ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਬੇਲੱਜ’ ਅਧਿੁਨਿਕ ਸਮਾਜਕ ਵਿਵਹਾਰ ਦਾ ਸ਼ੀਸ਼ਾ


 

ਕਮਲਜੀਤ ਸਿੰਘ ਬਨਵੈਤ ਖੋਜੀ ਪੱਤਰਕਾਰ ਹੈ ਅਸਲ ਵਿੱਚ ਉਹ ਸਮਾਜਿਕ ਵਰਤਾਰੇ ਅਤੇ ਵਿਵਹਾਰ ਬਾਰੇ ਲੇਖ ਲਿਖਦਾ ਰਹਿੰਦਾ ਹੈ ਉਸ ਦੀਆਂ ਇੱਕ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਭਾਵੇਂ ਸ਼ੁਰੂ ਵਿੱਚ ਉਹ ਕਹਾਣੀਆਂ ਵੀ ਲਿਖਦਾ ਰਿਹਾ ਤੇ ਉਸਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ਵੀ ਪ੍ਰਕਾਸ਼ਤ ਹੋਈਆਂ ਹਨ ਪੱਤਰਕਾਰੀ ਉਸਦਾ ਪੇਸ਼ਾ ਰਿਹਾ ਹੈ ਅਖ਼ਬਾਰ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਕਾਲਮਨਵੀਸ ਦੇ ਤੌਰਤੇ ਪ੍ਰਵਾਣਿਤ ਹੋਇਆ ਹੈ, ਭਾਵੇਂ ਅੱਜ ਕਲ੍ਹ ਉਹ ਇੱਕ ਸੈਟੇਲਾਈਟ ਟੀ.ਵੀ. ਵਿੱਚ ਵੀ ਕੰਮ ਕਰ ਰਿਹਾ ਹੈ ਚਰਚਾ ਅਧੀਨ ਉਸਦੀ ਪੁਸਤਕਬੇਲੱਜਵਰਤਮਾਨ ਆਧੁਨਿਕ ਮਾਡਰਨ ਸਮਾਜ ਦੇ ਵਰਤਾਰੇ ਅਤੇ ਵਿਵਹਾਰ ਦੀ ਬੇਬਾਕੀ ਨਾਲ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ ਇਸ ਪੁਸਤਕ ਵਿੱਚ ਰੰਗ ਵਰੰਗੇ ਤੇ ਨਿਵੇਕਲੇ ਵਿਸ਼ਿਆਂ ਵਾਲੇ ਨਿੱਕੇ ਨਿੱਕੇ 23 ਲੇਖ ਹਨ ਉਸਦੀ ਭਾਸ਼ਾ ਆਮ ਬੋਲ ਚਾਲ ਵਾਲੀ ਸਰਲ ਹੁੰਦੀ ਹੈ ਉਹ ਇੱਕ ਲੇਖ ਵਿੱਚ ਛੋਟੀਆਂ ਛੋਟੀਆਂ ਕਈ ਘਟਨਾਵਾਂ ਬਾਰੇ ਜਾਣਕਾਰੀ ਦੇ ਦਿੰਦਾ ਹੈ ਉਹ ਆਪਣੇ ਆਪ ਨੂੰ ਇੱਕ ਕਾਢੂ ਪੱਤਰਕਾਰ ਵੀ ਕਹਿੰਦਾ ਹੈ ਉਸਦੇ ਬਹੁਤੇ ਲੇਖ ਫਸਟ ਪਰਸਨ ਵਿੱਚ ਹਨ, ਭਾਵ ਉਹ ਆਪਣੀ ਨਿੱਜੀ ਜਾਣਕਾਰੀ ਨੂੰ  ਆਧਾਰ ਬਣਾਕੇ ਲਿਖਦਾ ਹੈ ਇਸ ਪੁਸਤਕ ਦਾ ਪਹਿਲਾ ਲੇਖਖੁਸਰੇਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਵਿੱਚ ਉਸਨੇ ਖੁਸਰਿਆਂ ਦੀ ਜ਼ਿੰਦਗੀ ਦੇ ਸੰਤਾਪ ਬਾਰੇ ਦੱਸਿਆ ਹੈ ਕਿ ਉਹ ਵੀ ਹੋਰ ਇਨਸਾਨਾ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਪ੍ਰੰਤੂ ਉਨ੍ਹਾਂ ਦੇ ਆਪਣੇ ਪਰਿਵਾਰ ਹੀ ਉਨ੍ਹਾਂ ਨੂੰ ਘਰੋਂ ਬੇਘਰ ਕਰ ਦਿੰਦੇ ਹਨ ਸਮਾਜ ਦਾ ਉਨ੍ਹਾਂ ਬਾਰੇ ਦ੍ਰਿਸ਼ਟੀਕੋਣ ਵੀ ਇਨਸਾਨੀਅਤ ਵਾਲਾ ਨਹੀਂ ਹੁੰਦਾਅਸੀਂ ਨਾਨਕਿਆਂ ਦੀ ਢੇਰੀਚੋਂ ਨਹੀਂਲੇਖ ਵੀ ਅਤਿ ਸੰਜੀਦਾ ਤੇ ਸੰਵੇਦਨਸ਼ੀਲ ਹੈ ਕਿਉਂਕਿ ਸਮੇਂ ਦੀ ਤਬਦੀਲੀ ਨਾਲ ਵੀ ਔਰਤ ਦੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਆਇਆ, ਲੜਕੀਆਂ ਨੂੰ ਜਨਮ ਦੇਣ ਵਾਲੀਆਂ ਇਸਤਰੀਆਂ ਨਾਲ ਸਮਾਜ ਚੰਗਾ ਵਿਵਹਾਰ ਨਹੀਂ ਕਰਦਾ, ਸਗੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਕਈ ਵਾਰ ਔਰਤਾਂ ਖੁਦਕਸ਼ੀ ਕਰਨ ਬਾਰੇ ਸੋਚਣ ਲੱਗ ਜਾਂਦੀਆਂ ਹਨਸ਼ਟਲ ਕੌਕਕਹਾਣੀ ਬਜ਼ੁਰਗਾਂ ਦੀ ਅਣਵੇਖੀ ਦੀ ਤ੍ਰਾਸਦੀ ਨੂੰ ਵਰਣਨ ਕਰਦੀ ਹੈ ਬੁਢਾਪਾ ਬਜ਼ੁਰਗਾਂ ਲਈ ਸਰਾਪ ਬਣ ਜਾਂਦਾ ਹੈ, ਜਦੋਂ ਨੂੰਹਾਂ ਬਜ਼ੁਰਗਾਂ ਨੂੰ ਆਪਣੇਤੇ ਭਾਰ ਸਮਝਦੀਆਂ ਹੋਈਆਂ ਸਤਿਕਾਰ ਨਹੀਂ ਦਿੰਦੀਆਂ, ਜਿਸ ਕਰਕੇ ਬਜ਼ੁਰਗ ਵੱਖਰਾ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ ਅਜਿਹੇ ਹਾਲਾਤ ਵਿੱਚ ਪੁੱਤਰਾਂ ਦਾ ਸਾਥ ਨਾ ਮਿਲਣਾ ਅਚੰਭਿਤ ਕਰਦਾ ਹੈ ਸਰਕਾਰੀ ਅਧਿਕਾਰੀਆਂ ਵੱਲੋਂ ਨੌਕਰੀ ਦੌਰਾਨ ਭਰਿਸ਼ਟਾਚਾਰ ਕਰਨਾ ਵੀ ਦਰਸਾਇਆ ਗਿਆ ਹੈ  ਬੇਹੀ ਰੋਟੀ ਦਾ ਟੁੱਕਤੇਸ਼ੈਸ਼ਨ ਜੱਜ ਨੇ ਲੀਹਤੇ ਲਿਆਂਦਾ ਮੁਲਜ਼ਮਲੇਖਾਂ ਵਿੱਚ ਵੀ ਬਜ਼ੁਰਗਾਂ ਦੀ ਅਣਵੇਖੀ ਦਾ ਜ਼ਿਕਰ ਹੈ, ਬੱਚਿਆਂ ਦੀ ਮਾਪਿਆਂ ਦੀ ਜਾਇਦਾਦਤੇ ਅੱਖ ਹੁੰਦੀ ਹੈ, ਸੇਵਾ ਤੇ ਸਤਿਕਾਰ ਦੀ ਭਾਵਨਾ ਖ਼ਤਮ ਹੋ ਗਈ ਹੈਹਾਥੀ ਦੇ ਦੰਦਲੇਖ ਵੀ ਗੁਰਦੁਆਰਿਆਂ ਵਿੱਚ ਚੌਧਰਾਂ ਦੀ ਕਸ਼ਮਕਸ਼ ਅਤੇ ਗੁਰਦੁਅਰਿਆਂ ਦੇ ਧਨ ਦੀ ਸਮਾਜਿਕ ਕੰਮਾ ਲਈ ਵਰਤੋਂ ਨਾ ਕਰਨ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਇਮਾਰਤਾਂ ਉਸਾਰਨਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਗੁਰਦੁਆਰਿਆਂ ਦੇ ਅਹੁਦੇਦਾਰ ਸਿਖਿਆਵਾਂ ਤਾਂ ਔਰਤਾਂ ਦੇ ਸਤਿਕਾਰ ਦੀਆਂ ਦਿੰਦੇ ਹਨ ਪ੍ਰੰਤੂ ਖੁਦ ਅਮਲ ਨਹੀਂ ਕਰਦੇ ਭਾਵ ਕਹਿਣੀ ਤੇ ਕਰਨੀ  ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈਦੀਵੇ ਥੱਲੇ ਹਨ੍ਹੇਰਾਲੇਖ ਲੇਖਕ ਨੇ ਆਪਣੇ ਪਰਿਵਾਰ ਵਿਚਲੇ ਨਿੱਜੀ ਤਜ਼ਰਬੇ ਦੀ ਉਦਾਹਰਨ ਦੇ ਕੇ ਦੱਸਿਆ ਹੈ ਕਿ ਜੋ ਕਰੋਗੇ ਸੋ ਭਰੋਗੇ ਭਾਵ ਬੱਚਿਆਂ ਨੂੰ ਜੋ ਗ਼ਲਤ ਸਿੱਖਿਆਵਾਂ ਦੇਵੋਗੇ ਤਾਂ ਉਹ ਸਿਖਿਆਵਾਂ ਤੁਹਾਡੇਤੇ ਵੀ ਲਾਗੂ ਹੋਣਗੀਆਂਧੁਰ ਅੰਦਰੋਂ ਸਲਾਮਲੇਖ ਵਿੱਚ ਮਾਸਟਰ ਹਰਮੀਤ ਸਿੰਘ ਦੀ ਸਮਾਜ ਸੇਵਾ ਨੂੰ ਸਲਾਮ ਕੀਤੀ ਗਈ ਹੈਬੇਹੀ ਰੋਟੀ ਦਾ ਟੁੱਕਲੇਖ ਵਿੱਚ ਹਰ ਵੱਡੇ ਛੋਟੇ ਨੂੰ ਸਤਿਕਾਰ ਦੇਣ ਦੀ ਤੀਕਦ ਕੀਤੀ ਗਈ ਹੈਲੇਖਕ ਸੱਚੀਂ ਕੂਲ ਹੁੰਦੇ ਹਨਵਿਚ ਕੌੜਾ ਸੱਚ ਦਰਸਾਇਆ ਹੈ, ਮਰਦ ਲੇਖਕ ਔਰਤ ਲੇਖਕਾਂ ਦੀ ਖਾਮਖਾਹ ਪ੍ਰਸੰਸਾ ਕਰਦੇ ਹਨ ਤੇ ਨਵੇਂ ਲੇਖਕ ਪੈਸੇ ਦੇ ਕੇ ਪੁਸਤਕਾਂ ਪ੍ਰਕਾਸ਼ਤ ਕਰਵਾਉਂਦੇ ਹਨਖੋਪੇਵਿੱਚ ਇੱਕ ਅਦਰਸ਼ਕ ਅਧਿਆਪਕਾ, ਅਧਿਆਪਕ ਭਾਈਚਾਰੇ ਦੀ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਨਣ ਦੀ ਥਾਂ ਪਰੰਪਰਾਦਾਇਕ ਢੰਗ ਨਾਲ ਪੜਾਉਣ ਦੀ ਕਮਜ਼ੋਰੀ ਦਾ ਪ੍ਰਗਟਾਵਾ ਕਰਦੀ ਹੈ ਮਾਪੇ ਵੀ ਬੱਚਿਆਂ ਵਲ ਧਿਆਨ ਨਹੀਂ ਦਿੰਦੇਸ਼ੱਕਰ ਵਾਲੇ ਸਰਬਤ ਦੀ ਮਿਠਾਸਲੇਖ ਵਿੱਚ ਲੋਕਾਂ ਵੱਲੋਂ ਵਿਆਹਾਂ ਦੀ ਫਜ਼ੂਲ ਖ਼ਰਚੀ ਤੇ ਅਮੀਰਾਂ ਦੇ ਚੋਚਲਿਆਂਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਅਤੇ ਘੱਟ ਖ਼ਰਚੇ ਨਾਲ ਦੇਸੀ ਢੰਗਾਂ ਰਾਹੀਂ ਕੀਤੇ ਖ਼ਰਚੇ ਸਿਹਤ ਲਈ ਸਾਰਥਿਕ ਹੁੰਦੇ ਹਨ ਇਹ ਵੀ ਦੱਸਿਆ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤੀ ਖੁਰਾਕਾਂ ਦੀ ਜਾਣਕਾਰੀ ਨਹੀਂ ਹੈਡਾਕਟਰ ਦਾ ਨੁਸਖ਼ਾਲੇਖ ਵਿੱਚ ਹਰ ਕਿਸਮ ਦੀਆਂ ਸਰਕਾਰੀ ਨੌਕਰੀਆਂ ਵਿੱਚ ਘੱਟ ਪੈਸਿਆਂ ਨਾਲ ਠੇਕੇਤੇ ਬੰਦੇ ਰੱਖਕੇ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਇਆ ਜਾਂਦਾ ਹੈ ਅਤੇ ਆਪ ਹੋਰ ਪੈਸੇ ਕਮਾਉਣ ਵਾਲਾ ਕੰਮ ਕੀਤਾ ਜਾਂਦਾ ਹੈ ਗ਼ਰੀਬ ਲਈ ਮਹਿੰਗੀ ਦਵਾਈ ਦੀ ਥਾਂ ਸ਼ਰਾਬ ਨੂੰ ਦਵਾਈ ਦੀ ਥਾਂ ਵਰਤਿਆ ਜਾਣਾ ਲਾਭਦਾਇਕ ਵਿਖਾਇਆ ਹੈ  ਕਿਤਾਬਾਂ ਵਿੱਚੋਂ ਦਿੱਸਦੀ ਬੇਬੇਪੁਸਤਕਾਂ ਦੀ ਮਹੱਤਤਾ ਦੀ  ਤਰਜਮਾਨੀ ਕਰਦਾ ਲੇਖ ਹੈ ਕਿਤਾਬਾਂ ਜ਼ਿੰਦਗੀ ਬਦਲ ਦਿੰਦੀਆਂ ਹਨ ਤੇ ਪਿੰਡਾਂ ਵਿੱਚ ਲਾਇਬਰੇਰੀ ਸੁਨਹਿਰੇ ਭਵਿਖ ਦੀ ਨਿਸ਼ਾਨੀ ਹੈਸੋਨੇ ਦੇ ਬਿਸਕੁਟਲੇਖ ਭਰਿਸ਼ਟ ਅਤੇ ਅਮੀਰ ਲੋਕਾਂ ਦੀ ਹਓਮੈ ਦਾ ਪਰਦਾ ਫਾਸ਼ ਕਰਦਾ ਹੈ ਅਤੇ ਚੋਰ ਤੇ ਕੁੱਤੀ ਦੇ ਮਿਲੇ ਹੋਣ ਦਾ ਪ੍ਰਗਟਾਵਾ ਕਰਦਾ ਹੈਜਦੋਂ ਸਰਕਾਰ ਇੱਕ ਰੁਪਿਆ ਦੇਣ ਘਰ ਆਈਲੇਖ ਸਚਾਈਤੇ ਪਹਿਰਾ ਦੇਣ ਲਈ ਪ੍ਰੇਰਨਾਦਾਇਕ ਹੈਮਿੱਠੀ ਜੇਲ੍ਹਲੇਖ ਪਿੰਡਾਂ ਦੇ ਰਹਿਣ ਵਾਲਿਆਂ ਲਈ ਸ਼ਹਿਰਾਂ ਵਿੱਚ ਰਹਿਣ ਨੂੰ ਮਿੱਠੀ ਜੇਲ੍ਹ ਦਰਸਾਇਆ ਗਿਆ ਹੈ ਬੱਚਿਆਂ ਦੇ ਪਰਵਾਸ ਵਿੱਚ ਜਾਣ ਜਾਂ ਆਪਣੇ ਮਾਪਿਆਂ ਨਾਲ ਜੀਵਨ ਬਸਰ ਨਾ ਕਰਨ ਦੀ ਤ੍ਰਾਸਦੀ ਵੀ ਦਰਸਾਈ ਹੈ ਜਦੋਂ ਮਿਸਿਜ ਚਹਿਲ ਦੇ ਸਸਕਾਰ ਲਈ ਮੋਢਾ ਦੇਣ ਲਈ ਮਜ਼ਦੂਰਾਂ ਨੂੰ ਬੁਲਾਉਣਾ ਪੈਂਦਾ ਹੈਸ਼ੈਸ਼ਨ ਜੱਜ ਨੇ ਲੀਹਤੇ ਲਿਆਂਦਾ ਮੁਲਜ਼ਮਲੇਖ ਜ਼ਿੰਦਗੀ ਵਿੱਚ ਸਫਲ ਹੋਣ ਲਈ ਨਿਸ਼ਾਨਾ ਨਿਸਚਤ ਕਰਨ, ਮਿਹਨਤ ਕਰਨ ਅਤੇ ਕਦੀ ਕਦੀ ਤਾਅਨੇ ਮਿਹਣੇ ਵੀ ਕੰਮ ਜਾਂਦੇ ਹਨ ਸਮਝੌਤਾਵਾਦੀ ਹੋਣਾ ਵੀ ਸਾਰਥਿਕ ਹੁੰਦਾ ਹੈਦੁਬਈ ਵਾਲਾ ਪੈਨਦਾਜ ਨਾ ਲੈਣ ਲਈ ਪ੍ਰੇਰਨਾ ਦਿੰਦਾ ਅਤੇ ਜ਼ਮੀਨ ਨਾਲ ਜੁੜੇ ਲੋਕ ਮਹਿੰਗੀਆਂ ਵਸਤਾਂ ਦੇ ਵਰਤਣ ਤੋਂ ਪ੍ਰਹੇਜ ਕਰਦੇ ਹਨਆਫ਼ ਦਾ ਰਿਕਾਰਡਲੇਖ ਵਿੱਚ ਆਪਣੀ ਪੱਤਰਕਾਰੀ ਦੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਹਨ ਤੇ ਦੱਸਿਆ ਹੈ ਕਿ ਸਿਆਸਤਦਾਨ ਆਫ਼ ਦਾ ਰਿਕਾਰਡ ਤਾਂ ਸਾਰੀ ਜਾਣਕਾਰੀ ਦੇ ਦਿੰਦੇ ਹਨ ਪ੍ਰੰਤੂ ਆਪਣੀਆਂ ਕਮਜ਼ੋਰੀਆਂ ਕਰਕੇ ਸਿੱਧੇ ਜਵਾਬ ਨਹੀਂ ਦਿੰਦੇਤਨਖ਼ਾਹੀਆਲੇਖ ਵਿੱਚ ਵੀ ਪੱਤਰਕਾਰਾਂ ਦੀ ਜ਼ਿੰਦਗੀ ਦੇ ਕੌੜੇ ਸੱਚ ਅਤੇ ਭਰਿਸ਼ਟਾਚਾਰ ਬਾਰੇ ਦੱਸਦਿਆਂ ਲਿਖਿਆ ਹੈ ਕਿ ਅਖ਼ਬਾਰਾਂ ਦੇ ਮਾਲਕ ਵੀ ਪੱਤਰਕਾਰਾਂ ਦੀ ਗਿਰਾਵਟ ਦੇ ਜ਼ਿੰਮੇਵਾਰ ਹਨਜੰਦਰੇਲੇਖ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਕੇ ਵਸਣ ਤੇ ਪਰਵਾਸ ਜਾਣ ਕਰਕੇ ਘਰਾਂ ਨੂੰ ਜਿੰਦਰੇ ਲੱਗ ਗਏ ਹਨਚਿਕੜਚੋਂ ਉਗਮਦੇ ਅੱਖ਼ਰਲੇਖ ਵਿੱਚ ਪੁਰਾਣੇ ਸਮੇਂ ਤੇ ਅੱਜ ਦੇ ਸਮੇਂ ਬੱਚਿਆਂ ਦੀ ਪੜ੍ਹਾਈ ਦਾ ਅੰਤ ਦੱਸਿਆ ਗਿਆ ਹੈਬੇਲੱਜਲੇਖ ਦੇ ਨਾਮਤੇ ਪੁਸਤਕ ਦਾ ਨਮਾ ਰੱਖਿਆ ਗਿਆ, ਜਿਹੜਾ ਸਿਆਸਤਦਾਨਾ ਦਾ ਪਾਰਟੀਆਂ ਬਦਲਣ ਤੇ ਭਰਿਸ਼ਟਾਚਾਰ ਦਾ ਪ੍ਰਗਟਾਵਾ ਕਰਦਾ ਹੈ ਸੱਚੇ ਸੁੱਚੇ ਲੋਕਾਂ ਨੂੰ ਅਜਿਹੀਆਂ ਹਰਕਤਾਂ ਮਾਨਸਿਕ ਤੌਰਤੇ ਦੁਖੀ ਕਰਦੀਆਂ ਹਨ ਸਮੱਚੇ ਤੌਰਤੇ ਕਿਹਾ ਜਾ ਸਕਦਾ ਹੈ ਕਿ ਹਲਕੇ ਫੁਲਕੇ ਲੇਖ ਸਮਾਜਿਕ ਤਬਦੀਲੀ ਲਈ ਸਹਾਈ ਹੋ ਸਕਦੇ ਹਨ

  99 ਪੰਨਿਆਂ, 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ

ਸੰਪਰਕ ਕਮਲਜੀਤ ਸਿੰਘ ਬਨਵੈਤ : 9814734035

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

 

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ