ਸੁਖਦੇਵ ਸਿੰਘ ਸ਼ਾਂਤ ਦੀ ‘ਜਪੁ ਜੀ ਤੇ ਹੋਰ ਬਾਣੀਆਂ’ ਰਹੱਸਵਾਦੀ ਪੁਸਤਕ


 

    ਸੁਖਦੇਵ ਸਿੰਘ ਸ਼ਾਂਤ ਬਹੁ-ਪੱਖੀ ਲੇਖਕ ਹੈ ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਗੁਰਮਤਿ ਸਾਹਿਤ, ਪੰਜ ਬਾਲ ਸਾਹਿਤ, ਤਿੰਨ ਕਹਾਣੀ ਸੰਗ੍ਰਹਿ, ਇੱਕ ਕਵਿਤਾ ਅਤੇ ਚਾਰ ਗੁਰਮਤਿ ਨਾਲ ਸੰਬੰਧਤ ਟਰੈਕਟ ਸ਼ਾਮਲ ਹਨ ਉਹ ਗੁਰਮਤਿ ਨੂੰ ਆਪਣੀਆਂ ਰਚਨਾਵਾਂ ਦਾ ਪ੍ਰੇਰਨਾ ਸ੍ਰੋਤ ਮੰਨਦਾ ਹੈ, ਇਸ ਕਰਕੇ ਉਸ ਦੀਆਂ ਬਹੁਤੀਆਂ ਰਚਨਾਵਾਂ ਗੁਰਮਤਿ ਵਿਚਾਰਧਾਰਾ ਦੇ  ਆਲੇ ਦੁਆਲੇ ਹੀ ਘੁੰਮਦੀਆਂ ਹਨਜਪੁ ਜੀ ਤੇ ਹੋਰ ਬਾਣੀਆਂਪੁਸਤਕ ਵਿੱਚ 12 ਲੇਖ, ਜਿਹੜੇ ਜਪੁ ਜੀ ਸਾਹਿਬ ਅਤੇ ਹੋਰ ਬਾਣੀਆਂ ਦੇ ਵਿਸ਼ਾ-ਵਸਤੂ, ਕਾਵਿ-ਕਲਾ  ਅਤੇ ਸਾਹਿਤਕ ਪੱਖ ਬਾਰੇ ਹਨ ਪਹਿਲਾ ਲੇਖ ਬਾਣੀਜਪੁ ਜੀਦਾ ਵਿਸ਼ਾ-ਵਸਤੂ ਹੈ, ਜਿਸ ਵਿੱਚ ਜਪੁ ਜੀ ਸਾਹਿਬ ਦੇ ਵਿਸ਼ਾ-ਵਸਤੂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਬਾਣੀ ਜਪੁ ਜੀ ਨੂੰ, ਦਰਸ਼ਨ, ਭਗਤੀ ਅਤੇ ਬ੍ਰਹਮ-ਗਿਆਨ ਦਾ ਸੁਮੇਲ ਕਿਹਾ ਜਾ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਨੰਦਮਈ ਅਤੇ ਵਿਸਮਾਦੀ ਅਨੁਭਵ ਕਿਹਾ ਜਾ ਸਕਦਾ, ਜੋ ਇਸ ਬਾਣੀ ਦਾ ਧੁਰਾ ਹੈ ਪਰਮਾਤਮਾ ਇੱਕ ਅਤੇ ਸਦੀਵੀ ਤੌਰਤੇ ਸਤਿ ਅਰਥਾਤ ਸੱਚਾ ਹੈ, ਸਰਬ-ਸ਼ਕਤੀਮਨ ਅਤੇ ਸਰਬ-ਵਿਆਪੀ ਹੈ, ਸ੍ਰਿਸ਼ਟੀ ਦਾ ਆਦਿ, ਵਿਸ਼ਾਲ ਅਤੇ ਬੇਅੰਤ ਵੀ ਹੈ, ਕਾਲ-ਰਹਿਤ ਸਰੂਪ ਅਨਾਹਿਤ ਹੈ, ਸੁੰਦਰਤਾ, ਪਵਿੱਤਰਤਾ ਅਤੇ ਆਨੰਦ ਨਾਲ ਭਰਪੂਰ ਹੈ, ਚਿਤ ਸਰੂਪ ਵੀ ਹੈ, ਅਜੂਨੀ ਅਤੇ ਸੈਭੰ ਹੈ, ਹੋਂਦ ਤੇ ਹਸਤੀ ਅਮੁੱਲ ਅਤੇ ਬੇਅੰਤ ਹੈ, ਗੁਰ-ਉਪਦੇਸ ਅਤੇ ਪਰਮਾਤਮਾ ਦਾ ਨਾਮ ਇੱਕ ਗੱਲ ਹੀ ਹੈ ਦੂਜਾ ਲੇਖਜਪੁ ਜੀਦੀ ਕਾਵਿ-ਕਲਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਥੋੜ੍ਹੇ ਸ਼ਬਦਾਂ ਵਿੱਚ ਦਾਰਸ਼ਨਿਕ ਵਿਚਾਰ ਪ੍ਰਗਟਾਏ ਗਏ ਹਨ ਇਹ ਬਾਣੀ ਸਰੋਦੀ ਰਸ, ਭਗਤੀ ਰਸ ਅਤੇ ਨਾਮ ਦੇ ਅੰਮ੍ਰਿਤ ਰਸ ਨਾਲ ਕਹੀ ਗਈ ਹੈ ਅਲੰਕਾਰਾਂ ਤੇ ਅਖਾਣਾ ਦੇ ਵੱਖ-ਵੱਖ ਰੂਪਾਂ ਰਾਹੀਂ ਰਸ ਪੈਦਾ ਕਰਕੇ ਸਮਝਾਇਆ ਗਿਆ ਹੈ, ਸ਼ਬਦਾਵਲੀ ਹੀਰਿਆਂ ਦੀ ਤਰ੍ਹਾਂ ਜੜੀ ਗਈ ਹੈ ਤੀਜਾ ਲੇਖ ਬਾਣੀਆਸਾ ਦੀ ਵਾਰਦਾ ਵਿਸ਼ਾ-ਵਸਤੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹਨ, ਜਿਨ੍ਹਾਂ ਦੇ ਵੱਖਰੇ-ਵੱਖਰੇ ਰਸ ਹਨ, ਪ੍ਰੰਤੂ ਅਧਿਆਤਮਿਕ ਪੱਖ ਦੀ ਸੂਰਮਤਾਈ ਅਤੇ ਵਿਕਾਰਾਂਤੇ ਜਿੱਤ ਦਾ ਵਿਸ਼ਾ ਮੁੱਖ ਹੈ ਆਸਾ ਦੀ ਵਾਰ ਅਧਿਆਤਮਿਕ ਹੈ, ਪਰਮਾਤਮਾ ਇੱਕੋ-ਇੱਕ ਪਰਮ-ਹਸਤੀ ਹੈ, ਸਭ ਸ਼ਕਤੀਆਂ ਉਸ ਦੇ ਪਾਸ ਹਨ, ਸੰਸਾਰ ਦੇ ਜੀਵਾਂ ਦੇ ਦੁੱਖ-ਸੁੱਖ, ਉਤਰਾਅ-ਚੜ੍ਹਾਅ ਅਤੇ ਮਾਨ-ਅਪਮਾਨ ਸਭ ਉਸਦੇ ਹੁਕਮ ਵਿੱਚ ਹਨ, ਆਸਾ ਦੀ ਵਾਰ ਵਿੱਚ ਕੁਦਰਤ ਲਈ ਮੇਦਨੀ, ਲੋਅ, ਖੰਡ, ਬ੍ਰਹਮੰਡ, ਜਗਤੁ, ਜਗੁ ਅਤੇ ਦੁਨੀਆ ਆਦਿ ਸ਼ਬਦ ਵਰਤੇ ਗਏ ਹਨ, ਸੂਰਜ, ਚੰਦਰਮਾ, ਧਰਤੀ, ਹਵਾ, ਪਾਣੀ ਤੇ ਅਗਨੀ ਸਭ ਪਰਮਾਤਮਾ ਅਨੁਸਾਰ ਕੰਮ ਕਰਦੇ ਹਨ, ਉਸਦੀ ਰਚਨਾ ਅਦਭੁਤ ਹੈ ਆਸਾ ਦੀ ਵਾਰ ਦੇ ਸਮਾਜਿਕ ਪੱਖ ਜ਼ਾਤ-ਪਾਤ, ਇਸਤਰੀ-ਵਰਗ, ਮਰਨ-ਜੰਮਣ, ਰਾਜਨੀਤਕ ਅਵਸਥਾ ਅਤੇ ਵਹਿਮਾ-ਭਰਮਾ ਬਾਰੇ ਵੀ ਲਿਖਿਆ ਗਿਆ ਹੈ ਚੌਥੇ ਲੇਖਆਸਾ ਦੀ ਵਾਰਦਾ ਕਲਾਤਮਿਕ ਜਾਂ ਸਾਹਿਤਕ ਪੱਖ ਬਾਰੇ ਦੱਸਿਆ ਗਿਆ ਹੈ ਇਹ ਬਾਣੀ ਕਾਵਿ-ਰੂਪ ਵਾਰ ਵਿੱਚ ਉਚਾਰੀ ਗਈ ਹੈ ਦੋ ਕਾਵਿ-ਛੰਦ ਪਉੜੀ ਅਤੇ ਸਲੋਕ ਹੀ ਵਰਤੇ ਗਏ ਹਨ ਸਾਹਿਤਕ ਅਮੀਰੀ ਦੇ ਪੱਖ ਤੋਂਆਸਾ ਦੀ ਵਾਰਸ਼ਬਦ ਅਲੰਕਾਰ, ਅਖਾਣ, ਮੁਹਾਵਰੇ, ਵੰਨ-ਸਵੰਨੀ ਸ਼ਬਦਾਵਲੀ ਕਾਵਿ ਰਸ ਪੈਦਾ ਕਰਦੀ ਹੈ ਅਲੰਕਾਰਾਂ ਦੇ  ਸਾਰੇ ਰੂਪ ਵਰਤੇ ਹਨ ਅਖਾਣ, ਅਖਾਉਤ, ਕਹਾਵਤ, ਲੋਕੋਕਤੀ ਆਦਿ ਸ਼ਬਦ ਮਹਾਂ ਪੁਰਸ਼ਾਂ ਦੇ ਤਜ਼ਰਬਿਆਂ ਦਾ ਸਾਰ ਹੁੰਦਾ ਹੈ ਕਾਵਿ-ਰਸ ਦੀਆਂ ਕਿਸਮਾਂ ਦੀ ਵਰਤੋਂ ਵੀ ਕੀਤੀ ਗਈ ਹੈ ਪੰਜਵਾਂ ਲੇਖ ਬਾਣੀਸਿਧ ਗੋਸਟਿਦਾ ਵਿਸ਼ਾ-ਵਸਤੂ ਸੰਬੰਧੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸੰਬਾਦ ਨਾਲ ਪ੍ਰੇਰਿਤ ਕੀਤਾ ਕਿ ਜੰਗਲਾਂ ਵਿੱਚ ਜਾ ਕੇ ਤਿਆਗੀ ਬਣਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ, ਸਗੋਂ ਗ੍ਰਹਿਸਤੀ ਵਿੱਚ ਰਹਿਕੇ ਪਰਮਾਤਮਾ ਦਾ ਨਾਮ ਸਿਮਰਨ ਇੱਕਚਿੱਤ ਹੋ ਕੇ ਕਰਨ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਗ੍ਰਹਿਸਤ ਵਿੱਚ ਅਨੁਸਸ਼ਾਨ ਵਿੱਚ ਰਹਿਕੇ ਜੀਵਨ ਸਫਲ ਕੀਤਾ ਜਾ ਸਕਦਾ ਹੈ ਸਿਧ ਗੋਸਿਟ ਅਧਿਆਤਮਿਕ ਸੰਬਾਦ ਹੈ ਗੁਰੂ ਸਾਹਿਬ ਨੇ ਸਿਧਾਂ ਨੂੰ ਪ੍ਰਸ਼ਨਾਂ ਦੇ ਦਾਰਸ਼ਨਿਕ ਉਤਰ ਦਿੰਦਿਆਂ ਸਮਝਾਇਆ ਕਿ ਭੇਖੀ ਬਣਕੇ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਸਗੋਂ ਸਰੀਰ ਦੀ ਥਾਂ ਮਨ ਨੂੰ ਸੋਧਣ ਦੀ ਲੋੜ ਹੈ ਆਪਣੇ ਆਪ ਨੂੰ ਸਰੀਰਕ ਦਿੱਖ ਦੇ ਤੌਰਤੇ ਨਹੀਂ ਮਾਨਸਿਕ ਤੌਰਤੇ  ਬਦਲਣ ਦੀ ਜ਼ਰੂਰਤ ਹੈ ਮਾਇਆ, ਲਾਲਚ, ਹਓਮੈ ਤੋਂ ਵੀ ਮਨ ਹੀ ਬਚਾ ਸਕਦਾ ਹੈ ਦੁਨਿਆਵੀ ਵਸਤਾਂ ਤੋਂ ਭੱਜਣ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਯੋਗ ਜੀਵਨ ਜਾਚ ਨਹੀਂ ਛੇਵਾਂ ਲੇਖ ਬਾਣੀਸਿਧ ਗੋਸਟਿਦੀ ਕਾਵਿ-ਕਲਾ ਬਾਰੇ ਹੈ ਸੰਗੀਤਕ, ਸਰੋਦੀ ਅਤੇ ਸ਼ਾਂਤ-ਰਸ ਵਾਲੀ ਬਾਣੀ ਸਿਧ ਗੋਸਟ ਹੈ ਸਿਧ ਗੋਸਟਿ ਵਿੱਚ ਵੀ ਸ਼ਬਦ ਅਲੰਕਾਰ, ਅਰਥ ਅਲੰਕਾਰ, ਮੁਹਾਵਰੇ ਅਤੇ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਹਰ ਤਰ੍ਹਾਂ ਦੇ  ਮੁਹਾਵਰੇ ਤੇ ਅਲੰਕਾਰਾਂ ਦੀ ਵਰਤੋਂ ਵੀ  ਕੀਤੀ ਗਈ ਹੈ ਸੱਤਵਾਂ ਲੇਖ ਬਾਣਬਾਰਹ ਮਾਹਾ ਤੁਖਾਰੀਦਾ ਕੇਂਦਰੀ ਵਿਸ਼ਾ-ਵਸਤੂ ਸੰਬੰਧੀ ਹੈ ਬਾਰਾਹ ਮਾਹਾ, ਰੁਤੀ, ਥਿਤੀ, ਸਤਵਾਰਾ, ਪਹਰੇ ਅਤੇ ਦਿਨ-ਰੈਣਿ ਜੀਵਨ ਜਾਚ ਦਾ ਉਤਮ ਉਪਦੇਸ਼ ਦੇਣ ਲਈ ਵਰਤੇ ਗਏ ਹਨ ਕਾਵਿ-ਰੂਪ ਬਾਰਾਹ ਮਾਹਾ ਅਤੇ ਰੁੱਤੀ ਦਾ ਨੇੜੇ ਦਾ ਸੰਬੰਧ ਹੈ ਬਾਰਾ ਮਾਹਾ ਮਹੀਨੇ ਵਾਰ ਬਦਲਦੇ ਬਾਰਾਂ ਮਹੀਨਿਆਂ ਦੇ ਮੌਸਮ ਅਤੇ ਵਾਤਾਵਰਨ ਨਾਲ ਸੰਬੰਧਤ ਹੈ ਰਾਗ ਤੁਖਾਰੀ ਵਿੱਚ ਦਰਜ ਬਾਣੀਬਾਰਾਹ ਮਾਹਾਦੀਆਂ ਕੁਲ ਸਤਾਰਾਂ ਪਉੜੀਆਂ ਹਨ ਪੰਜਵੀਂ ਪਉੜੀ ਤੋਂ ਸੋਲ੍ਹਵੀਂ ਪਉੜੀ ਤੱਕ ਬਾਰਾਂ ਪਉੜੀਆਂ ਬਾਰਾਂ ਮਹੀਨਿਆਂਤੇ ਅਧਾਰਤ ਹਨ ਤੁਖਾਰੀ ਰਾਗ ਵਿੱਚ ਬਿਰਹਾ ਅਤੇ ਮਿਲਾਪ, ਪਰਮਾਤਮਾ ਨਾਲ ਮਿਲਾਪ ਦੀਆਂ ਅਵਸਥਾਵਾਂ, ਮਿਲਾਪ ਲਈ ਨੈਤਿਕ ਗੁਣਾਂ, ਪ੍ਰਕਿ੍ਰਤੀ ਚਿਤਰਣ, ਬਾਰਹ ਮਾਹਾ, ਤੁਖਾਰੀ ਅਤੇ ਬਾਰਹ ਮਾਹਾ, ਮਾਝ ਵਿੱਚ ਸਾਂਝਾ ਦਿਸ਼ਟੀਕੋਣ ਅਤੇ ਸ਼ਬਦਾਵਲੀ ਬਾਰੇ ਵਿਸਤਾਰ ਨਾਲ ਦਰਸਾਇਆ ਗਿਆ ਹੈ  ਅੱਠਵਾਂ ਲੇਖ ਬਾਣੀਬਾਰਹ ਮਾਹਾ ਤੁਖਾਰੀਦਾ ਸਾਹਿਤਕ ਪੱਖ ਬਾਰੇ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ  ਪ੍ਰਕ੍ਰਿਤੀ ਚਿਤਰਣ ਇਸ ਬਾਣੀ ਦਾ ਕੇਂਦਰੀ ਨੁਕਤਾ ਹੈ, ਸਾਹਿਤਕ ਪੱਖ ਵਿੱਚ ਵਰਤੇ ਗਏ ਅਲੰਕਾਰਾਂ, ਅਖਾਣਾਂ, ਮੁਹਾਵਰੇ ਅਤੇ ਮੁਹਾਵਰਿਆਂ ਦੇ ਸਾਰੇ ਰੂਪ ਵਰਤੇ ਗਏ ਹਨ, ਜਿਨ੍ਹਾਂ ਵਿੱਚ ਛੇਕ ਅਨੁਪ੍ਰਾਸ, ਦ੍ਰਿਸ਼ਟਾਂਤ, ਰਤਨਾਵਲੀ, ਅਰਥਾਵਿ੍ਰਤੀ ਦੀਪਕ, ਉਪਮਾ ਅਤੇ ਮੁਹਾਵਰੇ ਰੰਗ ਮਾਣਨਾ, ਕਾਰਜ ਸੰਵਾਰਨਾ,  ਬਲਿਹਾਰੇ ਜਾਣਾ, ਮਨ ਡੋਲਣਾ, ਭੱਠੀ ਵਾਂਗ ਤਪਣਾ, ਕਿਵਾੜ ਖੋਲ੍ਹਣਾ, ਅੱਧੀ ਕੌਡੀ ਦਾ ਨਾ ਹੋਣਾ ਨੌਂ ਕਾਵਿ- ਰਸਾਂ ਸ਼ਿੰਗਾਰ, ਸ਼ਾਂਤ, ਅਦਭੁੱਤ, ਕਰੁਣਾ, ਬੀਰ, ਬੀਭਤਸ, ਰੌਦ੍ਰ, ਭਯਾਨਕ ਅਤੇ ਹਾਸ-ਰਸ ਵਿੱਚੋਂ ਸ਼ਿੰਗਾਰ-ਰਸ ਦੀ ਵਰਤੋਂ ਕੀਤੀ ਜਾਂਦੀ ਹੈ ਨੌਵੇਂ ਲੇਖ ਬਾਣੀਓਅੰਕਾਰੁਦਾ ਵਿਸ਼ਾ-ਵਸਤੂ ਬਾਰੇ ਹੈ ਬਾਣੀ ਓਅੰਕਾਰ ਵੀ ਅੱਖਰਾਂਤੇ ਅਧਾਰਤ ਕਰਕੇ ਲਿਖੀ ਹੋਈ ਹੈ ਇਸਦਾ ਸੰਦੇਸ ਸਰਬ-ਵਿਆਪੀ ਅਤੇ ਸਰਬ-ਕਾਲੀ ਹੈ ਓਅੰਕਾਰ  ਸ੍ਰਿਸ਼ਟੀ ਨੂੰ ਘੜਨ-ਭੰਨਣ ਵਾਲਾ ਇੱਕੋੋ-ਇੱਕੋ ਹੈ ਓਅੰਕਾਰ ਨਾਮ-ਸਿਮਰਨ ਦੀ ਮਹਿਮਾ, ਸੱਚਾ ਤੇ ਕੱਚਾ ਗੁਰੂ, ਵਿੱਦਿਆ ਦੇਣ ਵਾਲਿਆਂ ਪ੍ਰਤੀ ਉਪਦੇਸ਼ ਦੇਣ ਵਾਲਾ, ਮਾਇਆ ਸੰਬੰਧੀ ਜਾਣਕਾਰੀ ਦੇਣ ਵਾਲਾ ਹੈ ਦਸਵਾਂ ਲੇਖ ਬਾਣੀਓਅੰਕਾਰਦੀ ਕਾਵਿ-ਕਲਾ ਬਾਰੇ ਹੈ ਭਾਸ਼ਾ, ਸ਼ਬਦਾਵਲੀ, ਅਲੰਕਾਰਾਂ, ਅਖਾਣਾਂ ਅਤੇ ਮੁਹਾਵਰਿਆਂ ਦੇ ਪੱਖੋਂ ਇਹ ਬਾਣੀ ਇੱਕ ਅਮੀਰ ਸਾਹਿਤਕ ਰੰਗ ਵਾਲੀ ਹੈ ਰਾਗਾਤਮਿਕ ਅਤੇ ਸਰੋਦੀ ਰਸ ਨਾਲ ਭਰਪੂਰ ਬਾਣੀ ਹੋਣ ਕਰਕੇ ਇਸ ਬਾਣੀ ਦਾ ਪਾਠ ਜ਼ੁਬਾਨ ਅਤੇ ਕੰਨਾਂ ਵਿੱਚ ਮਿੱਠਾ ਰਸ ਘੋਲਦਾ ਹੈ ਗਿਆਰਵਾਂ ਲੇਖ ਬਾਣੀਪਟੀ ਲਿਖੀਦਾ ਕੇਂਦਰੀ ਵਿਸ਼ਾ-ਵਸਤੂ ਸੰਬੰਧੀ ਹੈ ਪਟੀ ਸ਼ਬਦ ਨੂੰ ਪੱਟੀ,  ਫੱਟੀ ਜਾਂ ਤਖ਼ਤੀ ਵਜੋਂ ਕਹਿ ਲੱਕੜ ਦੀ ਬਣੀ ਫੱਟੀ ਵਜੋਂ ਜਾਣਿਆਂ ਜਾਂਦਾ ਹੈ ਇਸ ਲਈ ਪੈਂਤੀ ਅੱਖਰੀ ਦਾ ਭਾਵ ਅਰਥ ਵੀ ਪੱਟੀ ਤੋਂ ਹੀ ਲਿਆ ਜਾਂਦਾ ਹੈ ਪੱਟੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਗਿਆਨ ਦਾ ਸੋਮਾ ਪਰਮਾਤਮਾ ਹੈ  ਬਾਣੀ ਪੱਟੀ ਵਿੱਚ ਪਰਮਾਤਮਾ ਦੇ ਅਨੇਕ ਨਾਮ ਦੱਸੇ ਹਨ, ਜਿਵੇਂ ਸਾਹਿਬੁ, ਆਦਿ ਪੁਰਖ, ਦਾਤਾ, ਸੱਚਾ, ਪਰਮੇਸ਼ਰ, ਪਾਤਿਸ਼ਾਹ ਆਦਿ ਪੱਟੀ ਵਿੱਚ ਸਿੱਧੇ ਤੌਰਤੇ ਪਰਮਾਤਮਾ ਨੂੰ ਯਾਦ ਰੱਖਣ ਦਾ ਅਤੇ ਸੰਸਾਰਕ ਧੰਦਿਆਂ ਵਿੱਚ ਖਚਿਤ ਨਾ ਹੋਣ ਦਾ ਉਪਦੇਸ਼ ਦਿੱਤਾ ਹੈ ਬਾਰਵੇਂ ਲੇਖ ਵਿੱਚ ਬਾਣੀਪਟੀ ਲਿਖੀ ਦਾ ਸਾਹਿਤਕ ਪੱਖ, ਜਿਨ੍ਹਾਂ ਵਿੱਚ ਅਲੰਕਾਰ, ਅਖਾਣ, ਸ਼ਬਦਾਵਲੀ ਅਤੇ ਮੁਹਾਵਰੇ ਵਰਤੇ ਗਏ ਹਨ ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਪੁਸਤਕ ਵਿਚਲੇ ਬਾਰਾਂ ਲੇਖ ਸਾਰੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ ਕਿਉਂਕਿ ਸਾਹਿਤਕ, ਕਾਵਿਕ ਅਤੇ ਵਿਸ਼ਾ ਵਸਤੂ ਗੁਰਬਾਣੀ ਦੇ ਲਗਪਗ ਇੱਕੋ ਜਿਹੇ ਹਨ, ਜਿਨ੍ਹਾਂ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਸਮੋਈ ਹੋਈ ਹੈ ਇਸ ਕਰਕੇ ਦੁਹਰਾਓ ਵੀ ਲੱਗਦਾ ਹੈ

 270 ਪੰਨਿਆਂ,  395 ਰੁਪਏ ਕੀਮਤ ਵਾਲੀ,  ਇਹ ਪੁਸਤਕ ਸੰਗਮ ਪਬਲੀਕੇਸ਼ਨ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ