ਸੁਰਿੰਦਰ ਕੌਰ ਸੈਣੀ ਦਾ ‘ਮੇਰੇ ਮਹਿਰਮਾ’ ਨਾਵਲ ਦਰਦਾਂ ਦੀ ਦਾਸਤਾਂ

 

ਸੁਰਿੰਦਰ ਕੌਰ ਸੈਣੀ ਬਹੁ-ਵਿਧਾਵੀ ਸਾਹਿਤਕਾਰ ਹੈ ਹੁਣ ਤੱਕ ਉਸਦੀਆਂ ਦਸ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ-ਸੰਗ੍ਰਹਿ, ਇੱਕ ਕਹਾਣੀ-ਸੰਗ੍ਰਹਿ ਅਤੇ ਪੰਜ ਨਾਵਲ ਸ਼ਾਮਲ ਹਨ ਪੜਚੋਲ ਅਧੀਨਮੇਰੇ ਮਹਿਰਮਾਉਸਦਾ ਛੇਵਾਂ ਨਾਵਲ ਅਤੇ ਗਿਆਰਵੀਂ ਪੁਸਤਕ ਹੈ ਕਵਿਤਰੀ ਹੋਣ ਕਰਕੇ ਸੁਰਿੰਦਰ ਕੌਰ ਸੈਣੀ ਦੀ ਵਾਰਤਕ ਵੀ ਕਾਵਿਮਈ, ਸੁਹਜਮਈ ਤੇ ਵੈਰਾਗਮਈ ਹੈ, ਜਿਸ ਕਰਕੇ ਨਾਵਲ ਦੀ ਵਾਰਤਾਲਾਪ ਵਿੱਚ ਪਾਤਰਾਂ ਦੀ ਬੋਲ ਚਾਲ ਰਸਮਈ ਤੇ ਦਿਲਚਸਪ ਬਣ ਜਾਂਦੀ ਹੈ ਭਾਵੇਂ ਨਾਵਲ ਵਿਚਲੇ ਪਾਤਰ ਕਾਲਪਨਿਕ ਹਨ, ਪ੍ਰੰਤੂ ਨਾਵਲ ਦਾ ਬ੍ਰਿਤਾਂਤ ਲੋਕਾਈ ਦੀ ਸਮਾਜਿਕ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ, ਪੂਰਨ ਯਥਾਰਥਿਕ ਤਾਂ ਨਹੀਂ ਲੱਗਦਾ, ਪ੍ਰੰਤੂ ਸਚਾਈ ਦੇ ਨੇੜੇ-ਤੇੜੇ ਮਹਿਸੂਸ ਹੁੰਦਾ ਹੈ ਨਾਵਲ ਦੇ ਦੋ ਮੁੱਖ ਪਾਤਰ ਡਾ.ਗੁਰਜੋਤ ਕੌਰ ਅਤੇ ਗੁਰਕੰਵਲ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਨੂੰ ਆਦਰਸ਼ਕ ਬਣਾਕੇ ਵਿਖਾਇਆ ਗਿਆ ਹੈ, ਪ੍ਰੰਤੂ ਜਿਹੜੇ ਦਰਦ ਇਸ ਕਹਾਣੀ ਵਿੱਚੋਂ ਮਹਿਸੂਸ ਹੁੰਦੇ ਹਨ, ਉਹ ਵਰਤਮਾਨ ਸਮਾਜ ਵਿੱਚ ਆਮ ਵੇਖਣ ਤੇ ਮਹਿਸੂਸ ਕਰਨ ਨੂੰ ਮਿਲਦੇ ਹਨ, ਕਿਉਂਕਿ ਪਿਆਰ ਮੁਹੱਬਤ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰਕੇ ਇਹ ਨਾਵਲ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਬਣ ਗਿਆ ਹੈ ਦੋ ਸਹਾਇਕ ਪਾਤਰ ਡਾ.ਮਹੇਸ਼ ਚੌਧਰੀ ਤੇ ਮੀਨਾ ਚੌਧਰੀ ਵੀ ਆਦਰਸ਼ਕ ਹੀ ਵਿਖਾਏ ਗਏ ਹਨ, ਜਿਨ੍ਹਾਂ ਦਾ ਇਕਲੌਤਾ ਲੜਕਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਸਵਰਗ ਸਿਧਾਰ ਜਾਂਦਾ ਹੈ ਇਸਤੋਂ ਇਹ ਸਿਖਿਆ ਮਿਲਦੀ ਹੈ ਕਿ ਸਮਾਜ ਨੂੰ ਕੈਂਸਰ ਵਰਗੀ ਬਿਮਾਰੀ ਦੇ ਬਚਾਓ ਲਈ ਇਹਤਾਤ ਰੱਖਣ ਦੀ ਲੋੜ ਹੈ ਡਾ.ਮਹੇਸ਼ ਚੌਧਰੀ ਤੇ ਡਾ. ਮੀਨਾ ਚੌਧਰੀ ਇਹ ਦੋਵੇਂ ਗੁਰਕੰਵਲ ਸਿੰਘ ਯਾਦਗਾਰੀ ਹਸਪਤਾਲ ਨੂੰ ਗੁਰਜੋਤ ਕੌਰ ਦੇ ਫ਼ੌਜ ਵਿੱਚ ਜਾਣ ਤੋਂ ਬਾਅਦ ਸੰਭਾਲਦੇ ਹਨ ਪਿੰਡ ਦਾ ਸਰਪੰਚ ਵੀ ਆਦਰਸ਼ਕ ਹੀ ਵਿਖਾਇਆ ਗਿਆ ਹੈ, ਇਨ੍ਹਾਂ ਆਦਰਸ਼ਕ ਪਾਤਰਾਂ ਨਾਲ ਨਾਵਲ ਦਿਲਚਸਪ ਬਣ ਜਾਂਦਾ ਹੈ ਇਹ ਪਾਤਰ ਸਮਾਜ ਨੂੰ ਸ਼ੁਭ ਕੰਮਾ ਲਈ ਪ੍ਰੇਰਨਾ ਦੇਣ ਵਾਲੇ ਮਾਰਗ ਦਰਸ਼ਕ ਬਣਦੇ ਹਨ ਇਸ਼ਕ ਵਿੱਚ ਧੋਖੇ ਆਮ ਹੁੰਦੇ ਹਨ, ਪ੍ਰੰਤੂ ਇਹ ਨਾਵਲ ਸੱਚੇ ਸੁੱਚੇ ਆਸ਼ਕਾਂ ਦੀ ਉਦਾਹਰਣ ਦਿੰਦਾ ਹੈ ਨਾਵਲ ਭਾਵੇਂ ਅਲ੍ਹੜ੍ਹ ਉਮਰ ਵਿੱਚ ਆਪ ਮੁਹਾਰੇ ਹੋਏ ਪਿਆਰ ਦੀ ਰੋਮਾਂਟਿਕ ਕਹਾਣੀ ਹੈ, ਪ੍ਰੰਤੂ ਇਸ ਵਿਚਲੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ, ਜਿਵੇਂ ਬੇਰੋਜ਼ਗਾਰੀ, ਦਾਜ, ਗ਼ਰੀਬੀ ਅਮੀਰੀ ਦਾ ਪਾੜਾ, ਨਸ਼ੇ, ਪੁਲਿਸਤੰਤਰ ਵਿੱਚ ਭਰਿਸ਼ਟਾਚਾਰ, ਜੂਆ, ਆਤਮ ਹੱਤਿਆਵਾਂ, ਜ਼ਾਤਪਾਤ,  ਭਰੂਣ ਹੱਤਿਆ, ਕੈਂਸਰ, ਵਾਤਾਵਰਨ, ਤਿਆਗ ਅਤੇ ਵਿਧਵਾਵਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਆਦਿ ਹਨ ਨਾਵਲਕਾਰਾ ਦੀ ਪਾਤਰ ਸਿਰਜਣ ਦੀ ਸਮਰੱਥਾ ਬਾਕਮਾਲ ਹੈ ਸਾਰੇ ਪਾਤਰ ਜਿਉਂਦੇੇ ਜਾਗਦੇ ਸਮਾਜ ਵਿੱਚ ਵਿਚਰਦੇ ਮਹਿਸੂਸ ਹੁੰਦੇ ਹਨ ਇਸ ਨਾਵਲ ਦੀ ਹਰ ਘਟਨਾ ਵਿੱਚੋਂ ਪਾਤਰਾਂ ਰਾਹੀਂ ਜਿਹੜੀ ਦਰਦ ਦੀ ਚੀਸ ਨਿਕਲਦੀ ਹੈ, ਉਹ ਹਰ ਪਾਤਰ ਦਾ ਕਿਰਦਾਰ ਬਾਖ਼ੂਬੀ ਦਰਸਾ ਦਿੰਦੀ ਹੈ ਪਾਲੋ ਦਾ ਪਾਤਰ ਸਿਰਜਣ ਵੀ ਕਮਾਲ ਦਾ ਹੈ ਪੰਜਾਬ ਸਮੁੱਚੇ ਦੇਸ਼ ਵਿੱਚੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਮੁੱਖ ਤੌਰਤੇ ਯੋਗਦਾਨ ਪਾ ਰਿਹਾ ਹੈ ਨਾਵਲਕਾਰਾ ਨੇ ਪੰਜਾਬੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਵੀ ਬਹੁਤ ਵਧੀਆ ਢੰਗ ਨਾਲ ਚਿਤਰਿਆ ਹੈ ਲਗਪਗ ਹਰ ਪੰਜਾਬੀ ਨੇ ਫ਼ੌਜੀ ਜੀਵਨ ਦੀਆਂ ਵੇਦਨਾਵਾਂ ਆਪੋ ਆਪਣੇ ਪਿੰਡਾਂ/ਸ਼ਹਿਰਾਂ ਵਿੱਚ ਵੇਖੀਆਂ ਹੋਣਗੀਆਂ, ਕਿਉਂਕਿ ਪੰਜਾਬ ਭਾਰਤ ਦੀ ਖੜਗਭੁਜਾ ਹੈ, ਏਥੇ ਦੇ ਲੋਕਾਂ ਨੇ ਪਾਕਿਸਤਾਨ ਅਤੇ ਚੀਨ ਨਾਲ ਹੋਏ ਯੁੱਧਾਂ ਦਾ ਸੰਤਾਪ ਹੰਢਾਇਆ ਹੈ ਫ਼ੌਜੀ ਜੀਵਨ ਦੀਆਂ ਕਠਨਾਈਆਂ, ਤ੍ਰਾਸਦੀਆਂ ਅਤੇ ਦੁਖਦਾਈ ਘਟਨਾਵਾਂ ਦਾ ਪ੍ਰਭਾਵ ਸਮੁੱਚੇ ਸਮਾਜਤੇ ਪੈਂਦਾ ਹੈ, ਕਿਉਂਕਿ ਪੰਜਾਬੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਬਾਕੀ ਦੇਸ਼ ਵਾਸੀਆਂ ਦੇ ਮੁਕਾਬਲੇ ਜ਼ਿਆਦਾ ਹੈ ਖਾਸ ਤੌਰਤੇ ਦੇਸ਼ ਦੀਆਂ ਸਰਹੱਦਾਂਤੇ ਕੁਰਬਾਨੀਆਂ ਦੇਣ ਵਿੱਚ ਵੀ ਪੰਜਾਬੀਆਂ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈ ਇਸ ਕਰਕੇ ਇਸ ਨਾਵਲ ਨੂੰ ਹਰ ਪੰਜਾਬੀ ਦੇ ਲਈ ਸਿੱਧੇ ਜਾਂ ਅਸਿੱਧੇ ਦਰਦ ਦੀ ਦਾਸਤਾਂ ਕਿਹਾ ਜਾ ਸਕਦਾ ਹੈ ਨਾਵਲਕਾਰਾ ਨੇ ਸਕੂਲ ਵਿੱਚ ਪੜ੍ਹਦੇ ਗ਼ਰੀਬ ਪ੍ਰੰਤੂ ਹੁਸ਼ਿਆਰ ਲੜਕੇ ਨੂੰ  ਅਮੀਰ ਘਰ ਦੀ ਲੜਕੀ ਵੱਲੋਂ ਪਿਆਰ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਕੇ ਨਾਵਲ ਨੂੰ ਸਰਵ ਪ੍ਰਵਾਨਤ ਕੀਤਾ ਹੈ ਇਸ ਨਾਵਲ ਦੀ ਕਹਾਣੀ ਵਿੱਚੋਂ ਸੁਰਿੰਦਰ ਕੌਰ ਸੈਣੀ ਦੇ ਪਤੀ ਦੇ ਵਿਛੋੜੇ ਦੇ ਦਰਦ ਦੀ ਗਹਿਰੀ ਚੀਸ ਵੀ ਵਿਖਾਈ ਦਿੰਦੀ ਹੈ, ਲੇਖਿਕਾ ਦੇ ਬ੍ਰਿਹਾ ਦੇ ਤਜ਼ਰਬੇ ਨਾਲ ਨਾਵਲ ਅਤਿਅੰਤ ਸੰਜੀਦਾ ਤੇ ਸਾਰਥਿਕ ਬਣ ਗਿਆ ਹੈ ਗੁਰਕੰਵਲ ਸਿੰਘ ਹੁਸ਼ਿਆਰ ਵਿਦਿਆਰਥੀ ਹੋਣ ਦੇ ਬਾਵਜੂਦ ਗ਼ਰੀਬੀ ਕਰਕੇ ਅੱਗੇ ਪੜ੍ਹ ਨਹੀਂ ਸਕਿਆ ਉਸਦੀ ਵਿਧਵਾ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਮਜ਼ਦੂਰੀ ਕਰਕੇ ਉਸਨੂੰ ਪਾਲਿਆ ਸੀ ਉਸਦੇ ਪਰਿਵਾਰ ਦੀ ਗ਼ਰੀਬੀ ਪੰਜਾਬ ਦੇ ਇਨ੍ਹਾਂ ਸ਼੍ਰੇਣੀਆਂ ਦੇ ਪਰਿਵਾਰਾਂ ਆਰਥਿਕ ਮਜ਼ਬੂਰੀ ਦਾ ਪ੍ਰਗਟਾਵਾ ਕਰਦੀ ਹੈ ਇਸ ਲਈ ਗੁਰਕੰਵਲ ਸਿੰਘ ਦਸਵੀਂ ਪਾਸ ਨੂੰ ਨੌਕਰੀ ਨਾ ਮਿਲਣ ਦੇ ਹੰਦੇਸੇ ਕਰਕੇ ਫ਼ੌਜ ਵਿੱਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਸੀ ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਗੁਰਜੋਤ ਕੌਰ ਦੇ ਪਰਿਵਾਰ ਨੇ ਗ਼ਰੀਬੀ ਅਤੇ ਵੱਖਰੀ ਜਾਤ ਕਰਕੇ ਇਸ ਵਿਆਹ ਨੂੰ ਪ੍ਰਵਾਨ ਨਹੀਂ ਕਰਨਾ, ਕਿਉਂਕਿ ਆਮ ਤੌਰਤੇ ਪਿਆਰ ਵਿਆਹਾਂ ਵਿੱਚ ਇਹ ਮੁਸ਼ਕਲ ਹੁੰਦੀ ਹੈ ਇਸ ਲਈ ਉਹ ਸਕੂਲ ਸਮੇਂ ਵੀ ਗੁਰਜੋਤ ਕੌਰ ਦੇ ਇਸ਼ਕ ਦੀਆਂ ਰਮਜ਼ਾਂ ਨੂੰ ਅਣਡਿਠ ਕਰਦਾ ਰਿਹਾ ਸ਼ੁਰੂ ਵਿੱਚ ਇਉਂ ਮਹਿਸੂਸ ਹੁੰਦਾ ਸੀ ਕਿ ਗੁਰਜੋਤ ਕੌਰ ਦਾ ਇੱਕਤਰਫਾ ਪਿਆਰ ਹੈ, ਪ੍ਰੰਤੂ ਅਖ਼ੀਰ ਵਿੱਚ ਇਹ ਸਾਬਤ ਹੋ ਗਿਆ ਕਿ ਗੁਰਕੰਵਲ ਸਿੰਘ ਵੀ ਗੁਰਜੋਤ ਕੌਰ ਨੂੰ  ਚਾਹੁੰਦਾ ਸੀ ਇਹ ਵੀ ਨਤੀਜਾ ਨਿਕਲਦਾ ਹੈ ਕਿ ਸੱਚੇ ਦਿਲੋਂ ਕੀਤੇ ਪਿਆਰ ਸਫ਼ਲ ਹੁੰਦੇ ਹਨ  ਗੁਰਜੋਤ ਦੇ ਮਾਤਾ ਪਿਤਾ ਨੂੰ ਜਦੋਂ ਪਤਾ ਲੱਗਣਾ ਕਿ ਉਹ ਦੂਸਰੀ ਜ਼ਾਤ ਦੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਝਿਜਕਣਾ ਕੁਦਰਤੀ ਵਿਵਹਾਰ ਹੈ ਇਸੇ ਤਰ੍ਹਾਂ ਗੁਰਕੰਵਲ ਦੇ ਸ਼ਹੀਦ ਹੋਣ ਤੋਂ ਬਾਅਦ ਗੁਰਜੋਤ ਕੌਰ ਨੂੰ ਉਸਦੇ ਮਾਪਿਆਂ ਵੱਲੋਂ ਦੁਬਾਰਾ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਕੁਦਰਤੀ ਹੈ ਨਿਸ਼ਾ ਦੇ ਭਰਾ ਦਾ ਸ਼ਰਾਬ ਪੀਣਾ ਪਿੰਡਾਂ ਵਿੱਚ ਨੌਜਵਾਨਾ ਦੇ ਕੁਰੀਤੀਆਂ ਵਿੱਚ ਪੈਣ ਦਾ ਦ੍ਰਿਸ਼ਟਾਂਤਿਕ ਵਰਣਨ ਹੈ ਨਾਵਲ ਦੀ ਬੋਲੀ ਅਤੇ ਸ਼ੈਲੀ ਵਿਲੱਖਣ ਕਿਸਮ ਦੀ ਹੈ, ਜਿਸ ਕਰਕੇ ਵਾਰਤਾਲਾਪ ਬਹੁਤ ਹੀ ਦਿਲਚਸਪ ਬਣ ਗਈ ਹੈ ਹਰ ਸ਼ਬਦ ਬ੍ਰਿਹਾ ਅਤੇ ਪਿਆਰ ਦੇ ਵੈਰਾਗਮਈ ਅਲਾਪ ਵਿੱਚੋਂ ਮੁਹੱਬਤ ਦੀ ਖ਼ੁਸ਼ਬੋ ਆਉਂਦੀ ਹੋਈ, ਦਰਿਆ ਦੇ ਵਹਿਣ ਦੀ ਤਰ੍ਹਾਂ ਲਹਿਰਾਂ ਪੈਦਾ ਕਰਦੀ ਪਾਠਕਾਂ ਦੇ ਦਿਲਾਂ ਨੂੰ ਹਲੂਣਾ ਦਿੰਦੀ ਹੈ ਬੋਲੀ ਅਤੇ ਸ਼ਬਦਾਵਲੀ ਭਾਵਨਾਤਮਿਕ ਹੈ, ਜਿਹੜੀ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਪਾਠਕ ਹਰ ਚੈਪਟਰ ਤੋਂ ਬਾਅਦ ਅੱਗੇ ਕੀ ਹੋਇਆ? ਉਸਨੂੰ ਜਾਨਣ ਲਈ ਉਤਸ਼ਾਹਤ ਹੋ ਜਾਂਦਾ ਹੈ, ਇਸ ਲਈ ਇੱਕ ਬੈਠਕ ਵਿੱਚ ਹੀ ਨਾਵਲ ਪੜ੍ਹਿਆ ਜਾਂਦਾ ਹੈ ਡਾ.ਗੁਰਜੋਤ ਕੌਰ ਦੀ ਆਪਣੇ ਕੰਮ ਪ੍ਰਤੀ ਲਗਨ ਤੇ ਮਿਹਨਤ ਲਾਜਵਾਬ ਹੈ, ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਜੇਕਰ ਇਨਸਾਨ ਆਪਣਾ ਨਿਸ਼ਾਨਾ ਨਿਸਚਤ ਕਰਕੇ ਜ਼ਿੰਮੇਵਾਰੀ ਨਾਲ ਮਿਹਨਤ ਕਰੇ ਤਾਂ ਸਫ਼ਲਤਾ ਉਸਦੇ ਪੈਰ ਚੁੰਮੇਗੀ ਗੁਰਜੋਤ ਕੌਰ ਨੇ ਆਪਣੀ ਮਿਹਨਤ ਨਾਲ ਡਾਕਟਰ ਬਣਨ ਦਾ ਆਪਣਾ ਸਪਨਾ ਪੂਰਾ ਕੀਤਾ ਪਾਕਿ ਪਵਿਤਰ ਸੱਚੇ-ਸੋੁੱਚੇ ਪਿਆਰ ਦਾ ਨਮੂਨਾ ਬਣਕੇ ਵਿਚਰਦੀ ਰਹੀ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਕੀਤੀ ਯੋਜਨਾਵੱਧ ਕੋਸ਼ਿਸ਼ ਨਾਲ ਉਹ ਹਰ ਖੇਤਰ ਵਿੱਚ ਸਫ਼ਲ ਹੁੰਦੀ ਰਹੀ ਜ਼ਾਤ-ਪਾਤ ਦੇ ਬੰਧਨਾ ਨੂੰ ਤੋੜਕੇ ਵਿਆਹ ਕਰਵਾਇਆ, ਕੈਂਸਰ ਤੇ ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ, ਤਿਆਗ ਦੀ ਮੂਰਤ ਬਣੀ, ਸਮਾਜ ਸੇਵਾ ਦਾ ਬੀੜਾ ਚੁੱਕਿਆ, ਬੇਰੋਜ਼ਗਾਰੀ ਖ਼ਤਮ ਕਰਨ ਵਿੱਚ ਯੋਗਦਾਨ ਪਾਇਆ, ਸਾਦਾ ਵਿਆਹ ਕੀਤਾ, ਦੀਨ ਦੁਖੀਆਂ ਦਾ ਦਰਦ ਵੰਡਾਇਆ, ਵਾਤਾਵਰਨ ਦੀ ਸੰਭਾਲ ਦੀ ਪ੍ਰੇਰਨਾ ਕੀਤੀ ਆਦਿ ਕਾਰਵਾਈਆਂ ਸਮਾਜ ਲਈ ਪ੍ਰੇਰਨਾ ਸਰੋਤ ਬਣੀਆਂ ਹਨ ਸਮਾਜ ਸੇਵਾ ਦੀ ਪ੍ਰਵਿਰਤੀ ਨੂੰ ਵੀ ਬਾਖ਼ੂਬੀ ਨਿਖ਼ਾਰਿਆ ਹੈ ਪਿੰਡ ਵਿੱਚ ਕਲਿਨਿਕ ਖੋਲ੍ਹਕੇ ਲੋਕਾਂ ਦੀ ਸੇਵਾ ਕਰਨੀ, ਨਸ਼ਈ ਪਿਤਾ ਦੇ ਆਤਮਹੱਤਿਆ ਕਰਨ ਤੋਂ ਬਾਅਦ ਉਸਦੀ ਲੜਕੀ ਰੀਮਾ ਦੀ ਪੜ੍ਹਾਈ ਦਾ ਆਪਣੇ ਘਰ ਲਿਆਕੇ ਖ਼ਰਚਾ ਚੁੱਕਣਾ ਆਦਿ ਗੁਰਜੋਤ ਦੀ ਸਮਾਜ ਸੇਵਾ ਦਾ ਨਮੂਨਾ ਹੈ ਸੁਰਿੰਦਰ ਕੌਰ ਸੈਣੀ ਤੋਂ ਭਵਿਖ ਵਿੱਚ ਯਥਾਰਥਕ ਘਟਨਾਵਾਂ ਤੇ ਅਧਾਰਤ ਸਾਹਿਤ ਸਿਰਜਣ ਦੀ ਆਸ਼ਾ ਕੀਤੀ ਜਾ ਸਕਦੀ ਹੈ

 

  136 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਨਾਵਲ ਪ੍ਰੀਤ ਪਬਲੀਕੇਸ਼ਨ, ਨਾਭਾ ਨੇ ਪ੍ਰਕਾਸ਼ਤ ਕੀਤਾ ਹੈ

ਸੰਪਰਕ: ਸੁਰਿੰਦਰ ਕੌਰ ਸੈਣੀ : 9501073600

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ