ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ‘ਲਹੂ-ਲੁਹਾਣ’ (ਗ਼ਜ਼ਲਾਂਜਲੀ) ਸਮਾਜਿਕਤਾ ਦੀ ਗੁਹਾਰ
ਅੰਮ੍ਰਿਤਪਾਲ ਸਿੰਘ ਸ਼ੈਦਾ ਸੰਵੇਦਨਸ਼ੀਲ
ਤੇ ਪਰਪੱਕ ਗ਼ਜ਼ਲਕਾਰ ਹੈ। ਉਸਦੀ
ਗ਼ਜ਼ਲ, ਗ਼ਜ਼ਲ ਦੇ ਮਾਪ
ਦੰਡਾਂ ‘ਤੇ ਖ਼ਰੀ ਉਤਰਦੀ
ਹੈ। ਹੁਣ
ਤੱਕ ਉਸਦੀਆਂ ਗ਼ਜ਼ਲ ਦੀਆਂ
ਤਿੰਨ ਪੁਸਤਕਾਂ, ਜਿਨ੍ਹਾਂ ਵਿੱਚ ਦੋ
ਪੰਜਾਬੀ ਅਤੇ ਇੱਕ ਹਿੰਦੀ
ਵਿੱਚ ਪ੍ਰਕਾਸ਼ਤ ਹੋ ਚੁੱਕੀਆਂ
ਹਨ। ਪੜਚੋਲ
ਅਧੀਨ ‘ਲਹੂ-ਲੁਹਾਣ’ (ਗ਼ਜ਼ਲਾਂਜਲੀ)
ਉਸਦਾ ਚੌਥਾ ਗ਼ਜ਼ਲ-ਸੰਗ੍ਰਹਿ
ਹੈ। ਇਹ
ਗ਼ਜ਼ਲ-ਸੰਗ੍ਰਹਿ ਅੰਮ੍ਰਿਤਪਾਲ ਸਿੰਘ
ਸ਼ੈਦਾ ਦੀ ਵਿਚਾਰਧਾਰਾ ਦਾ
ਪ੍ਰਤੀਕ ਹੈ। ਆਮ
ਤੌਰ ‘ਤੇ ਹੁਣ ਤੱਕ
ਗ਼ਜ਼ਲ ਨੂੰ ਰੋਮਾਂਸ ਤੇ
ਇਸਤਰੀ ਨਾਲ ਜੋੜਿਆ ਜਾਂਦਾ
ਹੈ। ਭਾਵ
ਗ਼ਜ਼ਲ ਇਸ਼ਕ-ਮੁਸ਼ਕ ਦੇ
ਆਲੇ ਦੁਆਲੇ ਹੀ ਘੁੰਮਦੀ
ਰਹੀ ਹੈ। ਅੰਮ੍ਰਿਤਪਾਲ
ਸਿੰਘ ਸ਼ੈਦਾ ਦੀ ਗ਼ਜ਼ਲ
ਇਸ਼ਕ-ਮੁਸ਼ਕ ਦੇ ਦਾਇਰੇ
ਵਿੱਚੋਂ ਨਿਕਲਕੇ ਮਾਨਵਤਾ ਦੇ
ਹਿੱਤਾਂ ਦੀ ਪਹਿਰੇਦਾਰੀ ਕਰਦੀ
ਵਿਖਾਈ ਦਿੰਦੀ ਹੈ।
ਇੱਕ ਗ਼ਜ਼ਲ ਦਾ ਵਿਸ਼ਾ
ਕਦੀ ਵੀ ਇੱਕ ਨਹੀਂ
ਹੁੰਦਾ। ਗ਼ਜ਼ਲ
ਦਾ ਹਰ ਸ਼ਿਅਰ ਵੱਖਰਾ
ਹੁੰਦਾ ਹੈ। ਗ਼ਜ਼ਲ
ਦੇ ਸ਼ਿਅਰ ਵੀ ਘੱਟੋ
ਘੱਟ ਛੇ ਹੁੰਦੇ ਹਨ। ਇਸ
ਲਈ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ
ਹਰ ਇੱਕ ਗ਼ਜ਼ਲ ਦੇ
ਜਿਤਨੇ ਸ਼ਿਅਰ ਹੁੰਦੇ ਹਨ,
ਉਤਨੇ ਹੀ ਵਿਸ਼ੇ ਹੁੰਦੇ
ਹਨ। ਸ਼ਾਇਰ
ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ
ਦੀ ਪ੍ਰਤੀਨਿਤਾ ਕਰਦੀਆਂ ਹਨ।
ਸ਼ਾਇਰ ਸਮਾਜ ਵਿੱਚ ਵਾਪਰ
ਰਹੀ ਹਰ ਘਟਨਾ, ਸਰਗਰਮੀ
ਅਤੇ ਸਮਾਜ ਦੇ ਵਰਤਾਰੇ
ਤੋਂ ਪ੍ਰਭਾਵਤ ਹੋ ਕੇ
ਲਿਖਦਾ ਹੈ। ਇੱਕ
ਕਿਸਮ ਨਾਲ ਸਮਾਜ ਦਾ
ਸ਼ੀਸ਼ਾ ਪੇਸ਼ ਕਰ ਦਿੰਦਾ
ਹੈ। ਗ਼ਜ਼ਲਾਂ
ਉਸ ਦੀ ਸੋਚ ਦਾ
ਰੂਪ ਹੁੰਦੀਆਂ ਹਨ।
ਸ਼ੈਦਾ ਦੀਆਂ ਗ਼ਜ਼ਲਾਂ ਪੜ੍ਹਕੇ
ਮਹਿਸੂਸ ਹੋਇਆ ਹੈ ਕਿ
ਉਸਨੂੰ ਸਮਾਜ ਦੀ ਬਿਹਤਰੀ
ਦੀ ਖ਼ੁਮਾਰੀ ਚੜ੍ਹੀ ਹੋਈ
ਹੈ, ਕਿਉਂਕਿ ਉਸਦੀ ਹਰ
ਗ਼ਜ਼ਲ ਦੇ ਹਰ ਸ਼ਿਅਰ
ਵਿੱਚ ਸਮਾਜ ਵਿਚਲੀਆਂ ਕੁਰੀਤੀਆਂ
ਨੂੰ ਦੂਰ ਕਰਨ ਦੀ
ਜਗਿਆਸਾ ਦੀ ਕਿਰਨ ਵਿਖਾਈ
ਦਿੰਦੀ ਹੈ। ਉਹ
ਗ਼ਰੀਬਾਂ ਦੀ ਵਕਾਲਤ ਕਰਦਾ
ਨਜ਼ਰ ਆ ਰਿਹਾ ਹੈ। ਕਦੇ
ਉਹ ਸਿਆਸੀ ਚਾਲਾਂ, ਵਿਸੰਗਤੀਆਂ
ਅਤੇ ਹਰ ਮਨੁਖਤਾ ਮਾਰੂ
ਨਸ਼ਿਆਂ ਤੋਂ ਨਿਜਾਤ ਪਾਉਣ
ਦੀ ਗੱਲ ਕਰਦਾ ਹੈ,
ਕਦੇ ਕਿਸਾਨੀ ਖੁਦਕਸ਼ੀਆਂ ਤੇ
ਚਿੰਤਾ ਪ੍ਰਗਟ ਕਰਦਾ ਹੈ,
ਕਦੇ ਗ਼ਰੀਬੀ ਦੀ ਤ੍ਰਾਸਦੀ,
ਕਦੇ ਗੈਂਗਸਟਰਵਾਦ, ਦੋਹਰੇ ਕਿਰਦਾਰ, ਮਾਨਵੀ
ਮਖੌਟਿਆਂ ਆਦਿ ੂ ਆਪਣੀਆਂ
ਗ਼ਜ਼ਲਾਂ ਦਾ ਕੇਂਦਰ ਬਿੰਦੂ
ਬਣਾਉਂਦਾ ਹੈ। ਇਸ
ਗ਼ਜ਼ਲ-ਸੰਗ੍ਰਹਿ ਵਿੱਚ ਉਸਨੇ
72 ਗ਼ਜ਼ਲਾਂ ਸ਼ਾਮਲ ਕੀਤੀਆਂ ਹਨ,
ਜਿਹੜੀਆਂ ਬਿਹਤਰੀਨ ਜ਼ਿੰਦਗੀ ਜਿਉਣ
ਦੇ ਨੁਸਖੇ ਦਰਸਾਉਂਦੀਆਂ ਹਨ। ਲੋਕਾਈ
ਦੀਆਂ ਵੇਦਨਾਵਾਂ ਨੂੰ ਦਰਸਾਉਂਦੀਆਂ ਹੋਈਆਂ
ਲੋਕਾਈ ਦੀ ਆਵਾਜ਼ ਬਣਦੀਆਂ
ਹਨ। ਇਨਸਾਨ
ਦੀ ਜ਼ਿੰਦਗੀ ਜਿਉਣ ਲਈ
ਕੀਤੇ ਜਾ ਰਹੇ ਸੰਘਰਸ਼
ਦੌਰਾਨ ਉਸਦੇ ਰਸਤੇ ਵਿੱਚ
ਆ ਰਹੀਆਂ ਦੁੱਖ
ਤਕਲੀਫ਼ਾਂ ਦੀ ਬਾਤ ਪਾਉਂਦੀਆਂ
ਹਨ। ਇੱਕ
ਕਿਸਮ ਨਾਲ ਮਾਨਵਤਾ ਦੇ
ਦਰਦਾਂ ਦੀ ਦਾਸਤਾਂ ਬਿਆਨ
ਕਰਦੀਆਂ ਹਨ। ਇਨਸਾਨ
ਹਓਮੈ ਦੀ ਅਗਨੀ ਦਾ
ਸ਼ਿਕਾਰ ਹੁੰਦਾ ਹੈ, ਪ੍ਰੰਤੂ
ਗ਼ਜ਼ਲਗੋ ਨੇ ਅਗਨੀ ਦੇ
ਸਾਰੇ ਰੂਪਾਂ ਦਾ ਵਰਣਨ
ਕਰਦਿਆਂ ਇਸਨੂੰ ਮਨੁੱਖਤਾ ਦੇ
ਭਲੇ ਅਤੇ ਨੁਕਸਾਨ ਦੀ
ਜ਼ਿੰਮੇਵਾਰ ਵੀ ਕਿਹਾ ਹੈ। ਔਰਤ
ਰੂਪੀ ਅਗਨੀ ਮਾਪਿਆਂ ਦੀ
ਚਿੰਤਾ ਦਾ ਵਿਸ਼ਾ ਵੀ
ਬਣਦੀ ਹੈ, ਪ੍ਰੰਤੂ ਜਦੋਂ
ਲਡਕੀ ਆਪਣੀ ਵਿਆਹੁਤਾ ਜ਼ਿੰਦਗੀ
ਵਿੱਚ ਖ਼ੁਸ਼ ਹੁੰਦੀ ਹੈ
ਤਾਂ ਉਹੀ ਅਗਨੀ ਖ਼ੁਸ਼ੀ
ਦੀ ਪ੍ਰਤੀਕ ਬਣ ਜਾਂਦੀ
ਹੈ। ਸ਼ਾਇਰ
ਇਨਸਾਨ ਦੀ ਸਫ਼ਲਤਾ ਵਿੱਚ
ਨਮ੍ਰਤਾ, ਪਿਆਰ-ਮੁਹੱਬਤ, ਸਬਰ-ਸੰਤੋਖ ਅਤੇ ਸਦਭਾਵਨਾ
ਦਾ ਹੋਣਾ ਸੋਨੇ ‘ਤੇ
ਸੁਹਾਗਾ ਸਮਝਦਾ ਹੈ।
ਜ਼ਿਆਦਤੀਆਂ ਤੇ ਬੇਜ਼ਮੀਰੇ ਲੋਕਾਂ
ਵੱਲੋਂ ਅੱਖਾਂ ਮੀਟਕੇ ਖਾਮੋਸ਼
ਰਹਿਣਾ ਇਨਸਾਫ਼ ਦੇ ਰਾਹ
ਬੰਦ ਕਰ ਦਿੰਦੇ ਹਨ,
ਜਿਹੜੇ ਤਾਅ ਉਮਰ ਉਨ੍ਹਾਂ
ਨੂੰ ਸਤਾਉਂਦੇ ਰਹਿੰਦੇ ਹਨ। ਸ਼ਾਇਰ
ਇਨਸਾਨ ਨੂੰ ਹੱਕ-ਸੱਚ
‘ਤੇ ਪਹਿਰਾ ਦੇਣ, ਧੜੱਲੇਦਾਰੀ
ਨਾਲ ਵਿਚਰਣ, ਨਿਰਪੱਖਤਾ ਦਾ
ਪੱਲਾ ਫੜ੍ਹਨ, ਦੂਜਿਆਂ ਦੀ
ਤਰੱਕੀ ਨੂੰ ਬਰਦਾਸ਼ਤ ਕਰਨ,
ਕੁਰਬਾਨੀਆਂ ਦੀ ਵਿਰਾਸਤ ‘ਤੇ
ਪਹਿਰਾ ਦੇਣ, ਦਸਤਾਰ ਤੇ
ਚੁੰਨੀ ਦੀ ਮਹੱਤਤਾ ਨੂੰ
ਸਮਝਣ ਅਤੇ ਗ਼ਰੀਬਾਂ ਦੀ
ਮਦਦ ਕਰਕੇ ਸ਼ਾਂਤੀ ਤੇ
ਸਦਭਾਵਨਾ ਨਾਲ ਜੀਵਨ ਬਸਰ
ਕਰਨ ਦੀ ਤਾਕੀਦ ਵੀ
ਕਰਦਾ ਹੈ। ਮਨੁੱਖ
ਨੂੰ ਆਪਣਾ ਨਿਸ਼ਾਨਾ ਨਿਸਚਤ
ਕਰਕੇ ਦ੍ਰਿੜ੍ਹਤਾ ਨਾਲ ਫਰਜ਼ ਨਿਭਾਉਣੇ
ਚਾਹੀਦੇ ਹਨ, ਸਫਲਤਾ ਆਪਣੇ
ਆਪ ਪੈਰ ਚੁੰਮੇਗੀ, ਨਿਰਾਸਤਾ
ਨਾਲ ਕੁਝ ਵੀ ਪੱਲੇ
ਨਹੀਂ ਪੈਂਦਾ। ਬਹੁਤਾ
ਆਦਰਸ਼ਵਾਦ ਵੀ ਖ਼ਤਰੇ ਦੀ
ਘੰਟੀ ਹੁੰਦਾ ਹੈ।
ਦਲੀਲ ਗੱਲਬਾਤ ਦਾ ਆਧਾਰ
ਹੋਣੀ ਚਾਹੀਦੀ ਹੈ, ਗੱਲਾਂ
ਨਾਲ ਵੜੇ ਨਹੀਂ ਪੱਕਦੇ,
ਕੁਦਰਤ ਦੀ ਕਦਰ ਕਰਦਿਆਂ
ਵਾਤਾਵਰਨ ਸਾਫ਼ ਰੱਖਣਾ ਚਾਹੀਦਾ
ਹੈ। ਹੈਂਕੜਬਾਜ਼ੀ
ਕਰਕੇ ਗਾਜਾ ਦੇ ‘ਲਹੂ-ਲੁਹਾਣ’ ਨੇ ਮਨੁੱਖਤਾ
ਨੂੰ ਸ਼ਰਮਸਾਰ ਕੀਤਾ ਹੈ। ਕਰੋਧ
ਨੁਕਸਾਨਦੇਹ ਹੋਣ ਦੇ ਬਾਵਜੂਦ
ਮਨੁੱਖ ਇਸਦਾ ਸ਼ਿਕਾਰ ਹੋ
ਰਿਹਾ ਹੈ, ਦੂਰਦ੍ਰਿਸ਼ਟੀ ਨਾਲ
ਵਿਵਹਾਰ ਕਰਦਿਆਂ ਜ਼ੁਬਾਨ ‘ਤੇ
ਕਾਬੂ ਰੱਖਣਾ ਲਾਭਦਾਇਕ ਹੋਵੇਗਾ। ਮਨੁੱਖ
ਇੰਟਰਨੈਟ ਦਾ ਗ਼ੁਲਾਮ ਹੋ
ਗਿਆ ਹੈ, ਭਾਵੇਂ ਇਸਦੇ
ਲਾਭ ਵੀ ਹਨ, ਪ੍ਰੰਤੂ
ਲੋਕ ਪੁੱਠੇ ਰਾਹ ਜ਼ਿਆਦਾ
ਪੈ ਗਏ ਹਨ।
ਅੰਮ੍ਰਿਤਪਾਲ ਸਿੰਘ ਸ਼ੈਦਾ ਨੇ
ਕਲਮਕਾਰਾਂ ਨੂੰ ਵੀ ਝੰਜੋੜਦਿਆਂ
ਕਿਹਾ ਹੈ ਕਿ ਨਿਰਪੱਖਤਾ
ਦੀ ਪਹਿਰੇਦਾਰੀ ਕਰੋ। ਜ਼ਮੀਨਦੋਜ਼
ਪਾਣੀ ਦੀ ਦੁਰਵਰਤੋਂ, ਕਹਿਣੀ
ਤੇ ਕਰਨੀ ਦਾ ਅੰਤਰ
ਅਤੇ ਦੋਹਰੇ ਕਿਰਦਾਰਾਂ ਦਾ
ਵੀ ਪਾਜ ਉਘੇੜਿਆ ਹੈ। ਹੌਸਲਾ
ਰੱਖਣਾ, ਸਰਬ-ਸੰਤੋਖ ਦਾ
ਪੱਲਾ ਫੜਨਾ, ਮਨ ਨੀਵਾਂ
ਤੇ ਮੱਤ ਉਚੀ ਅਤੇ
ਮਨੋਬਲ ਉਚਾ ਰੱਖਣ ‘ਤੇ
ਜ਼ੋਰ ਦਿੱਤਾ ਹੈ।
ਸ਼ਾਇਰ ਵਾਤਵਰਨ ਦੇ ਗੰਧਲਾਪਣ,
ਜੰਗਲਾਂ ਦੀ ਕਟਾਈ, ਹਵਾ
ਤੇ ਪਾਣੀ ਵਿੱਚ ਜ਼ਹਿਰੀਲਾਪਣ
ਅਤੇ ਬੇਸ਼ੁਮਾਰ ਇਮਾਰਤਾਂ ਬਣਾਉਣ
‘ਤੇ ਚਿੰਤਾ ਪ੍ਰਗਟ ਕਰਦਾ
ਹੋਇਆ ਆਪਣੀਆਂ ਕਈ ਗ਼ਜ਼ਲਾਂ
ਵਿੱਚ ਸ਼ਿਅਰ ਲਿਖਦਾ ਹੈ। ਸ਼ਹਿਰੀਕਰਨ
ਦੀ ਪ੍ਰਵਿਰਤੀ ਵੀ ਕੁਦਰਤ ਨਾਲ
ਖਿਲਵਾੜ ਬਣਦੀ ਹੈ।
ਵਾਦ-ਵਿਵਾਦ ਮਾਨਵਤਾ ਦੇ
ਮਨਾ ਵਿੱਚ ਨਫ਼ਰਤਾਂ ਪੈਦਾ
ਕਰਦੇ ਹਨ, ਮਿਹਨਤ ਨਾਲ
ਕੀਤੀ ਜਦੋਜਹਿਦ ਸ਼ਕਤੀ ਪ੍ਰਦਾਨ
ਕਰਦੀ ਹੈ, ਗਦਾਰੀ ਵੀ
ਸਮਾਜ ਦਾ ਅਨਿਖੜਵਾਂ ਅੰਗ
ਬਣ ਗਈ ਹੈ, ਪ੍ਰੰਤੂ
ਹਰ ਬੁਰਾਈ ਤੋਂ ਬਾਅਦ
ਚੰਗਿਆਈ ਆਉਂਦੀ ਹੈ।
ਦੇਸ਼ ਦੀ ਭਾਵੇਂ ਵੰਡ
ਹੋ ਗਈ ਹੈ, ਪ੍ਰੰਤੂ
ਸਾਂਝਾਂ, ਸਭਿਆਚਾਰ ਤੇ ਬੋਲੀ
ਕਦੀ ਵੰਡੀ ਨਹੀਂ ਜਾ
ਸਕਦੀ, ਸ਼ਾਇਰ ਦੁਬਾਰਾ ਇੱਕਮਿਕਤਾ
ਦੇ ਸਪਨੇ ਸਿਰਜਦਾ ਹੈ। ਸੋਨੇ
ਦੇ ਚਮਚ ਵਿੱਚ ਗੁੜ੍ਹਤੀਆਂ
ਲੈਣ ਵਾਲੇ ਹਮੇਸ਼ਾ ਨਿਤਾਣਿਆਂ
ਨਾਲ ਜ਼ੋਰ ਜ਼ਬਰਦਸਤੀਆਂ ਕਰਦੇ
ਹਨ, ਪ੍ਰੰਤੂ ਸਚਾਈ ਹਮੇਸ਼ਾ
ਭਾਰੂ ਰਹਿੰਦੀ ਹੈ।
ਸ਼ਾਇਰ ਮਾਪਿਆਂ ਦੀ ਅਣਗਹਿਲੀ
ਅਤੇ ਬ੍ਰਿਧ ਆਸ਼ਰਮਾ ਦੀ
ਬਹੁਤਾਤ ਨੂੰ ਵੀ ਗ਼ਜ਼ਲਾਂ
ਵਿੱਚ ਵਿਸ਼ਾ ਬਣਾਉਂਦਾ ਹੈ। ਵਿਖਾਵਾ
ਪ੍ਰਧਾਨ ਹੈ, ਲੁੱਟਾਂ ਖੋਹਾਂ,
ਦੰਗੇ, ਨਫ਼ਰਤਾਂ ਆਮ ਹੋ
ਰਹੀਆਂ ਹਨ, ਭੁੱਖਮਰੀ ਹੈ,
ਪ੍ਰੰਤੂ ਗ਼ਜ਼ਲਗੋ ਫਿਰਵੀ ਚੰਗੇ
ਦਿਨਾ ਦੀ ਆਸ ਕਰਦਾ
ਹੈ। ਸਰਕਾਰਾਂ
ਨੂੰ ਲੋਕ ਭਲਾਈ ਦੇ
ਕਦਮ ਚੁੱਕਣੇ ਚਾਹੀਦੇ ਹਨ। ਵਰਤਮਾਨ
ਲੋਕਾਈ ਮਕਾਨਾਂ ਵਿੱਚ ਰਹਿੰਦੀ
ਮਕਾਨਾ ਨੂੰ ਘਰਾਂ ਦਾ
ਦਰਜਾ ਨਹੀਂ ਦੇ ਸਕੀ,
ਕਿਉਂਕਿ ਸਾਂਝੇ ਪਰਿਵਾਰ ਟੁੱਟ
ਰਹੇ ਹਨ। ਰਿਸ਼ਤਿਆਂ
ਅਤੇ ਤਹਿਜ਼ੀਬ ਵਿੱਚ ਗਿਰਾਵਟ
ਆ ਗਈ ਹੈ। ਲਗਪਗ
ਹਰ ਘਰ ਵਿੱਚ ਝਗੜੇ
ਹੁੰਦੇ ਹਨ, ਕਿਉਂਕਿ ਵਿਚਾਰਾਂ
ਦਾ ਵਖਰਾਪਣ ਹੁੰਦਾ ਹੈ,
ਪ੍ਰੰਤੂ ਮਿਲ ਬੈਠਕੇ ਸਮਝੌਤਾ
ਕਰਨਾ ਚਾਹੀਦਾ ਹੈ।
ਅੱਜ ਕਲ੍ਹ ਹਰ ਗੱਲ
ਦੀ ਜਾਣਕਾਰੀ ਅਖ਼ਬਾਰਾਂ ਤੋਂ
ਮਿਲਦੀ ਹੈ, ਕਿਉਂਕਿ ਮਨੁੱਖ
ਇੱਕ ਦੂਜੇ ਤੋਂ ਦੂਰ
ਹੋ ਗਿਆ ਹੈ।
ਭਰੂਣ ਹੱਤਿਆ ਚਿੰਤਾ ਦਾ
ਵਿਸ਼ਾ ਹੈ, ਮਰਦ ਪ੍ਰਧਾਨ
ਸਮਾਜ ਵਿੱਚ ਸਤੀ ਦੀ
ਪ੍ਰਥਾ ਹੁੰਦੀ ਰਹੀ, ਪ੍ਰੰਤੂ
ਮਰਦ ਕਦੇ ਵੀ ਔਰਤ
ਦੇ ਨਾਲ ਸਤੀ ਨਹੀਂ
ਹੋਇਆ। ਜਿਸਮਾ
ਦੀ ਕੁਰਬਾਨੀ ਤਾਂ ਸਹੀ
ਹੈ, ਪ੍ਰੰਤੂ ਜਿਸਮਾਂ ਦੇ
ਬਾਜ਼ਾਰ ਮਨੁੱਖਤਾ ਦੀ ਤ੍ਰਾਸਦੀ
ਹੈ। ਸੱਪਾਂ
ਨੂੰ ਦੁੱਘ ਪਿਲਾਉਣ ਲਾਲ
ਆਪਣੇ ਨਹੀਂ ਬਣਦੇ ਭਾਵ
ਖ਼ਤਰਨਾਕ ਤੇ ਚਾਲਬਾਜ਼ ਲੋਕ
ਆਪਣੀ ਆਦਤ ਤੋਂ ਪਿੱਛੇ
ਨਹੀਂ ਹੱਟ ਸਕਦੇ।
ਅਨਪੜ੍ਹਤਾ ਕਈ ਨੁਕਸਾਨਦਾਇਕ ਤੇ
ਕਈ ਵਾਰ ਪੜ੍ਹੇ ਲਿਖਿਆਂ
ਨਾਲੋਂ ਵੀ ਚੰਗੀ ਸਾਬਤ
ਹੁੰਦੀ ਹੈ। ਅਮਨ
ਸ਼ਾਂਤੀ, ਸਹਿਜਤਾ ਅਤੇ ਧਰਮ
ਨਿਪੱਖਤਾ ਗਹਿਣੇ ਹਨ।
ਹਰ ਮੁਸ਼ਕਲ ਦਾ ਹੱਲ
ਹੁੰਦਾ, ਸਮਾਂ ਕਿਸੇ ਦੇ
ਹੱਥ ਵਿੱਚ ਨਹੀਂ ਹੁੰਦਾ,
ਜੰਗ ਮਾਨਵਤਾ ਦਾ ਦੁਸ਼ਮਣ,
ਰੁਤਬਾ ਸਥਾਈ ਨਹੀਂ ਹੁੰਦਾ,
ਸੋਨੇ ਚਾਂਦੀ ਦੇ ਗਹਿਣਿਆਂ
ਦੀ ਥਾਂ ਸ਼ਰਮ ਦਾ
ਗਹਿਣਾ ਪਾਉਣਾ ਜ਼ਰੂਰੀ, ਨੌਜਵਾਨੀ
ਦਾ ਜੋਸ਼ ਸੰਭਾਲਣਾ ਜ਼ਰੂਰੀ
ਹੁੰਦਾ ਅਤੇ ਭਅਕਣਾ ਕਮਜ਼ੋਰੀ
ਦੀ ਨਿਸ਼ਾਨੀ ਹੁੰਦੀ ਹੈ।
104 ਪੰਨਿਆਂ, 200 ਰੁਪਏ ਕੀਮਤ ਵਾਲਾ
ਇਹ ਗ਼ਜ਼ਲ-ਸੰਗ੍ਰਹਿ ਸ਼ਬਦਾਂਜ਼ਲੀ
ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ
ਕੀਤਾ ਹੈ।
ਸੰਪਰਕ ਅੰਮ੍ਰਿਤਪਾਲ ਸਿੰਘ ਸ਼ੈਦਾ : 9855232575
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com

Comments
Post a Comment