ਬਲਾਕ ਸੰਮਤੀ ਤੇ ਜਿਲ੍ਹਾ ਪਰੀਸ਼ਦ ਚੋਣਾ: ਆਪ ਦੀ ਸਰਵਉਚਤਾ ਬਰਕਰਾਰ


 

ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦ ਦੀਆਂ 14 ਦਸੰਬਰ 2025 ਨੂੰ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਵਉਚਤਾ ਬਰਕਰਾਰ ਰੱਖਣ ਵਿੱਚ ਸਫ਼ਲ ਹੋ ਗਈ ਹੈ ਲੋਕਤੰਤਰ ਦੇ ਹੇਠਲੇ ਪੱਧਰ ਦੀਆਂ ਚੋਣਾ ਵਿਸ਼ੇਸ਼ ਮਹੱਤਤਾ ਰੱਖਦੀਆਂ ਹੁੰਦੀਆਂ ਹਨ, ਕਿਉਂਕਿ ਵਿਧਾਨ ਸਭਾ ਅਤੇ ਸੰਸਦੀ ਚੋਣਾ ਵਿੱਚ ਵੋਟਰਾਂ ਦੀ ਦਿਲਚਸਪੀ ਉਤਨੀ ਨਹੀਂ ਹੁੰਦੀ ਜਿਤਨੀ ਪਿੰਡ ਪੱਧਰ ਦੀਆਂ ਚੋਣਾਂ ਵਿੱਚ ਹੁੰਦੀ ਹੈ ਵੈਸੇ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟਰੇਲਰ ਵੀ ਕਿਹਾ ਜਾਂਦਾ ਹੈ ਇਨ੍ਹਾਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਪਾਰਟੀ ਦੇ ਚੋਣ ਨਿਸ਼ਾਨਤੇ ਚੋਣਾਂ ਲੜੀਆਂ ਹਨ ਵੋਟਰਾਂ ਨੇ ਇਨ੍ਹਾਂ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਵਿਖਾਈ ਸਿਰਫ਼ 48 ਫ਼ੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਹੈ ਇਸ ਲਈ ਇਨ੍ਹਾਂ ਚੋਣਾਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫ਼ਾਈਨਲ ਸਮਝਿਆ ਜਾਂਦਾ ਹੈ ਵੇਖਣ ਅਤੇ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਚੋਣਾਂ ਸਹੀ ਅਰਥਾਂ ਵਿੱਚ ਸੈਮੀ ਫਾਈਨਲ ਸਾਬਤ ਹੋਣਗੀਆਂ? ਅਸਲ ਵਿੱਚ ਹੇਠਲੇ ਪੱਧਰ ਦੀਆਂ ਚੋਣਾਂ ਵਿੱਚ ਪਿੰਡਾਂ ਦੇ ਲੋਕਾਂ ਦੀ ਪਾਰਟੀਬਾਜ਼ੀ ਅਤੇ ਭਾਈਚਾਰਕ ਸਾਂਝ ਦੋਵੇਂ ਕੰਮ ਕਰਦੀਆਂ ਹੁੰਦੀਆਂ ਹਨ, ਜਿਸ ਕਰਕੇ ਕਈ ਵਾਰ ਵੋਟਰ ਪਾਰਟੀਬਾਜ਼ੀ ਤੋਂ ਉਪਰ ਉਠਕੇ ਆਪੋ ਆਪਣੇ ਧੜਿਆਂ ਅਤੇ ਭਾਈਚਾਰਕ ਸੰਬੰਧਾਂ ਦਾ ਲਾਹਾ ਲੈ ਜਾਂਦੇ ਹਨ ਇਸ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਜਿੱਤ ਅਤੇ ਹਾਰ ਨੂੰ ਆਉਣ ਵਾਲੀਆਂ ਚੋਣਾਂ ਦਾ ਆਧਾਰ ਨਹੀਂ ਸਮਝਿਆ ਜਾਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਲਈ ਸ਼ੁਭ ਸ਼ਗਨ ਸਮਝਿਆ ਜਾ ਸਕਦਾ ਹੈ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਹੁਤ ਹੀ ਜ਼ਿਆਦਾ ਪਛੜ ਗਿਆ ਸੀ ਤਰਨਤਾਰਨ ਦੀ ਉਪ ਚੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਵਿੱਚ ਉਭਾਰ ਵੇਖਣ ਨੂੰ ਮਿਲਿਆ ਹੈ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਪਹਿਲੇ ਨੰਬਰ, ਕਾਂਗਰਸ ਪਾਰਟੀ ਦੂਜੇ ਨੰਬਰ, ਸ਼ਰੋਮਣੀ ਅਕਾਲੀ ਦਲ ਬਾਦਲ ਤੀਜੇ ਨੰਬਰ, ਭਾਰਤੀ ਜਨਤਾ ਪਾਰਟੀ ਚੌਥੇ ਨੰਬਰ, ਬਹੁਜਨ ਸਮਾਜ ਪਾਰਟੀ ਪੰਜਵੇਂ ਅਤੇ ਆਜ਼ਾਦ (ਪੁਨਰ ਸੁਰਜੀਤ ਅਕਾਲੀ ਦਲ) ਉਮੀਦਵਾਰ ਛੇਵੇਂ ਨੰਬਰਤੇ ਆਏ ਹਨ ਇਨ੍ਹਾਂ ਚੋਣਾਂ ਵਿੱਚ 9000 ਉਮੀਦਵਾਰਾਂ ਨੇ ਚੋਣ ਲੜੀ ਸੀ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਦੀਆਂ ਚੋਣਾਂ ਇਕੱਲਿਆਂ ਅਤੇ ਆਪਣੇ ਚੋਣ ਨਿਸ਼ਾਨਤੇ ਲੜੀਆਂ ਹਨ ਭਾਰਤੀ ਜਨਤਾ ਪਾਰਟੀ ਨੇ ਪਿੰਡਾਂ ਵਿੱਚ ਵੀ ਆਪਣੇ ਖੰਭ ਖਿਲਾਰ ਲਏ ਹਨ, ਪ੍ਰੰਤੂ ਬਹੁਤੇ ਚੰਗੇ ਨਤੀਜੇ ਵਿਖਾ ਨਹੀਂ ਸਕੀ ਆਮ ਤੌਰਤੇ ਇੱਕਾ ਦੁੱਕਾ ਘਟਨਾਵਾਂ ਤੋਂ ਇਲਾਵਾ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈਆਂ ਅੰਮ੍ਰਿਤਸਰ, ਬਰਨਾਲਾ, ਮੁਕਤਸਰ, ਗੁਰਦਾਸਪੁਰ ਅਤੇ ਜਲੰਧਰ ਜਿਲਿ੍ਹਆਂ ਦੇ 21 ਬੂਥਾਂਤੇ 16 ਦਸੰਬਰ ਨੂੰ ਰੀਪੋਲ ਹੋਈ ਸੀ

    Êਪੰਜਾਬ ਵਿੱਚ 153 ਬਲਾਕ ਸੰਮਤੀਆਂ ਲਈ 2838 ਜੋਨਾਂ ਦੀ ਚੋਣ ਹੋਈ ਸੀ, ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ 1531, ਕਾਂਗਰਸ ਪਾਰਟੀ 612, ਸ਼ਰੋਮਣੀ ਅਕਾਲੀ ਦਲ 445, ਭਾਰਤੀ ਜਨਤਾ ਪਾਰਟੀ 73, ਬਹੁਜਨ ਸਮਾਜ ਪਾਰਟੀ 28 ਅਤੇ ਆਜ਼ਾਦ ਉਮੀਦਵਾਰਾਂ ਨੇ 144 ਜੋਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਇਨ੍ਹਾਂ ਵਿੱਚੋਂ 352 ਬਲਾਕ ਸੰਮਤੀਆਂ ਦੀ ਚੋਣ ਸਰਬਸੰਮਤੀ ਨਾਲ ਪਹਿਲਾਂ ਹੀ ਹੋ ਗਈ ਸੀ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ 339, ਕਾਂਗਰਸ ਦੇ 3 ਅਤੇ 10 ਆਜ਼ਾਦ ਉਮੀਦਵਾਰ ਚੁਣੇ ਗਏ ਸਨ ਅਸਲ ਵਿੱਚ 2486 ਬਲਾਕ ਸੰਮਤੀਆਂ ਦੇ ਜੋਨਾਤੇ ਚੋਣ ਹੋਈ ਸੀ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ 54 ਫ਼ੀ ਸਦੀ, ਕਾਂਗਰਸ ਨੇ 21 ਫ਼ੀ ਸਦੀ, ਸ਼ਰੋਮਣੀ ਅਕਾਲੀ ਦਲ ਨੇ 15.5 ਫ਼ੀ ਸਦੀ, ਭਾਰਤੀ ਜਨਤਾ ਪਾਰਟੀ ਨੇ 2.5 ਫ਼ੀ ਸਦੀ, ਬਹੁਜਨ ਸਮਾਜ ਪਾਰਟੀ ਨੇ 1 ਫ਼ੀ ਸਦੀ ਅਤੇ ਆਜ਼ਾਦ ਉਮੀਦਵਾਰਾਂ ਨੇ 5 ਫ਼ੀ ਸਦੀ ਜੋਨਾਂਤੇ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰਾਂ ਵਿੱਚ ਬਹੁਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਉਮੀਦਵਾਰ ਹਨ, ਕਿਉਂਕਿ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ ਹੋਇਆ, ਇਸ ਲਈ ਉਹ ਆਜ਼ਾਦ ਲੜੇ ਸਨ ਬਿਲਕੁਲ ਇਸੇ ਤਰ੍ਹਾਂ ਜਿਲ੍ਹਾ ਪਰੀਸ਼ਦ ਦੀਆਂ ਕੁਲ 23 ਵਿੱਚੋਂ 346 ਉਮੀਦਵਾਰ ਚੁਣੇ ਗਏ ਹਨ ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 218, ਕਾਂਗਰਸ ਪਾਰਟੀ ਨੇ 62, ਸ਼ਰੋਮਣੀ ਅਕਾਲੀ ਦਲ ਨੇ 46, ਭਾਰਤੀ ਜਨਤਾ ਪਾਰਟੀ ਨੇ 7, ਬਹੁਜਨ ਸਮਾਜ ਪਾਰਟੀ ਨੇ 3 ਅਤੇ ਆਜ਼ਾਦ 10 ਉਮੀਦਵਾਰ ਜਿੱਤੇ ਹਨ ਆਮ ਆਦਮੀ ਪਾਰਟੀ ਨੇ 62 ਫ਼ੀ ਸਦੀ, ਕਾਂਗਰਸ ਪਾਰਟੀ ਨੇ 18 ਫ਼ੀ ਸਦੀ, ਸ਼ਰੋਮਣੀ ਅਕਾਲੀ ਦਲ ਨੇ 13 ਫ਼ੀ ਸਦੀ, ਭਾਰਤੀ ਜਨਤਾ ਪਾਰਟੀ ਨੇ 2 ਫ਼ੀ ਸਦੀ, ਬਹੁਜਨ ਸਮਾਜ ਪਾਰਟੀ ਨੇ 0.86 ਫ਼ੀ ਸਦੀ ਅਤੇ ਆਜ਼ਾਦ ਉਮੀਦਵਾਰਾਂ ਨੇ 2.8 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ 580 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਜਿੱਤ ਹਾਰ ਦਾ ਅੰਤਰ 100 ਵੋਟਾਂ ਤੋਂ ਵੀ ਘੱਟ ਹੈ ਇਨ੍ਹਾਂ 580 ਵਿੱਚੋਂ 261 ਸੀਟਾਂਤੇ ਆਮ ਆਦਮੀ ਪਾਰਟੀ ਅਤੇ 319 ਸੀਟਾਂ ਵਿਰੋਧੀ ਪਾਰਟੀਆਂ ਨੇ ਜਿੱਤੀਆਂ ਹਨ ਇੱਥੋਂ ਤੱਕ ਲਗਪਗ 10 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਦਾ ਜਿੱਤ ਹਾਰ ਦਾ ਅੰਤਰ 1 ਵੋਟ ਤੋਂ ਲੈ ਕੇ 9 ਵੋਟਾਂ ਤੱਕ ਦਾ ਹੀ ਹੈ ਇੱਕ ਸੀਟਤੇ 1 ਵੋਟ, ਦੋ ਸੀਟਾਂਤੇ 3-3 ਅਤੇ ਦੋ ਸੀਟਾਂਤੇ 4-4 ਵੋਟਾਂ ਦੇ ਅੰਤਰ ਨਾਲ ਜਿੱਤ ਹਾਰ ਹੋਈ ਹੈ ਇਸੇ ਤਰ੍ਹਾਂ 250 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਦਾ ਅੰਤਰ 40 ਤੋਂ 55 ਵੋਟਾਂ ਦਾ ਹੈ  ਇਸ ਅੰਤਰ ਤੋਂ ਇਉਂ ਲੱਗਦਾ ਹੈ ਕਿ ਵੋਟਾਂ ਦੀ ਗਿਣਤੀ ਬਿਲਕੁਲ ਸਹੀ ਹੋਈ ਹੈ ਮੁੱਖ ਮੰਤਰੀ ਦੇ ਆਪਣੇ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੋਟ ਪਈ ਹੈ ਇਸੇ ਤਰ੍ਹਾਂ ਫੀਰੋਜਪੁਰ ਦੇ ਇੱਕ ਬੂਥ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੀ ਇੱਕ ਵੋਟ ਪਈ ਹੈ ਇਨ੍ਹਾਂ ਨਤੀਜਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੁਲ ਮਿਲਾਕੇ ਆਮ ਆਦਮੀ ਪਾਰਟੀ 70 ਫ਼ੀ ਸਦੀ ਸੀਟਾਂ ਜਿੱਤਣ ਵਿੱਚ ਸਫ਼ਲ ਹੋਈ ਹੈ ਪ੍ਰੰਤੂ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਕਿਸੇ ਵੀ ਪਾਰਟੀ ਨੂੰ ਖ਼ੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਪਿਛਲੀਆਂ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਧੇਰੇ ਸੀਟਾਂ ਜਿੱਤਣ ਵਾਲੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਛੜਦੀਆਂ ਰਹੀਆਂ ਹਨ 2013 ਵਿੱਚ ਬਲਾਕ ਸੰਮਤੀਆਂ ਤੇ ਜਿਲ੍ਹਾ ਪਰੀਸ਼ਦ ਦੀਆਂ ਹੋਈਆਂ ਚੋਣਾਂ ਸਮੇਂ ਸ਼ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਬਹੁਤੀਆਂ ਸੀਟਾਂ ਇਹ ਦੋਵੇਂ ਪਾਰਟੀਆਂ ਜਿੱਤ ਗਈਆਂ ਸਨ, ਪ੍ਰੰਤੂ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਹਾਰ ਗਈ ਸੀ ਤੇ ਕਾਂਗਰਸ ਪਾਰਟੀ ਚੋਣਾਂ ਜਿੱਤਕੇ ਸਰਕਾਰ ਬਣਾ ਗਈ ਸੀ ਬਿਲਕੁਲ ਇਸੇ ਤਰ੍ਹਾਂ 2018 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਬਹੁਤੀਆਂ ਸੀਟਾਂ ਜਿੱਤ ਗਈ ਸੀ, ਪ੍ਰੰਤੂ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹਾਰ ਗਈ ਸੀ ਅਤੇ ਆਮ ਆਦਮੀ ਪਾਰਟੀ 92 ਸੀਟਾਂਤੇ ਜਿੱਤਕੇ ਸਰਕਾਰ ਬਣਾ ਗਈ ਸੀ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ, ਪਟਿਆਲਾ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਵਧੇਰੇ ਜੋਨਾਂਤੇ ਸਫ਼ਲਤਾ ਪ੍ਰਾਪਤ ਕੀਤੀ ਹੈ ਫ਼ੀਰੋਜਪੁਰ ਵਿੱਚ ਆਮ ਆਦਮੀ ਪਾਰਟਨੀ ਜਿਲ੍ਹਾ ਪਰੀਸ਼ਦ ਵਿੱਚ ਕਾਂਗਰਸ ਤੋਂ ਪਛੜ ਗਈ, ਪ੍ਰੰਤੂ ਬਲਾਕ ਸੰਮਤੀ ਵਿੱਚ ਜਿੱਤ ਗਈ  ਰੂਪ ਨਗਰ ਅਤੇ ਨਵਾਂ ਸ਼ਹਿਰ ਵਿੱਚ ਵੀ ਆਮ ਆਦਮੀ ਪਾਰਟੀ ਕਾਂਗਰਸ ਤੋਂ ਪੱਛੜ ਗਈ ਕਾਂਗਰਸ ਨੇ ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਚੰਗਾ ਮੁਕਾਬਲਾ ਕੀਤਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਬਠਿੰਡਾ, ਮਾਨਸਾ ਅਤੇ ਮੁਕਤਸਰ ਜਿਲਿ੍ਹਆਂ ਵਿੱਚ ਨਮੋਸ਼ੀ ਹੋਈ, ਇਨ੍ਹਾਂ ਜਿਲਿ੍ਹਆਂ ਵਿੱਚ ਸ਼ਰੋਮਣੀ ਅਕਾਲੀ ਦਲ ਭਾਰੂ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੁਕਤਸਰ ਜਿਲ੍ਹੇ ਵਿੱਚ ਗਿਦੜਬਾਹਾ ਹਲਕੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਪਿੱਟ ਗਈ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਖੁਡੀਆਂ ਖੇਤੀਬਾੜੀ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਸਾਬਕਾ ਮੰਤਰੀ, ਮੀਤ ਹੇਅਰ ਸਾਬਕਾ ਮੰਤਰੀ ਤੇ ਵਰਤਮਾਨ ਲੋਕ ਸਭਾ ਮੈਂਬਰ, ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ  ਅਤੇ ਵਿਧਾਇਕ ਮਾਈਸਰਖਾਨਾ ਆਪੋ ਆਪਣੇ ਪਿੰਡਾਂ ਵਿੱਚੋਂ ਹਾਰ ਗਏ ਆਮ ਆਦਮੀ ਪਾਰਟੀ ਨੂੰ ਬਹੁਤੀ ਖ਼ੁਸ਼ੀ ਨਹੀਂ ਮਨਾਉਣੀ ਚਾਹੀਦੀ, ਸਗੋਂ ਲੋਕਾਂ ਦੇ ਹਿੱਤਾਂਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਿੰਨਾ ਖਿਤਿਆਂ ਮਾਲਵਾ, ਦੁਆਬਾ ਅਤੇ ਮਾਝੇ ਵਿੱਚ ਚੰਗੀ ਪਰਫਾਰਮੈਂਸ ਵਿਖਾਈ ਹੈ ਕਾਂਗਰਸ ਪਾਰਟੀ ਨੇ ਮਾਲਵੇ ਵਿੱਚ ਬੁਰੀ ਤਰ੍ਹਾਂ ਮਾਰ ਖਾਧੀ ਹੈ ਮਾਲਵੇ ਦੇ 15 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਮਨਪ੍ਰੀਤ ਸਿੰਘ ਇਆਲੀ ਪੁਨਰ ਸੁਰਜੀਤ ਅਕਾਲੀ ਦਲ ਨੇ ਆਪਣੇ ਵਿਧਾਨ ਸਭਾ ਹਲਕਾ ਦਾਖਾ ਨੇ ਸਾਰੀਆਂ ਸੀਟਾਂ ਜਿੱਤ ਲਈਆਂ, ਉਨ੍ਹਾਂ ਨੇ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਫਟਕਣ ਨਹੀਂ ਦਿੱਤਾ ਇਨ੍ਹਾਂ ਚੋਣਾਂ ਤੋਂ ਸਿਆਸੀ ਪਾਰਟੀਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ, ਕਿਉਂਕਿ ਕਈ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਵਿੱਚ ਕੋਈ ਇੱਕ ਪਾਰਟੀ ਚੇਅਰਮੈਨ ਬਣਾਉਣ ਦੇ ਸਮਰੱਥ ਨਹੀਂ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ