ਕੁਲਵੰਤ ਕੌਰ ਨਾਰੰਗ ਦਾ ਕਾਵਿ-ਸੰਗ੍ਰਹਿ ‘ਉਡੀਕ ਅਟਕ ਗਈ ਹੈ’ ਸਮਾਜਿਕਤਾ ਦੀ ਪੀੜ


 

   ਕੁਲਵੰਤ ਕੌਰ ਨਾਰੰਗ ਲਗਪਗ ਅੱਧੀ ਸਦੀ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਉਸਦੇ ਹੁਣ ਤੱਕ ਚਾਰ ਕਾਵਿ-ਸੰਗ੍ਰਹਿ ਜਿਨ੍ਹਾਂ ਵਿੱਚਦਰਦ’, ‘ਪਰਛਾਵੇਂ’, ‘ਅਣਗਾਹੇ ਰਾਹਅਤੇਮੇਰੀ ਉਡੀਕ ਰੱਖੀਂਅਤੇ ਇੱਕਉਡੀਕ ਦੇ ਪਲਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਪੜਚੋਲ ਅਧੀਨਉਡੀਕ ਅਟਕ ਗਈ ਹੈਉਸਦਾ ਪੰਜਵਾਂ ਕਾਵਿ-ਸੰਗ੍ਰਹਿ ਤੇ ਛੇਵੀਂ ਪੁਸਤਕ ਹੈ ਕਵਿਤਰੀ ਦਾਪਰਛਾਵੇਂਕਾਵਿ-ਸੰਗ੍ਰਹਿ ਨੂੰ ਪੰਜਾਬੀ ਅਕਾਦਮੀ ਦਿੱਲੀ ਨੇ ਪੁਰਸਕਾਰ ਵੀ ਦਿੱਤਾ ਹੋਇਆ ਹੈਉਡੀਕ ਅਟਕ ਗਈ ਹੈਕਾਵਿ-ਸੰਗ੍ਰਹਿ ਵਿੱਚ ਉਸ ਦੀਆਂ 70 ਕਵਿਤਾਵਾਂ ਹਨ ਕਵਿਤਰੀ ਵਿਚਾਰ ਪ੍ਰਧਾਨ ਖੁਲ੍ਹੀਆਂ ਕਵਿਤਾਵਾਂ ਅਤੇ ਸਰੋਦੀ ਦੋਵੇਂ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੀ ਹੈ ਇਸ ਕਾਵਿ-ਸੰਗ੍ਰਹਿ ਦੇ ਨਾਮ ਵਾਲੀ ਕਵਿਤਾਉਡੀਕ ਅਟਕ ਗਈ ਹੈਬਹੁਤ ਹੀ ਸੰਵੇਦਨਸ਼ੀਲ ਤੇ ਭਾਵਨਾਤਮਿਕ ਹੈ ਜ਼ਮਾਨਾ ਬਦਲ ਗਿਆ ਹੈ, ਮਾਵਾਂ ਬੱਚਿਆਂ ਨੂੰ ਗਲਵਕੜੀ ਪਾਉਣ ਲਈ ਤਰਸ ਗਈਆਂ ਹਨ ਬੱਚੇ ਪਰਵਾਸ ਨੂੰ ਉਡਾਰੀ ਮਾਰ ਰਹੇ ਹਨ, ਮਾਵਾਂ ਉਡੀਕਦੀਆਂ ਰਹਿ ਜਾਂਦੀਆਂ ਹਨ ਪੁੱਤਰ ਪਰਵਾਸ ਵਿੱਚ ਜਾ ਕੇ ਵੱਡੇ ਬਣ ਜਾਂਦੇ ਹਨ, ਉਨ੍ਹਾਂ ਕੋਲ ਘਰ ਪਰਤਣ ਦਾ ਸਮਾਂ ਹੀ ਨਹੀਂ ਜੇਕਰ ਸਮੁੱਚੇ ਤੌਰਤੇ ਵੇਖਿਆ ਜਾਵੇ ਤਾਂ ਇਹ ਕਾਵਿ-ਸੰਗ੍ਰਹਿ ਬਹੁਤ ਹੀ ਹਿਰਦੇਵੇਦਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਸਮਾਜਿਕ ਤਾਣੇ-ਬਾਣੇ ਦੀ ਹੱਰ ਪੱਖੋਂ ਗਿਰਾਵਟ ਦਾ ਦਸਤਾਵੇਜ਼ ਹੈ ਉਸਦੇ ਇਸ ਕਾਵਿ-ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪਤੀ੍ਰਨਿਧਤਾ ਕਰਦੀਆਂ ਹਨ ਲੋਕ ਹਿੱਤਾਂਤੇ ਪਹਿਰਾ ਦੇਣ ਵਾਲੀਆਂ ਹਨ ਕੁਲਵੰਤ ਕੌਰ ਨਾਰੰਗ ਸੰਵੇਦਨਸ਼ੀਲ ਕਵਿਤਰੀ ਹੈ ਇਸਤਰੀਆਂ ਨਾਲ ਸਮਾਜ ਵਿੱਚ ਹੋ ਰਹੀਆਂ ਅਣਗਿਣਤ ਜ਼ਿਆਦਤੀਆਂ ਬਾਰੇ ਉਸਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਲੜਕੀਆਂ ਨੂੰ ਮਾਵਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਵਿਆਹ ਦੇ ਸਮੇਂ ਅਸੀਸਾਂ ਦੇ ਰੂਪ ਵਿੱਚ ਅਜਿਹੀਆਂ ਹਦਾਇਤਾਂ ਦਿੰਦੇ ਹਨ, ਜਿਹੜੀਆਂ ਉਸ ਲੜਕੀ ਲਈ  ਫੰਦਾ ਬਣ ਜਾਂਦੀਆਂ ਹਨ ਬਹੁ ਗਿਣਤੀ ਸਹੁਰੇ ਘਰਾਂ ਵਿੱਚ ਲੜਕੀਆਂ ਦੀਆਂ ਭਾਵਨਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਦੀ ਅਣਵੇਖੀ ਹੁੰਦੀ ਹੈ ਕਵਿਤਰੀ ਦੀਆਂ ਕਵਿਤਾਵਾਂ ਕਹਿ ਰਹੀਆਂ ਹਨ ਕਿ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਤੋਂ ਬਿਨਾ ਉਨ੍ਹਾਂ ਦੀ ਜ਼ਿੰਦਗੀ ਸੁਹਾਵਣੀ ਨਹੀਂ ਹੋ ਸਕਦੀ ਘਰ ਦੀ ਚਾਰਦੀਵਾਰੀ ਉਨ੍ਹਾਂ ਲਈ ਕੈਦਖ਼ਾਨਾ ਬਣ ਜਾਂਦੀ ਹੈ ਮਰਦ ਪਤੀ ਦੇ ਰੂਪ ਵਿੱਚ ਔਰਤ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ/ਕਤਲ ਕਰਦੇ ਹਨ ਮਰਦ ਔਰਤਾਂ ਨਾਲ ਬਲਾਤਕਾਰ ਅਤੇ ਭਰੂਣ ਹੱਤਿਆ ਵਰਗੀਆਂ ਕਰੂਰ ਹਰਕਤਾਂ ਕਰਨ ਲੱਗੇ ਕਦੀਂ ਵੀ ਇਹ ਨਹੀਂ ਸੋਚਦੇ ਕਿ ਉਹ ਵੀ ਇੱਕ ਔਰਤ ਆਪਣੀ ਮਾਂ ਦੀ ਕੁੱਖੋਂ ਜੰਮੇ ਹਨ, ਔਰਤਾਂ ਹੀ ਉਸਦੀਆਂ ਪੁਤਰੀਆਂ, ਭੈਣਾਂ, ਪਤਨੀਆਂ ਅਤੇ ਦੋਸਤ ਹੁੰਦੀਆਂ ਹਨ ਉਹ ਕੁੱਖ ਵੀ ਉਸਦੀ ਮਾਂ ਵਰਗੀ ਹੁੰਦੀ ਹੈ ਮਰਦਾਂ ਦੀ ਭੇੜੀਆ ਦੀ ਤਰ੍ਹਾਂ ਹਵਸ ਨੈਤਿਕਤਾ ਦਾ ਘਾਣ ਕਰ ਦਿੰਦੀ ਹੈ ਔਰਤ ਦੀ ਆਪਣੀ ਕੋਈ ਪਛਾਣ ਨਹੀਂ, ਉਹ ਤਾਂ ਸਿਰਫ਼ ਧੀ, ਪਤਨੀ, ਮਾਂ ਅਤੇ ਪ੍ਰੇਮਿਕਾ ਦੇ ਲੇਬਲ ਨਾਲ ਜਾਣੀ ਜਾਂਦੀ ਹੈ ਜੇ ਉਹ ਆਤਮ ਨਿਰਭਰ ਹੋਵੇਗੀ ਤਾਂ ਹੀ ਉਸਦੀ ਆਪਣੀ ਪਛਾਣ ਬਣ ਸਕੇਗੀ ਔਰਤਾਂ ਘਰਾਂ ਵਿੱਚ ਆਪਣੇ ਖਾਵੰਦਾਂ ਨੂੰ ਉਡੀਕਦੀਆਂ ਹੋਈਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਮਰਦ ਔਰਤਾਂ ਨੂੰ ਸਿਰਫ਼ ਭੋਗਣ ਦੀ ਵਸਤੂ ਹੀ ਸਮਝਦੇ ਹਨ ਕਵਿਤਾਵਾਂ ਦੇ ਵਿਸ਼ੇ ਵਿਸ਼ਾਲ ਹਨ, ਕਿਉਂਕਿ ਉਸਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ ਇਹ ਸਾਰੀਆਂ ਕਵਿਤਾਵਾਂ ਉਸਦੇ ਇਸ ਤਜ਼ਰਬੇ ਦੀ ਗਵਾਹੀ ਭਰਦੀਆਂ ਹਨ ਸਮਾਜਿਕ ਤਾਣੇ-ਬਾਣੇ ਵਿੱਚ ਜੋ ਕੁਝ ਵਾਪਰਦਾ ਕੁਲਵੰਤ ਕੌਰ ਨਾਰੰਗ ਵੇਖਦੀ ਹੈ, ਉਸਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾ ਲੈਂਦੀ ਹੈ ਕਵਿਤਰੀ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਸਮਾਜਿਕਤਾ, ਭਰੂਣ ਹੱਤਿਆ, ਬਲਾਤਕਾਰ, ਗ਼ਰੀਬੀ, ਮਨੁੱਖ ਦੀ ਖੁਦਗਰਜ਼ੀ, ਰਾਜਨੀਤਕ, ਆਰਥਿਕ, ਸਭਿਅਚਾਰਕ, ਔਰਤਾਂ ਦੀਆਂ ਸਮੱਸਿਆਵਾਂ, ਮਨੁੱਖੀ ਹੱਕਾਂ, ਦਾਜ-ਦਹੇਜ, ਭ੍ਰਿਸ਼ਟਾਚਾਰ, ਰਿਸ਼ਤਿਆਂ ਵਿੱਚ ਖਟਾਸ, ਪਰਵਾਸ, ਅਨਿਆਂ, ਧੋਖੇ ਅਤੇ ਮਨੁੱਖਤਾ ਦੀਆਂ ਮਾਨਸਿਕ ਉਲਝਣਾਂ ਹਨਕਤਲਕਵਿਤਾ ਵਿੱਚ ਬਲਾਤਕਾਰ ਵਰਗੀਆਂ ਗੰਭੀਰ ਮਨੁੱਖੀ ਕਰਤੂਤਾਂ ਦਾ ਜ਼ਿਕਰ ਕਰਦੀ ਕਵਿਤਰੀ ਲਿਖਦੀ ਹੈ:

ਰਾਤ ਸੀ ਹਨੇਰਾ ਹੀ ਸੀ, ਆਪਣਾ ਸੀ ਉਹ ਕਿਹੜਾ ਸੀ

ਜੋ ਕੇ ਸ਼ਮ੍ਹਾ ਬੁਝਾ ਗਿਆ, ਹੱਸਦੀ ਕੋਮਲ ਕਲੀ ਨੂੰ

ਹਵਸ ਦੇ ਹੇਠ ਕੁਚਲ ਗਿਆ, ਅਰਮਾਨ ਕੁਆਰੇ ਜਲਾ ਗਿਆ

ਇਨਸਾਨੀਅਤ ਦਾ ਕਤਲ ਕਰ ਗਿਆ

ਬਰਾਬਰਕਵਿਤਾ ਵਿੱਚ ਕਵਿਤਰੀ ਭਰੂਣ ਹੱਤਿਆ ਅਤੇ ਗ਼ਰੀਬ ਅਮੀਰ ਦੇ ਪਾੜੇ ਬਾਰੇ ਲਿਖਦੀ ਹੈ:

ਜੇ ਧੀਆਂ ਸਲਾਮਤ ਰਹੀਆਂ, ਦੁਨੀਆਂ ਕੀਕਣ ਪਸਰੇਗੀ

ਅੰਨ ਦੀ ਵੰਡ ਜੇ ਕੀਤੀ, ਗ਼ਰੀਬ ਦੀ ਕੀਕਣ ਗੁਜ਼ਰੇਗੀ

   ਸਮਾਜ ਵਿੱਚ ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ ਦਾ ਇੱਕ ਕਾਰਨ ਗ਼ਰੀਬੀ ਵੀ ਹੈ ਗ਼ਰੀਬ ਔਰਤਾਂ ਦਾ ਸਰਦੇ ਪੁਜਦੇ ਲੋਕ ਸ਼ੋਸ਼ਣ ਕਰ ਰਹੇ ਹਨ ਇਸ ਕਾਵਿ-ਸੰਗ੍ਰਹਿ ਵਿੱਚ ਮਾਂ ਦੇ ਸਿਰਲੇਖ ਵਾਲੀਆਂ ਕਈ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਉਹ ਸਮਾਜ ਨੂੰ ਇਸਤਰੀਆਂ ਖਾਸ ਤੌਰਤੇ ਮਾਂ ਦੀ ਅਹਿਮੀਅਤ ਨੂੰ ਸਮਝਣ ਦੀ ਤਾਕੀਦ ਕਰਦੀ ਹੋਈ ਕਵਿਤਰੀਮਾਂਸਿਰਲੇਖ ਵਾਲੀ ਕਵਿਤਾ ਵਿੱਚ ਇਹ ਦੱਸਣਾ ਚਾਹੁੰਦੀ ਹੈ ਕਿ ਜੇਕਰ ਇਨਸਾਨ ਮਾਂ ਦੀ ਕਦਰ ਕਰਨੀ ਸਿਖ ਜਾਵੇ ਤੇ ਉਸ ਦੀਆਂ ਸਿੱਖਿਆਵਾਂਤੇ ਅਮਲ ਕਰਨ ਲੱਗ ਜਾਵੇ ਤਾਂ ਸਮਾਜਿਕ ਬੁਰਾਈਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ ਔਰਤਾਂ ਘਰਾਂ ਵਿੱਚ ਸੁਰੱਖਿਅਤ ਨਹੀਂ ਬਾਹਰ ਤਾਂ ਸੁਰੱਖਿਅਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਲੜਕਿਆਂ ਨੂੰ ਖਾਸ ਤੌਰਤੇ ਮਾਂ ਦੇ ਦੱਸੇ ਰਾਹਤੇ ਚਲਦਿਆਂ ਇਸਤਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਫ਼ਰਤ, ਵੰਡੀਆਂ ਅਤੇ ਰਿਸ਼ਤਿਆਂ ਵਿੱਚ ਖਟਾਸ ਦੇ ਕਾਰਨਾਂ ਕਰਕੇ ਔਰਤ ਦੀ ਕਦਰ ਨਹੀਂ ਕੀਤੀ ਜਾਂਦੀ ਕਦੀ ਪਤੀ ਤੇ ਕਦੀ ਪੁੱਤਰ ਦਾ ਰੋਹਬ ਸਹਿਣਾ ਪੈਂਦਾ ਹੈ ਔਰਤ ਤਾਂ ਹੱਕ-ਸੱਚ ਦੀ ਆਵਾਜ਼ ਹੈ ਪਿਆਰ ਤੇ ਮੁਹੱਬਤ ਅਜਿਹਾ ਹਥਿਆਰ ਹੈ, ਜਿਹੜਾ ਇਨਸਾਨੀਅਤ ਦੀ ਪ੍ਰਵਿਰਤੀ ਪੈਦਾ ਕਰਕੇ ਸੁਹਾਵਣਾ ਵਾਤਵਰਨ ਬਣਾ ਸਕਦਾ ਹੈ ਪਿਆਰ ਤੋਂ ਬਿਨਾ ਜ਼ਿੰਦਗੀ ਸਰਾਪੀ ਜਾਂਦੀ ਹੈ ਪਰ ਨਾਰੀ ਹੁਣ ਅਬਲਾ ਨਹੀਂ, ਉਹ ਵੀ ਪਾਇਲਟ ਤੇ ਇੰਜਿਨੀਅਰ ਬਣਨਾ ਲੋਚਦੀ ਹੈਸਬਲਾ ਨਾਰੀਦੇ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਕਹਿੰਦੀ ਹੈ ਕਿ ਹੁਣ ਔਰਤ ਅਬਲਾ ਨਹੀਂ, ਸਗੋਂ ਸਬਲਾ ਨਾਰੀ ਹੈ, ਭਾਵ ਬਹਾਦਰ ਹੈ ਹੁਣ ਔਰਤ ਸਮਾਜ ਵਿੱਚ ਬਰਾਬਰਤਾ ਨਾਲ ਵਿਚਰੇਗੀ ਉਸਨੇ ਝੁਕਣਾ, ਸ਼ਰਮਾਣਾ ਅਤੇ ਡਰਨਾ ਸਭ ਛੱਡ ਦਿੱਤਾ ਹੈ ਉਹ ਆਤਮ ਨਿਰਭਰ ਬਣੇਗੀ ਹੁਣ ਔਰਤ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਵਿਤਰੀ ਸਮਾਜਿਕ ਰਿਸ਼ਤਿਆਂ ਵਿੱਚ ਰਹੀ ਗਿਰਾਵਟ ਤੋਂ ਅਤਿਅੰਤ ਚਿੰਤਾਤੁਰ ਲੱਗਦੀ ਹੈ, ਕਿਉਂਕਿ ਇਸ ਕਾਵਿ-ਸੰਗ੍ਰਹਿ ਵਿੱਚ ਉਸਨੇ ਲਗਪਗ 20 ਕਵਿਤਾਵਾਂ, ਜਿਨ੍ਹਾਂ ਵਿੱਚਰਿਸ਼ਤੇ’, ‘ਸਾਬਤ ਸਬੂਤਾ’, ‘ਅਸੀਸ ਦੇ ਮਾਇਨੇ’, ‘ਉਡੀਕ ਅਟਕ ਗਈ ਹੈ’, ‘ਰੂਹਾਂ ਦੇ ਸੱਚ’, ‘ਤੇਰੀ ਜਵਾਨੀ’, ‘ਹੁਸੀਨ ਪਲ’, ‘ਮੇਰੇ ਖੰਭ ਨੇ’, ‘ਮਾਂ’,‘ਸਮਾਂ’, ‘ਪਰਵਾਜ਼’,‘ਇਕੱਲਤਾ’, ‘ਕੱਲ੍ਹਆਦਿ ਇਨਸਾਨੀ ਰਿਸ਼ਤਿਆਂ ਵਿੱਚ ਆਈ ਗਿਰਾਵਟ ਸੰਬੰਧੀ ਸ਼ਾਮਲ ਹਨ ਕਵਿਤਰੀ ਅਨੁਸਾਰ ਰਿਸ਼ਤੇ ਹੀ ਹਨ, ਜਿਹੜੇ ਇਨਸਾਨ ਦੀ ਕਦਰ ਨੂੰ ਬਰਕਰਾਰ ਰੱਖ ਸਕਦੇ ਹਨ ਡਿਜਟਲ ਮੀਡੀਆ ਦੇ ਆਉਣ ਨਾਲ ਖਤੋ ਖ਼ਤਾਬਤ ਬੰਦ ਹੋ ਗਈ, ਮਿਲਣੋ ਗਿਲਣੋ ਹੀ ਰਹਿ ਗਏ, ਫ਼ੋਨ ਹੀ ਗੱਲ ਕਰਨ ਲਈ ਰਹਿ ਗਏ, ਰਿਸ਼ਤੇ ਬਰਕਰਾਰ ਅਤੇ ਮਜ਼ਬੂਤ ਕਿਵੇਂ ਹੋਣਗੇ? Ñਲੋਕ ਇਕੱਲਤਾ ਭਾਲਦੇ ਹਨ, ਇਸ ਅਣਹੋਂਦ ਕਰਕੇ ਨਫ਼ਰਤ ਭਾਰੂ ਹੋ ਗਈ ਹੈ, ਸਵੈਮਾਨ ਦੀ ਥਾਂ ਹੰਕਾਰ ਵੱਧ ਰਹੇ ਹਨਰਿਸ਼ਤੇਕਵਿਤਾ ਵਿੱਚ ਕਵਿਤਰੀ ਦੀ ਰੂਹ ਦੀ ਹੂਕ ਸੁਣਾਈ ਦਿੰਦੀ ਹੈ:

ਇਹਨਾਂ. ਰਿਸ਼ਤਿਆਂ, ਬੜਾ ਰੁਆਇਆ

ਇਹਨਾਂ ਰਿਸ਼ਤਿਆਂ, ਬੜਾ ਸਤਾਇਆ

ਇਹ ਰਿਸ਼ਤੇ ਬੜੇ ਸੋਹਲ ਨੇ, ਇਹ ਰਿਸ਼ਤੇ ਬੜੇ ਹੀ ਕੋਮਲ ਨੇ

ਰਿਸ਼ਤੇ ਮੈਂ ਸਭ ਹੰਢਾਏ ਨੇ, ਬੱਸ ਦੁੱਖ ਹੀ ਝੋਲੀ ਪਾਏ ਨੇ

ਕਿਤੇ ਸੁਗੰਧੀਆਂ ਰਿਸ਼ਤੇ ਵੰਡਦੇ ਨੇ, ਕਿਤੇ ਚੀਰ ਕਾਲਜਾ ਧਰਦੇ ਨੇ

ਫਿਰ ਵੀ ਇਹ ਰਿਸ਼ਤੇ ਪਿਆਰੇ ਨੇ, ਮੈਂ ਲਹੂ ਦੇ ਨਾਲ ਸ਼ਿੰਗਾਰੇ ਨੇ

ਰਿਸ਼ਤਿਆਂ ਦੇ ਨਾਂਅਤੇ ਬੜਾ ਕੁਝ ਸਿਰਜਿਆ, ਬਹੁਤ ਕੁਝ ਚਾਹਿਆ,

ਥੋੜ੍ਹਾ ਕੁਝ ਪਾਇਆ, ਅਜੇ ਤੀਕ ਝੋਲੀ ਦੁੱਖਾਂ ਨਾਲ ਭਰੀ ਹੈ

  ਕੌਣਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ ਕਿ ਇਨਸਾਨ ਆਪਣੇ ਅੰਦਰ ਝਾਤੀ ਨਹੀਂ ਮਾਰਦਾ, ਸਗੋਂ ਲੋਕਾਂ ਦੇ ਘਰ ਝੀਤਾਂ ਰਾਹੀਂ ਵੇਖਣ ਤੋਂ ਸੰਕੋਚ ਨਹੀਂ ਕਰਦਾ ਆਪਣੀਆਂ ਗ਼ਲਤੀਆਂ ਨੂੰ ਅਣਡਿਠ ਕਰਕੇ ਲੋਕਾਂ ਦੀਆਂ ਗ਼ਲਤੀਆਂ ਲੱਭੀਆਂ ਜਾ ਰਹੀਆਂ ਹਨ ਪਹਿਲਾਂ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ, ਸੰਸਾਰ ਖੁਦ ਹੀ ਸੁਧਰ ਜਾਵੇਗਾ ਕਿਉਂਕਿ ਅਸੀਂ ਸਮਾਜ ਦਾ ਹੀ ਹਿੱਸਾ ਹਾਂ ਇਸ ਕਵਿਤਾ ਵਿੱਚ ਸ਼ਾਇਰਾ ਲਿਖਦੀ ਹੈ:

ਹਰ ਕੋਈ ਲਾਠੀ ਲੈ ਕੇ ਤੁਰਦਾ, ਮਨ ਵਿੱਚ ਇਹ ਲਾਠੀ ਫ਼ੇਰੇ ਕੌਣ?

ਆਪਣਾ ਘਰ ਹੀ ਸਾਂਭ ਕੇ ਰੱਖੀਏ, ਸਮਾਜ ਸੁਧਾਰਣ ਦੀ ਫਿਰ ਵਗੇਗੀ ਪੌਣ

ਸੁਧਾਰਾਂ ਦੀ ਫਿਰ ਵਗੇਗੀ ਪੌਣ……. . . . .

  ਇਨਸਾਨ ਇੱਕ ਦੂਜੇ ਦੇ ਖ਼ੂਨ ਦਾ ਪਿਆਸਾ ਹੋਇਆ ਪਿਆ ਹੈਨਾ ਜਾਣੇਕਵਿਤਾ ਵਿੱਚ ਸ਼ਾਇਰਾ ਲਿਖਦੀ ਹੈ ਕਿ ਜਿੱਧਰ ਵੀ ਵੇਖੋ ਬਦਅਮਨੀ ਫ਼ੈਲੀ ਪਈ ਹੈ ਭ੍ਰਿਸ਼ਟਾਚਾਰ, ਜ਼ਾਤ- ਪਾਤ ਅਤੇ ਬੇਇਤਵਾਰੀ ਵੱਧ ਗਈ ਹੈ ਹਰ ਪਾਸੇ ਪੀੜਾਂ ਹੀ ਪੀੜਾਂ ਹਨ ਰਾਜਨੀਤਕ ਲੋਕ ਵਾਅਦੇ ਪੂਰੇ ਨਹੀਂ ਕਰਦੇ, ਇਨਸਾਫ਼ ਮਿਲ ਨਹੀਂ ਰਿਹਾ, ਗ਼ਰੀਬਾਂ ਦੀਆਂ ਝੁਗੀਆਂ ਬਰਸਾਤਾਂ ਵਿੱਚ ਢਹਿ ਢੇਰੀ ਹੋ ਜਾਂਦੀਆਂ ਹਨ, ਸਮਾਜ ਬੇਖ਼ਰ ਹੈ ਇਸ ਕਾਵਿ-ਸੰਗ੍ਰਹਿ ਵਿੱਚ ਲਗਪਗ ਇੱਕ ਦਰਜਨ ਕਵਿਤਾਵਾਂ ਪਿਆਰ ਮੁਹੱਬਤ ਦੀ ਬਾਤ ਪਾਉਂਦੀਆਂ ਹਨ, ਪ੍ਰੰਤੂ ਉਨ੍ਹਾਂ ਵਿੱਚੋਂ ਵੀ ਸਮਾਜਿਕਤਾ ਦੀ ਖ਼ੁਸ਼ਬੋ ਆਉਂਦੀ ਹੈ ਇੱਕ ਸਿਰਲੇਖ ਦੀਆਂ ਹੀ ਕਈ ਕਵਿਤਾਵਾਂ ਹਨ, ਇੰਝ ਨਹੀਂ ਹੋਣਾ ਚਾਹੀਦਾ

     104 ਪੰਨਿਆਂ, 275 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਆਰਸੀ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ

ਸੰਪਰਕ ਪ੍ਰਕਾਸ਼ਕ :9811225357

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ