ਰਾਜਿੰਦਰ ਰਾਜ਼ ਸਵੱਦੀ ਦਾ ਪੁਸਤਕ ‘ਜ਼ਿੰਦਗੀ ਵਿਕਦੀ ਨਹੀ’ ਸਮਾਜਿਕਤਾ ਦਾ ਪ੍ਰਤੀਕ
ਰਾਜਿੰਦਰ ਰਾਜ਼ ਸਵੱਦੀ ਕਹਾਣੀਕਾਰ ਸੀ , ਉਸਦੀਆਂ ਦੋ ਪੁਸਤਕਾਂ ਹਵਾੜ (1964) ਅਤੇ ਜ਼ਿੰਦਗੀ ਦਾ ਚਿਹਰਾ (1967 ) ਵਿੱਚ ਪ੍ਰਕਾਸ਼ਤ ਹੋਈਆਂ ਸਨ । ਅਜੇ ਉਹ ਸਾਹਿਤਕ ਖੇਤਰ ਵਿੱਚ ਸਥਾਪਤ ਹੋਣ ਜਾ ਹੀ ਰਿਹਾ ਸੀ ਕਿ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ । ਇਸ ਕਰਕੇ ਅਜੇ ਉਹ ਇਨ੍ਹਾਂ ਪੁਸਤਕਾਂ ਨਾਲ ਸਾਹਿਤਕ ਖੇਤਰ ਦੇ ਪਹਿਲੇ ਪੜਾਅ ਵਿੱਚ ਹੀ ਸੀ । ਉਨ੍ਹਾਂ ਦੇ ਲੜਕੇ ਰਾਜਦੀਪ ਸਿੰਘ ਤੂਰ ਗ਼ਜ਼ਲਗੋ ਨੇ ਉਨ੍ਹਾਂ ਦੋਹਾਂ ਪੁਸਤਕਾਂ ਨੂੰ ‘ ਜ਼ਿੰਦਗੀ ਵਿਕਦੀ ਨਹੀਂ ’ ਦੇ ਨਾਮ ਹੇਠ ਇੱਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕਰਕੇ ਆਪਣੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੈ । ਇਸ ਕਹਾਣੀ ਸੰਗ੍ਰਹਿ ਵਿੱਚ ਕੁਲ 31 ਕਹਾਣੀਆਂ ਹਨ । ਇਹ ਸਾਰੀਆਂ ਕਹਾਣੀਆਂ ਸਮਾਜਿਕ ਵਿਸੰਗਤੀਆਂ ਦੀ ਬਾਤ ਪਾਉਂਦੀਆਂ ਹਨ । ਕਹਾਣੀਕਾਰ ਨੇ ਸਮਾਜਿਕ ਬੁਰਾਈਆਂ ਨੂੰ ਆਧਾਰ ਬਣਾਕੇ ਵੱਖ - ਵੱਖ ਵੰਨਗੀਆਂ ਵਾਲੇ ਵਿਸ਼ੇ ਚੁਣਕੇ ਕਹਾਣੀਆਂ ਲਿਖੀਆਂ ਸਨ । ਇਨ੍ਹਾਂ ਕਹਾਣੀਆਂ ਵਿੱਚ ਕਈ ਰੰਗ ਵੇਖਣ ਨੂੰ ਮਿਲਦੇ ਹਨ । ਮੁੱਖ ਤੌਰ ‘ ਤੇ ਸਮਾਜਿਕ ਤਾਣੇ - ਬਾਣੇ ਵਿੱਚ ਔਰਤਾਂ ਨਾਲ ਹੋ ਰਹੀਆਂ ਸਮਾਜਿਕ , ਆਰਥਿਕ ਅਤੇ ਭਾਵਨਾਤਮਿਕ ਜ਼ਿਆਦਤੀਆਂ ਬਾਰੇ ਹਨ । ਕਹਾਣੀ ਸੰਗ੍ਰਹਿ ਦੀ ਖਾਸੀਅਤ ਇਹ ਹੈ ਕਿ ਇਸ ਦੀ ਸ਼ੈਲੀ ਸਰਲ ਤੇ ...