ਗੁਰਮੀਤ ਸਿੰਘ ਪਲਾਹੀ ਸੰਵੇਦਨਸ਼ੀਲ ਤੱਥਾਂ ਦੀ ਗਵਾਹੀ ਨਾਲ ਲਿਖਣ ਵਾਲਾ ਲੇਖਕ ਹੈ । ਉਹ ਸਥਾਪਤ , ਇਨਸਾਫ਼ ਪਸੰਦ , ਦਲੇਰ ਤੇ ਧੜੱਲੇਦਾਰ ਵਿਦਵਾਨ ਲੇਖਕ ਹੈ । ਉਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮ ਨਵੀਸ ਹੈ । ਉਸਦੀਆਂ ਹੁਣ ਤੱਕ 13 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ‘ ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ ’ ਉਸਦੀ 14 ਵੀਂ ਲੇਖ ਸੰਗ੍ਰਹਿਾਂ ਦੀ ਪੁਸਤਕ ਹੈ । ਇਸ ਪੁਸਤਕ ਨੂੰ ਪਰਵਿੰਦਰਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਸੰਪਾਦਿਤ ਕੀਤਾ ਹੈ । ਦੋਹਾਂ ਸੰਪਾਦਕਾਂ ਨੇ ਇਸ ਪੁਸਤਕ ਵਿੱਚ ਉਸਦੇ ਵੱਖ - ਵੱਖ ਵਿਸ਼ਿਆਂ ‘ ਤੇ ਵੱਖ - ਵੱਖ ਸਮੇਂ ਲਿਖੇ 51 ਲੇਖ ਸ਼ਾਮਲ ਕੀਤੇ ਹਨ , ਜਿਹੜੇ ਦੇਸ਼ ਵਿਦੇਸ਼ ਵਿੱਚ ਪ੍ਰਕਾਸ਼ਤ ਹੋਣ ਵਾਲੇ ਅਖ਼ਬਾਰਾਂ ਅਤੇ ਵੈਬ ਸਾਈਟਸ ਦਾ ਸ਼ਿੰਗਾਰ ਬਣ ਚੁੱਕੇ ਹਨ । ਇਨ੍ਹਾਂ ਲੇਖਾਂ ਦੇ ਵਿਸ਼ੇ ਲੋਕਾਈ ਦੇ ਦਰਦ ਦੀ ਦਾਸਤਾਂ ਹਨ । ਦੇਸ਼ ਵਿਦੇਸ਼ ਖਾਸ ਤੌਰ ‘ ਤੇ ਪੰਜਾਬ ਵਿੱਚ ਵਾਪਰਨ ਵਾਲੀ ਹਰ ਤੱਤਕਾਲੀ ਘਟਨਾ ਬਾਰੇ ਉਸਦੇ ਬੇਬਾਕੀ ਨਾਲ ਲਿਖੇ ਲੇਖ ਇਸ ਲੇਖ ਸੰਗ੍ਰਹਿ ਵਿੱਚ ਸ਼ਾਮਲ ਕੀਤੇ ਗਏ ਹਨ । ਲੇਖ ਸੰਗ੍ਰਹਿ ਦੇ ਨਾਮ ਵਾਲਾ ਪਹਿਲਾ ਲੇਖ ‘ ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ ’ ਵਿੱਚ ਦੇਸ਼ ਦੀ ਗ਼ਰੀਬੀ , ਕੰਗਾਲੀ , ਦਰਿਦਰਤਾ ਅਤੇ ਥੁੜ੍ਹਾਂ ਦਾ ਬ...