ਰਣਜੀਤ ਆਜ਼ਾਦ ਕਾਂਝਲਾ ਦਾ ‘ਅਰਸ਼ ਦੇ ਤਾਰੇ’ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

 


         ਰਣਜੀਤ ਆਜ਼ਾਦ ਕਾਂਝਲਾ ਦਾਅਰਸ਼ ਦੇ ਤਾਰੇਪਲੇਠਾ ਮਿੰਨੀ ਕਹਾਣੀ ਸੰਗ੍ਰਹਿ  ਹੈ ਉਹ ਕਾਫੀ ਲੰਬੇ ਸਮੇਂ ਤੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਲਿਖਦਾ ਰਿਹਾ ਹੈ ਉਹ ਬਹੁ-ਵਿਧਾਵੀ ਤੇ ਬਹੁ-ਪੱਖੀ ਲੇਖਕ ਹੈ ਉਸ ਦੀਆਂ ਮਿੰਨੀ ਕਹਾਣੀਆਂ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ ਇਨ੍ਹਾਂ ਵਿੱਚੋਂ ਕੁਝ ਕੁ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਤ ਵੀ ਹੋਈਆਂ ਹਨ ਸਰਕਾਰੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਰਕੇ ਹੁਣ ਤੱਕ ਉਹ ਕਹਾਣੀਆਂ ਦੀ ਕੋਈ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ ਪ੍ਰੰਤੂ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਹ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾਇਆ ਹੈਅਰਸ਼ ਦੇ ਤਾਰੇਮਿੰਨੀ ਕਹਾਣੀ ਸੰਗ੍ਰਹਿ ਵਿੱਚ ਉਸ ਦੀਆਂ 65 ਮਿੰਨੀ ਕਹਾਣੀਆਂ ਹਨ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ ਉਸ ਦੇ ਵਿਸ਼ਿਆਂ ਵਿੱਚ ਸਮਾਜਿਕ, ਆਰਥਿਕ, ਸਭਿਅਚਾਰਕ, ਵਿਦਿਅਕ, ਭਰੂਣ ਹੱਤਿਆ, ਦਾਜ ਦਹੇਜ, ਇਸਤਰੀਆਂ ਨਾਲ ਦੁਰਵਿਵਹਾਰ, ਧਾਰਮਿਕ ਅਤੇ ਰਾਜਨੀਤਕ ਸ਼ਾਮਲ ਹਨ ਇਹ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦਾ ਸਿੱਧਾ ਸੰਬੰਧ ਮਨੁੱਖਤਾ ਦੀ ਜ਼ਿੰਦਗੀ ਨੂੰ ਬਿਹਤਰੀ ਬਣਾਉਣ ਨਾਲ ਸੰਬੰਧਤ ਹੈ ਇਸ ਤੋਂ ਇਲਾਵਾ ਲੋਕਾਈ ਨੂੰ ਸਮਾਜ ਵਿੱਚ ਵਿਰਚਦਿਆਂ ਉਸ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਰਹੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਦੇ ਕੇ ਸਮਾਜ ਦੇ ਪ੍ਰਤੀਕੂਲ ਪ੍ਰਭਾਵ ਦਰਸਾਏ ਗਏ ਹਨ ਕਹਾਣੀਕਾਰ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹ ਬਹੁਤੀਆਂ ਕਹਾਣੀਆਂ ਉਸਦੀ ਸਰਕਾਰੀ ਨੌਕਰੀ ਦੇ ਤਜ਼ਰਬਿਆਂਤੇ ਅਧਾਰਤ ਹਨ ਸਕੂਲ ਅਧਿਆਪਕ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਣ ਦਾ ਇਤਫਾਕ ਹੁੰਦਾ ਹੈ ਕੁਝ ਕਹਾਣੀਆਂ ਸਿਆਸਤਦਾਨਾ ਦੀਆਂ ਚੋਣਾਂ ਸਮੇਂ ਦੀਆਂ ਸਰਗਰਮੀਆਂ ਅਤੇ ਜਿੱਤਣ ਤੋਂ ਬਾਅਦ ਲੋਕਾਈ ਨੂੰ ਭਰਮਾਉਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਦਾ ਪਰਦਾ ਫਾਸ਼ ਕਰਦੀਆਂ ਹਨ ਸਿਆਸਤਦਾਨ ਚੋਣਾਂਤੇ ਅਥਾਹ ਖ਼ਰਚੇ ਕਰਦੇ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਖ਼ਰਚਿਆਂ ਦੀ ਪੂਰਤੀ ਲਈ ਭਰਿਸ਼ਟਾਚਾਰ ਕਰਦੇ ਹਨ ਲੋਕਾਂ ਨੂੰ ਅਣਡਿਠ ਵੀ ਕਰਦੇ ਹਨ ਕਈ ਕਹਾਣੀਆਂ ਵਿੱਚ ਕਹਾਣੀਕਾਰ ਨੇ ਵਿਅੰਗਾਤਮਕ ਢੰਗ ਵਰਤਿਆ ਹੈ, ਪ੍ਰੰਤੂ ਕੁਝ ਕੁ ਸਿੱਧੀਆਂ ਸਪਾਟ ਹਨ ਕੁਝ ਕੁ ਭਾਵਨਾਤਮਿਕ ਕਹਾਣੀਆਂ ਵੀ ਹਨ ਗ਼ਰੀਬ ਅਮੀਰ ਦੇ ਪਾੜੇ ਬਾਰੇ ਵੀ ਉਸ ਦੀਆਂ ਕਹਾਣੀਆਂ ਪ੍ਰਗਟਾਵਾ ਕਰਦੀਆਂ ਹਨ, ਇੱਕ ਪਾਸੇ ਲੋਕ ਆਰਥਿਕ ਤੌਰਤੇ ਮਜ਼ਬੂਤ ਹੁੰਦੇ ਹੋਏ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਪ੍ਰੰਤੂ ਦੂਜੇ ਪਾਸੇ ਕੁਝ ਲੋਕ ਗ਼ਰੀਬੀ ਕਰਕੇ ਦੋ ਵਕਤ ਦੀ ਰੋਟੀ  ਤੋਂ ਵੀ ਆਤੁਰ ਹਨ ਗ਼ਰੀਬਾਂ ਦੀ ਜ਼ਿੰਦਗੀ ਨਾਲਭਵਿਖ ਦੀ ਚਿੰਤਾ’, ‘ਵਰਤ’, ‘ਸਰਕਾਰੀ ਸਹੂਲਤ’, ‘ਪੂਜਾ’, ‘ਆਜ਼ਾਦੀ ਦਾ ਅਰਥਅਤੇਉਦਘਾਟਨਕਹਾਣੀਆਂ ਸੰਬੰਧਤ ਹਨਭਵਿਖ ਦੀ ਚਿੰਤਾਮਿੰਨੀ ਕਹਾਣੀ ਵਿੱਚ ਇੱਕ ਇਸਤਰੀ ਆਪਣੇ ਪਤੀ ਦੇ ਸ਼ਰਾਬ ਪੀਣ ਦੀ ਆਦਤ ਨਾਲ ਸਵਰਗਵਾਸ ਹੋਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਕੇ ਬੱਚੇ ਨੂੰ ਪੜ੍ਹਾਉਣਾ ਚਾਹੁੰਦੀ ਹੈ ਤਾਂ ਜੋ ਉਹ ਆਪਣਾ ਭਵਿਖ ਸੁਨਹਿਰਾ ਬਣਾ ਸਕੇ ਪ੍ਰੰਤੂ ਅਜਿਹੇ ਦੱਬੇ ਕੁਚਲੇ ਲੋਕਾਂ ਦੇ ਹਾਲਾਤ ਸਾਜਗਾਰ ਨਹੀਂ ਰਹਿੰਦੇ ਨਸ਼ਿਆਂ ਦੀ ਵਰਤੋਂ ਦੇ ਦੁਰਪ੍ਰਭਾਵ ਵੀ ਦੱਸੇ ਗਏ ਹਨਵਰਤਮਿੰਨੀ ਕਹਾਣੀ ਵਿੱਚ ਇੱਕ ਪਾਸੇ ਵਰਤ ਰੱਖਣ ਦੀ ਆੜ ਵਿੱਚ ਔਰਤ ਮਹਿੰਗੇ ਫਲ ਫਰੂਟਾਂ ਦਾ ਆਨੰਦ ਮਾਨਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਮਰਦ ਸੋਚਦਾ ਹੈ ਕਿ ਗ਼ਰੀਬ ਲੋਕਾਂ ਨੂੰ ਇਕ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ, ਪ੍ਰੰਤੂ ਇਸਤਰੀਆਂ ਵਰਤ ਰੱਖਣ ਮੌਕੇ ਅਜਿਹਾ ਬਿਲਕੁਲ ਨਹੀਂ ਸੋਚਦੀਆਂ, ਹਾਲਾਂ ਕਿ ਵਰਤ ਰੱਖਕੇ ਪਤੀ ਦੀ ਲੰਬੀ ਉਮਰ ਹੋਣ ਦੀ ਗੱਲ ਸਭ ਵਹਿਮ ਭਰਮ ਹੀ ਹਨਸਰਕਾਰੀ ਸਹੂਲਤਕਹਾਣੀ ਵਿੱਚ ਗ਼ਰੀਬਾਂ ਨੂੰ ਇਲਾਜ ਲਈ ਖ਼ਰਚਾ ਨਹੀਂ ਮਿਲਦਾ, ਦੂਜੇ ਪਾਸੇ ਸਰਕਾਰੀ ਮੁਲਾਜ਼ਮਾ ਨੂੰ ਤਨਖਾਹ ਤੋਂ ਇਲਾਵਾ ਇਲਾਜ਼ ਲਈ ਸਰਕਾਰ ਖ਼ਰਚਾ ਵੀ ਦਿੰਦੀ ਹੈ ਸਰਕਾਰ ਗ਼ਰੀਬ ਲੋਕਾਂ ਦੀ ਭਲਾਈ ਦੀ ਥਾਂ ਸਰਦੇ ਪੁਜਦੇ ਲੋਕਾਂ ਦਾ ਹੀ ਪੱਖ ਪੂਰਦੀ ਲੱਗਦੀ ਹੈ ਇਨ੍ਹਾਂ ਕਹਾਣੀਆਂ ਵਿੱਚ ਗ਼ਰੀਬਾਂ ਦੀ ਤ੍ਰਾਸਦੀ ਦਾ ਜ਼ਿਕਰ ਹੈ ਇਸ ਕਹਾਣੀ ਸੰਗ੍ਰਹਿ ਵਿੱਚ ਲੜਕੀਆਂ ਸੰਬੰਧੀ 15 ਕਹਾਣੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਹਾਣੀਆਂ ਕੰਜਕਾਂ ਸੰਬੰਧੀ ਹਨ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀਕੰਜਕਾਂਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਲੋਕ ਇੱਕ ਪਾਸੇ ਕੰਜਕਾਂ ਦੀ ਪੂਜਾ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਉਹੀ ਲੋਕ ਲੜਕਿਆਂ ਨੂੰ ਹੀ ਆਪਣਾ ਅਸਲੀ ਵਾਰਸ ਸਮਝਦੇ ਹੋਏ ਗਰਭਪਾਤ ਕਰਵਾਉਂਦੇ ਹਨ ਦੂਜੀ ਕਹਾਣੀਰੋਟੀ ਕੰਜਕਾਂ ਦੀਸਿਰਲੇਖ ਵਾਲੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੋਟੀ ਖਿਲਾਉਣ ਲਈ ਕੰਜਕਾਂ ਨਾ ਮਿਲਣ ਕਰਕੇ ਆਪਣੇ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਹੀ ਪੂਜੇ ਜਾਣ ਦੀ ਗੱਲ ਕਰਦੇ ਹਨ ਇਹ ਇੱਕ ਪਖੰਡ ਬਣ ਗਿਆ ਹੈਦੁਰਗਤਕਹਾਣੀ ਭਰੂਣ ਹੱਤਿਆ ਬਾਰੇ ਹੈ ਇਸ ਕਹਾਣੀ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਹੈ ਕਿਉਂਕਿ ਸੱਸ ਨੂੰਹ ਨੂੰ ਭਰੂਣ ਹੱਤਿਆ ਲਈ ਮਜ਼ਬੂਰ ਕਰਦੀ ਹੈ ਇਸ ਕਹਾਣੀ ਵਿੱਚ ਨੂੰਹ ਦੀ ਦਲੇਰੀ ਵਿਖਾਈ ਗਈ ਹੈ, ਜਿਸ ਤੋਂ ਔਰਤਾਂ ਨੂੰ ਭਰੂਣ ਹੱਤਿਆ ਦਾ ਵਿਰੋਧ ਕਰਨ ਦੀ ਪ੍ਰੇਰਨਾ ਮਿਲਦੀ ਹੈ, ਕਹਾਣੀਕਾਰ ਨੇ ਨੂੰਹ ਨੂੰ ਆਦਰਸ਼ਕ ਪਾਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਆਮ ਜੀਵਨ ਵਿੱਚ ਅਜੇ ਇੰਝ ਹੋਣਾ ਅਸੰਭਵ ਲੱਗਦਾ ਹੈ ਇਸੇ ਤਰ੍ਹਾਂ ਕਰਵਾ ਚੌਥ ਦਾ ਵਰਤ ਵੀ ਇੱਕ ਕਿਸਮ ਦਾ ਵਹਿਮ-ਭਰਮ ਤੇ ਪਖੰਡ ਹੀ ਹੈ ਵਿਦਿਅਕ ਪ੍ਰਣਾਲੀ ਦੀਆਂ ਖਾਮੀਆਂ ਬਾਰੇ ਵੀ ਲਗਪਗ 10 ਕਹਾਣੀਆਂ ਕਹਾਣੀਆਂ ਹਨ ਕੁਝ ਅਧਿਆਪਕ ਆਪਣੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਉਂਦੇ ਨਹੀਂ ਸਗੋਂ ਬੱਚਿਆਂ ਨੂੰ ਟਿਊਸ਼ਨਾ ਪੜ੍ਹਾ ਕੇ ਪੈਸੇ ਕਮਾਉਂਦੇ ਹਨ ਅਧਿਆਪਕ ਹੀ ਨਕਲ ਦੀ ਪ੍ਰਵਿਰਤੀ ਨੂੰ ਉਤਸ਼ਾਹਤ ਹੀ ਨਹੀਂ ਕਰਦੇ ਸਗੋਂ ਨਕਲ ਦੀ ਰੁਚੀ ਦੀ ਪਹਿਰੇਦਾਰੀ ਕਰਨ ਵਾਲਾ ਫਲਾਇੰਗ ਸੁਕਐਡ ਵੀ ਨਕਲ ਮਰਨ ਲਈ ਪ੍ਰੇਰਤ ਕਰਦੇ ਹਨ ਇਨ੍ਹਾਂ ਕਹਾਣੀਆਂ ਵਿੱਚ ਸਾਡੇ ਵਿਦਿਅਕ ਪ੍ਰਣਾਲੀ  ਦੀ ਪੋਲ ਖੋਲ੍ਹੀ ਗਈ ਹੈਹਾਥੀ ਦੇ ਦੰਦ ਖਾਣ ਨੂੰ ਹੋਰ ਵਿਖਾਉਣ ਨੂੰ ਹੋਰਦੀ ਕਹਾਵਤ ਦੀ ਤਰ੍ਹਾਂ ਵਿਦਿਅਕ ਜਮਾਤ ਨਾਲ ਸੰਬੰਧਤ ਲੋਕ ਹਨ ਬੇਰੋਜ਼ਗਾਰੀ, ਭਰਿਸ਼ਟਾਚਾਰ ਅਤੇ ਪ੍ਰਦੂਸ਼ਣ ਸੰਬੰਧੀ ਕਹਾਣੀਆਂ ਵੀ ਸਾਡੀ ਸਮਾਜਿਕ ਵਿਵਸਥਾ ਦੀਆਂ ਪਰਤਾਂ ਖੋਲ੍ਹਦੀਆਂ ਹਨ ਤਜਰਬਾ ਕਹਾਣੀ ਬੇਰੋਜ਼ਗਾਰੀ ਦਾ ਮੁੱਖ ਕਾਰਨ ਸਾਡੀ ਵਿਦਿਅਕ ਪ੍ਰਣਾਲੀ ਨੂੰ ਕਹਿੰਦੀ ਹੈ ਕਿਉਂਕਿ ਅਸੀਂ ਦਲੀਲ ਨਾਲ ਗੱਲ ਕਹਿਣ ਤੇ ਸੁਣਨ ਨੂੰ ਤਿਆਰ ਹੀ ਨਹੀਂ ਭਰਿਸ਼ਟਾਚਾਰ ਸੰਬੰਧੀਤੀਜੀ ਧਿਰਅਤੇਵਿਉਂਤਵਰਗੀਆਂ ਕਹਾਣੀਆਂ ਲਿਖੀਆਂ ਗਈਆਂ ਹਨ ਧਾਰਮਿਕ ਪਖੰਡਾਂ ਬਾਰੇ ਵੀਦਿਲ ਵਾਸਾ’, ‘ਸ਼ਰਾਧਅਤੇਪੇਟ ਦੀ ਭੁੱਖਕਹਾਣੀਆਂ ਵੀ ਧਰਮ ਦੀ ਦੁਰਵਰਤੋਂ ਰੋਕਣ ਦੀ ਪ੍ਰੇਰਨਾ ਦਿੰਦੀਆਂ ਹਨ ਕਿਸਾਨ ਅੰਦੋਲਨ ਸੰਬੰਧੀ ਵੀ ਕਹਾਣੀ ਲਿਖੀ ਗਈ ਹੈ ਆਜ਼ਾਦੀ ਦੇ 77 ਸਾਲ ਬਾਅਦ ਵੀ ਪੁਲਿਸ ਦਾ ਖ਼ੌਫ ਲੋਕਾਂ ਦੇ ਮਨਾ ਵਿੱਚ ਬਰਕਰਾਰ ਹੈ ਦਾਜ ਦੀ ਪ੍ਰਥਾ ਵੀ  ਅਜੇ ਤੱਕ ਸਮਾਜਿਕ ਜਾਗ੍ਰਤੀ ਦੇ ਬਾਵਜੂਦ ਜ਼ਾਰੀ ਹੈਆਪਣੀ ਤੇ ਪਰਾਈ’, ‘ਪਛਤਾਵਾ’, ‘ਬੋਲੀਅਤੇਦੋਸ਼ੀ ਕੌਣਕਹਾਣੀਆਂ ਦਾਜ ਦੀ ਲਾਹਣਤ ਦੀ ਨਿੰਦਿਆ ਕਰਦੀਆਂ ਲੋਕਾਂ ਨੂੰ ਇਸ ਸਮਾਜਿਕ ਬਿਮਾਰੀ ਨੂੰ ਤਿਲਾਂਜ਼ਤਲੀ ਦੇਣ ਦੀ ਪ੍ਰੇਰਨਾ ਕਰਦੀਆਂ ਹਨਆਸ਼ੀਰਵਾਦਅਤੇਕਲਾਸ ਵਨਵਿਅੰਗਾਤਮਿਕ ਕਹਾਣੀਆਂ ਹਨ ਆਵਾਜਾਈ ਦੇ ਸਾਧਨਾ ਵਿੱਚ ਵਾਧਾ ਹੋਣ ਕਰਕੇ ਅਤੇ ਡਰਾਇਵਰਾਂ ਦੀ ਅਣਗਹਿਲੀ ਨਾਲ ਦੁਰਘਟਨਾਵਾਂ ਹੁੰਦੀਆਂ ਹਨਮੌਤ ਇਨਸਾਨੀਅਤ ਦੀਕਹਾਣੀ ਲੋਕਾਂ ਨੂੰ ਦੁਰਘਟਨਾ ਗ੍ਰਸਤਾਂ ਦੀ ਫੌਰੀ ਮਦਦ ਦੀ ਤਾਕੀਦ ਕਰਦੀ ਹੈ ਪ੍ਰੰਤੂ ਲੋਕ ਬੇਪ੍ਰਵਾਹ ਹੋ ਕੇ ਕੋਲੋਂ ਲੰਘ ਜਾਂਦੇ ਹਨ ਕਈ ਕਹਾਣੀਆਂ ਵਿੱਚ ਕਹਾਣੀਕਾਰ ਨੇ ਭਾਸ਼ਣ ਦੇਣ ਦੀ ਤਕਨੀਕ ਅਪਣਾਈ ਹੈ ਕਹਾਣੀਕਾਰ ਤੋਂ ਭਵਿਖ ਵਿੱਚ ਚੰਗੀਆਂ ਕਹਾਣੀਆਂ ਦੀ ਆਸ ਕੀਤੀ ਜਾ ਸਕਦੀ ਹੈ

   66 ਪੰਨਿਆਂ, 250 ਕੀਮਤ ਵਾਲਾ ਇਹ ਮਿੰਨੀ ਕਹਾਣੀ ਸੰਗ੍ਰਹਿ ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ

ਰਣਜੀਤ ਆਜ਼ਾਦ ਕਾਂਝਲਾ ਮੋਬਾਈਲ:9464697781

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ