ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਦੀ ‘ਪੋਥੀ ਬਿਬੇਕ ਬੋਧ’ ਅੰਤਰ ਮਨ ਦੀ ਆਵਾਜ਼

 

   ਸੁਖਵਿੰਦਰ ਸਿੰਘ ਨੇ ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਦੀ ਅਧਿਆਤਮਕਪੋਥੀ ਬਿਬੇਕ ਬੋਧਦੀ ਸੰਪਾਦਨਾ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਲੋਕਾਈ ਦੇ ਸਨਮੁਖ ਲਿਆਕੇ ਬਿਹਤਰੀਨ ਉਦਮ ਕੀਤਾ ਹੈ ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਗਿਆਨਵਾਨ ਮਹਾਂ ਪੁਰਸ਼ ਸਨ, ਜਿਨ੍ਹਾਂ ਨੇ ਆਪਣੇ ਡੇਰੇ ਦੇ ਪੈਰੋਕਾਰਾਂ ਨੂੰ ਆਪਣੀ ਰਚਨਾ ਨਾਲ ਪਾਠਕਾਂ ਦੀ ਸੋਚ ਵਿੱਚ ਤਬਦੀਲੀ ਲਿਆਉਣ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚੋਂ ਉਦਾਹਰਨਾ ਦੇ ਕੇ ਆਪਣੀ ਬਾਣੀ ਸਾਰਥਿਕਤਾ ਸਿੱਧ ਕੀਤੀ ਹੈ ਉਨ੍ਹਾਂ ਦੀਪੋਥੀ ਬਿਬੇਕ ਬੋਧਇਸ ਗੱਲ ਦਾ ਪ੍ਰਮਾਣ ਹੈ, ਜਿਸ ਰਾਹੀਂ ਉਨ੍ਹਾਂ ਦੇ ਗਿਆਨ ਆਸ਼ਰਮ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਉਨ੍ਹਾਂ ਨੇ ਆਪਣਾ ਇਹ ਆਸ਼ਰਮ ਦਸੂਹਾ ਨੇੜੇ ਪਿੰਡ ਓਡਰਾ ਸਥਾਪਤ ਕੀਤਾ ਸੀ, ਜਿਥੇ ਗੁਰੂਕੁਲ ਪਰੰਪਰਾ ਅਨੁਸਾਰ ਉਹ ਇਹ ਗਿਆਨ ਆਪਣੇ ਵਿਦਿਆਰਥੀਆਂ ਨੂੰ ਵੰਡਦੇ ਸਨ ਸੰਤ ਬੰਨਾ ਰਾਮ ਬਾਬਾ ਸ੍ਰੀ ਚੰਦ ਦੇ ਉਦਾਸੀ ਪੰਥ ਨਾਲ ਸੰਬੰਧਤ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੇਣ ਦੀ ਸੇਵਾ ਤੇ ਉਨ੍ਹਾਂ ਨਾਲ ਜੁੜੀਆਂ ਸਾਧੂ ਸੰਪ੍ਰਦਾਵਾਂ ਨਾਲ ਸੰਬੰਧਤ ਗਿਆਨ ਦੀ ਜਾਣਕਾਰੀ ਦਿੰਦੇ ਸੀ  ਇਸ ਸੰਪ੍ਰਦਾ ਵਿੱਚ ਰਹਿੰਦੇ ਹੋਏ ਸੰਤ ਬੰਨਾ ਰਾਮ ਜੀ ਨੇ ਇਸ ਪੋਥੀ ਨੂੰ ਗੁਰਮੁਖੀ ਵਿੱਚ ਲਿਖਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਤ ਹਨ ਇਸ ਪੋਥੀ ਵਿੱਚ ਗੁਰਬਾਣੀ ਦੇ ਪ੍ਰਮਾਣਾ ਨੂੰ ਪ੍ਰਯੋਗ ਵਿੱਚ ਲਿਆਂਦਾ ਗਿਆ ਹੈ ਇਸ ਤੋਂ ਪਹਿਲਾਂ ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਦਾ ਗਿਆਨ ਮੌਖਿਕ ਰੂਪ ਵਿੱਚ ਹੀ ਲੋਕਾਂ ਤੱਕ ਪਹੁੰਚਿਆ ਸੀ, ਪ੍ਰੰਤੂ ਪੁਸਤਕ ਰੂਪ ਵਿੱਚ ਸੁਖਵਿੰਦਰ ਸਿੰਘ ਦੀ ਬਦੌਲਤ ਪਹੁੰਚਿਆ ਹੈ ਇਹ ਪੋਥੀ ਹੁਣ ਪੁਸਤਕ ਰੂਪ ਵਿੱਚ ਆਉਣ ਤੋਂ ਬਾਅਦ ਖੋਜ ਦਾ ਵਿਸ਼ਾ ਬਣੇਗੀ ਆਸ਼ਰਮ ਦੇ ਸੰਸਥਾਪਕ ਬ੍ਰਹਮਗਿਆਨੀ ਬੰਨਾ ਰਾਮ ਜੀ ਦਾ ਪਰਿਵਾਰ ਵੀ ਵਧਾਈ ਦਾ ਪਾਤਰ ਹੈ, ਜਿਸਨੇ ਉਨ੍ਹਾਂ ਦੀ ਵਿਦਵਤਾ ਨੂੰ ਲੋਕਾਈ ਦੇ ਸਾਹਮਣੇ ਲਿਆਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਨੇ ਇਸ ਪੋਥੀ ਰਾਹੀਂ ਮਾਨਵਤਾ ਨੂੰ ਆਪਣੇ ਅੰਤਰ ਮਨ ਦੀ ਆਵਾਜ਼ ਨੂੰ ਸੁਣਨ ਅਤੇ ਪਛਾਨਣ ਦੀ ਤਾਕੀਦ ਕੀਤੀ ਹੈ ਇਹ ਪੋਥੀ ਬੌਧਿਕ ਤੰਤਰ ਦਾ ਗਿਆਨ ਕਰਵਾਉਣ ਵਾਲੀ ਹੈ ਇਹ ਪੁਸਤਕ ਲੋਕਾਈ ਨਾਲ ਇਕਸੁਰਤਾ ਕਰਦੀ ਹੋਈ ਸੰਯੁਕਤ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਮਨੁੱਖ ਦੇ ਮਨ ਵਿੱਚ ਭਿੰਨਤਾ ਹੋਣ ਦੇ ਬਾਵਜੂਦ ਅੰਦਰੂਨੀ ਵਿਭਿੰਨਤਾ ਬਰਕਰਾਰ ਰਹਿੰਦੀ ਹੈ ਬਿਬੇਕ ਬੋਧ ਨੂੰ ਸਾਡੇ ਸਮਕਾਲ ਨਾਲ ਜੋੜਨ ਲਈ ਉਤਰਬਸਤੀਵਾਦੀ ਵਿਧੀ ਹੀ ਉਚਿਤ ਹੈ ਉਨ੍ਹਾਂ ਨੇ ਗੁਰਬਾਣੀ ਵਿੱਚੋਂ ਉਦਾਹਰਨਾ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਦਾ ਅੰਤਰ ਮਨ ਹਰੇਕ ਇਨਸਾਨ ਨੂੰ ਬਰਾਬਰਤਾ ਨਾਲ ਵੇਖਦਾ ਹੈ, ਭਾਵੇਂ ਆਮ ਤੌਰਤੇ ਮਨੁੱਖ ਦਵੰਧ ਵਿੱਚ ਗ੍ਰਸਿਆ ਰਹਿੰਦਾ ਹੈ ਇਨਸਾਨ ਦੇ ਮਨ ਵਿੱਚ ਜੋ ਪ੍ਰਸ਼ਨ ਪੈਦਾ ਹੁੰਦੇ ਹਨ, ਇਸ ਪੋਥੀ ਰਾਹੀਂ ਉਨ੍ਹਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ  ਪ੍ਰਸ਼ਨਾ ਦੇ ਜਵਾਬ ਦੇਣ ਸਮੇਂ ਉਹ ਆਦਿ ਗ੍ਰੰਥ ਦੀ ਬਾਣੀ ਨੂੰ ਵੀ ਕੋਟ ਕਰਦੇ ਹਨ ਇਹ ਪੁਸਤਕ ਭਾਰਤੀ ਅਧਿਆਤਮ ਅਤੇ ਦਰਸ਼ਨ ਦੀਆਂ ਪੇਚੀਦਗੀਆਂ ਨਾਲ ਸੰਬੰਧਤ ਸੰਕਲਪਾਂ ਅਤੇ ਧਾਰਨਾਵਾਂ ਨੂੰ 111 ਪ੍ਰਸ਼ਨਾ ਰਾਹੀਂ ਸੂਤ੍ਰਿਕ ਰੂਪ ਵਿੱਚ ਵਿਦਿਆਰਥੀਆਂ/ਪਾਠਕਾਂ ਸਨਮੁੱਖ ਰੱਖਦੀ ਹੈ ਇਸ ਵਿੱਚ ਸਾਰੀ ਦਾਰਸ਼ਨਿਕ ਵਿਚਾਰ ਚਰਚਾ ਜਗਿਆਸਾਮਈ ਪ੍ਰਸ਼ਨੋਤਰੀ ਰੂਪ ਧਾਰ ਲੈਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਪ੍ਰਸ਼ਨੋਤਰੀ ਦਾ ਰੂਪ ਸਿੱਧ ਗੋਸਿਟ ਹੈ ਸਿੱਧ ਅਨੁਭਵ ਦੀਆਂ ਗਹਿਨ ਪੇਚੀਦਗੀਆਂ ਦੇ ਗੁਰਮਤਿ ਨਾਲ ਹੋਏ ਸੰਵਾਦ ਦਾ ਰਹੱਸ ਸਮਝਣ ਲਈ ਇਸਪੋਥੀ ਬਿਬੇਕ ਬੋਧਦੀ ਬਾਣੀ ਨੂੰ ਸਮਝਣਾ ਜ਼ਰੂਰੀ ਹੈ ਇਸ ਰਚਨਾ ਵਿੱਚ ਵੀ ਕਈ ਥਾਵਾਂਤੇ ਪੂਰਬ ਪੱਖ, ਉਤਰ ਪੱਖ ਅਤੇ ਸਿਧਾਂਤ ਦਾ ਵਰਣਨ ਹੋਇਆ ਹੈ ਇਹ ਵਿਚਾਰ ਚਰਚਾ ਹੀ ਅਧਿਆਤਮਵਾਦ ਦਾ ਮੂਲ ਆਧਾਰ ਹੁੰਦੀ ਹੈ  ਅਧਿਆਤਮਵਾਦ ਆਤਮਿਕ ਪੱਖੋਂ ਉਚੀਆਂ ਮੰਜ਼ਲਾਂ ਦੇ ਪਾਂਧੀਆਂ ਦਾ ਵਿਸ਼ਾ ਹੈ ਅਜਿਹਾ ਕੇਵਲ ਆਹਮੋ ਸਾਹਮਣੇ ਬੈਠਕੇ ਹੀ ਹੋ ਸਕਦਾ ਹੈ ਜਿਹੜੇ ਜਗਿਆਸੂ ਆਸ਼ਰਮ ਵਾਸੀ ਨਹੀਂ ਸਨ ਬਣ ਸਕਦੇ, ਉਨ੍ਹਾਂ ਦੀ ਸੁਵਿਧਾ ਲਈ ਅਜਿਹੀ ਲਿਖਤੀ ਪ੍ਰਸ਼ਨੋਤਰੀ ਲਿਖਤੀ ਬਹੁਤ ਜ਼ਰੂਰੀ ਸੀ ਇਹ ਪੋਥੀ ਉਨ੍ਹਾਂ ਦੀ ਲੋੜ ਪੂਰੀ ਕਰਦੀ ਹੈ  ਇਸ ਪੋਥੀ ਦਾ ਮਕਸਦ ਪਾਠਕ ਦਾ ਅਧਿਆਤਮਿਕ ਗਿਆਨ ਵਧਾਉਣਾ ਵੀ ਹੈ ਤਾਂ ਜੋ ਉਹ ਆਪਣੀ ਬੁੱਧੀ ਦਾ ਸਦਉਪਯੋਗ ਕਰ ਸਕਣ

    ਸੰਤ ਬੰਨਾ ਰਬਾਮ ਜੀ ਨੇ ਇਹ ਵੀ ਸਾਬਤ ਕੀਤਾ ਹੈ ਕਿ ਭਾਵੇਂ ਧਰਮ ਇੱਕ ਨਿੱਜੀ ਮਸਲਾ ਹੈ, ਪ੍ਰੰਤੂ ਇਸਦਾ ਗਿਆਨ ਮਨੁੱਖਤਾ ਨੂੰ ਸਿਰਫ ਭਾਵਨਾਤਮਿਕ ਢੰਗ ਨਾਲ ਹੀ ਜੋੜਦਾ ਨਹੀਂ, ਸਗੋਂ ਗਿਆਨ ਵਿਗਿਆਨ ਦੇ ਨਜ਼ਰੀਏ ਰਾਹੀਂ ਵੀ ਸਾਰਥਿਕ ਬਣਦਾ ਹੈ ਭਾਰਤੀ ਜੀਵਨ ਦਰਸ਼ਨ ਵਿੱਚ ਮਨ ਅਤੇ ਬੁੱਧੀ ਦੇ ਸਗਲ ਪਸਾਰਾਂ ਨੂੰ ਇਕਸੁਰ ਕਰਦੀ ਹੈਪੋਥੀ ਵਿਵੇਕ ਬੋਧਭਾਰਤ ਦੀਆਂ ਸਥਾਨਕ ਗਿਆਨ/ਧਰਮ ਪਰੰਪਰਾਵਾਂ ਦੇ ਪ੍ਰਵਰਗਾਂ ਅਤੇ ਪ੍ਰਣਾਲੀਆਂ ਨਾਲ ਅੰਸ਼ਿਕ ਜਾਣਕਾਰੀ ਕਰਵਾਉਂਦੀ ਹੈ ਬਿਬੇਕ ਬੋਧਆਧੁਨਿਕਸਮੇਂ ਵਿੱਚ ਪ੍ਰੰਪਰਾ ਦੀ ਕੀਮਤ ਦਰਸਾਉਣ ਵਾਲਾ ਪਾਠ ਹੈ ਪੋਥੀ ਦਾ ਵਿਸ਼ਾ, ਪੇਸ਼ਕਾਰੀ, ਰੂਪ ਅਤੇ ਵਿਧੀ ਵਿਧਾਨ ਤੋਂ ਪਤਾ ਲੱਗਦਾ ਹੈ ਕਿ ਇਹ ਪੋਥੀ ਗੁਰੂਕੁਲ ਪ੍ਰਣਾਲੀ ਦੀ ਵਿਦਿਆਰਥੀਆਂ ਦੀਆਂ ਪਾਠਕ੍ਰਮ ਲੋੜਾਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਅੰਕਿਤ ਕੀਤੀ ਗਈ ਹੈ ਪੋਥੀ ਸੂਤ੍ਰਿਕ ਰੂਪ ਵਿੱਚ ਲਿਖਿਆ ਜਾਣਾ ਸੰਕੇਤ ਕਰਦਾ ਹੈ ਕਿ ਸੰਤ ਬੰਨਾ ਰਾਮ ਜੀ ਹਰੇਕ ਸੂਤਰ/ਮੰਤਰ/ਵਾਕ ਦੇ ਉਚਾਰਣ ਤੋਂ ਬਾਅਦ ਇਸਦੀ ਵਿਸਤਾਰ ਪੂਰਬਕ ਵਿਆਖਿਆ ਖ਼ੁਦ ਕਰਿਆ ਕਰਦੇ ਹੋਣਗੇ ਨਿਸਚੇ ਹੀ ਇਹ ਵਿਆਖਿਆ ਸ਼ਤਾਸਤਰੀ ਦ੍ਰਿਸ਼ਟੀ ਤੋਂ ਆਲੋਚਨਾ ਦੇ ਨਾਲ-ਨਾਲ ਧਰਮ ਅਧਿਐਨ ਦੇ ਖੋਜ ਖੇਤਰ ਵਿੱਚ ਇਹ ਇੱਕ ਉਸਾਰੂ ਵਾਧਾ ਹੈ ਇਸ ਪੋਥੀ ਵਿੱਚ ਗੁਰਬਾਣੀ, ਸੂਫ਼ੀ ਅਤੇ ਹੋਰ ਸੰਪ੍ਰਦਾਵਾਂ ਦੀਆਂ ਪੋਥੀਆਂ ਦੇ ਹਵਾਲਿਆਂ ਨੂੰ ਵੀ ਵਰਤਿਆ ਗਿਆ ਹੈ ਇਹ ਪੋਥੀ ਗਿਆਨ ਜਾਂ ਸਾਹਿਤ ਪਰੰਪਰਾ ਦੀ ਪ੍ਰਤੀਨਿਧਤਾ ਕਰਦੀ ਹੋਈ ਪੰਜਾਬ ਦੀਆਂ ਗਿਆਨ ਪਰੰਪਰਾਵਾਂ ਦੇ ਪਾਰਦਰਸ਼ੀ ਸਰੂਪ ਦਾ ਪ੍ਰਗਟਾਵਾ ਕਰਦੀ ਹੈਬਿਬੇਕ ਬੋਧ ਜੀਵੰਤ ਪਰੰਪਰਾ ਦਾ ਸੋਚ-ਵਿਚਾਰ ਨਾਲ ਭਰਪੂਰ ਕਾਰਜ ਹੈ, ਜੋ ਸਿਰਫ ਅੰਦਰੂਨਂੀ ਅਰਥ ਨੂੰ ਹੀ ਨਹੀਂ, ਸਗੋਂ ਉਸ ਰੂਪ ਨੂੰ ਵੀ ਮੁੜ ੋਥਾਪਤ ਕਰਦਾ ਹੈ, ਜਿਸ ਰਾਹੀਂ ਇਹ ਕਦੇ ਬੋਲਦਾ ਸੀਪੰਜਾਬੀ ਗਿਆਨ ਪਰੰਪਰਾ ਦੇ ਪ੍ਰਵਾਹ ਦੀ ਨਿਰੰਤਰਤਾ ਬਣਾਈ ਰੱਖਣ ਹਿਤ ਗਿਆਨ ਦੇ ਇੱਕ ਜੀਵਤ ਸੋਮੇਂ ਨੂੰ ਉਜਾਗਰ ਕੀਤਾ ਹੈ, ਅਜਿਹਾ ਗਿਆਨ ਜੋ ਸਿਰਫ਼ ਵਿਚਾਰ ਨਹੀਂ, ਸਗੋਂ ਅਨੁਭਵੀ ਜੀਵਨ ਅਮਲ ਅਤੇ ਸਾਂਝੀ ਜੀਵਨ-ਧਾਰਾ ਵਿੱਚ ਗੁੜ੍ਹਿਆ ਹੋਇਆ ਹੈ ਇਹ ਪੋਥੀ ਚੇਤਨਾ ਦੇ ਪੁੰਗਰਨ ਦਾ ਧਰਾਤਲ ਤਿਆਰ ਕਰਨ ਦੇ ਉਦੇਸ਼ ਨਾਲ ਲਿਖੀ ਗਈ ਲੱਗਦੀ ਹੈ ਪੋਥੀ ਦੇ ਸੰਪਾਦਕ ਸੁਖਵਿੰਦਰ ਸਿੰਘ ਨੇ ਮੂਲ ਪਾਠ ਨੂੰ ਪਦ-ਛੇਦ ਰੂਪ ਵਿੱਚ ਹੂ--ਹੂ ਰੱਖਿਆ ਹੈ ਅਤੇ ਵਿਦਿਆਰਥੀਆਂ/ਪਾਠਕਾਂ/ਖੋਜੀਆਂ ਦੀ ਸਹੂਲਤ ਲਈ ਮੂਲ ਪਾਠ ਵਿੱਚ ਆਏ ਔਖੇ ਸ਼ਬਦਾਂ, ਸੰਕਲਪਾਂ ਅਤੇ ਦ੍ਰਿਸ਼ਟਾਂਤਾਂ ਦੀ ਵਿਆਖਿਆ/ਅਰਥ ਫੁੱਟ ਨੋਟ ਜਾਂ ਟਿਪਣੀ ਰੂਪ ਦਰਜ ਕਰ ਦਿੱਤੇ ਹਨ ਕੁਝ ਥਾਵਾਂਤੇ ਭਾਸ਼ਾ ਵਧੇਰੇ ਕਠਨ ਜਾਂ ਅਸ਼ਪਸ਼ਟ ਮਹਿਸੂਸ ਹੋ ਸਕਦੀ ਹੈ, ਫਿਰ ਵੀ ਪਾਠ ਨੂੰ ਸਮਝਣਯੋਗ ਬਣਾਇਆ ਗਿਆ ਹੈ ਇਸ ਰਚਨਾ ਦੇ ਦਾਰਸ਼ਨਿਕ ਵਿਸ਼ੇ ਅਤੇ ਸੂਤ੍ਰਿਕ ਸ਼ੈਲੀ ਕਾਰਨ ਪਾਠਕ ਲਈ ਇਸਨੂੰ ਸਮਝਣਾ ਕਠਨ ਕਾਰਜ ਸੀ ਇਸ ਪੋਥੀ ਦੇ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੁਖਵਿੰਦਰ ਸਿੰਘ ਨੇ ਸਰਲ ਭਾਸ਼ਾ ਵਿੱਚ ਲਿਖਕੇ ਚੰਗਾ ਉਦਮ ਕੀਤਾ ਹੈ ਇਹ ਪੋਥੀ ਅਮੀਰ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਸਲਾਹੁਣਯੋਗ ਹੈ

   158 ਪੰਨਿਆਂ ਅਤੇ 500 ਰੁਪਏ ਕੀਮਤ ਵਾਲੀ ਇਹਪੋਥੀ ਬਿਬੇਕ ਬੋਧਯੂਨੀਸਟਾਰ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                            

 ਮੋਬਾਈਲ-94178 13072

  ujagarsingh48@yahoo.com

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ