ਪੰਜਾਬੀ ਪੱਤਰਕਾਰੀ ਦੇ ਪਿਤਾਮਾ : ਗਿਆਨੀ ਗੁਰਦਿਤ ਸਿੰਘ
ਗਿਆਨ ਅਤੇ ਸੂਚਨਾ
ਤੇ ਸਿਆਣਪ ਅਤੇ ਵਿਦਵਤਾ
ਵਿੱਚ ਜ਼ਮੀਨ ਅਸਮਾਨ ਦਾ
ਅੰਤਰ ਹੁੰਦਾ ਹੈ।
ਅੱਜ ਕਲ੍ਹ ਦੇ ਸੂਚਨਾ
ਯੁਗ ਵਿੱਚ ਸੂਚਨਾ ਨੂੰ
ਹੀ ਜ਼ਿਆਦਾ ਮਹੱਤਤਾ ਦਿੱਤੀ
ਜਾਂਦੀ ਹੈ, ਅਰਥਾਤ ਸੂਚਨਾ
ਨੂੰ ਗਿਆਨ ਸਮਝ ਲਿਆ
ਜਾਂਦਾ ਹੈ। ਆਮ
ਲੋਕ ਵਧੇਰੇ ਸੂਚਨਾ ਵਾਲੇ
ਵਿਅਕਤੀ ਨੂੰ ਹੀ ਸੂਝਵਾਨ
ਸਮਝਦੇ ਹਨ, ਜਦੋਂ ਕਿ
ਗਿਆਨਵਾਨ ਤੇ ਵਿਦਵਤਾ ਵਾਲਾ
ਵਿਅਕਤੀ ਹੀ ਮਹਾਨ ਹੁੰਦਾ
ਹੈ। ਸੂਚਨਾ
ਸਿਰਫ ਪੇਤਲੀ ਜਿਹੀ ਜਾਣਕਾਰੀ
ਹੁੰਦੀ ਹੈ, ਗਿਆਨ ਤੇ
ਵਿਦਵਤਾ ਹਰ ਗੱਲ ਦੀ
ਤਹਿ ਤੱਕ ਤੱਥਾਂ ਤੇ
ਸਬੂਤਾਂ ਸਮੇਤ ਠੋਸ ਵਿਗਿਆਨਕ
ਆਧਾਰ ਵਾਲੀ ਹੁੰਦੀ ਹੈ,
ਜਿਸ ‘ਤੇ ਵਿਸ਼ਵਾਸ਼ ਕੀਤਾ
ਜਾ ਸਕਦਾ ਹੈ।
ਗਿਆਨੀ ਗੁਰਦਿੱਤ ਸਿੰਘ ਭਾਵੇਂ
ਸਿਰਫ਼ ਗਿਆਨੀ ਪਾਸ ਘੱਟ
ਪੜ੍ਹੇ ਲਿਖੇ ਸਨ, ਪ੍ਰੰਤੂ
ਉਹ ਗਿਆਨਵਾਨ ਵਿਦਵਾਨ ਸਨ। ਗਿਆਨ
ਦਾ ਸਮੁੰਦਰ ਸਨ, ਉਨ੍ਹਾਂ
ਕੋਲ ਗਿਆਨ ਦਾ ਅਥਾਹ
ਭੰਡਾਰ ਸੀ। ਇਸ
ਕਰਕੇ ਉਨ੍ਹਾਂ ਨੂੰ ਪੰਜਾਬੀ
ਦੇ ਸਿਰਮੌਰ ਤੇ ਨਾਮਵਰ
ਵਿਦਵਾਨ ਕਿਹਾ ਜਾਂਦਾ ਹੈ,
ਜਿਨ੍ਹਾਂ ਨੇ ਆਪਣੀ ਸਾਰੀ
ਉਮਰ ਸਿੱਖ ਧਰਮ, ਸਾਹਿਤ,
ਖੋਜ ਤੇ ਪੰਜਾਬੀ ਮਾਂ
ਬੋਲੀ ਦੀ ਸੇਵਾ ਲਈ
ਸਮਰਪਤ ਕਰ ਦਿੱਤੀ ਸੀ। ਉਹ
ਬਹੁ-ਪੱਖੀ, ਬਹੁ-ਮੰਤਵੀ
ਅਤੇ ਬਹੁ-ਦਿਸ਼ਾਵੀ ਸਾਹਿਤ
ਦੀ ਰਚਨਾ ਕਰਦੇ ਸਨ। ਉਨ੍ਹਾਂ
ਦੀ ਵਿਦਵਤਾ ਦੀ ਛਾਪ
ਸਿੱਖ ਵਿਚਾਰਧਾਰਾ ਦੀ ਪ੍ਰਮਾਣੀਕ ਵਿਆਖਿਆ
ਅਤੇ ਸੰਕਲਨ ਤੋਂ ਸਪੱਸ਼ਟ
ਹੁੰਦੀ ਹੈ। ਉਨ੍ਹਾਂ
ਨੇ ਸਿੱਖ ਵਿਚਾਰਧਾਰਾ ਦੀਆਂ
ਬਾਰੀਕੀਆਂ ਨੂੰ ਬੜੀ ਨੀਝ
ਨਾਲ ਵਾਚਿਆ ਅਤੇ ਉਨ੍ਹਾਂ
ਦੀ ਦ੍ਰਿਸ਼ਟਾਂਤਿਕ ਖੋਜ ਕਰਕੇ ਸਿੱਖ
ਜਗਤ ਦੀ ਝੋਲੀ ਪਾਈ। ਉਨ੍ਹਾਂ
ਨੂੰ ਸਿੱਖ ਧਰਮ ਦਾ
ਖੋਜੀ ਵਿਦਵਾਨ ਕਿਹਾ ਜਾਂਦਾ
ਸੀ। ਗਿਆਨੀ
ਗੁਰਦਿਤ ਸਿੰਘ ਨੇ ਆਪਣਾ
ਕੈਰੀਅਰ ਮਹਿਜ 24 ਸਾਲ ਦੀ
ਉਮਰ ਵਿੱਚ ਪੱਤਰਕਾਰੀ ਵਿੱਚ
ਸ਼ੁਰੂ ਕੀਤਾ ਸੀ।
ਉਹ ਉਚ ਕੋਟੀ ਦੇ
ਨਿੱਡਰ ਪੱਤਰਕਾਰ ਤੇ ਸੰਪਾਦਕ
ਸਨ।
ਗਿਆਨੀ ਗੁਰਦਿਤ ਸਿੰਘ
ਦੀ ਪੱਤਰਕਾਰੀ ਪ੍ਰਤੀ ਆਪਣੀ ਲਗਨ
ਸਦਕਾ 1947 ਵਿੱਚ ਪਟਿਆਲਾ ਤੋਂ
ਰੋਜ਼ਾਨਾ ਪੰਜਾਬੀ ਅਖ਼ਬਾਰ ‘ਪ੍ਰਕਾਸ਼’
ਸ਼ੁਰੂ ਕੀਤਾ। ਉਹ
ਖੁਦ ਇਸ ਅਖ਼ਬਾਰ ਦੇ
ਮਾਲਕ ਤੇ ਮੁੱਖ ਸੰਪਾਦਕ
ਸੀ। ਇਸ
ਰੋਜ਼ਾਨਾ ਅਖ਼ਬਾਰ ਵਿੱਚ ਉਸ
ਸਮੇਂ ਦੇ ਪ੍ਰਮੁੱਖ ਲਿਖਾਰੀ,
ਜਿਵੇਂ ਕਿ ਪ੍ਰੋ.ਤੇਜਾ
ਸਿੰਘ, ਡਾ.ਪ੍ਰੀਤਮ ਸਿੰਘ
ਅਤੇ ਡਾ.ਗੰਡਾ ਸਿੰਘ
ਲੇਖ ਲਿਖਦੇ ਸਨ।
ਵੱਖ-ਵੱਖ ਸਮਿਆਂ ‘ਤੇ
ਸੂਬਾ ਸਿੰਘ, ਅਵਤਾਰ ਸਿੰਘ
ਗ਼ੈਰਤ ਅਤੇ ਹਰਦੀਪ
ਸਿੰਘ ਸਾਹਨੀ ਵਰਗੇ ਲਿਖਾਰੀਆਂ
ਨੇ ਵੀ ‘ਪ੍ਰਕਾਸ਼’ ਵਿਚ
ਕੰਮ ਕੀਤਾ। ਇਹ
ਅਖ਼ਬਾਰ 1961 ਤੱਕ ਰੋਜ਼ਾਨਾ ਅਤੇ
ਉਸਤੋਂ ਬਾਅਦ 1978 ਤੱਕ ਹਫ਼ਤਾਵਾਰੀ ਛਪਦਾ
ਰਿਹਾ। ਉਨ੍ਹਾਂ
ਦੀ ਪੁਸਤਕ ‘ਮੇਰਾ ਪਿੰਡ’
ਅੱਜ ਵੀ ਸ਼ਾਹਕਾਰ ਮੰਨੀ
ਜਾਂਦੀ ਹੈ। ਇਸ
ਪੁਸਤਕ ਵਿੱਚ ਪਿੰਡਾਂ ਦੀ
ਜ਼ਿੰਦਗੀ ਦਾ ਹਰ ਰੰਗ
ਵੇਖਣ ਨੂੰ ਮਿਲਦਾ ਹੈ। ਉਨ੍ਹਾਂ
ਪੰਜਾਬੀ ਰਵਾਇਤਾਂ, ਰਸਮੋ ਰਿਵਾਜ਼ ਅਤੇ
ਸਿੱਖ ਸਰੂਪ ਨੂੰ ਆਪਣੀਆਂ
ਲਿਖਤਾਂ ਦਾ ਅਟੁੱਟ ਅੰਗ
ਬਣਾਇਆ। ਪੰਜਾਬੀ
ਸਭਿਆਚਾਰ ਨਾਲ ਉਨ੍ਹਾਂ ਨੂੰ
ਅਥਾਹ ਪਿਆਰ ਸੀ, ਇਸ
ਕਰਕੇ ਉਹ ਹਮੇਸ਼ਾ ਪੰਜਾਬੀਅਤ
ਦੇ ਰੰਗ ਵਿੱਚ ਰੰਗੇ
ਰਹਿੰਦੇ ਸਨ। ਗਿਆਨੀ
ਗੁਰਦਿੱਤ ਸਿੰਘ ਪੰਜਾਬੀ ਸਭਿਆਚਾਰ,
ਸਭਿਅਤਾ ਅਤੇ ਪੇਂਡੂ ਰਹਿਣੀ-ਬਹਿਣੀ ਨੂੰ ਬਹੁਤ
ਹੀ ਸੁਚੱਜੇ ਢੰਗ ਨਾਲ
ਦ੍ਰਿਸ਼ਟਮਾਨ ਕਰਨ ਵਾਲੇ ਬੁੱਧੀਜੀਵੀ
ਤੇ ਵਿਦਵਾਨ ਲੇਖਕ ਸਨ। ‘ਮੇਰਾ
ਪਿੰਡ’ ਪੁਸਤਕ ਨੂੰ ਲੜੀਵਾਰ
ਉਹ ਆਪਣੇ ਰੋਜ਼ਾਨਾ ਪ੍ਰਕਾਸ਼
ਅਖ਼ਬਾਰ ਵਿੱਚ ਪ੍ਰਕਾਸ਼ਤ ਕਰਦੇ
ਰਹੇ ਸਨ, ਜਿਸ ਕਰਕੇ
ਉਨ੍ਹਾਂ ਦੀ ਪੱਤਰਕਾਰੀ ਦੀ
ਵੱਖਰੀ ਪਛਾਣ ਬਣ ਗਈ
ਸੀ।
ਇਹ ਅਖ਼ਬਾਰ ਪਟਿਆਲਾ ਤੋਂ
ਅੰਮ੍ਰਿਤਸਰ ਤਬਦੀਲ ਹੋ ਗਿਆ
ਸੀ ਅਤੇ ਫਿਰ 1967 ਵਿੱਚ
ਪਟਿਆਲਾ ਵਾਪਸ ਆ ਗਿਆ। ਉਸ
ਸਮੇਂ ਉਨ੍ਹਾਂ ਦਾ ਸਿਆਸੀ
ਵਿਅੰਗ ਕਾਲਮ ‘ਰਾਜਨੀਤਕ ਕੁੰਡਲੀਆਂ’
ਬਹੁਤ ਮਸ਼ਹੂਰ ਸੀ।
ਬਾਅਦ ਵਿੱਚ ਇਹ ਰਸਾਲਾ
ਅੰਮ੍ਰਿਤਸਰ ਵਿੱਚ 1973 ਤੋਂ 1978 ਤੱਕ ਛਪਦਾ ਰਿਹਾ। ਉਨ੍ਹਾਂ
ਨੇ ਇੱਕ ਸਾਹਿਤਕ ਰਸਾਲਾ
‘ਜੀਵਨ ਸੰਦੇਸ਼’ ਵੀ ਪ੍ਰਕਾਸ਼ਤ
ਕੀਤਾ। ਉਸ
ਦਾ ਭਾਵੇਂ ਖਾਸ ਵੇਰਵਾ
ਨਹੀਂ ਮਿਲਦਾ, ਪਰ ਮਈ
1951 ਦਾ ‘ਇਤਹਾਸਕ ਅੰਕ’ 216 ਸਫ਼ਿਆਂ
ਦਾ ਸੀ। ਪੱਤਰਕਾਰੀ
ਪ੍ਰਤੀ ਉਨ੍ਹਾਂ ਦਾ ਜਨੂੰਨ
ਬਰਕਰਾਰ ਰਿਹਾ। 1973 ਵਿੱਚ ਸਿੰਘ ਸਭਾ
ਸ਼ਤਾਬਦੀ ਕਮੇਟੀ ਦੇ ਜਨਰਲ
ਸਕੱਤਰ ਬਣਨ ਤੋਂ ਬਾਅਦ,
ਉਨ੍ਹਾਂ ਨੇ ‘ਸਿੰਘ ਸਭਾ
ਪੱਤ੍ਰਿਕਾ’ ਸ਼ੁਰੂ ਕੀਤੀ ਅਤੇ
2022 ਤੱਕ ਇਸਦੇ ਸੰਪਾਦਕ ਰਹੇ। ‘ਸਿੰਘ
ਸਭਾ ਪੱਤ੍ਰਿਕਾ’ ਆਪਣੇ ਵਿਸ਼ੇਸ਼ ਅੰਕਾਂ
ਲਈ ਜਾਣੀ ਜਾਂਦੀ ਸੀ,
ਜੋ ਮਹੱਤਵਪੂਰਨ ਮੁੱਦਿਆਂ ਨੂੰ ਉਭਾਰਦੇ
ਸਨ ਅਤੇ ਵਿਦਵਾਨਾ ਤੇ
ਧਾਰਮਿਕ ਖੋਜਕਾਰਾਂ ਦੋਵਾਂ ਨੂੰ ਇੱਕੋ
ਮੰਚ ਉਤੇ ਇਕੱਠੇ ਕਰਦੇ
ਸਨ। ਇਸ
ਰਸਾਲੇ ਰਾਹੀਂ ਉਨ੍ਹ੍ਹਾਂ ਸਿੱਖ
ਵਿਚਾਰਧਾਰਾ ਦੀ ਤਰਜਮਾਨੀ ਕੀਤੀ। ਇਸ
ਪਤ੍ਰਕਾ ਰਾਹੀਂ ਆਪ ਸਿੱਖੀ
ਵਿਚਾਰਧਾਰਾ ਤੇ ਪਹਿਰਾ ਦਿੰਦੇ
ਰਹੇ।
ਪੰਜਾਬੀ
ਯੂਨੀਵਰਸਿਟੀ ਦੀ ਸਥਾਪਨਾ ਵਿੱਚ
ਵੀ ਉਨ੍ਹਾਂ ਦਾ ਮਹੱਤਵਪੂਰਨ
ਰੋਲ ਰਿਹਾ ਹੈ।
ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ
ਤਖ਼ਤ ਸ੍ਰੀ ਦਮਦਮਾ ਸਾਹਿਬ
(ਤਲਵੰਡੀ ਸਾਬੋ) ਨੂੰ ਸਿੱਖਾਂ
ਦੇ ਪੰਜਵੇਂ ਤਖ਼ਤ ਵੱਜੋਂ
ਮਾਣਤਾ ਮਿਲੀ। ਉਨ੍ਹਾਂ
ਨੇ ਮਹਿਰੌਲੀ (ਦਿੱਲੀ) ਅਤੇ ਚੰਡੀਗੜ੍ਹ
ਵਿਖੇ ਦੋ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿਦਿੱਆ ਕੇਂਦਰ
ਸਥਾਪਤ ਕੀਤੇ।
ਗਿਆਨੀ ਗੁਰਦਿੱਤ ਸਿੰਘ
ਬਹੁ-ਪੱਖੀ ਤੇ ਬਹੁਰੰਗੀ
ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ
ਸਨ। ਉਹ
ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ,
ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ
ਦੇ ਵਾਰਤਕਕਾਰ ਸਨ। ਉਨ੍ਹਾਂ
ਨੇ ਇਨ੍ਹਾਂ ਪੰਜਾਂ ਖੇਤਰਾਂ
ਵਿੱਚ ਅਜਿਹਾ ਵਿਦਵਤਾ ਭਰਪੂਰ
ਬਿਹਤਰੀਨ ਕੰਮ ਕੀਤਾ, ਜਿਸ
ਕਰਕੇ ਉਨ੍ਹਾਂ ਦੀ ਇੱਕ
ਵੱਖਰੀ ਵਿਲੱਖਣ ਪਛਾਣ ਬਣ
ਗਈ। ਇਤਿਹਾਸ
ਵਿੱਚ ਗਿਆਨੀ ਜੀ ਦਾ
ਨਾਮ ਸੁਨਹਿਰੀ ਅੱਖਰਾਂ ਵਿੱਚ
ਲਿਖਿਆ ਜਾਵੇਗਾ ਕਿਉਂਕਿ ਉਹ
ਬਹੁ-ਪਰਤੀ ਵਿਦਵਤਾ ਦੇ
ਮੁਜੱਸਮਾ ਸਨ। ਗਿਆਨੀ
ਗੁਰਦਿੱਤ ਸਿੰਘ ਸਿੱਖ ਧਰਮ
ਦੇ ਖੋਜੀ ਵਿਦਵਾਨ ਸਨ,
ਜਿਨ੍ਹਾਂ ਆਪਣੀ ਸਾਰੀ ਉਮਰ
ਸਿੱਖ ਸੋਚ ‘ਤੇ ਪਹਿਰਾ
ਦਿੰਦਿਆਂ ਬਤੀਤ ਕੀਤੀ।
ਉਹ ਸਰਵਪੱਖੀ ਤੇ ਪ੍ਰਤਿਭਾਵਾਨ
ਗੁਰਮਤਿ ਦੇ ਧਾਰਨੀ ਅਤੇ
ਸਿੱਖ ਸੋਚ ਦੇ ਮੁੱਦਈ
ਸਨ। ਉਹ
ਸਿੱਖ ਧਰਮ ਦੇ ਪ੍ਰਤੀਬੱਧ
ਅਤੇ ਗੁਰਬਾਣੀ ਦੇ ਖੋਜੀ
ਵਿਆਖਿਆਕਾਰ ਸਨ।
ਪਾਠ ਬੋਧ ਸਮਾਗਮ
ਕਰਵਾਉਣ ਦਾ ਸਿਹਰਾ ਵੀ
ਗਿਅਨੀ ਜੀ ਨੂੰ ਜਾਂਦਾ
ਹੈ। ਉਨ੍ਹਾਂ
ਸਿੱਖ ਇਤਿਹਾਸ ਦੇ ਮੁੱਢਲੇ
ਸ੍ਰੋਤਾਂ ਨੂੰ ਵਿਦਵਾਨਾ ਤੱਕ
ਪਹੁੰਚਾਉਣ ਦਾ ਮਹੱਤਵਪੂਰਨ ਕੰਮ
ਕੀਤਾ ਹੈ। ਇਸ
ਮੰਤਵ ਲਈ ਉਨ੍ਹਾਂ ਦੇਸ਼
ਵਿਦੇਸ਼ ਵਿੱਚ ਹਜ਼ਾਰਾਂ ਹੱਥ
ਲਿਖਤਾਂ ਅਤੇ ਪੁਰਾਤਨ ਖਰੜਿਆਂ
ਦਾ ਅਧਿਐਨ ਕੀਤਾ।
ਉਹ ਹਮੇਸ਼ਾ ਤੱਥਾਂ ‘ਤੇ
ਅਧਾਰਤ ਲਿਖਦੇ ਸਨ।
ਉਨ੍ਹਾਂ ਨੇ ਇਕ ਸੰਸਥਾ
ਤੋਂ ਵੀ ਵੱਧ ਕੰਮ
ਕੀਤਾ। ਉਨ੍ਹਾਂ
ਦੀ ਸਾਰੀ ਖੋਜ ਸਿੱਕੇਬੰਦ
ਹੈ ਕਿਉਂਕਿ ਉਹ ਤੱਥਾਂ
‘ਤੇ ਅਧਾਰਤ ਖੋਜ ਕਰਕੇ
ਲਿਖਦੇ ਸਨ। ਸ੍ਰੀ
ਗੁਰੂ ਗ੍ਰੰਥ ਸਾਹਿਬ ਗਿਆਨੀ
ਜੀ ਦੇ ਜੀਵਨ ਦਾ
ਕੇਂਦਰੀ ਧੁਰਾ ਰਿਹਾ ਹੈ। ਉਹ
ਗਿਆਨ ਦੇ ਭੰਡਾਰ ਅਤੇ
ਸਿੱਖ ਧਰਮ ਦੇ ਪਹਿਰੇਦਾਰ
ਸਨ।
ਗਿਆਨੀ ਗੁਰਦਿੱਤ ਸਿੰਘ
ਨੇ ਆਪਣੀ 83 ਸਾਲ ਦੀ
ਉਮਰ ਤੋਂ ਵੀ ਵੱਧ
ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ
ਖੁਦ ਲਿਖੇ/ਸੰਪਾਦਤ ਕੀਤੇ। ਉਨ੍ਹਾਂ
ਨੂੰ ਗੁਰਮਤਿ ਸਾਹਿਤ ਅਤੇ
ਪੱਤਰਕਾਰੀ ਦਾ ਸੁਮੇਲ ਕਿਹਾ
ਜਾ ਸਕਦਾ ਹੈ।
ਗਿਆਨੀ ਗੁਰਦਿੱਤ ਸਿੰਘ ਨੇ
ਪ੍ਰਸਿੱਧ ਧਾਰਮਿਕ ਵਿਦਵਾਨਾ ਦੀਆਂ
ਜੀਵਨੀਆਂ ਵੀ ਲਿਖੀਆਂ ਹਨ। ਉਹ
ਆਪਣੀ ਧੁਨ ਦੇ ਪੱਕੇ,
ਸਿਰੜ੍ਹੀ ਅਤੇ ਦਰਵੇਸ਼ ਵਿਦਵਾਨ
ਸਨ। ਉਨ੍ਹਾਂ
ਦੇ ਵਿਅਕਤਿਤਵ ਵਿੱਚ ਲੋਕ ਵਿਰਸੇ
ਅਤੇ ਧਰਮ-ਚਿੰਤਨ ਦਾ
ਅਜਿਹਾ ਸੁਮੇਲ ਪੰਜਾਬੀ ਸਾਹਿਤ
ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ
ਹੋਇਆ ਹੈ। ‘ਇਤਿਹਾਸ
ਸ੍ਰੀ ਗੁਰੂ ਗ੍ਰੰਥ ਸਾਹਿਬ’
ਉਨ੍ਹਾਂ ਛੇ ਜਿਲਦਾਂ ਵਿੱਚ
ਸੰਪੂਰਨ ਕੀਤਾ। ਉਨ੍ਹਾਂ
ਨੇ ਲੋਕ ਸਾਹਿਤ ਦੀ
ਰਚਨਾ ਕੀਤੀ, ਲੋਕ ਸਾਹਿਤ
ਲੋਕਧਾਰਾ ਦਾ ਅਨਿਖੜ ਅੰਗ
ਹੁੰਦਾ ਹੈ।
ਭਾਵੇਂ ਚੋਣ ਸਿਆਸਤ
ਵਿੱਚ ਗਿਆਨੀ ਜੀ ਦੀਕੋਈ
ਨਿੱਜੀ ਦਿਲਚਸਪੀ ਨਹੀਂ ਸੀ,
ਫਿਰ ਵੀ ਉਹ 1956 ਤੋਂ
1962 ਤੱਕ ਪੰਜਾਬ ਵਿਧਾਨ ਪ੍ਰੀਸ਼ਦ
(Legislative 3ouncil) ਦੇ ਮੈਂਬਰ
ਰਹੇ। ਇੱਕ
ਖ਼ੁਸ਼ਗਵਾਰ ਸ਼ਖ਼ਸੀਅਤ ਅਤੇ ਵਿਆਪਕ
ਦੋਸਤੀ ਦੇ ਘੇਰੇ ਵਾਲੇ
ਇਨਸਾਨ ਹੋਣ ਕਾਰਨ, ਉਹ
ਗਿਆਨ ਸਿੰਘ ਰਾੜੇਵਾਲਾ, ਪ੍ਰਤਾਪ
ਸਿੰਘ ਕੈਰੋਂ, ਗਿਆਨੀ ਕਰਤਾਰ
ਸਿੰਘ, ਗੁਰਚਰਨ ਸਿੰਘ ਟੌਹੜਾ
ਅਤੇ ਗਿਆਨੀ ਜ਼ੈਲ ਸਿੰਘ
ਸਮੇਤ ਕਈ ਸਿਆਸੀ ਆਗੂਆਂ
ਦੇ ਨੇੜੇ ਸਨ।
Ê ਗਿਆਨੀ ਗੁਰਦਿਤ ਸਿੰਘ
ਦੀਆਂ ਪੰਜਾਬ, ਪੰਜਾਬੀ ਭਾਸ਼ਾ
ਅਤੇ ਸਿੱਖ ਧਰਮ ਪ੍ਰਤੀ
ਸੇਵਾਵਾਂ ਨੂੰ ਮੁੱਖ ਰੱਖਦਿਆਂ
ਉਨ੍ਹਾਂ ਨੂੰ ਕਈ ਮਾਨ
ਸਨਮਾਨ ਵੀ ਦਿਤੇ ਗਏ
ਹਨ। ਉਨ੍ਹਾਂ ਨੂੰ ਭਾਸ਼ਾ
ਵਿਭਾਗ, ਪੰਜਾਬ ਵਲੋਂ ‘ਪੰਜਾਬੀ
ਸਾਹਿਤ ਸ਼੍ਰੋਮਣੀ’ ਪੁਰਸਕਾਰ (2006) ਅਤੇ ਐਸ.ਜੀ.ਪੀ.ਸੀ.ਵੱਲੋਂ
‘ਗੁਰਮਤਿ ਅਚਾਰੀਆ’ ਨਾਲ ਸਨਮਾਨਿਤ
ਕੀਤਾ ਗਿਆ। ਇਸ
ਤੋਂ ਇਲਾਵਾ ਉਨ੍ਹਾਂ ਦੀਆਂ
ਦੋ ਕਿਤਾਬਾਂ ਨੂੰ ਯੂਨੈਸਕੋ
ਵੱਲੋਂ ਅਵਾਰਡ ਮਿਲਿਆ-‘ਤਿੱਥ
ਤਿਉਹਾਰ’ (1960), ‘ਮੇਰੇ ਪਿੰਡ ਦਾ
ਜੀਵਨ’ (1967), ਪੰਜਾਬੀ ਸਾਹਿਤ ਅਕਾਦਮੀ
ਵੱਲੋਂ ਕਰਤਾਰ ਸਿੰਘ ਧਾਲੀਵਾਲ
ਪਰਸਕਾਰ (2000), ਦੂਰਦਰਸ਼ਨ ਜਲੰਧਰ ਵੱਲੋਂ
‘ਪੰਜ ਪਾਣੀ’ ਪੁਰਸਕਾਰ (2005)।
ਚੀਫ਼ ਖਾਲਸਾ ਦੀਵਾਨ ਨੇ
ਆਪਣੇ 100 ਸਾਲਾ ਦੇ ਅਵਸਰ
ਉਤੇ ਗਿਆਨੀ ਜੀ ਨੂੰ
ਸਨਮਾਨਿਆਂ ਸੀ।
ਗਿਆਨੀ ਗੁਰਦਿਤ ਸਿੰਘ
ਦਾ ਜਨਮ 24 ਫਰਵਰੀ 1923 ਨੂੰ
ਜ਼ਿਲ੍ਹਾ ਸੰਗਰੂਰ ਦੇ ਪਿੰਡ
ਮਿੱਠੇਵਾਲ ਵਿਖੇ ਹੋਇਆ।
ਉਨ੍ਹਾਂ 1945 ਵਿੱਚ ਲਾਹੌਰ ਤੋਂ
‘ਗਿਆਨੀ’ ਪਾਸ ਕੀਤੀ। ਉਸ
ਦਾ ਵਿਆਹ ਬੀਬੀ ਇੰਦਰਜੀਤ
ਕੌਰ ਸੰਧੂ ਨਾਲ ਹੋਇਆ,
ਜੋ ਕਿ ਪੰਜਾਬੀ ਯੂਨੀਵਰਸਿਟੀ
ਪਟਿਆਲਾ ਦੇ ਉਪ-ਕੁਲਪਤੀ
ਅਤੇ ਬਾਅਦ ਵਿੱਚ ਸਟਾਫ਼
ਸਿਲੈਕਸ਼ਨ ਕਮਿਸ਼ਨ, ਦਿੱਲੀ ਦੇ
ਚੇਅਰਪਰਸਨ ਰਹੇ।
ਉਨ੍ਹਾਂ ਦੇ ਦੋ
ਲੜਕੇ ਹਨ, ਵੱਡਾ ਲੜਕਾ
ਰੁਪਿੰਦਰ ਸਿੰਘ ‘ਦਿ ਟ੍ਰਿਬਿਊਨ’
ਦੇ ਸੀਨੀਅਰ ਐਸੋਸੀਏਟ ਐਡੀਟਰ
ਵਜੋਂ ਸੇਵਾ ਮੁਕਤ ਹੋਏ
ਹਨ ਅਤੇ ਉਨ੍ਹਾਂ ਨੇ
ਅੰਗਰੇਜ਼ੀ ਵਿੱਚ ਨੌਂ ਕਿਤਾਬਾਂ
ਲਿਖੀਆਂ ਹਨ। ਛੋਟਾ
ਲੜਕਾ ਰਵਿੰਦਰ ਸਿੰਘ ਇੱਕ
ਬਿਜ਼ਨਸ ਮੈਨ ਹੈ।
ਇੱਕ ਸੁਲਝੇ ਹੋਏ ਸਿੱਖ
ਵਿਦਵਾਨ ਤੇ ਅਨੇਕਾਂ ਖੇਤਰਾਂ
ਵਿੱਚ ਅਮਿੱਟ ਪੈੜਾਂ ਪਾਉਣ
ਵਾਲੇ ਆਖ਼ਰ 17 ਜਨਵਰੀ 2007 ਨੂੰ
ਅਕਾਲ ਚਲਾਣਾ ਕਰ ਗਏ।
Comments
Post a Comment