ਡਾ.ਮਨਜੀਤ ਸਿੰਘ ਬੱਲ ਦੀ ‘ਗੱਲਾਂ ਆਰ ਪਾਰ ਦੀਆਂ’ ਪੁਸਤਕ ਮੁਹੱਬਤ ਦੀ ਦਾਸਤਾਂ

 


       ਡਾ.ਮਨਜੀਤ ਸਿੰਘ ਬੱਲ ਬਹੁ-ਵਿਧਾਵੀ ਤੇ ਬਹੁ-ਪੱਖੀ, ਭਾਵਨਾਵਾਂ ਦੇ ਵਹਿਣ ਵਿੱਚ ਗੋਤੇ ਲਾਉਣ ਵਾਲਾ ਸੰਵੇਦਨਸ਼ੀਲ ਲੇਖਕ ਹੈ ਹੁਣ ਤੱਕ ਉਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਤੇਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਪੜਚੋਲ ਅਧੀਨਗੱਲਾਂ ਆਰ ਪਾਰ ਦੀਆਂਉਸ ਦੀ ਚੌਧਵੀਂ ਪੁਸਤਕ ਹੈ ਇਸ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ, ਮਾਨਵਤਾ ਦੇ ਆਪਸੀ ਰਿਸ਼ਤਿਆਂ ਦੀ ਮਨੋ-ਦਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਕੁਲ 36 ਲੇਖ ਹਨ ਜਿਹੜੇ ਲੋਕਾਈ ਨੂੰ ਮੁਹੱਬਤ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਸੁਨਹਿਰਾ ਤੇ ਸੁਹਾਵਣਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੇ ਹਨ ਇਹ ਲੇਖ ਮਾਨਵ ਕਦਰਾਂ ਕੀਮਤਾਂ ਵਿੱਚ ਆਧੁਨਿਕਤਾ ਦੀ ਪਿਉਂਦ ਕਰਕੇ ਰਹੀ ਗਿਰਾਵਟ ਦੀ ਗਵਾਹੀ ਭਰਦੇ ਹਨ ਮੋਹ-ਮੁਹੱਬਤ ਸਰਹੱਦਾਂ ਦੀ ਵਲੱਗਣ ਤੋਂ ਬਾਹਰ ਦੀਆਂ ਬਾਤਾਂ ਹਨ ਮੁਹੱਬਤ ਤਾਂ ਹਵਾ ਦੀਆਂ ਤਰੰਗਾਂ ਵਿੱਚ ਰੰਗੀਨੀ ਘੋਲਦੀ ਹੈ ਇਸ ਪੁਸਤਕ ਦੀ ਸਭ ਤੋਂ ਵੱਡੀ ਖ਼ੂਬੀ ਇਹੋ ਹੈ ਕਿ ਪਿਆਰ ਦੀਆਂ ਪੀਂਘਾਂ ਪਾ ਕੇ ਉਨ੍ਹਾਂ ਨੂੰ ਬਰਕਰਾਰ ਰੱਖਣ ਦੀ ਤਾਕੀਦ ਕਰਦੀ ਹੈ ਇਸ ਦੇ ਲੇਖ ਇੱਕ ਕਿਸਮ ਨਾਲ ਪੁਰਾਤਨ ਪਰੰਪਰਾਵਾਂ, ਰਹਿਣੀ-ਬਹਿਣੀ, ਕਾਰ-ਵਿਵਹਾਰ ਅਤੇ ਸ਼ਬਦਾਵਲੀ ਦੀ ਯਾਦ ਦਿਵਾਉਂਦੇ ਹਨ ਇਹ ਲੇਖ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਵਿੱਚ ਹੋਏ ਤਜ਼ਰਬਿਆਂਤੇ ਅਧਾਰਤ ਹਨ ਜੇ ਇਹ ਕਹਿ ਲਿਆ ਜਾਵੇ ਕਿ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ, ਤਾਂ ਵੀ ਕੋਈ ਅਤਕਥਨੀ ਨਹੀਂ, ਸਗੋਂ ਡਾ.ਮਨਜੀਤ ਸਿੰਘ ਬੱਲ ਆਪਣੀ ਜਦੋਜਹਿਦ ਨੂੰ ਲੋਕਾਈ ਦੀ ਜਦੋਜਹਿਦ ਵਿੱਚ ਬਦਲਣ ਦੇ ਸਮਰੱਥ ਹੋਇਆ ਹੈ ਇਹ ਵੀ ਡਾ.ਮਨਜੀਤ ਸਿੰਘ ਬੱਲ ਦੀ ਵੱਡੀ ਪ੍ਰਾਪਤੀ ਹੈ ਆਮ ਤੌਰਤੇ ਲੇਖ ਰੁੱਖੇ ਜਿਹੇ ਹੁੰਦੇ ਹਨ, ਪ੍ਰੰਤੂ ਇਸ ਪੁਸਤਕ ਦੇ ਲੇਖ ਤਾਂ ਫਸਟ ਪਰਸਨ ਵਿੱਚ ਹੋਣ ਕਰਕੇ ਕਹਾਣੀਆਂ ਦੀ ਤਰ੍ਹਾਂ ਦਿਲਚਸਪ ਬਣ ਗਏ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਉਤਸੁਕਤਾ ਬਣੀ ਰਹਿੰਦੀ ਹੈ ਲੇਖ ਪੜ੍ਹਦਿਆਂ ਕਈ ਵਾਰ ਆਮ ਜਿਹੀਆਂ ਗੱਲਾਂ ਤੇ ਘਟਨਾਵਾਂ ਲੱਗਦੀਆਂ ਹਨ, ਪ੍ਰੰਤੂ ਇਨ੍ਹਾਂ ਲੇਖਾਂ ਦੇ ਆਰਥ ਡੂੰਘੇ ਹਨ ਸੌਖੀ ਜ਼ਿੰਦਗੀ ਜਿਉਣ ਲਈ ਤਹਿਜੀਬ, ਸਲੀਕਾ ਅਤੇ ਸੰਜੀਦਗੀ ਦਾ ਗੁਣ ਦੇਣ ਦੀ ਪ੍ਰੇਰਨਾ ਦੇਣ ਵਾਲੇ ਹਨ ਪਹਿਲੇ ਭਾਗ ਵਿੱਚ 26 ਲੇਖ ਹਨ  ਡਾ.ਮਨਜੀਤ ਸਿੰਘ ਬੱਲ ਸਾਹਿਤਕ ਤੇ ਸੰਗੀਤਕ ਸੁਰਾਂ ਦਾ ਰਸੀਆ ਹੋਣ ਕਰਕੇ ਸ਼ਬਦਾਂ ਦਾ ਦਰਿਆ ਵਹਿਣ ਲਾ ਦਿੰਦੇ ਹਨ, ਜਿਨ੍ਹਾਂ ਦੀਆਂ ਤਰੰਗਾਂ ਵਿੱਚ ਪਾਠਕ ਮਸਤ ਹੋ ਜਾਂਦੇ ਹਨਦੋ ਛਤੀਰੀਆਂ ਵਾਲਾ ਘਰਉਸ ਸਮੇਂ ਦੀ ਸਾਂਝੇ ਪਰਿਵਾਰਾਂ ਦੀ ਸਾਧਾਰਣ ਤੇ ਸੰਤੁਸ਼ਟਤਾ ਵਾਲੀ ਰਹਿਣੀ ਬਹਿਣੀ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦਾ ਹੈ  ਹੱਡੀਆਂ ਦੀ ਜੰਗਐਮ.ਬੀ.ਬੀ.ਐਸ.ਸਮੇਂ ਵਿਦਿਆਰਥੀਆਂ ਦੀ ਸਿੱਖਿਆ ਲਈ ਕੀਤੀ ਜਾਂਦੀ ਜਦੋਜਹਿਦ ਦੀ ਦਾਸਤਾਂ ਹੈਖ਼ੂਨ ਦਾ ਰਿਸ਼ਤਾਲੇਖ ਇਨਸਾਨੀਅਤ ਦੀ ਦੁੱਖ ਸੁੱਖ ਵਿੱਚ ਬਾਂਹ ਫੜ੍ਹਨ ਦੀ ਪ੍ਰੇਰਨਾ ਦਿੰਦਾ ਹੈ ਡਾ.ਮਨਜੀਤ ਸਿੰਘ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਖ਼ੂਨ ਦਾਨ ਕਰਨਾ ਸਾਬਤ ਕਰਦਾ ਹੈ ਕਿ ਬੰਦਾ ਬੰਦੇ ਦੀ ਦਾਰੂ ਬਣਦਾ ਹੈ ਨਰਸ ਹਰਬੰਸ ਥਾਂਦੀ ਨੂੰ ਵਿਭਾਗ ਦੇ ਮੁੱਖੀ ਵੱਲੋਂ ਸ਼ਾਬਸ਼ ਦੇਣਾ ਗ਼ਲਤੀ ਦਾ ਅਸਿਧੇ ਢੰਗ ਨਾਲ ਅਹਿਸਾਸ ਕਰਵਾਉਣਾ ਬਿਹਤਰੀਨ ਵਿਵਹਾਰ ਹੈਜਨਾਨਾ ਵਾਰਡਲੇਖ ਛੋਟੇ ਵੱਡੇ ਅਹੁਦਿਆਂ ਵਾਲੀਆਂ ਇਸਤਰੀਆਂ ਦੀਆਂ ਇੱਕੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ ਜਦੋਂ ਵਾਰਡ ਦਾ ਦਰਜਾ ਚਾਰ ਕਰਮਚਾਰੀ ਰੌਸ਼ਨ ਲਾਲ, ਡੱਗੀ ਵਾਲੀ ਸ਼ੀਲਾ ਵੱਲੋਂ ਗਾਇਨੀ ਵਾਰਡ ਵਿੱਚ  ਔਰਤਾਂ ਨੂੰ ਸੂਟ ਵੇਚਣ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਾਡੀ ਮੈਡਮ ਨੂੰ ਲੈ ਕੇ ਆਉਂਦਾ ਹੈ ਤਾਂ ਸ਼ੀਲਾ ਨੂੰ ਉਥੋਂ ਹਟਾਉਣ ਦੀ ਥਾਂ ਵਾਡੀ ਮੈਡਮ ਖੁਦ ਸੂਟ ਪਸੰਦ ਕਰਨ ਲੱਗ ਜਾਂਦੀ ਹੈਪਹਿਲੀ ਤਨਖ਼ਾਹਲੇਖ ਵੀ ਨੌਜਵਾਨ ਨੌਕਰਸ਼ਾਹਾਂ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਅਤੇ ਦਿਲੀ ਇਛਾਵਾਂ ਦਾ ਵਿਸ਼ਲੇਸ਼ਣ ਹੈਮੁਕਲਾਵਾਨਵੇਂ ਵਿਆਹੇ ਜੋੜਿਆਂ ਦੇ ਸੰਗਾਊਪੁਣੇ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ ਪਹਿਲੇ ਭਾਗ ਦੇ ਅੱਧੇ 13 ਲੇਖ ਦੇਸ਼ ਦੀ ਵੰਡ ਦੀ ਤ੍ਰਾਸਦੀ ਕਰਕੇ ਖ਼ੂਨ ਦੇ ਰਿਸ਼ਤਿਆਂ ਦੇ ਵੱਖ ਹੋਣ ਦਾ ਸੰਤਾਪ ਪ੍ਰਗਟ ਕਰਦੇ ਹਨ, ਇਨ੍ਹਾਂ ਲੇਖਾਂ ਵਿੱਚਬਨਾਰਸੀ ਸਾੜੀਅਨਾਰਕਲੀ ਬਾਜ਼ਾਰ ਵਾਲਾ ਪਰਸ, ‘ਡੱਬੀਆਂ ਵਾਲਾ ਖੇਸ  ਸ਼ੇਖ਼ ਬ੍ਰਹਮ’ ‘ਵੈਸਟ ਸਰਜੀਕਲ ਵਾਰਡ’, ‘ਲਾਹੌਰ ਦੀ ਆਮਨਾ’, ‘ਲਹਿੰਦੇ ਪੰਜਾਬ ਵਾਲ਼ੇ ਰਿਸ਼ਤੇ’, ‘ਮਾਮਾ ਗ਼ੁਲਾਮ ਰਸੂਲ’, ‘ਖ਼ੂਹੀ ਵਾਲੀ ਗੱਲ ਸੁਣਾ’,  ਉਮਰ ਭਰ ਦਾ ਪਛਤਾਵਾ’, ‘ਲਾਹੌਰ ਦਾ ਜੈਨ ਮੰਦਰ’,  ਭਗਤ ਸਿੰਘ ਚੌਕ ਲਾਹੌਰ’, ‘ਕਰਤਾਰਪੁਰ ਸਾਹਿਬ ਦਾ ਰੇਲਲੰਕਲੇਖ ਦੋਹਾਂ ਦੇਸ਼ਾਂ ਦੀ ਵੰਡ ਨਾਲ ਰਿਸ਼ਤਿਆਂ ਦੂਰੀ ਦੀ ਤ੍ਰਾਸਦੀ ਬਿਆਨ ਕਰਦੇ ਹਨ ਆਂਦਰਾਂ ਦਾ ਮੋਹ ਕਿਵੇਂ ਹੰਝੂਆਂ ਦੀ ਨਦੀ ਲਿਆਉਂਦਾ ਹੈ ਪਿਆਰ ਦੀਆਂ ਤੰਦਾਂ ਖੁਲ੍ਹਦੀਆਂ ਰਹਿੰਦੀਆਂ ਹਨ ਪਾਕਿਸਤਾਨ ਵਿੱਚ ਧਾਰਮਿਕ ਕੱਟੜ ਲੋਕਾਂ ਦੇ ਨਾਲ ਹੀ ਕੁਝ ਧਾਰਮਿਕ ਸਦਭਾਵਨਾ ਵਾਲੇ ਸਿਆਣੇ ਲੋਕ ਵੀ ਰਹਿੰਦੇ ਵਿਖਾਏ ਗਏ ਹਨ, ਜਿਹੜੇ ਜੈਨ ਮੰਦਰ ਨੂੰ ਢਾਹੁਣਤੇ ਦੁੱਖੀ ਹੋਏ ਤੇ ਦੁਬਾਰਾ ਬਣਨਤੇ ਹੋਈ ਗ਼ਲਤੀ ਦਰੁਸਤੀਤੇ ਖ਼ੁਸ਼ ਹਨ ਇਸੇ ਤਰ੍ਹਾਂ ਸਮਾਦਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮਤੇ ਰੱਖਣਤੇ ਖ਼ੁਸ਼ ਹਨ ਇਹ ਸਾਰੇ ਲੇਖ ਵੰਡ ਦੀ ਤ੍ਰਸਦੀ ਦੀ ਮੂੰਹ ਬੋਲਦੀ ਤਸਵੀਰ ਹਨ ਡਾ.ਇਮਰਾਨ ਖੁਰਸ਼ੀਦ, ਸਰਫਰਾਜ, ਆਮਨਾ ਹਸਨ, ਅਨਵਰ ਬਾਰੂ, ਬੇਗ਼ਮ ਰਜੀਆ, ਮਾਜਿਦ ਬੁਖ਼ਾਰੀ, ਦੀਆਂ ਭਾਵਨਾਵਾਂ ਹੰਝੂਆਂ ਦੀ ਝੜੀ ਲਗਾ ਦਿੰਦੀਆਂ ਹਨਵਾਹਗਾ ਵਾਰਡਰ ਰੀਟਰੀਟਦੇਸ਼ ਭਗਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈਪਹੁ ਫ਼ੁਟਾਲਾ’ ‘ਚਾਨਣੀ ਰਾਤ ਤੇ ਕੁੱਤੇਲੇਖਾਂ ਵਿੱਚ ਕੁਦਰਤ ਦੇ ਕਾਦਰ ਦੇ ਸਹਾਵਣੇ ਵਾਤਾਵਰਨ ਦੇ ਕਸੀਦੇ ਪੜ੍ਹੇ ਗਏ ਹਨ ਅਤੇ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਾਰਵਾਂ ਚਲਦਾ ਰਹਿੰਦਾ ਹੈ ਕੁੱਤੇ ਭੌਂਕਦੇ ਰਹਿੰਦੇ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਆਤਮ ਵਿਸ਼ਵਾਸ਼ ਨਾਲ ਚਲਦੇ ਰਹਿਣਾ ਚਾਹੀਦਾ ਹੈਪੰਚਾਇਤੀ ਰੇਡੀਓਪੁਰਾਣੇ ਸਮੇਂ ਦੇ ਸੰਚਾਰ ਪ੍ਰਣਾਲੀ ਦਾ ਵਿਵਰਣ ਦਿੰਦਾ ਹੈ ਤੇਸਾਲਮ ਜਹਾਜਦਿਲਚਸਪ ਲੇਖ ਹੈਮਰਨ ਤੋਂ ਬਾਅਦ ਜ਼ਿੰਦਗੀਲੜਕੀ ਦੀ ਅਚਾਨਕ ਗੰਭੀਰ ਬਿਮਾਰੀ ਅਤੇ ਅੰਗ ਦਾਨ ਕਰਨ ਵਾਲੀ ਪ੍ਰਵਿਰਤੀ ਹਿਰਦੇਵੇਦਿਕ ਬ੍ਰਿਤਾਂਤ ਵਾਲਾ ਗੰਭੀਰ ਤੇ ਉਤਸ਼ਾਹਜਨਕ ਲੇਖ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈਵਿਸਰਾ ਦੀ ਜਾਂਚਝੂਠੀਆਂ ਖ਼ਬਰਾਂ ਦਾ ਪਰਦਾ ਫਾਸ਼ ਕਰਨ ਵਾਲਾ ਲੇਖ ਹੈ

     ਦੂਜੇ ਭਾਗਗੱਲਾਂ ਜ਼ਹੀਨ ਸ਼ਖ਼ਸ਼ੀਅਤਾਂ ਦੀਆਂਵਿੱਚ 10 ਲੇਖ ਹਨ ਇਹ ਲੇਖ ਵੀ ਡਾ.ਮਨਜੀਤ ਸਿੰਘ ਬੱਲ ਦੀ ਸਾਹਿਤਕ ਤੇ ਸੰਗੀਤਕ ਰੁਚੀ ਦਾ ਪ੍ਰਗਟਾਵਾ ਕਰਦੇ ਹਨ, ਕਿਉਂਕਿ ਇਨ੍ਹਾਂ ਲੇਖਾਂ ਵਿੱਚ ਪ੍ਰਸਿੱਧ ਲੇਖਕਾਂ, ਸੰਗੀਤਕਾਰਾਂ, ਸਾਹਿਤਕਾਰਾਂ ਦੇ ਜੀਵਨਤੇ ਝਾਤ ਪਾਈ ਗਈ ਹੈ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਲੇਖਕ ਦੀ ਇਸ ਚੋਣ ਵਿੱਚ ਬਹੁਤੇ ਸਾਂਝੇ ਪੰਜਾਬ ਦੇ ਮਹਾਨ ਵਿਦਵਾਨ ਤੇ ਸੰਗੀਤਕਾਰ ਸ਼ਾਮਲ ਕੀਤੇ ਗਏ ਹਨ ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਵੰਡ ਦੇ 78 ਸਾਲ ਬਾਅਦ ਵੀ ਡਾ.ਮਨਜੀਤ ਸਿੰਘ ਬੰਲ ਦਾ ਲਹਿੰਦੇ ਪੰਜਾਬ ਨਾਲ ਮੋਹ ਉਸੇ ਤਰ੍ਹਾਂ ਬਰਕਰਾਰ ਹੈ ਇਨ੍ਹਾਂ 10 ਲੇਖਾਂ ਵਿੱਚੋਂ 7 ਲੇਖ ਵੀ ਇਨ੍ਹਾਂ ਮਹਾਨ ਵਿਅਕਤੀਆਂ ਦੇ ਯੋਗਦਾਨ ਬਾਰੇ ਹਨ ਬਾਕੀ ਤਿੰਨ ਲੇਖਾਂ ਵਿੱਚ ਦੋ ਉਸਦੇ ਆਪਣੇ ਦਾਦਾ ਅਤੇ ਪਿਤਾ ਬਾਰੇ ਹਨ, ਉਨ੍ਹਾਂ ਦੋਹਾਂ ਵਿੱਚ ਵੀ ਦਾਦਾ ਅਤੇ ਪਿਤਾ ਸੰਗੀਤ ਤੇ ਸੁਹਜ ਕਲਾ ਦੇ ਪ੍ਰੇਮੀ ਹੋਣ ਦਾ ਪ੍ਰਗਟਾਵਾ ਕਰਦੇ ਹਨ ਆਖ਼ਰੀ ਲੇਖ ਡਾ.ਬੀਬੀ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਉਸਤਤ ਵਿੱਚ ਲਿਖਿਆ ਹੋਇਆ ਹੈ ਡਾ.ਮਨਜੀਤ ਸਿੰਘ ਆਪਣੇ ਕਿੱਤੇ ਦੇ ਨਾਲ ਹੀ ਸਾਹਿਤ ਅਤੇ ਸੰਗੀਤ ਦਾ ਪ੍ਰੇਮੀ ਹੋਣ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ ਭਵਿਖ ਵਿੱਚ ਉਸ ਕੋਲੋਂ ਹੋਰ ਵਧੀਆ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ

Çਂੲਸ ਪੁਸਤਕ ਦੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਸਰਲ ਤੇ ਆਮ ਬੋਲ ਚਾਲ ਵਾਲੀ ਹੈ ਸਬਦ ਪੜ੍ਹਕੇ ਉਸ ਹਾਲਤ ਬਾਰੇ ਆਪਣੇ ਆਪ ਜਾਣਕਾਰੀ ਹੋ ਜਾਂਦੀ ਹੈ, ਜਿਹੋ ਜਿਹੇ ਮੌਕੇ ਤੇ ਹਾਲਾਤ ਵਿੱਚ ਵਰਤੇ ਗਏ ਹਨ ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ, ਉਦਾਹਰਣ ਦੇ ਤੌਰਤੇ ਕਸੀਦਾ, ਹੇਕ, ਟੱਲ, ਵੱਡੀ, ਧਰੇਕਾਂ, ਛਤੀਰੀਆਂ, ਬਾਲੇ, ਬੂਹਾ, ਖੁਰਾ, ਕਪੜੇ-ਲੱਤੇ, ਡੋਹਣਾ, ਗੜਵੀਆਂ, ਵਹੀ, ਲਾਲਟੈਣ, ਗੁਰਬਤ ਸਰਲ ਅਤੇ ਦਿਹਾਤੀ ਲੋਕਾਂ ਵੱਲੋਂ ਆਮ ਬੋਲ ਚਾਲ ਵਿੱਚ ਵਰਤੀ ਜਾਂਦੀ ਹੈ ਸਮੁੱਚੇ ਤੌਰਤੇ ਕਿਹਾ ਜਾ ਸਕਦਾ ਹੈ ਕਿ ਡਾ.ਮਨਜੀਤ ਸਿੰਘ ਬਲ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਹੋਇਆ ਹੈ

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ