ, ਰੌਸ਼ਨੀ ਵਿਉਂਤਕਾਰ ਅਤੇ ਮੰਚ ਸਜਾਕਾਰ ਹਰਜੀਤ ਕੈਂਥ

ਅਦਾਕਾਰੀ ਅਤੇ ਨਿਰਦੇਸ਼ਨਾਂ ਕਲਾਕਾਰ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦੀ ਹੈ। ਜੇਕਰ ਅਦਾਕਾਰੀ ਦੇ ਨਾਲ ਨਿਰਦੇਸ਼ਨ ਅਤੇ ਰੌਸ਼ਨੀ ਵਿਉਂਤਕਾਰ ਦੀ ਮੁਹਾਰਤ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਮਾਲਵੇ ਦੀ ਦਿਹਾਤੀ ਵਿਰਾਸਤ ਦਾ ਮਾਲਕ ਹਰਜੀਤ ਕੈਂਥ ਇਕ ਅਜਿਹਾ ਬਹੁੱਪੱਖੀ ਕਲਾਕਾਰ ਹੈ , ਜਿਹੜਾ ਅਦਾਕਾਰੀ , ਨਿਰਦੇਸ਼ਨਾਂ , ਰੌਸ਼ਨੀ ਵਿਉਂਤਕਾਰ ਅਤੇ ਮੰਚ ਤੇ ਦ੍ਰਿਸ਼ ਚਿਤਰਕੇ ਸਜਾਉਣ ਦਾ ਮਾਹਰ ਹੈ। ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਰੰਗ ਮੰਚ ਦੇ ਮਹਾਂਰਥੀਆਂ ਬਲਵੰਤ ਗਾਰਗੀ , ਭਾਅ ਗੁਰਸ਼ਰਨ ਸਿੰਘ , ਹਰਪਾਲ ਟਿਵਾਣਾ , ਸੋਭੂ ਮਿਤਰਾ , ਵੀ ਰਾਮਾਮੂਰਥੀ , ਡਾ.ਹਰਚਰਨ ਸਿੰਘ , ਬਾਦਲ ਸਿਰਕਾਰ , ਨੀਲਮ ਮਾਨ ਸਿੰਘ ਚੌਧਰੀ , ਹਰਬਕਸ ਲਾਟਾ , ਸੁਰਜੀਤ ਸਿੰਘ ਸੇਠੀ , ਰਾਣੀ ਬਲਬੀਰ ਕੌਰ ਅਤੇ ਤਪਸ ਸੇਨ ਨਾਲ ਕੰਮ ਕੀਤਾ ਹੈ। ਹਰਜੀਤ ਕੈਂਥ ਦਾ ਜਨਮ ਪਿਤਾ ਲੈਫ਼.ਮਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪਟਿਆਲਾ ਵਿਖੇ 8 ਸੰਤਬਰ 1949 ਨੂੰ ਹੋਇਆ। ਉਸਨੇ ਦਸਵੀਂ ਤੱਕ ਦੀ ਪੜ੍ਹਾਈ ਮਲਟੀਪਰਜ਼ ਸਕੂਲ ਪਟਿਆਲਾ ਤੋਂ ਕੀਤੀ। ਦੋ ਸਾਲ ਖਾਲਸਾ ਕਾਲਜ ਪਟਿਆਲਾ ਵਿਚ ਪੜ੍ਹਾਈ ਕੀਤੀ ਉਸਤੋਂ ਬਾਅਦ ਬੀ.ਏ.ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ ਪਾਸ ਕੀਤੀ। ਐਮ.ਏ.ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਸਵੇਰ ਦੀ ਪ੍ਰਾਰਥਨਾ ਵਿਚ ਗਾਉਣ ਵਜਾਉਣ ਦੇ ਸ਼ੌਕ ਨੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲ...