Posts

Showing posts from December, 2025

ਸੁਖਦੇਵ ਸਿੰਘ ਸ਼ਾਂਤ ਦੀ ‘ਜਪੁ ਜੀ ਤੇ ਹੋਰ ਬਾਣੀਆਂ’ ਰਹੱਸਵਾਦੀ ਪੁਸਤਕ

Image
      ਸੁਖਦੇਵ ਸਿੰਘ ਸ਼ਾਂਤ ਬਹੁ - ਪੱਖੀ ਲੇਖਕ ਹੈ । ਉਸ ਦੀਆਂ ਸਾਹਿਤ ਦੇ ਵੱਖ - ਵੱਖ ਰੂਪਾਂ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਚਾਰ ਗੁਰਮਤਿ ਸਾਹਿਤ , ਪੰਜ ਬਾਲ ਸਾਹਿਤ , ਤਿੰਨ ਕਹਾਣੀ ਸੰਗ੍ਰਹਿ , ਇੱਕ ਕਵਿਤਾ ਅਤੇ ਚਾਰ ਗੁਰਮਤਿ ਨਾਲ ਸੰਬੰਧਤ ਟਰੈਕਟ ਸ਼ਾਮਲ ਹਨ । ਉਹ ਗੁਰਮਤਿ ਨੂੰ ਆਪਣੀਆਂ ਰਚਨਾਵਾਂ ਦਾ ਪ੍ਰੇਰਨਾ ਸ੍ਰੋਤ ਮੰਨਦਾ ਹੈ , ਇਸ ਕਰਕੇ ਉਸ ਦੀਆਂ ਬਹੁਤੀਆਂ ਰਚਨਾਵਾਂ ਗੁਰਮਤਿ ਵਿਚਾਰਧਾਰਾ ਦੇ   ਆਲੇ ਦੁਆਲੇ ਹੀ ਘੁੰਮਦੀਆਂ ਹਨ । ‘ ਜਪੁ ਜੀ ਤੇ ਹੋਰ ਬਾਣੀਆਂ ’ ਪੁਸਤਕ ਵਿੱਚ 12 ਲੇਖ , ਜਿਹੜੇ ਜਪੁ ਜੀ ਸਾਹਿਬ ਅਤੇ ਹੋਰ ਬਾਣੀਆਂ ਦੇ ਵਿਸ਼ਾ - ਵਸਤੂ , ਕਾਵਿ - ਕਲਾ   ਅਤੇ ਸਾਹਿਤਕ ਪੱਖ ਬਾਰੇ ਹਨ । ਪਹਿਲਾ ਲੇਖ ਬਾਣੀ ‘ ਜਪੁ ਜੀ ’ ਦਾ ਵਿਸ਼ਾ - ਵਸਤੂ ਹੈ , ਜਿਸ ਵਿੱਚ ਜਪੁ ਜੀ ਸਾਹਿਬ ਦੇ ਵਿਸ਼ਾ - ਵਸਤੂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ । ਬਾਣੀ ਜਪੁ ਜੀ ਨੂੰ , ਦਰਸ਼ਨ , ਭਗਤੀ ਅਤੇ ਬ੍ਰਹਮ - ਗਿਆਨ ਦਾ ਸੁਮੇਲ ਕਿਹਾ ਜਾ ਸਕਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਨੰਦਮਈ ਅਤੇ ਵਿਸਮਾਦੀ ਅਨੁਭਵ ਕਿਹਾ ਜਾ ਸਕਦਾ , ਜੋ ਇਸ ਬਾਣੀ ਦਾ ਧੁਰਾ ਹੈ । ਪਰਮਾਤਮਾ ਇੱਕ ਅਤੇ ਸਦੀਵੀ ਤੌਰ ‘ ਤੇ ਸਤਿ ਅਰਥਾਤ ਸੱਚ...

ਬਲਾਕ ਸੰਮਤੀ ਤੇ ਜਿਲ੍ਹਾ ਪਰੀਸ਼ਦ ਚੋਣਾ: ਆਪ ਦੀ ਸਰਵਉਚਤਾ ਬਰਕਰਾਰ

Image
  ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦ ਦੀਆਂ 14 ਦਸੰਬਰ 2025 ਨੂੰ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਵਉਚਤਾ ਬਰਕਰਾਰ ਰੱਖਣ ਵਿੱਚ ਸਫ਼ਲ ਹੋ ਗਈ ਹੈ । ਲੋਕਤੰਤਰ ਦੇ ਹੇਠਲੇ ਪੱਧਰ ਦੀਆਂ ਚੋਣਾ ਵਿਸ਼ੇਸ਼ ਮਹੱਤਤਾ ਰੱਖਦੀਆਂ ਹੁੰਦੀਆਂ ਹਨ , ਕਿਉਂਕਿ ਵਿਧਾਨ ਸਭਾ ਅਤੇ ਸੰਸਦੀ ਚੋਣਾ ਵਿੱਚ ਵੋਟਰਾਂ ਦੀ ਦਿਲਚਸਪੀ ਉਤਨੀ ਨਹੀਂ ਹੁੰਦੀ ਜਿਤਨੀ ਪਿੰਡ ਪੱਧਰ ਦੀਆਂ ਚੋਣਾਂ ਵਿੱਚ ਹੁੰਦੀ ਹੈ । ਵੈਸੇ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟਰੇਲਰ ਵੀ ਕਿਹਾ ਜਾਂਦਾ ਹੈ । ਇਨ੍ਹਾਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ ਤੇ ਚੋਣਾਂ ਲੜੀਆਂ ਹਨ । ਵੋਟਰਾਂ ਨੇ ਇਨ੍ਹਾਂ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਵਿਖਾਈ । ਸਿਰਫ਼ 48 ਫ਼ੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਹੈ । ਇਸ ਲਈ ਇਨ੍ਹਾਂ ਚੋਣਾਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫ਼ਾਈਨਲ ਸਮਝਿਆ ਜਾਂਦਾ ਹੈ । ਵੇਖਣ ਅਤੇ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਚੋਣਾਂ ਸਹੀ ਅਰਥਾਂ ਵਿੱਚ ਸੈਮੀ ਫਾਈਨਲ ਸਾਬਤ ਹੋਣਗੀਆਂ ? ਅਸਲ ਵਿੱਚ ਹੇਠਲੇ ਪੱਧਰ ਦੀਆਂ ਚੋਣਾਂ ਵਿੱਚ ਪਿੰਡਾਂ ਦੇ ਲੋਕਾਂ ਦੀ ਪਾਰਟੀਬਾ...