ਤਾਮਿਲਨਾਡੂ ਦੇ ਲੋਕਾਂ ਨੇ ਜਾਤਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ
ਤਾਮਿਲਨਾਡੂ ਪ੍ਰਾਦੇਸ਼ ਵਿੱਚ ਅਪ੍ਰੈਲ 2026 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਥੋਂ ਦੇ ਵੋਟਰਾਂ ਨੇ ਜਾਤਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ , ਕਿਉਂਕਿ ਉਨ੍ਹਾਂ ਨੇ ਤਾਮਿਲਨਾਡੂ ਵਿੱਚ ਹਿੰਦੂਆਂ ਦੀ ਲਗਪਗ 88 ਪ੍ਰਤੀਸ਼ਤ ਜਨਸੰਖਿਆ ਹੋਣ ਦੇ ਬਾਵਜੂਦ ਅਦਾਕਾਰ ਤੋਂ ਸਿਆਸਤਦਾਨ ਬਣੇ ਕਿ੍ਰਸਚੀਅਨ ਸਮੁਦਾਏ ਦੇ ਵਿਅਕਤੀ/ਨੇਤਾ ਸੀ ਜੋਸਫ ਵਿਜੈ ਥਲਾਪਤੀ ਦੀ ਤਮਿਲਗਾ ਵੇਟਰੀ ਕੜਗਮ (ਟੀ ਵੀ ਕੇ) ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤਾ ਕੇ ਰਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ। ਉਹ ਕਲਾ ਤੋਂ ਰਾਜਨੀਤੀ ਵਿੱਚ ਆਏ ਹਨ। ਤਾਮਿਲਨਾਡੂ ਦੇ ਵੋਟਰ ਹਮੇਸ਼ ਕਲਾਕਾਰਾਂ ਅਰਥਾਤ ਸੈਲੀਵਰਿਟੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਰਜੀਹ ਦਿੰਦੇ ਆ ਰਹੇ ਹਨ। ਉਸੇ ਲੜੀ ਵਿੱਚ ਵੋਟਰਾਂ ਨੇ ਸੀ ਜੋਸਫ ਥਾਲਾਪਤੀ ਨੂੰ ਮੁੱਖ ਮੰਤਰੀ ਬਣਾਇਆ ਹੈ। ਤਾਮਿਲਨਾਡੂ ਦੇ ਪਰਜਾਤੰਤਰਿਕ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪਹਿਲੀ ਵਾਰ ਵਿਧਾਇਕ ਬਣਿਆਂ ਤੇ ਪਹਿਲਾ ਦਲਿਤ ਨੇਤਾ ਮੁੱਖ ਮੰਤਰੀ ਬਣਿਆਂ ਹੈ। 234 ਮੈਂਬਰੀ ਵਿਧਾਨ ਸਭਾ ਵਿੱਚੋਂ ਸੀ ਜੋਸਫ ਦੀ ਪਾਰਟੀ ਟੀ ਵੀ ਕੇ ਨੇ 108 ਸੀਟਾਂ ਜਿੱਤਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਟੀ ਵੀ ਕੇ ਨੂੰ ਬਹੁਮਤ ਮਿਲ ਗਿਆ ਹੈ। ਡੀ ਐਮ ਕੇ ਦੇ ਸਹਿਯੋਗੀਆਂ ਨੇ 73 ਸੀਟਾਂ ਅਤੇ ਏ ਆਈ ਏ ਡੀ ਐਮ ਕੇ ਨੇ 53 ਸੀਟਾਂ ਜਿਤੀਆਂ ਹਨ। ਸਹਿਯੋਗੀ ਪਾਰਟੀਆਂ ਵਿੱਚੋਂ ਕਾਂਗਰਸ ਨੇ 5 ਸੀਟਾਂ , ਪੀ ਐਮ ਕੇ ...