ਮਨਜੀਤ ਕੌਰ ਅੰਬਾਲਵੀ ਦਾ ‘ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ’ ਬਾਲ ਮਨਾ ਦੀ ਤਰਜ਼ਮਾਨੀ


 

   ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਨ ਵਾਲੀ ਲੇਖਕਾ ਹੈ ਅਧਿਆਪਕਾ ਹੋਣ ਦੇ ਨਾਤੇ ਉਹ ਬਾਲ ਮਨਾਂ ਦੀ ਮਾਨਸਿਕਤਾ ਨੂੰ ਬਹੁਤ ਹੀ ਤੀਖਣ ਬੁੱਧੀ ਨਾਲ ਸਮਝਦੀ ਹੈ ਇਸ ਲਈ ਉਸ ਦੀਆਂ ਸਾਰੀਆਂਗੁਆਚੇ ਰੰਗ’, ‘ਬਹਾਰਾਂ ਨੂੰ ਆਵਾਜ਼’, ‘ਚਾਨਣ ਦੇ ਫੁੱਲ’, ‘ਮਾਂ ਦੀਆਂ ਮਿੱਠੀਆਂ ਲੋਰੀਆਂ’, ‘ਰੀਮੋਟ ਵਾਲਾ ਜਹਾਜ’, ‘ਕੁੱਲ ਦੀ ਬੋਲੀ’, ‘ਅਜਿਹਾ ਹੋਵੇ ਗੁਆਂਢੀ’, ‘ਆਟੇ ਦੀ ਚਿੜੀ’, ‘ਮੈਨੂੰ ਚੰਦ ਚਾਹੀਦੈ’, ‘ਨੂਰ ਅਗੰਮੀ’, ‘ ਜਾ ਚਿੜੀਏਅਤੇਮਿੱਟੀ ਬੋਲ ਪਈ’ 12 ਪੁਸਤਕਾਂ ਬਾਲ ਮਨਾ ਦੀ ਮਨੋਸਥਿਤੀ ਅਨੁਸਾਰ ਲਿਖੀਆਂ ਹੋਈਆਂ ਹਨ ਇੱਕ ਬਾਲਗ ਲੇਖਕ ਨੂੰ ਬੱਚਿਆਂ ਦੇ ਪੱਧਰਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ, ਪ੍ਰੰਤੂ ਮਨਜੀਤ ਕੌਰ ਅੰਬਾਲਵੀ ਦੀ ਕਮਾਲ ਇਸੇ ਵਿੱਚ ਹੈ ਕਿ ਉਹ ਬਾਲ ਸਥਿਤੀ ਵਿੱਚ ਪਹੁੰਚਕੇ ਬੱਚਿਆਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਚਨਾਵਾਂ ਕਰਦੀ ਹੈ ਉਹ ਬਹੁ-ਵਿਧਾਵੀ, ਬਹੁ-ਦਿਸ਼ਾਵੀ ਤੇ ਬਹੁ-ਪਰਤੀ ਬਾਲ ਸਾਹਿਤਕਾਰ ਹੈ, ਜਿਸਨੇ ਕਵਿਤਾ ਤੇ ਕਹਾਣੀ ਤੋਂ ਬਾਅਦ ਨਾਟਕ ਵਿਧਾਤੇ ਹੱਥ ਅਜਮਾਇਆ ਹੈ ਉਸ ਦੀਆਂ ਦੋ ਪੁਸਤਕਾਂ  ਚਾਨਣ ਦੇ ਫੁੱਲਅਤੇਮਾਂ ਦੀਆਂ ਮਿੱਠੀਆਂ ਲੋਰੀਆਂਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਨੇ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਸੀ ਚਰਚਾ ਅਧੀਨਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕਉਸਦੀ ਬਾਰਵੀਂ ਪੁਸਤਕ ਹੈ ਇਸ ਪੁਸਤਕ ਵਿੱਚ ਉਸਨੇ ਪੰਜ ਬਾਲ ਨਾਟਕ, ‘ਸਫ਼ਾਈ ਵਿੱਚ ਖੁਦਾਈ’, ‘ਚਿੜੀਆਂ ਕਿੱਥੇ ਗਈਆਂ’, ‘ਚਾਨਣ ਮੁਨਾਰਾ’, ਮੌਸਮ ਬਦਲ ਗਏਅਤੇਮਿੱਟੀ ਬੋਲ ਪਈਸ਼ਾਮਲ ਕੀਤੇ ਹਨ, ਜਿਨ੍ਹਾਂ ਦੇ ਨਾਲ ਚਿਤਰ ਦੇ ਕੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਚਿਤਰ ਵੇਖ ਕੇ ਬਾਲਕ ਪੁਸਤਕ ਪੜ੍ਹਨ ਲਈ ਉਤਸ਼ਾਹਤ ਹੋ ਜਾਂਦੇ ਹਨ ਇਹ ਨਾਟਕ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕਰਦੇ ਹਨ ਇਹ ਬਾਲ ਨਾਟਕਾਂ ਨੂੰ ਤਰਤੀਬ ਇਸ ਤਰ੍ਹਾਂ ਦਿੱਤੀ ਗਈ ਹੈ ਕਿ ਸਾਰੇ ਨਾਟਕਾਂ ਦੀ ਇੱਕ ਦੂਜੇ ਨਾਲ ਲੜੀ ਜੁੜਦੀ ਹੈ  ਇਉਂ ਲੱਗਦਾ ਹੈ ਕਿ ਨਾਟਕ ਖ਼ਤਮ ਨਹੀਂ ਹੋਇਆ, ਅਜੇ ਚਾਲਦਾ ਹੈ ਅਜਿਹੇ ਬਾਲ ਨਾਟਕ ਵਰਤਮਾਨ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਢੁਕਵੇਂ ਹਨ, ਕਿਉਂਕਿ ਸਾਡੇ ਸਮਾਜਿਕ ਤਾਣੇ-ਬਾਣੇ ਵਿੱਚ ਨਿਘਾਰ ਆਉਣ ਕਰਕੇ ਇਨਸਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਡਿਠ ਕਰ ਰਿਹਾ ਹੈ, ਜਿਸ ਕਰਕੇ ਅਨੇਕ ਸਮਾਜਕ ਅਲਾਮਤਾਂ ਪੈਦਾ ਹੋ ਰਹੀਆਂ ਹਨ  ਅਜਿਹੇ ਹਾਲਾਤ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿਖ ਖ਼ਤਰੇ ਵਿੱਚ ਪਿਆ ਹੋਇਆ ਹੈ ਲੋਕ ਸਫ਼ਾਈ, ਪੰਛੀਆਂ ਦੀ ਅਹਿਮੀਅਤ, ਤੇ ਕੁਦਰਤ ਦੀਆਂ ਨਿਹਮਤਾਂ ਦੀ ਅਣਵੇਖੀ ਕਰ ਰਹੇ ਹਨ, ਖ਼ੁਰਾਕ ਦੀ ਮਹੱਤਤਾ, ਧਰਤੀ ਮਾਤਾ ਨਾਲ ਜ਼ਿਆਦਤੀ ਅਤੇ ਹੋਰ ਮਨੁੱਖੀ ਜੀਵਨ ਲਈ ਜ਼ਰੂਰੀ ਲੋੜਾਂ ਤੋਂ ਪਾਸਾ ਵੱਟ ਰਹੇ ਹਨ ਜਿਸ ਕਰਕੇ ਸਮਾਜਿਕ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ ਇਨ੍ਹਾਂ ਗੱਲਾਂ ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਨ ਲਈ ਲੇਖਕਾ ਨੇ ਇਹ ਨਾਟਕ ਲਿਖੇ ਹਨ ਤਾਂ ਜੋ ਨਵੀਂ ਪੀੜ੍ਹੀ ਆਪਣੇ ਭਵਿਖ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਕੇ ਚੰਗਾ ਤੇ ਬਿਹਤਰੀਨ ਸਮਾਜ ਸਿਰਜ ਸਕੇ ਨਾਟਕੀ ਵਿਧਾ ਰਾਹੀਂ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਨ ਦਾ ਉਸਾਰੂ ਉਪਰਾਲਾ ਹੈ ਪਹਿਲਾ ਨਾਟਕਸਫ਼ਾਈ ਵਿੱਚ ਖੁਦਾਈਬੱਚਿਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ ਘਰਾਂ, ਪਾਰਕਾਂ, ਸਮਾਜਿਕ ਸੰਸਥਾਵਾਂ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਖਾਣ ਪੀਣ ਤੋਂ ਬਾਅਦ ਵੇਸਟ ਮੈਟੀਰੀਅਲ ਲਈ ਕੂੜੇਦਾਨ ਦੀ ਵਰਤੋਂ ਲਈ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਸਮੇਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵਿੱਚ ਦਾਦਾ-ਦਾਦੀ ਦੇ ਪਾਤਰਾਂ ਰਾਹੀ ਪਰਿਵਾਰਿਕ ਮੋਹ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਕਿਉਂਕਿ ਇੰਟਰਨੈਟ ਨੇ ਪਰਿਵਾਰਿਕ ਰਿਸ਼ਤਿਆਂ ਵਿੱਚ ਦੂਰੀ ਬਣਾ ਦਿੱਤੀ ਹੈ ਦੂਜਾ ਬਾਲ ਨਾਟਕਚਿੜੀਆਂ ਕਿੱਥੇ ਗਈਆਂਵਿੱਚ ਲੇਖਕਾ ਨੇ ਦਰਖਤਾਂ ਦੀ ਕਟਾਈ ਕਰਨ ਕਰਕੇ ਹਰਿਆਵਲ ਦੇ ਖ਼ਤਮ ਹੋਣ, ਪੰਛੀਆਂ ਦੇ ਆਲਣਿਆਂ ਲਈ ਦਰਖਤਾਂ ਦੀ ਅਣਹੋਂਦ ਹੋਣ, ਫੈਕਟਰੀਆਂ ਦੇ ਗੰਦੇ ਪਾਣੀ ਨਾਲ ਪਾਣੀ ਦੂਸ਼ਤ ਹੋਣ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਕੀੜੇ ਮਕੌੜਿਆਂ ਦੇ ਮਰਨ ਅਤੇ ਮੋਬਾਈਲ ਟਾਵਰਾਂ ਕਰਕੇ ਪੰਛੀਆਂ ਦੇ ਮਰਨਤੇ ਦੁੱਖ ਪ੍ਰਗਟ ਕਰਦਿਆਂ ਚਿੜੀਆਂ ਅਤੇ ਹੋਰ ਪੰਛੀਆਂ ਨੂੰ ਬਚਾਉਣ ਲਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੀਜਾ ਬਾਲ ਨਾਟਕਚਾਨਣ ਮੁਨਾਰਾਵਿੱਚ ਬਾਲਗ ਸਿੱਖਿਆ ਦੀ ਮਹੱਤਤਾ ਦਰਸਾਉਂਦਿਆਂ ਟੱਪਰੀਵਾਸ ਲੋਕਾਂ ਦੀ ਜ਼ਿੰਦਗੀ ਦੀ ਜਦੋਜਹਿਦ, ਵਰਕ ਕਲਚਰ ਦਾ ਨਮੂਨਾ, ਕਸਰਤ ਦੇ ਲਾਭ, ਪੁਸਤਕਾਂ ਪੜ੍ਹਨ ਦੀ ਚੇਟਕ, ਮਾਪਿਆਂ ਦੀ ਪਰਿਵਾਰਾਂ ਨੂੰ ਪਾਲਣ ਪੋਸ਼ਣ ਸਮੇਂ ਕੀਤੀ ਕੁਰਬਾਨੀ ਅਤੇ ਮਨੁੱਖੀ ਮਨਾ ਦੀ ਸੰਤੁਸ਼ਟੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਾਲ ਨਾਟਕ ਵਿੱਚ ਬਿਆਨ ਕੀਤਾ ਗਿਆ ਹੈ ਪਰਿਵਾਰ ਦੇ ਹਰ ਮੈਂਬਰ ਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਚੌਥਾ ਨਾਟਕਮੌਸਮ ਬਦਲ ਗਏਵਿੱਚ ਆਧੁਨਿਕ ਸਮੇਂ ਵਿੱਚ ਮੋਬਾਈਲਾਂ ਦੀ ਵਰਤੋਂ ਹੋਣ ਕਰਕੇ ਨੁਕਸਾਨ ਹੁੰਦਾ ਹੈ, ਬੱਚੇ ਘਰਾਂ ਵਿੱਚ ਬੰਦ ਰਹਿੰਦੇ ਹਨ, ਪਰਿਵਾਰ ਟੁੱਟ ਰਹੇ ਹਨ, ਪੰਛੀਆਂ ਤੇ ਵੀ ਮਾੜਾ ਅਸਰ ਪੈਂਦਾ ਹੈ, ਰੁੱਖਾਂ ਦੀ ਘਾਟ ਕਰਕੇ ਮੀਂਹ ਘੱਟ ਪੈਂਦੇ ਹਨ, ਫੁੱਲ ਬੂਟੇ ਮੁਰਝਾ ਜਾਂਦੇ ਹਨ, ਰੁੱਖ ਹੋਣਗੇ ਮੀਂਹ ਪੈਣਗੇ, ਮੌਸਮ ਸੁਹਾਵਣਾ ਹੋਵੇਗਾ, ਬੱਚੇ ਪਾਰਕਾਂ ਵਿੱਚ ਆਉਣਗੇ, ਕਸਰਤ ਹੋਵੇਗੀ ਤੇ ਤੰਦਰੁਸਤ ਰਹਿਣਗੇ ਪੰਜਵਾਂ ਨਾਟਕਮਿੱਟੀ ਬੋਲ ਪਈਹੈ, ਜਿਸਦੇ ਨਾਮਤੇ ਪੁਸਤਕ ਦਾ ਨਾਮ ਹੈ ਇਸ ਨਾਟਕ ਵਿੱਚ ਖੇਤੀਬਾੜੀ  ਤੇ ਆਰਗੈਨਿਕ ਖਾਦ ਖੁਰਾਕ ਦੀ ਮਹੱਤਤਾ, ਕੁਦਰਤ ਨਾਲ ਪਿਆਰ, ਮਿਹਨਤ ਦਾ ਫਲ, ਪੜ੍ਹਾਈ ਵਿੱਚ ਦਿਲਚਸਪੀ ਦੇ ਲਾਭ ਅਤੇ ਜ਼ਮੀਨਾ ਦਾ ਸ਼ਹਿਰੀਕਰਨ ਹੋਣ ਨਾਲ ਖੇਤੀਬਾੜੀ ਨੂੰ ਨੁਕਸਾਨ ਅਤੇ ਵਾਤਵਰਨ ਵਿੱਚ ਤਬਦੀਲੀ ਬਾਰੇ ਵਿਸਤ੍ਰਿਤ ਜਾਣਕਾਰੀ ਮਹੱਈਆ ਕਰਵਾਕੇ ਬੱਚਿਆਂ ਨੂੰ ਜਾਗ੍ਰਤ ਕੀਤਾ ਗਿਆ ਹੈ ਇਸ ਨਾਟਕ ਸੰਗ੍ਰਹਿ ਵਿੱਚ ਸਰਲ ਬੋਲੀ, ਸੁਚੱਜੀ ਪਾਤਰ ਉਸਾਰੀ ਅਤੇ ਲੋਕ ਬੋਲਚਾਲ ਵਾਲੀ ਬੋਲੀ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਬੱਚਿਆਂ ਨੂੰ ਜਲਦੀ ਸਮਝ ਜਾਂਦੀ ਹੈ ਮਨਜੀਤ ਕੌਰ ਅੰਬਾਲਵੀ ਵਧਾਈ ਦੀ ਪਾਤਰ ਹੈ ਤੇ ਭਵਿਖ ਵਿੱਚ ਉਸ ਕੋਲੋਂ ਹੋਰ ਚੰਗੇ ਬਾਲ ਨਾਟਕ ਸੰਗ੍ਰਹਿ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ

  60 ਪੰਨਿਆਂ, 150 ਰੁਪਏ ਕੀਮਤ ਵਾਲੀ ਇਹ ਪੁਸਤਕ ਗੋਸਲ ਪ੍ਰਕਾਸ਼ਨ ਪਿੰਡ ਗੋਸਲ, ਡਾਕ ਸਹਾਰਨ ਮਾਜਰਾ ਜ਼ਿਲ੍ਹਾ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ

ਸੰਪਰਕ: ਮਨਜੀਤ ਕੌਰ ਅੰਬਾਲਵੀ: 9416271625

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ