ਇਮਾਨਦਾਰੀ ਦਾ ਪ੍ਰਤੀਕ ਅਤੇ ਮਨੁੱਖੀ ਹੱਕਾਂ ਦਾ ਰਖਵਾਲਾ : ਕਾਮਰੇਡ ਨਛੱਤਰ ਸਿੰਘ


 

 


ਇਸ ਸੰਸਾਰ ਵਿਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪਣਾ ਰੋਜ਼ ਮਰਰ੍ਹਾ ਦਾ ਜੀਵਨ

ਬਤੀਤ ਕਰਕੇ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਕੁਝ ਗਿਣਵੇਂ ਚੁਣਵੇਂ ਇਨਸਾਨ

ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੀਆਂ ਸ਼ਰਤਾਂ ਤੇ ਜੀਵਨ ਜਿਉਂਦੇ ਹਨ, ਕਦੀਂ ਵੀ ਕਿਸੇ

ਦਬਾਓ ਅਧੀਨ ਕੋਈ ਵੀ ਕੰਮ ਨਹੀਂ ਕਰਦੇ। ਹਮੇਸ਼ਾ ਉਹ ਕੰਮ ਕਰਦੇ ਹਨ, ਜਿਸਨੂੰ ਉਹ

ਜਾਇਜ ਸਮਝਦੇ ਹਨ। ਅਜਿਹੇ ਇਨਸਾਨ ਦੂਜੇ ਲੋਕਾਂ ਲਈ ਮਾਰਗ ਦਰਸ਼ਕ ਬਣਦੇ ਹਨ।

ਅਜਿਹਾ ਹੀ ਇੱਕ ਇਨਸਾਨ ਮਰਦੇ ਮੁਜਾਹਦ, ਦਿ੍ਰੜ੍ਹ ਇਰਾਦੇ ਵਾਲਾ, ਬੇਬਾਕ ਅਤੇ ਦਲੇਰ

ਵਿਅਕਤੀ ਸੀ ਸ੍ਰ ਨਛੱਤਰ ਸਿੰਘ ਜੋ ਕਿ ਪੰਜਾਬ ਪੁਲਿਸ ਵਿਚੋਂ 1989 ਵਿਚ ਬਤੌਰ ਸਬ

ਇਨਸਪੈਕਟਰ ਸੇਵਾ ਮੁਕਤ ਹੋਇਆ ਸੀ। ਭਾਵੇਂ ਉਹ ਸਰਕਾਰੀ ਨੌਕਰੀ ਵਿਚ ਸੀ ਪ੍ਰੰਤੂ

ਆਪਣੀ ਦਲੇਰੀ, ਨਿਰਪੱਖਤਾ ਅਤੇ ਧੜੱਲੇਦਾਰ ਪ੍ਰਵਿਰਤੀ ਕਰਕੇ ਕਾਮਰੇਡ ਦੇ ਨਾਂ ਨਾਲ

ਜਾਣਿਆਂ ਜਾਂਦਾ ਸੀ। ਕਾਮਰੇਡ ਨਛੱਤਰ ਸਿੰਘ ਨੂੰ ਪੰਜਾਬ ਪੁਲਿਸ ਵਿਚ ਇਮਾਨਦਾਰੀ ਦੇ

ਪ੍ਰਤੀਕ ਦੇ ਤੌਰ ਤੇ ਸਲਾਹਿਆ ਜਾਂਦਾ ਸੀ। ਉਸਨੇ ਸਰਕਾਰੀ ਨੌਕਰੀ ਵਿਚੋਂ ਸੇਵਾ ਮੁਕਤ ਹੋਣ

ਤੋਂ ਬਾਅਦ ਸਮਾਜ ਸੇਵਾ ਦਾ ਬੀੜਾ ਚੁੱਕਿਆ ਅਤੇ ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਲੜਦੇ

ਰਹੇ। ਜਦੋਂ ਵੀ ਸਮਾਜ ਵਿਚ ਕਿਸੇ ਨਾਲ ਕੋਈ ਜ਼ਿਆਦਤੀ ਹੁੰਦੀ ਸੀ ਤਾਂ ਉਹ ਹਮੇਸ਼ਾ ਉਸ

ਵਿਅਕਤੀ ਦੇ ਹੱਕ ਵਿਚ ਆਪਣਾ ਸਟੈਂਡ ਲੈਂਦੇ ਸਨ। ਨੌਕਰੀ ਦੌਰਾਨ ਵੀ ਉਨ੍ਹਾਂ ਸਚਾਈ ਤੇ

ਪਹਿਰਾ ਦਿੱਤਾ, ਉਨ੍ਹਾਂ ਕਦੇ ਵੀ ਰਾਜਨੀਤਕ ਦਬਾਆ ਹੇਠ ਕੰਮ ਨਹੀਂ ਕੀਤਾ। ਉਨ੍ਹਾਂ ਵੱਡੇ

ਕੇਸਾਂ, ਡਕੈਤੀਆਂ ਅਤੇ ਕਤਲਾਂ ਦੇ ਕੇਸਾਂ ਦੀ ਤਪਦੀਸ਼ ਕੀਤੀ ਪ੍ਰੰਤੂ ਕਦੀਂ ਵੀ ਸਿਫਾਰਸ਼ ਨਹੀਂ

ਮੰਨੀ। ਲੋਕਾਂ ਨੂੰ ਇਨਸਾਫ ਦਿੰਦੇ ਰਹੇ। ਉਹ ਇਨਸਾਫ ਪਸੰਤ ਵਿਅਕਤੀ ਸਨ। ਪੰਜਾਬ ਵਿਚ

ਲੁੱਟਾਂ ਖੋਹਾਂ, ਕਤਲਾਂ, ਜ਼ੋਰ ਜ਼ਬਰਦਸਤੀਆਂ ਅਤੇ ਡਕੈਤੀਆਂ ਦੇ ਬਹੁਤ ਸਾਰੇ ਕੇਸਾਂ ਦੀ ਉਨ੍ਹਾਂ

ਪੜਤਾਲ ਕੀਤੀ ਪ੍ਰੰਤੂ ਕਿਸੇ ਵੀ ਨਿਰਦੋਸ਼ ਵਿਅਕਤੀ ਨਾਲ ਧੱਕਾ ਨਹੀਂ ਹੋਣ ਦਿੱਤਾ ਅਤੇ ਨਾ

ਹੀ ਰਾਜਨੀਤਕ ਦਬਾਆ ਮੰਨਿਆਂ ਸੀ। ਅਜਿਹੇ ਇੱਕ ਕੇਸ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ

2

ਕਿ ਹੁਸ਼ਿਆਰਪੁਰ ਬੈਂਕ ਲੁੱਟਣ ਦੇ ਕੇਸ ਵਿਚ ਕਿਸੇ ਮੁਲਜ਼ਮ ਦੀ ਤਪਦੀਸ਼ ਵਿਚ ਇਕ

ਨੌਜਵਾਨ ਸਿਆਸਤਦਾਨ ਦਾ ਨਾਮ ਕੱਢਣ ਲਈ ਆਪ ਉਪਰ ਦਬਾਆ ਪਿਆ ਪ੍ਰੰਤੂ ਉਹ

ਟੱਸ ਤੋਂ ਮੱਸ ਨਹੀਂ ਹੋਏ। ਉਹ ਬਹੁਤ ਹੀ ਦਲੇਰ ਅਤੇ ਧੜੱਲੇਦਾਰ ਪੁਲਿਸ ਅਧਿਕਾਰੀ ਸਨ।

ਕਾਮਰੇਡ ਨਛੱਤਰ ਸਿੰਘ ਪੁਲਿਸ ਵਿਭਾਗ ਦੇ ਮੰਨੇ ਪ੍ਰੰਮੰਨੇ ਤਪਦੀਸ਼ੀ ਸਨ। ਸਰਕਾਰੀ ਨੌਕਰੀ

ਦੌਰਾਨ 2 ਵੱਡੀਆਂ ਨਕਸਲਵਾੜੀ ਅਤੇ 1980ਵਿਆਂ ਵਿਚ ਖਾੜਕੂ ਲਹਿਰਾਂ ਪੰਜਾਬ ਵਿਚ

ਚਲੀਆਂ, ਜਿਨ੍ਹਾਂ ਦਾ ਆਮ ਲੋਕਾਂ ਦੇ ਜੀਵਨ ਉਪਰ ਗਹਿਰਾ ਪ੍ਰਭਾਵ ਪਿਆ। ਉਹ ਅਜਿਹਾ

ਸਮਾਂ ਸੀ ਜਦੋਂ ਸਰਕਾਰੀ ਤੰਤਰ ਅਤੇ ਇਨ੍ਹਾਂ ਲਹਿਰਾਂ ਦੇ ਆਗੂਆਂ ਨੇ ਆਮ ਲੋਕਾਂ ਦੇ ਮਨੁੱਖੀ

ਹੱਕਾਂ ਦਾ ਘਾਣ ਕੀਤਾ। ਆਮ ਲੋਕ ਦੋਹਾਂ ਅਦਾਰਿਆਂ ਦੇ ਖ਼ੌਫ਼ ਵਿਚ ਜ਼ਿੰਦਗੀ ਬਸਰ ਕਰ ਰਹੇ

ਸਨ। ਪੁਲਿਸ ਉਪਰ ਵੀ ਬਹੁਤ ਦਬਾਓ ਪੈ ਰਿਹਾ ਸੀ। ਇਕ ਲਹਿਰ ਵਿਚ ਜਦੋਂ ਉਨ੍ਹਾਂ ਨੂੰ

ਬਾਕੀ ਥਾਣਾ ਮੁਖੀਆਂ ਨਾਲ ਬੁਲਾਕੇ ਸੰਬੰਧਤ ਜਿਲ੍ਹੇ ਦੇ ਪੁਲਿਸ ਮੁੱਖੀ ਨੇ ਕਿਹਾ ਕਿ ਇਹ

ਰਿਵਾਲਵਰ ਤੁਹਾਨੂੰ ਜਿਸ ਕੰਮ ਲਈ ਦਿੱਤੇ ਹਨ, ਉਹ ਕੰਮ ਤੁਸੀਂ ਕਰ ਨਹੀਂ ਰਹੇ। ਜਦੋਂ

ਕਾਮਰੇਡ ਨਛੱਤਰ ਸਿੰਘ ਨੂੰ ਕਿਹਾ ਤੁਹਾਡੇ ਇਲਾਕੇ ਵਿਚ ਕੋਈ ਪੁਲਿਸ ਮੁਕਾਬਲਾ ਨਹੀਂ

ਹੋਇਆ, ਇਹ ਰਿਵਾਲਵਰ ਤੁਹਾਨੂੰ ਕਿਸ ਕੰਮ ਲਈ ਦਿੱਤਾ ਹੈ। ਕਾਮਰੇਡ ਨਛੱਤਰ ਸਿੰਘ ਨੇ

ਕਿਹਾ ਕਿ ਉਹ ਝੂਠਾ ਮੁਕਾਬਲਾ ਨਹੀਂ ਕਰਨਗੇ ਤੇ ਰਿਵਾਲਵਰ ਲਾਹ ਕੇ ਪੁਲਿਸ ਮੁੱਖੀ ਦੇ

ਮੇਜ ਤੇ ਰੱਖਕੇ ਬਾਹਰ ਆ ਗਏ। ਤੁਰੰਤ ਉਨ੍ਹਾਂ ਦੀ ਬਦਲੀ ਅੰਮਿ੍ਰਤਸਰ ਦੀ ਕਰ ਦਿੱਤੀ ਗਈ।

ਏਸੇ ਤਰ੍ਹਾਂ ਇਕ ਵਾਰ ਉਹ ਹਵਾਲਤੀਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਲੈ ਕੇ ਆ ਰਹੇ

ਸਨ ਤਾਂ ਹਵਾਲਾਤੀਆਂ ਨੇ ਭੁੱਖਣ ਭਾਣੇ ਹੋਣ ਦਾ ਵਾਸਤਾ ਪਾਉਂਦਿਆਂ ਰੋਟੀ ਖਾਣ ਦੀ

ਇੱਛਾ ਜ਼ਾਹਰ ਕੀਤੀ। ਕਾਮਰੇਡ ਨਛੱਤਰ ਸਿੰਘ ਦਾ ਦਿਲ ਪਸੀਜ ਗਿਆ, ਉਨ੍ਹਾਂ ਨੂੰ ਆਪਣੀ

ਜੇਬ ਵਿਚੋਂ ਖਾਣਾ ਖੁਆਇਆ। ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦੀ ਉਚ ਅਧਿਕਾਰੀਆਂ ਕੋਲ

ਸ਼ਿਕਾਇਤ ਹੋ ਗਈ। ਜਦੋਂ ਪੜਤਾਲ ਹੋਈ ਤਾਂ ਆਪ ਡਰੇ ਨਹੀਂ ਸਗੋਂ ਕਿਹਾ ਕਿ ਭੁੱਖੇ ਨੂੰ ਰੋਟੀ

ਖਿਲਾਉਣਾ ਕੋਈ ਜ਼ੁਰਮ ਨਹੀਂ, ਜੇਕਰ ਵਿਭਾਗ ਇਸਨੂੰ ਜ਼ੁਰਮ ਸਮਝਦਾ ਹੈ ਤਾਂ ਉਹ ਸਜਾ

ਭੁਗਤਣ ਲਈ ਤਿਆਰ ਹਨ। ਵਿਭਾਗੀ ਕਾਰਵਾਈ ਵੀ ਹੋਈ ਅਤੇ ਦੂਰ ਦੁਰਾਡੇ ਬਦਲੀ ਵੀ

3

ਕੀਤੀ ਗਈ। ਇਸ ਮੌਕੇ ਤੇ ਹਰਦਿਤ ਸਿੰਘ ਭੱਠਲ ਵਿਧਾਨਕਾਰ ਅਤੇ ਜਥੇਦਾਰ ਗੁਰਚਰਨ

ਸਿੰਘ ਟੌਹੜਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਆਪਦੀ ਡੱਟਕੇ ਮਦਦ

ਕੀਤੀ। ਅਜਿਹੀਆਂ ਕਈ ਘਟਨਾਵਾਂ ਉਨ੍ਹਾਂ ਦੀ ਨੌਕਰੀ ਦੌਰਾਨ ਹੋਈਆਂ। ਉਨ੍ਹਾਂ ਆਪਣੀ

ਸਾਰੀ ਨੌਕਰੀ ਦੌਰਾਨ ਕਦੀਂ ਵੀ ਕੋਈ ਵਗਾਰ ਨਹੀਂ ਕੀਤੀ ਭਾਵੇਂ ਇਸ ਬਦਲੇ ਉਨ੍ਹਾਂ ਨੂੰ ਸਾਰੇ

ਪੰਜਾਬ ਵਿਚ ਬਦਲੀਆਂ ਕਰਕੇ ਘੁੰਮਾਇਆ ਗਿਆ। ਗ਼ਲਤ ਕੰਮ ਉਹ ਕਦੀਂ ਵੀ ਨਹੀਂ

ਕਰਦੇ ਸਨ। ਆਪਣਾ ਬਿਸਤਰਾ ਹਮੇਸ਼ਾ ਬੰਨ੍ਹਕੇ ਰੱਖਦੇ ਸਨ Îਕਿਉਂਕਿ ਰਾਜਨੀਤਕ ਲੋਕਾਂ

ਦੀਆਂ ਗ਼ਲਤ ਸਿਫਾਰਸ਼ਾਂ ਨੂੰ ਉਹ ਮੰਨਦੇ ਨਹੀਂ ਸਨ। ਇਥੋਂ ਤੱਕ ਕਿ ਕਈ ਵਾਰ ਪੁਲਿਸ

ਅਧਿਕਾਰੀਆਂ ਨੇ ਉਨ੍ਹਾਂ ਨੂੰ ਪਿਸਤੌਲ ਦੇ ਕੇ ਲੋਕਾਂ ਉਪਰ ਪਾਉਣ ਲਈ ਕਹਿਣਾ ਤਾਂ ਆਪ

ਸਾਫ ਜਵਾਬ ਦੇ ਦਿੰਦੇ ਸਨ। ਇਕ ਵਾਰ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਨੇ ਜਦੋਂ ਕਾਮਰੇਡ

ਨਛੱਤਰ ਸਿੰਘ ਤੇ ਦਬਾਆ ਪਾਇਆ ਕਿ ਉਹ ਕਿਸੇ ਵਿਅਕਤੀ ਤੇ ਪਿਸਤੌਲ ਪਾ ਦੇਣ ਤਾਂ

ਉਨ੍ਹਾਂ ਕਿਹਾ ਕਿ ਆਪਣੇ ਲੜਕੇ ਨੂੰ ਭੇਜ ਦੇਵੋ ਫਿਰ ਮੈਂ ਪਿਸਤੌਲ ਪਾ ਦੇਵਾਂਗਾ। ਉਨ੍ਹਾਂ ਦਾ

ਇਹ ਜਵਾਬ ਦੇਣ ਦਾ ਭਾਵ ਸੀ ਕਿ ਜਿਤਨਾ ਆਪਣੇ ਬੱਚੇ ਤੇ ਗ਼ਲਤ ਕੇਸ ਦਰਜ ਕਰਨ ਦੀ

ਤਕਲੀਫ ਹੁੰਦੀ ਹੈ, ਉਤਨੀ ਹੀ ਦੂਜਿਆਂ ਨੂੰ ਤਕਲੀਫ ਹੁੰਦੀ ਹੈ। ਵੈਸੇ ਛੇਤੀ ਕੀਤਿਆਂ ਕੋਈ

ਅਧਿਕਾਰੀ ਕਾਮਰੇਡ ਨਛੱਤਰ ਸਿੰਘ ਨੂੰ ਸਿਫਾਰਸ਼ ਕਰਨ ਤੋਂ ਕੰਨੀ ਕਤਰਾਉਂਦਾ ਰਹਿੰਦਾ ਸੀ।

ਸਹੀ ਅਰਥਾਂ ਵਿਚ ਉਹ ਮਨੁੱਖੀ ਹੱਕਾਂ ਦੇ ਪਹਿਰੇਦਾਰ ਸਨ। ਸਚਾਈ ਦੇ ਮਾਰਗ ਤੇ ਚਲਣ

ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤੰਗ ਕੀਤਾ ਜਾਂਦਾ ਰਿਹਾ ਪ੍ਰੰਤੂ ਉਨ੍ਹਾਂ ਕਦੀਂ ਹਾਰ ਨਹੀਂ

ਮੰਨੀ। ਪੁਲਿਸ ਅਧਿਕਾਰੀ ਇਸ ਤਾਕ ਵਿਚ ਰਹਿੰਦੇ ਸਨ ਕਿ ਕਾਮਰੇਡ ਨਛੱਤਰ ਸਿੰਘ ਕੋਈ

ਗ਼ਲਤ ਕੰਮ ਕਰੇ ਅਤੇ ਉਨ੍ਹਾਂ ਨੂੰ ਨੌਕਰੀ ਵਿਚੋਂ ਡਿਸਮਿਸ ਕੀਤਾ ਜਾਵੇ ਪ੍ਰੰਤੂ ਕਾਮਰੇਡ

ਨਛੱਤਰ ਸਿੰਘ ਨੇ ਕਦੀਂ ਵੀ ਗ਼ਲਤ ਕੰਮ ਨਹੀਂ ਕੀਤਾ। ਨਕਸਲਵਾੜੀ ਲਹਿਰ ਸਮੇਂ ਇਕ

ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਗੁਪਤਚਰ ਵਿਭਾਗ ਨੂੰ ਪੜਤਾਲ ਕਰਕੇ ਇਹ ਰਿਪੋਰਟ

ਦੇਣ ਲਈ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਦੇ ਨਕਸਲਵਾੜੀਆਂ ਨਾਲ ਸੰਬੰਧ ਹਨ। ਉਨ੍ਹਾਂ

4

ਦੇ ਪਿੰਡ ਅਤੇ ਇਲਾਕੇ ਵਿਚੋਂ ਕੋਈ ਵੀ ਵਿਅਕਤੀ ਇਹ ਲਿਖਕੇ ਦੇਣ ਨੂੰ ਤਿਆਰ ਨਹੀਂ

ਹੋਇਆ ਕਿ ਨਛੱਤਰ ਸਿੰਘ ਦੇ ਨਕਸਲਵਾੜੀਆਂ ਨਾਲ ਸੰਬੰਧ ਹਨ।

ਨਛੱਤਰ ਸਿੰਘ ਦਾ ਜਨਮ ਸੰਗਰੂਰ ਜਿਲ੍ਹੇ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ

ਫਰੀਦਪੁਰ ਖੁਰਦ ਵਿਚ ਸ੍ਰੀਮਤੀ ਕਿਸ਼ਨ ਕੌਰ ਅਤੇ ਸ੍ਰ ਨਰਾਇਣ ਸਿੰਘ ਦੇ ਘਰ 31 ਜਨਵਰੀ

1931 ਨੂੰ ਹੋਇਆ ਸੀ। ਉਨ੍ਹਾਂ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ

ਮਾਲੇਰਕੋਟਲਾ ਤੋਂ ਪ੍ਰਾਪਤ ਕੀਤੀ। ਉਹ 8 ਭੈਣ ਭਰਾ ਸਨ। ਉਸਦੇ ਦੋ ਭਰਾ ਫ਼ੌਜ ਵਿਚ ਨੌਕਰੀ

ਕਰਦੇ ਸਨ, ਇਸ ਲਈ ਉਹ ਵੀ ਫ਼ੌਜ ਵਿਚ ਭਰਤੀ ਹੋ ਗਏ ਪ੍ਰੰਤੂ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦੇ

ਪਿਤਾ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਸਾਰੇ ਲੜਕੇ ਫ਼ੌਜ ਵਿਚ ਹਨ ਤਾਂ ਘਰ ਦੀਆਂ

ਜ਼ਿੰਮੇਵਾਰੀਆਂ ਕੌਣ ਸਾਂਭੇਗਾ। ਇਸ ਲਈ ਉਨ੍ਹਾਂ ਫ਼ੌਜ ਦੀ ਨੌਕਰੀ ਘਰੇਲੂ ਜ਼ਿੰਮੇਵਾਰੀਆਂ

ਕਰਕੇ ਛੱਡ ਦਿੱਤੀ। ਇੱਕ ਵਾਰ ਉਨ੍ਹਾਂ ਦੇ ਪਿੰਡ ਵਿਚ ਡਾਕਾ ਪੈ ਗਿਆ। ਮਾਲੇਰਕੋਟਲੇ ਦੀ

ਪੁਲਿਸ ਨੇ ਪਿੰਡ ਵਾਲਿਆਂ ਨੂੰ ਪੁਛਿਆ ਕਿ ਡਾਕੂ ਜਿਧਰ ਗਏ ਹਨ, ਉਧਰ ਸਾਨੂੰ ਲੈ ਕੇ

ਜਾਵੋ। ਪਿੰਡ ਵਿਚ ਸਹਿਮ ਦਾ ਮਾਹੌਲ ਸੀ। ਲੋਕ ਡਰਦੇ ਸਨ ਕਿ ਜੇਕਰ ਕਿਸੇ ਨੇ ਦੱਸਿਆ ਤਾਂ

ਡਾਕੂ ਦੁਆਰਾ ਉਨ੍ਹਾਂ ਤੇ ਹਮਲਾ ਕਰਨਗੇ। ਕੋਈ ਵੀ ਪੁਲਿਸ ਦੀ ਮਦਦ ਕਰਨ ਲਈ ਤਿਆਰ

ਨਾ ਹੋਇਆ। ਨਛੱਤਰ ਸਿੰਘ ਪੁਲਿਸ ਨਾਲ ਡਾਕੂਆਂ ਦਾ ਪਿਛਾ ਕਰਨ ਲਈ ਪੁਲਿਸ ਨਾਲ

ਜਾਣ ਲਈ ਤਿਆਰ ਹੋ ਗਿਆ। ਕੁਝ ਦਿਨਾਂ ਬਾਅਦ ਪੁਲਿਸ ਇਨਸਪੈਕਟਰ ਨੇ ਨਛੱਤਰ ਸਿੰਘ

ਦੇ ਪਿਤਾ ਸ੍ਰ ਨਰਾਇਣ ਸਿੰਘ ਨੂੰ ਬੁਲਾਕੇ ਉਨ੍ਹਾਂ ਦੇ ਲੜਕੇ ਦੀ ਦਲੇਰੀ ਦੀ ਪ੍ਰਸੰਸਾ ਕਰਦਿਆਂ

ਪੁਲਿਸ ਵਿਚ ਭਰਤੀ ਹੋਣ ਦੀ ਤਾਕੀਦ ਕੀਤੀ। ਨਛੱਤਰ ਸਿੰਘ ਉਸ ਸਮੇਂ ਪੁਲਿਸ ਵਿਚ

ਭਰਤੀ ਹੋ ਗਿਆ। ਪੁਲਿਸ ਵਿਭਾਗ ਦੀ ਨੌਕਰੀ ਦੌਰਾਨ ਉਸਨੇ ਮਨੁੱਖੀ ਹੱਕਾਂ ਦੀ ਉਲੰਘਣਾਂ

ਤਾਂ ਕੀ ਕਰਨੀ ਸੀ ਪ੍ਰੰਤੂ ਵਿਭਾਗ ਵਿਚ ਵੀ ਉਹ ਉਲੰਘਣਾ ਕਰਨ ਵਾਲੇ ਪੁਲਿਸੀਆਂ ਦੇ

ਵਿਰੁਧ ਆਵਾਜ਼ ਬੁਲੰਦ ਕਰ ਦਿੰਦਾ ਸੀ। ਜਿਸ ਥਾਣੇ ਵਿਚ ਉਹ ਤਾਇਨਾਤ ਰਹੇ ਉਥੇ ਕੋਈ

ਝੂਠਾ ਪੁਲਿਸ ਮੁਕਾਬਲਾ ਨਹੀਂ ਹੋਇਆ ਕਿਉਂਕਿ ਪੁਲਿਸ ਅਧਿਕਾਰੀ ਡਰਦੇ ਸਨ ਕਿ ਨਛੱਤਰ

ਸਿੰਘ ਪੁਲਿਸ ਵਿਰੁਧ ਗਵਾਹ ਬਣ ਜਾÎਵੇਗਾ। ਉਨ੍ਹਾਂ ਦੀ ਭੂਆ ਦਾ ਲੜਕਾ ਜਥੇਦਾਰ

5

ਹਰਦਿੱਤ ਸਿੰਘ ਭੱਠਲ ਪ੍ਰਮੁੱਖ ਸੁਤੰਤਰਤਾ ਸੰਗਰਾਮੀਆਂ ਕਾਮਰੇਡ ਨਛੱਤਰ ਸਿੰਘ ਦਾ ਪ੍ਰੇਰਨਾ

ਸਰੋਤ ਸਨ। ਹੱਕ ਅਤੇ ਸੱਚ ਦੀ ਲੜਾਈ ਲੜਨ ਦਾ ਪ੍ਰਭਾਵ ਉਨ੍ਹਾਂ ਨੇ ਜਥੇਦਾਰ ਹਰਦਿੱਤ

ਸਿੰਘ ਭੱਠਲ ਤੋਂ ਪ੍ਰਾਪਤ ਕੀਤਾ। ਉਹ ਖੱਬੇ ਪੱਖੀ ਵਿਚਾਰਧਾਰਾ ਦੇ ਹਮਾਇਤੀ ਸਨ। ਉਨ੍ਹਾਂ ਦਾ

ਵਿਆਹ ਬੀਬੀ ਨਛੱਤਰ ਕੌਰ ਨਾਲ ਹੋਇਆ। ਉਨ੍ਹਾਂ ਦੀ ਇੱਕ ਲੜਕੀ ਅਤੇ ਲੜਕਾ ਹੈ।

ਲੜਕੀ ਸਰਬਜੀਤ ਕੌਰ ਇੰਜਨੀਅਰ ਗੁਰਦੇਵ ਸਿੰਘ ਨੂੰ ਵਿਆਹੀ ਹੋਈ ਹੈ। ਲੜਕਾ ਜਸਪਾਲ

ਸਿੰਘ ਹਾਂਸ ਵੀ ਇੰਜਿਨੀਅਰ ਹੈ ਜੋ ਅਮਰੀਕਾ ਵਿਚ ਨੌਕਰੀ ਕਰਦਾ ਹੈ। ਕਾਮਰੇਡ ਨਛੱਤਰ

ਸਿੰਘ ਆਪਣੀ ਡਿਊਟੀ ਲਈ ਵਫ਼ਾਦਾਰ ਰਿਹਾ। ਪੁਲਿਸ ਵਿਚ ਛੁੱਟੀ ਬਹੁਤ ਘੱਟ ਮਿਲਦੀ ਸੀ

ਇਸ ਲਈ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ

ਨਛੱਤਰ ਕੌਰ ਨੇ ਬਾਖ਼ੂਬੀ ਨਿਭਾਈਆਂ। ਸਮਾਜ ਦੇ ਗ਼ਰੀਬ ਵਰਗ ਦੇ ਲੋਕਾਂ ਨਾਲ ਉਨ੍ਹਾਂ ਦੀ

ਅਥਾਹ ਹਮਦਰਦੀ ਸੀ। ਜਦੋਂ ਉਹ ਨੌਕਰੀ ਤੋਂ ਛੁੱਟੀ ਤੇ ਆਉਂਦੇ ਸਨ ਤਾਂ ਬੱਚਿਆਂ ਲਈ ਫਲ

ਫਰੂਟ ਲੈ ਕੇ ਆਉਂਦੇ ਪ੍ਰੰਤੂ ਫਲ ਦੋ ਲਿਫਾਫਿਆਂ ਵਿਚ ਇਕੋ ਜਿਤਨੇ ਪੁਆਉਂਦੇ ਸਨ। ਰਿਕਸ਼ੇ

ਤੇ ਘਰ ਆਉਂਦੇ ਅਤੇ ਇਕ ਲਿਫਾਫਾ ਰਿਕਸ਼ੇ ਵਾਲੇ ਨੂੰ ਦਿੰਦੇ ਸਨ। ਇਥੇ ਹੀ ਬਸ ਨਹੀਂ

ਰਿਕਸ਼ੇ ਵਾਲੇ ਨਾਲ ਭਾਅ ਨਹੀਂ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਰਿਕਸ਼ੇ ਦਾ ਕਿਰਾਇਆ

ਤਿ੍ਰਪੜੀ ਦਾ ਦੋ ਰੁਪਏ ਹੁੰਦਾ ਸੀ। ਆਪ ਰਾਊਂਡ ਫਿਗਰ 5 ਜਾਂ 10 ਰੁਪਏ ਦਿੰਦੇ ਸਨ। ਜਦੋਂ

ਰਿਕਸ਼ੇ ਵਾਲੇ ਕਾਮਰੇਡ ਨਛੱਤਰ ਸਿੰਘ ਨੂੰ ਵੇਖਦੇ ਤਾਂ ਭੱਜੇ ਆਉਂਦੇ ਸਨ। ਬਾਰਾਂਦਰੀ ਬਾਗ

ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਜਿਹੜੇ ਗ਼ਰੀਬ ਮੰਗਤੇ ਬੈਠੇ ਹੁੰਦੇ

ਸਨ, ਉਨ੍ਹਾਂ ਨੂੰ ਹੋਟਲ ਤੋਂ ਰੋਟੀ ਲਿਆਕੇ ਅਤੇ ਫਲ ਫਰੂਟ ਦਿੰਦੇ ਸਨ। ਕਾਮਰੇਡ ਨਛੱਤਰ

ਸਿੰਘ ਦੇ ਜੀਵਨ ਤੇ ਕਿਤਾਬ ਲਿਖੀ ਜਾ ਸਕਦੀ ਹੈ। ਉਹ 87 ਸਾਲ ਦੀ ਉਮਰ ਵਿਚ 11

ਨਵੰਬਰ 2018 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦਾ ਭੋਗ ਅਤੇ ਅੰਤਮ ਅਰਦਾਸ 16

ਨਵੰਬਰ ਸ਼ੁਕਰਵਾਰ ਨੂੰ ਦੁਪਹਿਰ 12-00 ਤੋਂ 1-00 ਵਜੇ ਤੱਕ ਗੁਰਦੁਆਰਾ ਸਤਿਸੰਗ

ਭਵਨ ਨਿਊ ਮੇਹਰ ਸਿੰਘ ਕਾਲੋਨੀ ਤਿ੍ਰਪੜੀ ਪਟਿਆਲਾ ਵਿਖੇ ਹੋਵੇਗੀ।


Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ