ਕੁਲਵੰਤ ਕੌਰ ਨਾਰੰਗ ਦਾ ਕਹਾਣੀ ਸੰਗ੍ਰਹਿ ‘ਦਸਤਾਵੇਜ਼’ ਸੰਵੇਦਨਸ਼ੀਲਤਾ ਦਾ ਪ੍ਰਤੀਕ
ਕੁਲਵੰਤ
ਕੌਰ ਨਾਰੰਗ ਸੰਵੇਦਨਸ਼ੀਲ ਤੇ
ਬਹੁ-ਵਿਧਾਵੀ ਸਾਹਿਤਕਾਰ ਹੈ। ਹੁਣ
ਤੱਕ ਉਸਦੀਆਂ ਛੇ ਪੁਸਤਕਾਂ
ਪ੍ਰਕਾਸ਼ਤ ਹੋ ਚੁੱਕੀਆਂ ਹਨ,
ਜਿਨ੍ਹਾਂ ਵਿੱਚ ਪੰਜ ਕਾਵਿ
ਸੰਗ੍ਰਹਿ ਅਤੇ ਇੱਕ ਕਹਾਣੀ
ਸੰਗ੍ਰਹਿ ਸ਼ਾਮਲ ਹੈ।
ਪੜਚੋਲ ਅਧੀਨ ‘ਦਸਤਾਵੇਜ਼’ ਉਸਦੀ
ਸੱਤਵੀਂ ਪੁਸਤਕ, ਪ੍ਰੰਤੂ ਦੂਜਾ ਕਹਾਣੀ
ਸੰਗ੍ਰਹਿ ਹੈ। ਇਸ
ਕਹਾਣੀ ਸੰਗ੍ਰਹਿ ਵਿੱਚ ਉਸਦੀਆਂ
12 ਕਹਾਣੀਆਂ ਸ਼ਾਮਲ ਹਨ।
ਕਹਾਣੀਆਂ ਦੇ ਰੰਗ ਭਾਵੇਂ
ਵੱਖੋ-ਵੱਖਰੇ ਹਨ, ਪ੍ਰੰਤੂ
ਸਮਾਜਿਕ ਹਿੱਤਾਂ ‘ਤੇ ਪਹਿਰਾ
ਦੇਣ ਵਾਲੀਆਂ ਕਹਾਣੀਆਂ ਹਨ। ਇਨ੍ਹਾਂ
ਸਾਰੀਆਂ ਕਹਾਣੀਆਂ ਵਿੱਚ ਸ਼ਹਿਰੀ
ਜ਼ਿੰਦਗੀ ਦੇ ਰਹਿਣ ਸਹਿਣ,
ਵਿਵਹਾਰ, ਵਿਚਰਣ ਅਤੇ ਤਹਿਜ਼ੀਬ
ਦਾ ਪ੍ਰਗਟਾਵਾ ਕੀਤਾ ਗਿਆ ਹੈ। ਇੱਕ
ਕਿਸਮ ਨਾਲ ਸ਼ਹਿਰੀ ਸਭਿਆਚਾਰ
ਦਾ ਵਰਣਨ ਕੀਤਾ ਗਿਆ
ਹੈ। ਇਹ
ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦੀ ਪ੍ਰਤੀਨਿਧਤਾ ਕਰਦਾ ਹੈ।
ਇਨ੍ਹਾਂ ਦੇ ਵਿਸ਼ੇ ਲੋਕ
ਹਿੱਤਾਂ ਦੀ ਪਹਿਰੇਦਾਰੀ ਕਰਦੇ
ਹਨ। ਮੁੱਖ
ਤੌਰ ‘ਤੇ ਇਸਤਰੀਆਂ ‘ਤੇ
ਹੋ ਰਹੇ ਸਮਾਜਿਕ, ਆਰਥਿਕ
ਅਤੇ ਅਸੱਭਿਅਕ ਅਤਿਆਚਾਰਾਂ ਨੂੰ ਕਹਾਣੀਆਂ ਵਿੱਚ
ਵਿਸ਼ਾ ਬਣਾਇਆ ਗਿਆ ਹੈ। ਔਰਤ
ਦੀ ਤ੍ਰਾਸਦੀ ਹੈ ਕਿ
ਦੇਸ਼ ਦੀ ਆਜ਼ਾਦੀ ਤੋਂ
78 ਸਾਲ ਬਾਅਦ ਵੀ ਸਮਾਜ
ਵਿੱਚ ਅਜੇ ਤੱਕ ਵੀ
ਬਰਾਬਰੀ ਦਾ ਅਧਿਕਾਰ ਨਹੀਂ
ਹੈ। ਮਰਦ
ਪ੍ਰਧਾਨ ਸਮਾਜ ਉਸਤੇ ਕਈ
ਰੂਪਾਂ ਕਦੀ ਪੁੱਤਰ, ਪਿਤਾ,
ਪ੍ਰੇਮੀ ਅਤੇ ਪਤੀ ਰਾਹੀਂ
ਆਪਣਾ ਜੱਦੀ ਹੱਕ ਸਮਝਦਾ
ਹੋਇਆ ਦਬਾਅ ਕੇ ਰੱਖਣ
ਦੀ ਕੋਸ਼ਿਸ਼ ਕਰਦਾ ਹੈ। ਇਸ
ਕਹਾਣੀ ਸੰਗ੍ਰਹਿ ਦੀ ਪਹਿਲੀ
ਕਹਾਣੀ ‘ਜਿਸਦਾ ਸਾਹਿਬ ਡਾਢਾ
ਹੋਏ’ ਵਿੱਚ ਦੱਸਿਆ ਗਿਆ
ਹੈ ਕਿ ਮੁਸ਼ਕਲ ਦੇ
ਸਮੇਂ ਵਿੱਚ ਜੇਕਰ ਪਰਮਾਤਮਾ
ਸਵੱਲੀ ਨਿਗਾਹ ਰੱਖੇ ਤਾਂ
ਬਚਾਓ ਹੋ ਜਾਂਦਾ ਹੈ। ਜਦੋਂ
ਆਂਢ ਗੁਆਂਢ ਵਿੱਚ ਕੋਈ
ਘਟਨਾਂ ਵਾਪਰਦੀ ਹੈ, ਤਾਂ
ਆਂਢੀ ਗੁਆਂਢੀ ਹੀ ਸਹਾਈ
ਹੁੰਦੇ ਹਨ। ਦੁੱਖ-ਸੁੱਖ ਵਿੱਚ ਸਾਥ
ਦਿੰਦੇ ਹਨ। ਸਹਿਰਗਲ
ਪਰਿਵਾਰ ਦੇ ਘਰ ਦੀ
ਬੇਸਮੈਂਟ ਵਿੱਚ ਅੱਗ ਲੱਗਣ
ਤੋਂ ਬਾਅਦ ਲੋਕਾਂ ਨੇ
ਕਿਵੇਂ ਅੱਗ ਬੁਝਾਉਣ ਵਿੱਚ
ਮਦਦ ਕੀਤੀ ਅਤੇ ਇਥੋਂ
ਤੱਕ ਕਿ ਖਾਣਾ ਵਗੈਰਾ
ਵੀ ਬਣਾ ਕੇ ਸਹਿਗਲ
ਪਰਿਵਾਰ ਨੂੰ ਹੌਸਲਾ ਦਿੱਤਾ। ਇਸ
ਕਹਾਣੀ ਤੋਂ ਇਹ ਵੀ
ਪਤਾ ਲੱਗਦਾ ਹੈ ਕਿ
ਸ਼ਹਿਰੀ ਲੋਕ ਮੁੜ ਜਲਦੀ
ਹੀ ਆਪਣੇ ਆਪ ਨੂੰ
ਦੁਰਘਟਨਾ ਤੋਂ ਬਾਅਦ ਵੀ
ਅਡਜਸਟ ਕਰ ਲੈਂਦੇ ਹਨ। ਦੂਜੀ
ਕਹਾਣੀ ‘ਨੰਬਰਦਾਰਨੀ’ ਵਿੱਚ ਰਮਣੀਕ ਦੇਵੀ
ਨੂੰ ਆਦਰਸ਼ਕ ਪਾਤਰ ਦੇ
ਰੂਪ ਵਿੱਚ ਪੇਸ਼ ਕੀਤਾ,
ਜਿਹੜੀ ਹਰ ਇੱਕ ਦੇ
ਦੁੱਖ-ਸੁੱਖ ਦੀ ਸਹਾਈ
ਹੁੰਦੀ ਹੈ, ਉਸਦੇ ਬਿਮਾਰ
ਹੋਣ ‘ਤੇ ਸਾਰਾ ਇਲਾਕਾ
ਜਲਦੀ ਤੰਦਰੁਸਤ ਹੋਣ ਦੀ
ਕਾਮਨਾ ਕਰਦਾ ਹੈ, ਪ੍ਰੰਤੂ
ਇਸਦੇ ਨਾਲ ਹੀ ਸਰੋਜਾ
ਦਾ ਪਾਤਰ ਇੱਕ ਨਿਰਦਈ
ਦੇ ਰੂਪ ਵਿੱਚ ਵਿਖਾਇਆ
ਹੈ। ਕਹਾਣੀ
ਦਾ ਭਾਵ ਅਰਥ ਇਹ
ਹੈ ਕਿ ਸਮਾਜ ਵਿੱਚ
ਹਰ ਤਰ੍ਹਾਂ ਦੇ ਲੋਕ
ਹੁੰਦੇ ਹਨ, ਉਹ ਆਪੋ
ਆਪਣੇ ਕਿਰਦਾਰ ਨਿਟਭਾਉਂਦੇ ਰਹਿੰਦੇ
ਹਨ। ਤੀਜੀ
ਕਹਾਣੀ ‘ਬਲੀ ਦਾ ਬੱਕਰਾ’
ਹੈ, ਜਿਸ ਵਿੱਚ ਦਰਸਾਇਆ
ਗਿਆ ਹੈ ਕਿ ਸਰਕਾਰੀ
ਦਫ਼ਤਰਾਂ ਵਿੱਚ ਵਧੇਰੇ ਅਤੇ
ਔਖਾ ਕੰਮ ਉਸਨੂੰ ਹੀ
ਦਿੱਤਾ ਜਾਂਦਾ ਹੈ, ਜਿਹੜਾ
ਕਰਮਚਾਰੀ ਕੰਮ ਕਰਨ ਵਿੱਚ
ਦਿਲਚਸਪੀ ਕਰਦਾ ਹੈ।
ਕਮਚੋਰ ਮੁਲਾਜ਼ਮ ਐਸ਼ ਕਰਦੇ
ਹਨ, ਉਨ੍ਹਾਂ ਨੂੰ ਕੰਮ
ਕਰਨ ਲਈ ਕਿਹਾ ਹੀ
ਨਹੀਂ ਜਾਂਦਾ। ਭਾਵ
ਮਿਹਨਤੀ ‘ਤੇ ਕੰਮ ਕਰਨ
ਵਾਲਾ ਕਰਮਚਾਰੀ ਬਲੀ ਦਾ
ਬੱਕਰਾ ਬਣਦਾ ਹੈ।
ਚੌਥੀ ਕਹਾਣੀ ‘ਕਿਵੇਂ?’ ਬਹੁਤ
ਹੀ ਭਾਵਪੂਰਤ ਤੇ ਸੰਵੇਦਨਸ਼ੀਲ
ਹੈ, ਜੋ ਇਸਤਰੀਆਂ ਦੀ
ਤ੍ਰਾਸਦੀ ਦਾ ਪ੍ਰਗਟਾਵਾ ਕਰਦੀ
ਹੈ। ਔਰਤ
ਨੂੰ ਬਚਪਨ, ਜਵਾਨੀ ਅਤੇ
ਬੁਢਾਪੇ ਤੱਕ ਹਰ ਸਮੇਂ
ਪਹਿਰੇਦਾਰੀ ਅਧੀਨ ਜੀਵਨ ਬਸਰ
ਕਰਨਾ ਪੈਂਦਾ ਹੈ, ਜਿਵੇਂ
ਅਸ਼ੀਸ਼ ਲਾਂਬਾ ਆਪਣੇ ਪਤੀ
ਦੀ ਮੌਤ ਤੋਂ ਬਾਅਦ
ਉਸਦੇ ਸਪੁੱਤਰ ਵੱਲੋਂ ਕੀਤੇ
ਜਾ ਰਹੇ ਦੁਰਵਿਵਹਾਰ ਦਾ
ਸੰਤਾਪ ਹੰਢਾ ਰਹੀ ਹੈ। ਅੱਜ
ਕਲ੍ਹ ਦੇ ਬੱਚਿਆਂ ਵੱਲੋਂ
ਆਪਣੇ ਮਾਪਿਆਂ ਦੀ ਬੇਰੁੱਖੀ
ਦਾ ਦ੍ਰਿਸ਼ਟਾਂਤਿਕ ਵਰਣਨ ਹੈ।
ਪੰਜਵੀਂ ਕਹਾਣੀ ‘ਰੱਬਾ ਸੁੱਖ
ਰੱਖੀਂ!’ ਕਰੋਨਾ ਕਾਲ ਵਿੱਚ
ਇਨਸਾਨੀਅਤ ਦੀ ਬੇਕਦਰੀ ਤੇ
ਆਪਣਿਆਂ ਦੀ ਬੇਰੁੱਖੀ ਨੇ
ਸਮਾਜ ਸਮਾਜਿਕ ਤਾਣੇ-ਬਾਣੇ
ਦੇ ਖੋਖਲਾਪਣ ਦਾ ਪਰਦਾ
ਫਾਸ਼ ਕਰ ਦਿੱਤਾ।
ਜਿਵੇਂ ਇਨਸੀਅਤ ਵਿੱਚੋਂ ਮੋਹ-ਮੁਹੱਬਤ ਤੇ ਅਪਣੱਤ
ਹੀ ਖ਼ਤਮ ਹੋ ਗਈ
ਸੀ। ‘ਯਾਦਾਂ
ਦੀਆਂ ਗਲੀਆਂ’ ਲੇਖ ਵਿੱਚ
ਲੇਖਕਾ ਨੇ ਦੇਸ਼ ਦੀ
ਵੰਡ ਦੀ ਤ੍ਰਾਸਦੀ ਦਾ
ਵਰਣਨ ਅਤੇ ਬਚਪਨ ਤੋਂ
ਬੁਢਾਪੇ ਤੱਕ ਦੀ ਜ਼ਿੰਦਗੀ
ਬਾਰੇ ਜਾਣਕਾਰੀ ਦਿੱਤੀ ਹੈ। ‘ਦਿਲ’
ਵਿੱਚ ਲੇਖਕਾ ਨੇ ਦਰਸਾਉਣ
ਦੀ ਕੋਸ਼ਿਸ਼ ਕੀਤੀ ਹੈ
ਕਿ ਇਨਸਾਨ ਨੂੰ ਹਰ
ਹਾਲਾਤ ਦੁੱਖ-ਸੁੱਖ ਅਤੇ
ਖ਼ੁਸ਼ੀ-ਗ਼ਮੀ ਵਿੱਚ ਜਿਉਣਾ
ਪੈਂਦਾ ਹੈ। ਜ਼ਿੰਦਗੀ
ਦੇ ਅਨੇਕ ਰੰਗ ਹਨ,
ਹਰ ਇਨਸਾਨ ਨੂੰ ਇਨ੍ਹਾਂ
ਸਾਰੇ ਰੰਗਾਂ ਵਿੱਚੋਂ ਲੰਘਣਾ
ਪੈਂਦਾ ਹੈ। ਇਸ
ਲਈ ਲੋਕਾਈ ਨੂੰ ਹਾਲਾਤ
ਦਾ ਮੁਕਾਬਲਾ ਕਰਨ ਲਈ
ਤਿਆਰ-ਬਰ ਰਹਿਣਾ ਚਾਹੀਦਾ
ਹੈ। ‘ਜੂਠਨ’
ਕਹਾਣੀ ਗ਼ਰੀਬੀ ਅਮੀਰੀ ਦਾ
ਪਾੜਾ, ਭੁੱਖਮਰੀ, ਅਨਪੜ੍ਹਤਾ ਅਤੇ ਲੋਕਾਈ ਦੇ
ਦਰਦ ਦੀ ਦਾਸਤਾਂ ਬਿਆਨ
ਕਰਦੀ ਹੈ। ਇੱਕ
ਪਾਸੇ ਲੋਕ ਖਾਣੇ ਦੀਆਂ
ਪਲੇਟਾਂ ਭਰਕੇ ਅੱਧੀਆਂ ਛੱਡ
ਦਿੰਦੇ ਹਨ, ਦੂਜੇ ਪਾਸੇ
ਉਸ ਬਚੇ-ਖੁਚੇ ਖਾਣੇ
ਦੀ ਗ਼ਰੀਬ ਲੋਕ ਉਡੀਕ
ਕਰਦੇ ਰਹਿੰਦੇ ਹਨ।
ਲੋਕ ਸਮਾਜਿਕ ਹਿੱਤਾਂ ‘ਤੇ
ਪਹਿਰਾ ਨਹੀਂ ਦਿੰਦੇ, ਸਗੋਂ
ਆਪਣੀ ਸਮਰੱਥਾ ਦਾ ਨਜ਼ਾਇਜ
ਲਾਭ ਉਠਾਉਂਦੇ ਹਨ।
‘ਸਮਝੌਤੇ’ ਵਿੱਚ ਦੱਸਿਆ ਗਿਆ
ਹੈ ਕਿ ਰਿਸ਼ਤਿਆਂ ਦੇ
ਨਿੱਘ ਖ਼ੂਨ ਦੇ ਰਿਸ਼ਤਿਆਂ
ਤੋਂ ਹੀ ਨਹੀਂ, ਸਗੋਂ
ਇਹ ਰਿਸ਼ਤੇ ਮਹਿਸੂਸ ਕਰਨ
ਨਾਲ ਬਣਦੇ ਹਨ, ਜਿਵੇਂ
ਪ੍ਰੀਤਮ ਸਿੰਘ ਨੇ ਦੂਜੇ
ਪਰਿਵਾਰ ਦੀ ਵੇਖ ਭਾਲ
ਕਰਕੇ ਆਪਣਿਆਂ ਨਾਲੋਂ ਵੱਧ
ਪਿਆਰ ਸਤਿਕਾਰ ਦਿੱਤਾ ਸੀ। ਇਸ
ਵਿੱਚ ਇਹ ਵੀ ਪਤਾ
ਲੱਗਦਾ ਹੈ ਕਿ ਪੁਰਾਣੀ
ਤੇ ਨਵੀਂ ਪੀੜ੍ਹੀ ਦੇ
ਵਿਚਾਰਾਂ ਵਿੱਚ ਜ਼ਮੀਨ ਅਸਮਾਨ
ਦਾ ਅੰਤਰ ਹੈ।
ਬਜ਼ੁਰਗ ਆਪਣੀ ਆਧੁਨਿਕਤਾ ਦੀ
ਪਾਣ ਚੜ੍ਹੀ ਹੋਈ ਆਪਣੀ
ਔਲਾਦ ਅੱਗੇ ਬੇਬਸ ਹੋ
ਜਾਂਦੇ ਹਨ। ‘ਕਿਤੇ
ਦੇਰ ਨਾ ਹੋ ਜਾਏ’
ਬਹੁਤ ਹੀ ਸੰਜੀਦਗੀ ਵਾਲੀ
ਕਹਾਣੀ ਹੈ, ਕਿਉਂਕਿ ਅਜੋਕੇ
ਸਮਾਜ ਵਿੱਚ ਪੁੱਤਰ-ਨੂੰਹਾਂ
ਦੇ ਮਗਰ ਲੱਗਕੇ ਆਪਣੇ
ਮਾਪਿਆਂ ਨੂੰ ਅਣਡਿਠ ਕਰਦੇ
ਹਨ। ਸ਼ੁਸ਼ੀਲ
ਦਾ ਆਪਣੀ ਪਤਨੀ ਕਿਰਨ
ਦੇ ਮਗਰ ਲੱਗਕੇ ਆਪਣੇ
ਮਾਪਿਆਂ ਤੋਂ ਬੇਮੁੱਖ ਹੋਣਾ,
ਅੱਜ ਦੇ ਸਮਾਜ ਦਾ
ਵਰਤਾਰਾ ਵਿਖਾਉਂਦਾ ਹੈ। ਇਸ
ਕਹਾਣੀ ਵਿੱਚ ਸ਼ੁਸ਼ੀਲ ਦਾ
ਆਪਣੀ ਗ਼ਲਤੀ ਨੂੰ ਦਰੁਸਤ
ਕਰਨਾ ਪਾਜੇਟਿਵ ਵਿਚਾਰ ਹੈ। ਸਵੇਰ
ਦਾ ਭੁਲਿਆ ਸ਼ਾਮ ਨੂੰ
ਵਾਪਸ ਆ ਜਾਵੇ ਤਾਂ
ਭੁਲਿਆ ਨਹੀਂ ਸਮਝਿਆ ਜਾਂਦਾ। ‘ਦਸਤਾਵੇਜ਼’
ਕਹਾਣੀ ਜਿਸਦੇ ਨਾਮ ‘ਤੇ
ਪੁਸਤਕ ਦਾ ਨਾਮ ਰੱਖਿਆ
ਗਿਆ ਹੈ, ਇੱਕ ਕਿਸਮ
ਨਾਲ ਲੇਖਕਾ ਨੇ ਆਪਣੀ
ਮਾਂ ਨੂੰ ਸੱਚੀ-ਸੁੱਚੀ
ਸ਼ਰਧਾਂਜ਼ਲੀ ਦਿੱਤੀ ਹੈ।
ਲੇਖਕਾ ਇਸ ਕਹਾਣੀ ਵਿੱਚ
ਮਾਂ ਨੂੰ ਲੋਕਾਈ ਦੀ
ਮਾਂ ਦਾ ਰੂਪ ਦੇਣ
ਵਿੱਚ ਸਫਲ ਹੋਈ ਹੈ,
ਕਿਉਂਕਿ ਉਸਨੇ ਦਰਸਾਇਆ ਹੈ
ਕਿ ਹਰ ਮਾਂ ਆਪਣੇ
ਪਰਿਵਾਰ ਅਤੇ ਖਾਸ ਤੌਰ
‘ਤੇ ਪਤੀ ਦੀ ਸੇਵਾ
ਆਪਣੇ ਹਿੱਤਾਂ ਨੂੰ ਪ੍ਰੋਖੇ
ਰੱਖਕੇ ਕਰਦੀ ਹੈ।
ਇਹ ਕਹਾਣੀ ਸਾਰੀਆਂ ਮਾਵਾਂ
ਦੀ ਜ਼ਿੰਦਗੀ ਦੀ ਜਦੋਜਹਿਦ
ਦਾ ਪ੍ਰਗਟਾਵਾ ਕਰਦੀ ਹੈ।
‘ਵ੍ਹੀਲ ਚੇਅਰ’ ਕਹਾਣੀ ਵੀ
ਬਹੁਤ ਹੀ ਸੰਵੇਦਨਸ਼ੀਲ ਹੈ,
ਜਿਸ ਵਿੱਚ ਦੱਸਿਆ ਗਿਆ
ਹੈ ਕਿ ਅਮੀਰਾਂ ਦੇ
ਸੱਤੀਂ ਵੀਂਹੀਂ ਸੌ ਹੁੰਦੇ
ਹਨ। ਭਾਵ
ਉਹ ਗ਼ਰੀਬਾਂ ਤੇ ਜ਼ੁਲਮ
ਕਰਦੇ ਹਨ, ਬਲਾਤਕਾਰ ਕਰਦੇ
ਹਨ ਤੇ ਦੋਸ਼ ਵੀ
ਦੂਜਿਆਂ ਦੇ ਸਿਰ ਆਪਣੇ
ਪੈਸੇ ਦੇ ਸਿਰ ‘ਤੇ
ਮੜ੍ਹ ਦਿੰਦੇ ਹਨ।
ਇਸ ਕਹਾਣੀ ਵਿੱਚ ਇਜ਼ਾਜ਼
ਨਾਂ ਦਾ ਪਾਤਰ ਹਨੂੰਮਾਨ
ਸਿੰਘ ਦੀ ਗ਼ਲਤੀ ਆਪਣੇ
ਸਿਰ ਲਾਲਚ ਵਿੱਚ ਆ
ਕੇ ਲੈ ਲੈਂਦਾ ਹੈ,
ਅਖ਼ੀਰ ਆਪਣੀਆਂ ਗ਼ਲਤੀਆਂ ‘ਤੇ
ਪਛਤਾਉਂਦਾ ਹੋਇਆ ਵ੍ਹੀਲ ਚੇਅਰ
ਜੋਗਾ ਹੀ ਰਹਿ ਜਾਂਦਾ
ਹੈ।
95 ਪੰਨਿਆਂ, 250 ਰੁਪਏ ਕੀਮਤ ਵਾਲਾ
ਇਹ ਕਹਾਣੀ ਸੰਗ੍ਰਹਿ ਨਵਯੁਗ
ਪਬਲਿਸ਼ਰਜ਼ ਨੇ ਪ੍ਰਕਾਸ਼ਤ ਕੀਤਾ
ਹੈ।
ਸੰਪਰਕ ਕੁਲਵੰਤ ਕੌਰ ਨਾਰੰਗ
: 9873726546
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment