ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ

ਸਰਬ ਭਾਰਤੀ ਕਾਂਗਰਸ ਪਾਰਟੀ ਦਿਨ ਬਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਉਂਕਿ ਉਸਨੂੰ ਨੇਤਾਵਾਂ ਨੇ ਹੀ ਖ਼ੋਰਾ ਲਾਇਆ ਹੋਇਆ ਹੈ। ਰਹਿੰਦੀ ਕਸਰ ਪਰਮਾਤਮਾ ਨੇ ਪੂਰੀ ਕਰ ਰਿਹਾ ਹੈ। ਕਿਉਂਕਿ ਪਾਰਟੀ ਸੰਕਟ ਮੋਚਨ ਅਤੇ ਰਣਨੀਤੀਕਾਰਾਂ ਨੂੰ ਵਾਰੀ ਵਾਰੀ ਇਸ ਆਪਣੇ ਕੋਲ ਬੁਲਾ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ ਪ੍ਰਣਾਬ ਮੁਕਰਜੀ ਅਤੇ ਹੁਣ ਦੂਜੇ ਅਹਿਮਦ ਭਾਈ ਮੁਹੰਮਦ ਭਾਈ ਪਟੇਲ , ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਚਾਣਕੀਆ ਕਿਹਾ ਜਾਂਦਾ ਸੀ , ਉਹ ਕਰੋਨਾ ਦੀ ਭੇਂਟ ਚੜ੍ਹ ਗਏ ਹਨ। ਤੀਜਾ ਸੰਕਟ ਮੋਚਨ ਗੁਲਾਮ ਨਬੀ ਆਜ਼ਾਦ ਕਾਂਗਰਸ ਪਾਰਟੀ ਦਾ ਸੰਕਟ ਦੂਰ ਕਰਦਾ ਪਾਰਟੀ ਨੂੰ ਸਹੀ ਸੁਝਾਆ ਦੇਣ ਤੋਂ ਬਾਅਦ ਆਪ ਸੰਕਟ ਵਿਚ ਫਸਿਆ ਹੋਇਆ ਹੈ। ਕਾਂਗਰਸ ਪਾਰਟੀ ਵਿਚੋਂ ਅੰਦਰੂਨੀ ਪਰਜਾਤੰਤਰ ਖੰਭ ਲਾ ਕੇ ਉਡ ਗਿਆ ਹੈ। ਚਮਚਾਗਿਰੀ ਦਾ ਦੌਰ ਭਾਰੂ ਹੈ। ਇਤਨੀ ਬੁਰੀ ਤਰ੍ਹਾਂ ਹਾਰਨ ਦੀ ਨਮੋਸ਼ੀ ਤੋਂ ਬਾਅਦ ਵੀ ਕਾਂਗਰਸੀ ਸਬਕ ਸਿੱਖਣ ਨੂੰ ਤਿਆਰ ਨਹੀਂ। ਅਹਿਮਦ ਪਟੇਲ ਨੂੰ ਮਾਣ ਜਾਂਦਾ ਹੈ ਕਿ ਉਹ ਇੰਦਰਾ ਗਾਂਧੀ , ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਦਾ ਭਰੋਸੇਯੋਗ ਵਿਅਕਤੀ ਰਿਹਾ ਹੈ। ਰਾਹੁਲ ਗਾਂਧੀ ਉਸਦੀ ਕਾਬਲੀਅਤ ਦੀ ਪਛਾਣ ਨਹੀਂ ਕਰ ਸਕਿਆ। ਅਹਿਮਦ ਪਟੇਲ ਕਾਂਗਰਸ ਪਾਰਟੀ ਦੀ ਸਿਆਸਤ ਵਿਚ 44 ਸਰਗਰਮ ਰਿਹਾ। 36 ਸਾਲ ਤਾਂ ਕਾਂਗਰਸ ਪਾਰਟੀ ਦੀ ਸਿਆਸਤ ਉਸਦੇ ਆਲੇ ਦੁਆਲੇ ਘੁੰਮਦੀ ਰਹੀ। ਅਹਿਮਦ ਪਟੇਲ ਪਿਛਲੇ 20 ਸਾਲਾਂ ਤੋਂ ਸੋਨੀਆਂ ਗਾਂਧੀ ਦੇ ਰਾਜਨੀਤਕ ਸਕੱਤ...