Posts

ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ‘ਲਹੂ-ਲੁਹਾਣ’ (ਗ਼ਜ਼ਲਾਂਜਲੀ) ਸਮਾਜਿਕਤਾ ਦੀ ਗੁਹਾਰ

Image
    ਅੰਮ੍ਰਿਤਪਾਲ ਸਿੰਘ ਸ਼ੈਦਾ ਸੰਵੇਦਨਸ਼ੀਲ ਤੇ ਪਰਪੱਕ ਗ਼ਜ਼ਲਕਾਰ ਹੈ । ਉਸਦੀ ਗ਼ਜ਼ਲ , ਗ਼ਜ਼ਲ ਦੇ ਮਾਪ ਦੰਡਾਂ ‘ ਤੇ ਖ਼ਰੀ ਉਤਰਦੀ ਹੈ । ਹੁਣ ਤੱਕ ਉਸਦੀਆਂ ਗ਼ਜ਼ਲ ਦੀਆਂ ਤਿੰਨ ਪੁਸਤਕਾਂ , ਜਿਨ੍ਹਾਂ ਵਿੱਚ ਦੋ ਪੰਜਾਬੀ ਅਤੇ ਇੱਕ ਹਿੰਦੀ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ । ਪੜਚੋਲ ਅਧੀਨ ‘ ਲਹੂ - ਲੁਹਾਣ ’ ( ਗ਼ਜ਼ਲਾਂਜਲੀ ) ਉਸਦਾ ਚੌਥਾ ਗ਼ਜ਼ਲ - ਸੰਗ੍ਰਹਿ ਹੈ । ਇਹ ਗ਼ਜ਼ਲ - ਸੰਗ੍ਰਹਿ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਵਿਚਾਰਧਾਰਾ ਦਾ ਪ੍ਰਤੀਕ ਹੈ । ਆਮ ਤੌਰ ‘ ਤੇ ਹੁਣ ਤੱਕ ਗ਼ਜ਼ਲ ਨੂੰ ਰੋਮਾਂਸ ਤੇ ਇਸਤਰੀ ਨਾਲ ਜੋੜਿਆ ਜਾਂਦਾ ਹੈ । ਭਾਵ ਗ਼ਜ਼ਲ ਇਸ਼ਕ - ਮੁਸ਼ਕ ਦੇ ਆਲੇ ਦੁਆਲੇ ਹੀ ਘੁੰਮਦੀ ਰਹੀ ਹੈ । ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਗ਼ਜ਼ਲ ਇਸ਼ਕ - ਮੁਸ਼ਕ ਦੇ ਦਾਇਰੇ ਵਿੱਚੋਂ ਨਿਕਲਕੇ ਮਾਨਵਤਾ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਵਿਖਾਈ ਦਿੰਦੀ ਹੈ । ਇੱਕ ਗ਼ਜ਼ਲ ਦਾ ਵਿਸ਼ਾ ਕਦੀ ਵੀ ਇੱਕ ਨਹੀਂ ਹੁੰਦਾ । ਗ਼ਜ਼ਲ ਦਾ ਹਰ ਸ਼ਿਅਰ ਵੱਖਰਾ ਹੁੰਦਾ ਹੈ । ਗ਼ਜ਼ਲ ਦੇ ਸ਼ਿਅਰ ਵੀ ਘੱਟੋ ਘੱਟ ਛੇ ਹੁੰਦੇ ਹਨ । ਇਸ ਲਈ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਹਰ ਇੱਕ ਗ਼ਜ਼ਲ ਦੇ ਜਿਤਨੇ ਸ਼ਿਅਰ ਹੁੰਦੇ ਹਨ , ਉਤਨੇ ਹੀ ਵਿਸ਼ੇ ਹੁੰਦੇ ਹਨ । ਸ਼ਾਇਰ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਤਾ ਕਰਦੀਆਂ ਹਨ । ਸ਼ਾਇਰ ਸਮਾਜ ਵਿ...

ਮਨਜੀਤ ਕੌਰ ਅੰਬਾਲਵੀ ਦਾ ‘ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ’ ਬਾਲ ਮਨਾ ਦੀ ਤਰਜ਼ਮਾਨੀ

Image
     ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਨ ਵਾਲੀ ਲੇਖਕਾ ਹੈ । ਅਧਿਆਪਕਾ ਹੋਣ ਦੇ ਨਾਤੇ ਉਹ ਬਾਲ ਮਨਾਂ ਦੀ ਮਾਨਸਿਕਤਾ ਨੂੰ ਬਹੁਤ ਹੀ ਤੀਖਣ ਬੁੱਧੀ ਨਾਲ ਸਮਝਦੀ ਹੈ । ਇਸ ਲਈ ਉਸ ਦੀਆਂ ਸਾਰੀਆਂ ‘ ਗੁਆਚੇ ਰੰਗ ’, ‘ ਬਹਾਰਾਂ ਨੂੰ ਆਵਾਜ਼ ’, ‘ ਚਾਨਣ ਦੇ ਫੁੱਲ ’, ‘ ਮਾਂ ਦੀਆਂ ਮਿੱਠੀਆਂ ਲੋਰੀਆਂ ’, ‘ ਰੀਮੋਟ ਵਾਲਾ ਜਹਾਜ ’, ‘ ਕੁੱਲ ਦੀ ਬੋਲੀ ’, ‘ ਅਜਿਹਾ ਹੋਵੇ ਗੁਆਂਢੀ ’, ‘ ਆਟੇ ਦੀ ਚਿੜੀ ’, ‘ ਮੈਨੂੰ ਚੰਦ ਚਾਹੀਦੈ ’, ‘ ਨੂਰ ਅਗੰਮੀ ’, ‘ ਆ ਜਾ ਚਿੜੀਏ ’ ਅਤੇ ‘ ਮਿੱਟੀ ਬੋਲ ਪਈ ’ 12 ਪੁਸਤਕਾਂ ਬਾਲ ਮਨਾ ਦੀ ਮਨੋਸਥਿਤੀ ਅਨੁਸਾਰ ਲਿਖੀਆਂ ਹੋਈਆਂ ਹਨ । ਇੱਕ ਬਾਲਗ ਲੇਖਕ ਨੂੰ ਬੱਚਿਆਂ ਦੇ ਪੱਧਰ ‘ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ , ਪ੍ਰੰਤੂ ਮਨਜੀਤ ਕੌਰ ਅੰਬਾਲਵੀ ਦੀ ਕਮਾਲ ਇਸੇ ਵਿੱਚ ਹੈ ਕਿ ਉਹ ਬਾਲ ਸਥਿਤੀ ਵਿੱਚ ਪਹੁੰਚਕੇ ਬੱਚਿਆਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਚਨਾਵਾਂ ਕਰਦੀ ਹੈ । ਉਹ ਬਹੁ - ਵਿਧਾਵੀ , ਬਹੁ - ਦਿਸ਼ਾਵੀ ਤੇ ਬਹੁ - ਪਰਤੀ ਬਾਲ ਸਾਹਿਤਕਾਰ ਹੈ , ਜਿਸਨੇ ਕਵਿਤਾ ਤੇ ਕਹਾਣੀ ਤੋਂ ਬਾਅਦ ਨਾਟਕ ਵਿਧਾ ‘ ਤੇ ਹੱਥ ਅਜਮਾਇਆ ਹੈ । ਉਸ ਦੀਆਂ ਦੋ ਪੁਸਤਕਾਂ   ‘ ਚਾਨਣ ਦੇ ਫੁੱਲ ’ ਅਤੇ ‘ ਮਾਂ ਦੀਆਂ ...