ਅਦਾਕਾਰੀ ਤੇ ਨਿਰਦੇਸ਼ਨਾ ਦਾ ਸੁਮੇਲ : ਗੋਪਾਲ ਸ਼ਰਮਾ

 


    ਗੋਪਾਲ ਸ਼ਰਮਾ ਰੰਗ ਮੰਚ ਨੂੰ ਪ੍ਰਣਾਇਆ ਅਦਾਕਾਰ ਤੇ ਨਿਰਦੇਸ਼ਕ ਹੈ, ਜਿਹੜਾ ਰੰਗ ਮੰਚਤੇ ਲਗਪਗ ਅੱਧੀ ਸਦੀ ਤੋਂ ਛਾਇਆ ਹੋਇਆ ਹੈ ਬਚਪਨ ਵਿੱਚ ਹੀ ਬਾਬਾ ਵਿਸ਼ਵਕਰਮਾ ਸਕੂਲ ਸੰਗਰੂਰ ਵਿੱਚ ਪੜ੍ਹਦਿਆਂ ਅਦਾਕਾਰੀ ਦਾ ਐਸਾ ਸ਼ੌਕ ਜਾਗਿਆ, ਮੁੜਕੇ ਪਿੱਛੇ ਨਹੀਂ ਵੇਖਿਆ, ਸਗੋਂ ਪੌੜੀ-ਦਰ-ਪੌੜੀ ਸਨਾਤਨ ਧਰਮ ਸਭਾ ਹਾਇਰ ਸੈਕੰਡਰੀ ਸਕੂਲ ਪਟਿਆਲਾ ਅਤੇ ਫਿਰ ਮੋਦੀ ਕਾਲਜ ਤੋਂ ਹੁੰਦਾ ਹੋਇਆ ਰੰਗ ਮੰਚ ਦੇ ਵੱਖ-ਵੱਖ ਗਰੁਪਾਂ ਵਿੱਚ ਅਦਾਕਾਰੀ ਕਰਦਾ, ਰੰਗ ਮੰਚ ਦੀ ਬਾਰੀਕੀਆਂ ਨੂੰ ਸਮਝਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਐਕਟਰ ਦੇ ਨਾਲ ਹੀ ਡਾਇਰੈਕਟਰ ਬਣ ਗਿਆ ਉਹ ਹਰਫ਼ਨ ਮੌਲ਼ਾ ਅਦਾਕਾਰ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਉਸਨੂੰ ਅਦਾਕਾਰੀ ਲਈ ਕੋਈ ਵੀ ਕਿਰਦਾਰ ਦਿੱਤਾ ਜਾਵੇ ਬਾਖ਼ੂਬੀ ਨਿਭਾਉਂਦਾ ਹੀ ਨਹੀਂ, ਸਗੋਂ ਉਸਦਾ ਜਿਉਂਦਾ ਜਾਗਦਾ ਨਮੂਨਾ ਬਣਕੇ ਬਾਕੀ ਅਦਾਕਾਰਾਂ ਅਤੇ ਦਰਸ਼ਕਾਂ ਦਾ ਪ੍ਰੇਰਨਾ ਸ੍ਰੋਤ ਬਣ ਜਾਂਦਾ ਹੈ ਅਦਾਕਾਰੀ ਲਈ ਭਾਵੇਂ ਉਸਨੂੰ ਕੋਈ ਕਿਰਦਾਰ ਦੇ ਦਿੱਤਾ ਜਾਵੇ ਬਾਕਮਾਲ ਢੰਗ ਨਾਲ ਨਿਭਾਉਂਦਾ ਹੈ, ਕੋਈ ਈਗੋ ਨਹੀਂ, ਛੋਟੇ ਤੋਂ ਛੋਟਾ ਰੋਲ ਕਰਕੇ ਵੀ ਸੰਤੁਸ਼ਟ ਰਹਿੰਦਾ ਹੈ, ਕਿਉਂਕਿ ਉਸਨੇ ਤਾਂ ਅਦਾਕਾਰੀ ਕਰਨੀ ਹੈ, ਅਦਾਕਰੀ ਉਸਦਾ ਜਨੂੰਨ ਹੈ ਮੁੱਖ ਅਦਾਕਾਰ ਦਾ ਰੋਲ ਕਰਨਾ ਉਸਦਾ ਮੰਤਵ ਨਹੀਂ ਪ੍ਰੰਤੂ ਅਦਾਕਾਰੀ ਉਸਦਾ ਮੰਤਵ ਹੈ ਉਹ ਅਦਾਕਾਰੀ ਰੂਹ ਨਾਲ ਕਰਦਾ ਹੈ, ਕਿਉਂਕਿ ਉਹ ਤਾਂ ਅਦਾਕਾਰੀ ਦਾ ਸੁਦਾਈ ਹੈ, ਅਦਾਕਾਰੀ ਉਸਦੇ ਖ਼ੂਨ ਵਿੱਚ ਵਸੀ ਹੋਈ ਹੈ ਅਦਾਕਾਰੀ ਉਸਨੂੰ ਆਪਣੇ ਵੱਡੇ ਭਰਾਵਾਂ ਮੋਹਨ ਸ਼ਰਮਾ ਅਤੇ ਭਵਾਨੀ ਸ਼ਰਮਾ ਕੋਲੋਂ ਵਿਰਾਸਤ ਵਿੱਚ ਉਨ੍ਹਾਂ ਨੂੰ ਰਾਮਲੀਲਾ ਵਿੱਚ ਕੰਮ ਕਰਦਿਆਂ ਨੂੰ ਵੇਖ ਕੇ ਮਿਲੀ ਹੈ ਕਦੀਂ ਵੀ, ਕਿਸੇ ਵੀ ਸਮੇਂ ਭਾਵੇਂ ਐਨ ਮੌਕੇਤੇ ਹੀ ਉਸਨੂੰ ਬੁਲਾਕੇ ਕਿਰਦਾਰ ਦਿੱਤਾ ਜਾਵੇ ਤਾਂ ਵੀ ਉਹ ਸਫ਼ਲ ਹੁੰਦਾ ਹੈ ਇੱਕ ਵਾਰ ਸੁਦਰਸ਼ਨ ਮੈਣੀ ਦੇ ਨਾਟਕਗੁੰਗੀ ਗਲੀਦਾ ਹੀਰੋ ਬਿਮਾਰ ਹੋ ਗਿਆ ਦੂਜੇ ਦਿਨ ਨਾਟਕ ਸੀ, ਗੋਪਾਲ ਸ਼ਰਮਾ ਨੂੰ ਮੌਕੇਤੇਗੁੰਗੇਦਾ ਰੋਲ ਕਰਨ ਲਈ ਫਰੀਦਕੋਟ ਬੁਲਾਇਆ ਗਿਆ ਉਸਦੇ ਰੋਲ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਸਕੂਲ ਦੀ ਸਟੇਜ ਤੋਂ ਰਾਮ ਲੀਲਾ, ਰਾਮ ਲੀਲਾ ਤੋਂ ਮਹਿੰਦਰ ਬੱਗਾ ਅਤੇ ਸਰਦਾਰਜੀਤ ਬਾਵਾ ਦੀ ਨਿਰਦੇਸ਼ਨਾ ਹੇਠ ਜਲੰਧਰ ਦੂਰ ਦਰਸ਼ਨ ਦੇ ਲੜੀਵਾਰ ਸੀਰੀਅਲਾਂ ਵਿੱਚ ਪਹੁੰਚਣਾ ਐਰੇ ਖ਼ੈਰੇ ਅਦਾਕਾਰ ਦੀ ਕਾਬਲੀਅਤ ਨਹੀਂ, ਇਹ ਗੋਪਾਲ ਸ਼ਰਮਾ ਅਦਾਕਾਰੀ ਦਾ ਕਮਾਲ ਹੀ ਹੈ ਉਸਨੇ ਕਲਾਕ੍ਰਿਤੀ ਦੀ ਡਾਇਰੈਕਟਰ ਪ੍ਰਮਿੰਦਰਪਾਲ ਕੌਰ ਦੇ ਨਿਰਦੇਸ਼ਤ ਕੀਤੇ ਪੰਜ ਨਾਟਕਾਂਬੋਦੀ ਵਾਲਾ ਤਾਰਾ’, ‘ਕੋਈ ਦਿਉ ਜਵਾਬ’, ‘ਕਦੋਂ ਤੱਕ’, ‘ਯੇਹ ਜ਼ਿੰਦਗੀਅਤੇਮੁਝੇ ਅੰਮ੍ਰਿਤਾ ਚਾਹੀਏਵਿੱਚ ਬਾਕਮਾਲ ਅਦਾਕਾਰੀ ਕੀਤੀ, ਜਿਸਦੀ ਦਰਸ਼ਕਾਂ ਨੇ ਵਾਹਵਾ ਸ਼ਾਹਵਾ ਕੀਤੀ ਪ੍ਰਾਣ ਸਭਰਵਾਲ, ਜਗਜੀਤ ਸਰੀਨ, ਹਰਜੀਤ ਕੈਂਥ ਅਤੇ ਗਿਆਨ ਗੱਖੜ ਦੀਆਂ ਨਾਟਕ ਮੰਡਲੀਆਂ ਵਿੱਚ ਕੰਮ ਕਰਨ ਦਾ ਮਾਣ ਪ੍ਰਾਪਤ ਹੈ ਗੋਪਾਲ ਸ਼ਰਮਾ ਨੇ ਅਜਮੇਰ ਔਲਖ ਦੇਬੇਗਾਨੇ ਬੋਹੜ ਦੀ ਛਾਂ’, ‘ਅਰਬਦ ਨਰਬਦ ਧੁੰਦੂਕਾਰਾਅਤੇਗਾਨੀ’, ਸਫ਼ਦਰ ਹਾਸ਼ਮੀ ਦੇਹੱਲਾ ਬੋਲ’, ‘ਅਪਹਰਣ ਭਾਈਚਾਰੇ ਦਾਅਤੇਮੇ ਦਿਨ ਦੀ ਕਹਾਣੀ’, .ਚੈਖਵ ਦੇਗਿਰਗਿਟ’,  ਸਤੀਸ਼ ਵਰਮਾ ਦੇਟਕੋਰਾਂ’, ਕਪੂਰ ਸਿੰਘ ਘੁੰਮਣ ਦੇਰੋਡਾ ਜਲਾਲੀ’, ਸਤਿੰਦਰ ਸਿੰਘ ਨੰਦਾ ਦੇਕਿਰਾਏਦਾਰ’, ਰਾਣਾ ਜੰਗ ਬਹਾਦਰ ਦੇਬੋਦੀ ਵਾਲਾ ਤਾਰਾਅਤੇ ਰਾਜਿੰਦਰ ਸ਼ਰਮਾ ਦੇਮਜਨੂੰ ਪਾਰਕਨਾਟਕਾਂ ਦੀ ਨਿਰਦੇਸ਼ਨਾ ਅਤੇ ਉਨ੍ਹਾਂ ਵਿੱਚ ਖੁਦ ਅਦਾਕਾਰੀ ਵੀ ਕੀਤੀ ਇਸ ਤੋਂ ਇਲਾਵਾ ਉਸਨੇ ਆਪਣੇ ਲਿਖੇ ਅੱਧੀ ਦਰਜਨ ਨਾਟਕਾਂਆਜ਼ਾਦੀ  ਸਾਡੇ ਦਮ ਤੇ ਆਈ’, ‘ਹੁਣ ਤਾਂ ਸੁਧਰੋ ਯਾਰੋ’, ‘ਨੇਤਾ ਜੀ ਦਾ ਸਰਜੀਕਲ ਸਟਰਾਈਕ’, ‘ਪ੍ਰਧਾਨ ਮੰਤਰੀ ਸੇ ਸਫ਼ਾਈ ਕਰਮਚਾਰੀ ਤਕ’, ਨੁਕੜ ਨਾਟਕਸੂਰਜ ਚੜ੍ਹ ਆਇਆ’, ਅਤੇ ਬਾਲ  ਸੰਗੀਤ ਨਾਟਕਕਹਾਣੀ ਇੱਕ ਚਿੜੀ ਤੇ ਕਾਂ ਦੀ  ਨੂੰ ਨਿਰਦੇਸ਼ਤ ਕੀਤਾ ਅਤੇ ਅਦਾਕਾਰੀ ਕੀਤੀ ਇਸੇ ਤਰ੍ਹਾਂ ਆਤਮਜੀਤ ਦੇਟੋਭਾ ਸਿੰਘਅਤੇ ਬਲਬੰਤ ਗਾਰਗੀ ਦੇ ਨਾਟਕਲੋਹਾ ਕੁਟਵਿੱਚ ਅਦਾਕਾਰੀ ਵੀ ਕੀਤੀ ਹੈ ਉਸਦੀ ਪੰਜਾਬੀ ਅਤੇ ਹਿੰਦੀ ਦੀ ਮੁਹਾਰਤ ਹੋਣ ਕਰਕੇ ਸਮੁੱਚੇ ਦੇਸ਼ ਵਿੱਚ ਨਾਰਥ ਜੋਨ ਕਲਚਰ ਸੈਂਟਰ, ਭਾਰਤ ਸਰਕਾਰ ਦੀ ਸੰਗੀਤ ਨਾਟਕ ਅਕਾਡਮੀ, ਗੀਤ ਤੇ ਨਾਟਕ ਡਵੀਜਨ ਭਾਰਤ ਸਰਕਾਰ ਤੇ ਪੰਜਾਬ ਦੇ ਸਭਿਆਚਾਰਕ ਵਿਭਾਗ ਦੇ ਪ੍ਰੋਗਰਾਮਾ ਵਿੱਚ ਸ਼ਾਮਲ ਹੋਕੇ ਨਾਟਕ ਮੰਡਲੀਆਂ ਵਿੱਚ ਅਦਾਕਾਰੀ ਕਰਕੇ ਨਾਮਣਾ ਖੱਟਿਆ ਹੈ ਇਸ ਕਰਕੇ ਦੇਸ਼ ਦੇ ਬਾਕੀ ਰਾਜਾਂ ਦੀਆਂ ਨਾਟਕ ਮੰਡਲੀਆਂ ਉਸਨੂੰ ਅਦਾਕਾਰੀ ਲਈ ਆਪੋ ਆਪਣੇ ਰਾਜਾਂ ਵਿੱਚ ਸੱਦੇ ਦਿੰਦੀਆਂ ਰਹਿੰਦੀਆਂ ਹਨ ਮਸਤ ਮੌਲ਼ਾ ਅਦਾਕਾਰ ਤੇ ਨਿਰਦੇਸ਼ਕ ਹੈ, ਜਿਹੜਾ ਰੰਗ ਮੰਚ ਨੂੰ ਜੀਵਨ ਦਾ ਮੰਤਵ ਸਮਝਦਾ ਹੈ  ਰੰਗ ਮੰਚ ਹੀ ਉਸਦਾ ਮੱਕਾ ਤੇ ਕਾਅਵਾ ਹੈ ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਉਤਰੀ ਭਾਰਤ ਦੀ ਸਭ ਤੋਂ ਮਹੱਤਵਪੂਰਨ ਰਾਮ ਲੀਲਾ ਹੁੰਦੀ ਹੈ, ਉਥੇ ਹਰ ਸਾਲ ਗੋਪਾਲ ਸ਼ਰਮਾ ਨੂੰ ਵਿਸ਼ੇਸ਼ ਤੌਰਤੇ ਬੁਲਾਕੇ ਰਾਵਣ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਸਦੀ ਅਦਾਕਾਰੀ ਦੀ ਧਾਂਕ ਜੰਮ ਜਾਂਦੀ ਹੈ, ਇਸ ਕਰਕੇ ਉਸਨੂੰ ਵਿਸ਼ੇਸ਼ ਸਨਮਾਨ ਅਤੇ ਵਿਸ਼ੇਸ਼ ਮਾਣ ਭੱਤਾ ਦਿੱਤਾ ਜਾਂਦਾ ਹੈ

    ਗੋਪਾਲ ਸ਼ਰਮਾ ਨੇ 16 ਸਾਲ ਦੀ ਉਮਰ ਵਿੱਚ ਹੀ ਆਪਣਾ Çੲੱਕ ਰੰਗ ਮੰਚ ਗਰੁਪਨਟਰਾਜ ਆਰਟਸ ਥੀਏਟਰ’ 1980 ਵਿੱਚ ਮੋਦੀ ਕਾਲਜ ਪਟਿਆਲਾ ਵਿੱਚ ਪੜ੍ਹਦਿਆਂ ਹੀ  ਬਣਾ ਲਿਆ ਸੀ ਮੋਦੀ ਕਾਲਜ ਵਿੱਚ ਹੀ ਉਸਨੇ ਪਹਿਲਾ ਨਾਟਕਇਸ਼ਕ ਜਿਨ੍ਹਾਂ ਦੇ ਹੱਡੀਂ ਰੱਚਿਆਨਿਰਦੇਸ਼ਤ ਕੀਤਾ ਸੀ ਇਸ ਥੇਟਰ ਗਰੁਪ ਰਾਹੀਂ ਉਹ ਸਮੁੱਚੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੰਗ ਮੰਚ ਦੇ ਪ੍ਰੋਗਰਾਮ ਕਰਦਾ ਰਹਿੰਦਾ ਹੈ ਉਸਨੂੰ ਥੀਏਟਰ ਪ੍ਰਮੋਟਰ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਥੀਏਟਰ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ ਗੋਪਾਲ ਸ਼ਰਮਾ ਹਰ ਸਾਲ ਰਾਸ਼ਟਰੀ ਪੱਧਰਤੇ ਰੰਗ ਮੰਚ ਦੇ 10 ਅਤੇ ਪੰਦਰਾਂ ਰੋਜ਼ਾ ਰਾਸ਼ਟਰੀ ਨਾਟਕ ਮੇਲੇ ਆਯੋਜਤ ਕਰਦਾ ਰਹਿੰਦਾ ਹੈ ਉਹ ਪ੍ਰਬੰਧਕੀ ਮਾਹਿਰ ਵੀ ਹੈ ਉਹ ਨਵੇਂ ਕਲਾਕਾਰਾਂ ਨੂੰ ਰੰਗ ਮੰਚ ਨਾਲ ਜੋੜਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਦਾ ਰਿਹਾ ਹੈ  ਹੁਣ ਤੱਕ ਉਸਨੇ 70 ਨਾਟਕਾਂ ਵਿੱਚ ਅਦਾਕਾਰੀ ਅਤੇ ਦੋ ਦਰਜਨ ਨਾਟਕਾਂ ਦੀ ਨਿਰਦੇਸ਼ਨਾ ਕੀਤੀ ਹੈ ਉਸਦਾ ਐਂਟਨੀ ਚੈਖਵ ਦੀ ਕਹਾਣੀ ਗਿਰਗਟਤੇ ਅਧਾਰਤ ਨਿਰਦੇਸ਼ਤ ਕੀਤਾ ਗਏ ਨਾਟਕ ਦੇ 700 ਤੋਂ ਵੱਧ ਸ਼ੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੀਤੇ ਗਏ ਹਨ  ਪੰਜਾਬ ਦੇ ਮਾੜੇ ਦਿਨਾਂ ਵਿੱਚ ਗੋਲੀਆਂ ਦੀ ਛਾਂ ਹੇਠ ਵੀ ਗੋਪਾਲ ਸ਼ਰਮਾ  ਦਿਹਾਤੀ ਇਲਾਕਿਆਂ ਵਿੱਚ ਨਾਟਕਾਂ ਦੀ ਨਿਰਦੇਸ਼ਨਾ ਅਤੇ ਅਦਾਕਾਰੀ ਕਰਦਾ ਰਿਹਾ 1990 ਵਿੱਚ ਕੇਂਦਰੀ ਲਾਇਬ੍ਰੇਰੀ ਪਟਿਆਲਾ  ਵਿੱਚ ਸਫ਼ਦਰ ਹਾਸ਼ਮੀ ਦਾ ਨਾਟਕਅਪਹਰਣ ਭਾਈਚਾਰੇ ਦਾਨਾਟਕ ਨਿਰਦੇਸ਼ਤ ਕੀਤਾ ਗਿਆ, ਜਿਸਨੇ ਪਰਸ਼ਕਾਂ ਦੇ ਦਿਲ ਜਿੱਤ ਲਈੇ ਗੋਪਾਲ ਸ਼ਰਮਾ ਸਕੂਲ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਭਾਸ਼ਣ ਦਿੰਦਾ ਰਿਹਾ, ਜਿਥੋਂ ਉਸਦੀ ਅਦਾਕਰੀ ਦੀ ਕਲ਼ਾ ਨੂੰ ਪ੍ਰੇਰਨਾ ਮਿਲੀ ਨੰਦ ਲਾਲ ਨੂਰਪੁਰੀ ਦੀ ਕਵਿਤਾ ਪਹਿਲੀ ਵਾਰ ਗੋਪਾਲ ਸ਼ਰਮਾ ਨੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚਮੈਂ ਵਤਨ ਦਾ ਸ਼ਹੀਦ ਹਾਂਪੜ੍ਹੀ ਸੀ  ਉਸਨੂੰ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ ਅਤੇ ਨਾਟਕ ਮੰਡਲੀਆਂ ਨੇ ਮਾਨ ਸਨਮਾਨ ਦਿੱਤੇ ਹਨ, ਜਿਨ੍ਹਾਂ ਵਿੱਚਰਾਸ਼ਟਰੀ ਜੋਤੀ ਕਲਾ ਮੰਚਅਤੇਜਸ਼ਨ ਐਂਟਰਟੇਨਮੈਂਟ ਗਰੁਪਵੱਲੋਂਸ਼ਾਨ--ਪੰਜਾਬ ਐਵਾਰਡ’, ਹਰਿਆਣਾ ਇਨਸਟੀਚਿਊਟ ਫ਼ਾਰ ਪਰਫ਼ਾਰਮਿੰਗ ਆਰਟਿਸਟ ਵੱਲੋਂ ਮਾਰਚ 2025 ਵਿੱਚਗੈਸਟ ਥੇਟਰ ਪ੍ਰਮੋਟਰ ਅਵਾਰਡ, ਰੋਹਤਕ ਵਿਖੇ ਬੈਸਟ ਐਕਟ ਅਵਾਰਡ, ਕੁਲੂ ਦੁਸ਼ਹਿਰਾ ਕਮੇਟੀ ਵੱਲੋਂ ਬੈਸਟ ਐਕਟਰ ਅਵਾਰਡ ਅਤੇ ਮੋਦੀ ਕਾਲਜ ਵੱਲੋਂ ਬੈਸਟ ਐਕਟਰ ਤੇ ਡਾਇਰੈਕਟਰ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਗੋਪਾਲ ਸ਼ਰਮਾ ਆਲ ਇੰਡੀਆ ਥੇਟਰ ਕੌਂਸਲ ਦਾ ਪੰਜਾਬ ਦਾ ਪ੍ਰਭਾਰੀ ਹੈ

    ਗੋਪਾਲ ਸ਼ਰਮਾ ਦਾ ਜਨਮ 1 ਜੂਨ 1964 ਨੂੰ ਸੰਗਰੂਰ ਵਿਖੇ ਮਾਤਾ ਤਾਰਾ ਦੇਵੀ ਦੀ ਕੁੱਖੋਂ ਪਿਤਾ ਬੱਧਰੀ ਦੱਤ ਤਿਵਾੜੀ ਦੇ ਘਰ ਹੋਇਆ ਉਨ੍ਹਾਂ ਦਾ ਪਰਿਵਾਰ ਉਤਰਾ ਖੰਡ ਰਾਜ ਨਾਲ ਸੰਬੰਧ ਰੱਖਦਾ ਹੈ ਪ੍ਰੰਤੂ ਉਸਦੇ ਪਿਤਾ ਦੀ ਇਨਕਮ ਟੈਕਸ ਵਿਭਾਗ ਵਿੱਚ 1952 ਵਿੱਚ ਨੌਕਰੀ ਲੱਗਣ ਕਰਕੇ ਉਹ ਸੰਗਰੂਰ ਗਏ ਸਨ 1977 ਵਿੱਚ ਉਨ੍ਹਾਂ ਦਾ ਪਰਿਵਾਰ ਪਟਿਆਲਾ ਕੇ ਵਸ ਗਿਆ ਦਸਵੀਂ ਪਾਸ ਕਰਨ ਤੋਂ ਬਾਅਦ ਥੋੜ੍ਹਾ ਸਮਾਂ ਲਈ ਉਹ 1980-81 ਵਿੱਚ ਮਰਦਮਸ਼ੁਮਾਰੀ ਵਿਭਾਗ ਵਿੱਚ ਨੌਕਰ ਹੋ ਗਿਆ ਸੀ ਪ੍ਰੰਤੂ ਅੱਗੇ ਪੜ੍ਹਾਈ ਜ਼ਾਰੀ ਰੱਖਣ ਲਈ ਉਸਨੇ ਨੌਕਰੀ ਛੱਡ ਕੇ ਮੋਦੀ ਕਾਲਜ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ ਉਥੋਂ ਉਸਨੇ ਬੀ..ਦੀ ਡਿਗਰੀ ਪਾਸ ਕੀਤੀ

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ