ਡਾ.ਪ੍ਰੀਤਮ ਸਿੰਘ ਦਾ ਨਾਵਲ ‘ਦੀਵੇ ਜਗਦੇ ਰਹੇ’ : ਸਮਾਜਿਕਤਾ ਤੇ ਰੁਮਾਂਸਵਾਦ ਦਾ ਸੁਮੇਲ


 


   ਡਾ.ਪ੍ਰੀਤਮ ਸਿੰਘ ਦਾ ਪਲੇਠਾ ਨਾਵਲਦੀਵੇ ਵਗਦੇ ਰਹੇਸਮਾਜਿਕ  ਸਰੋਕਾਰਾਂ ਅਤੇ ਰੁਮਾਂਸਵਾਦ ਦਾ ਸੁਮੇਲ ਹੈ ਨਾਵਲਕਾਰ ਨੇ ਆਪਣੇ ਮਨੋਭਾਵਾਂ ਨੂੰ ਲੋਕਾਈ ਦੀ ਦਾਸਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਭਰ ਜਵਾਨੀ ਵਿੱਚ ਲੇਖਕ ਸਮਾਜ ਸੇਵਾ ਅਤੇ ਰੁਮਾਂਸਵਾਦ ਦੀ ਪ੍ਰਵਿਰਤੀ ਗ੍ਰਹਿਣ ਕਰ ਗਿਆ ਸੀ, ਪ੍ਰੰਤੂ ਜੀਵਨ ਵਿੱਚ ਸਫਲ ਹੋਣ ਲਈ ਦੁਨੀਆਂਦਾਰੀ ਦੇ ਚੱਕਰਾਂ ਵਿੱਚ ਆਪਣੀ ਵੇਦਨਾ ਨੂੰ ਪ੍ਰਗਟ ਨਾ ਕਰ ਸਕਿਆ ਆਪਣੇ ਪਰਿਵਾਰਿਕ ਝਮੇਲਿਆਂ ਤੋਂ ਅਜ਼ਾਦ ਹੋ ਕੇ ਉਸਨੇ ਜਵਾਨੀ ਦੀਆਂ ਲਹਿਰਾਂ ਨੂੰ ਨਾਵਲ ਦਾ ਰੂਪ ਦਿੱਤਾ ਹੈ ਨਾਵਲ ਦੇ ਨਾਮ ਤੋਂ ਹੀ ਸ਼ਪਸ਼ਟ ਹੁੰਦਾ ਹੈ ਕਿ ਭਰ ਜਵਾਨੀ ਵਿੱਚ ਉਸਦੇ ਮਨ ਵਿੱਚ ਪ੍ਰਜਵਲਿਤ ਹੋਇਆ ਰੁਮਾਂਸ ਦਾ ਦੀਵਾ ਜ਼ਿੰਦਗੀ ਦੇ ਆਖ਼ਰੀ ਸਮੇਂ ਵਿੱਚ ਵੀ ਬਰਕਰਾਰ ਹੈ  ਨਾਵਲ ਦੀ ਕਹਾਣੀ ਬਹੁਤ ਦਿਲਚਸਪ ਢੰਗ ਨਾਲ ਸਰਲ ਭਾਸ਼ਾ ਅਤੇ ਛੋਟੇ-ਛੋਟੇ ਵਾਕਾਂ ਨਾਲ ਲਿਖੀ ਗਈ ਹੈ ਪਾਠਕ ਦੀ ਅੱਗੇ ਪੜ੍ਹਨ ਦੀ ਦਿਲਚਸਪੀ ਬਰਕਰਾਰ ਰਹਿੰਦੀ ਹੈ, ਜੋ ਨਾਵਲਕਾਰ ਦੀ ਪ੍ਰਾਪਤੀ ਹੈ ਭਾਵਨਾਵਾਂ ਵਿੱਚ ਵਹਿਕੇ ਨਾਵਲ ਲਿਖਿਆ ਗਿਆ ਹੈ, ਕਿਉਂਕਿ ਪੜ੍ਹਨ ਵਾਲਾ ਨਾਵਲ ਪੜ੍ਹਦਿਆਂ ਖੁਦ ਭਾਵਨਾਵਾਂ ਦੇ ਵਹਿਣ ਵਿੱਚ ਵਹਿਕੇ ਤਾਰੀਆਂ ਲਾਉਣ ਲੱਗ ਜਾਂਦਾ ਹੈ ਨਾਵਲ ਦਾ ਸਥਾਨ ਪਹਾੜ ਅਤੇ ਕੁਦਰਤ ਦੀਆਂ ਵਾਦੀਆਂ ਹਨ ਪਹਾੜੀ ਲੋਕਾਂ ਦੇ ਜਨ ਜੀਵਨ ਦਾ ਬ੍ਰਿਤਾਂਤ ਦਰਸਾਇਆ ਗਿਆ ਹੈ  ਜੰਗਲਾਂ ਦੇ ਵਿੱਚ ਬਹੁਤੀਆਂ ਘਟਨਾਵਾਂ ਵਾਪਰਦੀਆਂ ਹਨ ਨਾਵਲ ਵਿੱਚ ਕੁਦਰਤ ਦੀ ਕਾਇਨਾਤ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਲਿਖਿਆ ਗਿਆ ਹੈ ਪਹਾੜਾਂ ਦੇ ਦ੍ਰਿਸ਼ ਅਤੇ ਪਹਾੜੀ ਲੋਕਾਂ ਦੇ ਰਹਿਣ ਸਹਿਣ ਅਤੇ ਵਿਚਰਨ ਨੂੰ ਬਾਕਮਾਲ ਢੰਗ ਨਾਲ ਦਰਸਾਇਆ ਗਿਆ ਹੈ ਕਈ ਵਾਰ ਤਾਂ ਸੀਨ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਜਾਂਦਾ ਹੈ ਇਹ ਸਾਰਾ ਕੁਝ ਨਾਵਲਕਾਰ ਦੇ ਜੰਮੂ ਕਸ਼ਮੀਰ ਦੇ ਵਸਿੰਦੇ ਹੋਣ ਕਰਕੇ ਸੰਭਵ ਹੋਇਆ ਹੈ ਨਾਵਲ ਵਿੱਚ ਦੋ ਰੋਮਾਂਸਵਾਦ ਦੀਆਂ ਕਹਾਣੀਆਂ ਧੀਰਜ ਤੇ ਰਾਣੀ ਅਤੇ ਸ਼ਾਮ ਸੁੰਦਰ ਤੇ ਅੰਜਨਾ ਦੇ ਪਿਆਰ ਦੀ ਕਹਾਣੀ ਨੂੰ ਸਮਾਜਿਕਤਾ ਵਿੱਚ ਲਪੇਟਕੇ ਡਾ.ਪ੍ਰੀਤਮ ਸਿੰਘ ਨੇ ਪਾਠਕਾਂ ਨੂੰ ਪ੍ਰੋਸਕੇ ਦਿੱਤਾ ਹੈ ਇਹ ਨਾਵਲ ਸਿਰਫ ਰੁਮਾਂਸਵਾਦ ਦੀ ਕਹਾਣੀ ਹੀ ਨਹੀਂ, ਸਗੋਂ ਪਿਆਰ ਵਿੱਚ ਗੜੁੱਚ ਰੂਹਾਂ ਦੀ ਮਾਨਸਿਕਤਾ ਬਾਰੇ ਅਟੱਲ ਸਚਾਈਆਂ ਦਾ ਵੀ ਪ੍ਰਗਟਾਵਾ ਕਰਦੀਆਂ ਹਨ ਇਹ ਨਾਵਲ ਇਨਸਾਨ ਦੀਆਂ ਮਨੋਭਾਵਨਾਵਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ ਧੀਰਜ ਤੇ ਰਾਣੀ ਅਤੇ ਸ਼ਾਮ ਸੁੰਦਰ ਤੇ ਅੰਜਨਾ ਆਪੋ ਆਪਣੇ ਮਨਾ ਵਿੱਚ ਇੱਕ ਦੂਜੇ ਬਾਰੇ ਕਿਆਸ ਅਰਾਈਆਂ ਲਗਾਉਂਦੇ ਰਹਿੰਦੇ ਹਨ ਨਾਵਲਕਾਰ ਨੇ ਸਿੱਟਾ ਕੱਢਿਆ ਹੈ ਕਿ ਗ਼ਮ ਵਿੱਚ ਨਸ਼ਾ ਕਰਨਾ ਕਿਸੇ ਸਮੱਸਿਆ ਦਾ ਹਲ ਨਹੀਂ ਅਜਿਹੇ ਸਮੇਂ ਨਜ਼ਦੀਕੀਆਂ ਨੂੰ ਲੰਬੇ ਖ਼ਤ ਲਿਖਕੇ ਆਪਣੇ ਮਨ ਦਾ ਭਾਰ ਹਲਕਾ ਕਰਨ ਵਿੱਚ ਹੀ ਭਲਾ ਹੈ ਇਸ਼ਕ ਦਾ ਰੋਗ ਜਿਥੇ ਸੁਹਾਵਣਾ ਹੁੰਦਾ ਹੈ, ਉਥੇ ਅਨੇਕ ਮੁਸ਼ਕਲਾਂ ਵੀ ਖੜ੍ਹੀਆਂ ਕਰਦਾ ਹੈ ਇਨਸਾਨ ਨੂੰ ਘੋਰੀ ਬਣਾ ਦਿੰਦਾ ਹੈ, ਜਿਵੇਂ ਧੀਰਜ ਬਣ ਜਾਂਦਾ ਹੈ ਲੇਖਕ ਨੇ ਇਹ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ਼ਕ ਵਿੱਚ ਵੀ ਫ਼ਰੇਬ, ਧੋਖੇ ਅਤੇ ਸ਼ੱਕ ਵੀ ਹੁੰਦੇ ਹਨ, ਕਿਉਂਕਿ ਬੇਇਤਵਾਰਾ ਜ਼ਮਾਨਾ ਹੋਣ ਕਰਕੇ ਰੁਮਾਂਟਿਕ ਲੋਕ ਕਿਸੇ ਇੱਕ ਪਾਸੇ ਟਿੱਕ ਕੇ ਨਹੀਂ ਰਹਿੰਦੇ, ਸਗੋਂ ਉਹ ਭੱਟਕਦੇ ਹੋਏ ਕਈ ਪਾਸੇ ਅੱਖ ਮਟੱਕਾ ਕਰਦੇ ਰਹਿੰਦੇ ਹਨ ਉਹ ਕਦੇ ਵੀ ਬੁਰਾ ਭਲਾ ਨਹੀਂ ਸੋਚਦੇ, ਉਨ੍ਹਾਂ ਦੀ ਸੋਚਣ ਸ਼ਕਤੀ ਖ਼ਤਮ ਹੋ ਜਾਂਦੀ ਹੈ, ਸਿਰਫ ਇੱਕੋ ਮਕਸਦ ਜਾਲ ਵਿੱਚ ਫਸਾਉਣਾ ਤੇ ਆਪਣੀ ਹਵਸ ਪੂਰੀ ਕਰਨ ਦਾ ਨਿਸ਼ਾਨਾ ਮਿਥਕੇ ਚਲਦੇ ਹਨ ਦੋਹਰਾ ਮਾਪ ਦੰਡ ਤੇ ਦੋਹਰੇ ਕਿਰਦਾਰ ਦੇ ਹੁੰਦੇ ਹਨ ਉਹ ਰੂਪ ਰੰਗ ਦੇ ਵਿਖਾਵੇ ਨੂੰ ਹੀ ਪਿਆਰ ਸਮਝ ਬੈਠਦੇ ਹਨ, ਪ੍ਰੰਤੂ ਜਿਸਮ ਦੀ ਖਿੱਚ ਤੇ ਭੁੱਖ ਪਿਆਰ ਨਹੀਂ ਹੁੰਦਾ ਪਿਆਰ ਦੋ ਰੂਹਾਂ ਦਾ ਆਤਮਿਕ ਤੇ ਭਾਵਨਾਤਮਿਕ ਪਵਿਤਰ ਸੁਮੇਲ ਹੁੰਦਾ ਹੈ ਸੱਚੇ-ਸੁੱਚੇ ਪਿਆਰ ਦੇ ਰਾਹ ਵਿੱਚ ਕਈ ਵਾਰ ਸਮਾਜਿਕ ਤਾਣਾ ਬਾਣਾ ਪਾਬੰਦੀਆਂ/ ਅੜਚਣਾ ਪੈਦਾ ਕਰ ਦਿੰਦਾ ਹੈ ਪਿਆਰ ਤਾਂ ਪੂਜਾ ਦੇ ਬਰਾਬਰ ਹੁੰਦਾ ਹੈ ਪਿਆਰ ਤੇ ਇੱਜ਼ਤ ਦੋਵੇਂ ਜ਼ਰੂਰੀ ਹੁੰਦੇ ਹਨ ਕਈ ਵਾਰ ਪਿਆਰ ਇੱਕਤਰਫਾ ਹੁੰਦਾ ਹੈ, ਜਿਹੜਾ ਘਾਤਕ ਸਾਬਤ ਹੁੰਦਾ ਹੈ ਪਿਆਰ ਵਿੱਚ ਪਾਗਲ ਹੋਏ ਆਸ਼ਕ ਮਸ਼ੂਕ ਆਪਣੇ ਖਿਆਲਾਂ ਵਿੱਚ ਮਸਤ ਰਹਿੰਦੇ ਹਨ ਹਰ ਵਕਤ ਤੁਰਦੇ, ਫਿਰਦੇ, ਉਠਦੇ ਬੈਠਦੇ, ਸਫਰ ਤੇ ਨੌਕਰੀ ਕਰਦੇ ਖਿਆਲਾਂ ਵਿੱਚ ਡੁੱਬੇ ਰਹਿੰਦੇ ਹਨ, ਜਿਸ ਕਰਕੇ ਕਈ ਵਾਰ ਗ਼ਲਤ ਫ਼ੈਸਲੇ ਲੈ ਲੈਂਦੇ ਹਨ, ਜਿਵੇਂ ਰਾਣੀ ਧੀਰਜ ਦੇ ਪਿਆਰ ਨੂੰ ਠੁਕਰਾਕੇ ਸ਼ੁਮੇਸ਼ ਨਾਲ ਰਹਿਣ ਦਾ ਫ਼ੈਸਲਾ ਕਰ ਲੈਂਦੀ ਹੈ ਪ੍ਰੰਤੂ ਬਾਅਦ ਵਿੱਚ ਉਸਨੂੰ ਪਛਤਾਉਣਾ ਪਿਆ  ਧੀਰਜ ਅਤੇ ਰਾਣੀ ਦਾ ਪਿਆਰ ਕਿਤਨੇ ਉਤਰਾਅ ਚੜ੍ਹਾਅ ਤੋਂ ਬਾਅਦ ਸਿਰੇ ਚੜ੍ਹਦਾ ਹੈ ਇਸੇ ਤਰ੍ਹਾਂ ਸ਼ਾਮ ਸੁੰਦਰ ਅਤੇ ਅੰਜਨਾ ਦਾ ਮੇਲ ਮਿਲਾਪ ਵੱਧ ਜਾਂਦਾ ਹੈ ਤਾਂ ਮਾਧੋ ਦਾਸ ਠਾਕੁਰ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲਾਂ ਦੇ ਪਰਵਾਹ ਵਿੱਚ ਮਨੋਵਿਸ਼ਲਸ਼ਣ ਕਰਦਾ ਰਹਿੰਦਾ ਹੈ ਉਹ ਅੰਜਨਾ ਅਤੇ ਸ਼ਾਮ ਸੁੰਦਰ ਦੇ ਪਿਆਰ ਤੋਂ ਦੁਖੀ ਹੁੰਦਾ ਹੋਇਆ ਸੋਚਦਾ ਹੈ ਕਿ ਪਿਆਰ ਇਨਸਾਨ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦਾ ਸੋਚਾਂ ਅਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੁੰਦਾ ਹੋਇਆ ਕਹਿੰਦਾ ਹੈ ਕਿ ਮੁਹੱਬਤ ਦੀਆਂ ਰਾਤਾਂ ਕਾਲੀਆਂ ਹੁੰਦੀਆਂ ਹਨ ਇਹ ਇਨਸਾਨ ਨੂੰ ਰਾਖ ਕਰ ਦਿੰਦਾ ਹੈ, ਉਹ ਸਾਰੀ ਉਮਰ ਪਛਤਾਉਂਦਾ ਰਹਿੰਦਾ ਹੈ ਉਹ ਅੰਜਨਾ ਨੂੰ ਰੋਕਣਾ ਚਾਹੁੰਦਾ ਹੋਇਆ ਵੀ ਕੁਝ ਨਹੀਂ ਕਹਿੰਦਾ ਪ੍ਰੰਤੂ ਉਸਦਾ ਚੈਨ ਗੁਆਚ ਜਾਂਦਾ ਹੈ ਸ਼ਾਮ ਸੁੰਦਰ ਅੰਜਨਾ ਦੀ ਤਸਵੀਰ ਪੇਂਟ ਕਰਕੇ ਉਸਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ

  ਇਸ ਨਾਵਲ ਦਾ ਦੂਜਾ ਪੱਖ ਸਮਾਜਿਕ ਸਰੋਕਾਰਾਂ ਨਾਲ ਸੰਬੰਧ ਰੱਖਦਾ ਹੈ, ਜਦੋਂ ਸ਼ਾਮ ਸੁੰਦਰ ਉਚੀ ਪਹਾੜੀਤੇ ਖੰਡਰ ਹੋਏ ਮੰਦਰ ਦੇ ਸਥਾਨਤੇ ਸਕੂਲ ਸਥਾਪਤ ਕਰਨ ਦੀ ਪ੍ਰੋੜ੍ਹਤਾ ਕਰਦਾ ਹੈ, ਤਾਂ ਜੋ ਪੱਛੜੇ ਇਲਾਕੇ ਦੇ ਬੱਚੇ ਪੜ੍ਹ ਲਿਖਕੇ ਸਮਾਜਿਕ ਢਾਂਚੇ ਵਿੱਚ ਆਪਣਾ ਉਸਾਰੂ ਯੋਗਦਾਨ ਪਾ ਸਕਣ, ਪ੍ਰੰਤੂ ਵਹਿਮਾ ਭਰਮਾ ਵਿੱਚ ਗ੍ਰਸਤ ਲੋਕਾਂ ਦੀ ਪਤ੍ਰੀਨਿਧਤਾ ਕਰਦਾ ਠਾਕੁਰ ਮਾਧੋ ਦਾਸ ਮੰਦਰ ਦੀ ਥਾਂ ਸਕੂਲ ਬਣਾਉਣ ਦੇ ਸੁਝਾਅ ਦੀ ਵਿਰੋਧਤਾ ਇਸ ਕਰਕੇ ਕਰਦਾ ਹੈ ਕਿ ਦੇਵਤਾ ਨਾਰਾਜ਼ ਹੋ ਕੇ ਕਰੋਪੀ ਕਰੇਗਾ ਉਦਾਹਰਣਾ ਵੀ ਦਿੰਦਾ ਹੈ ਤੇ ਨਾਲ ਹੀ ਪੜ੍ਹਾਈ ਦੇ ਹੁੰਦਿਆਂ ਬੇਰੋਜ਼ਗਾਰੀ, ਫ਼ੈਸ਼ਨ ਅਤੇ ਨੌਜਵਾਨਾ ਵਿੱਚ ਨਸ਼ਿਆ ਦੀ ਲੱਤ ਦਾ ਜ਼ਿਕਰ ਕਰਦਾ ਹੈ ਕਿ ਅਜਿਹੀ ਪੜ੍ਹਾਈ ਦਾ ਕੋਈ ਲਾਭ ਨਹੀਂ ਇੱਕ ਕਿਸਮ ਨਾਲ ਉਹ ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਲਾਹਣਤ ਦਾ ਖੰਡਨ ਕਰਦਾ ਹੈ ਉਹ ਕਹਿੰਦਾ ਹੈ, ਪੈਸਾ ਸਭ ਕੁਝ ਨਹੀਂ ਹੁੰਦਾ, ਸੋਚ ਬਦਲਣ ਦੀ ਲੋੜ ਹੈ ਸ਼ਾਮ ਸੁੰਦਰ ਪੜ੍ਹਾਈ ਦੇ ਲਾਭ ਗਿਣਾਉਂਦਾ ਹੋਇਆ ਦਸਦਾ ਹੈ ਕਿ ਸਮਾਜ ਵਿੱਚ ਸਦਭਾਵਨਾ, ਸਲੀਕਾ, ਭਾਈਚਾਰਾ ਅਤੇ ਅਮਨ ਸ਼ਾਂਤੀ ਰਹੇਗੀ ਦਿਹਾਤੀ ਲੋਕ ਮਨ ਦੇ ਸਾਫ਼ ਤੇ ਸਪਸ਼ਟ ਹੁੰਦੇ ਹਨ ਗ਼ਰੀਬੀ ਤੇ ਭੁੱਖਮਰੀ ਖ਼ਤਮ ਹੋਵੇਗੀ ਅਖ਼ੀਰ ਸ਼ਾਮ ਸੁੰਦਰ ਪਿੰਡ ਦਾ ਵੱਡਾ ਇਕੱਠ ਕਰਕੇ ਲੋਕਾਂ ਨੂੰ ਸਕੂਲ ਦੇ ਲਾਭ ਬਾਰੇ  ਦੱਸ ਕੇ ਲੋਕਾਂ ਨੂੰ ਸਕੂਲ ਖੋਲ੍ਹਣ ਲਈ ਰਾਜ਼ੀ ਕਰ ਲੈਂਦਾ ਹੈ ਅਤੇ ਐਲਾਨ ਕਰਦਾ ਹੈ ਕਿ ਸਾਰਾ ਖ਼ਰਚਾ ਉਹ ਖੁਦ ਕਰੇਗਾ ਨਾਵਲ ਵਿੱਚ ਦਰਸਾਇਆ ਗਿਆ ਹੈ ਕਿ ਸਰਕਾਰ ਸਹਿਕਾਰੀ ਖੇਤੀ ਦੀਆਂ ਸਕੀਮਾ ਬਣਾਉਂਦੀ ਹੈ, ਪ੍ਰੰਤੂ ਪਹਾੜਾਂ ਵਿੱਚ ਇਹ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ ਇੱਕ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ, ਅੰਜਨਾ ਦੇ ਬਾਬਾ ਨੂੰ ਸ਼ਾਮ ਸੁੰਦਰ ਦੀ ਨੀਅਤਤੇ ਸ਼ੱਕ ਹੋ ਜਾਂਦਾ ਹੈ ਕਿ ਉਹ ਲੜਕੀ ਨੂੰ ਧੋਖਾ ਦੇ ਗਿਆ ਹੈ, ਪ੍ਰੰਤੂ ਅਖ਼ੀਰ ਵਿੱਚ ਧੀਰਜ ਤੇ ਰਾਣੀ ਅਤੇ ਸ਼ਾਮ ਸੁੰਦਰਤੇ ਅੰਜਨਾ ਦਾ ਵਿਆਹ ਇਕੱਠਿਆਂ, ਅੰਜਨਾ ਦੇ ਪਿੰਡ ਵਿੱਚ ਹੋ ਜਾਂਦਾ ਹੈ ਇੰਝ ਕਰਕੇ ਲੇਖਕ ਨੇ ਦੁਖਾਂਤ ਨੂੰ ਅਖ਼ੀਰ ਸੁਖਾਂਤ ਵਿੱਚ ਬਦਲ ਦਿੱਤਾ ਹੈ ਨਾਵਕਾਰ ਦੀ ਕਮਾਲ ਹੈ ਕਿ ਉਸਨੇ ਅਖ਼ੀਰ ਤੱਕ ਸਸਪੈਂਸ ਨਾਵਲ ਦੀ ਕਹਾਣੀ ਨੂੰ ਰਸਦਾਇਕ ਤੇ ਦਿਲਚਸਪ ਬਣਾਉਣ ਲਈ ਬਣਾਈ ਰੱਖਿਆ ਪਹਿਲੇ ਨਾਵਲ ਵਿੱਚ ਲੇਖਕ ਬਾਕਮਾਲ ਦੀ ਰਚਨਾ ਕਰਨ ਵਿੱਚ ਸਫ਼ਲ ਹੋ ਗਿਆ ਹੈ



Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ