ਰੂਪ ਢਿੱਲੋਂ ਪਰਵਾਸੀ
ਪੰਜਾਬੀ ਸਾਹਿਤਕਾਰ ਹੈ। ਉਸਦੀਆਂ
ਨੌਂ ਪੁਸਤਕਾਂ ਪ੍ਰਕਾਸ਼ਤ ਹੋ
ਚੁੱਕੀਆਂ ਹਨ, ਜਿਨ੍ਹਾਂ ਵਿੱਚ
ਇੱਕ ਕਵਿਤਾ/ਕਹਾਣੀ ਅਤੇ
ਅੱਠ ਨਾਵਲ ਸ਼ਾਮਲ ਹਨ। ਉਸਦੀ
ਪੁਸਤਕ ‘ਭਰਿੰਡ’ 2011 ਅਤੇ ਬਾਕੀ ਅੱਠ
ਨਾਵਲਾਂ ਵਿੱਚ ‘ਨੀਲਾ ਨੂਰ’
2007, ਬਾਬੇਲੋਨਾ : ਘਰ ਵਾਪਸੀ 2009, ‘ਓ’
2013, 2014, ‘ਸੁਰਮਈ’ 2015,
2018, ‘ਸਿੰਧਵਾਦ’ 2020, ‘ਚਿੱਟਾ ਤੇ ਕਾਲਾ’
2021, ‘ਹੌਲ’ 2023 ਅਤੇ ‘ਨਾਗਾਂ ਦੀ
ਖੇਡ’ 2025 ਵਿੱਚ ਪ੍ਰਕਾਸ਼ਤ ਹੋਈਆਂ
ਹਨ। 2007 ਤੋਂ
ਲੈ ਕੇ ਜਦੋਂ ਉਸਦੀ
ਪਹਿਲੀ ਪੁਸਤਕ ਛਪੀ ਸੀ,
ਲਗਪਗ ਹਰ ਸਾਲ ਉਸਦੀ
ਇੱਕ ਨਵੀਂ ਪੁਸਤਕ ਜਾਂ
ਕਿਸੇ ਪੁਸਤਕ ਦਾ ਦੂਜਾ
ਐਡੀਸ਼ਨ ਪ੍ਰਕਾਸ਼ਤ ਹੋ ਰਿਹਾ
ਹੈ, ਭਾਵ ਉਹ ਲਗਾਤਾਰ
ਪੰਜਾਬੀ ਮਾਂ ਬੋਲੀ ਦੀ
ਸੇਵਾ ਕਰ ਰਿਹਾ ਹੈ। ‘ਰਾਂਝਾ’
ਨਾਵਲ ਉਸਦੀ ਦਸਵੀਂ ਪੁਸਤਕ
ਹੈ। ਇਹ
ਨਾਵਲ ਪੰਜਾਬੀ ਸਭਿਆਚਾਰ ਅਤੇ
ਬਰਤਾਨੀਆਂ ਦੇ ਸਭਿਆਚਾਰ ਦਾ
ਸੁਮੇਲ ਹੈ, ਜਿਸ ਵਿੱਚ
ਦਰਸਾਇਆ ਗਿਆ ਹੈ ਕਿ
ਪੰਜਾਬੀ ਪਰਿਵਾਰ ਬਰਤਾਨੀਆਂ ਵਿੱਚ
ਜਾ ਕੇ ਭਾਵੇਂ ਉਥੋਂ
ਦੇ ਸਭਿਆਚਾਰ, ਕਾਨੂੰਨ ਅਤੇ ਕਦਰਾਂ
ਕੀਮਤਾਂ ਅਨੁਸਾਰ ਵਿਚਰਨ ਦੀ
ਕੋਸ਼ਿਸ਼ ਕਰਦੇ ਹਨ, ਪ੍ਰੰਤੂ
ਇਸਦੇ ਬਾਵਜੂਦ ਵੀ ਉਹ
ਆਪਣੀ ਵਿਰਾਸਤ ਨੂੰ ਨਹੀਂ
ਭੁੱਲ ਸਕਦੇ, ਅੰਗਰੇਜ਼ੀ ਤੇ
ਪੰਜਾਬੀ ਭਾਸ਼ਾਵਾਂ ਨੂੰ ਰਲਗਡ
ਕਰਕੇ ਬੋਲਦੇ ਹਨ।
ਉਹ ਦੋਹਾਂ ਸਭਿਆਚਾਰਾਂ ਵਿੱਚ
ਵਿਚਰਦਿਆਂ ਪੂਰੀ ਤਰੀਕੇ ਨਾਲ
ਕਿਸੇ ਵੀ ਸਭਿਆਚਾਰ ‘ਤੇ
ਪਹਿਰਾ ਨਹੀਂ ਦਿੰਦੇ।
ਇਹ ਨਾਵਲ ਇੱਕ ਕਿਸਮ
ਨਾਲ ਬਰਤਾਨੀਆਂ ਵਿੱਚ ਰਹਿ ਰਹੇ
ਚਾਰ ਪੰਜਾਬੀ ਪਰਿਵਾਰਾਂ ਦੇ
ਬੱਚਿਆਂ ਦੇ ਇਸ਼ਕ ਦੀ
ਦਾਸਤਾਂ ਮਾਡਰਨ ਹੀਰ ਰਾਂਝੇ
ਦੇ ਰੂਪ ਵਿੱਚ ਹੈ। ਨਾਵਲ
ਦੇ ਸਾਰੇ ਪਾਤਰਾਂ ਦੇ
ਨਾਂ ਹੀਰ ਰਾਂਝੇ ਦੇ
ਕਿੱਸੇ ਦੇ ਪਾਤਰਾਂ ਵਾਲੇ
ਹਨ। ਜਿਵੇਂ
ਹੀਰ, ਰਾਂਝਾ, ਚੂਚਕ, ਕੈਦੋ,
ਸੈਦੋ, ਸਹਿਤੀ ਆਦਿ।
ਰੂਪ ਢਿੱਲੋਂ ਨੇ ਇਸ
ਨਾਵਲ ਨੂੰ ਇਤਨਾ ਦਿਲਚਸਪ
ਬਣਾਕੇ ਲਿਖਿਆ ਹੈ ਕਿ
ਪਾਠਕ ਇੱਕ ਬੈਠਕ ਵਿੱਚ
ਹੀ ਪੜ੍ਹਕੇ ਖ਼ਤਮ ਕਰਨ
ਦੀ ਕੋਸ਼ਿਸ਼ ਕਰਦਾ ਹੈ। ਇਹੋ
ਨਾਵਲਕਾਰ ਦੀ ਸਭ ਤੋਂ
ਵੱਡੀ ਪ੍ਰਾਪਤੀ ਹੈ।
ਨਾਵਲ ਵਿੱਚ ਪੰਜਾਬੀਆਂ ਦੇ
ਪਰਵਾਸ ਵਿੱਚ ਜਾ ਕੇ
ਜਦੋਜਹਿਦ ਕਰਕੇ ਸੈਟਲ ਹੋਣ
ਅਤੇ ਆਪਣੀਆਂ ਪੁਰਾਣੀਆਂ ਆਦਤਾਂ
ਅਤੇ ਨਵੇਂ ਸਭਿਆਚਾਰ ਵਿੱਚ
ਅਡਜਸਟ ਹੋਣ ਦੀ ਕਹਾਣੀ
ਵੀ ਦਿਲਚਸਪ ਬਣਾਕੇ ਵਿਖਾਈ
ਹੈ। ਪੰਜਾਬੀ
ਭਾਵੇਂ ਸੰਸਾਰ ਵਿੱਚ ਕਿਸੇ
ਵੀ ਕੋਨੇ ਵਿੱਚ ਰਹਿਣ,
ਪ੍ਰੰਤੂ ਆਪਣੀ ਬਿਮਾਰ ਮਾਨਸਿਕਤਾ
ਤੋਂ ਖਹਿੜਾ ਨਹੀਂ ਛੁਡਾ
ਸਕਦੇ। ਪਰਵਾਸ
ਵਿੱਚ ਖੁਲ੍ਹਾ ਡੁਲ੍ਹਾ ਜੀਵਨ
ਹੈ, ਮਰਦ ਔਰਤ ਦੇ
ਆਪਸੀ ਵਿਚਰਣ ਤੇ ਕੋਈ
ਸ਼ੱਕ ਨਹੀਂ ਕੀਤੀ ਜਾਂਦੀ,
ਪ੍ਰੰਤੂ ਪਰਵਾਸ ਵਿੱਚ ਗਏ
ਪੰਜਾਬੀ ਦੋਹਾਂ ਸਭਿਅਚਾਰਾਂ ਵਿੱਚ
ਉਲਝੇ ਹੋਏ ਹਨ।
ਇਸ ਨਾਵਲ ਵਿੱਚ ਮੋਹਨ
ਸਿੰਘ ਰਾਂਝਾ ਦੇ ਇੱਕ
ਪਰਿਵਾਰ ਦੀ ਜਦੋਜਹਿਦ ਵਾਲੀ
ਜ਼ਿੰਦਗੀ ਦਾ ਵਰਣਨ ਕੀਤਾ
ਗਿਆ ਹੈ, ਦੂਜੇ ਪਾਸੇ
‘ਸਿਆਲ ਈਕੂਏਸਟਰੀਅਣ ਕੇਂਦਰ’ ਦੇ ਮਾਲਕ
(ਚੂਚਕ) ਪਰਿਵਾਰ ਦੇ ਘਰੇਲੂ
ਕਲੇਸ਼ ਤੋਂ ਬਾਅਦ ਇੰਗਲੈਂਡ
ਵਿੱਚ ਜਦੋਜਹਿਦ ਤੋਂ ਬਾਅਦ
ਖ਼ੁਸ਼ਹਾਲ ਜ਼ਿੰਦਗੀ ਦਾ ਪ੍ਰਗਟਾਵਾ
ਹੈ, ਤੀਜੇ ਅਰਜਨ ਸਿੰਘ
ਅਜੂ ਦੇ ਪਰਿਵਾਰ ਜਿਸ
ਵਿੱਚ ਪਤਨੀ ਜੀਤੋ, ਸਪੁੱਤਰ
(ਸਾਧੂ ਸਿੰਘ) ਸੈਦੋ ਤੇ
ਲੜਕੀ ਸਹਿਤੀ, ਚੌਥੇ ਮੁਰਾਦ
ਬਲੋਚ ਦਾ ਪਰਿਵਾਰ ਸ਼ਾਮਲ
ਹਨ। ਚਾਰ
ਪਰਿਵਾਰਾਂ ਦੀਆਂ ਕਹਾਣੀਆਂ ਬਰਾਬਰ
ਚਲਦੀਆਂ ਹਨ। ਮੋਹਨ
ਸਿੋੰਘ ਰਾਂਝਾ ਦੇ ਪਰਿਵਾਰ
ਵਿੱਚ ਤਿੰਨ ਪੁਤਰ ਰਣਧੀਰ,
ਅਜ਼ੀਮ ਤੇ ਸਭ ਤੋਂ
ਛੋਟਾ ਧੀਦੋ ਸਿੰਘ ਰਾਂਝਾ,
ਰਣਧੀਰ ਦੀ ਪਤਨੀ ਵੀਣਾ
ਤੇ ਅਜ਼ੀਮ ਦੀ ਪਤਨੀ
ਸੁਖੀ। ਧੀਦੋ
ਸਿੰਘ ਰਾਂਝੇ ਦਾ ਉਥੋਂ
ਦੇ ਕਾਨੂੰਨ ਦੇ ਵਿਰੁੱਧ
ਸ਼ਰਾਬ ਪੀ ਕੇ ਗੱਡੀ
ਚਲਾਉਣਾ ਆਦਿ ਦਰਸਾਇਆ ਹੈ। ਨਾਵਲ
ਦੀ ਕਹਾਣੀ ਰੂਪ ਢਿੱਲੋਂ,
ਅਜ਼ੀਮ ਦੇ ਪਾਤਰ ਰਾਹੀਂ
ਫਸਟ ਪਰਸਨ ਵਿੱਚ ਸਣਾਉਂਦਾ
ਹੈ। ਜਿਵੇਂ
ਪੰਜਾਬ ਵਿੱਚ ਸਾਂਝੇ ਪਰਿਵਾਰਾਂ
ਦੀ ਆਪਸੀ ਖਿਚੋਤਾਣ, ਰਹਿਣ
ਸਹਿਣ, ਦਰਾਣੀ ਜਠਾਣੀ, ਦਿਓਰ/ਜੇਠ ਭਰਜਾਈ ਦਾ
ਇਸ਼ਕ ਮੁਸ਼ਕ ਅਤੇ ਸਕੇ
ਭੈਣ ਭਰਾਵਾਂ ਵਿੱਚ ਪਿਆਰ
ਤੇ ਖਟਾਸ ਅਤੇ ਪਰਿਵਾਰਾਂ
ਦੀ ਜਾਇਦਾਦ ਦੇ ਮਸਲਿਆਂ
ਦਾ ਵੇਰਵਾ ਦ੍ਰਿਸ਼ਟਾਂਤਿਕ ਢੰਗ
ਨਾਲ ਦਿੱਤਾ ਗਿਆ ਹੈ। ਰੂਪ
ਢਿੱਲੋਂ ਹਰ ਗੱਲ, ਘਟਨਾ
ਅਤੇ ਹਰ ਪਰਿਵਾਰ ਦਾ
ਵੇਰਵਾ ਦੇਣ ਸਮੇਂ ਅਜਿਹਾ
ਚਿਤਰਣ ਕਰਦਾ ਹੈ ਕਿ
ਸੀਨ ਸਾਹਮਣੇ ਵਿਖਾਈ ਦੇਣ
ਲੱਗ ਜਾਂਦਾ ਹੈ, ਜਿਵੇਂ
ਪਾਠਕ ਖੁਦ ਸਾਰਾ ਕੁਝ
ਵੇਖ ਰਿਹਾ ਹੈ।
ਕੁਝ ਚੈਪਟਰ ਨਾਵਲ ਦਾ
ਸਾਈਜ਼ ਵਧਾਉਣ ਲਈ ਬਣਾਏ
ਗਏ ਲਗਦੇ ਹਨ।
ਇਸੇ ਤਰ੍ਹਾਂ ਮਾਪਿਆਂ ਦਾ
ਆਪਣੀ ਔਲਾਦ ਨਾਲ ਪਿਆਰ
ਦੀ ਵੀ ਬਿਹਤਰੀਨ ਪ੍ਰਗਟਾਵਾ
ਵਿਖਾਇਆ ਗਿਆ ਹੈ।
ਮਾਪਿਆਂ ਲਈ ਸਾਰੀ ਔਲਾਦ
ਬਰਾਬਰ ਹੁੰਦੀ ਹੈ, ਪ੍ਰੰਤੂ
ਫਿਰ ਵੀ ਥੋੜ੍ਹਾ ਬਹੁਤਾ
ਫ਼ਰਕ ਰੱਖਦੇ ਹਨ।
ਪਰਿਵਾਰ ਵਿੱਚ ਇੱਕ ਨਾ
ਇੱਕ ਮੈਂਬਰ ਜ਼ਰੂਰ ਬਾਕੀਆਂ
ਨਾਲੋਂ ਵਿਲੱਖਣ ਕਿਸਮ ਦਾ
ਹੁੰਦਾ ਹੈ, ਜਿਵੇਂ ਸਭ
ਤੋਂ ਛੋਟਾ ਧੀਦੋ ਸਿੰਘ
ਰਾਂਝਾ, ਜਿਸਨੂੰ ਨਿਖੱਟੂ ਵੀ
ਕਹਿੰਦੇ ਹਨ, ਪ੍ਰੰਤੂ ਵੰਝਲੀ
ਕਮਾਲ ਦੀ ਵਜਾਉਂਦਾ ਹੈ। ਇੱਕ
ਕਿਸਮ ਨਾਲ ਹੀਰ ਰਾਂਝੇ
ਦੀ ਕਹਾਣੀ ਮਾਡਰਨ ਹੀਰ
ਰਾਂਝੇ ਦੇ ਰੂਪ ਵਿੱਚ
ਦਰਸਾਈ ਗਈ ਹੈ।
ਧੀਦੋ ਸਿੰਘ ਰਾਂਝਾ ਭਰਜਾਈਆਂ
ਦੇ ਮਿਹਣਿਆਂ ਅਤੇ ਜ਼ਿੰਦਗੀ
ਵਿੱਚ ਸਫਲ ਹੋ ਕੇ
ਸੁੰਦਰ ਪਤਨੀ ਲਿਆਉਣ ਨੂੰ
ਪੂਰਾ ਕਰਨ ਲਈ ਹੀਰ
ਦੀ ਭਾਲ ਵਿੱਚ ਜਦੋਜਹਿਦ
ਕਰਦਾ ਹੈ। ਉਸ
ਵਿੱਚ ਰਾਂਝੇ ਵਾਲੇ ਸਾਰੇ
ਗੁਣ ਵਿਖਾਏ ਗਏ ਹਨ। ਉਸਨੂੰ
ਅਣਖੀ ਤੇ ਹੀਰ ਨੂੰ
ਪਾਉਣ ਲਈ ਮਿਹਨਤ ਤੇ
ਜਦੋਜਹਿਦ ਕਰਦਾ ਵਿਖਾਇਆ ਗਿਆ
ਹੈ। ਰੂਪ
ਢਿੱਲੋਂ ਦੀ ਇੱਕ ਹੋਰ
ਕਮਾਲ ਹੈ ਕਿ ਉਹ
ਜੋ ਵੀ ਲਿਖਦਾ ਹੈ,
ਇਉਂ ਮਹਿਸੂਸ ਹੁੰਦਾ ਹੈ,
ਜਿਵੇਂ ਸਾਰਾ ਕੁਝ ਵਾਪਰਦਾ
ਪਾਠਕ ਵੇਖ ਰਿਹਾ ਹੋਵੇ। ਇਸ
ਕਰਕੇ ਨਾਵਲ ਭਾਵੇਂ ਠੇਠ
ਪੰਜਾਬੀ ਵਿੱਚ ਹੈ, ਪ੍ਰੰਤੂ
ਕਈ ਵਾਰ ਉਸਦੀ ਗੱਲ
ਪੱਲੇ ਨਹੀਂ ਪੈਂਦੀ ਕਿ
ਉਹ ਕਹਿਣਾ ਕੀ ਚਾਹੁੰਦਾ
ਹੈ, ਕਿਉਂਕਿ ਪਰਵਾਸ ਵਿੱਚ
ਰਹਿਣ ਕਰਕੇ ਲਿਖਣ ਦਾ
ਥੋੜ੍ਹਾ ਅੰਤਰ ਹੈ, ਕੁਝ
ਫ਼ਿਕਰੇ ਅਸ਼ਪਸ਼ਟ ਜਿਹੇ ਹੁੰਦੇ
ਹਨ? ਭਾਵੇਂ ਸ਼ਬਦਾਵਲੀ ਵੀ
ਉਹ ਠੇਠ ਪੰਜਾਬੀ ਵਰਤਦਾ
ਹੈ, ਜਿਵੇਂ ਹਿੜਹਿੜਾਉਣਾ, ਭੋਂਡੀ
ਤੀਵੀਂ, ਜਨੌਰ, ਸਾਝਰਾ, ਤਿਹਾਕਾਲ, ਨਿੰਬਲ,
ਬੇਦਾਗ਼, ਛੜਾ ਛਾਂਟ ਸਿਆਪਾ,
ਪ੍ਰੇਮ ਕੁੱਠਾ, ਸ਼ੀਸ਼ ਡੱਬ,
ਹਿੰਡ, ਹਾਜਰੀ, ਤੱੜਕਖ਼ੋਰੀ, ਕੰਡ,
ਲੂੰਬੜ, ਤਸਕਰੀ, ਚੰਬਲਦਾ, ਝਾੜ
ਝੜਨਾ, ਦੁਸਾਂਘਿਆਂ, ਖੜੀਚ,
ਪੈਂਤੜਾ, ਸੁਰਾਖੀਆਂ, ਘਾਤੜਿਆ, ਟਟਵਾਣੀਆਂ, ਕੜਤਲ,
ਉਮੰਗ, ਝੁੰਜਲ, ਬਿਲਬਿਲਾਉਂਦਾ, ਝੰਜਟ,
ਹੇਰਵੇ, ਅੱਖ ਮਟੱਕਾ, ਝਾਕੀ
ਝਾਕੀ, ਖੁਤਖੁਤੀਆਂ, ਦਕਿਆਨੂਸੀ,
ਮੁਖਾਲਫ਼ਤ, ਸ਼ਰੀਕ, ਆੜੀ,
ਕਾੜ੍ਹਨੀ, ਚੁੜੇਲ, ਕਸੋਹਣਾ,
ਹਰਾਰਤ ਅਤੇ ਪਿਛਲਪੈਰੇ ਆਦਿ।
ਇੰਗਲੈਂਡ ਵਿੱਚ ਵੀ
ਜਾਤੀਵਾਦ, ਵੱਖਰੇ ਗੁਰਦੁਆਰੇ, ਡੇਰੇ
ਹਨ ਤੇ ਗੋਰਿਆਂ ਵਿੱਚ
ਵੀ ਪਰਿਵਾਰਿਕ ਕਲੇਸ਼, ਜਾਇਦਾਦ ਦੇ
ਝਗੜੇ ਤੇ ਤਰਫਦਾਰੀ ਵਿਖਾਈ
ਗਈ ਹੈ। ਭਾਰਤ
ਦੀਆਂ ਪਰੰਪਰਾਵਾਂ ਨਾਲੋਂ ਬਰਤਾਨੀਆਂ ਦੇ
ਸਭਿਆਚਾਰ ਦਾ ਫ਼ਰਕ ਵੀ
ਦਰਸਾਇਆ ਗਿਆ ਹੈ, ਲੜਕੇ
ਅਤੇ ਲੜਕੀਆਂ ਨੂੰ ਆਪਣੇ
ਵਰ ਆਪ ਲੱਭਣੇ ਪੈਂਦੇ
ਹਨ, ਇਥੇ ਵਿਚੋਲਗਿਰੀ ਦਾ
ਰਿਵਾਜ਼ ਨਹੀਂ ਹੈ।
ਹੀਰ ਦੇ ਪਾਤਰ ਨੂੰ
ਅਦਰਸ਼ਕ ਵਿਖਾਇਆ ਗਿਆ ਹੈ,
ਜੋ ਵਿਆਹ ਤੋਂ ਬਾਅਦ
ਵੀ ਆਪਣੇ ਪਤੀ ਨਾਲ
ਹਮਬਿਸਤਰ ਨਹੀਂ ਹੁੰਦੀ।
ਬੜੀ ਕਸ਼ਮਕਸ਼ ਤੋਂ ਬਾਅਦ
ਰਾਂਝਾ ਹੀਰ ਦੀਆਂ ਸਹੇਲੀਆਂ
ਬਰਾਸਤਾ ਸਹਿਤੀ ਹੀਰ ਨੂੰ
ਮਿਲਣ ਵਿੱਚ ਸਫਲ ਹੋ
ਜਾਂਦਾ ਹੈ। ਰਾਂਝਾ
ਸਹਿਤੀ ਦੇ ਪ੍ਰੇਮੀ ਮੁਰਾਦ
ਬਲੋਚ ਨੂੰ ਮਿਲਦਾ ਹੈ
ਤੇ ਫਿਰ ਉਹ ਦੋਵੇਂ
ਯੋਜਨਾ ਬਣਾਕੇ ਹੀਰ ਨੂੰ
ਰਾਂਝਾ ਤੇ ਸਹਿਤੀ ਨੂੰ
ਮੁਰਾਦ ਬਲੋਚ ਭਜਾ ਕੇ
ਲੈ ਜਾਂਦੇ ਹਨ।
ਸੈਦੋ ਦਾ ਪਰਿਵਾਰ ਤੁਰੰਤ
ਦੋਹਾਂ ਦਾ ਪਿੱਛਾ ਕਰਦਾ
ਹੈ। ਸੈਦੋ
ਲੜਾਈ ਵਿੱਚ ਮਾਰਿਆ ਜਾਂਦਾ
ਹੈ। ਮੁਰਾਦ
ਬਲੋਚ ਸਹਿਤੀ ਨੂੰ ਆਪਣੇ
ਘਰ ਲਿਜਾਣ ਵਿੱਚ ਸਫਲ
ਹੋ ਜਾਂਦਾ ਹੈ, ਪ੍ਰੰਤੂ
ਰਾਂਝੇ ਨੂੰ ਸੈਦੋ ਦੇ
ਪਰਿਵਾਰ ਦੇ ਮੈਂਬਰ ਘੇਰ
ਲੈਂਦੇ ਹਨ ਤੇ ਉਸਦੀ
ਕਾਰ ਦਾ ਐਕਸੀਡੈਂਟ ਹੋ
ਜਾਂਦਾ ਹੈ। ਇਸ
ਸਾਰੇ ਬ੍ਰਿਤਾਂਤ ਨੂੰ ਅਜਿਹੇ ਢੰਗ
ਨਾਲ ਲਿਖਿਆ ਹੈ ਕਿ
ਪਾਠਕ ਦੀ ਦਿਲਚਸਪੀ ਵੱਧ
ਜਾਂਦੀ ਹੈ ਕਿ ਅੱਗੇ
ਕੀ ਹੋਵੇਗਾ। ਹੀਰ
ਤੇ ਰਾਂਝਾ ਜ਼ਖ਼ਮੀ ਹੋ
ਜਾਂਦੇ ਹਨ। ਹੀਰ
ਜਲਦੀ ਠੀਕ ਹੋ ਜਾਂਦੀ
ਹੈ, ਜਿਸਨੂੰ ਸੈਦੋ ਦਾ
ਪਰਿਵਾਰ ਆਪਣੇ ਘਰ ਲੈ
ਜਾਂਦਾ ਹੈ। ਫਿਰ
ਕੋਰਟ ਰਾਹੀਂ ਹੀਰ ਰਾਂਝੇ
ਨੂੰ ਮਿਲ ਜਾਂਦੀ ਹੈ। ਹੀਰ
ਰਾਂਝੇ ਨੂੰ ਆਪਣੇ ਪਿਤਾ
ਚੂਚਕ ਦੇ ਘਰ ਲੈ
ਜਾਂਦੀ ਹੈ, ਕਿਉਂਕਿ ਉਹ
ਵਿਆਹ ਕਰਵਾਕੇ ਰਾਂਝੇ ਦੇ
ਘਰ ਜਾਣਾ ਚਾਹੁੰਦੀ ਹੈ। ਹੀਰ
ਦੀ ਮਾਂ ਰਾਂਝੇ ਨੂੰ
ਭਰਮਾਕੇ ਆਪਣੇ ਘਰ ਭੇਜਕੇ
ਥੋੜ੍ਹਾ ਸਮੇਂ ਬਾਅਦ ਵਿਆਹ
ਲਈ ਰਜ਼ਾਮੰਦ ਕਰ ਲੈਂਦੀ
ਹੈ। ਇਸਤੋਂ
ਬਾਅਦ ਕੈਦੋ ਆਪਣੀ ਯੋਜਨਾ
ਨਾਲ ਚੂਚਕ ਨੂੰ ਮਨਾਕੇ
ਹੀਰ ਨੂੰ ਜ਼ਹਿਰ ਦੇ
ਕੇ ਮਾਰ ਦਿੰਦਾ ਹੈ। ਨਾਵਲ
ਦਾ ਅੰਤ ਦੁਖਾਂਤਕ ਹੁੰਦਾ
ਹੈ। ਅੰਤ
ਵਿੱਚ ਕਿਹਾ ਜਾ ਸਕਦਾ
ਹੈ ਕਿ ਬਰਤਾਨਂਆਂ ਵਿੱਚ
ਬੈਠਕੇ ਅਜਿਹਾ ਦਿਲਚਸਪ ਨਾਵਲ
ਲਿਖਣਾ ਇੱਕ ਵਿਲੱਖਣ ਪ੍ਰਾਪਤੀ
ਹੈ।
207 ਪੰਨਿਆਂ 295 ਰੁਪਏ ਕੀਮਤ ਵਾਲਾ
ਇਹ ਨਾਵਲ ਕੈਲੀਬਰ ਪਬਲੀਕੇਸ਼ਨ
ਪਟਿਆਲਾ ਨੇ ਪ੍ਰਕਾਸ਼ਤ ਕੀਤਾ
ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment