ਰਾਜਿੰਦਰ ਰਾਜ਼ ਸਵੱਦੀ ਦਾ ਪੁਸਤਕ ‘ਜ਼ਿੰਦਗੀ ਵਿਕਦੀ ਨਹੀ’ ਸਮਾਜਿਕਤਾ ਦਾ ਪ੍ਰਤੀਕ

 


ਰਾਜਿੰਦਰ ਰਾਜ਼ ਸਵੱਦੀ ਕਹਾਣੀਕਾਰ ਸੀ, ਉਸਦੀਆਂ ਦੋ ਪੁਸਤਕਾਂ ਹਵਾੜ (1964) ਅਤੇ ਜ਼ਿੰਦਗੀ ਦਾ ਚਿਹਰਾ (1967 ) ਵਿੱਚ ਪ੍ਰਕਾਸ਼ਤ ਹੋਈਆਂ ਸਨ ਅਜੇ  ਉਹ ਸਾਹਿਤਕ ਖੇਤਰ ਵਿੱਚ ਸਥਾਪਤ ਹੋਣ ਜਾ ਹੀ ਰਿਹਾ ਸੀ ਕਿ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਇਸ ਕਰਕੇ ਅਜੇ ਉਹ ਇਨ੍ਹਾਂ ਪੁਸਤਕਾਂ ਨਾਲ ਸਾਹਿਤਕ ਖੇਤਰ ਦੇ ਪਹਿਲੇ ਪੜਾਅ ਵਿੱਚ ਹੀ ਸੀ ਉਨ੍ਹਾਂ ਦੇ ਲੜਕੇ ਰਾਜਦੀਪ ਸਿੰਘ ਤੂਰ ਗ਼ਜ਼ਲਗੋ ਨੇ ਉਨ੍ਹਾਂ ਦੋਹਾਂ ਪੁਸਤਕਾਂ ਨੂੰਜ਼ਿੰਦਗੀ ਵਿਕਦੀ ਨਹੀਂਦੇ ਨਾਮ ਹੇਠ ਇੱਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕਰਕੇ ਆਪਣੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੈ ਇਸ ਕਹਾਣੀ ਸੰਗ੍ਰਹਿ ਵਿੱਚ ਕੁਲ 31 ਕਹਾਣੀਆਂ ਹਨ ਇਹ ਸਾਰੀਆਂ ਕਹਾਣੀਆਂ ਸਮਾਜਿਕ ਵਿਸੰਗਤੀਆਂ ਦੀ ਬਾਤ ਪਾਉਂਦੀਆਂ ਹਨ ਕਹਾਣੀਕਾਰ ਨੇ ਸਮਾਜਿਕ ਬੁਰਾਈਆਂ ਨੂੰ ਆਧਾਰ ਬਣਾਕੇ ਵੱਖ-ਵੱਖ ਵੰਨਗੀਆਂ ਵਾਲੇ ਵਿਸ਼ੇ ਚੁਣਕੇ ਕਹਾਣੀਆਂ ਲਿਖੀਆਂ ਸਨ ਇਨ੍ਹਾਂ ਕਹਾਣੀਆਂ ਵਿੱਚ ਕਈ ਰੰਗ ਵੇਖਣ ਨੂੰ ਮਿਲਦੇ ਹਨ ਮੁੱਖ ਤੌਰਤੇ ਸਮਾਜਿਕ ਤਾਣੇ-ਬਾਣੇ ਵਿੱਚ ਔਰਤਾਂ ਨਾਲ ਹੋ ਰਹੀਆਂ ਸਮਾਜਿਕ, ਆਰਥਿਕ ਅਤੇ ਭਾਵਨਾਤਮਿਕ ਜ਼ਿਆਦਤੀਆਂ ਬਾਰੇ ਹਨ ਕਹਾਣੀ ਸੰਗ੍ਰਹਿ ਦੀ ਖਾਸੀਅਤ ਇਹ ਹੈ ਕਿ ਇਸ ਦੀ ਸ਼ੈਲੀ ਸਰਲ ਤੇ ਗੱਲਬਾਤੀ ਹੈ, ਜਿਵੇਂ ਦਿਹਾਤੀ ਲੋਕ ਆਪਸ ਵਿੱਚ ਰੋਜ਼ ਮਰ੍ਹਾ ਦੇ ਜੀਵਨ ਵਿੱਚ ਵਿਚਰਦਿਆਂ ਸੁਭਾਵਕ ਹੀ ਗੱਲਾਂ-ਬਾਤਾਂ ਕਰਦੇ ਹੋਣ ਜੇ ਮੈਂ ਇਹ ਕਹਿ ਲਵਾਂ ਕਿ ਉਸਦੇ ਅਧਿਆਪਕ ਹੋਣ ਦੇ ਤਰਜ਼ਬੇ ਦਾ ਨਚੋੜ ਹਨ, ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਸਹਿਜਤਾ ਨਾਲ ਕਹਾਣੀਆਂ ਲਿਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਦਿਹਾਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਕਹਾਣੀਆਂ ਪੜ੍ਹਕੇ ਕਈ ਵਾਰ ਏਦਾਂ ਮਹਿਸੂਸ ਹੁੰਦਾ ਹੈ ਕਿ ਪਾਠਕ ਆਪਣੇ ਪਿੰਡ ਦੀ ਸੱਥ ਵਿੱਚ ਬੈਠਾ ਗਲ-ਬਾਤ ਸੁਣ ਰਿਹਾ ਹੈ ਬਹੁਤੀਆਂ ਕਹਾਣੀਆਂ ਵਿੱਚ ਦਿਹਾਤੀ ਪ੍ਰਕ੍ਰਿਤਕ ਮਾਹੌਲ ਸਿਰਜਿਆ ਹੋਇਆ ਹੈ ਇੱਕ ਕਿਸਮ ਨਾਲ ਦਿਹਾਤੀ ਲੋਕਧਾਰਾ ਦੇ ਸਾਰੇ ਰੂਪ ਇਨ੍ਹਾਂ ਕਹਾਣੀਆਂ ਵਿੱਚ ਵੇਖਣ ਨੂੰ ਮਿਲਦੇ ਹਨ ਨਿੱਕੇ-ਨਿੱਕੇ ਸਰਲ ਵਾਕਾਂ ਰਾਹੀਂ ਦਿਹਾਤੀ ਅਤੇ ਨੀਮ ਸ਼ਹਿਰੀ ਲੋਕਾਂ ਦੀ ਬੋਲ ਚਾਲ, ਵਿਵਹਾਰ, ਸਲੀਕਾ, ਰਹਿਣ-ਸਹਿਣ ਤੇ ਸ਼ਿਸ਼ਟਾਚਾਰ ਦੀਆਂ ਉਦਾਹਰਨਾ ਮਿਲਦੀਆਂ ਹਨ ਇਸਤਰੀਆਂ ਦੀ ਮਾਨਸਿਕਤਾ ਦਾ ਮਨੋਵਿਸ਼ਲੇਸ਼ਣ ਬਾਕਮਾਲ ਹੈ ਲਗਪਗ ਹਰ ਕਹਾਣੀ ਦੇ ਮੁੱਖ ਅਤੇ ਸਹਾਇਕ ਪਾਤਰਾਂ ਭਾਵੇਂ ਇਸਤਰੀ ਹੋਵੇ ਜਾਂ ਮਰਦ ਉਨ੍ਹਾਂ ਦੇ ਮਨੋਵਿਸ਼ਲੇਸ਼ਣ ਕੀਤੇ ਗਏ ਹਨ ਖਾਸ ਤੌਰਤੇ ਔਰਤਾਂ ਦਾ ਮਨੋਵਿਸ਼ਲੇਸ਼ਣ ਅਜਿਹੇ ਢੰਗ ਨਾਲ ਕੀਤਾ ਗਿਆ ਹੈ, ਇਉਂ ਲੱਗਦਾ ਹੈ ਜਿਵੇਂ ਹਰ ਔਰਤ ਅਜਿਹੇ ਹਾਲਤ ਵਿੱਚੋਂ ਲੰਘ ਰਹੀ ਹੈ ਔਰਤ ਦੀਆਂ ਭਾਵਨਾਵਾਂ ਖਾਸ ਤੌਰਤੇ ਦਿਹਾਤੀ ਔਰਤਾਂ ਦਾ ਬਹੁਤ ਹੀ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਬਹੁਤੀਆਂ ਕਹਾਣੀਆਂ ਸਿੰਬਾਲਿਕ ਢੰਗ ਨਾਲ ਲਿਖੀਆਂ ਗਈਆਂ ਹਨਜ਼ਿੰਦਗੀ ਦਾ ਚਿਹਰਾਅਤੇਭੁੱਖ ਹੀ ਭੁੱਖਦੋਵੇਂ ਕਹਾਣੀਆਂ ਜੰਗ ਦੀ ਬਰਬਾਦੀ ਦੀ ਦਾਸਤਾਂ ਪੇਸ਼ ਕਰਦੀਆਂ ਹਨ ਵੈਸੇ ਫ਼ੌਜੀ ਜ਼ਿੰਦਗੀ ਨਾਲ ਸੰਬੰਧਤ ਲਗਪਗ ਅੱਧਾ ਦਰਜਨ ਕਹਾਣੀਆਂ ਹਨ ਫ਼ੌਜੀਆਂ ਦੀਆਂ ਪਤਨੀਆਂ ਦੀਆਂ ਮਨੋਭਾਵਨਾਵਾਂ ਵੀ ਸਿੰਬਾਲਿਕ ਤੌਰ ਤੇ ਪ੍ਰਗਟਾਈਆਂ ਗਈਆਂ ਹਨ ਕਹਾਣੀਆਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਬਹੁਤੇ ਮਰਦ ਔਰਤਾਂ ਦੀਆਂ ਭਾਵਨਾਵਾਂ ਦੀ ਆਪਣੀ ਬੇਸਮਝੀ ਕਰਕੇ ਕਦਰ ਨਹੀਂ ਕਰਦੇ, ਉਹ ਔਰਤ ਨੂੰ ਆਪਣੀ ਗ਼ੁਲਾਮ ਹੀ ਸਮਝਦੇ ਹਨਸਫ਼ੈਦ ਦਾਗ਼ਕਹਾਣੀ ਵਿੱਚ ਕੀਪਾਂ ਦਾ ਵਿਆਹ ਨਾ ਕਰਨਾ, ਉਸਦੀ ਸ਼ਰਾਫ਼ਤ ਅਤੇ ਸਰੀਰ ਵਿੱਚ ਨੁਕਸ ਹੋਣਾ ਵਿਖਾਇਆ ਗਿਆ ਹੈ ਅਜਿਹੀ ਸਥਿਤੀ ਵਿੱਚ ਕੀਪਾਂ ਦੀ ਮਾਨਸਿਕਤਾ ਦੀ ਅਣਵੇਖੀ ਹੋ ਰਹੀ ਹੈ ਮੁਹੱਬਤ ਦੀ ਤਾਂਘ ਤਾਂ ਹਰ ਔਰਤ ਵਿੱਚ ਹੁੰਦੀ ਹੈ, ਪ੍ਰੰਤੂ ਕੀਪਾਂ ਦੀਆਂ ਭਾਵਨਾਵਾਂ ਦੀ ਬੇਕਦਰੀ ਹੋ ਰਹੀ ਹੈ ਉਹ ਆਪਣੀ ਜ਼ਬਾਨੀ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕਰਦੀ ਇਸ ਕਹਾਣੀ ਵਿੱਚ ਔਰਤਾਂ ਸੰਬੰਧੀ ਮਨੋਵਿਸ਼ਲੇਸ਼ਣ ਕਰਕੇ ਔਰਤ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਇਸੇ ਤਰ੍ਹਾਂਨਜ਼ਰਾਂ ਬੋਲਣਕਹਾਣੀ ਵਿੱਚ ਇਹ ਸਾਬਤ ਕੀਤਾ ਹੈ ਕਿ ਜੇਕਰ ਮੁਹੱਬਤੀ ਸੰਬੰਧ ਸੰਭਾਲੇ ਜਾਣ ਤਾਂ ਬਿਹਤਰ ਹੁੰਦਾ ਹੈ, ਇਸ ਗੱਲ ਨੂੰ ਕਹਾਣੀ ਵਿੱਚ ਲਿਖਿਆ ਗਿਆ ਹੈ, ਕੁੱਤੇ ਵੀ ਸਮਝਦੇ ਹੋਏ ਕਛਹਿਰੇ ਨੂੰ ਛੱਡ ਦਿੰਦੇ ਹਨ, ਕਿਉਂਕਿ ਜੇਕਰ ਉਹ ਦੋਵੇਂ ਖਿਚਦੇ ਰਹੇ ਤਾਂ ਉਹ ਲੀਰੋ ਲੀਰ ਹੋ ਜਾਵੇਗਾ, ਸਮਾਜਿਕ ਸੰਬੰਧ ਵੀ ਇਸੇ ਤਰ੍ਹਾਂ ਸਾਂਭਣੇ ਚਾਹੀਦੇ ਹਨ, ਭਾਵ ਹਰ ਮਸਲੇ ਦਾ ਹੱਲ ਮੁਹੱਬਤ ਹੁੰਦਾ ਹੈ ਔਰਤ ਨੂੰ ਮਰਦ ਆਪਣੀ ਜਾਗੀਰ ਸਮਝਦੇ ਹਨ ਗ਼ਰੀਬੀ ਦਾ ਸੰਤਾਪ ਅਤੇ ਆਪਣਿਆਂ ਦੀ ਖਿੱਚ ਦੋਵੇਂ ਰੰਗ ਵੇਖਣ ਨੂੰ ਮਿਲਦੇ ਹਨ ਇੱਕ ਟੁੱਟਿਆ ਤਾਰਾ ਇਕੱਲਤਾ ਦੀ ਨਿਰਾਸ਼ਤਾ ਵਿੱਚੋਂ ਰੰਗੀਨ ਜ਼ਿੰਦਗੀ ਦਾ ਪ੍ਰਗਟਾਵਾ ਕਰਦਾ ਹੈ ਭਾਵ ਆਸ਼ਾਵਾਦੀ ਹੋਣਾ ਸੁਖਦਾਇਕ ਹੁੰਦਾ ਹੈ ਕਹਾਣੀਕਾਰ ਖੁਦ ਸਾਹਿਤਕ ਹੋਣ ਕਰਕੇ ਲਗਪਗ ਇੱਕ ਦਰਜਨ ਕਹਾਣੀਆਂ ਵਿੱਚ ਸਾਹਿਤਕਾਰਾਂ ਦੀ ਜ਼ਿੰਦਗੀ ਦਾ ਵਿਵਰਣ ਜ਼ਰੂਰ ਦਿੰਦਾ ਹੈਲੂਣ ਤੇਲਕਹਾਣੀ ਇੱਕ ਸਾਹਿਤਕਾਰ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰਿਵਾਰਿਕ ਪ੍ਰਸਥਿਤੀਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਸਾਹਿਤਕ ਵਿਅਕਤੀਆਂ ਦੀਆਂ ਆਪਸੀ ਖੁੰਦਕਾਂ ਦੀਆਂ ਤਲਖ ਟਿਪਣੀਆਂ ਵੀ ਵੇਖਣ ਨੂੰ ਮਿਲਦੀਆਂ ਹਨ ਇਹ ਵੀ ਦਰਸਾਇਆ ਗਿਆ ਹੈ ਕਿ ਸਾਹਿਤਕ ਮਸ ਜ਼ਿੰਦਗੀ ਦਾ ਰੁੱਖ ਬਦਲਣ ਵਿੱਚ ਵੀ ਸਹਾਇਤਾ ਕਰਦੀ ਹੈਦੂਸਰਾ ਮੋੜਕਹਾਣੀ ਵਿੱਚ ਪਿਆਰ ਵਿੱਚੋਂ ਅਸਫਲ ਰਹਿਣਤੇ ਘਰੋਂ ਭੱਜੀ ਲੜਕੀ ਰੇਲਵੇ ਸਟੇਸ਼ਨ ਤੇ ਬੈਠੀ ਲੈਂਪ ਦੀ ਰੌਸ਼ਨੀ ਵਿੱਚੋਂ ਰਹੀਆਂ ਕਿਰਨਾ ਨੂੰ ਬਜਰੀ ਦੀਆਂ ਵੱਟੀਆਂ ਮਾਰਕੇ ਕਿਰਨਾ ਨਾਲ ਆਪਣੀਆਂ ਭਾਵਨਾਵਾਂ ਦਾ ਅਚੇਤ ਮਨ ਵਿੱਚ ਮੁਕਾਬਲਾ ਕਰਦੀ ਹੈ, ਕਿਉਂਕਿ ਉਸਦੇ ਪ੍ਰੇਮੀ ਵੱਲੋਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸਦੀ ਜ਼ਿੰਦਗੀ ਦੀ ਰੌਸ਼ਨੀ ਮੱਧਮ ਪਈ ਹੋਈ ਹੈ ਇਸੇ ਕਹਾਣੀ ਵਿੱਚ ਕਹਾਣੀਕਾਰ ਸਾਹਿਤਕਾਰ ਨੂੰ ਮਿਲਣ ਤੋਂ ਬਾਅਦ ਲੜਕੀ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆ ਦਿੰਦਾ ਹੈ ਤੇ ਉਹ ਘਰ ਵਾਪਸ ਜਾ ਕੇ ਵਿਆਹ ਕਰਵਾਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੰਕਲਪ ਕਰਦੀ ਹੈ ਇਸ ਕਹਾਣੀ ਦਾ ਉਸਾਰੂ ਪੱਖ ਆਤਮ ਹੱਤਿਆ ਨੂੰ ਬੁਜ਼ਦਿਲੀ ਗਰਦਾਨਣਾ ਹੈ ਇਸੇ ਤਰ੍ਹਾਂਅੰਗਿਆਰਕਹਾਣੀ ਵਿੱਚ ਜਿੰਦੀ ਡੱਕੇ ਨਾਲ ਛੋਟੇ-ਛੋਟੇ ਅੰਗਿਆਰਾਂ ਨੂੰ ਬਾਹਰ ਕੱਢਕੇ ਸੇਕਣਾ ਚਾਹੁੰਦੀ ਹੈ, ਪ੍ਰੰਤੂ ਜਿਵੇਂ ਉਸਦੀਆਂ ਭਾਵਨਾਵਾਂ ਦੇ ਅੰਗਿਆਰ ਹਾਲਾਤ ਨੇ ਠੰਡੇ ਕਰ ਦਿੱਤੇ ਹਨ, ਉਸੇ ਤਰ੍ਹਾਂ ਉਹ ਅੱਗ ਦੇ ਅੰਗਿਆਰ ਥੋੜ੍ਹੀ ਦੇਰ ਬਾਅਦ ਠੰਡੇ ਹੋ ਕੇ ਸੁਆਹ ਬਣ ਜਾਂਦੇ ਹਨ ਇਹ ਅੰਗਿਆਰ ਜਿੰਦੀ ਦੀਆਂ ਭਾਵਨਾਵਾਂ ਦਾ ਸਿੰਬਾਲਿਕ ਪ੍ਰਮਾਣ ਹਨ ਕੁਝ ਕਹਾਣੀਆਂ ਵਿੱਚ ਪਿਆਰ ਦੀਆਂ ਪੀਂਘਾਂ ਵੀ ਪਾਈਆਂ ਗਈਆਂ ਹਨ ਪ੍ਰੰਤੂ ਇਹ ਪਿਆਰ ਵੀ ਸਮਾਜਿਕ ਤਬਦੀਲੀ ਦੇ ਸੰਧਰਵ ਵਿੱਚ ਹਨਵਾਰਸਕਹਾਣੀ ਵਿੱਚ ਗ਼ਰੀਬੀ, ਇਮਾਨਦਾਰੀ ਅਤੇ ਇਨਸਾਨੀਅਤ ਦੀ ਤਸਵੀਰ ਪੇਸ਼ ਕੀਤੀ ਗਈ ਹੈਤੀਲਾਂ ਵਾਲੀ ਡੱਬੀਕਹਾਣੀ ਵਿੱਚ ਧਾਰਮਿਕ ਸਥਾਨਾ ਵਿੱਚ ਦਾਨ ਦੇ ਕੇ ਸਵੈ-ਪ੍ਰਸੰਸਾ ਪੱਥਰਾਂਤੇ ਆਪਣੇ ਨਾਮ ਲਿਖਵਾ ਕੇ ਕੀਤੀ ਗਈ ਹੈ, ਜੋ ਧਾਰਮਿਕ ਹੋਣ ਦੀ ਗਵਾਹੀ ਨਹੀਂ ਭਰਦੀਫਿਰ ਵੀ ਤੂੰ ਇੰਝ ਆਖਦੀ?’ ਕਹਾਣੀ ਖੁਦਗਰਜ਼ੀ, ਬੇਰੋਜ਼ਗਾਰੀ ਅਤੇ ਆਵਾਜਾਈ ਦੇ ਅਸੂਲਾਂ ਦੀ ਉਲੰਘਣਾ ਸੰਬੰਧੀ ਕਿੰਤੂ-ਪ੍ਰੰਤੂ ਕਰਦੀ ਹੈ ਇਨਸਾਨੀਅਤ ਪਰ ਲਾ ਕੇ ਉਡ ਗਈ ਤੇ ਲੋਕਾਂ ਵਿੱਚ ਆਪੋਧਾਪੀ ਦਾ ਬ੍ਰਿਤਾਂਤ ਹੈਤਕਦੀਰ ਦਾ ਭੇਦਸਮੇਂ ਦੀ ਕਦਰ ਨਾ ਕਰਨ ਅਤੇ ਦੂਜਿਆਂ ਤੋਂ ਕਦਰ ਕਰਨ ਦੀ ਆਸ ਕਰਨਾ ਜਾਇਜ਼ ਨਹੀਂ, ਸਗੋਂ ਸਭ ਨੂੰ ਸਮੇਂ ਦੀ ਕਦਰ ਕਰਨ ਦੀ ਸਲਾਹ ਦਿੰਦੀ ਹੈਜ਼ਿੰਦਗੀ ਵਿਕਦੀ ਨਹੀਬਹੁਤ ਹੀ ਭਾਵਪੂਰਤ ਕਹਾਣੀ ਹੈ, ਜਿਹੜੀ ਅਮੀਰਾਂ ਵੱਲੋਂ ਗ਼ਰੀਬ ਔਰਤਾਂ ਦੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦੀ ਹੋਈ ਸ਼ੋਸ਼ਣ ਦਾ ਵਿਰੋਧ ਕਰਕੇ ਚੰਨੀ ਬਲਬੀਰ ਦੇ ਥੱਪੜ ਜੜਕੇ ਔਰਤ ਦੀ ਦਲੇਰੀ ਦਾ ਪ੍ਰਗਟਾਵਾ ਕਰਦੀ ਹੈ ਇਸ ਕਹਾਣੀ ਵਿੱਚ ਇੱਕ ਮੰਗਤੀ ਦਲਾਲੀ ਕਰਦੀ ਵੀ ਵਿਖਾਈ ਗਈ ਹੈਦੋ ਨੋਟਵੀ ਇਸਤਰੀ  ਦੇ ਸ਼ੋਸ਼ਣ ਵਿਰੁੱਧ ਬਗਾਬਤ ਦੀ ਦਾਸਤਾਂ ਹੈਬੱਦਲਕਹਾਣੀ ਵਿੱਚ ਵਿਧਵਾਵਾਂ ਨੂੰ ਦੁਬਾਰਾ ਵਿਆਹ ਕਰਾਉਣ ਦਾ ਸਮਾਜ ਵੱਲੋਂ ਵਿਰੋਧ ਵਿਖਾਇਆ ਗਿਆ ਹੈ ਪ੍ਰੰਤੂ ਮਰਦ ਦੁਬਾਰਾ ਵਿਆਹ ਕਰਵਾ ਸਕਦੇ ਹਨ ਕ੍ਰਿਸ਼ਨਾ ਨੇ ਵਿਧਵਾ ਹੋ ਜਾਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦਾ ਰਾਹ ਅਪਣਾਉਣਾ ਔਰਤ ਦੇ ਹੱਕਾਂ ਦੀ ਵਕਾਲਤ ਹੈ ਕਹਾਣੀਕਾਰ ਦੇ ਸਪੁੱਤਰ ਵੱਲੋਂ ਆਪਣੇ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਸਾਂਭਣਾ ਸ਼ੁਭ ਸ਼ਗਨ ਹੈ, ਜੋ ਖੋਜੀ ਵਿਦਿਆਰਥੀਆਂ ਲਈ ਲਾਭਦਾਇਕ ਹੋ ਸਕਦਾ ਹੈ

  167 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ