ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ
ਅਮਰ ਗਰਗ ਕਲਮਦਾਨ ਵਿਗਿਆਨ
ਦਾ ਅਧਿਆਪਕ ਰਿਹਾ ਹੈ,
ਇਸ ਲਈ ਉਸਦੇ ਕਹਾਣੀ
ਸੰਗ੍ਰਹਿ ‘ਸਲੋਚਨਾ’ ਦੀਆਂ ਕਹਾਣੀਆਂ
ਮਨੁੱਖੀ ਮਨ ਦਾ ਵਿਗਿਆਨਕ
ਢੰਗ ਨਾਲ ਮਨੋਵਿਗਿਆਨਕ ਵਿਸ਼ਲੇਸ਼ਣ
ਕਰਦੀਆਂ ਹਨ। ਕਹਾਣੀ
ਸੰਗ੍ਰਹਿ ਵਿੱਚ ਸਮਾਜਿਕਤਾ ਦੇ
ਵੰਨਸਵੰਨੇ ਵਿਸ਼ਿਆਂ ਨਾਲ ਸੰਬੰਧਤ
ਹਨ। ਇਸ
ਕਹਾਣੀ ਸੰਗ੍ਰਹਿ ਨੂੰ ਸਮਾਜਿਕ
ਸਰੋਕਾਰਾਂ ਦਾ ਪ੍ਰਤੀਕ ਵੀ
ਕਿਹਾ ਜਾ ਸਕਦਾ ਹੈ
ਕਿਉਂਕਿ ਸਿਰਫ ਚਾਰ ਕਹਾਣੀਆਂ
ਵਿੱਚ ਰੁਮਾਂਸਵਾਦ ਦੀ ਚਾਸਣੀ ਪਾਈ
ਹੋਈ ਹੈ, ਬਾਕੀ ਸਾਰੀਆਂ
ਲੋਕ ਹਿੱਤਾਂ ਦੀ ਤਰਜਮਾਨੀ
ਕਰਦੀਆਂ ਹਨ। ਬਹੁਤੀਆਂ
ਕਹਾਣੀਆਂ ਬੇਫ਼ਜ਼ੂਲ ਦੇ ਵਹਿਮਾ-ਭਰਮਾ ਦਾ ਖੰਡਨ
ਕਰਦੀਆਂ ਹਨ, ਜਿਹੜੇ ਸਮਾਜ
ਨੂੰ ਕੈਂਸਰ ਦੀ ਨਾਮੁਰਾਦ
ਬਿਮਾਰੀ ਦੀ ਤਰ੍ਹਾਂ ਲੱਗੇ
ਹੋਏ ਹਨ। ਵਿਗਿਆਨ
ਦਾ ਵਿਦਿਆਰਥੀ ਹੋਣ ਕਰਕੇ ਕਹਾਣੀਕਾਰ
ਨਿਰਾਕਾਰ ਈਸ਼ਵਰ ਦੀ ਸੋਚ
ਨੂੰ ਰੱਦ ਕਰਦਾ ਹੈ। ਇਸਦੇ
ਨਾਲ ਹੀ ਵਾਤਾਵਰਨ ਤੇ
ਪ੍ਰਕ੍ਰਿਤੀ ਨੂੰ ਮਹੱਤਤਾ ਦਿੰਦਾ
ਹੈ। ਵੈਸੇ
ਪ੍ਰਕ੍ਰਿਤੀ ਵੀ ਈਸ਼ਵਰ ਦੀ
ਬਿਹਤਰੀਨ ਕਾਰੀਗਿਰੀ ਦਾ ਇੱਕ ਨਮੂਨਾ
ਹੁੰਦੀ ਹੈ। ਇਸ
ਤੋਂ ਪਹਿਲਾਂ ਉਸ ਦੀਆਂ
ਚਾਰ ਪੁਸਤਕਾਂ ਪ੍ਰਕਾਸ਼ਤ ਹੋ
ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ
ਦੋ ਪੁਸਤਕਾਂ ‘ਸੀਤੋ ਫ਼ੌਜਣ’ ਕਹਾਣੀ
ਸੰਗ੍ਰਹਿ ਅਤੇ ‘ਸਭਿਆਚਾਰ ਤਿੰਨ
ਮਾਵਾਂ ਦਾ ਪਸਾਰਾ’ ਲੇਖਾਂ
ਦੀ ਪੁਸਤਕ, ਇੱਕ ਹਿੰਦੀ
ਵਿੱਚ ਨਾਵਲ ‘ਸੀਤੋ ਫ਼ੌਜਣ’
ਅਤੇ ਇੱਕ ਪੰਜਾਬੀ ਵਿੱਚ
ਪ੍ਰੇਮਲਤਾ (ਪ੍ਰਿੰਸੀਪਲ) ਨਾਲ ਸਾਂਝਾ ਨਿਬੰਧ
ਸੰਗ੍ਰਹਿ ‘ਪੰਜ ਕੁੱਜਿਆਂ ‘ਚ
ਈਸ਼ਵਰ’ ਸ਼ਾਮਲ ਹਨ।
‘ਸਲੋਚਨਾ’ ਕਹਾਣੀ ਸੰਗ੍ਰਹਿ ਵਿੱਚ
ਉਸ ਦੀਆਂ 20 ਕਹਾਣੀਆਂ ਸ਼ਾਮਲ
ਹਨ, ਜਿਨ੍ਹਾਂ ਵਿੱਚ ਚਾਰ
ਕਹਾਣੀਆਂ ਕਲਾਤਮਿਕ ਪੱਖ, ਪੰਜ
ਵਾਤਾਵਰਨ, ਪ੍ਰਕ੍ਰਿਤੀ ਅਤੇ ਸਫ਼ਾਈ ਨਾਲ
ਸੰਬੰਧਤ ਹਨ, ਇਨ੍ਹਾਂ ਕਹਾਣੀਆਂ
ਵਿੱਚ ਰੁੱਖਾਂ ਦੀ ਮਹੱਤਤਾ
ਦਾ ਜ਼ਿਕਰ ਕਰਦਾ ਰਹਿੰਦਾ
ਹੈ। ਇਸ
ਕਹਾਣੀ ਸੰਗ੍ਰਹਿ ਦੀ ਪਹਿਲੀ
ਕਹਾਣੀ ‘ਸਲੋਚਨਾ’ ਵਿੱਚ ਉਹ
ਧਾਰਮਿਕ ਮਾਇਆਜ਼ਾਲ ਦੀ ਜਕੜ
ਵਿੱਚੋਂ ਬਾਹਰ ਆਉਣ ਲਈ
ਸਮਾਜ ਨੂੰ ਸੇਧ ਦੇਣ
ਦੀ ਕੋਸ਼ਿਸ਼ ਕਰਦਾ ਹੈ,
ਜਿਹੜਾ ਹਿੰਸਾ ਅਤੇ ਨਫ਼ਰਤ
ਦਾ ਆਧਾਰ ਬਣਦਾ ਹੈ। ਲੋਕਾਈ
ਨੂੰ ਉਦੋਂ ਪੁਜਾਰੀਆਂ ਦੇ
ਮਕੜਜਾਲ ਵਿੱਚੋਂ ਨਿਕਲਣ ਦੀ
ਪ੍ਰੇਰਨਾ ਕਰਦਾ ਹੈ, ਜਦੋਂ
ਸਲੋਚਨਾ ਅਤੇ ਅਸ਼ੋਕ ਦੇ
ਵਿਆਹ ਦੀ ਤਜ਼ਵੀਜ ਨੂੰ
ਮੰਗਲੀਕ ਅਤੇ ਗ਼ੈਰ ਮੰਗਲੀਕ
ਦੀ ਆੜ ਵਿੱਚ ਪੁਜਾਰੀਆਂ
ਨੇ ਦਰਕਿਨਾਰ ਕਰ ਦਿੱਤਾ
ਸੀ, ਪ੍ਰੰਤੂ ਅਜਿਹੇ ਮੌਕੇ
ਕਹਾਣੀਕਾਰ ਨੇ ਸਲੋਚਨਾ ਅਤੇ
ਅਸ਼ੋਕ ਨੂੰ ਬਗ਼ਾਬਤੀ ਰੁੱਖ
ਅਖ਼ਤਿਆਰ ਕਰਦਿਆਂ ਪੁਜਾਰੀਆਂ ਤੋਂ
ਬਿਨਾ ਵਿਆਹ ਕਰਨ ਦਾ
ਫ਼ੈਸਲਾ ਕਰਦਿਆਂ ਵਿਖਾ ਦਿੱਤਾ। ਇੱਕ
ਕਿਸਮ ਨਾਲ ਇਹ ਕਹਾਣੀ
ਸਮਾਜ ਨੂੰ ਵਹਿਮਾ-ਭਰਮਾ
ਦੇ ਚੱਕਰ ਵਿੱਚੋਂ ਬਾਹਰ
ਨਿਕਲਣ ਦੀ ਤਾਕੀਦ ਕਰਦੀ
ਹੈ। ‘ਸਿੰਜਰ,
ਮੇਰਾ ਪਹਿਲਾ ਅਧਿਆਪਕ ਮੇਰਾ
ਸਿਰਜਕ’ ਕਹਾਣੀ ਧਾਰਮਿਕ ਕੱਟੜਵਾਦ
ਦਾ ਪਰਦਾ ਫਾਸ਼ ਕਰਦੀ
ਹੋਈ ਸਫ਼ਲਤਾ ਲਈ ਵਿਦਿਆ
ਦਾ ਚਾਨਣ ਫ਼ੈਲਾਉਣ ਦੀ
ਪ੍ਰੇਰਨਾ ਦਿੰਦੀ ਹੈ।
‘ਚੰਮੇਲੀ’ ਕਹਾਣੀ ਸਮਾਜਿਕ ਪਰੰਪਰਾਵਾਂ
ਅਤੇ ਜਾਤ-ਪਾਤ ਦੇ
ਵਿਰੁੱਧ ਬਗ਼ਾਬਤ ਕਰਨ ਵਾਲੀ
ਹੈ। ਇਸ
ਤੋਂ ਇਲਾਵਾ ਮਿਹਨਤ ਮੁਸ਼ੱਕਤ
ਨਾਲ ਜ਼ਿੰਦਗੀ ਸਫਲ ਹੋਣ
ਦੀ ਪ੍ਰੇਰਨਾ ਵੀ ਦਿੰਦੀ
ਹੈ। ‘ਪੱਥਰ
ਦੇ ਪੈਰ’ ਕਹਾਣੀ ਵੀ
ਸਮਾਜਿਕ ਅਡੰਬਰਾਂ, ਵਹਿਮਾ-ਭਰਮਾ ਦਾ
ਖੰਡਨ ਕਰਦੀ ਹੋਈ ਸਮਾਜ
ਸੇਵਾ ਦੀ ਪ੍ਰਵਿਰਤੀ ਨੂੰ
ਉਤਸ਼ਾਹਤ ਕਰਦੀ ਹੈ।
ਕਰਤਾਰ ਸਿੰਘ ਵਾਤਾਵਰਨ ਨੂੰ
ਸ਼ੁੱਧ ਰੱਖਣ ਦੀ ਨਸੀਹਤ
ਤੇ ਅਮਲ ਕਰਦਾ ਹੋਇਆ
ਸਮਾਜ ਵਿਰੋਧੀ ਅਨਸਰਾਂ ਦਾ
ਮੁਕਾਬਲਾ ਕਰਕੇ ਨਵਾਂ ਮੀਲ
ਪੱਥਰ ਸਥਾਪਤ ਕਰਦਾ ਹੈ। ਉਹ
ਮਰਗ ਦੇ ਭੋਗਾਂ ਅਤੇ
ਵਿਆਹਾਂ ਦੀ ਫ਼ਜ਼ੂਲ ਖ਼ਰਚ
ਰੋਕਣ ਵਿੱਚ ਮੋਹਰੀ ਦੀ
ਭੂਮਿਕਾ ਨਿਭਾਉਂਦਾ ਹੈ। ਅਜਿਹੇ
ਸਮਾਗਮ ਵਿਖਾਵੇ ਤੋਂ ਹੋਰ
ਕੁਝ ਵੀ ਨਹੀਂ ਹੁੰਦੇ। ‘ਚਿਤਾ
ਦੀ ਰਾਖ ਦਾ ਸ਼ਿੰਗਾਰ’
ਕਹਾਣੀ ਵਿੱਚ ਕਿਸਾਨੀ ਦਾ
ਕਰਜ਼ੇ ਦੀ ਮਾਰ ਝੱਲਣਾ
ਅਤੇ ਅਮੀਰ ਸ਼ਾਹੂਕਾਰਾਂ ਵੱਲੋਂ
ਕਿਸਾਨਾ ਨੂੰ ਕਰਜ਼ੇ ਦੇ
ਚੁੰਗਲ ਵਿੱਚ ਫਸਾਕੇ ਲੁੱਟਣ
ਬਾਰੇ ਜਾਣਕਾਰੀ ਦਿੰਦੀ ਹੈ। ਬਹੁਤੇ
ਕਿਸਾਨੀ ਦਾ ਕਰਜ਼ੇ ਵਿੱਚ
ਗ੍ਰਸਤ ਹੋਣ ਦਾ ਕਾਰਨ
ਸ਼ਾਹੂਕਾਰ/ਅਮੀਰ ਕਿਸਾਨ ਹੀ
ਹਨ, ਜਿਹੜੇ ਕਿਸਾਨਾਦੀ ਭਾਵਨਾਵਾਂ
ਨਾਲ ਖਿਲਵਾੜ ਕਰਦੇ ਹਨ। ‘ਪਰਗਾ’
ਅਤੇ ‘ਸੁਜਾਖੀ ਔਰਤ’ ਬਹੁਤ
ਹੀ ਸੰਵਦਨਸ਼ਨ ਅਤੇ ਭਾਵਨਾਤਮਿਕ
ਕਹਾਣੀਆਂ ਹਨ, ਜਿਨ੍ਹਾਂ ਦੋਹਾਂ
ਵਿੱਚ ਔਰਤ ਦੀ ਦਲੇਰੀ,
ਬਹਾਦਰੀ ਤੇ ਸੰਜਦਗੀ ਨੇ
ਦੋ ਸਮਾਜਿਕ ਬੁਰਾਈਆਂ ਵਿਰੁੱਧ
ਆਵਾਜ਼ ਬੁਲੰਦ ਕਰਕੇ ਬਿਹਤਰੀਨ
ਸੰਦੇਸ਼ ਦਿੱਤਾ ਹੈ।
ਔਰਤਾਂ ਵੀ ਸਮਾਜ ਵਿੱਚ
ਮਹੱਤਵਪੂਰਨ ਸਥਾਨ ਰੱਖਦੀਆਂ ਹਨ,
ਜੇਕਰ ਉਹ ਫ਼ੈਸਲਾ ਕਰ
ਲੈਣ ਕਿ ਉਹ ਹਰ
ਕੰਮ ਕਰ ਸਕਦੀਆਂ ਹਨ,
ਜਿਹੜਾ ਮਰਦ ਕਰਨ ਦੀ
ਡੌਂਡੀ ਪਿੱਟਦੇ ਹਨ।
‘ਸੱਠ ਹਾਜ਼ਾਰ ਦਾ ਜੰਜਾਲ’ ਕਹਾਣੀ
ਵੀ ਗ਼ਰੀਬ ਮਜ਼ਦੂਰ ਦੀ
ਮਿਹਨਤ ਦਾ ਮੁੱਲ ਦੇਣ
ਦੀ ਥਾਂ ਉਸਨੂੰ ਕਰਜ਼ੇ
ਦੇ ਮਕੜਜਾਲ ਵਿੱਚ ਫਸਾਕੇ
ਵੱਡੇ ਜ਼ਿਮੀਦਾਰ ਰੱਖਦੇ ਹਨ। ਇਸ
ਕਹਾਣੀ ਤੋਂ ਇਹ ਵੀ
ਸਿਖਿਆ ਮਿਲਦੀ ਹੈ ਕਿ
ਸਮਾਜ ਵਿੱਚ ਕੁਝ ਪ੍ਰਿੰਸੀਪਲ
ਮੈਡਮ ਅਤੇ ਜ਼ਿਮੀਦਰ ਦੀ
ਲੜਕੀ ਕੀਰਤ ਵਰਗੇ ਮਨੁਖਤਾਵਾਦੀ
ਇਨਸਾਨ ਵੀ ਹੁੰਦੇ ਹਨ,
ਜਿਹੜੇ ਲੋਕ ਭਲਾਈ ਦੇ
ਹਿਤਾਂ ਦੇ ਪਹਿਰੇਦਾਰ ਬਣਦੇ
ਹਨ। ਵਾਤਾਵਰਨ
ਅਤੇ ਕੁਦਰਤ ਦੀ ਕਾਇਨਾਤ
ਨਾਲ ਸੰਬੰਧਤ ਪੰਜ ਕਹਾਣੀਆਂ
ਕਰਮਵਾਰ ਇਸ ਪ੍ਰਕਾਰ ਹਨ:
‘ਜਦੋਂ ਮੈਂ ਤੇ ਬ੍ਰਹਮ
ਇੱਕ ਹੋ ਗਏ’ ਕਹਾਣੀ
ਵਾਤਾਵਰਨ ਪ੍ਰੇਮ ਤੇ ਕੁਦਰਤ
ਦੀ ਕਾਇਨਾਤ ਨਾਲ ਸੰਬੰਧਤ
ਹੈ। ਦਰੱਖਤ
ਇਨਸਾਨ ਦੀ ਜ਼ਿੰਦਗੀ ਦਾ
ਸਹਾਰਾ ਬਣਦੇ ਹਨ।
ਮਨੁੱਖ ਦਰੱਖਤਾਂ ਦੀ ਮਹੱਤਤਾ
ਨਹੀਂ ਸਮਝਦਾ ਸਗੋਂ ਵਹਿਮਾ-ਭਰਮਾ ਦੇ ਵਿੱਚ
ਗ੍ਰਸਤ ਹੋ ਕੇ ਉਨ੍ਹਾਂ
ਦਾ ਖਾਤਮਾ ਕਰਦਾ ਹੈ। ਇਸੇ
ਤਰ੍ਹਾਂ ‘ਪਿੱਪਲ ਪੱਤੀਆਂ’ ਕਹਾਣੀ
ਵਿੱਚ ਦਰਸਾਇਆ ਗਿਆ ਹੈ
ਕਿ ਰੁੱਖ ਸੁਨਹਿਰੀ ਜ਼ਿੰਦਗੀ
ਵਿੱਚ ਸਹਾਈ ਹੁੰਦੇ ਹਨ,
ਵਾਤਵਰਨ ਨੂੰ ਸਾਫ਼ ਸੁਥਰਾ
ਰੱਖਦੇ ਹਨ। ਇਨਸਾਨ
ਨੂੰ ਵਧੇਰੇ ਰੁੱਖ ਲਗਾਉਣੇ
ਚਾਹੀਦੇ ਹਨ। ‘ਕੱਚੀ
ਮਿੱਟੀ ਦੀ ਘਰ’ ਵਿੱਚ
ਵੀ ਵਾਤਾਵਰਨ ਦੀ ਚੇਤਨਤਾ
ਅਤੇ ਰੁੱਖ
ਲਗਾਉਣ ਬਾਰੇ ਕਿਹਾ ਗਿਆ
ਹੈ। ਇਸ
ਤੋਂ ਇਲਾਵਾ ਪਾਠਕਾਂ ਨੂੰ
ਆਪਣੀ ਪੁਰਾਣੀ ਵਿਰਾਸਤ ਦੀ
ਸੰਭਾਲ ਅਤੇ ਸਭਿਆਚਾਰ ਦੀ
ਮਹੱਤਤਾ ਬਾਰੇ ਵਰਣਨ ਕੀਤਾ
ਗਿਆ ਹੈ। ‘ਧਰਤੀ
ਹੇਠਲਾ ਝੋਟਾ’ ਕਹਾਣੀ ਵਿੱਚ
ਵੀ ਵਾਤਵਰਨ ਤੇ ਕੁਦਰਤ
ਦੀ ਅਹਿਮੀਅਤ ਦੀ ਜਾਣਕਾਰੀ
ਦਿੱਤੀ ਗਈ ਹੈ।
ਇਸਦੇ ਨਾਲ ਹੀ ਵਿਖਾਵਾ ਅਤੇ ਭਰਿਸ਼ਟਾਚਾਰ
ਦੀ ਬੁਰਾਈ ਤੋਂ ਪਾਸਾ
ਵੱਟਣ ਦੀ ਤਾਕੀਦ ਕੀਤੀ
ਗਈ ਹੈ। ‘ਨਾਸਤਕਪੁਰ
ਦੀ ਸੈਰ’ ਕਹਾਣੀ ਵਿੱਚ
ਸਾਫ਼ ਸੁਧਰੇ ਵਾਤਾਵਰਨ ਤੇ
ਕੁਦਰਤ ਦੀਆਂ ਰਹਿਮਤਾਂ ਬਾਰੇ
ਚਾਨਣਾ ਪਾਇਆ ਗਿਆ ਹੈ। ਆਸਤਕਪੁਰ
ਵਿੱਚ ਸਫ਼ਾਈ ਦਾ ਬੁਰਾ
ਹਾਲ ਹੈ, ਧਾਰਮਿਕ ਸਥਾਨਾਂ
ਦੇ ਆਲੇ ਦੁਆਲੇ ਗੰਦਗੀ
ਹੈ, ਗਊਆਂ ਸੜਕਾਂ ਤੇ
ਬੇਮੁਹਾਰੇ ਤੁਰਦੀਆਂ ਫਿਰਦੀਆਂ ਹਨ। ਬਿਲਕੁਲ
ਇਸ ਦੇ ਉਲਟ ਨਾਸਤਕਪੁਰ
ਵਿੱਚ ਸਫ਼ਾਈ, ਰੁੱਖ, ਪਸ਼ੂ
ਪੰਛੀ, ਗਊਸ਼ਾਲਾ ਅਤੇ ਵਿਦਿਅਕ
ਤੇ ਸਭਿਆਚਾਰਕ ਕ੍ਰਾਂਤੀ ਦਰਸਾਈ ਗਈ
ਹੈ। ‘ਸੁਨਹਿਰੀ
ਕਿਰਨਾਂ’ ਕਹਾਣੀ ਵਿੱਚ ਮਨੁੱਖਤਾ
ਵੱਲੋਂ ਰੱਬ ਦੇ ਨਾਮ
‘ਤੇ ਆਪਸੀ ਖਿਚੋਤਾਣ ਨਾਲ
ਫਿਰਕਿਆਂ ਦੀ ਸਦਭਾਵਨਾ ਖ਼ਤਮ
ਹੁੰਦੀ ਹੈ ਤੇ ਨਫ਼ਰਤ
ਵੱਧਦੀ ਹੈ। ਲੋਕਾਂ
ਨੂੰ ਧਰਮ ਦੇ ਝਗੜਿਆਂ
ਤੋਂ ਪ੍ਰਹੇਜ਼ ਕਰਨਾ ਚਾਹੀਦਾ
ਹੈ। ‘ਤਕਲਾ’
ਕਹਾਣੀ ਵਹਿਮਾ-ਭਰਮਾ ਦੀ
ਪ੍ਰਤੀਕ ਹੈ, ਸ਼ੈਤਾਨ ਗ਼ਲਤ
ਰਸਤੇ ਪਾ ਰਹੇ ਹਨ,
ਵਿਦਿਆ ਪ੍ਰਾਪਤ ਕਰਨੀ ਜ਼ਰੂਰੀ
ਹੈ, ਜੋ ਗਿਆਨ ਦਾ
ਸੋਮਾ ਬਣਦੀ ਹੈ।
ਗਿਆਨ ਨਾਲ ਹੀ ਜੀਵਨ
ਸਾਰਥਿਕ ਬਣਦਾ ਹੈ।
‘ਜੁੜਵੀਂਆਂ ਖਜੂਰਾਂ’ ਕਹਾਣੀ ਰੁਮਾਂਟਿਕ
ਹੈ। ‘ਅਥਰੂ
ਬੋਲਦੇ ਹਨ’ ਕਹਾਣੀ ਵਿੱਚ
ਕਹਾਣੀਕਾਰ ਨੇ ਆਧੁਨਿਕਤਾ ਦੇ
ਪ੍ਰਭਾਵ ਦੇ ਔਗੁਣਾ ਦਾ
ਵਿਸਤਾਰ ਨਾਲ ਵਰਣਨ ਕੀਤਾ,
ਜਿਸਦਾ ਸਾਡੇ ਸਭਿਆਚਾਰ ਨੂੰ
ਨੁਕਸਾਨ ਹੋ ਰਿਹਾ ਹੈ। ਆਧੁਨਿਕਤਾ
ਦਾ ਬੱਚਿਆਂ ਤੇ ਜ਼ਿਆਦਾ
ਪ੍ਰਭਾਵ ਪੈ ਰਿਹਾ ਹੈ। ਰਿਸ਼ਤਿਆਂ
ਵਿੱਚ ਆਈ ਗਿਰਾਵਟ ਦਾ
ਕਾਰਨ ਵੀ ਆਧੁਨਿਕਤਾ ਹੈ। ‘ਮੈਂ
ਕਿਉਂ ਬੋਝ ਪਾਵਾਂ’ ਕਹਾਣੀ
ਸਵੱਛਤਾ ਰੱਖਣ ‘ਤੇ ਜ਼ੋਰ
ਪਾਉਂਦੀ ਹੈ ਤਾਂ ਜੋ
ਮਾਨਵਤਾ ਸਿਹਤਮੰਦ ਰਹਿ ਸਕੇ। ‘ਫ਼ੌਜੀ
ਕਦੇ ਤਰਸ ਦਾ ਪਾਤਰ
ਨਹੀਂ ਬਣੇਗਾ’ ਕਹਾਣੀ ਪ੍ਰੇਮਲਤਾ
(ਪ੍ਰਿੰਸੀਪਲ) ਦੀ ਹੈ, ਜਿਹੜੀ
ਫ਼ੌਜੀ ਦੀ ਬਹਾਦਰੀ ਅਤੇ
ਕੁਰਬਾਨੀ ਦਾ ਪ੍ਰਤੀਕ ਬਣਦੀ
ਹੈ। ਮਨੁੱਖੀ
ਮਨਾ ਵਿੱਚ ਤਬਦੀਲੀ ਲਿਆਉਣ
ਦੇ ਸਮਰੱਥ ਹੁੰਦੇ ਹਨ। ‘ਕੰਨਾ
ਨੂੰ ਲਾਏ ਹੱਥ, ਮੈਂ
ਕਦੇ ਬਾਬਾ ਨਾ ਬਣਾ’
ਕਹਾਣੀ ਵੀ ਪ੍ਰੇਮਲਤਾ (ਪ੍ਰਿੰਸੀਪਲ)
ਕਹਾਣੀ ਹੈ, ਜਿਹੜੀ ਡੇਰਿਆਂ
ਦੀਆਂ ਕੁਰੀਤੀਆਂ ਦਾ ਖੰਡਨ ਕਰਦੀ
ਹੈ।
112 ਪੰਨਿਆਂ, 200 ਰੁਪਏ ਕੀਮਤ ਵਾਲਾ
ਇਹ ਕਾਵਿ ਸੰਗ੍ਰਹਿ ਤਰਕ
ਭਾਰਤੀ ਪ੍ਰਕਾਸ਼ਨ ਬਰਨਾਲਾ ਨੇ
ਪ੍ਰਕਾਸ਼ਤ ਕੀਤਾ ਹੈ।
ਸੰਪਰਕ ਅਮਰ ਗਰਗ ਕਲਮਦਾਨ
: 9814341746
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment