ਇਨਸਾਫ ਅਤੇ ਇਨਸਾਨੀਅਤ ਉਪਰ ਪਹਿਰਾ ਦੇਣ ਵਾਲਾ ਹਰਕੇਸ਼ ਸਿੰਘ ਸਿੱਧੂ
ਸੰਸਾਰ ਵਿਚ ਕੋਈ ਅਜਿਹਾ ਕੰਮ ਨਹੀਂ ਜਿਹੜਾ ਪੂਰਾ
ਨਹੀਂ ਕੀਤਾ ਜਾ ਸਕਦਾ, ਬਸ਼ਰਤੇ ਕਿ ਇਨਸਾਨ ਵਿਚ ਇਮਾਨਦਾਰੀ, ਲਗਨ, ਦ੍ਰਿੜ੍ਹਤਾ, ਦੂਰ
ਅੰਦੇਸ਼ੀ, ਮਿਹਨਤੀ ਰੁਚੀ, ਉਸਾਰੂ
ਸੋਚ ਅਤੇ ਠੋਸ ਕਦਮ ਚੁੱਕਣ ਦੀ ਸਮਰੱਥਾ ਹੋਵੇ। ਜਿਹੜੇ ਲੋਕ ਕਹਿੰਦੇ ਹਨ ਕਿ ਇਹ ਕੰਮ ਕਰਨਾ ਅਸੰਭਵ
ਹੈ, ਅਸਲ ਵਿਚ ਮਨ ਹਰਾਮੀ ਹੁਜਤਾਂ ਦਾ ਢੇਰ ਵਾਲੀ ਗੱਲ ਹੁੰਦੀ
ਹੈ। ਇਹ ਸਾਰੀਆਂ ਗੱਲਾਂ ਇਨਸਾਨ ਦੀ ਮਾਨਸਿਕਤਾ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਮਾਨਸਿਕਤਾ ਦਾ
ਸਿੱਧਾ ਸੰਬੰਧ ਉਸਾਰੂ ਸੋਚ ਨਾਲ ਹੈ। ਅਸਲ ਵਿਚ ਇਨਸਾਨ ਦੀ ਸਫਲਤਾ ਦਾ ਰਾਜ ਵੀ ਉਸਦੀ ਸੋਚ ਹੀ
ਹੁੰਦੀ ਹੈ, ਜਿਹੋ ਜਿਹਾ ਇਨਸਾਨ ਸੋਚਦਾ ਹੈ, ਉਹੀ ਕੁਝ ਉਹ ਕਰਦਾ ਹੈ। ਇਸ ਲਈ ਸਫਲ ਜੀਵਨ ਜਿਓਣ ਅਤੇ ਆਪਣੀ ਜ਼ਿੰਦਗੀ ਵਿਚ ਸਫਲਤਾ
ਪ੍ਰਾਪਤ ਕਰਨ ਲਈ ਹਰ ਇਨਸਾਨ ਨੂੰ ਆਪਣੀ ਸੋਚ ਮਜ਼ਬੂਤ ਅਤੇ ਉਸਾਰੂ ਬਣਾਉਣੀ ਚਾਹੀਦੀ ਹੈ। ਭਾਵੇਂ ਹਰ
ਇਨਸਾਨ ਨੂੰ ਆਪਣੀ ਜ਼ਿੰਦਗੀ ਬਸਰ ਕਰਦਿਆਂ ਅਨੇਕਾਂ ਮੁਸ਼ਕਲਾਂ ਅਤੇ ਸਮੱਸਿਆਵਾਂ ਨਾਲ ਨਿਪਟਣਾ ਪੈਂਦਾ
ਹੈ। ਹਰ ਸਮੱਸਿਆ ਇਨਸਾਨ ਨੂੰ ਕੁਝ ਨਾ ਕੁਝ ਨਵਂੀਂ ਗੱਲ ਸਿਖਾਉਂਦੀ ਹੈ। ਇਨਸਾਨ ਸਾਰੀ ਉਮਰ ਆਪਣੇ
ਤਜ਼ਰਬਿਆਂ ਤੋਂ ਸਿਖਦਾ ਹੀ ਰਹਿੰਦਾ ਹੈ। ਜਿਹੜਾ ਵਿਅਕਤੀ ਸਿਖਣ ਵਿਚ ਦਿਲਚਸਪੀ ਰੱਖਦਾ ਹੈ, ਉਹ ਹਮੇਸ਼ਾ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਦਾ ਹੈ। ਕੁਝ ਵਿਅਕਤੀਆਂ ਨੂੰ ਬਚਪਨ
ਵਿਚ ਹੀ ਅੱਲ੍ਹੜ੍ਹ ਉਮਰ ਵਿਚ ਅਜਿਹੇ ਹਾਲਾਤ ਦਾ ਮੁਕਾਬਲਾ ਕਰਨਾ ਪੈਂਦਾ ਹੈ ਕਿ ਉਨ੍ਹਾਂ ਦਾ ਬਚਪਨ
ਰੁਲ ਜਾਂਦਾ ਹੈ। ਕੁਝ ਲੋਕ ਸੋਨੇ ਦੇ ਚਮਚੇ ਵਿਚ ਗੁੜ੍ਹਤੀ ਲੈ ਕੇ ਵੱਡੇ ਹੁੰਦੇ ਹਨ ਅਤੇ ਕੁਝ ਨੂੰ
ਗੁੜ੍ਹਤੀ ਮਿਲਦੀ ਹੀ ਨਹੀਂ। ਕਈਆਂ ਨੂੰ ਬਚਪਨ ਵਿਚ ਮਾਪਿਆਂ ਦੀ ਛਾਂ ਮਾਨਣ ਦਾ ਮੌਕਾ ਨਹੀਂ ਮਿਲਦਾ
ਅਰਥਾਤ ਮਾਤਾ ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ ਕਿਉਂਕਿ ਮਾਂ ਬਾਪ ਤੋਂ ਹੀ
ਬੱਚਾ ਗੁਣ ਗ੍ਰਹਿਣ ਕਰਦਾ ਹੈ। ਫਿਰ ਤਾਂ ਜੀਵਨ ਜਿਓਣਾ ਅਸੰਭਵ ਹੁੰਦਾ ਲੱਗਦਾ ਹੈ। ਮੁਸ਼ਕਲਾਂ ਪਹਾੜ
ਬਣਕੇ ਖੜ੍ਹ ਜਾਂਦੀਆਂ ਹਨ। ਜੇਕਰ ਉਹ ਢੇਰੀ ਢਾਹ ਬੈਠੇ ਤਾਂ ਨਿਰਾਸ਼ਾ ਦੇ ਆਲਮ ਵਿਚ ਚਲਾ ਜਾਂਦਾ ਹੈ।
ਜਿਹੜਾ ਦਲੇਰੀ ਵਿਖਾਵੇ ਉਸਨੂੰ ਰੁਕਾਵਟਾਂ ਤੋਂ ਹੌਸਲਾ ਮਿਲਦਾ ਹੈ। ਜੇਕਰ ਕਿਸੇ ਬੱਚੇ ਦੇ ਬਾਪ ਦੀ
ਮੌਤ ਹੋ ਜਾਵੇ ਤਾਂ ਸਾਡਾ ਸਮਾਜ ਅਜਿਹਾ ਹੈ ਕਿ ਸਹੁਰਾ ਪਰਿਵਾਰ ਉਸਦੀ ਮਾਂ ਨੂੰ ਘਰੋਂ ਹੀ ਕੱਢ
ਦਿੰਦਾ ਹੈ। ਸਾਡੇ ਅਜਿਹੇ ਸਮਾਜ ਵਿਚ ਹਰਕੇਸ਼ ਸਿੰਘ ਸਿੱਧੂ ਇਕ ਅਜਿਹਾ ਇਨਸਾਨ ਹੈ, ਜਿਸਦਾ ਪਿਤਾ ਉਸਦੀ ਦੋ ਸਾਲ ਦੀ ਸਮੇਂ ਹੀ ਸਵਰਗਵਾਸ ਹੋ ਗਿਆ ਪ੍ਰੰਤੂ ਉਸਨੇ ਹੌਸਲਾ
ਨਹੀਂ ਹਾਰਿਆ। ਮਾਂ ਅਤੇ ਆਪਣੇ ਨਾਨੇ ਦੀ ਛਤਰ ਛਾਇਆ ਅਤੇ ਰਹਿਨੁਮਾਈ ਹੇਠ ਦ੍ਰਿੜ੍ਹਤਾ ਅਤੇ ਲਗਨ
ਨਾਲ ਵਿਚਰਦਿਆਂ ਪੜ੍ਹਾਈ ਜਾਰੀ ਰੱਖੀ। ਉਸਾਰੂ ਸੋਚ ਦੇ ਗੁਣ ਪ੍ਰਾਪਤ ਕੀਤੇ। ਅਨੇਕਾਂ ਕਠਨਾਈਆਂ ਦਾ
ਮੁਕਾਬਲਾ ਕਰਦਿਆਂ ਉਨ੍ਹਾਂ ਨੂੰ ਮਾਤ ਪਾਈ। ਇਨਸਾਨੀਅਤ ਦੇ ਗੁਣਾਂ ਨੂੰ ਗ੍ਰਹਿਣ ਹੀ ਨਹੀਂ ਕੀਤਾ
ਸਗੋਂ ਸਮਾਜ ਵਿਚ ਇਸਨੂੰ ਫੈਲਾਉਣ ਦਾ ਉਪਰਾਲਾ ਕੀਤਾ। ਉਸਨੇ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਦਾ
ਨਿਸ਼ਾਨਾ ਨਿਸਚਤ ਕੀਤਾ। 1983 ਵਿਚ ਸਭ ਤੋਂ ਪਹਿਲਾਂ ਉਹ ਆਪਣੇ ਨਾਨਕੇ ਪਿੰਡ
ਦਾ ਸਰਪੰਚ ਸਰਬਸੰਮਤੀ ਨਾਲ ਚੁਣਿਆਂ ਗਿਆ। ਪਿੰਡ ਦੀ ਬਿਹਤਰੀ, ਸਦਭਾਵਨਾਂ,
ਸ਼ਾਂਤੀ ਅਤੇ ਆਪਸੀ ਮੇਲ ਮਿਲਾਪ ਦੀ ਪ੍ਰਵਿਰਤੀ ਲੋਕਾਂ ਵਿਚ ਪੈਦਾ ਕਰਕੇ ਪਿੰਡ ਦਾ
ਵਿਕਾਸ ਕਰਵਾਇਆ। ਪਿੰਡ ਦੇ ਮਾੜੇ ਮੋਟੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਖ਼ਤਮ ਕਰਵਾਇਆ। ਉਨ੍ਹਾਂ
ਲੋਕਤੰਤਰ ਦੀ ਪਹਿਲੀ ਪੌੜੀ ਚੜ੍ਹਦਿਆਂ ਅਜਿਹੀ ਸਫਲਤਾ ਪ੍ਰਾਪਤ ਕੀਤੀ, ਜਿਸਦੇ
ਤਜ਼ਰਬੇ ਨੇ ਜ਼ਿੰਦਗੀ ਦੇ ਹਰ ਪੜਾਅ ਉਪਰ ਸਫਲਤਾ ਪ੍ਰਾਪਤ ਕਰਨ ਵਿਚ ਮਦਦ ਕੀਤੀ। ਉਹ ਅਨੇਕਾਂ
ਦੁਸ਼ਾਵਰੀਆਂ ਦੇ ਬਾਵਜੂਦ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਦਿਆਂ ਆਪਣੀ ਨੌਕਰੀ ਦਾ ਸਫਰ ਸਹਿਕਾਰੀ
ਬੈਂਕ ਦੀ ਕਲਰਕੀ ਤੋਂ ਸ਼ੁਰੂ ਕਰਕੇ, ਸਰਕਾਰੀ ਵਕੀਲ, ਪੀ.ਸੀ.ਐਸ.
ਅਤੇ ਅਖ਼ੀਰ ਭਾਰਤ ਦੀ ਸਰਵੋਤਮ ਸਰਵਿਸ ਆਈ.ਏ.ਐਸ ਤੱਕ ਪਹੁੰਚ ਗਿਆ। ਜਿਹੜੇ ਵਿਅਕਤੀ ਆਸ਼ਾਵਾਦੀ ਹੁੰਦੇ
ਹਨ, ਮਿਹਨਤ ਕਰਦੇ ਹਨ ਅਤੇ ਸਚਾਈ ਦੇ ਮਾਰਗ ਤੇ ਚਲਕੇ ਇਨਸਾਨੀ
ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਰਾਜ
ਪ੍ਰਬੰਧ ਵਿਚ ਪ੍ਰਸ਼ਾਸ਼ਨਿਕ ਅਹੁਦਿਆਂ ਉਪਰ ਕੰਮ ਕਰਦਿਆਂ ਉਨ੍ਹਾਂ ਇਮਾਨਦਾਰੀ ਅਤੇ ਲੋਕਾਂ ਨੂੰ ਇਨਸਾਫ
ਦੇਣ ਦਾ ਰਸਤਾ ਅਪਣਾਇਆ, ਜਿਸਦੀ ਹਰ ਪਾਸੇ ਤੋਂ ਪ੍ਰਸੰਸਾ ਹੋਈ। 1986 ਵਿਚ ਪੀ.ਸੀ.ਐਸ ਲਈ ਚੁਣੇ ਗਏ ਅਤੇ 2001
ਵਿਚ ਆਈ.ਏ.ਐਸ. ਬਣ ਗਏ। ਪੀ.ਸੀ.ਐਸ.ਅਤੇ ਆਈ.ਏ.ਐਸ.ਹੁੰਦਿਆਂ ਡਿਪਟੀ ਕਮਿਸ਼ਨਰ ਦੇ ਜਨਰਲ ਅਸਿਸਟੈਂਟ
ਤੋਂ ਨੌਕਰੀ ਸ਼ੁਰੂ ਕਰਕੇ ਸਬ ਡਵੀਜਨ ਮੈਜਿਸਟਰੇਟ, ਵਧੀਕ ਡਿਪਟੀ
ਕਮਿਸ਼ਨਰ ਅਤੇ ਫਿਰ ਤਿੰਨ, ਬਰਨਾਲਾ, ਸੰਗਰੂਰ
ਅਤੇ ਕਪੂਰਥਲਾ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਦੇ ਅਹੁਦਿਆਂ ਤੇ ਰਹੇ ਅਤੇ ਇਮਾਨਦਾਰੀ ਦਾ ਸਿੱਕਾ
ਜਮਾਇਆ। ਆਪਣੀ ਪ੍ਰਬੰਧਕੀ ਕਾਰਜਕੁਸ਼ਲਤਾ ਦਾ ਸਬੂਤ ਦਿੰਦਿਆਂ ਤਿੰਨਾ ਜਿਲਿ੍ਹਆਂ ਵਿਚ ਮਾਲ ਰਿਕਾਰਡ
ਕੰਪਿਊਟਰਾਈਜ ਕਰਵਾਇਆ। ਪੰਜਾਬ ਵਿਚ ਮਾਲ ਰਿਕਾਰਡ ਨੂੰ ਕਮਪਿਊਟਰਾਈਜ਼ ਕਰਵਾਉਣ ਵਾਲਾ ਉਹ ਪਹਿਲਾ
ਡਿਪਟੀ ਕਮਿਸ਼ਨਰ ਸੀ। ਜਿੱਥੇ ਵੀ ਉਹ ਨੌਕਰੀ ਦੌਰਾਨ ਰਹੇ ਉਸਦੇ ਮਤਿਹਤ ਅਧਿਕਾਰੀ ਅਤੇ ਕਰਮਚਾਰੀ
ਰਿਸ਼ਵਤ ਨੂੰ ਤੋਬਾ ਕਰ ਗਏ ਸਨ। ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਰਿਸ਼ਵਤ ਵਾਪਸ ਕਰਵਾਈ। ਹਰ
ਰੋਜ ਸ਼ਾਮ ਨੂੰ ਜਿਲ੍ਹੇ ਵਿਚ ਜਿਹੜੇ ਵਿਅਕਤੀਆਂ ਨੇ ਜ਼ਮੀਨਾਂ ਜਾਂ ਹੋਰ ਜਾਇਦਾਦਾਂ ਦੀਆਂ ਰਜਿਸਟਰੀਆਂ
ਕਰਵਾਈਆਂ ਹੁੰਦੀਆਂ ਸਨ, ਉਨ੍ਹਾਂ ਦੇ ਟੈਲੀਫੋਨ ਨੰਬਰ ਡਿਪਟੀ ਕਮਿਸ਼ਨਰ
ਕੋਲ ਪਹੁੰਚ ਜਾਂਦੇ ਸਨ। ਹਰਕੇਸ਼ ਸਿੰਘ ਸਿੱਧੂ ਉਨ੍ਹਾਂ ਨੂੰ ਫੋਨ ਕਰਕੇ ਪੁਛਦਾ ਸੀ ਕਿ ਕਿਸੇ ਮਾਲ
ਅਧਿਕਾਰੀ ਨੇ ਰਿਸ਼ਵਤ ਤਾਂ ਨਹੀਂ ਲਈ। ਜੇਕਰ ਕੋਈ ਅਧਿਕਾਰੀ ਰਿਸ਼ਵਤ ਲੈਂਦਾ ਸੀ ਤਾਂ ਉਸੇ ਵਕਤ ਉਸ
ਵਿਅਕਤੀ ਨੂੰ ਰਿਸ਼ਵਤ ਦੀ ਰਕਮ ਵਾਪਸ ਕਰਵਾਉਂਦਾ ਸੀ। ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਨੂੰ ਇਨਸਾਫ
ਦਿਵਾਉਣ ਲਈ ਲਛਮਣ ਸਿੰਘ ਗਿੱਲ ਦੀ ਤਰ੍ਹਾਂ ਸਾਰੀ ਸਰਕਾਰੀ ਮਸ਼ੀਨਰੀ ਨੂੰ ਪਿੰਡਾਂ ਵਿਚ ਲੋਕਾਂ ਦੇ
ਦਰਵਾਜੇ ਤੱਕ ਲੈ ਜਾਂਦੇ ਸਨ। ਉਨ੍ਹਾਂ ਦੀ ਲੋਕ ਪ੍ਰਿਅਤਾ ਤੋਂ ਸਿਆਸਤਦਾਨ ਅਤੇ ਸਾਥੀ ਅਧਿਕਾਰੀ ਵੀ
ਖ਼ਾਰ ਖਾਣ ਲੱਗ ਜਾਂਦੇ ਸਨ। ਜਿਨ੍ਹਾਂ ਸਿਆਸਤਦਾਨਾਂ ਨੇ ਖ਼ੁਦ ਉਸਨੂੰ ਡਿਪਟੀ ਕਮਿਸ਼ਨਰ ਲਗਵਾਇਆ ਉਹੀ
ਉਸਦੇ ਸਖ਼ਤ ਸੁਭਾਅ ਅਤੇ ਲੋਕ ਇਨਸਾਫ ਲਈ ਸੱਚਾਈ ਉਪਰ ਪਹਿਰਾ ਦੇਣ ਨੂੰ ਆਪਣੀ ਹੈਸੀਅਤ ਦੀ ਨਿਰਾਦਰੀ
ਸਮਝਦਿਆਂ ਬਦਲੀ ਕਰਵਾਉਣ ਨੂੰ ਤਰਜ਼ੀਹ ਦਿੱਤੀ। ਆਬਕਾਰੀ ਤੇ ਕਰ ਵਿਭਾਗ ਵਿਚ ਵੀ ਉਨ੍ਹਾਂ ਭਰਿਸ਼ਟਾਚਾਰ
ਨੂੰ ਨੱਥ ਪਾ ਦਿੱਤੀ ਸੀ। ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਪਟਿਆਲਾ, ਡਾਇਰੈਕਟਰ
ਖੁਰਾਕ ਤੇ ਸਪਲਾਈ ਵਿਭਾਗ, ਡਾਇਰੈਕਟਰ ਭਾਸ਼ਾਵਾਂ ਵਿਭਾਗ, ਡਾਇਰੈਕਟਰ ਪੰਜਾਬ ਟੈਕਸਟ ਬੋਰਡ, ਕਾਰਜਕਾਰੀ
ਡਾਇਰੈਕਟਰ ਬੈਕਫਿਨਕੋ, ਲੇਬਰ ਕਮਿਸ਼ਨਰ ਪੰਜਾਬ, ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਵਧੀਕ
ਆਬਕਾਰੀ ਤੇ ਕਰ ਕਮਿਸ਼ਨਰ, ਚੀਫ ਐਡਮਨਿਸਟਰੇਰਟਰ ਪਟਿਆਲਾ ਡਿਵੈਲਪਮੈਂਟ
ਅਥਾਰਿਟੀ, ਸਥਾਨਕ ਸਰਕਾਰਾਂ ਅਤੇ ਲੇਬਰ ਵਿਭਾਗ ਵਿਚ ਵੀ ਆਪਣੀ
ਪ੍ਰਸ਼ਾਸਨਿਕ ਕਾਬਲੀਅਤ ਦੇ ਨਮੂਨੇ ਵਿਖਾਏ। ਅਰਥਾਤ ਜਿਸ ਵੀ ਅਹੁਦੇ ਤੇ ਰਹੇ ਆਪਣੀ ਪ੍ਰਸ਼ਾਸਨਿਕ
ਕਾਬਲੀਅਤ ਦਾ ਕਮਾਲ ਵਿਖਾਇਆ। ਭਾਵੇਂ ਉਸ ਦੇ ਰਸਤੇ ਵਿਚ ਸਰਕਾਰੀ ਨਿਯਮ ਅੜਿਕਾ ਵੀ ਬਣਦੇ ਰਹੇ
ਪ੍ਰੰਤੂ ਉਸਦੀ ਕਾਬਲੀਅਤ ਨੇ ਨਿਯਮਾਂ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਵਿਖਾਈ। ਜਦੋਂ ਸਰਕਾਰੀ
ਨੌਕਰੀ ਦੌਰਾਨ ਸਿਆਸਤਦਾਨਾਂ ਨਾਲ ਵਾਹ ਪਿਆ ਤਾਂ ਅਜ਼ੀਬ ਕਿਸਮ ਦੇ ਹਾਲਾਤ ਵਿਚੋਂ ਲੰਘਣਾ ਪਿਆ।
ਭਰਿਸ਼ਟਾਚਾਰ ਦੇ ਮੁੱਦੇ ਉਪਰ ਕਦੀਂ ਵੀ ਸਮਝੌਤਾ ਨਹੀਂ ਕੀਤਾ ਭਾਵੇਂ ਉਨ੍ਹਾਂ ਨੂੰ ਵਾਰ ਵਾਰ ਬਦਲੀਆਂ
ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਆਪ ਆਪਣੇ ਮਿਸ਼ਨ ਤੋਂ ਨਹੀਂ ਥਿੜਕੇ। ਇਥੋਂ ਤੱਕ ਕਿ ਆਪਣੇ ਸੀਨੀਅਰ ਅਧਿਕਾਰੀਆਂ, ਮੰਤਰੀਆਂ ਅਤੇ ਮੁੱਖ ਮੰਤਰੀ ਦੇ ਦਬਾਅ ਨੂੰ ਵੀ ਝੱਲਣਾ ਪਿਆ। ਉਨ੍ਹਾਂ ਦੀ ਲੋਕ
ਪੱਖੀ ਸੋਚ ਨੇ ਬੁਰਿਆਈ ਵਿਚੋਂ ਵੀ ਚੰਗਿਆਈ ਲੱਭਣ ਨੂੰ ਪਹਿਲ ਦਿੱਤੀ। ਨਿਯਮ ਮੱਖੀ ਤੇ ਮੱਖੀ ਮਾਰਨ
ਦੀ ਨਸੀਹਤ ਦਿੰਦੇ ਸਨ ਪ੍ਰੰਤੂ ਉਸਨੇ ਨਿਯਮਾਂ ਦੀ ਵਿਆਖਿਆ ਲੋਕ ਭਲਾਈ ਲਈ ਕਰਦਿਆਂ ਦਲੇਰੀ ਕੀਤੀ।
ਇੰਜ ਕਰਨਾ ਹਰ ਅਧਿਕਾਰੀ ਦੇ ਵਸ ਦੀ ਗੱਲ ਨਹੀਂ ਹੁੰਦੀ। ਸਖਤ ਹੋਣ ਕਰਕੇ ਉਸਦੇ ਸੁਭਾਅ ਨੂੰ ਰੁੱਖਾ
ਕਿਹਾ ਜਾਂਦਾ ਸੀ ਪ੍ਰੰਤੂ ਉਨ੍ਹਾਂ ਉਸਾਰੂ ਸੋਚ ਨਾਲ ਸੱਚੇ ਇਨਸਾਨ ਦਾ ਹਮੇਸ਼ਾ ਸਾਥ ਦਿੱਤਾ। ਸਿਆਸਤ
ਦਾ ਚਸਕਾ ਉਸਨੂੰ ਬਚਪਨ ਵਿਚ ਹੀ ਲੱਗ ਗਿਆ ਸੀ। ਇਸ ਲਈ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਵਿਚ
ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਲਾਅ ਕਾਲਜ ਦੀ ਸਟੂਡੈਂਟਸ ਯੂਨੀਅਨ ਦਾ 1977-78 ਵਿਚ ਪ੍ਰਧਾਨ ਚੁਣਿਆਂ ਗਿਆ। ਫਿਰ ਜਦੋਂ ਸੁਨਾਮ ਵਿਖੇ ਵਕਾਲਤ ਕਰਨ ਲੱਗਿਆ ਤਾਂ 1983 ਵਿਚ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਬਣ ਗਿਆ। ਇਸੇ ਤਰ੍ਹਾਂ ਮਾਲਵਾ ਕੋਆਪ੍ਰੇਟਿਵ
ਮਿਲਕ ਪ੍ਰੋਡੀਊਸਰ ਯੂਨੀਅਨ ਸੰਗਰੂਰ ਦਾ ਡਾਇਰੈਕਟਰ ਵੀ ਸਰਬਸੰਮਤੀ ਨਾਲ 1983-86 ਚੁਣਿਆਂ ਗਿਆ। ਉਸਨੇ ਆਪਣੇ ਇਸ ਸ਼ੌਕ ਦੀ ਪ੍ਰਾਪਤੀ ਲਈ 1988 ਵਿਚ ਮਾਲਵਾ ਆਰਟਸ, ਸਪੋਰਟਸ, ਕਲਚਰਲ
ਅਤੇ ਐਜੂਕੇਸ਼ਨ ਟਰੱਸਟ ਬਣਾਈ ਜਿਸਦੇ ਆਪ ਚੇਅਰਮੈਨ ਹਨ। ਇਹ ਸਵੈਸੇਵੀ ਸੰਸਥਾ ਸਿਕਲੀਗਰ ਬਸਤੀ
ਅਬਲੋਵਾਲ ਵਿਚ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੇ ਗ਼ਰੀਬ ਬੱਚਿਆਂ ਲਈ 2001 ਤੋਂ ਸਕੂਲ ਚਲਾ ਰਹੀ ਹੈ। ਬੱਚਿਆਂ ਨੂੰ ਮੁਫਤ ਕਾਪੀਆਂ ਕਿਤਾਬਾਂ, ਸਟੇਸਨਰੀ ਅਤੇ ਵਰਦੀਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਸਕੂਲ ਦੇ ਬੱਚੇ
ਫੈਸ਼ਨ ਡਿਜਾਇੀਨਰ ਅਤੇ ਇੰਜਿਨੀਅਰ ਬਣੇ ਹਨ। ਉਨ੍ਹਾਂ ਇਕ ਗਲੋਬਲ ਐਜੂਕੇਸ਼ਨ ਚੈਰੀਟੇਬਲ ਸੋਸਾਇਟੀ ਵੀ
ਬਣਾਈ ਹੋਈ ਹੈ, ਜਿਹੜੀ ਇਕ ਮਾਈਲਸਟੋਨ ਸਮਾਰਟ ਸਕੂਲ ਪਟਿਆਲਾ
ਵਿਚ ਚਲਾ ਰਹੀ ਹੈ। ਆਪ ਇਕ ਧਾਰਮਿਕ ਵਿਅਕਤੀ ਹਨ। ਆਪਨੇ ਐ੍ਰ.ਏ.ਰੀਲੀਜੀਅਸ ਸਟੱਡੀ ਕੀਤੀ ਹੋਈ ਹੈ
ਅਤੇ ਗੁਰਬਾਣੀ ਵਿਚ ਕਲਿਆਣਕਾਰੀ ਰਾਜ ਦੇ ਸੰਕਲਪ ਦੇ ਵਿਸੇ ਉਪਰ ਪੀ.ਐਚ.ਡੀ.ਵੀ ਕੀਤੀ ਹੋਈ ਹੈ। ਇਸ
ਲਈ ਆਪਨੇ ਸਰਕਾਰੀ ਅਧਿਕਾਰੀ ਹੁੰਦਿਆਂ 2004 ਵਿਚ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਜਿਸ ਵਿਚ ਉਸਨੇ 17000
ਵੋਟਾਂ ਲਈਆਂ ਸਨ ਪ੍ਰੰਤੂ ਚੋਣ ਹਾਰ ਗਏ ਸਨ। ਚੋਣ ਹਾਰਨ ਤੋਂ ਬਾਅਦ ਆਪਨੇ ਮਹਿਸੂਸ ਕੀਤਾ ਸੀ ਕਿ
ਧਾਰਮਿਕ ਚੋਣਾਂ ਵਿਚ ਵੀ ਨਸ਼ੇ ਅਤੇ ਪੈਸੇ ਦੀ ਵੰਡ ਤੋਂ ਬਿਨਾਂ ਚੋਣ ਜਿੱਤਣਾ ਸੰਭਵ ਨਹੀਂ। ਜਦੋਂ ਆਪ
ਇਸ ਚੋਣ ਤੋਂ ਬਾਅਦ ਇਕ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰ.ਬੂਟਾ ਸਿੰਘ
ਨੂੰ ਮਿਲਿਆ ਤਾਂ ਆਪਨੇ ਕਿਹਾ ਕਿ ਮੈਂ ਸਾਫ ਸੁਥਰੀ ਸਿਆਸਤ ਕਰਨੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ
ਤੁਸੀਂ ਖ਼ੁਦ ਤਾਂ ਸਾਫ ਸੁਥਰੇ ਰਹਿ ਸਕਦੇ ਹੋ ਪ੍ਰੰਤੂ ਤੁਸੀਂ ਜਿੱਤਣ ਲਈ ਸਿਆਸਤਦਾਨਾ ਵੱਲੋਂ ਬਣਾਏ
ਮਾਪ ਦੰਡਾਂ ਨੂੰ ਬਦਲ ਨਹੀਂ ਸਕਦੇ। ਭਾਵ ਚੋਣਾਂ ਵਿਚ ਹਰ ਜਾਇਜ ਨਜ਼ਾਇਜ਼ ਢੰਗ ਵਰਤਣੇ ਪੈਂਦੇ ਹਨ।
ਫਿਰ ਆਪ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਵਿਚ ਸ਼ਾਮਲ ਹੋ ਗਏ ਪ੍ਰੰਤੂ ਆਪਦੀ ਇਮਾਨਦਾਰੀ ਆਪਦੇ ਰਸਤੇ
ਵਿਚ ਰੋੜਾ ਬਣ ਗਈ ਜਿਸ ਕਰਕੇ ਆਪ ਹੁਣ ਸਿਆਸਤ ਤੋਂ ਤੋਬਾ ਕਰ ਗਏ ਲਗਦੇ ਹਨ। ਆਪ ਸਾਹਿਤਕ ਦਿਲ ਦੇ
ਮਰੀਜ਼ ਵੀ ਹਨ। ਆਪ ਦੀਆਂ 4 ਪੁਸਤਕਾਂ ਸੱਚ ਕਹੂੰ, ਵਕਤ ਦੀ ਬੇੜੀ, ਮਸਿਆ ਦੀ ਖ਼ੀਰ ਅਤੇ ਪਿੰਡਾਂ ਵਿਚੋਂ ਪਿੰਡ
ਸੁਣੀਂਦਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਆਪ ਕਾਲਮ ਨਵੀਸ ਵੀ ਹਨ ਅਤੇ ਅਖ਼ਬਾਰਾਂ ਅਤੇ
ਰਸਾਲਿਆਂ ਵਿਚ ਚਲੰਤ ਮਾਮਲਿਆਂ ਉਪਰ ਲੇਖ ਪ੍ਰਕਾਸ਼ਤ ਹੋ ਰਹੇ ਹਨ। ਮਿੱਟੀ ਮਾਲਵੇ ਦੀ ਪੰਜਾਬੀ ਦਾ ਇਕ
ਰਸਾਲਾ ਵੀ ਮਸਕਟ ਵੱਲੋਂ ਪ੍ਰਕਾਸ਼ਤ ਕਰਦੇ ਰਹੇ ਹਨ।
ਹਰਕੇਸ਼ ਸਿੰਘ ਸਿੱਧੂ ਦਾ ਜਨਮ 15 ਜਨਵਰੀ 1954
ਨੂੰ ਪਿਤਾ ਸ੍ਰ.ਦਲੀਪ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੇ ਘਰ ਹੋਇਆ। ਆਪਦਾ ਜੱਦੀ ਪਿੰਡ
ਸੰਗਰੂਰ ਜਿਲ੍ਹੇ ਵਿਚ ਲਾਡ ਵਣਜਾਰਾ ਕਲਾਂ ਹੈ। ਆਪਣੇ ਪਿਤਾ ਅਤੇ ਦਾਦੇ ਦੀ ਮੌਤ ਤੋਂ ਬਾਅਦ ਆਪ
ਆਪਣੇ ਨਾਨਕੇ ਪਿੰਡ ਸੰਗਤੀਵਾਲਾ ਚਲੇ ਗਏ ਜਿਥੇ ਆਪਨੇ ਸਰਕਾਰੀ ਸਕੂਲ ਵਿਚ ਪੰਜਵੀਂ ਤੱਕ ਪੜ੍ਹਾਈ
ਕੀਤੀ। 6ਵੀਂ ਅਤੇ ਨੌਵੀਂ ਨਜ਼ਦੀਕ ਪਿੰਡ ਭਾਈ ਕੀ ਪਿਸ਼ੌਰ ਹਾਈ
ਸਕੂਲ ਵਿਚੋਂ ਪਾਸ ਕੀਤੀ। 6ਵੀਂ ਕਲਾਸ ਵਿਚ ਆਪਨੂੰ ਸਾਈਕਲ ਲੈ ਕੇ ਦਿੱਤਾ
ਗਿਆ। 8ਵੀਂ, ਦਸਵੀਂ, ਗਿਆਨੀ, ਬੀ.ਏ.,ਐਮ.ਏ.,ਪ੍ਰਾਈਵੇਟ ਤੌਰ ਤੇ ਪਾਸ ਕੀਤੀ। ਪੱਤਰਕਾਰੀ ਅਤੇ ਐਲ.ਐਲ.ਬੀ. ਪੰਜਾਬੀ ਯੂਨੀਵਰਸਿਟੀ
ਤੋਂ ਪਾਸ ਕੀਤੀ।
Comments
Post a Comment