ਅਲਵਿਦਾ! ਸੰਸਾਰ ਦੇ ਪ੍ਰਸਿੱਧ ਵੈਟਰਨ ਦੌੜਾਕ: ਫ਼ੌਜਾ ਸਿੰਘ
ਸੰਸਾਰ ਵਿੱਚ ਟਰਬਨਡ
ਟੋਰਨਾਡੋ, ਰਨਿੰਗ ਬਾਬਾ ਅਤੇ
ਸਿੱਖ ਸੁਪਰਮੈਨ ਦੇ ਤੌਰ
‘ਤੇ ਜਾਣੇ ਜਾਂਦੇ ਭਾਰਤੀ
ਮੂਲ ਦੇ ਬ੍ਰਿਟਿਸ਼ ਸਿੱਖ
ਮੈਰਾਥਨ ਦੌੜਾਕ ਫ਼ੌਜਾ ਸਿੰਘ
ਇਸ ਫ਼ਾਨੀ ਸੰਸਾਰ ਨੂੰ
ਅਲਵਿਦਾ ਕਹਿ ਗਏ ਹਨ। ਉਨ੍ਹਾਂ
ਦੇ ਜਾਣ ਨਾਲ ਸਿੱਖ
ਜਗਤ ਨੂੰ ਨਾ ਪੂਰਿਆ
ਜਾਣ ਵਾਲਾ ਘਾਟਾ ਪੈ
ਗਿਆ ਹੈ। ਉਹ
114 ਸਾਲ 3 ਮਹੀਨੇ 13 ਦੀ ਉਮਰ ਭੋਗ
ਕੇ ਸਵਰਗਵਾਸ ਹੋਏ ਹਨ। ਫ਼ੌਜਾ
ਸਿੰਘ ਦੁਨੀਆਂ ਵਿੱਚ ਸਭ
ਤੋਂ ਵੱਡੀ ਉਮਰ ਦੇ
ਵਿਅਕਤੀ ਸਨ। ਉਹ
ਇੱਕ ਲੀਜੈਂਡ ਸਨ।
ਸਿੱਖ ਜਗਤ ਲਈ ਉਹ
ਮਾਣ ਵਾਲੀ ਗੱਲ ਸਨ। ਸੰਸਾਰ
ਵਿੱਚ ਉਨ੍ਹਾਂ ਨੇ ਸਿੱਖਾਂ
ਦੀ ਪਛਾਣ ਬਣਾਉਣ ਵਿੱਖ
ਵਡਮੁੱਲਾ ਯੋਗਦਾਨ ਪਾਇਆ ਹੈ। ਫ਼ੌਜਾ
ਸਿੰਘ ਦਾ ਜੀਵਨ ਆਉਣ
ਵਾਲੀ ਪੀੜ੍ਹੀ ਲਈ ਮਾਰਗ
ਦਰਸ਼ਕ ਅਤੇ ਪ੍ਰੇਰਨਾ ਸਰੋਤ
ਸਾਬਤ ਹੋਵੇਗਾ। ਫ਼ੌਜਾ
ਸਿੰਘ ਦੇ ਤੰਦਰੁਸਤ ਜੀਵਨ
ਤੋਂ ਇੱਕ ਗੱਲ ਪੱਲੇ
ਬੰਨ੍ਹ ਲੈਣੀ ਚਾਹੀਦੀ ਹੈ
ਕਿ ਉਮਰ ਕਿਸੇ ਵੀ
ਪ੍ਰਾਪਤੀ ਦੇ ਰਾਹ ਵਿੱਚ
ਰੋੜਾ ਨਹੀਂ ਬਣ ਸਕਦੀ,
ਬਸ਼ਰਤੇ ਕਿ ਇਨਸਾਨ ਦਾ
ਇਰਾਦਾ ਮਜ਼ਬੂਤ ਅਤੇ ਨਿਸ਼ਾਨਾ
ਨਿਸਚਤ ਕਰਕੇ ਸੱਚੇ ਦਿਲੋਂ
ਜਦੋਜਹਿਦ ਕੀਤੀ ਜਾਵੇ।
ਜ਼ਿੰਦਗੀ ਵਿੱਚ ਅਨੇਕਾਂ ਠੋਕਰਾਂ
ਖਾਣ ਤੋਂ ਬਾਅਦ ਵੀ
ਇਤਨੀ ਪ੍ਰਸਿੱਧੀ ਪ੍ਰਾਪਤ ਕਰਨੀ ਖਾਲਾ
ਜੀ ਦਾ ਵਾੜਾ ਨਹੀਂ। 1992 ਵਿੱਚ ਉਸਦੀ
ਪਤਨੀ ਗਿਆਨ ਕੌਰ ਸਵਰਗਵਾਸ
ਹੋ ਗਈ, ਏਥੇ ਹੀ
ਬਸ ਨਹੀਂ 1994 ਵਿੱਚ ਉਨ੍ਹਾਂ
ਦਾ ਲੜਕਾ ਕੁਲਦੀਪ ਸਿੰਘ
ਅਤੇ ਇੱਕ ਧੀ ਵੀ
ਉਪਰੋਥਲੀ ਸਵਰਗਵਾਸ ਹੋ ਗਏ,
ਪ੍ਰੰਤੂ ਫ਼ੌਜਾ ਸਿੰਘ ਨੇ
ਜ਼ਿੰਦਗੀ ਤੋਂ ਪਾਸਾ ਨਹੀਂ
ਵੱਟਿਆ। ਹੌਸਲਾ
ਨਹੀਂ ਹਾਰਿਆ। ਇਨ੍ਹਾਂ
ਸਦਮਿਆਂ ਨੂੰ ਇੱਕ ਵੰਗਾਰ
ਦੀ ਤਰ੍ਹਾਂ ਸਮਝਿਆ ਤੇ
ਜ਼ਿੰਦਗੀ ਨੂੰ ਮੁੜ ਲੀਹਾਂ
‘ਤੇ ਲਿਆਂਦਾ। ਉਸਦੇ
ਹੌਸਲੇ ਅਤੇ ਜ਼ਜ਼ਬੇ ਦੀ
ਕਮਾਲ ਵੇਖੋ ਇਹ ਤਿੰਨੋ
ਸਦਮਿਆਂ ਤੋਂ ਬਾਅਦ ਉਸਨੇ
81 ਸਾਲ ਦੀ ਉਮਰ ਵਿੱਚ
ਉਦਾਸੀ ਨੂੰ ਸਬਰ ਸੰਤੋਖ
ਵਿੱਚ ਬਦਲਣ ਲਈ ਮੈਰਾਥਨ
ਦੌੜ ਵਿੱਚ ਦਿਲਚਸਪੀ ਲੈਣੀ
ਸ਼ੁਰੂ ਕਰ ਦਿੱਤੀ।
ਇਸ ਮੰਤਵ ਲਈ ਉਸਨੇ ਲੰਦਨ
ਵਿਖੇ ਹਰਮਿੰਦਰ ਸਿੰਘ ਤੋਂ
ਕੋਚਿੰਗ ਲੈਣੀ ਸ਼ੁਰੂ ਕਰ
ਦਿੱਤੀ। ਇਸ
ਤੋਂ ਇਹ ਵੀ ਸ਼ਪਸ਼ਟ
ਹੁੰਦਾ ਹੈ ਕਿ ਕਿਸੇ
ਵੀ ਨਿਸ਼ਾਨੇ ‘ਤੇ ਪਹੁੰਚਣ
ਲਈ ਮੁੱਢਲੀ ਸਿੱਖਿਆ ਲੈਣੀ
ਵੀ ਜ਼ਰੂਰੀ ਹੁੰਦੀ ਹੈ।
ਫ਼ੌਜਾ ਸਿੰਘ ਨੇ
89 ਸਾਲ ਦੀ ਉਮਰ ਵਿੱਚ
ਮੈਰਾਥਨ ਦੌੜ ਨੂੰ ਗੰਭੀਰਤਾ
ਨਾਲ ਲੈਂਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ
ਵਿੱਚ ਹਿੱਸਾ ਲੈਣਾ ਸ਼ੁਰੂ
ਕਰ ਦਿੱਤਾ। ਸਾਲ
2000 ‘ਚ 90 ਸਾਲ ਦੀ ਉਮਰ
ਵਿੱਚ ਪਹਿਲੀ ਮੈਰਾਥਨ ਦੌੜੀ
ਅਤੇ ਪੂਰੀ ਕੀਤੀ।
ਉਹ ਆਸਾਨੀ ਨਾਲ 20 ਕਿਲੋਮੀਟਰ
ਦੌੜਦੇ ਸਨ। ਇਸੇ ਤਰ੍ਹਾਂ 93 ਸਾਲ
ਦੀ ਉਮਰ ਵਿੱਚ ਉਸਨੇ
6 ਘੰਟੇ 54 ਮਿੰਟ ‘ਚ ਇੱਕ
ਮੈਰਾਥਨ ਪੂਰੀ ਕੀਤੀ, ਜੋ
90 ਸਾਲ ਤੋਂ ਵੱਧ ਉਮਰ
ਦੇ ਵਰਗ ਲਈ ਦੁਨੀਆਂ
ਦੇ ਸਭ ਤੋਂ ਵਧੀਆ
ਰਿਕਾਰਡ ਨਾਲੋਂ 58 ਮਿੰਟ ਤੇਜ਼ ਸੀ। ਉਸਨੂੰ
ਜ਼ਿਆਦਾ ਪ੍ਰਸਿੱਧੀ 2011 ਵਿੱਚ ਮਿਲੀ, ਜਦੋਂ
ਉਸਨੇ 100 ਸਾਲ ਦੀ ਉਮਰ
ਦੇ ਵਰਗ ਵਿੱਚ ‘ਲੰਡਨ ਮੈਰਾਥਨ’ ਪੂਰੀ
ਕੀਤੀ। 100 ਸਾਲ ਦੀ
ਉਮਰ ਦੇ ਵਰਗ ਵਿੱਚ
ਰਿਕਾਰਡ ਬਣਾਇਆ। ਅਕਤੂਬਰ
2011 ਵਿੱਚ 100 ਸਾਲ ਦੀ ਉਮਰ
ਵਿੱਚ ਉਸਨੇ ਟਰਾਂਟੋ, ਓਨਟਾਰੀਓ
ਕੈਨੇਡਾ ਦੇ ਬਿਰਚਮਾਊਂਟ ਸਟੇਡੀਅਮ
ਵਿੱਚ ਕਰਵਾਈ ਵਿਸ਼ੇਸ਼ ‘ਓਨਟਾਰੀਓ
ਮਾਸਟਰਜ਼ ਐਸੋਸੀਏਸ਼ਨ ਫ਼ੌਜਾ ਸਿੰਘ ਇੰਟਰਨੈਸ਼ਨ
ਮੀਟ’ ਵਿੱਚ 100, 200, 400, 800, 1500,
3000 ਅਤੇ 5000 ਮੀਟਰ ਤੱਕ ਦੇ
ਈਵੈਂਟਾਂ ਵਿੱਚ 8 ਵਿਸ਼ਵ ਉਮਰ
ਸਮੂਹ ਰਿਕਾਰਡ ਬਣਾਏ ਸਨ। ਉਸਨੇ
100 ਮੀਟਰ 23.4 ਸੈਕੰਡ, 200 ਮੀਟਰ 52.23 ਸੈਕੰਡ, 400 ਮੀਟਰ 2 ਮਿੰਟ 13.48 ਸੈਕੰਡ,
800 ਮੀਟਰ 5 ਮਿੰਟ 32.18 ਸੈਕੰਡ, 1500 ਮੀਟਰ 11 ਮਿੰਟ 27.47 ਸੈਕੰਡ,
3000 ਮੀਟਰ 24 ਮਿੰਟ 52.47 ਸੈਕੰਡ ਅਤੇ 5000 ਮੀਟਰ
ਦੌੜਾਂ 49 ਮਿੰਟ 57.39 ਸੈਕੰਡ ਵਿੱਚ ਤਹਿ
ਕੀਤੀਆਂ ਸਨ। 2004 ਵਿੱਚ
ਡੈਵਡ ਬੈਕਹਮ ਤੇ ਮੁਹੰਮਦ
ਅਲੀ ਦੇ ਨਾਲ ਸਾਫਟ ਵੇਅਰ ਨਿਰਮਾਤਾ
‘ਐਡੀਡਾਸ’ ਲਈ ਇੱਕ ਇਸ਼ਤਿਹਾਰ
ਮੁਹਿੰਮ ‘ਚ ਪਹਿਲੀ ਵਾਰ
ਪ੍ਰਦਰਸ਼ਤ ਹੋਇਆ ਸੀ।
ਇਸੇ ਤਰ੍ਹਾਂ ਅਕਤੂਬਰ 2011 ਵਿੱਚ
100 ਸਾਲ ਦੀ ਉਮਰ ‘ਚ
ਪ੍ਰਦਰਸ਼ਤ ਹੋਣ ਵਾਲਾ ਸਭ
ਤੋਂ ਬਜ਼ੁਰਗ ਆਦਮੀ ਬਣਿਆਂ। 20 ਫ਼ਰਵਰੀ
2013 ਨੂੰ ਹਾਂਗਕਾਂਗ ਮੈਰਾਥਨ ਵਿੱਚ ਹਿੱਸਾ
ਲੈਣ ਤੋਂ ਬਾਅਦ ਉਸਨੇ
ਦੌੜਾਂ ਵਿੱਚ ਹਿੱਸਾ ਲੈਣ
ਤੋਂ ਸੇਵਾ ਮੁਕਤੀ ਲੈ
ਲਈ ਸੀ। 2012 ਵਿੱਚ
ਫ਼ੌਜਾ ਸਿੰਘ ਨੇ ਸੈਕੰਡ
ਐਨੂਅਲ ਚੜ੍ਹਦੀਕਲਾ ਰਨ ਮਲੇਸੀਆ ਵਿੱਚ
ਸਪੈਸ਼ਲ ਗੈਸਟ ਦੇ ਤੌਰ
‘ਤੇ ਸ਼ਾਮਲ ਹੋਏ ਸਨ। ਲੋਕ
ਭਲਾਈ ਦੇ ਸਮਾਜਿਕ ਕੰਮਾ
ਲਈ ਚੰਦਾ ਇਕੱਠੇ ਕਰਨ
ਲਈ ਆਯੋਜਤ ਕੀਤੇ ਜਾਂਦੇ
ਪ੍ਰੋਗਰਾਮਾ ਵਿੱਚ ਵੀ ਸ਼ਾਮਲ
ਹੋ ਕੇ ਫ਼ੌਜਾ ਸਿੰਘ
ਦੌੜਦਾ ਰਹਿੰਦਾ ਸੀ।
ਅਪ੍ਰੈਲ 2023 ਤੱਕ ਫ਼ੌਜਾ ਸਿੰਘ
ਸਮਾਗਮਾ ਸਮੇਂ ਮੈਰਾਥਨ ਦੌੜਾਕਾਂ
ਨੂੰ ਉਤਸ਼ਾਹਤ ਕਰਦਾ ਰਿਹਾ
ਸੀ। ਫ਼ੌਜਾ
ਸਿੰਘ ਦੀ ਅੰਗਰੇਜ਼ੀ ਭਾਸ਼ਾ
ਵਿੱਚ ਜੀਵਨੀ ‘ਟਰਬਨਡ ਟੌਰਨਾਡੋ’
ਪੁਸਤਕ ਚੰਡੀਗੜ੍ਹ ਦੇ ਰਹਿਣ ਵਾਲੇ
ਖ਼ੁਸ਼ਵੰਤ ਸਿੰਘ ਨੇ ਲਿਖੀ
ਸੀ, ਜਿਸਨੂੰ ਸਰ ਮੋਤਾ
ਸਿੰਘ ਨੇ 7 ਜੁਲਾਈ 2011 ਨੂੰ
ਇੰਗਲੈਂਡ ਵਿੱਚ ਜ਼ਾਰੀ ਕੀਤਾ
ਸੀ। ਫ਼ੌਜਾ
ਸਿੰਘ ਨੂੰ ਸੰਸਾਰ ਵਿੱਚੋਂ
ਬਹੁਤ ਸਾਰੇ ਮਾਨ ਸਨਮਾਨ
ਮਿਲੇ। 13 ਨਵੰਬਰ
2003 ਨੂੰ ‘ਐਲਿਸ ਇਜ਼ਲੈਂਡ ਮੈਡਲ’
ਅਮਰੀਕਾ ਦੇ ਇੱਕ ਗਰੁਪ
ਨੈਸ਼ਨਲ ਐਥਨਿਕ ਕੋਲੀਸ਼ਨ ਨੇ
‘ਸਿੰਬਲ ਆਫ਼ ਰੇਸ਼ੀਅਲ ਟਾਲਰੈਂਸ’
ਦਿੱਤਾ ਸੀ। ਅਮਰੀਕਾ
ਦੀ ਇੱਕ ਸੰਸਥਾ ਨੇ
2011 ਵਿੱਚ ‘ਪ੍ਰਾਈਡ ਆਫ਼ ਇੰਡੀਆ
ਅਵਾਰਡ’ ਦਿੱਤਾ ਸੀ।
ਇਸੇ ਤਰ੍ਹਾਂ ਉਸ ਵੱਲੋਂ
ਚੈਰਿਟੀ ਲਈ ਮੈਰਾਥਨ ਵਿੱਚ
ਹਿੱਸਾ ਲੈਣ ਕਰਕੇ ‘ਬ੍ਰਿਟਿਸ਼
ਇਪਾਇਅਰ ਅਵਾਰਡ 2015’ ਦਿੱਤਾ ਗਿਆ।
ਫ਼ੌਜਾ ਸਿੰਘ ਨੂੰ ਮਾਣ
ਜਾਂਦਾ ਹੈ ਕਿ ਉਸਨੇ
ਜੁਲਾਈ 2012 ਵਿੱਚ ਓਲੰਪਿਕ ਟਾਰਚ
ਲੈ ਕੇ ਹਿੱਸਾ ਲੈਣ
ਵਾਲੀਆਂ ਟੁਕੜੀਆਂ ਦੀ ਅਗਵਾਈ
ਕੀਤੀ ਸੀ। ਗਿਨੀਜ
ਬੁੱਕ ਆਫ਼ ਰਿਕਾਰਡਜ਼ ਨੇ
ਫ਼ੌਜਾ ਸਿੰਘ ਦੀਆਂ ਪ੍ਰਾਪਤੀਆਂ
ਨੂੰ ਦਰਜ ਨਹੀਂ ਕੀਤਾ,
ਕਿਉਂਕਿ ਉਨ੍ਹਾਂ ਦੇ ਕਹਿਣ
ਅਨੁਸਾਰ ਫ਼ੌਜਾ ਸਿੰਘ ਜਨਮ
ਸਰਟੀਫੀਕੇਟ ਵਿਖਾ ਨਹੀਂ ਸਕੇ। ਇਸ
ਗੱਲ ਦੇ ਬਾਵਜੂਦ ਵੀ
ਸੰਸਾਰ ਦੇ ਲੋਕਾਂ ਵਿੱਚ
ਫ਼ੌਜਾ ਸਿੰਘ ਦੀ ਮੈਰਾਥਨ
ਦੌੜਾਕ ਦੇ ਤੌਰ ਤੇ
ਸਥਾਪਤੀ ਪ੍ਰਮਾਣਿਤ ਹੈ। ਪੰਜਾਬ
ਦੇ ਨੌਜਵਾਨਾਂ ਨੂੰਰੋਜ਼ਗਾਰ ਾ ਮਿਲਣ ਕਰਕੇ
ਨਿਰਾਸ਼ ਨਹੀਂ ਹੋਣਾ ਚਾਹੀਦਾ,
ਸਗੋਂ ਫ਼ੌਜਾ ਸਿੰਘ ਨੂੰ
ਆਪਣਾ ਮਾਰਗ ਦਰਸ਼ਕ ਬਣਾਕੇ
ਕਿਸੇ ਵੀ ਕਾਰੋਬਾਰ ਵਿੱਚ
ਲਗਨ ਨਾਲ ਕੰਮ ਕਰਕੇ
ਸਫ਼ਲ ਹੋਣ ਦੀ ਕੋਸ਼ਿਸ਼
ਕਰਨੀ ਚਾਹੀਦੀ ਹੈ।
ਜੇਕਰ ਇੱਕ
90 ਸਾਲ ਦਾ ਬਜ਼ੁਰਗ ਵਿਅਕਤੀ
ਨਵਾਂ ਕੰਮ ਸਿੱਖਕੇ
ਸੰਸਾਰ ਵਿੱਚ ਆਪਣਾ ਨਾਮ
ਬਣਾ ਸਕਦਾ ਹੈ ਤਾਂ
ਨੌਜਵਾਨਾ ਲਈ ਕੋਈ ਵੀ
ਕਾਰੋਬਾਰ ਔਖਾ ਨਹੀਂ ਹੋ
ਸਕਦਾ।
ਫ਼ੌਜਾ ਸਿੰਘ ਦਾ
ਜਨਮ ਜਲੰਧਰ ਜ਼ਿਲ੍ਹੇ ਦੇ
ਬਿਆਸ ਪਿੰਡ ਵਿੱਚ 1 ਅਪ੍ਰੈਲ 1911 ਨੂੰ ਹੋਇਆ ਸੀ। ਫ਼ੌਜਾ
ਸਿੰਘ ਚਾਰ ਭੈਣ ਭਰਾਵਾਂ
ਵਿੱਚੋਂ ਸਾਰਿਆਂ ਤੋਂ ਛੋਟਾ
ਸੀ। ਉਹ
ਬਚਪਨ ਵਿੱਚ ਬਹੁਤ ਹੀ
ਕਮਜ਼ੋਰ ਅਤੇ ਪਤਲੇ ਸਰੀਰ
ਦਾ ਹੁੰਦਾ ਸੀ।
ਪੰਜ ਸਾਲ ਦੀ ਉਮਰ
ਤੱਕ ਉਹ ਤੁਰ ਫਿਰ
ਵੀ ਨਹੀਂ ਸਕਦਾ ਸੀ। ਸਰੀਰ
ਦਾ ਕਮਜ਼ੋਰ ਹੋਣ ਕਰਕੇ
10 ਸਾਲ ਦੀ ਉਮਰ ਤੱਕ
ਉਸਨੂੰ ਡੰਡਾ ਦੇ ਉਪ
ਨਾਮ ਨਾਲ ਬੁਲਾਇਆ ਜਾਂਦਾ
ਸੀ। ਪਿੰਡ
ਦੇ ਨੌਜਵਾਨਾ ਨੇ ਉਸਦੀਆਂ
ਕਈ ਛੇੜਾਂ ਬਣਾਈਆਂ ਹੋਈਆਂ
ਸਨ, ਪ੍ਰੰਤੂ ਬਾਅਦ ਵਿਚ
ਉਹ ਸਿਹਤਮੰਦ ਹੋ ਗਿਆ। ਉਹ
ਪਹਿਲਾਂ ਜਵਾਨੀ ਵਿੱਚ ਬਹੁਤ
ਸ਼ੌਕੀਨ ਹੁੰਦਾ ਸੀ।
ਪਤਨੀ ਦੇ ਵਿਛੋੜੇ ਤੋਂ
ਬਾਅਦ ਉਸਨੇ ਸਾਧਾਰਨ ਜੀਵਨ
ਜਿਉਣਾ ਸ਼ੁਰੂ ਕਰ ਦਿੱਤਾ। 1981 ਵਿੱਚ ਫ਼ੌਜਾ
ਸਿੰਘ ਅਤੇ ਉਸਦੀ ਪਤਨੀ
ਆਪਣੇ ਸਪੁੱਤਰ ਕੋਲ ਇੰਗਲੈਂਡ
ਚਲੇ ਗਏ ਸਨ।
ਉਸਦੇ ਪੰਜ ਬੱਚੇ ਸਨ। ਫਿਰ
ਉਸਨੇ ਇੰਗਲੈਂਡ ਦੀ ਨਾਗਰਿਕਤਾ
ਲੈ ਲਈ ਸੀ।
ਫ਼ੌਜਾ ਸਿੰਘ ਪੰਜ ਫੁੱਟ
8 ਇੰਚ ਲੰਬਾ ਲੰਝਾ ਸੀ,
ਪ੍ਰੰਤੂ ਉਸਦਾ ਭਾਰ ਸਿਰਫ਼
52 ਕਿਲੋ ਸੀ। ਉਹ
ਸਾਰੀ ਉਮਰ ਵੈਜੀਟੇਰੀਅਨ ਰਿਹਾ
ਹੈ। ਉਹ
ਬਹੁਤ ਹੀ ਸਾਧਾਰਨ ਖਾਣਾ,
ਹਰੀਆਂ ਸਬਜ਼ੀਆਂ, ਦਾਲ ਫੁਲਕਾ
ਖਾਂਦਾ ਸੀ। ਦੁੱਧ
ਅਤੇ ਦਹੀਂ ਦਾ ਸ਼ੌਕੀਨ
ਸੀ, ਪ੍ਰੰਤੂ ਤਲੀਆਂ ਹੋਈਆਂ
ਚੀਜ਼ਾਂ ਬਿਲਕੁਲ ਨਹੀਂ ਖਾਂਦਾ
ਸੀ। ਉਹ
ਬਹੁਤ ਹੀ ਚਸਤ ਫਰੁਸਤ
ਇਨਸਾਨ ਸੀ। 114 ਸਾਲ
ਦੀ ਉਮਰ ਵਿੱਚ ਵੀ
ਉਹ ਬਿਲਕੁਲ ਤੰਦਰੁਸਤ ਅਤੇ
ਉਸਦੀ ਯਾਦਾਸ਼ਤ ਬਰਕਰਾਰ ਸੀ। ਸੰਸਾਰ
ਵਿੱਚ ਭਾਵੇਂ ਉਹ ਕਿਸੇ
ਵੀ ਦੇਸ਼ ਵਿੱਚ ਜਾਂਦਾ
ਸੀ ਤਾਂ ਲੋਕਾਂ ਦੀ
ਉਸ ਨਾਲ ਤਸਵੀਰਾਂ ਖਿਚਵਾਉਣ
ਵਾਲਿਆਂ ਦੀ ਹੋੜ ਲੱਗ
ਜਾਂਦੀ ਸੀ। ਫ਼ੌਜਾ ਸਿੰਘ ਦਾ
ਜੀਵਨ ਹੌਸਲੇ ਅਤੇ ਜ਼ਜ਼ਬੇ
ਦੀ ਮਿਸਾਲ ਬਣ ਗਿਆ। ਤੰਦਰੁਸਤ
ਜੀਵਨ ਜਿਓਣ ਅਤੇ ਜ਼ਿੰਦਾਦਿਲੀ
ਦਾ ਹੁਨਰ ਫ਼ੌਜਾ ਸਿੰਘ
ਤੋਂ ਸਿÇੱਖਆ ਜਾ
ਸਕਦਾ ਹੈ। ਉਸਨੇ
ਆਪਣਾ ਸਾਰਾ ਜੀਵਨ ਅਥਲੈਟਿਕਸ
ਨੂੰ ਸਮਰਪਿਤ ਕੀਤਾ ਹੋਇਆ
ਸੀ। ਉਸਨੇ
ਮੈਰਾਥਨ ਦੌੜ ਵਿੱਚ ਅਨੇਕਾਂ
ਰਿਕਾਰਡ ਸਥਾਪਤ ਕਰਕੇ ਸਿੱਖੀ
ਦੀ ਪਛਾਣ ਬਣਾਈ।
ਰਾਜਪਾਲ ਪੰਜਾਬ ਵੱਲੋਂ ਆਯੋਜਤ
ਨਸ਼ਾ ਮੁਕਤੀ ਯਾਤਰਾ ਵਿੱਚ
ਫ਼ੌਜਾ ਸਿੰਘ ਨੇ ਸ਼ਮੂਲੀਅਤ
ਕੀਤੀ ਸੀ। ਬਦਕਿਸਮਤੀ
ਨਾਲ ਜ਼ਿੰਦਾਦਿਲ ਇਨਸਾਨ 14 ਜੁਲਾਈ 2025 ਨੂੰ ਇੱਕ ਸੜਕ
ਹਾਦਸੇ ਦਾ ਸ਼ਿਕਾਰ ਹੋਣ
ਕਰਕੇ ਸਵਰਗਵਾਸ ਹੋ ਗਿਆ। ਰਹਿੰਦੀ
ਦੁਨੀਆਂ ਤੱਕ ਨੌਜਵਾਨਾਂ ਲਈ
ਉਹ ਪ੍ਰੇਰਨਸਰੋਤ ਬਣਿਆਂ ਰਹੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment