ਤੁਰ ਗਿਆ ਪ੍ਰਸਿੱਧ ਗ਼ਜ਼ਲਗੋ : ਸਿਰੀ ਰਾਮ ਅਰਸ਼
ਪੰਜਾਬੀ, ਹਿੰਦੀ, ਅੰਗਰੇਜ਼ੀ
ਅਤੇ ਉਰਦੂ ਦੇ ਪ੍ਰਸਿੱਧ
ਸ਼ਾਇਰ ਅਤੇ ਸੰਪਾਦਕ ਸਿਰੀ
ਰਾਮ ਅਰਸ਼ ਇਸ ਫ਼ਾਨੀ
ਸੰਸਾਰ ਨੂੰ ਅਲਵਿਦਾ ਕਹਿ
ਗਏ ਹਨ। ਉਹ 91 ਸਾਲ ਦੇ
ਸਨ। ਉਹ
ਬਹੁ-ਪੱਖੀ, ਬਹੁ-ਵਿਧਾਵੀ
ਅਤੇ ਬਹੁ-ਮੰਤਵੀ ਸ਼ਾਇਰ,
ਵਾਰਤਕ ਲੇਖਕ ਅਤੇ ਜੀਵਨੀਕਾਰ
ਸਨ। ਉਨ੍ਹਾਂ
ਦੀਆਂ ਦੋ ਦਰਜਨ ਮੌਲਿਕ
ਅਤੇ ਛੇ ਸੰਪਾਦਿਤ ਪੁਸਤਕਾਂ
ਪ੍ਰਕਾਸ਼ਤ ਹੋਈਆਂ ਸਨ।
ਉਨ੍ਹਾਂ ਨੇ ਸਾਹਿਤ ਦੇ
ਜਿਸ ਵੀ ਰੂਪ ਅਤੇ
ਭਾਸ਼ਾ ਵਿੱਚ ਜੋ ਵੀ
ਲਿਖਿਆ ਸਾਰਾ ਹੀ ਮੀਲ
ਪੱਥਰ ਸਾਬਤ ਹੋਇਆ ਹੈ। ਉਹ
ਲੋਕ ਹਿੱਤਾਂ ‘ਤੇ ਪਹਿਰਾ
ਦੇਣ ਵਾਲੇ ਸਾਹਿਤ ਦੀ
ਰਚਨਾ ਕਰਦੇ ਸਨ।
ਗ਼ਰੀਬ ਪਰਿਵਾਰ ਵਿੱਚੋਂ ਆ
ਕੇ ਵੱਡੇ ਅਹੁਦਿਆਂ ‘ਤੇ
ਪਹੁੰਚਣ ਤੋਂ ਬਾਅਦ ਵੀ
ਉਹ ਜ਼ਮੀਨ ਨਾਲ ਜੁੜੇ
ਹੋਏ ਸਨ। ਦੱਬੇ
ਕੁਚਲੇ ਲੋਕਾਂ ਦੀ ਰਹਿਨੁਮਾਈ
ਕਰਦੇ ਰਹੇ ਸਨ।
ਭਾਵੇਂ ਉਸਨੇ ਮੁੱਢਲੀ ਪੜ੍ਹਾਈ
ਉਰਦੂ ਮੀਡੀਅਮ ਵਿੱਚ ਕੀਤੀ
ਸੀ, ਪ੍ਰੰਤੂ ਉਸਨੇ ਪੰਜਾਬੀ,
ਹਿੰਦੀ ਅਤੇ ਅੰਗਰੇਜ਼ੀ ਵਿੱਚ
ਵੀ ਮੁਹਾਰਤ ਹਾਸਲ ਕਰ
ਲਈ ਸੀ। ਉਹ
ਭਾਰਤ ਦੇ ਗ਼ਜ਼ਲ ਦੇ
ਖੇਤਰ ਵਿੱਚ ਚੋਣਵੇਂ ਗ਼ਜ਼ਲਗ਼ੋ
ਵਿੱਚੋਂ ਇੱਕ ਸਨ।
ਗ਼ਜ਼ਲ ਦੇ ਖੇਤਰ ਵਿੱਚ
ਸਿਰੀ ਰਾਮ ਅਰਸ਼ ਇਕ
ਨਾਮਵਰ ਹਸਤਾਖ਼ਰ ਸਨ।
ਉਨ੍ਹਾਂ ਨੇ ਗ਼ਜ਼ਲ ਦੇ
ਖੇਤਰ ਵਿੱਚ ਆਪਣੀ ਥਾਂ
ਵੱਖਰੀ ਪਛਾਣ ਬਣਾ ਲਈ
ਸੀ। ਸਿਰੀ
ਰਾਮ ਅਰਸ਼ ਗ਼ਰੀਬ ਵਰਗ
ਦੇ ਲੋਕਾਂ ਦਾ ਹਮਦਰਦ
ਸਾਹਿਤਕਾਰ ਦੇ ਤੌਰ ‘ਤੇ
ਜਾਣਿਆਂ ਜਾਂਦਾ ਸੀ।
ਮਹਾਂ ਕਾਵਿ ਲਿਖਣਾ ਮੁਸ਼ਕਲ
ਅਤੇ ਵੱਡਾ ਕੰਮ ਹੁੰਦਾ
ਹੈ, ਪ੍ਰੰਤੂ ਸਿਰੀ ਰਾਮ
ਅਰਸ਼ ਨੇ ਇੱਕ ਨਹੀਂ
ਸਗੋਂ ਤਿੰਨ ਮਹਾਂ ਕਾਵਿ
ਵੀ ਲਿਖੇ ਸਨ।
ਸਰਕਾਰੀ ਨੌਕਰੀ ਵਿੱਚੋਂ ਸੇਵਾ
ਮੁਕਤੀ ਤੋਂ ਬਾਅਦ ਸਿਰੀ
ਰਾਮ ਅਰਸ਼ ਕੁਲ ਵਕਤੀ
ਲੇਖਕ ਬਣ ਗਿਆ ਸੀ। ਉਸਨੂੰ
ਸੇਵਾ ਮੁਕਤੀ ਤੋਂ ਬਾਅਦ
ਕਈ ਥਾਂ ਨੌਕਰੀ ਦੀਆਂ
ਪੇਸ਼ਕਸ਼ਾਂ ਹੋਈਆਂ, ਪ੍ਰੰਤੂ ਉਸਨੇ
ਆਪਣੇ ਆਪ ਨੂੰ ਸਾਹਿਤ
ਸਿਰਜਣਾ ਵਲ ਹੀ ਲਗਾਉਣ
ਦਾ ਫ਼ੈਸਲਾ ਕੀਤੀ।
ਭਾਰਤ ਖਾਸ ਕਰਕੇ ਉਤਰ
ਪ੍ਰਦੇਸ਼ ਵਿੱਚ ਹੋਣ ਵਾਲੇ
ਸਾਹਿਤਕ ਸਮਾਗਮਾ ਤੇ ਕਵੀ
ਦਰਬਾਰਾਂ ਦਾ ਸ਼ਿੰਗਾਰ ਹੁੰਦਾ
ਸੀ। ਸਾਹਿਤਕ
ਭਾਈਚਾਰੇ ਵਿੱਚ ਨਮਰਤਾ ਪੁਜ਼ਾਰੀ
ਸਾਹਿਤਕਾਰ ਦੇ ਤੌਰ ਤ‘ਤੇ ਪ੍ਰਮਾਣਤ ਸ਼ਾਇਰ
ਸੀ। ਆਪਣੇ
ਜੀਵਨ ਦੇ ਆਖ਼ਰੀ ਸਮੇਂ
ਤੱਕ ਵੀ ਉਹ ਸਾਹਿਤ
ਨੂੰ ਸਮਰਪਤ ਰਿਹਾ।
ਸਾਹਿਤਕ ਸਮਾਗਮਾ, ਸੈਮੀਨਾਰਾਂ ਅਤੇ
ਕਾਨਫ਼ਰੰਸਾਂ ਵਿੱਚ ਉਹ ਲਗਾਤਾਰ
ਸਰਗਰਮੀ ਨਾਲ ਹਿੱਸਾ ਲੈਂਦਾ
ਰਿਹਾ। ਵਡੇਰੀ
ਉਮਰ ਦੇ ਬਾਵਜੂਦ ਵੀ
ਉਹ ਸਾਹਿਤਕ ਤੌਰ ‘ਤੇ
ਸਰਗਰਮ ਰਿਹਾ। ਸਿਰੀ
ਰਾਮ ਅਰਸ਼ ਨੇ ਦੋ
ਦਰਜਨ ਤੋਂ ਵੱਧ ਪੰਜਾਬੀ,
ਸ਼ਾਹਮੁਖੀ, ਉਰਦੂ, ਹਿੰਦੀ ਅਤੇ
ਅੰਗਰੇਜ਼ੀ ਵਿੱਚ ਪੁਸਤਕਾਂ ਪ੍ਰਕਾਸ਼ਤ
ਕਰਵਾਈਆਂ, ਜਿਨ੍ਹਾਂ ਵਿੱਚ ‘ਪੁਰਸਲਾਤ’,
‘ਸਮੁੰਦਰ’, ‘ਕਿਰਨਾ ਦੀ ਬੁੱਕਲ’,
‘ਰਬਾਬ’, ‘ਸੰਖ ਤੇ ਸਿਪੀਆਂ’,
‘ਸਰਘੀਆਂ ਤੇ ਸਮੁੰਦਰ’, ‘ਸਮੁੰਦਰ
ਸੰਗਮ’, ‘ਹਰਫ਼ਾਂ ਦੀ ਸੰਵੇਦਨਾ’,
‘ਫ਼ਰਜ਼’ ਅਤੇ ‘ਇਹਸਾਸ’ (ਸਾਰੇ
ਗ਼ਜ਼ਲ ਸੰਗ੍ਰਹਿ), ‘ਅਗੰਮੀ ਨੂਰ’, ‘ਗੁਰੂ
ਮਿਲਿਓ’, ‘ਅਦੁੱਤੀ ਆਦਿ’, ‘ਪੰਥ
ਸਜਾਇਓ ਖਾਲਸਾ’ ਅਤੇ ‘ਤੁਮ
ਚੰਦਨ’ (ਸਾਰੇ ਮਹਾਂ ਕਾਵਿ)। ‘ਤਨ
ਤਪਣ ਤੰਦੂਰੀਂ ’ਕਾਵਿ ਸੰਗ੍ਰਹਿ ਅਤੇ
‘ਰਵੀਦਾਸ’ (ਹਿੰਦੀ)। ਇਸ
ਤੋਂ ਇਲਾਵਾ ‘ਅਦੁੱਤੀ ਆਦਿ‘,
‘ਕਵੀ’ ਅਤੇ ‘ਸਗਲ ਭਵਨ
ਦੇ ਨਾਇਕ’ ਜੀਵਨੀਆਂ। ਉਨ੍ਹਾਂ
ਨੇ 6 ਪੁਸਤਕਾਂ ਸੰਪਾਦਿਤ ਵੀ
ਕੀਤੀਆਂ ਹਨ, ਜਿਨ੍ਹਾਂ ਵਿੱਚ
‘ਸ਼ਕਤੀ ਸੰਕਲਪ ਤੇ ਹੋਰ
ਲੇਖ’, ‘ਉਰਦੂ ਦੇ ਚੋਣਵੇਂ
ਸ਼ਿਅਰ’, ‘ਉਰਦੂ ਦੇ ਸ਼ਿਅਰਾਂ
ਦਾ ਪਰਾਗਾ’, ‘ਸ਼ਾਹਿਰ ਲੁਧਿਆਣਵੀ ਦੀ
ਸ਼ਾਇਰੀ’ ਅਤੇ ‘ਪਾਕਿਸਤਾਨ ਦੀਆਂ
ਉਰਦੂ ਗ਼ਜ਼ਲਾਂ’ ਆਦਿ।
‘ਮੈਂ ਕਪ ਤੇ ਚਾਨਣੀ’
ਕਵਿਤਾ ਅਤੇ ‘ਸਾਇਸਤਾ ਹਬੀਬ’
ਦੀ ਸ਼ਾਹਮੁਖੀ ਵਿੱਚ ਛਪੀ
ਪੁਸਤਕ ਦਾ ਗੁਰਮੁਖੀ ਵਿੱਚ
ਲਿਪੀਅੰਤਰ। ਅੰਮ੍ਰਿਤ
ਬਾਣੀ ਦਾ ਅੰਗਰੇਜ਼ੀ ਵਿੱਚ
ਲਿਪੀਅੰਤਰ ਕੀਤਾ। ਸਿਰੀ
ਰਾਮ ਅਰਸ਼ ਨੇ ਇੱਕ
ਸੰਸਥਾ ਤੋਂ ਵੀ ਵੱਧ
ਕੰਮ ਕੀਤਾ।
Êਪੰਜਾਬੀ, ਹਿੰਦੀ ਅਤੇ
ਉਰਦੂ ਸਾਹਿਤ ਵਿੱਚ ਪਾਏ
ਯੋਗਦਾਨ ਕਰਕੇ ਸਿਰੀ ਰਾਮ
ਅਰਸ਼ ਨੂੰ ਪੰਜਾਬ ਸਰਕਾਰ
ਦੇ ਭਾਸ਼ਾ ਵਿਭਾਗ ਨੇ
ਸ਼ਰੋਮਣੀ ਸਾਹਿਤਕਾਰ, ਗਿਆਨੀ ਗੁਰਮੁਖ ਸਿੰਘ
ਪੁਰਸਕਾਰ, ਪ੍ਰਿੰਸੀਪਲ ਤਖ਼ਤ ਸਿੰਘ ਪੁਰਸਕਾਰ,
ਚੰਡੀਗੜ੍ਹ ਸਾਹਿਤ ਅਕਾਡਮੀ ਨੇ
ਸ਼੍ਰੇਸ਼ਟ ਸਾਹਿਤਕਾਰ, ਸਮਾਜ ਭਲਾਈ ਵਿਭਾਗ
ਭਾਰਤ ਸਰਕਾਰ ਨੇ 21000 ਰੁਪਏ,
ਪੰਜਾਬ ਸਮਾਜ ਭਲਾਈ ਵਿਭਾਗ
ਨੇ 1 ਲੱਖ ਰੁਪਏ, ਉਤਰ ਪ੍ਰਦੇਸ਼ ਸਰਕਾਰ,
ਅੰਬੇਦਕਰ ਕੌਮੀ ਪੁਰਸਕਾਰ, ਸੰਤ
ਕਬੀਰ ਕੌਮੀ ਪੁਰਸਕਾਰ, ਰਵੀਦਾਸ
ਕੌਮੀ ਪੁਰਸਕਾਰ, ਐਮ.ਐਸ.ਰੰਧਾਵਾ
ਪੁਰਸਕਾਰ, ਗਿਆਨੀ ਦਿੱਤ ਸਿੰਘ
ਪੁਰਸਕਾਰ, ਸੁਰਜੀਤ ਰਾਮਪੁਰੀ ਗ਼ਜ਼ਲ
ਪੁਰਸਕਾਰ, ਮੁਜਰਿਮ
ਦਸੂਹੀ ਪੁਰਸਕਾਰ, ਪ੍ਰੇਰਨਾ ਪੁਰਸਕਾਰ ਦਿੱਲੀ,
ਉਲਫ਼ਤ ਬਾਜਵਾ ਪੁਰਸਕਾਰ ਦੇ
ਕੇ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ ਕਾਹਨ
ਸਿੰਘ ਰਚਨਾ ਵਿਚਾਰ ਮੰਚ
ਨਾਭਾ, ਪੰਜਾਬੀ ਸਾਹਿਤ ਮੰਚ
ਬਲਾਚੌਰ (ਹੁਸ਼ਿਆਰਪੁਰ), ਦੋਆਬਾ ਸਾਹਿਤ ਸਭਾ
ਗੜ੍ਹਸ਼ੰਕਰ, ਸਾਹਿਤ ਸਭਾ ਜਗਰਾਉਂ,
ਕਾਫ਼ਲਾ ਇੰਟਰਕੰਟੀਨੈਂਟਲ ਉਦੇਪੁਰ ਰਾਜਸਥਾਨ ਅਤੇ
ਗੁਰਚਰਨ ਕੌਰ ਕੋਛੜ ਪਰਿਵਾਰ
ਵੱਲੋਂ ‘ਇੰਜਿ.ਜੇ.ਬੀ
ਕੋਛੜ ਯਾਦਗਾਰੀ ਪੁਰਸਕਾਰ ਨਾਲ
ਸਨਮਾਨਤ ਕੀਤਾ।
ਸਿਰੀ ਰਾਮ ਅਰਸ਼
ਦਾ ਜਨਮ 15 ਦਸੰਬਰ 1934 ਨੂੰ
ਲੁਧਿਆਣਾ ਵਿਖੇ ਇੱਕ ਗ਼ਰੀਬ
ਪਰਿਵਾਰ ਵਿੱਚ ਪਿਤਾ ਠਾਕਰ
ਦਾਸ ਅਤੇ ਮਾਤਾ ਹਰਨਾਮ
ਕੌਰ ਦੀ ਕੁੱਖੋਂ ਹੋਇਆ। ਉਸ
ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ
ਲੁਧਿਆਣਾ ਵਿਖੇ ਖ਼ਲੀਫ਼ੇ ਤੋਂ
ਪ੍ਰਾਪਤ ਕੀਤੀ। ਦਸਵੀਂ
ਆਰੀਆ ਸਕੂਲ ਅਤੇ ਬੀ.ਏ.ਦੀ ਡਿਗਰੀ
ਸਰਕਾਰੀ ਕਾਲਜ ਲੁਧਿਆਣਾ ਤੋਂ
ਪ੍ਰਾਪਤ ਕੀਤੀ। ਇਸ
ਤੋਂ ਬਾਅਦ ਉਸ ਨੇ
ਦਿੱਲੀ ਯੂਨੀਵਰਸਿਟੀ ਤੋਂ ਐਮ.ਏ.
ਉਰਦੂ ਪਾਸ ਕੀਤੀ।
ਕਾਲਜ ਵਿੱਚ ਪੜ੍ਹਦਿਆਂ ਹੀ
ਉਸ ਨੂੰ ਕਵਿਤਾਵਾਂ ਲਿਖਣ
ਦੀ ਚੇਟਕ ਲੱਗ ਗਈ
ਸੀ। ਪਹਿਲਾਂ
ਉਹ ਉਰਦੂ ਜ਼ੁਬਾਨ ਵਿੱਚ
ਸ਼ਿਅਰ ਦੀ ਰਚਨਾ ਕਰਦਾ
ਹੁੰਦਾ ਸੀ। ਕਾਲਜ
ਦੀ ਪੜ੍ਹਾਈ ਦੌਰਾਨ ਉਹ
ਸਰਕਾਰੀ ਕਾਲਜ ਦੇ ਰਸਾਲੇ
‘ਦੀ ਸਤਲੁਜ’ ਦਾ ਸੰਯੁਕਤ
ਵਿਦਿਆਰਥੀ ਸੰਪਾਦਕ ਸੀ।
ਦਿੱਲੀ ਵਿਖੇ ਪੰਜਾਬੀ ਦੇ
ਸਿਰਮੌਰ ਕਵੀ ਬਾਵਾ ਬਲਵੰਤ
ਅਤੇ ਗਿਆਨੀ ਕੁਲਦੀਪ ਸਿੰਘ
ਦੇ ਸੰਪਰਕ ਵਿੱਚ ਆਇਆ,
ਉਨ੍ਹਾਂ ਦੀ ਪ੍ਰੇਰਨਾ ਸਦਕਾ
ਉਰਦੂ ਦੀ ਥਾਂ ਆਪਣੀ
ਮਾਂ ਬੋਲੀ ਪੰਜਾਬੀ ਵਿੱਚ
ਲਿਖਣਾ ਸ਼ੁਰੂ ਕੀਤਾ।
ਉਹ 1965 ਵਿੱਚ
ਲੋਕ ਸੰਪਰਕ ਵਿਭਾਗ ਵਿੱਚ
ਫੀਲਡ ਪਬਲਿਸਿਟੀ ਸਹਾਇਕ ਭਰਤੀ ਹੋ
ਗਏ। 1967 ਵਿੱਚ
ਉਨ੍ਹਾਂ ਨੂੰ ਉਰਦੂ ਦੇ
ਸਪਤਾਹਕ ਰਸਾਲੇ ਦਾ ਸੰਪਾਦਕ
ਲਗਾ ਦਿੱਤਾ ਗਿਆ।
1972 ਵਿੱਚ ਉਹ ਵਿਭਾਗ ਵਿੱਚ
ਸੂਚਨਾ ਅਧਿਕਾਰੀ ਭਰਤੀ ਹੋ
ਗਏ ਤੇ ਉਨ੍ਹਾਂ ਨੂੰ
ਮੁੱਖ ਮੰਤਰੀ ਨਾਲ ਲਗਾ
ਦਿੱਤਾ ਗਿਆ। 1977 ਵਿੱਚ
ਡਿਪਟੀ ਅਤੇ ਫਿਰ ਜਾਇੰਟ
ਡਾਇਰੈਕਟਰ ਦੀ ਤਰੱਕੀ ਹੋ
ਗਈ। ਉਨ੍ਹਾਂ
ਪੰਜਾਬ ਦੇ ਕਈ ਜ਼ਿਲਿ੍ਹਆਂ
ਵਿੱਚ ਜ਼ਿਲ੍ਹਾ ਲੋਕ ਸੰਪਰਕ
ਅਧਿਕਾਰੀ ਦੀਆਂ ਸੇਵਾਵਾਂ ਨਿਭਾਈਆਂ। ਉਹ
ਬੁਲਾਰੇ ਵੀ ਕਮਾਲ ਦੇ
ਸਨ। ਉਨ੍ਹਾਂ
ਨੇ ਆਪਣੀ ਨੌਕਰੀ ਦੌਰਾਨ
ਦੇਸ਼ ਦੇ ਕਈ ਪ੍ਰਧਾਨ
ਮੰਤਰੀਆਂ ਦੀਆਂ ਪੰਜਾਬ ਦੀਆਂ
ਫੇਰੀਆਂ ਦੌਰਾਨ ਮੰਚ ਸੰਚਾਲਕ
ਦੇ ਫ਼ਰਜ਼ ਬਾਖ਼ੂਬੀ ਨਿਭਾਏ
ਸਨ। ਲੋਕ
ਸੰਪਰਕ ਪੰਜਾਬ ਸੰਬੰਧੀ ਇੱਕ
ਪੁਸਤਕ ਉਸਨੇ ਸੰਪਾਦਿਤ ਕੀਤੀ
ਸੀ। ਲੋਕ
ਸੰਪਰਕ ਵਿਭਾਗ ਵੱਲੋਂ ਪ੍ਰਕਾਸ਼ਤ
ਕੀਤੀ ਜਾਂਦੀ ਉਰਦੂ, ਪੰਜਾਬੀ,
ਹਿੰਦੀ ਅਤੇ ਅੰਗਰੇਜ਼ੀ ਵਿੱਚ
ਪ੍ਰਚਾਰ ਸਮਗਰੀ ਸਿਰੀ ਰਾਮ
ਅਰਸ਼ ਨੇ ਪ੍ਰਕਾਸ਼ਤ ਕਰਵਾਈ
ਸੀ। ਉਹ
ਪੰਜਾਬ ਸਰਕਾਰ ਦੇ ਰਸਾਲੇ
ਪਾਸਬਾਨ (ਉਰਦੂ) ਜਾਗ੍ਰਤੀ ਪੰਜਾਬੀ
ਅਤੇ ਐਡਵਾਂਸ (ਅੰਗਰੇਜ਼ੀ) ਦੇ
ਸੰਪਾਦਕ ਅਤੇ ਪ੍ਰਬੰਧਕੀ ਸੰਪਾਦਕ
ਵੀ ਰਹੇ। ਉਨ੍ਹਾਂ
ਨੇ ਪੰਜਾਬ ਰਾਜ ਬਿਜਲੀ
ਬੋਰਡ ਵਿੱਚ ਡਾਇਰੈਕਟਰ ਲੋਕ
ਸੰਪਰਕ ਦੀਆਂ ਸੇਵਾਵਾਂ ਵੀ
ਨਿਭਾਈਆਂ।
ਦਸੰਬਰ 1992 ਵਿੱਚ ਉਹ ਸਰਕਾਰੀ
ਨੌਕਰੀ ਤੋਂ ਸੇਵਾ ਮੁਕਤ
ਹੋ ਗਏ। ਸਿਰੀ ਰਾਮ ਅਰਸ਼
ਦਾ ਵੱਡਾ ਭਰਾ ਅਜੀਤ
ਕੁਮਾਰ ਲੁਧਿਆਣਾ ਤੋਂ ਵਿਧਾਨਕਾਰ
ਵੀ ਰਿਹਾ ਹੈ।
ਉਸਨੇ ਸਿਰੀ ਰਾਮ ਅਰਸ਼
ਨੂੰ ਸਿਆਸਤ ਵਿੱਚ ਆਉਣ
ਲਈ ਵੀ ਪ੍ਰੇਰਿਆ ਸੀ,
ਪ੍ਰੰਤੂ ਉਸਨੇ ਸਿਆਸਤ ਨਾਲੋਂ
ਸਾਹਿਤਕ ਕੰਮ ਨੂੰ ਤਰਜੀਹ
ਦਿੱਤੀ। ਉਹ
ਆਪਣੇ ਪਿੱਤੇ ਹਸਦਾ ਵਸਦਾ
ਵੱਡਾ ਪਰਿਵਾਰ ਛੱਡ ਗਿਆ
ਹੈ।
Comments
Post a Comment