ਅਦਾਕਰੀ, ਨਿਰਦੇਸ਼ਨਾ ਅਤੇ ਮੰਚ ਸੰਚਾਲਨ ਦੀ ਤ੍ਰਿਵੈਣੀ : ਡਾ.ਸਤੀਸ਼ ਕੁਮਾਰ ਵਰਮਾ

 


    ਹਰ ਇੱਕ ਇਨਸਾਨ ਵਿੱਚ ਕੋਈ ਇੱਕ ਗੁਣ ਅਜਿਹਾ ਹੁੰਦਾ, ਜਿਹੜਾ ਉਸ ਨੂੰ ਸੰਸਾਰ ਵਿੱਚ ਹਰਮਨ ਪਿਆਰਾ ਬਣਾ ਸਕਦਾ ਹੈ, ਬਸ਼ਰਤੇ ਕਿ ਉਹ ਇਨਸਾਨ ਉਸ ਗੁਣ ਦੀ ਖੁਦ ਪਛਾਣ ਕਰਕੇ ਉਸ ਗੁਣ ਨੂੰ ਆਪਣੀ ਜ਼ਿੰਦਗੀ ਦਾ ਮੰਤਵ ਬਣਾ ਲਵੇ, ਮਿਹਨਤ ਕਰੇ, ਲਗਨ ਤੇ ਦ੍ਰਿੜ੍ਹਤਾ ਨਾਲ ਨਿਸ਼ਾਨਾ ਨਿਸਚਤ ਕਰਕੇ ਲਗਾਤਾਰ ਕੋਸ਼ਿਸ਼ ਤੇ ਅਭਿਆਸ ਕਰਦਾ ਰਹੇ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਨਹੀਂ ਸਗੋਂ ਅਨੇਕ ਅਜਿਹੇ ਗੁਣ ਹੁੰਦੇ ਹਨ, ਜਿਹੜੇ ਉਸ ਇਨਸਾਨ ਦੀ ਖੁਦ ਪਛਾਣ ਕਰਕੇ ਸ਼ੋਭਾ ਵਧਾਉਂਦੇ ਹੋਏ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣਾ ਕੇ ਧਰੂ ਤਾਰੇ ਦੀ ਤਰ੍ਹਾਂ ਚਮਕਣ ਲਾ ਦਿੰਦੇ ਹਨ ਅਜਿਹੇ ਵਿਲੱਖਣ ਇਨਸਾਨਾ ਵਿੱਚ ਡਾ.ਸਤੀਸ਼ ਕੁਮਾਰ ਵਰਮਾ ਦਾ ਨਾਮ ਅਨੋਖੇ ਗੁਣਾਂ ਕਰਕੇ ਸਾਹਿਤਕ ਸੰਸਾਰ  ਵਿੱਚ ਸੂਰਜ ਦੀ ਰੌਸ਼ਨੀ ਜਿਤਨਾ ਚਾਨਣ ਵੰਡ ਰਿਹਾ ਹੈ ਸਤੀਸ਼ ਵਰਮਾ ਬਹੁ-ਪੱਖੀ, ਬਹੁ-ਮੰਤਵੀ, ਬਹੁ-ਅਰਥੀ, ਬਹੁ-ਭਾਸ਼ੀ ਅਤੇ ਬਹੁ-ਦਿਸ਼ਾਵੀ ਕਲਾਕਾਰ ਹੈ ਉਸ ਨੂੰ ਅਦਾਕਾਰ, ਕਲਾਕਾਰ, ਲੇਖਕ, ਨਿਰਦੇਸ਼ਕ, ਕਵੀ, ਆਲੋਚਕ, ਮੰਚ ਸੰਚਾਲਕ ਅਤੇ ਸੰਪਾਦਕ ਵਿਚੋਂ ਕੁਝ ਵੀ ਕਿਹਾ ਜਾ ਸਕਦਾ ਹੈ ਉਸ ਦੀ ਪ੍ਰਤਿਭਾ ਅਤੇ ਕਾਬਲੀਅਤ ਲਈ ਕੋਈ ਇਕ ਸ਼ਬਦ ਲੱਭਣਾ ਅਸੰਭਵ ਜਾਪਦਾ ਹੈ ਉਹ ਸਰਬ ਪ੍ਰਵਾਨ ਬਿਹਤਰੀਨ ਵਿਅਕਤਿਵ ਦਾ ਮਾਲਕ ਹੈ ਇੱਕ ਸਾਧਾਰਣ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਅਸਧਾਰਣ ਕਲਾਵਾਂ ਦਾ ਮਾਹਿਰ ਹੈ ਜਦੋਂ ਉਹ ਅਦਾਕਾਰੀ ਕਰਦਾ ਹੈ ਤਾਂ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਕੀਲ ਕੇ ਸਮੁੰਦਰ ਦੀਆਂ ਲਹਿਰਾਂ ਵਿੱਚ ਤਾਰੀਆਂ ਲਾਉਣ ਲਾ ਦਿੰਦਾ ਹੈ ਦਰਸ਼ਕ ਆਪਣੇ ਆਪ ਨੂੰ ਅਸਮਾਨ ਵਿੱਚ ਉਡਦੇ ਪੰਛੀਆਂ ਦੀਆਂ ਡਾਰਾਂ ਦੀ ਤਰ੍ਹਾਂ ਖੰਭ ਖਿਲਾਰਦੇ ਮਹਿਸੂਸ ਕਰਦੇ ਹਨ ਦਰਸ਼ਕ ਇਉਂ ਮਹਿਸੂਸ ਕਰਦੇ ਹਨ, ਜਿਵੇਂ ਉਹ ਕੋਈ ਸੁਪਨਾ ਵੇਖ ਰਹੇ ਹੋਣ ਜਦੋਂ ਉਹ ਨਾਟਕਾਂ ਦੀ ਨਿਰਦੇਸ਼ਨਾ ਕਰਦਾ ਹੈ ਤਾਂ ਦਰਸ਼ਕ ਸਟੇਜ ਦੇ ਸੈਟਾਂ ਦੀ ਦਿੱਖ ਤੇ ਤਰਤੀਵ ਵੇਖਕੇ ਆਪਣੀ ਵਿਰਾਸਤ ਦੀ ਗੋਦ ਦਾ ਆਨੰਦ ਮਾਣਦੇ ਹੋਏ ਪਾਤਰਾਂ ਦੀ ਅਦਾਕਾਰੀ ਵਿੱਚ ਆਪਣੇ ਆਪ ਨੂੰ ਵਿਲੀਨ ਕਰ ਲੈਂਦੇ ਹਨ ਮੰਚ ਸੰਚਾਲਨ ਕਰਦਿਆਂ ਸਤੀਸ਼ ਵਰਮਾ ਦੀ ਸ਼ਬਦਾਵਲੀ ਤੇ ਸ਼ੈਲੀ ਦੀ ਮਿਠਾਸ ਮਾਖਿਉਂ ਨਾਲੋਂ ਮਿੱਠੀ ਮਹਿਸੂਸ ਹੁੰਦੀ ਹੈ ਸ਼ਬਦ ਉਸਨੂੰ ਲੱਭਣੇ ਨਹੀਂ ਪੈਂਦੇ ਸਗੋਂ ਉਸ ਦੇ ਮਸਤਕ ਦੁਆਲੇ ਘੁੰਮਣ ਘੇਰੀ ਪਾਉਂਦੇ ਹੋਏ ਆਪਣੀ ਵਾਰੀ ਦੀ ਉਡੀਕ ਵਿੱਚ ਕਾਹਲੇ ਪੈ ਜਾਂਦੇ ਹਨ ਆਪਣੀ ਵਾਰੀਤੇ ਸ਼ਬਦ ਉਸ ਦੇ ਮੁਖ਼ਾਰਬਿੰਦ ਤੋਂ ਫੁੱਲਾਂ ਦੀ ਤਰ੍ਹਾਂ ਕਿਰਦੇ ਹੋਏ ਖ਼ੁਸ਼ਬੂ ਖਿਲਾਰਦੇ ਸ੍ਰੋਤਿਆਂ ਨੂੰ ਸਰਸ਼ਾਰ ਕਰ ਦਿੰਦੇ ਹਨ ਉਸਦੇ ਸ਼ਬਦਾਂ ਦੀ ਲਾਇਬਰੇਰੀ ਦਾ ਭੰਡਰ, ਉਸਦੀ ਪੁਸਤਕਾਂ ਦੀ ਨਿੱਜੀ ਲਾਇਰਬਰੇਰੀ ਨਾਲੋਂ ਵੀ ਅਮੀਰ ਹੈ ਸ਼ਬਦ ਘੜਨੇ, ਬਣਾਉਣੇ ਅਤੇ ਉਨ੍ਹਾਂ ਦੇ ਉਚਾਰਣ ਦੀ ਤਰਤੀਬ ਨੂੰ ਬਿਆਨ ਕਰਨਾ ਆਪਣੀ ਕਿਸਮ ਦਾ ਹੀ ਹੈ ਉਸ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ, ਪ੍ਰੰਤੂ ਸ਼ਬਦ ਜਾਦੂਗਰ ਬਣਕੇ ਉਸ ਨੂੰ ਘੇਰਾ ਪਾ ਲੈਂਦੇ ਹਨ ਕਈ ਲੋਕ ਉਸ ਦੀ ਕਾਬਲੀਅਤ ਨੂੰ ਵਾਵਰੋਲੇ ਨਾਲ ਤੁਲਨਾ ਕਰਦੇ ਹਨ ਉਹ ਵਾਵਰੋਲਾ ਨਹੀਂ, ਸਗੋਂ ਉਸ ਦੀ ਕਾਬਲੀਅਤ ਸਥਾਈ ਹੈ ਵਾਵਰੋਲਾ ਤਾਂ ਇਕ ਵਾਰ ਕੇ ਖ਼ਤਮ ਹੋ ਜਾਂਦਾ ਹੈ, ਪ੍ਰੰਤੂ ਸਤੀਸ਼ ਵਰਮਾ ਦੀ ਸ਼ਬਦਾਵਲੀ ਸਾਹਿਤਕ ਅਸਮਾਨ ਵਿੱਚ ਹਵਾਵਾਂ ਵਿੱਚ ਮਿਲਕੇ ਸੁਗੰਧੀਆਂ ਪੈਦਾ ਕਰਦੀ ਰਹਿੰਦੀ ਹੈ ਸਤੀਸ਼ ਵਰਮਾ ਤਾਂ ਕਾਬਲੀਅਤ ਦਾ ਮੁਜੱਸਮਾ ਹੈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੰਚਾਂ ਦੀਆਂ ਸਟੇਜਾਂ ਦਾ ਮੰਚ ਸੰਚਾਲਨ ਕਰਨ ਦੀ ਕਮਾਲ ਕਰਦਾ ਰਿਹਾ ਹੈ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ਦਾ ਮਾਹਿਰ ਹੋਣ ਕਰਕੇ ਹਰ ਤਰ੍ਹਾਂ ਦੇ ਸਮਾਗਮ ਦੀ ਮੰਚ ਸੰਚਾਲਨ ਕਰਦਿਆਂ ਕਰਾਮਾਤਾਂ ਕਰ ਜਾਂਦਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ ਭਾਸ਼ਾਵਾਂ ਦੀ ਸ਼ਬਦਾਵਲੀ ਮੰਚ ਸੰਚਾਲਨ ਕਰਨ ਵੇਲੇ ਸਮੇਂ, ਸਥਾਨ ਅਤੇ ਹਾਲਾਤ ਮੁਤਾਬਕ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਵਹਿੰਦੀ ਹੋਈ, ਆਪਣੀ ਛਾਪ ਛੱਡ ਦਿੰਦੀ ਹੈ ਸ਼ਤੀਸ਼ ਵਰਮਾ ਨੂੰ ਆਪਣੀ 70 ਸਾਲ ਦੀ ਉਮਰ ਤੋਂ ਵੱਧ ਇਨ੍ਹਾਂ ਚਾਰੇ ਭਾਸ਼ਾਵਾਂ ਵਿੱਚ ਪੁਸਤਕਾਂ ਲਿਖਣ ਦਾ ਮਾਣ ਜਾਂਦਾ ਹੈ ਨਾਟਕ ਦੇ ਖੇਤਰ ਵਿੱਚ ਸਤੀਸ਼ ਕੁਮਾਰ ਵਰਮਾ ਇੱਕ ਵੱਡਾ ਨਾਮ ਹੈ ਉਸਨੇ 60 ਤੋਂ ਵਧੇਰੇ ਨਾਟਕਾਂ ਦਾ ਨਿਰਦੇਸ਼ਨ ਕੀਤਾ ਅਤੇ 100 ਨਾਟਕਾਂ ਵਿੱਚ ਅਦਾਕਾਰੀ ਕੀਤੀ ਪਿਛਲੇ ਚਾਰ ਦਹਾਕਿਆਂ ਤੋਂ ਉਸਦੀ ਨਾਟਕ ਨਿਰਦੇਸ਼ਨਾ, ਅਦਾਕਾਰੀ ਅਤੇ ਰੰਗ ਮੰਚ ਵਿੱਚ ਸਰਦਾਰੀ ਰਹੀ ਹੈ ਉਹ ਨਾਟਕਕਾਰਾਂ ਦੀ ਚੌਥੀ ਪੀੜ੍ਹੀ ਦਾ ਸਿਰਮੌਰ ਨਾਟਕਕਾਰ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਸਾਹਿਤ, ਸਭਿਆਚਾਰ, ਸੰਗੀਤ, ਅਦਾਕਾਰੀ, ਅਤੇ ਆਲੋਚਨਾ ਵਰਗੇ ਸਾਰੇ ਵਿਸ਼ਿਆਂਤੇ ਜਦੋਂ ਉਹ ਬੋਲਦਾ ਹੈ ਤਾਂ ਸਾਰਿਆਂਤੇ ਇਕੋ ਜਿੰਨੀ ਮੁਹਾਰਤ ਨਾਲ ਵਰਣਨ ਕਰਦਾ ਹੈ ਆਧੁਨਿਕ ਸਮੇਂ ਦੇ ਕੰਪਿਊਟਰ ਨੂੰ ਵੀ ਮਾਤ ਪਾ ਰਿਹਾ ਹੈ ਉਸ ਦਾ ਇੱਕ ਹੋਰ ਵਿਲੱਖਣ ਗੁਣ ਹੈ ਕਿ ਉਹ ਕਿਸੇ ਵੀ ਸਮਾਗਮ ਦੇ ਸੱਦੇ ਨੂੰ ਅਪ੍ਰਵਾਨ ਨਹੀਂ ਕਰਦਾ ਬਸ਼ਰਤੇ ਉਸ ਦਾ ਪਹਿਲਾਂ ਨਿਸਚਤ ਕੋਈ ਪ੍ਰੋਗਰਾਮ ਨਾ ਹੋਵੇ ਉਹ ਇਤਨਾ ਗਤੀਸ਼ੀਲ ਹੈ ਕਿ ਇੱਕ ਦਿਨ ਵਿੱਚ ਤਿੰਨ ਚਾਰ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਵਾ ਦਿੰਦਾ ਹੈ, ਸਵੇਰੇ ਕਿਤੇ, ਦੁਪਹਿਰ ਕਿਤੇ, ਲੌਢੇ ਵੇਲੇ ਕਿਤੇ ਅਤੇ ਰਾਤ ਨੂੰ ਕਿਸੇ ਹੋਰ ਸਮਾਗਮ ਵਿੱਚ ਆਪਣੀ ਅਲਖ ਜਗ੍ਹਾ ਦਿੰਦਾ ਹੈ ਬੁਢਾਪੇ ਵਲ ਨੂੰ ਜਾਣ ਦੀ ਥਾਂ ਜਵਾਨੀ ਵਲ ਨੂੰ ਜਾ ਰਿਹਾ ਲੱਗਦਾ ਹੈ ਚੁਸਤੀ ਤੇ ਫੁਰਤੀ ਨੌਜਵਾਨਾ ਦੀ ਤਰ੍ਹਾਂ ਬਰਕਰਾਰ ਹੈ ਉਹ ਫ਼ੱਕਰ ਕਿਸਮ ਦਾ ਕਲਾਕਾਰ ਹੈ ਛੇਤੀ ਕੀਤਿਆਂ ਕਿਸੇ ਪ੍ਰਬੰਧਕ ਨੂੰ ਨਰਾਜ਼ ਨਹੀਂ ਕਰਦਾ ਨਮ੍ਰਤਾ ਉਸ ਦਾ ਗਹਿਣਾ ਹੈ, ਪ੍ਰੰਤੂ ਆਪਣੇ ਕਿਤੇ ਵਿੱਚ ਮੁਹਾਰਤ ਰੱਖਦਾ ਹੈ ਉਹ ਦੇਸ਼ ਵਿਦੇਸ਼ ਦੀਆਂ ਲਗਪਗ 75 ਸਮਾਜਿਕ, ਸਾਹਿਤਕ, ਲੇਖਕ, ਯੂਨੀਵਰਸਿਟੀਆਂ, ਸਾਹਿਤ ਅਕਾਦਮੀਆਂ, ਸਭਿਆਚਾਰਕ, ਕਲਾਤਮਿਕ, ਸੰਗੀਤਕ, ਵਿਦਿਅਕ, ਸੰਸਕ੍ਰਿਤਕ, ਸਵੈਇੱਛਤ, ਖੋਜ, ਕੋਮਲ ਕਲਾ, ਵਿਰਾਸਤੀ, ਪਬਲੀਕੇਸ਼ਨ, ਯੁਵਕ ਭਲਾਈ ਆਦਿ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਸੁਭਾਅ ਦਾ ਦਿਲਦਾਰ ਤੇ ਭਾਵਕਤਾ ਦਾ ਮੁਜੱਸਮਾ ਹੈ, ਪ੍ਰੰਤੂ ਖੋਜ ਦੇ ਕੰਮਾ ਵਿੱਚ ਭਾਵਕਤਾ ਨੂੰ ਤਿਲਾਂਜ਼ਲੀ ਦੇ ਦਿੰਦਾ ਹੈ

 ਉਸਨੇ ਹੁਣ ਤੱਕ 42 ਵਿਦਿਆਰਥੀਆਂ ਨੂੰ ਪੀ.ਐਚ.ਡੀ., 100 ਤੋਂ ਵੱਧ ਵਿਦਿਆਰਥੀਆਂ ਨੂੰ ਐਮ.ਫ਼ਿਲ. ਕਰਵਾਈ ਹੈ ਜਨਵਰੀ 2020 ਤੋਂ ਉਸਦੇ ਨਾਮਤੇਸਤੀਸ਼ ਕੁਮਾਰ ਖੋਜ ਪਰਿਵਾਰਸੰਸਥਾ ਕਾਰਜਸ਼ੀਲ ਹੈ ਆਮ ਅਧਿਆਪਕਾਂ ਦੀ ਤਰ੍ਹਾਂ ਖੋਜ ਦੇ ਵਿਦਿਆਰਥੀਆਂ ਵੱਲੋਂ ਉਸ ਤੋਂ ਸਵਾਲ ਪੁੱਛਣਤੇ ਅੱਕਦਾ ਤੇ ਥੱਕਦਾ ਨਹੀਂ, ਸਗੋਂ ਖੁਦ ਪੈਨ ਨਾਲ ਸੋਧਾਂ ਕਰਨ ਨੂੰ ਤਰਜੀਹ ਦਿੰਦਾ ਹੈ ਵਿਦਿਆਰਥੀ ਉਸ ਨੂੰ ਆਪਣਾ ਗਾਈਡ ਬਣਾਉਣ ਨੂੰ ਤਰਜੀਹ ਦਿੰਦੇ ਹਨ, ਛੇਤੀ ਕੀਤਿਆਂ ਉਹ ਕਿਸੇ ਨੂੰ ਜਵਾਬ ਨਹੀਂ ਦਿੰਦਾ, ਸਗੋਂ ਕਈ ਵਾਰ ਖੋਜ ਦੇ ਵਿਸ਼ੇ ਵੀ ਸੁਝਾਅ ਦਿੰਦਾ ਹੈ ਸਤੀਸ਼ ਵਰਮਾ ਨੇ ਇੱਕ ਸੰਸਥਾ ਜਿਤਨਾ ਕੰਮ ਕੀਤਾ ਹੈ ਤੇ ਅਜੇ ਵੀ ਕਰ ਰਿਹਾ ਹੈ ਉਸਨੂੰ 2012 ਵਿੱਚ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਨੇ ਪੁਰਸਕਾਰ ਦਿੱਤਾ ਸੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਾਹਿਤਕ, ਅਦਾਕਾਰੀ ਤੇ ਨਾਟਕ ਦੀਆਂ ਸੰਸਥਾਵਾਂ ਨੇ ਸਨਮਾਨਤ ਵੀ ਕੀਤਾ ਹੈ, ਜਿਨ੍ਹਾਂ ਵਿੱਚੋਂਯੁਵਾ ਮਨਾਂ ਦੀ ਪਰਵਾਜ਼’ (ਸੰਪਾਦਨ) 2003 ਪੰਜਾਬੀ ਯੂਨੀਵਰਸਿਟੀ, ‘ਲੋਕ ਮਨਾਂ ਦਾ ਰਾਜਾ’ (ਬਹੁ-ਵਿਧਾਈ ਨਾਟਕ) 2004 ਸ਼੍ਰੀ ਪ੍ਰਕਾਸ਼ਨ (ਦਿੱਲੀ), ‘ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ’ (ਖੋਜ) 2011 ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ (ਦਿੱਲੀ) ਅਤੇਪੰਜਾਬੀ ਨਾਟਕ ਅਤੇ ਨਾਰੀ ਨਾਟਕਕਾਰ’ (2015) ਵਰਣਨਯੋਗ ਹਨ

   ਸਤੀਸ਼ ਕੁਮਾਰ ਵਰਮਾ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਸਨੌਰ ਕਸਬੇ ਵਿੱਚ 4 ਸਤੰਬਰ 1955 ਨੂੰ ਹੋਇਆ ਪ੍ਰੰਤੂ ਉਸਦਾ ਬਚਪਨ ਸੁਨਾਮ ਕਸਬੇ ਵਿੱਚ ਗੁਜ਼ਰਿਆ  ਉਹ ਐਮ..ਹਿੰਦੀ, ਐਮ..ਪੰਜਾਬੀ ਆਨਰਜ਼, ਐਮ..ਅੰਗਰੇਜ਼ੀ, ਐਮ.ਫਿਲ. ਅਤੇ ਪੀ.ਐਚ.ਡੀ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ

ਤਸਵੀਰ: ਸਤੀਸ਼ ਵਰਮਾ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ