Posts

‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਇਤਿਹਾਸਕ ਦਸਤਾਵੇਜ਼

Image
     ਦਿਲਜੀਤ ਸਿੰਘ ਬੇਦੀ ਸਿੱਖ ਗੁਰਮਤਿ ਨੂੰ ਪ੍ਰਣਾਇਆ ਸਿੱਖ ਵਿਦਵਾਨ ਸੀ। ਉਸ ਦੀਆਂ ਸਿੱਖ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨਾਲ ਸੰਬੰਧਤ ਅੱਠ ਮੌਲਿਕ ਅਤੇ ਦੋ ਦਰਜਨ ਤੋਂ ਵੱਧ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸਿੱਖ ਧਰਮ ਦਾ ਇਤਿਹਾਸਕ ਵਿਸ਼ਲੇਸਣਕਾਰ ਸੀ। ਚਰਚਾ ਅਧੀਨ ‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਵਿੱਚ ਉਸਨੇ ਹੁਣ ਤੱਕ ਦੇ ਚੌਦਾਂ ਜਥੇਦਾਰ ਸਾਹਿਬਾਨ ਦੇ ਜੀਵਨ ਸੰਬੰਧੀ ਲੇਖ ਤੱਥਾਂ ਸਮੇਤ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਦੀ ਸੰਪਾਦਨਾ ਦਿਲਜੀਤ Ç ਸੰਘ ਬੇਦੀ ਨੇ ਬੜੀ ਸਿਆਣਪ ਅਤੇ ਵਿਦਵਤਾ ਨਾਲ ਕੀਤੀ ਸੀ , ਕਿਉਂਕਿ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਦੇ ਖੋਜੀ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਸੰਪਾਦਕ ਦੀ ਮਿਹਨਤ ਨਾਲ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਆਉਣ ਵਾਲੀ ਸਿੱਖ ਪਨੀਰੀ ਲਈ ਇਹ ਪੁਸਤਕ ਮਾਰਗ ਦਰਸ਼ਕ ਤੇ ਪ੍ਰੇਰਨਾ ਸਰੋਤ ਬਣੇਗੀ , ਕਿਉਂਕਿ ਬਹਾਦਰ ਜਥੇਦਾਰ ਸਾਹਿਬਾਨ ਦੇ ਸੰਘਰਸ਼ਮਈ ਜੀਵਨ ਅਤੇ ਸਿੱਖ ਸਿਧਾਂਤਾਂ ‘ਤੇ ਪਹਿਰਾ   ਦੇਣ ਵਾਲੇ   ਹੋਏ ਹਨ। ਨਿਹੰਗ ਸਿੰਘਾਂ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ , ਕਿਉਂਕਿ ਉਹ ਸਿੱਖ ਪਰੰਪਰਾਵਾਂ , ਸਿਧਾਂਤਾਂ ਤੋਂ ਇਲਾਵਾ ਜੰਗ ਦੇ ਮੈਦਾਨ ਵਿੱਚ ਵੀ ਆਪਣੇ ਕਰਤਵ ਵਿਖਾਉਣ ਲਈ ਬਹਾਦਰੀ ਨਾਲ ਮੁਕਾਬਲਾ ਹੀ ਨਹੀਂ ਕਰਦੇ ,   ਸਗੋਂ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਇਸ ਪੁਸਤਕ ਵਿਚਲੇ ਚੌਦਾਂ ਜਥੇਦਾਰ ਜੰਗਜ...

ਗੁਰਮੀਤ ਕੱਲਰਮਾਜਰੀ ਦਾ ਕਾਵਿ-ਸੰਗ੍ਰਹਿ ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਧਾਰਮਿਕ ਤੰਗਦਿਲੀ ਦੀ ਦਾਸਤਾਂ

Image
    ਗੁਰਮੀਤ ਕੱਲਰਮਾਜਰੀ ਦੇ ਸੱਤ ਮੌਲਿਕ ਕਾਵਿ - ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ । ‘ ਠੰਡੇ ਬੁਰਜ ਦਾ ਹਲਫ਼ੀਆ ਬਿਆਨ ’ ਉਸਦਾ ਅੱਠਵਾਂ ਅਤੇ ਦੂਜਾ ਧਾਰਮਿਕ   ਕਾਵਿ - ਸੰਗ੍ਰਹਿ ਹੈ । ਪਹਿਲਾ ਧਾਰਮਿਕ ਕਾਵਿ - ਸੰਗ੍ਰਹਿ ‘ ਜਿਥੇ ਬਾਬਾ ਪੈਰੁ ਧਰਿ ’ 2024 ਵਿੱਚ ਪ੍ਰਕਾਸ਼ਿਤ ਹੋਇਆ ਸੀ ।   ਇਸ ਤੋਂ ਇਲਾਵਾ ਅੱਠ ਸੰਪਾਦਿਤ ਪੁਸਤਕਾਂ ਹਨ । ਧਾਰਮਿਕ ਅਤੇ ਇਤਿਹਾਸਕ ਵਿਸ਼ੇ ‘ ਤੇ ਲਿਖਣਾ ਖੋਜ ਦਾ ਕੰਮ ਹੁੰਦਾ ਹੈ , ਕਿਉਂਕਿ ਇਤਿਹਾਸਕ ਤੱਥਾਂ ਦੀ ਤਸਦੀਕ ਕੀਤੇ ਬਿਨਾ ਲਿਖਿਆ ਵਾਦ - ਵਿਵਾਦ ਦਾ ਵਿਸ਼ਾ ਬਣ ਸਕਦਾ ਹੈ । ਇੱਕ ਕਿਸਮ ਨਾਲ ਇਤਿਹਾਸ ਵਿੱਚ ਮਿਲਾਵਟ ਵੀ ਹੋ ਜਾਂਦੀ ਹੈ । ਧਰਮ ਬਹੁਤ ਹੀ ਸੰਜੀਦਾ ਵਿਸ਼ਾ ਹੁੰਦਾ ਹੈ , ਇਸ ਸੰਬੰਧੀ ਵੀ ਤੱਥਾਂ ਸਮੇਤ ਖੋਜ ਤੋਂ ਬਾਅਦ ਹੀ ਲਿਖਿਆ ਜਾ ਸਕਦਾ ਹੈ । ਖੋਜ ਰੁੱਖਾ ਵਿਸ਼ਾ ਹੈ , ਪ੍ਰੰਤੂ ਕਵਿਤਾ ਸੰਗੀਤਮਈ ਹੁੰਦੀ ਹੈ । ਗੁਰਮੀਤ ਸਿੰਘ ਕੱਲਰਮਾਜਰੀ ਨੇ ‘ ਠੰਡੇ ਬੁਰਜ ਦਾ ਹਲਫ਼ੀਆ ਬਿਆਨ ’ ਕਾਵਿ - ਸੰਗ੍ਰਹਿ ਸੰਜੀਦਗੀ , ਸਿਆਣਪ , ਸਹਿਜਤਾ ਅਤੇ ਸੁਜੱਗਤਾ ਨਾਲ ਲਿਖਿਆ ਹੈ , ਜਿਸ ਵਿੱਚ ਧਾਰਮਿਕ ਤੇ ਇਤਿਹਾਸਕ ਤੱਥਾਂ ਦਾ ਧਿਆਨ ਰੱਖਿਆ ਗਿਆ ਹੈ । ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਸਮਾਜ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਵਾ...