Posts

ਗੁਰਭਜਨ ਗਿੱਲ ਦਾ ‘ਤਾਰਿਆਂ ਦੀ ਗੁਜ਼ਰਗਾਹ’ ਕਾਵਿ-ਸੰਗ੍ਰਹਿ ਰੂਹ ਦੀ ਹੂਕ

Image
     ਗੁਰਭਜਨ ਗਿੱਲ ਪੰਜਾਬੀ ਦਾ ਬਹੁ - ਮੰਤਵੀ ਤੇ ਬਹੁ - ਵਿਧਾਵੀ ਸਾਹਿਤਕਾਰ ਹੈ , ਜਿਸਦੀ ਬੋਲੀ , ਸ਼ੈਲੀ , ਸ਼ਬਦਾਵਲੀ ਅਤੇ ਵਾਕਾਂ ਦੀ ਬਣਤਰ ਤੇ ਰਵਾਨਗੀ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਪਾਇਲਾਂ ਪਾਉਂਦੀ ਹੋਈ , ਪੰਜਾਬੀਆਂ ਨੂੰ ਆਪਣੀ ਅਣਖ਼ ਤੇ ਅਮੁੱਲ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਲਈ ਵੰਗਾਰਦੀ ਹੋਈ ਚੇਤਾਵਨੀ ਦਿੰਦੀ ਹੈ ।   ਉਹ ਸ਼ਬਦਾਂ ਦਾ ਵਣਜਾਰਾ ਹੈ । ਉਸਦੀਆਂ ਕਵਿਤਾਵਾਂ , ਰੁਬਾਈਆਂ , ਗੀਤਾਂ ਅਤੇ ਗ਼ਜ਼ਲਾਂ ਦੇ ਵਿਸ਼ਾ ਵਸਤੂ ਲੋਕਾਈ ਦੇ ਦਰਦ ਦੀ ਚੀਸ ਦਾ ਅਜਿਹਾ ਪ੍ਰਗਟਾਵਾ ਕਰਦੀਆਂ ਹਨ , ਜੋ ਪਾਠਕਾਂ ਨੂੰ ਤਰੋਤਾਜ਼ਾ ਕਰਦੀਆਂ ਹੋਈਆਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਤਾਕੀਦ ਕਰਦੀਆਂ ਹਨ । ਗਰਭਜਨ ਗਿੱਲ ਦੀਆਂ ਰਚਨਾਵਾਂ ਸਿੱਖ ਵਿਚਾਰਧਾਰਾ , ਧਰੋਹਰ , ਸਭਿਆਚਾਰ , ਪਰੰਪਰਾਵਾਂ , ਵਿਰਾਸਤ , ਇਤਿਹਾਸ ਅਤੇ ਰਹਿਤ ਮਰਿਆਦਾਵਾਂ ਤੋਂ ਕੁਝ ਨਾ ਕੁਝ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀਆਂ ਹੋਈਆਂ ਪੰਜਾਬੀਆਂ ਦੇ ਗ਼ੈਰ ਸੰਜੀਦਾ ਵਿਵਹਾਰ ‘ ਤੇ ਚਿੰਤਾ ਵੀ ਪ੍ਰਗਟ ਕਰਦੀਆਂ ਹਨ । ਪੜਚੋਲ ਅਧੀਨ ਉਸਦੇ ‘ ਤਾਰਿਆਂ ਦੀ ਗੁਜ਼ਰਗਾਹ ’ ਕਾਵਿ - ਸੰਗ੍ਰਹਿ ਦਾ ਸਾਰੰਸ਼ ਵੀ ਇਹੋ ਬਾਤ ਪਾਉਂਦਾ ਹੈ । ਸ਼ਾਇਰ ਨੇ ਇਸ ਕਾਵਿ - ਸੰਗ੍ਰਹਿ ਦੀ ‘ ਆਦਿਕਾ ’ ਵਿੱਚ ਸਮਾਜਿਕ ਕੁਰੀਤੀਆਂ ...

ਪੰਜਾਬੀ ਪੱਤਰਕਾਰੀ ਦੇ ਪਿਤਾਮਾ : ਗਿਆਨੀ ਗੁਰਦਿਤ ਸਿੰਘ

Image
        ਗਿਆਨ ਅਤੇ ਸੂਚਨਾ ਤੇ ਸਿਆਣਪ ਅਤੇ ਵਿਦਵਤਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ । ਅੱਜ ਕਲ੍ਹ ਦੇ ਸੂਚਨਾ ਯੁਗ ਵਿੱਚ ਸੂਚਨਾ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ , ਅਰਥਾਤ ਸੂਚਨਾ ਨੂੰ ਗਿਆਨ ਸਮਝ ਲਿਆ ਜਾਂਦਾ ਹੈ । ਆਮ ਲੋਕ ਵਧੇਰੇ ਸੂਚਨਾ ਵਾਲੇ ਵਿਅਕਤੀ ਨੂੰ ਹੀ ਸੂਝਵਾਨ ਸਮਝਦੇ ਹਨ , ਜਦੋਂ ਕਿ ਗਿਆਨਵਾਨ ਤੇ ਵਿਦਵਤਾ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ । ਸੂਚਨਾ ਸਿਰਫ ਪੇਤਲੀ ਜਿਹੀ ਜਾਣਕਾਰੀ ਹੁੰਦੀ ਹੈ , ਗਿਆਨ ਤੇ ਵਿਦਵਤਾ ਹਰ ਗੱਲ ਦੀ ਤਹਿ ਤੱਕ ਤੱਥਾਂ ਤੇ ਸਬੂਤਾਂ ਸਮੇਤ ਠੋਸ ਵਿਗਿਆਨਕ ਆਧਾਰ ਵਾਲੀ ਹੁੰਦੀ ਹੈ , ਜਿਸ ‘ ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ । ਗਿਆਨੀ ਗੁਰਦਿੱਤ ਸਿੰਘ ਭਾਵੇਂ ਸਿਰਫ਼ ਗਿਆਨੀ ਪਾਸ ਘੱਟ ਪੜ੍ਹੇ ਲਿਖੇ ਸਨ , ਪ੍ਰੰਤੂ ਉਹ ਗਿਆਨਵਾਨ ਵਿਦਵਾਨ ਸਨ । ਗਿਆਨ ਦਾ ਸਮੁੰਦਰ ਸਨ , ਉਨ੍ਹਾਂ ਕੋਲ ਗਿਆਨ ਦਾ ਅਥਾਹ ਭੰਡਾਰ ਸੀ । ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਦੇ ਸਿਰਮੌਰ ਤੇ ਨਾਮਵਰ ਵਿਦਵਾਨ ਕਿਹਾ ਜਾਂਦਾ ਹੈ , ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਧਰਮ , ਸਾਹਿਤ , ਖੋਜ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਮਰਪਤ ਕਰ ਦਿੱਤੀ ਸੀ । ਉਹ ਬਹੁ - ਪੱਖੀ , ਬਹੁ - ਮੰਤਵੀ ਅਤੇ ਬਹੁ - ਦਿਸ਼ਾਵੀ ਸਾਹਿਤ ...